PROGRAMME – D5 News https://punjabi.newsd5.in Truth Seeking News Network. Sat, 01 Jan 2022 05:25:48 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png PROGRAMME – D5 News https://punjabi.newsd5.in 32 32 ਪੰਜਾਬ ਵਿਧਾਨ ਸਭਾ ਚੋਣਾਂ 2022 : ਭਾਰਤੀ ਚੋਣ ਕਮਿਸ਼ਨ ਨੇ ਰਿਟਰਨਿੰਗ ਅਫਸਰਾਂ ਅਤੇ ਸਹਾਇਕ ਰਿਟਰਨਿੰਗ ਅਫਸਰਾਂ ਲਈ ਮੁਲਾਂਕਣ ਪ੍ਰੋਗਰਾਮ ਕਰਵਾਇਆ https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%b5%e0%a8%bf%e0%a8%a7%e0%a8%be%e0%a8%a8-%e0%a8%b8%e0%a8%ad%e0%a8%be-%e0%a8%9a%e0%a9%8b%e0%a8%a3%e0%a8%be%e0%a8%82-2022-%e0%a8%ad%e0%a8%be%e0%a8%b0/ Sat, 01 Jan 2022 05:25:48 +0000 https://punjabi.newsd5.in/?p=140345 ਚੰਡੀਗੜ੍ਹ :  ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ) ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਦਫ਼ਤਰ ਮੁੱਖ ਚੋਣ ਅਧਿਕਾਰੀ, ਪੰਜਾਬ ਨੇ ਅੱਜ ਇੱਥੇ  ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ (ਮੈਗਸੀਪਾ) ਵਿਖੇ ਰਿਟਰਨਿੰਗ ਅਫਸਰਾਂ (ਆਰ.ਓਜ਼) ਅਤੇ ਸਹਾਇਕ ਰਿਟਰਨਿੰਗ ਅਫਸਰਾਂ (ਏ.ਆਰ.ਓਜ਼) ਲਈ ਇੱਕ ਮੁਲਾਂਕਣ ਪ੍ਰੋਗਰਾਮ ਕਰਵਾਇਆ। ਇਸ ਪ੍ਰੋਗਰਾਮ ਵਿੱਚ ਸੂਬੇ ਭਰ ਦੇ 111 ਆਰ.ਓਜ਼ ਅਤੇ ਏ.ਆਰ.ਓਜ਼ ਨੇ ਹਿੱਸਾ ਲਿਆ ਅਤੇ ਚੋਣਾਂ ਦੀ ਆਮ ਜਾਣਕਾਰੀ ਦੇ ਆਧਾਰ `ਤੇ ਆਯੋਜਿਤ ਕੀਤੇ ਗਏ ਦੋ ਆਨਲਾਈਨ ਟੈਸਟ ਵੀ ਦਿੱਤੇ। ਇਹ ਟੈਸਟ ਸੈਕਸ਼ਨ ਅਫਸਰ ਯੋਗੇਸ਼ ਸਹਾਰਨ, ਜਿਨ੍ਹਾਂ ਨੂੰ  ਭਾਰਤੀ ਚੋਣ ਕਮਿਸ਼ਨ ਵੱਲੋਂ ਇਨਵਿਜੀਲੇਟਰ ਤਾਇਨਾਤ ਕੀਤਾ ਗਿਆ ਸੀ, ਦੀ ਨਿਗਰਾਨੀ ਹੇਠ ਕਰਵਾਏ ਗਏ।
ਇਸ ਪ੍ਰੋਗਰਾਮ ਦੌਰਾਨ ਪੰਜਾਬ ਦੇ ਸੀਈਓ ਡਾ. ਐਸ ਕਰੁਣਾ ਰਾਜੂ, ਵਧੀਕ ਸੀਈਓ ਅਮਨਦੀਪ ਕੌਰ ਅਤੇ ਜੁਆਇੰਟ ਸੀਈਓ ਇੰਦਰਪਾਲ ਸਿੰਘ ਵੀ ਮੌਜੂਦ ਸਨ। ਡਾ. ਰਾਜੂ ਨੇ ਮੁਲਾਂਕਣ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਤੇ ਸਾਰੇ ਆਰ.ਓਜ਼ ਅਤੇ ਏ.ਆਰ.ਓਜ਼ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਕੋਈ ਪ੍ਰੀਖਿਆ ਨਹੀਂ ਸੀ ਬਲਕਿ ਚੋਣ ਕਮਿਸ਼ਨ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਚੋਣਾਂ ਕਰਵਾਉਣ ਬਾਰੇ ਹੋਰ ਜਾਣਕਾਰੀ ਦੇਣ ਦਾ ਇੱਕ ਉਪਰਾਲਾ ਸੀ। ਉਨ੍ਹਾਂ ਕਿਹਾ ਕਿ ਚੋਣਾਂ ਕਰਵਾਉਣ ਲਈ ਆਰ.ਓਜ਼ ਅਤੇ ਏ.ਆਰ.ਓਜ਼ ਦੀ ਅਹਿਮ ਭੂਮਿਕਾ ਹੁੰਦੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸੁਤੰਤਰ, ਨਿਰਪੱਖ ਅਤੇ ਸੁਰੱਖਿਅਤ ਚੋਣਾਂ ਯਕੀਨੀ ਬਣਾਉਣ ਲਈ ਆਪਣੀ ਡਿਊਟੀ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣ ਲਈ ਕਿਹਾ।ਇਸ ਦੌਰਾਨ, ਡਾ. ਰਾਜੂ ਨੇ ਆਰ.ਓਜ਼ ਅਤੇ ਏ.ਆਰ.ਓਜ਼ ਨੂੰ ਜ਼ਿਲ੍ਹਾ ਚੋਣ ਪ੍ਰਬੰਧਨ ਯੋਜਨਾ ਬਾਰੇ ਵੀ ਜਾਣੂ ਕਰਵਾਇਆ।
]]>
ਸੀ.ਆਈ.ਜੀ ਅਤੇ ਪੰਜਾਬ ਸਰਕਾਰ ਨੇ ਉਦਯੋਗਿਕ ਪਾਰਕਾਂ ਦੀ ਯੋਜਨਾਬੰਦੀ, ਵਿਕਾਸ ਅਤੇ ਪ੍ਰਬੰਧਨ ਦੇ ਪਸਾਰ ਲਈ ਸਾਂਝਾ ਪ੍ਰੋਗਰਾਮ ਚਲਾਇਆ https://punjabi.newsd5.in/%e0%a8%b8%e0%a9%80-%e0%a8%86%e0%a8%88-%e0%a8%9c%e0%a9%80-%e0%a8%85%e0%a8%a4%e0%a9%87-%e0%a8%aa%e0%a9%b0%e0%a8%9c%e0%a8%be%e0%a8%ac-%e0%a8%b8%e0%a8%b0%e0%a8%95%e0%a8%be%e0%a8%b0-%e0%a8%a8%e0%a9%87/ Fri, 19 Mar 2021 11:19:19 +0000 https://punjabi.newsd5.in/?p=96320 ਚੰਡੀਗੜ੍ਹ : ਉਦਯੋਗਿਕ ਪਾਰਕਾਂ ਦੀ ਯੋਜਨਾਬੰਦੀ, ਵਿਕਾਸ ਅਤੇ ਪ੍ਰਬੰਧਨ ਦੇ ਮੱਦੇਨਜ਼ਰ  ਸਿੰਗਾਪੁਰ ਦੇ ਚੈਂਡਲਰ ਇੰਸਟੀਚਿਊਟ ਆਫ ਗਵਰਨੈਂਸ (ਸੀ.ਆਈ.ਜੀ.)  ਅਤੇ ਪੰਜਾਬ ਲਘੂ ਉਦਯੋਗ ਤੇ ਨਿਰਯਾਤ ਨਿਗਮ (ਪੀ.ਐਸ.ਆਈ.ਈ.ਸੀ.) ਵੱਲੋਂ ਸਾਂਝੇ ਤੌਰ ਤੇ ਕਰਵਾਇਆ ਪ੍ਰੋਗਰਾਮ ਹਾਲ ਹੀ ਵਿੱਚ ਸਫਲਤਾਪੂਰਵਕ ਮੁਕੰਮਲ ਹੋਇਆ।   ਆਨਲਾਈਨ  ਢੰਗ ਨਾਲ ਆਯੋਜਿਤ ਕੀਤੇ ਇਸ ਪ੍ਰੋਗਰਾਮ ਨੇ  ਉਦਯੋਗਿਕ ਪਾਰਕਾਂ ਦੀ ਯੋਜਨਾਬੰਦੀ, ਵਿਕਾਸ, ਅਤੇ ਪ੍ਰਬੰਧਨ ਸਬੰਧੀਆ ਰਣਨੀਤੀਆਂ ਦੇ ਪਸਾਰ ਅਤੇ ਸੂਬੇ ਵਿਚ ਆਸਾਨੀ ਨਾਲ ਕਾਰੋਬਾਰ ਕਰਨ ਅਤੇ ਰੋਜ਼ਗਾਰ ਮੌਕੇ ਮੁਹੱਈਆ ਕਰਵਾਉਣ ਵਿੱਚ ਸਹਾਇਤਾ  ਕੀਤੀ। ਇਸ ਸਿਖਲਾਈ ਪ੍ਰੋਗਰਾਮ ਨੇ  ਪੀ.ਐਸ.ਆਈ.ਈ.ਸੀ. ਦੇ ਅਧਿਕਾਰੀਆਂ ਨੂੰ ਉਦਯੋਗਿਕ ਪਾਰਕਾਂ ਦੇ ਵਿਕਾਸ ਲਈ ਲੋੜੀਂਦੇ ਹੁਨਰਾਂ ਅਤੇ ਯੋਗਤਾਵਾਂ ਨਾਲ ਲੈਸ ਕੀਤਾ, ਜਿਸ ਵਿੱਚ ਵੀਜ਼ਨਿੰਗ, ਵਿਹਾਰਕਤਾ ਅਤੇ ਯੋਜਨਾਬੰਦੀ ,ਅਸਟੇਟ ਪ੍ਰਬੰਧਨ, ਮਾਰਕੀਟਿੰਗ ਤੇ ਨਿਵੇਸ਼ ਨੂੰ ਉਤਸ਼ਾਹ ਅਤੇ ਅੰਤਰ-ਏਜੰਸੀ ਤਾਲਮੇਲ ਸ਼ਾਮਲ ਹੈ।
ਇਸ ਦੌਰਾਨ ਅਧਿਕਾਰੀਆਂ ਨੇ ਸੀ.ਆਈ.ਜੀ. ਦੇ ਸਰੋਤ ਮਾਹਰ ਸ੍ਰੀ ਲਿਮ ਚਿਨ ਚੋਂਗ ਤੋਂ ਉਦਯੋਗਿਕ ਪਾਰਕ ਦੇ ਵਿਕਾਸ ਸਬੰਧੀ ਅੰਦਰੂਨੀ ਅਤੇ ਅੰਤਰ-ਰਾਸ਼ਟਰੀ ਨੁਕਤਿਆਂ ਬਾਰੇ ਜਾਣਕਾਰੀ ਹਾਸਲ ਕੀਤੀ।  ਇਸ ਤੋਂ ਪਹਿਲਾਂ ਸ੍ਰੀ ਲਿਮ ਨੇ ਸਿੰਗਾਪੁਰ ਵਿੱਚ ਜੇ.ਟੀ.ਸੀ. ਕਾਰਪੋਰੇਸ਼ਨ ਵਿਖੇ ਏਸ਼ੀਆ ਭਰ ਵਿੱਚ ਉਦਯੋਗਿਕ ਪਾਰਕ ਵਿਕਾਸ ਪ੍ਰਾਜੈਕਟਾਂ ਵਿੱਚ ਆਪਣੇ ਦਹਾਕਿਆਂ ਦੇ ਤਜਰਬੇ ਸਾਂਝੇ ਕੀਤੇ। ਸਮਾਪਤੀ ਸਮਾਰੋਹ ਦੌਰਾਨ ਆਪਣੇ ਵਿਚਾਰ ਪ੍ਰਗਟਾਉਂਦਿਆਂ ਪੀ.ਐਸ.ਆਈ.ਈ.ਸੀ. ਦੇ ਤਕਨੀਕੀ ਸਲਾਹਕਾਰ ਸ੍ਰੀ ਜੇ.ਐਸ. ਭਾਟੀਆ ਨੇ ਸੀ.ਆਈ.ਜੀ. ਦੇ ਇਸ ਸਹਿਯੋਗ ਲਈ ਧੰਨਵਾਦ ਕੀਤਾ:
ਤਕਨੀਕੀ ਸਲਾਹਕਾਰ ਸ੍ਰੀ ਜੇ.ਐਸ. ਭਾਟੀਆ ਨੇ ਕਿਹਾ “ ਪੀ.ਐਸ.ਆਈ.ਈ.ਸੀ.  ਵਲੋਂ ਹੁਣ ਹਾਈ – ਟੈਕ ਸਾਈਕਲ ਵੈਲੀ, ਇੰਟੀਗਰੇਟਡ ਫਾਰਮਾਸੂਟੀਕਲ ਪਾਰਕ ਅਤੇ ਇਲੈਕਟ੍ਰਾਨਿਕਸ ਸਿਸਟਮ ਡਿਜ਼ਾਈਨ ਮੈਨੂਫੈਕਚਰਿੰਗ ਪਾਰਕ ਬਣਾਉਣ ਦੀ ਪ੍ਰਕਿਰਿਆ ਚਲਾਈ ਜਾ ਰਹੀ ਹੈ। ਮੈਨੂੰ ਯਕੀਨ ਹੈ ਕਿ ਇਨਾਂ ਸਿਖਲਾਈ ਸੈਸ਼ਨਾਂ ਤੋਂ ਪ੍ਰਾਪਤ ਗਿਆਨ ਨਾਲ  ਸਾਡੇ ਇੰਜੀਨੀਅਰਾਂ ਅਤੇ ਜਾਇਦਾਦ ਪ੍ਰਬੰਧਨ ਪੇਸ਼ੇਵਰ ਇਨਾਂ ਪ੍ਰਾਜੈਕਟਾਂ ਨੂੰ ਕਾਮਯਾਬ ਬਣਾਉਣ ਲਈ ਆਪਣਾ ਪੂਰਾ ਯੋਗਦਾਨ ਪਾਉਣ ਦੇ ਸਮਰੱਥ ਹੋ ਸਕਣਗੇ।’’ ਸੀ.ਆਈ.ਜੀ.  ਦੇ ਕਾਰਜਕਾਰੀ ਡਾਇਰੈਕਟਰ ਸ੍ਰੀ ਵੂ ਵੀ ਨੇਂਗ,  ਨੇ ਸੀਆਈਜੀ ਵਲੋਂ ਸਰਕਾਰਾਂ ਪ੍ਰਤੀ ਸਮਰਪਣ ਭਾਵਨਾ ਉੱਤੇ ਜੋਰ ਦਿੱਤਾ। ਉਹਨਾਂ ਕਿਹਾ “ਸੀ.ਆਈ.ਜੀ. ਇੱਕ ਗੈਰ-ਮੁਨਾਫਾ ਸੰਗਠਨ ਹੈ ਜੋ ਮਹੱਤਵਪੂਰਣ ਕੰਮਾਂ ਵਿੱਚ ਸਰਕਾਰਾਂ ਦਾ ਸਮਰਥਨ ਕਰਨ ਲਈ  ਪੂਰੀ ਤਰਾਂ ਸਮਰਪਿਤ ਹੈ । ਇਹ ਪ੍ਰੋਗਰਾਮ ਪੀ.ਐਸ.ਆਈ.ਈ.ਸੀ  ਦੇ ਯੋਗਦਾਨ, ਸਮਰਪਣ ਅਤੇ ਭਾਗੀਦਾਰੀ ਤੋਂ ਬਗੈਰ ਸੰਭਵ ਨਹੀਂ ਸੀ ਹੋ ਸਕਦਾ।’’
ਚਾਂਡਲਰ ਇੰਸਟੀਚਿਊਟ ਆਫ ਗਵਰਨੈਂਸ ਦੇ ਕਾਰਜਕਾਰੀ ਡਾਇਰੈਕਟਰ ਸ੍ਰੀ ਵੂ ਵੀ ਨੇਂਗ ਨੇ ਕਿਹਾ ਕਿ ਇਹ ਉਦਘਾਟਨੀ ਵਰਚੁਅਲ ਪ੍ਰੋਗਰਾਮ ਸੀ.ਆਈ.ਜੀ. ਅਤੇ ਪੀ.ਐਸ.ਆਈ.ਈ.ਸੀ. ਵਿਚਕਾਰ ਹੋਏ ਮੈਮੋਰੈਂਡਮ ਆਫ ਅੰਡਰਸਟੈਂਡਿੰਗ (ਸਮਝੌਤੇ) ਤਹਿਤ ਆਉਂਦਾ ਹੈ।
ਇਸ ਸਿਖਲਾਈ ਪ੍ਰੋਗਰਾਮ ਨੂੰ ਆਯੋਜਿਤ ਕਰਵਾਉਣ ਵਿੱਚ ਸਹਿਯੋਗ ਦੇਣ ਵਾਲੀ ਅਤੇ ਸੀ.ਆਈ.ਜੀ.ਨਾਲ ਕੰਮ ਕਰਨ ਵਾਲੀ , ਪੰਜਾਬ ਸਰਕਾਰ  ਦੀ ਗਵਰਨੈਂਸ ਫੈਲੋ ਸ੍ਰੀਮਤੀ ਤਪਿੰਦਰ ਕੌਰ ਘੁੰਮਣ  ਨੇ ਪੀ.ਐਸ.ਆਈ.ਈ.ਸੀ  ਦੇ  ਅਧਿਕਾਰੀਆਂ ਦੀ ਸਮਰੱਥਾ ਵਧਾਉਣ ਵਿੱਚ ਸਹਿਯੋਗ  ਦੇਣ ਅਤੇ ਪੂਰੇ ਤਾਲਮੇਲ ਨਾਲ  ਕੰਮ ਕਰਨ ਲਈ ਸੀ.ਆਈ.ਜੀ. ਦਾ ਧੰਨਵਾਦ ਕੀਤਾ।
]]>