pond – D5 News https://punjabi.newsd5.in Truth Seeking News Network. Mon, 10 Oct 2022 04:30:36 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png pond – D5 News https://punjabi.newsd5.in 32 32 ਲਾਹੌਰੀ ਗੇਟ ਵਿਖੇ ਇਮਾਰਤ ਡਿੱਗਣ ਦੀ ਘਟਨਾ ‘ਚ ਤਿੰਨ ਲੋਕਾਂ ਦੀ ਮੌਤ https://punjabi.newsd5.in/%e0%a8%b2%e0%a8%be%e0%a8%b9%e0%a9%8c%e0%a8%b0%e0%a9%80-%e0%a8%97%e0%a9%87%e0%a8%9f-%e0%a8%b5%e0%a8%bf%e0%a8%96%e0%a9%87-%e0%a8%87%e0%a8%ae%e0%a8%be%e0%a8%b0%e0%a8%a4-%e0%a8%a1%e0%a8%bf%e0%a9%b1/ Mon, 10 Oct 2022 04:30:36 +0000 https://punjabi.newsd5.in/?p=179833 ਨਵੀਂ ਦਿੱਲੀ : ਦਿੱਲੀ ਦੇ ਲਾਹੌਰੀ ਗੇਟ ਇਲਾਕੇ ‘ਚ ਐਤਵਾਰ ਸ਼ਾਮ ਨੂੰ 2 ਮੰਜ਼ਿਲਾ ਇਮਾਰਤ ਦੀ ਛੱਤ ਡਿੱਗਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਤੇ 9 ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਘਟਨਾ ਮੱਧ ਦਿੱਲੀ ਦੇ ਲਾਹੌਰੀ ਗੇਟ ਇਲਾਕੇ ਦੇ ਫਰਾਸ ਖਾਨਾ ਵਿਖੇ ਵਾਪਰੀ। ਅਧਿਕਾਰੀਆਂ ਨੇ ਦੱਸਿਆ ਕਿ ਮਲਬੇ ਹੇਠ ਦੱਬੇ ਲੋਕਾਂ ਨੂੰ ਲੱਭਣ ਅਤੇ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਧਿਕਾਰੀਆਂ ਮੁਤਾਬਕ ਲਗਾਤਾਰ ਮੀਂਹ ਕਾਰਨ ਬਚਾਅ ਕਾਰਜ ‘ਚ ਰੁਕਾਵਟ ਆ ਰਹੀ ਹੈ।

ਜੈਨੀ ਜੌਹਲ ਨੂੰ ਮਿਲੀ ਧਮਕੀ, ਇੰਟਰਨੈੱਟ ਤੋਂ ਹਟਿਆ ਗੀਤ ਮੂਸੇਵਾਲਾ ਦੇ ਹੱਕ ‘ਚ ਗਾਇਆ ਗੀਤ D5 Channel Punjabi

ਪੁਲਿਸ ਅਨੁਸਾਰ ਜ਼ਖ਼ਮੀਆਂ ਦੀ ਪਛਾਣ ਅਮਾਰਾ (45), ਨੀਲੋਫਰ (50), ਮੁਹੰਮਦ ਇਮਰਾਨ (40), ਐੱਸ ਬੇਗਮ (60), ਸੁਖਬੀਰ (34), ਅੰਕਿਤ (28), ਅਸ਼ੋਕ (40), ਸਈਅਦ ਜੀਸ਼ਾਨ (30) ਅਤੇ ਵਿਪਨ (30) ਵਜੋਂ ਹੋਈ ਹੈ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਲੋਕ ਨਾਇਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਡਿਪਟੀ ਕਮਿਸ਼ਨਰ ਸ਼ਵੇਤਾ ਚੌਹਾਨ ਨੇ ਦੱਸਿਆ ਕਿ ਇਸ ਹਾਦਸੇ ਵਿੱਚ 4 ਸਾਲ ਦੀ ਬੱਚੀ ਦੀ ਜਾਨ ਚਲੀ ਗਈ ਹੈ। ਦਿੱਲੀ ਫਾਇਰ ਸਰਵਿਸਿਜ਼ ਵਿਭਾਗ ਦੇ ਡਾਇਰੈਕਟਰ ਅਤੁਲ ਗਰਗ ਨੇ ਦੱਸਿਆ ਕਿ ਲਾਹੌਰੀ ਗੇਟ ਇਲਾਕੇ ਵਿੱਚ ਸ਼ਾਮ 7.30 ਵਜੇ ਇਕ ਇਮਾਰਤ ਦੀ ਛੱਤ ਡਿੱਗਣ ਦੀ ਸੂਚਨਾ ਮਿਲੀ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਮੌਕੇ ’ਤੇ ਭੇਜੀਆਂ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਪੁਲਸ ਅਤੇ ਅੱਗ ਬੁਝਾਊ ਵਿਭਾਗ ਦੇ ਨਾਲ-ਨਾਲ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨ.ਡੀ.ਆਰ.ਐੱਫ.) ਤੇ ਹੋਰ ਸਰਕਾਰੀ ਏਜੰਸੀਆਂ ਦੇ ਕਰਮਚਾਰੀ ਵੀ ਮੌਕੇ ‘ਤੇ ਮੌਜੂਦ ਹਨ।

]]>
ਫੇਰ ਹੋਇਆ ਵੱਡਾ ਕਾਂਡ, ਟੋਭੇ ‘ਚ ਚਾਰ ਦਿਨ ਦੱਬ ਕੇ ਰੱਖੀ ਘਰਵਾਲੀ https://punjabi.newsd5.in/%e0%a8%ab%e0%a9%87%e0%a8%b0-%e0%a8%b9%e0%a9%8b%e0%a8%87%e0%a8%86-%e0%a8%b5%e0%a9%b1%e0%a8%a1%e0%a8%be-%e0%a8%95%e0%a8%be%e0%a8%82%e0%a8%a1-%e0%a8%9f%e0%a9%8b%e0%a8%ad%e0%a9%87-%e0%a8%9a-%e0%a8%9a/ Tue, 08 Jan 2019 11:30:57 +0000 https://punjabi.newsd5.in/?p=40920

]]>