poetry – D5 News https://punjabi.newsd5.in Truth Seeking News Network. Tue, 07 Dec 2021 05:00:49 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png poetry – D5 News https://punjabi.newsd5.in 32 32 ਸ਼ਾਇਰੀ ਜ਼ਰੀਏ CM Channi ਨੇ ਕੇਜਰੀਵਾਲ ‘ਤੇ ਸਾਧਿਆ ਨਿਸ਼ਾਨਾ, ‘ਪੰਜਾਬ ਦੇ ਲੋਕ ਨਹੀਂ ਕਰਨਗੇ ਮਾਫ’ https://punjabi.newsd5.in/%e0%a8%b6%e0%a8%be%e0%a8%87%e0%a8%b0%e0%a9%80-%e0%a9%9b%e0%a8%b0%e0%a9%80%e0%a8%8f-cm-channi-%e0%a8%a8%e0%a9%87-%e0%a8%95%e0%a9%87%e0%a8%9c%e0%a8%b0%e0%a9%80%e0%a8%b5%e0%a8%be%e0%a8%b2-%e0%a8%a4/ Tue, 07 Dec 2021 05:00:49 +0000 https://punjabi.newsd5.in/?p=136167 ਅੰਮ੍ਰਿਤਸਰ/ਨਵੀਂ ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਕ ਵਾਰ ਫਿਰ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ‘ਤੇ ਸ਼ਬਦੀ ਹਮਲਾ ਕੀਤਾ ਹੈ। ਉਨ੍ਹਾਂ ਨੇ ਕਾਲੇ ਅੰਗ੍ਰੇਜ਼ ਵਾਲੇ ਬਿਆਨ ‘ਤੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਮੈਂ ਤਾਂ ਇਹ ਕਿਹਾ ਸੀ ਕਿ ਬਾਹਰ ਤੋਂ ਆ ਕੇ ਲੋਕ ਪੰਜਾਬ ‘ਚ ਰਾਜ ਕਰਨਾ ਚਾਹੁੰਦੇ ਹਨ ਜਿਵੇਂ ਅੰਗਰੇਜਾਂ ਨੇ ਕੀਤਾ ਸੀ।

ਕਾਂਗਰਸੀ ਭਰਾ ਹੋਏ ਆਹਮੋ-ਸਾਹਮਣੇ, ਪਿਆ ਕਲੇਸ਼, ਹਾਈਕਮਾਨ ਹੈਰਾਨ, ਸਿੱਧੂ ਤੇ ਚੰਨੀ ਲਈ ਬਿਪਤਾ D5 Channel Punjabi

ਉਸਨੂੰ ਤਕਲੀਫ ਹੋ ਗਈ ਕਿ ਮੈਨੂੰ ਕਾਲੇ ਅੰਗ੍ਰੇਜ ਕਹਿ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਸਾਰੀਆਂ ਸੀਮਾਵਾਂ ਨੂੰ ਪਾਰ ਕਰ ਰਾਜਨੀਤੀ ‘ਚ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਏ ਹਨ, ਜਿਸਦੇ ਲਈ ਪੰਜਾਬ ਦੇ ਲੋਕ ਉਨ੍ਹਾਂ ਨੂੰ ਕਦੇ ਮੁਆਫ ਨਹੀਂ ਕਰਨਗੇ। ਜਨਤਾ ਨਿਸ਼ਚਿਤ ਰੂਪ ਨਾਲ ਉਨ੍ਹਾਂ ਦੇ ਹੈਂਕੜ ਦਾ ਜਵਾਬ ਦੇਵੇਗੀ।

]]>
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਵਿਚਾਰ, ਕਵਿਤਾ, ਕਵੀਸ਼ਰੀ ਗਾਇਨ ਅਤੇ ਲਿਖਤੀ ਮੁਕਾਬਲੇ ਕਰਵਾਏ https://punjabi.newsd5.in/%e0%a8%b8%e0%a9%8d%e0%a8%b0%e0%a9%80-%e0%a8%97%e0%a9%81%e0%a8%b0%e0%a9%82-%e0%a8%b0%e0%a8%be%e0%a8%ae%e0%a8%a6%e0%a8%be%e0%a8%b8-%e0%a8%9c%e0%a9%80-%e0%a8%a6%e0%a9%87-%e0%a8%aa%e0%a9%8d%e0%a8%b0-2/ Fri, 01 Oct 2021 10:00:34 +0000 https://punjabi.newsd5.in/?p=124775 ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਕੂਲੀ ਬੱਚਿਆਂ ਦੇ ਹਰ ਸਾਲ ਕਰਵਾਏ ਜਾਂਦੇ ਵੱਖ-ਵੱਖ ਮੁਕਾਬਲਿਆਂ ਤਹਿਤ ਸ਼ਬਦ ਵਿਚਾਰ, ਕਵਿਤਾ, ਕਵੀਸ਼ਰੀ ਅਤੇ ਲਿਖਤੀ ਮੁਕਾਬਲੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਰਵਾਏ ਗਏ। ਦੱਸਣਯੋਗ ਹੈ ਕਿ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਏ ਸ਼ਬਦ ਵਿਚਾਰ ਮੁਕਾਬਲੇ ਵਿਚ 21 ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਕਵਿਤਾ ਮੁਕਾਬਲੇ ਵਿਚ 36 ਸਕੂਲ, ਕਵੀਸ਼ਰੀ ਮੁਕਾਬਲੇ ਵਿਚ 22 ਅਤੇ ਲਿਖਤੀ ਇਮਤਿਹਾਨ ’ਚ 40 ਸਕੂਲਾਂ ਦੇ ਬੱਚਿਆਂ ਨੇ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਵਿਚ ਨੇਤਰਹੀਣ ਬੱਚੇ ਵੀ ਸ਼ਾਮਲ ਹੋਏ।
ਸ਼ਬਦ ਵਿਚਾਰ ਮੁਕਾਬਲੇ ਵਿਚ ਜੱਜਮੈਂਟ ਦੀ ਸੇਵਾ ਭਾਈ ਗੁਰਮਿੰਦਰ ਸਿੰਘ ਰਿਸਰਚ ਫੈਲੋ ਗੁਰੂ ਨਾਨਕ ਦੇਵ ਯੂਨੀਵਰਸਿਟੀ, ਭਾਈ ਅਰਮਨਜੀਤ ਸਿੰਘ ਰਿਸਰਚ ਸਕਾਲਰ, ਭਾਈ ਅਮਰ ਸਿੰਘ ਪ੍ਰਚਾਰਕ ਨੇ ਨਿਭਾਈ। ਇਸੇ ਤਰ੍ਹਾਂ ਕਵਿਤਾ ਮੁਕਾਬਲੇ ਵਿਚ ਜੱਜਮੈਂਟ ਦੀ ਸੇਵਾ ਸ. ਸੁਰਿੰਦਰ ਸਿੰਘ ਨਿਮਾਣਾ, ਬੀਬੀ ਰਾਜਵਿੰਦਰ ਕੌਰ ਤੇ ਬੀਬੀ ਮਨਜੀਤ ਸਿੰਘ ਪਹੂਵਿੰਡ ਨੇ ਅਤੇ ਕਵੀਸ਼ਰੀ ਮੁਕਾਬਲੇ ਸਮੇਂ ਭਾਈ ਜੋਗਾ ਸਿੰਘ ਭਾਗੋਵਾਲੀ ਕਵੀਸ਼ਰ, ਭਾਈ ਸੁੱਚਾ ਸਿੰਘ ਡੇਰਾ ਪਠਾਣਾਂ ਅਤੇ ਪ੍ਰੋ. ਸੁਖਵਿੰਦਰ ਸਿੰਘ ਨੇ ਨਿਭਾਈ। ਇਨ੍ਹਾਂ ਸਾਰੇ ਮੁਕਾਬਲਿਆਂ ਵਿੱਚੋਂ ਅੱਵਲ ਆਉਣ ਵਾਲੇ ਬੱਚਿਆਂ ਨੂੰ ਗੁਰਪੁਰਬ ਸਮੇਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਵਧੀਕ ਮੈਨੇਜਰ ਸ. ਬਘੇਲ ਸਿੰਘ, ਸ. ਕਾਬਲ ਸਿੰਘ ਸੁਪਰਵਾਈਜ਼ਰ, ਡਾ. ਰਣਜੀਤ ਕੌਰ ਪੰਨਵਾਂ, ਡਾ. ਸਿਮਰਨਜੀਤ ਕੌਰ, ਬੀਬੀ ਗੁਰਮੀਤ ਕੌਰ, ਬੀਬੀ ਪਲਵਿੰਦਰ ਕੌਰ, ਸ. ਕਰਮਜੀਤ ਸਿੰਘ, ਪ੍ਰਚਾਰਕ ਭਾਈ ਤਰਸੇਮ ਸਿੰਘ ਆਦਿ ਮੌਜੂਦ ਸਨ।
]]>
ਚੀਨ ਦੇ ਅਰਬਪਤੀ ਨੂੰ 1100 ਸਾਲ ਪੁਰਾਣੀ ਕਵਿਤਾ ਸ਼ੇਅਰ ਕਰਨੀ ਪਈ ਮਹਿੰਗੀ, 18365 ਕਰੋੜ ਦਾ ਹੋਇਆ ਨੁਕਸਾਨ https://punjabi.newsd5.in/%e0%a8%9a%e0%a9%80%e0%a8%a8-%e0%a8%a6%e0%a9%87-%e0%a8%85%e0%a8%b0%e0%a8%ac%e0%a8%aa%e0%a8%a4%e0%a9%80-%e0%a8%a8%e0%a9%82%e0%a9%b0-1100-%e0%a8%b8%e0%a8%be%e0%a8%b2-%e0%a8%aa%e0%a9%81%e0%a8%b0%e0%a8%be/ Thu, 13 May 2021 08:35:58 +0000 https://punjabi.newsd5.in/?p=104367 ਬੀਜਿੰਗ : ਚੀਨ ਦੇ ਅਰਬਪਤੀ ਨੂੰ ਹਜ਼ਾਰਾਂ ਸਾਲ ਪੁਰਾਣੀ ਕਵਿਤਾ ਸ਼ੇਅਰ ਕਰਨੀ ਭਾਰੀ ਪੈ ਗਈ ਹੈ। ਅਰਬਪਤੀ ਵਾਂਗ ਜਿੰਗ ਨੇ ਸੋਸ਼ਲ ਮੀਡੀਆ ‘ਤੇ 1100 ਸਾਲ ਪੁਰਾਣੀ ਇੱਕ ਚੀਨੀ ਕਵਿਤਾ ਦੀ ਕੁਝ ਸਤਰਾਂ ਸ਼ੇਅਰ ਕੀਤੀਆਂ ਸਨ। ਕਵਿਤਾ ਸ਼ੇਅਰ ਕਰਨ ਤੋਂ ਬਾਅਦ ਵਾਂਗ ਨੂੰ 18,365 ਕਰੋੜ ਰੁਪਏ ਦਾ ਨੁਕਸਾਨ ਚੁੱਕਣਾ ਪੈ ਗਿਆ। ਬੀਤੇ ਦੋ ਦਿਨਾਂ ‘ਚ ਵਾਂਗ ਦੀ ਕੁਲ ਜਾਇਦਾਦ ਦੇ ਬਾਜ਼ਾਰ ਮੁੱਲ ‘ਚ 18,365 ਕਰੋੜ ਰੁਪਏ(2.5 ਅਰਬ ਡਾਲਰ) ਤੋਂ ਜਿਆਦਾ ਦੀ ਗਿਰਾਵਟ ਆਈ ਹੈ।

ਦੁਕਾਨਦਾਰਾਂ ਤੋਂ ਬਾਅਦ ਹੁਣ ਆਹ ਬੰਦਿਆਂ ਦੇ ਹੱਕ ‘ਚ ਡਟੇ ਕਿਸਾਨ ! ਅੱਧੀ ਰਾਤ ਨੂੰ ਚੜੂਨੀ ਨੇ ਰੱਖਤੀ ਨਵੀਂ ਮੰਗ !

42 ਸਾਲਾ ਵਾਂਗ ‘ਮਿਤੁਆਨ’ ਕੰਪਨੀ ਦੇ ਸੀਈਓੇ ਵੀ ਹਨ, ਜੋ ਆਨਲਾਇਨ – ਟੂ ਆਫਲਾਇਨ ਲੋਕਲ ਲਾਈਫ ਸਰਵਿਸ ਪਲੇਟਫਾਰਮ ਹੈ। ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਉਦਯੋਗਪਤੀ ਨੇ ਕਵਿਤਾ ਦੇ ਜ਼ਰੀਏ ਚੀਨੀ ਸਰਕਾਰ ਦੀ ਆਲੋਚਨਾ ਕੀਤੀ ਹੈ। ਹਾਲਾਂਕਿ ਉਨ੍ਹਾਂ ਨੇ ਪੋਸਟ ਡਿਲੀਟ ਕਰ ਦਿੱਤੀ ਅਤੇ ਆਪਣੀ ਸਫਾਈ ‘ਚ ਕਿਹਾ ਕਿ ਉਨ੍ਹਾਂ ਦਾ ਮਕਸਦ ਸਰਕਾਰ ਦੀ ਆਲੋਚਨਾ ਨਹੀਂ ਸੀ। ਉਹ ਤਾਂ ਆਪਣੇ ਦੇਸ਼ ਦੀ ਦੂਰਦਸ਼ਾ ਦੇ ਵੱਲ ਧਿਆਨ ਖਿੱਚਣਾ ਚਾਹੁੰਦੇ ਸਨ।

ਪਹਿਲਾਂ ਪੁਲਿਸ ਨੇ ਕੁੱਟੇ ਸਬਜੀ ਵਾਲੇ,ਫਿਰ ਸਬਜੀ ਵਾਲਿਆਂ ਨੇ ਸੱਦ ਲਏ ਕਿਸਾਨ!ਪਾਤਾ ਗਾਹ! ਰੋਡ ਕਰਤੇ ਜਾਮ!

ਹਾਂਗਕਾਂਗ ‘ਚ ਸਥਿਤ ਨਿੱਜੀ ਇਕਵਿਟੀ ਫਰਮ ਕਾਈਯੁਆਨ ਕੈਪੀਟਲ ਦੇ ਮੁੱਖ ਨਿਵੇਸ਼ ਅਧਿਕਾਰੀ ਬਰਾਕ ਸਿਲਵਰਸ ਨੇ ਇਸ ਬਾਰੇ ‘ਚ ਕਿਹਾ ਕਿ ਕਵਿਤਾ ਪੋਸਟ ਕਰਨ ਨਾਲ ਉਨ੍ਹਾਂ ਨੂੰ ਬਾਜ਼ਾਰ ਰੈਗੂਲੇਟਰਾਂ ਵੱਲੋਂ ਕੁੱਝ ਹਾਸਲ ਨਹੀਂ ਹੋਇਆ ਸਗੋਂ ਕਾਰੋਬਾਰੀ ਵਾਤਾਰਣ ਦੇ ਕੁਝ ਅਹਿਮ ਚਿਹਰੇ ਉਨ੍ਹਾਂ ਦੇ ਖਿਲਾਫ ਹੋ ਗਏ ਹਨ। ਇਹ ਭੁਲਾ ਦਿੱਤੀ ਗਈ ਕਵਿਤਾ ਦਾ ਅਸਰ ਹੋ ਸਕਦਾ ਹੈ। ਦੱਸ ਦਈਏ ਕਿ ਵਾਂਗ ਚੁਣਿੰਦਾ ਸਫਲ ਉਦਯੋਗਪਤੀਆਂ ਵਿੱਚ ਗਿਣੇ ਜਾਂਦੇ ਹਨ। ਉਨ੍ਹਾਂ ਦੀ ਅਜੇ ਵੀ ਮਿਤੁਆਨ ‘ਚ ਕਰੀਬ 11 ਫੀਸਦੀ ਦੀ ਹਿੱਸੇਦਾਰੀ ਹੈ, ਜਿਸਦੀ ਕੁਲ ਕੀਮਤ ਕਰੀਬ 18.4 ਅਰਬ ਡਾਲਰ ਹੈ।

]]>
ਵਿਵਾਦਤ ‘ਕਵਿਤਾ ਲਿਖਣ ਵਾਲੇ ਕਵੀ ਸੁਰਜੀਤ ਗੱਗ ‘ਤੇ ਫਿਰ ਜਾਨਲੇਵਾ ਹਮਲਾ https://punjabi.newsd5.in/%e0%a8%b5%e0%a8%bf%e0%a8%b5%e0%a8%be%e0%a8%a6%e0%a8%a4-%e0%a8%95%e0%a8%b5%e0%a8%bf%e0%a8%a4%e0%a8%be-%e0%a8%b2%e0%a8%bf%e0%a8%96%e0%a8%a3-%e0%a8%b5%e0%a8%be%e0%a8%b2%e0%a9%87-%e0%a8%95%e0%a8%b5/ Mon, 01 Oct 2018 09:21:44 +0000 https://punjabi.newsd5.in/?p=31355 ਅੰਨਦਪੁਰ ਸਾਹਿਬ: ਪੰਜਾਬ ਦੇ ਪ੍ਰਸਿੱਧ ਅਤੇ ਵਿਵਾਦਤ ਕਵੀ ਸੁਰਜੀਤ ਗੱਗ ‘ਤੇ ਬੀਤੇ ਦਿਨ ਅਨੰਦਪੁਰ ਸਾਹਿਬ ਵਿੱਚ ਦੋ ਨੌਜਵਾਨਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਨੌਜਵਾਨਾਂ ਵੱਲੋਂ ਸੁਰਜੀਤ ਗੱਗ ਨਾਲ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ ਗਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਸਥਾਨਕ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਮਿਲੀ ਜਾਣਕਾਰੀ ਮੁਤਾਬਕ ਸੁਰਜੀਤ ਗੱਗ ਉਸ ਵੇਲੇ ਸ੍ਰੀ ਅਨੰਦਪੁਰ ਸਾਹਿਬ ਜਾ ਰਹੇ ਸਨ ਜਦੋਂ ਚਰਨ ਗੰਗਾ ਪੁਲ ਕੋਲ ਮੋਟਰ ਸਾਈਕਲ ਸਵਾਰ 2 ਨੌਜਵਾਨਾਂ ਵੱਲੋਂ ਉਸ ‘ਤੇ ਹਮਲਾ ਕੀਤਾ ਗਿਆ। ਸਭਾ ਦੇ ਬੁਲਾਰੇ ਨੇ ਇਸ ਬਾਰੇ ਦੱਸਿਆ ਕਿ ਗੱਗ ‘ਤੇ ਇਹ ਹਮਲਾ ਉਸ ਵੱਲੋਂ ਕੀਤੀਆਂ ਗਈਆਂ ਧਾਰਮਿਕ ਟਿੱਪਣੀਆਂ ਕਾਰਨ ਹੋਇਆ ਹੈ ਅਤੇ ਇਹ ਲੇਖਕ ਦੇ ਵਿਚਾਰਾਂ ਦੀ ਆਜ਼ਾਦੀ ਉੱਪਰ ਹਮਲਾ ਹੈ ਜਿਸ ਦਾ ਸਮੂਹ ਲੋਕਪੱਖੀ ਤਾਕਤਾਂ ਨੂੰ ਵਿਰੋਧ ਕਰਨਾ ਚਾਹੀਦਾ ਹੈ।

Read Also ਦੇਖੋ Sharukh Khan ਨੇ ਕੀ ਲਿਖਿਆ ਆਪਣੀ ਕਵਿਤਾ ਵਿੱਚ | Bollywood NonStop

ਉਨ੍ਹਾਂ ਇਸ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਇਹ ਹਮਲਾ ਉਨ੍ਹਾਂ ਵਿਅਕਤੀਆਂ ਵੱਲੋਂ ਕੀਤਾ ਗਿਆ ਸੀ ਜਿਨ੍ਹਾਂ ਨੇ ਪਿਛਲੇ ਸਾਲ ਜੁਲਾਈ ਮਹੀਨੇ ਜੇਲ੍ਹ ਵਿੱਚ ਗੱਗ ‘ਤੇ ਦੋ ਵਾਰ ਹਮਲਾ ਕੀਤਾ ਸੀ। ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਗੱਗ ਵਿਰੁੱਧ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿੱਚ ਜੇਲ੍ਹ ਭੇਜਿਆ ਗਿਆ ਸੀ। ਆਪਣੀਆਂ ਵਿਵਾਦਤ ਧਾਰਮਿਕ ਟਿੱਪਣੀਆਂ ਕਾਰਨ ਗੱਗ ਨੂੰ ਹਿੰਦੂ ਤੇ ਸਿੱਖਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਗੁਰੂ ਨਾਨਕ ਦੇਵ ਜੀ ਬਾਰੇ ਵਿਵਾਦਤ ਟਿੱਪਣੀ ਕਰਨ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੋਸ਼ ਲਗਾਏ ਜਾਣ ਤੋਂ ਬਾਅਦ 9 ਜੁਲਾਈ 2017 ਨੂੰ ਗੱਗ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਪਰ ਬਾਅਦ ਵਿੱਚ ਉਸ ਨੂੰ ਜ਼ਮਾਨਤ ਮਿਲ ਗਈ ਸੀ ਅਤੇ ਦੁਸਹਿਰੇ ਸਬੰਧੀ ਵਿਵਾਦਤ ਲੇਖ ਲਿਖਣ ਕਾਰਨ ਇਸ ਸਾਲ ਜਨਵਰੀ ਮਹੀਨੇ ਵਿੱਚ ਉਸ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ।

]]>