pilice – D5 News https://punjabi.newsd5.in Truth Seeking News Network. Fri, 07 Dec 2018 05:43:02 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png pilice – D5 News https://punjabi.newsd5.in 32 32 ਪਠਾਨਕੋਟ ’ਚ ਮਚੀ ਹਾਹਾਕਾਰ, ਕੰਬੇ ਲੋਕ, CCTV ’ਚ ਵੇਖੋ ਸ਼ਰੇਆਮ ਹਥਿਆਰਾਂ ਦੀ ਨੋਕ ‘ਤੇ ਲੁੱਟ (ਵੀਡੀਓ) https://punjabi.newsd5.in/%e0%a8%aa%e0%a8%a0%e0%a8%be%e0%a8%a8%e0%a8%95%e0%a9%8b%e0%a8%9f-%e0%a8%9a-%e0%a8%ae%e0%a8%9a%e0%a9%80-%e0%a8%b9%e0%a8%be%e0%a8%b9%e0%a8%be%e0%a8%95%e0%a8%be%e0%a8%b0-%e0%a8%95%e0%a9%b0-2/ Fri, 07 Dec 2018 05:43:02 +0000 https://punjabi.newsd5.in/?p=37485 ਪਠਾਨਕੋਟ : ਇੱਕ ਪਾਸੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਲਗਾਤਾਰ ਚੰਗੀ ਕਨੂੰਨ ਵਿਵਸਥਾ ਦਾ ਦਮ ਭਰ ਰਹੀ ਹੈ ਅਤੇ ਦੂਜੇ ਪਾਸੇ ਆਏ ਦਿਨ ਵਾਪਰ ਰਹੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ, ਕੁੱਝ ਹੋਰ ਹੀ ਕਹਾਣੀ ਬਿਆਨ ਕਰ ਰਹੀਆਂ ਹਨ। ਇਸ ਵਾਰ ਲੁੱਟ ਖੋਹ ਦੀ ਇਹ ਵਾਰਦਾਤ ਪਠਾਨਕੋਟ ਦੇ ਸੁਜਾਨਪੁਰ ‘ਚ ਵਾਪਰੀ। ਜਿਥੇ ਦੁਕਾਨ ਅੰਦਰ ਦਾਖਲ ਹੋਏ 3 ਨਕਾਬਪੋਸ਼ ਲੁਟੇਰਿਆਂ ਨੇ, ਪਿਸਤੌਲ ਦੀ ਨੋਕ ਤੇ 10 ਲੱਖ ਰੁਪਏ ਤੇ ਆਪਣਾ ਹੱਥ ਸਾਫ ਕਰ ਦਿੱਤਾ। ਦੁਕਾਨ ‘ਚ ਦਾਖਲ ਹੋਏ ਲੁਟੇਰੇ ਮਹਿਜ 30 ਸਕਿੰਟਾਂ ਵਿੱਚ ਹੀ 10 ਲੱਖ ਰੁਪਏ ਲੈ ਉੱਡੇ। ਹਾਲਾਂਕਿ ਦੁਕਾਨ ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੇ ਇਹ ਸਭ ਰਿਕਾਰਡ ਤਾਂ ਕੀਤਾ ਪਰ ਪੁਲਿਸ ਦੇ ਹੱਥ ਹਾਲੇ ਤੀਕਰ ਜ਼ਿਆਦਾ ਕੁੱਝ ਵੀ ਨਹੀਂ ਲੱਗਿਆ।

Read Also ਹੁਣੇ ਹੁਣੇ ਆਈ ਵੱਡੀ ਖ਼ਬਰ, ਪਠਾਨਕੋਟ ਤੋਂ 6 ਸ਼ੱਕੀ ਗ੍ਰਿਫ਼ਤਾਰ

ਪੀੜਤ ਦੁਕਾਨਦਾਰ ਮੁਤਾਬਕ ਉਹ ਸ਼ਾਮ ਨੂੰ ਦੁਕਾਨ ਬੰਦ ਕਰ ਕੇ ਘਰ ਵੱਲ ਨੂੰ ਆਉਣ ਹੀ ਲੱਗੇ ਸੀ ਕਿ ਦੁਕਾਨ ਅੰਦਰ ਆਏ ਲੁਟੇਰੇ ਉਨ੍ਹਾਂ ਦਾ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਦੌੜ ਗਏ ਅਤੇ ਜਦੋਂ ਉਨ੍ਹਾਂ ਲੁਟੇਰਿਆਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤਾ ਤਾਂ ਲੁਟੇਰਿਆਂ ਨੇ ਉਨ੍ਹਾਂ ਤੇ ਪਿਸਤੌਲ ਤਾਣ ਦਿੱਤੀ। ਪਿਛਲੇ ਮਹੀਨੇ ਨਾਭਾ ਦੀ ਅਨਾਜ ਮੰਡੀ ਚ ਹੋਈ 50 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਤਾਂ ਸਭ ਨੂੰ ਯਾਦ ਹੀ ਹੋਵੇਗੀ। ਉਸ ਤੋਂ ਬਾਅਦ ਮਲੇਰਕੋਟਲਾ ਵਿੱਚ 12 ਲੱਖ ਦੀ ਲੁੱਟ ਅਤੇ ਹੁਣ ਪਠਾਨਕੋਟ ਵਿੱਚ 10 ਲੱਖ ਦੀ ਲੁੱਟ ਇੰਝ ਲੱਗਦਾ ਹੈ। ਜਿਵੇਂ ਆਮ ਵਿਅਕਤੀ ਲਈ ਕੀਤੇ ਪੈਸੇ ਲੈ ਕੇ ਜਾਣਾ ਜਾਂ ਆਪਣੇ ਕੋਲ ਪੈਸੇ ਰੱਖਣਾ, ਜਾਨ ਦਾ ਖੋਅ ਬਣ ਗਿਆ ਹੋਵੇ।

]]>