Petrol Diesel Prices – D5 News https://punjabi.newsd5.in Truth Seeking News Network. Tue, 05 Apr 2022 04:55:11 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Petrol Diesel Prices – D5 News https://punjabi.newsd5.in 32 32 ਹਰ ਦਿਨ ਵਧ ਰਹੀਆਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ https://punjabi.newsd5.in/%e0%a8%b9%e0%a8%b0-%e0%a8%a6%e0%a8%bf%e0%a8%a8-%e0%a8%b5%e0%a8%a7-%e0%a8%b0%e0%a8%b9%e0%a9%80%e0%a8%86%e0%a8%82-%e0%a8%a8%e0%a9%87-%e0%a8%aa%e0%a9%88%e0%a8%9f%e0%a8%b0%e0%a9%8b%e0%a8%b2-%e0%a8%a1/ Tue, 05 Apr 2022 04:55:11 +0000 https://punjabi.newsd5.in/?p=151659 ਨਵੀਂ ਦਿੱਲੀ : ਸਰਕਾਰੀ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਕੀਤਾ ਹੋਇਆ ਹੈ। ਮੰਗਲਵਾਰ ਨੂੰ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ 80 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਕੰਪਨੀਆਂ ਉਦੋਂ ਤੱਕ ਈਂਧਨ ਦੀਆਂ ਕੀਮਤਾਂ ਵਧਾ ਸਕਦੀਆਂ ਹਨ ਜਦੋਂ ਤੱਕ ਉਨ੍ਹਾਂ ਦਾ ਨੁਕਸਾਨ ਪੂਰਾ ਨਹੀਂ ਹੋ ਜਾਂਦਾ।

ਬਿੱਟੂ ਨੇ ਮੋਦੀ ਨਾਲ ਕੀਤੀ ਐਮਰਜੈਂਸੀ ਮੀਟਿੰਗ, ਚੰਡੀਗੜ੍ਹ ਦਾ ਮਸਲਾ ਹੋਊ ਹੱਲ ? ਕਿਸਾਨਾਂ ਨੇ ਵੀ ਕਰਤਾ ਵੱਡਾ ਐਲਾਨ

ਦੇਸ਼ ਦੀ ਰਾਜਧਾਨੀ ਦਿੱਲੀ ‘ਚ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੋਵਾਂ ਦੀਆਂ ਕੀਮਤਾਂ ‘ਚ 80 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਦਿੱਲੀ ‘ਚ ਹੁਣ ਪੈਟਰੋਲ 104.61 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ, ਜਦਕਿ ਡੀਜ਼ਲ 96 ਰੁਪਏ ਪ੍ਰਤੀ ਲੀਟਰ ਦੇ ਕਰੀਬ ਪਹੁੰਚ ਗਿਆ ਹੈ। ਮੁੰਬਈ ‘ਚ ਪੈਟਰੋਲ 119.67 ਰੁਪਏ ‘ਤੇ ਪਹੁੰਚ ਗਿਆ ਹੈ ਜਦਕਿ ਡੀਜ਼ਲ 104 ਰੁਪਏ ਪ੍ਰਤੀ ਲੀਟਰ ‘ਤੇ ਵਿਕ ਰਿਹਾ ਹੈ। ਕੰਪਨੀਆਂ ਨੇ 15 ਦਿਨਾਂ ਵਿੱਚ 13 ਵਾਰ ਕੀਮਤਾਂ ਵਿੱਚ ਵਾਧਾ ਕੀਤਾ ਹੈ ਅਤੇ ਹੁਣ ਤੱਕ ਕੀਮਤਾਂ ਵਿੱਚ 9.40 ਰੁਪਏ ਦਾ ਵਾਧਾ ਹੋਇਆ ਹੈ।

 

]]>
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੇ ਲੋਕਾਂ ਨੂੰ ਕੀਤਾ ਪ੍ਰੇਸ਼ਾਨ https://punjabi.newsd5.in/%e0%a8%aa%e0%a9%88%e0%a8%9f%e0%a8%b0%e0%a9%8b%e0%a8%b2-%e0%a8%85%e0%a8%a4%e0%a9%87-%e0%a8%a1%e0%a9%80%e0%a8%9c%e0%a8%bc%e0%a8%b2-%e0%a8%a6%e0%a9%80%e0%a8%86%e0%a8%82-%e0%a8%95%e0%a9%80%e0%a8%ae-2/ Fri, 25 Mar 2022 06:14:41 +0000 https://punjabi.newsd5.in/?p=150471 ਨਵੀਂ ਦਿੱਲੀ : ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਸ਼ੁੱਕਰਵਾਰ ਨੂੰ ਫਿਰ 80 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ। ਚਾਰ ਦਿਨਾਂ ‘ਚ ਕੀਮਤਾਂ ‘ਚ ਇਹ ਤੀਜਾ ਵਾਧਾ ਹੈ। ਜਨਤਕ ਖੇਤਰ ਦੀਆਂ ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ ਵੱਲੋਂ ਜਾਰੀ ਕੀਮਤ ਨੋਟੀਫਿਕੇਸ਼ਨ ਮੁਤਾਬਕ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਪੈਟਰੋਲ ਦੀ ਕੀਮਤ ਹੁਣ 97.01 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 97.81 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 88.27 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 89.07 ਰੁਪਏ ਹੋ ਗਈ ਹੈ।

ਸੜਕਾਂ ਤੋਂ ਉੱਠੇ ਕਿਸਾਨ, ਸ਼ੁਰੂ ਕੀਤਾ ਐਕਸ਼ਨ, ਹੁਣ ਸਰਕਾਰ ਨੂੰ ਲੈਣਾ ਪਊ ਫੈਸਲਾ! D5 Channel Punjabi

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਰਿਕਾਰਡ 137 ਦਿਨਾਂ ਤੱਕ ਸਥਿਰ ਰਹਿਣ ਤੋਂ ਬਾਅਦ 22 ਮਾਰਚ ਨੂੰ ਵਧਾਈਆਂ ਗਈਆਂ ਸਨ। ਇਸ ਤੋਂ ਬਾਅਦ 23 ਮਾਰਚ ਨੂੰ ਵੀ ਇਨ੍ਹਾਂ ਦੀਆਂ ਕੀਮਤਾਂ ‘ਚ 80 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਸੀ। ਉੱਤਰ ਪ੍ਰਦੇਸ਼ ਅਤੇ ਪੰਜਾਬ ਸਮੇਤ ਪੰਜ ਰਾਜਾਂ ਵਿੱਚ, ਵਿਧਾਨ ਸਭਾ ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ, 4 ਨਵੰਬਰ, 2021 ਤੋਂ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਸਥਿਰ ਰਹੀਆਂ ਸਨ। ਹਾਲਾਂਕਿ ਇਸ ਦੌਰਾਨ ਕੱਚੇ ਤੇਲ ਦੀ ਕੀਮਤ 30 ਡਾਲਰ ਪ੍ਰਤੀ ਬੈਰਲ ਤੱਕ ਵਧ ਗਈ ਹੈ।

]]>
ਦੂਜੇ ਦਿਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ https://punjabi.newsd5.in/%e0%a8%a6%e0%a9%82%e0%a8%9c%e0%a9%87-%e0%a8%a6%e0%a8%bf%e0%a8%a8-%e0%a8%aa%e0%a9%88%e0%a8%9f%e0%a8%b0%e0%a9%8b%e0%a8%b2-%e0%a8%a4%e0%a9%87-%e0%a8%a1%e0%a9%80%e0%a9%9b%e0%a8%b2-%e0%a8%a6%e0%a9%80/ Wed, 23 Mar 2022 04:46:43 +0000 https://punjabi.newsd5.in/?p=150262 ਨਵੀਂ ਦਿੱਲੀ: ਪੂਰੇ ਦੇਸ਼ ਵਿੱਚ ਅੱਜ ਦੂਜੇ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਇਜ਼ਾਫ਼ਾ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 80 ਪੈਸੇ ਪ੍ਰਤੀ ਲੀਟਰ ਦਾ ਇਜ਼ਾਫ਼ਾ ਹੋਇਆ ਹੈ ।

Farmers Protest News : ਮੁਆਵਜੇ ਨੂੰ ਤਰਸੇ ਕਿਸਾਨ, ਹੁਣ ਸਰਕਾਰ ਵਿਰੁੱਧ ਖੋਲ੍ਹਿਆ ਮੋਰਚਾ | D5 Channel Punjabi

ਦਿੱਲੀ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਨਾਲ ਪੈਟਰੋਲ ਦੀ ਕੀਮਤ ਵੱਧ ਕੇ 97.01 ਰੁਪਏ ਪ੍ਰਤੀ ਲੀਟਰ ਹੋ ਗਈ, ਦੂਜੇ ਪਾਸੇ ਡੀਜ਼ਲ ਦੀ ਕੀਮਤ ਵੱਧ ਕੇ 88.27 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

]]>
ਜੀਐਸਟੀ ਦਰਾਂ ਵਧਾਉਣ ਦੀ ਥਾਂ ਪੈਟਰੋਲ- ਡੀਜ਼ਲ ਨੂੰ ਜੀਐਸਟੀ ਦੇ ਦਾਇਰੇ ‘ਚ ਲਿਆਵੇ ਮੋਦੀ ਸਰਕਾਰ: ਭਗਵੰਤ ਮਾਨ https://punjabi.newsd5.in/%e0%a8%9c%e0%a9%80%e0%a8%90%e0%a8%b8%e0%a8%9f%e0%a9%80-%e0%a8%a6%e0%a8%b0%e0%a8%be%e0%a8%82-%e0%a8%b5%e0%a8%a7%e0%a8%be%e0%a8%89%e0%a8%a3-%e0%a8%a6%e0%a9%80-%e0%a8%a5%e0%a8%be%e0%a8%82-%e0%a8%aa/ Mon, 07 Mar 2022 14:39:29 +0000 https://punjabi.newsd5.in/?p=148237 ਭਾਜਪਾ ਸਰਕਾਰ ਹੈ ਦਗਾਬਾਜ਼ ਸਰਕਾਰ, ਯੂ.ਪੀ. ਚੋਣਾ ਖ਼ਤਮ ਹੁੰਦਿਆਂ ਹੀ ਪੈਟਰੋਲ- ਡੀਜ਼ਲ ਦੀਆਂ ਕੀਮਤਾਂ ਅਤੇ ਜੀਐਸਟੀ ਦਰਾਂ ਵਧਾਉਣ ਦੀ ਤਾਂਘ ‘ਚ: ਭਗਵੰਤ ਮਾਨ

ਚੰਡੀਗੜ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੇਂਦਰ ਸਰਕਾਰ ਵੱਲੋਂ ਵਸਤੂ ਅਤੇ ਸੇਵਾ ਕਰ (ਜੀਐਸਟੀ) ਦੀ ਘੱਟੋ- ਘੱਟ ਦਰ 5 ਫੀਸਦ ਤੋਂ ਵਧਾ ਕੇ 8 ਫੀਸਦ ਕਰ ਦੀ ਯੋਜਨਾ ਨੂੰ ਜਨ ਵਿਰੋਧੀ ਫ਼ੈਸਲਾ ਕਰਾਰ ਦਿੱਤਾ। ਮਾਨ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਜਨ ਵਿਰੋਧੀ ਨੀਤੀਆਂ ਅਤੇ ਕੋਵਿਡ-19 ਕਾਰਨ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੀ ਦੇਸ਼ ਦੀ ਆਮ ਜਨਤਾ ‘ਤੇ ਨਵਾਂ ਟੈਕਸ ਲਾਉਣ ਦੀ ਥਾਂ ਮੋਦੀ ਸਰਕਾਰ ਪੈਟਰੋਲ- ਡੀਜ਼ਲ ਨੂੰ ਜੀਐਸਟੀ ਦੇ ਦਾਇਰੇ ‘ਚ ਲਿਆ ਕੇ ਜਨਤਾ ਨੂੰ ਮਹਿੰਗਾਈ ਤੋਂ ਰਾਹਤ ਦੇਵੇ।

Punjab Election 2022 | Exit Polls Live | Punjab Polls 2022 Live | D5 Channel Punjabi

ਸੋਮਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ‘ਚ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਰੂਸ- ਯੂਕਰੇਨ ਯੁੱਧ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਭਾਰਤ ‘ਚ ਪਹਿਲਾਂ ਹੀ ਪੈਟਰੋਲ- ਡੀਜ਼ਲ ਅਤੇ ਰਸੋਈ ਗੈਸ ਦੀ ਕੀਮਤ ਬਹੁਤ ਜ਼ਿਆਦਾ ਹਨ, ਜਿਸ ਕਾਰਨ ਆਮ ਜਨਤਾ ਨੂੰ ਕਈ ਤਰਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਦਾ ਹੋਰ ਵਾਧਾ ਜਨਤਾ ਲਈ ਜ਼ਹਿਰ ਬਰਾਬਰ ਹੋਵੇਗਾ। ਇਸ ਲਈ ਪ੍ਰਧਾਨ ਮੰਤਰੀ ਮੋਦੀ ਪੈਟਰੋਲੀਅਮ ਉਤਪਾਦਾਂ ਨੂੰ ਜੀਐਸਟੀ ਦੇ ਦਾਇਰੇ ‘ਚ ਲਿਆਉਣ ‘ਤੇ ਵਿਚਾਰ ਕਰਨ ਅਤੇ ਜਨਤਾ ਨੂੰ ਰਾਹਤ ਦੇਣ ਲਈ ਜੀਐਸਟੀ ਦੀਆਂ ਦਰਾਂ ਵਧਣ ਤੋਂ ਰੋਕਣ।

ਦੇਖੋ! ਕਿਹੜੀ ਕਣਕ ਦਾ ਚੱਲੇਗਾ ਕਰਤਾਰਪੁਰ ਸਾਹਿਬ ਲੰਗਰ, ਜਲਦ ਪੈਣਗੀਆਂ ਮੁੜ ਵੋਟਾਂ!

ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਹਮਲਾ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦਗ਼ਾਬਾਜ਼ ਸਰਕਾਰ ਹੈ। ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾ ਖਤਮ ਹੁੰਦਿਆਂ ਹੀ ਜਨਤਾ ‘ਤੇ ਟੈਕਸ ਥੋਪਣ ਅਤੇ ਪੈਟਰੋਲ- ਡੀਜ਼ਲ ਦੀਆਂ ਕੀਮਤਾਂ ‘ਚ ਭਾਰੀ ਵਾਧਾ ਕਰਨ ਦੀ ਤਾਂਘ ਵਿੱਚ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੂਲ ਮੰਤਰ ਹੈ, ”ਜ਼ਿਆਦਾ ਤੋਂ ਜ਼ਿਆਦਾ ਟੈਕਸ ਵਸੂਲ ਕੇ ਜਨਤਾ ਨੂੰ ਤਬਾਹ ਕਰਨਾ।” ਮਾਨ ਨੇ ਕਿਹਾ 2014 ਲੋਕ ਸਭਾ ਚੋਣ ਸਮੇਂ ਭਾਰਤੀ ਜਨਤਾ ਪਾਰਟੀ ਨੇ ਨਰਿੰਦਰ ਮੋਦੀ ਦੀ ਤਸਵੀਰ ਨਾਲ ਪੂਰੇ ਭਾਰਤ ‘ਚ ਬੈਨਰ ਲਾਏ ਸਨ, ”ਬਹੁਤ ਹੋਇਆ ਮਹਿੰਗਾਈ ਦਾ ਵਾਰ, ਹੁਣ ਦੀ ਵਾਰ ਮੋਦੀ ਸਰਕਾਰ।”

Agenda Sarkar 2022 : ਸਰਕਾਰ ਬਣਦੇ ਹੀ ਪਊ ਵੱਡਾ ਸਿਆਪਾ! ਪੰਜਾਬ ਵਾਸੀ ਭੁਗਤਣਗੇ ਨਤੀਜਾ | Punjab Election 2022

ਪਰ ਹੁਣ ਉਹੀ ਮੋਦੀ ਸਰਕਾਰ ਪੈਟਰੋਲ- ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਅਤੇ ਟੈਕਸ ਵਧਾ ਕੇ ਜਨਤਾ ‘ਤੇ ਦੋਹਰਾ ਹਮਲਾ ਕਰ ਰਹੀ ਹੈ। ਮਾਨ ਨੇ ਕਿਹਾ ਕਿ ਬਹੁਤ ਜ਼ਰੂਰੀ ਵਸਤੂਆਂ ਅਤੇ ਖਾਧ- ਪਦਾਰਥ ਜਿਨਾਂ ਤੋਂ ਬਿਨਾਂ ਆਦਮੀ ਦਾ ਕੰਮ ਨਹੀਂ ਚੱਲ ਸਕਦਾ, ਇਹ ਵਸਤੂਆਂ 5 ਫੀਸਦੀ ਜੀਐਸਟੀ ਦੇ ਦਾਇਰੇ ‘ਚ ਆਉਂਦੀਆਂ ਹਨ। ਇਸ ਨੂੰ ਵਧਾ ਕੇ 8 ਫੀਸਦੀ ਕਰਨ ਦਾ ਸਿਧਾ ਅਸਰ ਜਨਤਾ ‘ਤੇ ਪਵੇਗਾ। ਕਰੋਨਾ ਵਾਇਰਸ, ਬੇਰੁਜ਼ਗਾਰੀ ਅਤੇ ਮਹਿੰਗਾਈ ਦੇ ਕਾਰਨ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੀ ਜਨਤਾ ‘ਤੇ ਨਵਾਂ ਟੈਕਸ ਥੋਪਣਾ ਉਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨਾ ਅਤੇ ਪ੍ਰੇਸ਼ਾਨ ਕਰਨਾ ਹੈ।

]]>
Petrol – Diesel ਦੀ ਮਹਿੰਗਾਈ ਤੋਂ ਆਮ ਲੋਕਾਂ ਨੂੰ ਨਹੀਂ ਮਿਲ ਰਹੀ ਰਾਹਤ, ਅੱਜ ਫਿਰ ਵਧੀਆਂ ਕੀਮਤਾਂ https://punjabi.newsd5.in/petrol-diesel-%e0%a8%a6%e0%a9%80-%e0%a8%ae%e0%a8%b9%e0%a8%bf%e0%a9%b0%e0%a8%97%e0%a8%be%e0%a8%88-%e0%a8%a4%e0%a9%8b%e0%a8%82-%e0%a8%86%e0%a8%ae-%e0%a8%b2%e0%a9%8b%e0%a8%95%e0%a8%be%e0%a8%82/ Wed, 16 Jun 2021 04:51:32 +0000 https://punjabi.newsd5.in/?p=108529 ਨਵੀਂ ਦਿੱਲੀ : ਪੈਟਰੋਲ – ਡੀਜ਼ਲ ਦੀ ਮਹਿੰਗਾਈ ਤੋਂ ਫਿਲਹਾਲ ਆਮ ਲੋਕਾਂ ਨੂੰ ਰਾਹਤ ਮਿਲਦੀ ਨਹੀਂ ਦਿਖ ਰਹੀ। ਤੇਲ ਮਾਰਕੀਟਿੰਗ ਕੰਪਨੀਆਂ ਨੇ ਬੁੱਧਵਾਰ ਨੂੰ ਇੱਕ ਵਾਰ ਫਿਰ ਇਨ੍ਹਾਂ ਦੀਆਂ ਕੀਮਤਾਂ ਨੂੰ ਵਧਾ ਦਿੱਤਾ ਹੈ। ਦੇਸ਼ ਦੇ 4 ਵੱਡੇ ਮਹਾਨਗਰਾਂ ‘ਚ ਅੱਜ ਪੈਟਰੋਲ 25 ਪੈਸੇ ਤੱਕ ਅਤੇ ਡੀਜ਼ਲ 13 ਪੈਸੇ ਤੱਕ ਮਹਿੰਗਾ ਹੋਇਆ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕੀਮਤਾਂ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ।

ਕਿਸਾਨਾਂ ਨੇ ਘੇਰ ਲਿਆ ਵੱਡਾ ਮੰਤਰੀ !ਗੱਡੀ ਨੂੰ ਪਾ ਲਿਆ ਚਾਰੇ ਪਾਸੇ ਤੋਂ ਘੇਰਾ !ਪੁਲਿਸ ਨਾਲ ਹੋ ਗਏ ਕਿਸਾਨਾਂ ਦੇ ਟਾਕਰੇ!

ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਦਿੱਲੀ ‘ਚ ਪੈਟਰੋਲ 25 ਪੈਸੇ ਮਹਿੰਗਾ ਹੋ ਕੇ 96.66 ਰੁਪਏ ਅਤੇ ਡੀਜ਼ਲ 13 ਪੈਸੇ ਮਹਿੰਗਾ ਹੋ ਕੇ 87.41 ਰੁਪਏ ਪ੍ਰਤੀ ਲਿਟਰ ‘ਤੇ ਪਹੁੰਚ ਗਿਆ ਹੈ। ਕੀਮਤਾਂ ‘ਚ ਵਾਧੇ ਦਾ ਮੌਜੂਦਾ ਕੰਮ 4 ਮਈ ਨੂੰ ਸ਼ੁਰੂ ਹੋਇਆ ਸੀ। ਦਿੱਲੀ ‘ਚ ਮਈ ਮਹੀਨੇ ਦੌਰਾਨ ਪੈਟਰੋਲ 3.83 ਰੁਪਏ ਅਤੇ ਡੀਜ਼ਲ 4.42 ਰੁਪਏ ਮਹਿੰਗਾ ਹੋਇਆ ਸੀ। ਜੂਨ ‘ਚ ਹੁਣ ਤੱਕ ਪੈਟਰੋਲ ਦੀ ਕੀਮਤ 2.43 ਰੁਪਏ ਅਤੇ ਡੀਜ਼ਲ ਦੀ ਕੀਮਤ 2.26 ਰੁਪਏ ਵੱਧ ਚੁੱਕੀ ਹੈ।

🔴LIVE | ਅੱਧੀ ਰਾਤ ਨੂੰ ਅਮਿਤ ਸ਼ਾਹ ਤੇ ਜੇਪੀ ਨੱਡਾ ਨੇ ਕੀਤੀ ਮੀਟਿੰਗ ! ਕੱਢਣਗੇ ਹੁਣ ਹੱਲ, ਅਡਾਨੀ ‘ਤੇ ਹੋਵੇਗੀ ਕਾਰਵਾਈ!

ਮੁੰਬਈ ‘ਚ ਅੱਜ ਪੈਟਰੋਲ ਦੀ ਕੀਮਤ 24 ਪੈਸੇ ਅਤੇ ਡੀਜ਼ਲ ਦੀ 14 ਪੈਸੇ ਵਧੀ ਹੈ। ਉੱਥੇ ਇੱਕ ਲਿਟਰ ਪੈਟਰੋਲ ਹੁਣ 102. 82 ਰੁਪਏ ਦਾ ਅਤੇ ਡੀਜ਼ਲ 94.84 ਰੁਪਏ ਦਾ ਹੋ ਗਿਆ ਹੈ। ਚੇਨਈ ‘ਚ ਪੈਟਰੋਲ 22 ਪੈਸੇ ਮਹਿੰਗਾ ਹੋ ਕੇ 97.91 ਰੁਪਏ ਦਾ ਅਤੇ ਡੀਜਲ 12 ਪੈਸੇ ਮਹਿੰਗਾ ਹੋ ਕੇ 92.04 ਰੁਪਏ ਦਾ ਵਿਕਿਆ। ਕੋਲਕਾਤਾ ‘ਚ ਪੈਟਰੋਲ ਦੀ ਕੀਮਤ 24 ਪੈਸੇ ਵਧ ਕੇ 96.58 ਰੁਪਏ ਅਤੇ ਡੀਜ਼ਲ ਦੀ 13 ਪੈਸੇ ਵਧ ਕੇ 90.25 ਰੁਪਏ ਪ੍ਰਤੀ ਲਿਟਰ ‘ਤੇ ਪਹੁੰਚ ਗਈ।

]]>