permission – D5 News https://punjabi.newsd5.in Truth Seeking News Network. Wed, 29 Jun 2022 10:44:08 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png permission – D5 News https://punjabi.newsd5.in 32 32 ਸਿੱਧੂ ਮੂਸੇਵਾਲਾ ਕਤਲਕਾਂਡ : ਪੰਜਾਬ ਪੁਲਿਸ ਨੇ ਗੈਂਗਸਟਰ ਜਗਦੀਪ ਭਗਵਾਨਪੁਰੀਆ ਦੀ ਗ੍ਰਿਫ਼ਤਾਰੀ ਅਤੇ ਟਰਾਂਜ਼ਿਟ ਰਿਮਾਂਡ ਲਈ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਮੰਗੀ ਇਜਾਜ਼ਤ https://punjabi.newsd5.in/%e0%a8%b8%e0%a8%bf%e0%a9%b1%e0%a8%a7%e0%a9%82-%e0%a8%ae%e0%a9%82%e0%a8%b8%e0%a9%87%e0%a8%b5%e0%a8%be%e0%a8%b2%e0%a8%be-%e0%a8%95%e0%a8%a4%e0%a8%b2%e0%a8%95%e0%a8%be%e0%a8%82%e0%a8%a1-%e0%a8%aa/ Wed, 29 Jun 2022 10:44:08 +0000 https://punjabi.newsd5.in/?p=165114 ਚੰਡੀਗੜ੍ਹ : ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ‘ਚ ਗੈਂਗਸਟਰ ਜਗਦੀਪ ਭਗਵਾਨਪੁਰੀਆ ਦੀ ਗ੍ਰਿਫ਼ਤਾਰੀ ਅਤੇ ਟਰਾਂਜ਼ਿਟ ਰਿਮਾਂਡ ਲਈ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਇਜਾਜ਼ਤ ਮੰਗੀ ਹੈ। ਪੰਜਾਬ ਪੁਲਿਸ ਦੇ ਵਕੀਲ ਨੇ ਕਿਹਾ ਕਿ 4 ਕਥਿਤ ਸ਼ੂਟਰਾਂ ‘ਚੋਂ 2 ਭਗਵਾਨਪੁਰੀਆ ਨਾਲ ਸੰਬੰਧਿਤ ਹਨ।

]]>
Sher-e-Punjab ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਸ਼ਰਧਾਲੂ ਪਾਕਿਸਤਾਨ ਰਵਾਨਾ https://punjabi.newsd5.in/sher-e-punjab-%e0%a8%ae%e0%a8%b9%e0%a8%be%e0%a8%b0%e0%a8%be%e0%a8%9c%e0%a8%be-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98-%e0%a8%a6%e0%a9%80-%e0%a8%ac%e0%a8%b0/ Tue, 21 Jun 2022 05:11:36 +0000 https://punjabi.newsd5.in/?p=163816 ਅੰਮ੍ਰਿਤਸਰ :  ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਸਮਾਗਮਾਂ ’ਚ ਸ਼ਾਮਲ ਹੋਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਖ਼ਾਲਸਾਈ ਜੈਕਾਰਿਆਂ ਦੀ ਗੂੰਜ ਵਿਚ ਪਾਕਿਸਤਾਨ ਲਈ ਰਵਾਨਾ ਹੋਇਆ। ਪਾਕਿਸਤਾਨ ਜਾਣ ਵਾਲੇ ਜਥੇ ਦੀ ਅਗਵਾਈ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਗੁਰਮੀਤ ਸਿੰਘ ਬੂਹ ਨੂੰ ਸੌਂਪੀ ਗਈ ਹੈ, ਜਦਕਿ ਉਨ੍ਹਾਂ ਨਾਲ ਡਿਪਟੀ ਲੀਡਰ ਵਜੋਂ ਸ. ਮਿੱਠੂ ਸਿੰਘ ਕਾਹਨੇਕੇ ਗਏ ਹਨ। ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੋਂ ਪਾਕਿਸਤਾਨ ਲਈ ਰਵਾਨਗੀ ਤੋਂ ਪਹਿਲਾਂ ਜਥੇ ਦੇ ਆਗੂਆਂ ਨੂੰ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ, ਮੀਤ ਸਕੱਤਰ ਮੀਡੀਆ ਸ. ਕੁਲਵਿੰਦਰ ਸਿੰਘ ਰਮਦਾਸ ਤੇ ਹੋਰ ਅਧਿਕਾਰੀਆਂ ਨੇ ਰਵਾਇਤ ਅਨੁਸਾਰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਜਾਣਕਾਰੀ ਦਿੰਦਿਆਂ ਸਕੱਤਰ ਸ. ਪ੍ਰਤਾਪ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ 277 ਸ਼ਰਧਾਲੂਆਂ ਦੇ ਪਾਸਪੋਰਟ ਵੀਜ਼ੇ ਲਈ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 266 ਸ਼ਰਧਾਲੂਆਂ ਨੂੰ ਵੀਜ਼ੇ ਪ੍ਰਾਪਤ ਹੋਏ ਹਨ।

ਮੂਸੇਵਾਲਾ ਕਤਲ ਕਾਂਡ ’ਚ ਪੁਲਿਸ ਦਾ ਵੱਡਾ ਖੁਲਾਸਾ, ਕਾਤਲਾਂ ਨੇ ਖੋਲ੍ਹੇ ਵੱਡੇ ਰਾਜ਼! D5 Channel Punjabi

ਇਸੇ ਦੌਰਾਨ ਜਥੇ ਦੇ ਆਗੂ ਸ. ਗੁਰਮੀਤ ਸਿੰਘ ਬੂਹ ਨੇ ਕਿਹਾ ਕਿ ਗੁਰੂ ਬਖ਼ਸ਼ਿਸ਼ ਸਦਕਾ ਉਨ੍ਹਾਂ ਨੂੰ ਜਥੇ ਦੀ ਅਗਵਾਈ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੋਰ ਵਿਖੇ ਮਹਾਰਾਜਾ ਰਣਜੀਤ ਸਿੰਘ ਦੇ ਬਰਸੀ ਸਮਾਗਮਾਂ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਜਥੇ ਦੇ ਸ਼ਰਧਾਲੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸੱਚਾ ਸੌਦਾ ਸਾਹਿਬ ਮੰਡੀ ਚੂਹੜਕਾਣਾ ਸ਼ੇਖੂਪੁਰਾ, ਗੁਰਦੁਆਰਾ ਸ੍ਰੀ ਪੰਜਾ ਸਾਹਿਬ ਆਦਿ ਗੁਰ-ਅਸਥਾਨਾਂ ਦੇ ਦਰਸ਼ਨ ਦੀਦਾਰੇ ਕਰਨ ਉਪਰੰਤ ਜਥਾ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਪਹੁੰਚੇਗਾ, ਜਿਥੇ 29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸਬੰਧੀ ਸਮਾਗਮ ਹੋਣਗੇ। ਉਨ੍ਹਾਂ ਦੱਸਿਆ ਕਿ ਜਥੇ ਦੀ ਵਾਪਸੀ 30 ਜੂਨ ਨੂੰ ਹੋਵੇਗੀ। ਜਥੇਦਾਰ ਬੂਹ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੂੰ ਵੱਧ ਤੋਂ ਵੱਧ ਵੀਜ਼ੇ ਦੇਣ ਦੀ ਮੰਗ ਵੀ ਕੀਤੀ। ਸ਼੍ਰੋਮਣੀ ਕਮੇਟੀ ਦਫਤਰ ਤੋਂ ਜਥਾ ਰਵਾਨਾ ਕਰਨ ਸਮੇਂ ਸਕੱਤਰ ਮੀਤ ਸਕੱਤਰ ਸ. ਗੁਰਿੰਦਰ ਸਿੰਘ ਮਥਰੇਵਾਲ, ਸ. ਗੁਰਮੀਤ ਸਿੰਘ ਬੁੱਟਰ, ਸ. ਮਲਕੀਤ ਸਿੰਘ ਸੁਪ੍ਰਿੰਟੈਂਡੈਂਟ, ਇੰਚਾਰਜ ਯਾਤਰਾ ਸ. ਬਲਵਿੰਦਰ ਸਿੰਘ ਖੈਰਾਬਾਦ, ਸ. ਗੁਰਨਾਮ ਸਿੰਘ, ਸ. ਗੁਰਿੰਦਰ ਸਿੰਘ ਠਰੂ, ਸ. ਕਾਰਜ ਸਿੰਘ, ਸ. ਗੁਲਜ਼ਾਰ ਸਿੰਘ, ਸ. ਮੇਜਰ ਸਿੰਘ ਸਮੇਤ ਹੋਰ ਮੌਜੂਦ ਸਨ।

 

]]>
 ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਮਿਲੀ ਪੈਰੋਲ https://punjabi.newsd5.in/%e0%a8%ad%e0%a8%be%e0%a8%88-%e0%a8%ac%e0%a8%b2%e0%a8%b5%e0%a9%b0%e0%a8%a4-%e0%a8%b8%e0%a8%bf%e0%a9%b0%e0%a8%98-%e0%a8%b0%e0%a8%be%e0%a8%9c%e0%a9%8b%e0%a8%86%e0%a8%a3%e0%a8%be-%e0%a8%a8%e0%a9%82/ Fri, 28 Jan 2022 15:03:35 +0000 https://punjabi.newsd5.in/?p=143331 ਪਟਿਆਲਾ : ਇਸ ਵੇਲੇ ਦੀ ਵੱਡੀ ਖਬਰ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਬਲਵੰਤ ਸਿੰਘ ਰਾਜੋਆਣਾ ਨੂੰ ਪੈਰੋਲ ਮਿਲ ਗਈ ਹੈ। ਦਰਅਸਲ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਪਿਤਾ ਦੀ ਮੌਤ ਹੋ ਗਈ ਹੈ। ਜਿਸ ਦਾ ਅਤਿਮ ਸਸਕਾਰ 31 ਜਨਵਰੀ ਨੂੰ ਕੀਤਾ ਜਾਵੇਗਾ।

ਅਕਾਲੀਆਂ ਦੇ ਬੰਦੇ ਪੱਟਣ ਲੱਗੀ ਭਾਜਪਾ, ਬਾਗੀ ਆਗੂ ਨੇ ਕਰਤੇ ਖ਼ੁਲਾਸੇ, ਬਾਦਲਾਂ ਦੀ ਹੋਈ ਛੁੱਟੀ! ||D5 Channel Punjabi

ਜਿਸ ਦੇ ਚੱਲਦਿਆਂ ਭਾਈ ਰਾਜੋਆਣਾ ਨੂੰ ਇਕ ਘੰਟੇ ਲਈ ਪੈਰੋਲ ਮਿਲੀ ਤਾਂ ਜੋ ਉਹ ਆਪਣੇ ਪਿਤਾ ਦੇ ਅੰਤਿਮ ਰਸਮਾਂ ‘ਚ ਸ਼ਾਮਲ ਹੋ ਸਕਣ। ਦੱਸ ਦਈਏ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਸਾਬਕਾ CM ਬੇਅੰਤ ਸਿੰਘ ਕਤਲ ਮਾਮਲੇ ਚ ਜੇਲ੍ਹ ਚ ਬੰਦ ਹਨ।

 

]]>
ਮਹਾਰਾਸ਼ਟਰ ‘ਚ ਹਸਪਤਾਲ ਨੂੰ ਕੀਤਾ ਸੀਲ, ਬਿਨ੍ਹਾ ਆਗਿਆ ਕੋਰੋਨਾ ਦੇ ਮਰੀਜਾਂ ਦਾ ਕਰ ਰਹੇ ਸੀ ਇਲਾਜ਼ https://punjabi.newsd5.in/%e0%a8%ae%e0%a8%b9%e0%a8%be%e0%a8%b0%e0%a8%be%e0%a8%b6%e0%a8%9f%e0%a8%b0-%e0%a8%9a-%e0%a8%b9%e0%a8%b8%e0%a8%aa%e0%a8%a4%e0%a8%be%e0%a8%b2-%e0%a8%a8%e0%a9%82%e0%a9%b0-%e0%a8%95%e0%a9%80%e0%a8%a4/ Tue, 29 Jun 2021 05:01:25 +0000 https://punjabi.newsd5.in/?p=110116 ਬੁਲਢਾਣਾ : ਮਹਾਰਾਸ਼ਟਰ ‘ਚ ਬੁਲਢਾਣਾ ਜ਼ਿਲ੍ਹਾ ਪ੍ਰਸ਼ਾਸਨ ਨੇ ਸੋਮਵਾਰ ਨੂੰ ਬਿਨ੍ਹਾ ਆਗਿਆ ਦੇ ਕੋਵਿਡ – 19 ਮਰੀਜ਼ਾ ਦਾ ਇਲਾਜ਼ ਕਰਨ ਵਾਲੇ ਇੱਕ ਨਿੱਜੀ ਹਸਪਤਾਲ ਨੂੰ ਸੀਲ ਕਰਨ ਦਾ ਆਦੇਸ਼ ਦਿੱਤਾ। ਬੁਲਢਾਣਾ ਜ਼ਿਲ੍ਹਾ ਅਧਿਕਾਰੀ ਦੇ ਇੱਕ ਆਦੇਸ਼ ਦੇ ਅਨੁਸਾਰ ਇੱਥੇ ਨੇੜੇ ਦੇ ਖਾਮਗਾਂਵ ‘ਚ ਲਾਈਫਲਾਈਨ ਹਸਪਤਾਲ ਸਥਾਨਕ ਪ੍ਰਸ਼ਾਸਨ ਤੋਂ ਆਗਿਆ ਦੇ ਬਿਨ੍ਹਾ ਕੋਰੋਨਾ ਵਾਇਰਸ ਮਰੀਜ਼ਾ ਦਾ ਇਲਾਜ਼ ਕਰ ਰਿਹਾ ਸੀ।

🔴LIVE :ਬੀਜੇਪੀ ਪ੍ਰਧਾਨ ਨੇ ਛੱਡੀ ਮੋਦੀ ਦੀ ਕੁਰਸੀ! ਕਿਸਾਨਾਂ ਲਈ ਡਟਿਆ,ਕੇਜਰੀਵਾਲ ਦੀ ਕੈਪਟਨ ਨੂੰ ਦਹਾੜ

ਆਦੇਸ਼ ‘ਚ ਕਿਹਾ ਗਿਆ ਹੈ ਕਿ ਹਸਪਤਾਲ ਨੇ ਕੋਵਿਡ ? ? – 19 ਨਾਲ ਸਬੰਧਿਤ ਕਈ ਇਲਾਜ਼ ਪ੍ਰੋਟੋਕਾਲ ਦੀ ਵੀ ਉਲੰਘਣਾ ਕੀਤੀ ਸੀ। ਇਸ ‘ਚ ਕਿਹਾ ਗਿਆ ਹੈ ਕਿ ਹਸਪਤਾਲ ਨੇ ਇੱਕ ਮਾਮਲੇ ‘ਚ ਇੱਕ ਮਰੀਜ਼ ਨੂੰ 14 ਰੈਮਡੇਸਿਵਿਰ ਇੰਜ਼ੈਕਸ਼ਨ ਦਿੱਤੇ। ਇਸ ਵਿੱਚ ਕਿਹਾ ਗਿਆ ਹੈ ਕਿ ਸਬੰਧਿਤ ਮਰੀਜ਼ ਦੇ ਰਿਸ਼ਤੇਦਾਰਾਂ ਨੇ ਸ਼ਿਕਾਇਤ ਦੇ ਨਾਲ ਜ਼ਿਲ੍ਹਾ ਅਧਿਕਾਰੀ ਨਾਲ ਸੰਪਰਕ ਕੀਤਾ ਸੀ ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਲਈ ਇੱਕ ਜਾਂਚ ਕਮੇਟੀ ਗਠਿਤ ਕੀਤੀ ਗਈ ਸੀ।

 

]]>
ਵਿਸਾਖੀ ‘ਤੇ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਦੀ ਮਿਲੀ ਇਜਾਜ਼ਤ https://punjabi.newsd5.in/%e0%a8%b5%e0%a8%bf%e0%a8%b8%e0%a8%be%e0%a8%96%e0%a9%80-%e0%a8%a4%e0%a9%87-%e0%a8%b8%e0%a8%bf%e0%a9%b1%e0%a8%96-%e0%a8%b6%e0%a8%b0%e0%a8%a7%e0%a8%be%e0%a8%b2%e0%a9%82%e0%a8%86%e0%a8%82/ Mon, 05 Apr 2021 06:10:12 +0000 https://punjabi.newsd5.in/?p=98572 ਇਸਲਾਮਾਬਾਦ/ਅੰਮ੍ਰਿਤਸਰ  : ਖਾਲਸਾ ਸਥਾਪਨਾ ਦਿਵਸ ਅਤੇ ਵਿਸਾਖੀ ਦੇ ਪਾਵਨ ਮੌਕੇ ‘ਤੇ ਸਿੱਖ ਸ਼ਰਧਾਲੂਆਂ ਨੂੰ ਗੁਰਦੁਆਰਾ ਸਾਹਿਬ  ਦੇ ਦਰਸ਼ਨ ਕਰਨ ਲਈ ਪਾਕਿਸਤਾਨ ਸਰਕਾਰ ਨੇ ਆਗਿਆ ਦੇ ਦਿੱਤੀ ਹੈ। ਇਸ ਗੱਲ ਦੀ ਜਾਣਕਾਰੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਸਤਵੰਤ ਸਿੰਘ  ਨੇ ਇੱਕ ਵੀਡੀਓ  ਜਾਰੀ ਕਰ ਦਿੱਤੀ ਹੈ।

ਮੁੱਖ ਮੰਤਰੀ ਘੇਰਨ ਦਾ ਹੋਇਆ ਅਸਰ,ਝੁਕ ਗਈ ਸਰਕਾਰ ,ਸਵੇਰੇ ਹੀ ਸੁਣਾ ਦਿੱਤੀ ਕਿਸਾਨਾਂ ਨੂੰ ਖੁਸ਼ਖਬਰੀ!

ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਸਿਹਤ ਮੰਤਰੀ ਨਾਲ ਗੱਲਬਾਤ ਕਰ ਭਾਰਤ ਤੋਂ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਟਾਰੀ ਸੜਕ ਸਰਹੱਦ ਦੇ ਰਸਤੇ ਪਾਕਿਸਤਾਨ ‘ਚ ਪਰਵੇਸ਼  ਕਰਨ ਵਾਲੇ ਸ਼ਰਧਾਲੂਆਂ ਨੂੰ ਗੁਰਦੁਆਰਾ ਪੰਜਾ ਸਾਹਿਬ ਸਮੇਤ ਵੱਖ – ਵੱਖ ਗੁਰਦੁਆਰਾ ਸਾਹਿਬਾਨ ‘ਚ ਜਾਣ ਦੀ ਆਗਿਆ ਹੋਵੇਗੀ।

]]>
ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ Mustafizur Rahman ਨੂੰ ਇਸ ਸਾਲ ਆਈਪੀਐਲ ‘ਚ ਖੇਡਣ ਦੀ ਮਿਲੀ ਇਜਾਜ਼ਤ https://punjabi.newsd5.in/%e0%a8%ac%e0%a9%b0%e0%a8%97%e0%a8%b2%e0%a8%be%e0%a8%a6%e0%a9%87%e0%a8%b8%e0%a8%bc-%e0%a8%a6%e0%a9%87-%e0%a8%a4%e0%a9%87%e0%a9%9b-%e0%a8%97%e0%a9%87%e0%a8%82%e0%a8%a6%e0%a8%ac%e0%a8%be%e0%a9%9b-mustafi/ Sun, 28 Mar 2021 09:55:09 +0000 https://punjabi.newsd5.in/?p=97542 ਢਾਕਾ: ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਮੁਸਤਾਫਿਜ਼ੂਰ ਰਹਿਮਾਨ ਨੂੰ ਇਸ ਸਾਲ ਆਈਪੀਐਲ ‘ਚ ਖੇਡਣ ਲਈ ਬੰਗਲਾਦੇਸ਼ ਕ੍ਰਿਕੇਟ ਬੋਰਡ (ਬੀਸੀਬੀ) ਤੋਂ ਮਨਜ਼ੂਰੀ ਮਿਲ ਗਈ ਹੈ। ਰਾਜਸਥਾਨ ਰਾਇਲਜ਼ ਨੇ ਮੁਸਤਾਫਿਜ਼ੂਰ ਨੂੰ ਆਈਪੀਐਲ ਨਿਲਾਮੀ ‘ਚ ਉਨ੍ਹਾਂ ਦੇ ਬੇਸ ਕੀਮਤ 1 ਕਰੋੜ ਰੁਪਏ ‘ਚ ਖਰੀਦਿਆ ਸੀ।

BREAKING-ਲਓ ਪੁਲਿਸ ਦਾ ਵੱਡਾ ਐਕਸ਼ਨ,ਭਜਾ-ਭਜਾ ਕੱਟੇ ਜਥੇਬੰਦੀਆਂ ਦੇ ਆਗੂ!

ਕ੍ਰਿਕਬੁਜ਼ ਦੇ ਅਨੁਸਾਰ, ਬੀਸੀਬੀ ਦੇ ਮੁੱਖ ਚੋਣਕਾਰ ਮਿੰਹਾਜੁਲ ਆਬੇਦੀਨ ਨੇ ਪੁਸ਼ਟੀ ਕੀਤੀ ਕਿ ਬੋਰਡ ਨੂੰ ਲੱਗਦਾ ਹੈ ਕਿ ਮੁਸਤਾਫਿਜ਼ੂਰ ਨੂੰ ਅਗਲੇ ਮਹੀਨੇ ਸ਼੍ਰੀਲੰਕਾ ਖਿਲਾਫ਼ 2 ਮੈਚਾਂ ਦੀ ਟੈਸਟ ਸੀਰੀਜ਼ ਦੀ ਬਜਾਏ ਆਈਪੀਐਲ ਵਿੱਚ ਖੇਡਣ ਦੀ ਆਗਿਆ ਦੇਣੀ ਚਾਹੀਦੀ ਹੈ। ਮਿੰਹਾਜੁਲ ਨੇ ਕਿਹਾ,‘‘ਅਸੀਂ ਮੁਸਤਾਫਿਜ਼ੂਰ ਨੂੰ ਆਈਪੀਐਲ ਵਿੱਚ ਖੇਡਣ ਦੀ ਮਨਜ਼ੂਰੀ ਦੇ ਦਿੱਤੀ ਹੈ ਕਿਉਂਕਿ ਉਹ ਸ਼੍ਰੀਲੰਕਾ ਦੌਰੇ ਲਈ ਸਾਡੇ ਟੈਸਟ ਪਲਾਨ ਵਿੱਚ ਸ਼ਾਮਲ ਨਹੀਂ ਹਨ। ਉਨ੍ਹਾਂ ਦੇ ਲਈ ਇਹ ਵਧਿਆ ਹੈ ਕਿ ਉਹ ਉੱਥੇ ਖੇਡੀਆਂ ਅਤੇ ਕੁੱਝ ਅਨੁਭਵ ਹਾਸਲ ਕਰਨ।’’

]]>
Sonu Sood ਨੂੰ ਪਟੀਸ਼ਨ ਵਾਪਸ ਲੈਣ ਦੀ Supreme Court ਦੀ ਦਿੱਤੀ ਆਗਿਆ https://punjabi.newsd5.in/sonu-sood-%e0%a8%a8%e0%a9%82%e0%a9%b0-%e0%a8%aa%e0%a8%9f%e0%a9%80%e0%a8%b8%e0%a8%bc%e0%a8%a8-%e0%a8%b5%e0%a8%be%e0%a8%aa%e0%a8%b8-%e0%a8%b2%e0%a9%88%e0%a8%a3-%e0%a8%a6%e0%a9%80-supreme-court-%e0%a8%a6/ Sat, 06 Feb 2021 07:05:41 +0000 https://punjabi.newsd5.in/?p=90310 ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੂੰ ਰਿਹਾਇਸ਼ੀ ਇਮਾਰਤ ਨੂੰ ਹੋਟਲ ਬਣਾਉਣ ਦੇ ਮਾਮਲੇ ‘ਚ ਬ੍ਰਹਿਮੰਬਾਈ ਨਗਰ ਨਿਗਮ (ਬੀਐਮਸੀ) ਵਲੋਂ ਜਾਰੀ ਨੋਟਿਸ ਦੇ ਖਿਲਾਫ਼ ਮੰਗ ਵਾਪਸ ਲੈਣ ਦੀ ਸ਼ੁੱਕਰਵਾਰ ਨੂੰ ਆਗਿਆ ਦੇ ਦਿੱਤੀ। ਚੀਫ਼ ਜਸਟਿਸ ਸ਼ਰਦ ਅਰਵਿੰਦ ਬੋਬੜੇ ਦੀ ਅਗਵਾਈ ਵਾਲੇ ਇੱਕ ਡਿਵੀਜ਼ਨ ਬੈਂਚ ਨੇ ਸੋਨੂੰ ਸੂਦ ਦੀ ਪਟੀਸ਼ਨ ਵਾਪਸ ਲੈਣ ਦੀ ਆਗਿਆ ਦਿੱਤੀ। ਸੋਨੂ ਸੂਦ ਵਲੋਂ ਪੇਸ਼ ਸੀਨੀਅਰ ਐਡਵੋਕੇਟ ਮੁਕੁਲ ਰੋਹਤਗੀ ਨੇ ਦਲੀਲ ਦਿੱਤੀ ਕਿ ਉਨ੍ਹਾਂ ਦੇ ਮੁਵੱਕਿਲ ਬੀਐਮਸੀ ਦੇ ਨਾਲ ਮਾਮਲੇ ਨੂੰ ਸੁਲਝਾਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸੋਨੂ ਸੂਦ ਅਦਾਲਤ ਦੇ ਬਾਹਰ ਹੀ ਬੀਐਮਸੀ ਦੇ ਨਾਲ ਗੱਲਬਾਤ ਕਰਕੇ ਇਸ ਮਾਮਲੇ ਨੂੰ ਸੁਲਝਾਉਣਗੇ।

ਭਾਈ ਮਰਦਾਨਾ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ

ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਇਸ ਗੱਲ ਤੇ ਸਹਿਮਤੀ ਜਤਾਈ ਅਤੇ ਬੀਐਮਸੀ ਨੂੰ ਆਦੇਸ਼ ਦਿੱਤਾ ਕਿ ਮਾਮਲਾ ਹੱਲ ਹੋਣ ਤੱਕ ਉਹ ਸੋਨੂ ਸੂਦ ਦੇ ਖਿਲਾਫ਼ ਕੋਈ ਕਾਰਵਾਈ ਨਾ ਕੀਤੀ ਜਾਵੇ। ਧਿਆਨ ਯੋਗ ਹੈ ਕਿ ਸੋਨੂ ਸੂਦ ਨੇ ਮੁੰਬਈ ਸਥਿਤ ਆਪਣੀ ਰਿਹਾਇਸ਼ ‘ਤੇ ਕਥਿਤ ਤੌਰ’ ਤੇ ਗੈਰਕਨੂੰਨੀ ਉਸਾਰੀ ਲਈ ਉਸ ਦੀ ਪਟੀਸ਼ਨ ਖਾਰਜ ਕਰਨ ਦੇ ਹਾਈ ਕੋਰਟ ਦੇ ਆਦੇਸ਼ ਵਿਰੁੱਧ ਸੁਪਰੀਮ ਕੋਰਟ ਦਾਖਲ ਕੀਤਾ ਸੀ।

]]>
ਬੇਅਦਬੀ ਮਾਮਲੇ ‘ਚ SIT ਨੂੰ ਮਿਲੀ ਰਾਮ ਰਹੀਮ ਤੋਂ ਪੁੱਛਗਿੱਛ ਦੀ ਇਜਾਜ਼ਤ https://punjabi.newsd5.in/%e0%a8%ac%e0%a9%87%e0%a8%85%e0%a8%a6%e0%a8%ac%e0%a9%80-%e0%a8%ae%e0%a8%be%e0%a8%ae%e0%a8%b2%e0%a9%87-%e0%a8%9a-sit-%e0%a8%a8%e0%a9%82%e0%a9%b0-%e0%a8%ae%e0%a8%bf%e0%a8%b2%e0%a9%80-%e0%a8%b0%e0%a8%be/ Fri, 22 Mar 2019 11:37:09 +0000 https://punjabi.newsd5.in/?p=45995 ਫ਼ਰੀਦਕੋਟ ਦੀ ਇੱਕ ਅਦਾਲਤ ਨੇ ਬੁਧਵਾਰ ਨੂੰ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੂੰ ਸਿਰਸਾ ਦੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਤੋਂ ਪੁੱਛਗਿੱਛ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਡੇਰਾ ਸਿਰਸਾ ਮੁਖੀ ਇਸ ਵੇਲੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਪੰਚਕੂਲ ਸਥਿਤ ਸੀਬੀਆਈ ਦੀ ਇੱਕ ਅਦਾਲਤ ਨੇ ਉਸ ਨੂੰ ਬਲਾਤਕਾਰ ਦੇ ਇੱਕ ਮਾਮਲੇ ਵਿੱਚ 25 ਅਗਸਤ, 2017 ਨੂੰ ਇਹ ਸਜ਼ਾ ਸੁਣਾਈ ਸੀ।

Read Also ਜੇਲ੍ਹ ‘ਚ ਬੈਠੇ ਰਾਮ ਰਹੀਮ ਤੋਂ ਪੁੱਛੇ ਜਾਣਗੇ ਸਿੱਧੇ ਸਵਾਲ (ਵੀਡੀਓ)

ਵਿਸ਼ੇਸ਼ ਜਾਂਚ ਟੀਮ ਨੇ ਫ਼ਰੀਦਕੋਟ ਦੀ ਅਦਾਲਤ ਵਿੱਚ ਇੱਕ ਅਰਜ਼ੀ ਦੇ ਕੇ ਡੇਰਾ ਮੁਖੀ ਤੋਂ ਪੁੱਛਗਿੱਛ ਕਰਨ ਦੀ ਪ੍ਰਵਾਨਗੀ ਮੰਗੀ ਸੀ। SIT ਮੈਂਬਰ ਅਤੇ ਆਈਜੀ ਪੁਲਿਸ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਰੋਹਤਕ ਜੇਲ੍ਹ ਦੇ ਅਧਿਕਾਰੀਆਂ ਨਾਲ ਤਾਲਮੇਲ ਕਾਇਮ ਕਰ ਕੇ ਡੇਰਾ ਮੁਖੀ ਤੋਂ ਪੁੱਛਗਿੱਛ ਦਾ ਸਮਾਂ ਤੈਅ ਕੀਤਾ ਜਾਵੇਗਾ।

ਇੱਥੇ ਦੱਸਣਯੋਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਵਿੱਚ ਕੁਝ ਡੇਰਾ ਸ਼ਰਧਾਲੂਆਂ ਨੂੰ ਨਾਮਜ਼ਦ ਕੀਤਾ ਗਿਆ ਸੀ। ਪੰਜਾਬ ਪੁਲਿਸ ਹੁਣ ਤੱਕ 23 ਡੇਰਾ ਸ਼ਰਧਾਲੂਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਤੇ ਉਨ੍ਹਾਂ ਨੂੰ ਬਰਗਾੜੀ ਬੇਅਦਬੀ ਦੀ ਘਟਨਾ ਨਾਲ ਜੋੜਿਆ ਗਿਆ ਹੈ। ਇਸ ਤੋਂ ਇਲਾਵਾ ਇਹੋ SIT ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਡੇਰਾ ਮੁਖੀ ਵਿਚਾਲੇ ਮੀਟਿੰਗ ਦੀ ਵੀ ਜਾਂਚ ਕਰ ਰਹੀ ਹੈ।

]]>