panipat railway station – D5 News https://punjabi.newsd5.in Truth Seeking News Network. Wed, 13 Jul 2022 05:05:07 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png panipat railway station – D5 News https://punjabi.newsd5.in 32 32 ਪੰਜਾਬ ਦੇ ਐਡਵੋਕੇਟ ਜਨਰਲ ਸਿੱਧੂ ’ਤੇ ਹਮਲਾ https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%a6%e0%a9%87-%e0%a8%90%e0%a8%a1%e0%a8%b5%e0%a9%8b%e0%a8%95%e0%a9%87%e0%a8%9f-%e0%a8%9c%e0%a8%a8%e0%a8%b0%e0%a8%b2-%e0%a8%b8%e0%a8%bf%e0%a9%b1/ Wed, 13 Jul 2022 05:05:07 +0000 https://punjabi.newsd5.in/?p=167049 ਚੰਡੀਗੜ੍ਹ : ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ’ਤੇ ਹਮਲਾ ਹੋਣ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਏ. ਜੀ. ਅਨਮੋਲ ਰਤਨ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕੇਸ ’ਚ ਦਿੱਲੀ ਗਏ ਸਨ, ਵਾਪਸ ਆਉਂਦੇ ਸਮੇਂ ਸ਼ਤਾਬਦੀ ਐਕਸਪ੍ਰੈੱਸ ’ਚ ਉਨ੍ਹਾਂ ਦੀ ਬਰਥ ’ਤੇ ਪੱਥਰ ਨਾਲ ਹਮਲਾ ਹੋਣ ਦੀ ਜਾਣਕਾਰੀ ਮਿਲੀ ਹੈ। ਹਮਲਾਵਰਾਂ ਨੇ ਪਾਨੀਪਤ ਨੇੜੇ ਸ਼ਤਾਬਦੀ ਟਰੇਨ ਦੀ ਬਰਥ ’ਤੇ ਪੱਥਰ ਮਾਰ ਕੇ ਸ਼ੀਸ਼ਾ ਤੋੜ ਦਿੱਤਾ।

ਬਰਖ਼ਾਸਤ ਮੰਤਰੀ Vijay Singla ਗਰਜਿਆ, ਪਾਕ ਤੇ ਸਾਫ਼ ਹੋ ਕੇ ਨਿਕਲਾਂਗਾ ਬਾਹਰ | D5 Channel Punjabi

ਦੱਸ ਦਈਏ ਕਿ ਉਹ ਸੁਪਰੀਮ ਕੋਰਟ ’ਚ ਲਾਰੈਂਸ ਬਿਸ਼ਨੋਈ ਦੇ ਕੇਸ ਦੀ ਸੁਣਵਾਈ ਦੇ ਸਿਲਸਿਲੇ ’ਚ ਦਿੱਲੀ ਗਏ ਸਨ। ਫਿਲਹਾਲ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਹਮਲਾ ਪੱਥਰ ਨਾਲ ਹੀ ਹੋਇਆ ਜਾਂ ਕਿਸੇ ਹੋਰ ਹਥਿਆਰ ਨਾਲ। ਫਿਲਹਾਲ ਏ. ਜੀ. ਪੰਜਾਬ ਦੇ ਡੀ. ਜੀ. ਪੀ. ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਹੈ। ਪੁਲਸ ਜਾਂਚ ’ਚ ਜੁਟ ਗਈ ਹੈ। ਬੀਤੇ ਦਿਨ ਲਾਰੈਂਸ ਬਿਸ਼ਨੋਈ ਕੇਸ ਨੂੰ ਲੈ ਕੇ ਸੁਪਰੀਮ ਕੋਰਟ ’ਚ ਸੁਣਵਾਈ ਹੋਈ ਸੀ, ਜਿਸ ਤੋਂ ਬਾਅਦ ਅੱਜ ਏ. ਜੀ. ਸਿੱਧੂ ’ਤੇ ਸ਼ਤਾਬਦੀ ਐਕਸਪ੍ਰੈੱਸ ਰਾਹੀਂ ਵਾਪਸ ਪਰਤਦੇ ਸਮੇਂ ਹਮਲਾ ਹੋਇਆ।

]]>