Padmashree – D5 News https://punjabi.newsd5.in Truth Seeking News Network. Mon, 27 Jan 2020 07:26:12 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Padmashree – D5 News https://punjabi.newsd5.in 32 32 ਇਸ ਆਦਮੀ ਨੂੰ ਕਹਿੰਦੇ ਨੇ ‘ਲੰਗਰ ਬਾਬਾ’, ਕਾਰਨ ਜਾਣ ਕੇ ਹੋ ਜਾਓਗੇ ਹੈਰਾਨ, ਸਰਕਾਰ ਵੀ ਹੋਈ ਫ਼ੈਨ, ਦਿੱਤੀ ਵੱਡੀ ਆਫ਼ਰ https://punjabi.newsd5.in/%e0%a8%87%e0%a8%b8-%e0%a8%86%e0%a8%a6%e0%a8%ae%e0%a9%80-%e0%a8%a8%e0%a9%82%e0%a9%b0-%e0%a8%95%e0%a8%b9%e0%a8%bf%e0%a9%b0%e0%a8%a6%e0%a9%87-%e0%a8%a8%e0%a9%87-%e0%a8%b2%e0%a9%b0%e0%a8%97%e0%a8%b0/ Mon, 27 Jan 2020 07:22:48 +0000 https://punjabi.newsd5.in/?p=59712 ਚੰਡੀਗੜ੍ਹ : ਪਿਛਲੇ 40 ਸਾਲਾਂ ਤੋਂ ਚੰਡੀਗੜ੍ਹ ਪੀਜੀਆਈ ਦੇ ਬਾਹਰ ਮਰੀਜਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਲੰਗਰ ਲਗਾਉਣ ਵਾਲੇ ਜਗਦੀਸ਼ ਆਹੂਜਾ ਨੂੰ ਕੇਂਦਰ ਸਰਕਾਰ ਨੇ ਵੱਡਾ ਆਫਰ ਦਿੱਤਾ ਹੈ। ਭਾਰਤ ਸਰਕਾਰ ਵੱਲੋਂ ਜਗਦੀਸ਼ ਆਹੂਜਾ ਨੂੰ ਪਦਮ ਸ਼੍ਰੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਆਪਣੀ ਨਿੱਜੀ ਜ਼ਮੀਨ ਵੇਚ ਕੇ ਜ਼ਰੂਰਤਮੰਦ ਲੋਕਾਂ ਲਈ ਲੰਬੇ ਸਮੇਂ ਤੋਂ ਲੰਗਰ ਸੇਵਾ ਚਲਾਈ ਜਾ ਰਹੀ ਹੈ।

ਇਸ ਆਦਮੀ ਨੂੰ ਕਹਿੰਦੇ ਨੇ ‘ਲੰਗਰ ਬਾਬਾ’, ਕਾਰਨ ਜਾਣ ਕੇ ਹੋ ਜਾਓਗੇ ਹੈਰਾਨ, ਸਰਕਾਰ ਵੀ ਹੋਈ ਫ਼ੈਨ, ਦਿੱਤੀ ਵੱਡੀ ਆਫ਼ਰ

ਇਸ ਕਰਕੇ ਲੋਕ ਉਨ੍ਹਾਂ ਨੂੰ ‘ਲੰਗਰ ਬਾਬਾ’ ਦੇ ਨਾਮ ਦੇ ਨਾਲ ਵੀ ਬੁਲਾਉਂਦੇ ਹਨ ਪਰ ਜਗਦੀਸ਼ ਆਹੂਜਾ ਭਾਰਤ ਸਰਕਾਰ ਦੇ ਇਸ ਪਦਮ ਸ਼੍ਰੀ ਪੁਰਸਕਾਰ ਨੂੰ ਲੈਣ ਤੋਂ ਕਿਨਾਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਪਦਮ ਸ਼੍ਰੀ ਪੁਰਸਕਾਰ ਦੇਣ ਦੀ ਬਜਾਏ ਉਸਦਾ ਇਨਕਮ ਟੈਕਸ ਮੁਆਫ਼ ਕਰ ਦੇਵੇ। ਕਿਉਂਕਿ ਉਹ ਚਾਹੁੰਦੇ ਹਨ ਇਹ ਲੰਗਰ ਗਰੀਬਾਂ ਲਈ ਲੰਬੇ ਸਮੇਂ ਤੱਕ ਚੱਲਦਾ ਰਹੇ।

ਦੇਖਲੋ ਭਾਰਤ ਦੇ ਰਾਜਨੀਤੀ ਦੇ ਹਾਲ, ਡਾਕੂ ਵੀ ਬਣ ਰਹੇ ਨੇ ਮੰਤਰੀ

ਇਸ ਦੇ ਨਾਲ ਹੀ ਜਗਦੀਸ਼ ਆਹੂਜਾ ਨੇ ਦੱਸਿਆ ਕਿ ਉਸ ਨੇ ਪਟਿਆਲਾ ਤੋਂ ਗੁੜ ਅਤੇ ਫਲ ਵੇਚਕੇ ਜੀਵਨ ਸ਼ੁਰੂਆਤ ਕੀਤੀ ਸੀ ਅਤੇ ਕਿਹਾ ਜਦੋਂ ਉਹ ਚੰਡੀਗੜ੍ਹ ਆਏ ਸੀ ਤਾਂ ਉਨ੍ਹਾਂ ਕੋਲ 4 ਰੁਪਏ ਕਰੀਬ ਸਨ। ਜਗਦੀਸ਼ ਆਹੂਜਾ ਨੇ ਕੇਂਦਰ ਸਰਕਾਰ ਨੂੰ ਮੰਗ ਕੀਤੀ ਹੈ ਕਿ ਉਨ੍ਹਾਂ ਦਾ ਟੈਕਸ ਮੁਆਫ਼ ਕੀਤਾ ਜਾਵੇ ਕਿਉਂਕਿ ਜੇਕਰ ਟੈਕਸ ਮੁਆਫ਼ ਹੁੰਦਾ ਤਾਂ ਉਹ ਲੰਗਰ ਲੰਬੇ ਸਮੇਂ ਤੱਕ ਚਲਾ ਸਕਦੇ ਹਨ। ਜਿਸ ਦਾ ਗਰੀਬ ਲੋਕਾਂ ਨੂੰ ਫਾਇਦਾ ਹੋਵੇਗਾ ਉਨ੍ਹਾਂ ਦੱਸਿਆ ਕਿ ਲੰਗਰ ਲਈ ਆਪਣੀਆਂ 7 ਤੋਂ ਜ਼ਿਆਦਾ ਜਾਇਦਾਦਾਂ ਵੇਚ ਚੁੱਕੇ ਹਨ।

]]>