number of children born on 1 january 2020 – D5 News https://punjabi.newsd5.in Truth Seeking News Network. Fri, 03 Jan 2020 08:04:08 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png number of children born on 1 january 2020 – D5 News https://punjabi.newsd5.in 32 32 2020 ਦੇ ਪਹਿਲੇ ਦਿਨ ਦੁਨੀਆਭਰ ‘ਚ ਪੈਦਾ ਹੋਏ ਚਾਰ ਲੱਖ ਤੋਂ ਜ਼ਿਆਦਾ ਬੱਚੇ, ਭਾਰਤ ਸਭ ਤੋਂ ਅੱਗੇ https://punjabi.newsd5.in/2020-%e0%a8%a6%e0%a9%87-%e0%a8%aa%e0%a8%b9%e0%a8%bf%e0%a8%b2%e0%a9%87-%e0%a8%a6%e0%a8%bf%e0%a8%a8-%e0%a8%a6%e0%a9%81%e0%a8%a8%e0%a9%80%e0%a8%86%e0%a8%ad%e0%a8%b0-%e0%a8%9a-%e0%a8%aa%e0%a9%88/ Fri, 03 Jan 2020 08:04:08 +0000 https://punjabi.newsd5.in/?p=58691 ਨਵੀਂ ਦਿੱਲੀ : ਨਵੇਂ ਸਾਲ ‘ਤੇ ਵਿਸ਼ਵਭਰ ‘ਚ ਕਰੀਬ 4 ਲੱਖ ਬੱਚਿਆਂ ਦਾ ਜਨਮ ਹੋਇਆ ਅਤੇ ਸਭ ਤੋਂ ਜਿਆਦਾ 67,385 ਬੱਚੇ ਭਾਰਤ ‘ਚ ਜਨਮੇ ਹਨ। ਯੂਨੀਸੇਫ ਅਨੁਸਾਰ ਨਵੇਂ ਸਾਲ ‘ਚ ਵਿਸ਼ਵਭਰ ਵਿੱਚ ਕਰੀਬ 3 ਲੱਖ 92 ਹਜ਼ਾਰ 078 ਬੱਚਿਆਂ ਨੇ ਜਨਮ ਲਿਆ ਅਤੇ ਇਹਨਾਂ ਵਿਚੋਂ ਕਰੀਬ 67,385 ਬੱਚੇ ਭਾਰਤ ਵਿੱਚ ਪੈਦਾ ਹੋਏ ਹਨ। ਇਸ ਤੋਂ ਬਾਅਦ ਦੂਜੇ ਨੰਬਰ ‘ਤੇ ਚੀਨ ਹੈ, ਜਿੱਥੇ ਨਵੇਂ ਸਾਲ ‘ਤੇ 46,299 ਬੱਚੇ ਪੈਦਾ ਹੋਏ।

ਇਸ ਸੂਚੀ ‘ਚ ਸ਼ਾਮਿਲ ਦੇਸ਼ ਹਨ – ਭਾਰਤ (67,385), ਚੀਨ (46,299), ਨਾਈਜੀਰੀਆ (46,299), ਪਾਕਿਸਤਾਨ (16,787), ਇੰਡੋਨੇਸ਼ੀਆ (13,020), ਅਮਰੀਕਾ (10,452), ਕਾਂਗੋ ਗਣਰਾਜ (10,247) ਅਤੇ ਈਥੋਪੀਆ (8,493)। ਹੇਨਰਿਟਾ ਨੇ ਕਿਹਾ ਕਿ ਯੂਨੀਸੇਫ ਹਰ ਸਾਲ ਜਨਵਰੀ ‘ਚ ਵਿਸ਼ਵਭਰ ‘ਚ ਨਵੇਂ ਸਾਲ ਤੇ ਪੈਦਾ ਹੋਏ ਬੱਚਿਆਂ ਦੇ ਜਨਮ ਦਾ ਜਸ਼ਨ ਮਨਾਉਂਦਾ ਹੈ।

ਵਿਧਾਇਕਾਂ ਤੋਂ ਬਾਅਦ ਭੜਕੇ 150 ਕਾਂਗਰਸੀ ਸਰਪੰਚ | ਕਹਿੰਦੇ, ਬਾਦਲ ਚੰਗੇ ਸੀ

ਸੰਯੁਕਤ ਰਾਸ਼ਟਰ ਬਾਲ ਕੋਸ਼ (ਯੂਨੀਸੈਫ) ਦੀ ਨਵੀਂ ਕਾਰਜਕਾਰੀ ਨਿਦੇਸ਼ਕ ਹੇਨਰਿਟਾ ਐਚ. ਫੋਰ ਨੇ ਕਿਹਾ ਨਵੇਂ ਸਾਲ ਅਤੇ ਨਵੇਂ ਦਹਾਕੇ ਦੀ ਸ਼ੁਰੂਆਤ ਉਨ੍ਹਾਂ ਉਮੀਦਾਂ ਅਤੇ ਇੱਛਾਵਾਂ ਨੂੰ ਵਿਅਕਤ ਕਰਨ ਦਾ ਮੌਕਾ ਹੈ ਜੋ ਨਾ ਕੇਵਲ ਸਾਡੇ ਭਵਿੱਖ ਲਈ ਸਗੋਂ ਭਾਵੀ ਪੀੜੀਆਂ ਦੇ ਭਵਿੱਖ ਲਈ ਵੀ ਹਨ। ਉਨ੍ਹਾਂ ਨੇ ਕਿਹਾ ਹਰ ਸਾਲ ਜਨਵਰੀ ‘ਚ ਸਾਨੂੰ ਹਰ ਇੱਕ ਬੱਚੇ ਦੇ ਜੀਵਨ ਦੇ ਸਫਰ ਦੀ ਸਾਰੀਆਂ ਸੰਭਾਵਨਾਵਾਂ ਦੀ ਯਾਦ ਦਿਵਾਉਂਈ ਹੈ।

ਅਨੁਮਾਨ ਹੈ ਕਿ ਸਾਲ 2027 ਤੱਕ ਭਾਰਤ ਆਬਾਦੀ ਦੇ ਮਾਮਲੇ ਵਿੱਚ ਚੀਨ ਨੂੰ ਪਿੱਛੇ ਕਰ ਦੇਵੇਗਾ। ਸੰਯੁਕਤ ਰਾਸ਼ਟਰ ਦੇ ਅੰਦਾਜ਼ਿਆਂ ਅਨੁਸਾਰ 2019 ਤੋਂ 2050 ਦੇ ਵਿੱਚ ਭਾਰਤ ਦੀ ਆਬਾਦੀ 27.3 ਕਰੋੜ ਵਧਣ ਦਾ ਅਨੁਮਾਨ ਹੈ। ਇਸ ਮਿਆਦ ‘ਚ ਨਾਇਜੀਰੀਆ ਦੀ ਆਬਾਦੀ ‘ਚ 20 ਕਰੋੜ ਦਾ ਵਾਧਾ ਹੋਣ ਦਾ ਅਨੁਮਾਨ ਹੈ।

ਚੋਰ ਨਾਲ ਹੋਈ ਕਲੋਲ ! CCTV Video Viral |

ਅਜਿਹਾ ਹੋਣ ‘ਤੇ ਇਨ੍ਹਾਂ ਦੋਵਾਂ ਦੇਸ਼ਾਂ ਦੀ ਕੁਲ ਆਬਾਦੀ 2050 ‘ਚ ਸੰਸਾਰਿਕ ਆਬਾਦੀ ‘ਚ ਵਾਧਾ 23 ਫੀਸਦੀ ਹੋਵੇਗਾ। 2019 ਵਿੱਚ ਚੀਨ ਦੀ ਆਬਾਦੀ 1.43 ਅਰਬ ਅਤੇ ਭਾਰਤ ਦੀ ਆਬਾਦੀ 1.37 ਅਰਬ ਰਹੀ। ਸਭ ਤੋਂ ਜਿਆਦਾ ਆਬਾਦੀ ਵਾਲੇ ਇਨ੍ਹਾਂ ਦੋਵਾਂ ਦੇਸ਼ਾਂ ਨੇ 2019 ਵਿੱਚ ਸੰਸਾਰਿਕ ਜਨਸੰਖਿਆ ਵਿੱਚ 18 ਅਤੇ 19 ਫੀਸਦੀ ਦੀ ਹਿੱਸੇਦਾਰੀ ਰੱਖੀ।

]]>