new military – D5 News https://punjabi.newsd5.in Truth Seeking News Network. Mon, 25 Apr 2022 05:01:29 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png new military – D5 News https://punjabi.newsd5.in 32 32 Ukraine ਨੂੰ ਨਵੀਂ ਫ਼ੌਜੀ ਸਹਾਇਤਾ ਦੇਵੇਗਾ America https://punjabi.newsd5.in/ukraine-%e0%a8%a8%e0%a9%82%e0%a9%b0-%e0%a8%a8%e0%a8%b5%e0%a9%80%e0%a8%82-%e0%a9%9e%e0%a9%8c%e0%a8%9c%e0%a9%80-%e0%a8%b8%e0%a8%b9%e0%a8%be%e0%a8%87%e0%a8%a4%e0%a8%be-%e0%a8%a6%e0%a9%87%e0%a8%b5/ Mon, 25 Apr 2022 05:01:29 +0000 https://punjabi.newsd5.in/?p=154502 ਕੀਵ : ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ 61ਵਾਂ ਦਿਨ ਹੈ। ਦੋ ਮਹੀਨੇ ਪੂਰੇ ਹੋਣ ਤੋਂ ਬਾਅਦ ਵੀ ਇਹ ਜੰਗ ਜਾਰੀ ਹੈ। ਰੂਸ ਹੁਣ ਹੋਰ ਵੀ ਹਮਲਾਵਰ ਹੋ ਗਿਆ ਹੈ ਅਤੇ ਆਪਣਾ ਪੂਰਾ ਧਿਆਨ ਪੂਰਬੀ ਯੂਕਰੇਨ ‘ਤੇ ਲਗਾ ਰਿਹਾ ਹੈ। ਰੂਸੀ ਫ਼ੌਜੀ ਯੂਕਰੇਨ ਦੇ ਪੂਰਬੀ ਹਿੱਸੇ ‘ਤੇ ਤਾਬੜਤੋੜ ਹਮਲਾ ਕਰ ਰਹੇ ਹਨ। ਇਸ ਦੌਰਾਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਅਮਰੀਕੀ ਵਫ਼ਦ ਨੇ ਕੀਵ ਦਾ ਦੌਰਾ ਕੀਤਾ।

ਪਾਕਿਸਤਾਨ ਚੋਂ ਪੰਜਾਬ ‘ਚ ਆਈ ਖ਼ਤਰਨਾਕ ਸ਼ੈਅ, ਗਈ ਫੜੀ? D5 Channel Punjabi

ਦੱਸਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਅਮਰੀਕੀ ਰੱਖਿਆ ਅਤੇ ਵਿਦੇਸ਼ ਮੰਤਰੀ ਨੇ ਜੇਲੇਂਸਕੀ ਨਾਲ ਮੁਲਾਕਾਤ ਕੀਤੀ। ਮੀਡੀਆ ਰਿਪੋਰਟਾਂ ਮੁਤਾਬਿਕ ਅਮਰੀਕਾ ਨੇ ਯੂਕਰੇਨ ਨੂੰ ਨਵੀਂ ਫ਼ੌਜੀ ਅਤੇ ਕੂਟਨੀਤਕ ਸਹਾਇਤਾ ਦਾ ਐਲਾਨ ਕੀਤਾ ਹੈ। ਅਮਰੀਕਾ ਵਲੋਂ ਇਹ ਐਲਾਨ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਰੱਖਿਆ ਮੰਤਰੀ ਲੋਇਡ ਆਸਟਿਨ ਦੇ ਕੀਵ ਦੌਰੇ ਤੋਂ ਬਾਅਦ ਕੀਤਾ ਗਿਆ ਹੈ। ਦਰਅਸਲ, ਦੋਵੇਂ ਨੇਤਾਵਾਂ ਨੇ ਐਤਵਾਰ ਨੂੰ ਕੀਵ ‘ਚ ਵੋਲੋਦੀਮੀਰ ਜੇਲੇਂਸਕੀ ਨਾਲ ਮੁਲਾਕਾਤ ਕੀਤੀ ਸੀ।

 

]]>