Navratri 2022 – D5 News https://punjabi.newsd5.in Truth Seeking News Network. Fri, 30 Sep 2022 07:29:07 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Navratri 2022 – D5 News https://punjabi.newsd5.in 32 32 RBI ਨੇ ਰੈਪੋ ਰੇਟ ‘ਚ 50 ਫੀਸਦੀ ਵਾਧਾ ਕੀਤਾ https://punjabi.newsd5.in/rbi-%e0%a8%a8%e0%a9%87-%e0%a8%b0%e0%a9%88%e0%a8%aa%e0%a9%8b-%e0%a8%b0%e0%a9%87%e0%a8%9f-%e0%a8%9a-50-%e0%a8%ab%e0%a9%80%e0%a8%b8%e0%a8%a6%e0%a9%80-%e0%a8%b5%e0%a8%be%e0%a8%a7%e0%a8%be-%e0%a8%95/ Fri, 30 Sep 2022 07:29:07 +0000 https://punjabi.newsd5.in/?p=178120 ਨਵੀਂ ਦਿੱਲੀ : ਵਧਦੀ ਮਹਿੰਗਾਈ ਤੋਂ ਚਿੰਤਤ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਰੈਪੋ ਦਰ ਵਿੱਚ ਇੱਕ ਵਾਰ ਫਿਰ ਤੋਂ 0.50% ਦਾ ਵਾਧਾ ਕੀਤਾ ਹੈ। ਇਸ ਨਾਲ ਨਵੀਂ ਰੇਪੋ ਦਰ 5.40% ਤੋਂ ਵਧ ਕੇ 5.90% ਹੋ ਗਈ ਹੈ। ਯਾਨੀ ਕਿ ਹੁਣ ਹੋਮ ਲੋਨ ਤੋਂ ਲੈ ਕੇ ਆਟੋ ਅਤੇ ਪਰਸਨਲ ਲੋਨ ਤੱਕ ਸਭ ਕੁਝ ਮਹਿੰਗਾ ਹੋ ਸਕਦਾ ਹੈ ਅਤੇ ਤੁਹਾਨੂੰ ਜ਼ਿਆਦਾ EMI(ਕਿਸ਼ਤ) ਦਾ ਭੁਗਤਾਨ ਕਰਨਾ ਹੋਵੇਗਾ।

Punjab Vidhan Sabha Live Today : Vidhan Sabha ’ਚ ਵੱਡਾ ਐਲਾਨ! ਵਿਰੋਧੀ ਲਾਤੇ ਖੂੰਜੇ? ਚੱਲਿਆ ਪੂਰਾ ਹੰਗਾਮਾ!

ਵਿਆਜ ਦਰਾਂ ‘ਤੇ ਫੈਸਲਾ ਲੈਣ ਲਈ 28 ਸਤੰਬਰ ਤੋਂ ਮੁਦਰਾ ਨੀਤੀ ਕਮੇਟੀ ਦੀ ਬੈਠਕ ਚੱਲ ਰਹੀ ਸੀ। RBI ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਪ੍ਰੈੱਸ ਕਾਨਫਰੰਸ ‘ਚ ਵਿਆਜ ਦਰਾਂ ‘ਚ ਵਾਧੇ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਅਗਸਤ ‘ਚ ਹੋਈ ਬੈਠਕ ‘ਚ ਵਿਆਜ ਦਰਾਂ 4.90 ਫੀਸਦੀ ਤੋਂ ਵਧਾ ਕੇ 5.40 ਫੀਸਦੀ ਕੀਤੀਆਂ ਗਈਆਂ ਸਨ। ਦੱਸ ਦਈਏ ਕਿ ਪਿਛਲੇ ਚਾਰ ਮਹੀਨਿਆਂ ਵਿੱਚ ਰੇਪੋ ਦਰ ਵਿੱਚ 1.40% ਦਾ ਵਾਧਾ ਹੋ ਚੁੱਕਿਆ ਹੈ। ਮੁਦਰਾ ਨੀਤੀ ਦੀ ਮੀਟਿੰਗ ਹਰ ਦੋ ਮਹੀਨੇ ਬਾਅਦ ਹੁੰਦੀ ਹੈ। ਇਸ ਵਿੱਤੀ ਸਾਲ ਦੀ ਪਹਿਲੀ ਬੈਠਕ ਅਪ੍ਰੈਲ ‘ਚ ਹੋਈ ਸੀ। ਫਿਰ ਆਰਬੀਆਈ ਨੇ ਰੈਪੋ ਰੇਟ ਨੂੰ 4% ‘ਤੇ ਸਥਿਰ ਰੱਖਿਆ। ਪਰ ਆਰਬੀਆਈ ਨੇ 2 ਅਤੇ 3 ਮਈ ਨੂੰ ਐਮਰਜੈਂਸੀ ਮੀਟਿੰਗ ਬੁਲਾਈ ਅਤੇ ਰੈਪੋ ਰੇਟ 0.40% ਵਧਾ ਕੇ 4.40% ਕਰ ਦਿੱਤਾ।

ਸਪੀਕਰ ਸੰਧਵਾਂ ਨੇ ਲਿਆ ਵੱਡਾ ਐਕਸ਼ਨ, ਵਿਰੋਧੀਆਂ ਦੇ ਹੰਗਾਮੇ ਤੋਂ ਆਇਆ ਗੁੱਸਾ, ਸੈਸ਼ਨ ਕਰਤਾ ਮੁਲਤਵੀ

ਇਹ ਬਦਲਾਅ 22 ਮਈ 2020 ਤੋਂ ਬਾਅਦ ਰੇਪੋ ਦਰ ਵਿੱਚ ਕੀਤਾ ਗਿਆ ਸੀ। ਇਸ ਤੋਂ ਬਾਅਦ 6 ਤੋਂ 8 ਜੂਨ ਨੂੰ ਹੋਈ ਮੁਦਰਾ ਨੀਤੀ ਦੀ ਬੈਠਕ ‘ਚ ਰੈਪੋ ਰੇਟ ‘ਚ 0.50 ਫੀਸਦੀ ਦਾ ਵਾਧਾ ਕੀਤਾ ਗਿਆ ਸੀ। ਇਸ ਕਾਰਨ ਰੈਪੋ ਰੇਟ 4.40 ਫੀਸਦੀ ਤੋਂ ਵਧਾ ਕੇ 4.90 ਫੀਸਦੀ ਕਰ ਦਿੱਤਾ ਗਿਆ। ਫਿਰ ਅਗਸਤ ਵਿੱਚ ਇਸ ਵਿੱਚ 0.50% ਦਾ ਵਾਧਾ ਹੋਇਆ, ਜੋ ਕਿ 5.40% ਤੱਕ ਪਹੁੰਚ ਗਿਆ।

]]>