navjot sngh sidhu – D5 News https://punjabi.newsd5.in Truth Seeking News Network. Mon, 26 Nov 2018 06:33:28 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png navjot sngh sidhu – D5 News https://punjabi.newsd5.in 32 32 ਮੈਡਮ ਸਿੱਧੂ ਨੇ ਬਾਦਲਾਂ ਦੀ ਬੋਲਤੀ ਬੰਦ ਕੀਤੀ (ਵੀਡੀਓ) https://punjabi.newsd5.in/%e0%a8%ae%e0%a9%88%e0%a8%a1%e0%a8%ae-%e0%a8%b8%e0%a8%bf%e0%a9%b1%e0%a8%a7%e0%a9%82-%e0%a8%a8%e0%a9%87-%e0%a8%ac%e0%a8%be%e0%a8%a6%e0%a8%b2%e0%a8%be%e0%a8%82-%e0%a8%a6%e0%a9%80-%e0%a8%ac%e0%a9%8b/ Mon, 26 Nov 2018 06:33:28 +0000 https://punjabi.newsd5.in/?p=36079 ਪਾਕਿਸਤਾਨ ‘ਚ 28 ਨਵੰਬਰ ਨੂੰ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਜਿਸ ਵਿੱਚ ਸ਼ਾਮਲ ਹੋਣ ਲਈ ਭਾਰਤੀ ਵਿਦੇਸ਼ ਮੰਤਰੀ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਸੱਦਾ ਦਿੱਤਾ ਗਿਆ ਹੈ। ਭਾਵੇਂ ਕਿ ਕੈਪਟਨ ਅਮਰਿੰਦਰ ਸਿੰਘ ਸੱਦੇ ਨੂੰ ਠੁਕਰਾ ਚੁੱਕੇ ਨੇ ਵਿਦੇਸ਼ ਮੰਤਰੀ ਦੀ ਥਾਂ ਹਰਸਿਮਰਤ ਬਾਦਲ ਤੇ ਹਰਦੀਪ ਪੁਰੀ ਨੂੰ ਭੇਜਣ ਦੀ ਤਿਆਰੀ ਹੈ। ਅਜਿਹੇ ਵਿੱਚ ਲੁਧਿਆਣਾ ਤੋਂ ਨਵਜੋਤ ਕੌਰ ਸਿੱਧੂ ਦਾ ਬਿਆਨ ਸਾਹਮਣੇ ਆਇਆ ਹੈ ਮੈਡਮ ਸਿੱਧੂ ਦਾ ਕਹਿਣਾ ਹੈ ਕਿ ਨਵਜੋਤ ਸਿੱਧੂ ਜ਼ਰੂਰ ਜਾਣਗੇ।

Read Also ਸਿੱਧੂ ਤੋਂ ਸੁਣੋ ਬਾਦਲ ਰਾਜ ਦੇ 40 ਕਾਂਡ (ਵੀਡੀਓ)

ਲਾਂਘੇ ‘ਤੇ ਹੋ ਰਹੀ ਸੌੜੀ ਸਿਆਸਤ ‘ਤੇ ਵੀ ਨਵਜੋਤ ਕੌਰ ਸਿੱਧੂ ਨੇ ਪ੍ਰਤੀਕਿਰਿਆ ਦਿੱਤੀ ਕਿ ਜਿਸ ਕਿਸੇ ਨੇ ਵੀ ਯੋਗਦਾਨ ਪਾਇਆ ਉਹ ਪ੍ਰਮਾਤਮਾ ਦੀ ਨਜ਼ਰ ਵਿੱਚ ਹੈ। ਦੂਜੇ ਪਾਸੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗੁਣਗਾਨ ਕੀਤਾ। ਭਾਵੇਂ ਕਿ ਭਾਰਤ ਦੇ ਪਾਕਿਸਤਾਨ ਨਾਲ ਮਤਭੇਦ ਜੱਗ ਜ਼ਾਹਰ ਨੇ ਪਰ ਮਸਲਾ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਣ ਕਰਕੇ ਸਿਆਸਤ ਨਹੀਂ ਹੋਣੀ ਚਾਹੀਦੀ। ਕਿਉਂ ਕਿ ਸ਼ਰਧਾਲੂਆਂ ਦੀ ਭਾਵਨਾ ਗੁਰੂ ਨਾਨਕ ਦੇਵ ਜੀ ਦੇ ਸ਼ਤਾਬਦੀ ਸਮਾਰੋਹ ਨਾਲ ਜੁੜੀ ਹੈ ਅਤੇ ਇਸ ਨੂੰ ਵੱਡੇ ਪੱਧਰ ‘ਤੇ ਮਨਾਉਣ ਲਈ ਭਾਰਤ ਦੇ ਨਾਲ ਪਾਕਿਸਤਾਨ ਨੇ ਵੀ ਸ਼ਲਾਘਾਯੋਗ ਕਦਮ ਪੁੱਟਿਆ ਹੈ।

]]>