Nabha Jail sacrilege – D5 News https://punjabi.newsd5.in Truth Seeking News Network. Fri, 28 Feb 2020 04:43:24 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Nabha Jail sacrilege – D5 News https://punjabi.newsd5.in 32 32 ਨਾਭਾ ਜੇਲ੍ਹ ‘ਚ ਬੇਅਦਬੀ ਮਾਮਲੇ ਦੀ ਜਾਂਚ ਲਈ ਜਥੇਦਾਰ ਨੇ 5 ਮੈਂਬਰੀ ਕਮੇਟੀ ਦਾ ਕੀਤਾ ਗਠਨ https://punjabi.newsd5.in/%e0%a8%a8%e0%a8%be%e0%a8%ad%e0%a8%be-%e0%a8%9c%e0%a9%87%e0%a8%b2%e0%a9%8d%e0%a8%b9-%e0%a8%9a-%e0%a8%ac%e0%a9%87%e0%a8%85%e0%a8%a6%e0%a8%ac%e0%a9%80-%e0%a8%ae%e0%a8%be%e0%a8%ae%e0%a8%b2%e0%a9%87/ Fri, 28 Feb 2020 04:43:24 +0000 https://punjabi.newsd5.in/?p=61856 ਪਟਿਆਲਾ : ਪੰਜਾਬ ਦੀਆਂ ਜੇਲ੍ਹਾਂ ਅਕਸਰ ਹੀ ਸਵਾਲਾਂ ‘ਚ ਰਹਿੰਦੀਆਂ ਹਨ। ਇੱਕ ਵਾਰ ਫਿਰ ਨਾਭਾ ਦੀ ਜੇਲ੍ਹ ਸੁਰਖੀਆਂ ‘ਚ ਆਈ ਹੈ। ਦਰਅਸਲ ਇੱਥੇ ਧਾਰਮਿਕ ਪੋਥੀਆਂ ਅਤੇ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਾਕਿਸਤਾਨ ਦੌਰੇ ਤੋਂ ਪਰਤਦਿਆਂ ਹੀ ਗੰਭੀਰਤਾ ਦਿਖਾਈ ਹੈ। ਜਿਸਦੇ ਲਈ ਪੰਜ ਮੈਂਬਰੀ ਪੜਤਾਲੀਆਂ ਕਮੇਟੀ ਦਾ ਗਠਨ ਕੀਤਾ ਹੈ।

ਨਾਭਾ ਜੇਲ੍ਹ ‘ਚ ਹੋਇਆ ਵੱਡਾ ਕਾਂਡ, ਪ੍ਰਸਾਸ਼ਨ ਨੂੰ ਪਈ ਹੱਥਾਂ-ਪੈਰਾਂ ਦੀ (Video)

ਇਹ ਪੰਜ ਮੈਂਬਰੀ ਪੜਤਾਲੀਆਂ ਕਮੇਟੀ ਪੰਜ ਦਿਨਾਂ ‘ਚ ਮਾਮਲੇ ਦੀ ਜਾਂਚ ਕਰਕੇ ਅਕਾਲ ਤਖਤ ਸਾਹਿਬ ਨੂੰ ਰਿਪੋਰਟ ਸੌਪੇਗੀ। ਦੱਸ ਦਈਏ ਕਿ ਬੰਦੀ ਸਿੰਘਾਂ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਨਿਆਂ ਦੀ ਮੰਗ ਨੂੰ ਲੈ ਕੇ ਨਾਭਾ ਜੇਲ ਵਿਚ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਹੈ। ਉਨ੍ਹਾਂ ਇਸ ਸਬੰਧ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਕ ਚਿੱਠੀ ਵੀ ਭੇਜੀ ਹੈ। ਇਸ ਚਿੱਠੀ ਵਿਚ ਲਿਖਿਆ ਹੈ ਕਿ 13 ਫਰਵਰੀ ਨੂੰ ਇਕ ਬੰਦੀ ਸਿੱਖ ਮਾਨ ਸਿੰਘ ਅੰਮ੍ਰਿਤਸਰ ਅਦਾਲਤ ਵਿਚ ਪੇਸ਼ੀ ਲਈ ਆਇਆ ਸੀ।

ਲਓ ਜੀ ਸਿੱਧੂ-ਸੋਨੀਆ ਦੀ ਮੀਟਿੰਗ ਹੋਈ ਸਫ਼ਲ,ਸੋਨੀਆ ਗਾਂਧੀ ਨੇ ਕੀਤਾ ਐਲਾਨ!,ਜਲਦ ਮਿਲੇਗਾ ਆਹ ਵੱਡਾ ਅਹੁਦਾ

ਜਿਥੇ ਸੰਗਤ ਵੱਲੋਂ ਉਸ ਨੂੰ ਜੇਲ ਵਿਚ ਬੰਦੀ ਸਿੰਘਾਂ ਲਈ ਗੁਰਬਾਣੀ ਦੇ ਗੁਟਕੇ ਅਤੇ ਪੋਥੀਆਂ ਦਿੱਤੀਆਂ ਗਈਆਂ ਸਨ। ਉਹ ਇਨ੍ਹਾਂ ਨੂੰ ਨਾਭਾ ਜੇਲ ਵਿਚ ਲੈ ਗਏ, ਜਿਥੇ ਸੁਰੱਖਿਆ ਅਧਿਕਾਰੀ ਨੇ ਤਲਾਸ਼ੀ ਲੈਣ ਮਗਰੋਂ ਇਹ ਪੋਥੀਆਂ ਤੇ ਗੁਟਕੇ ਦਫਤਰ ‘ਚ ਅਲਮਾਰੀ ਦੇ ਉਪਰ ਉਂਝ ਹੀ ਰੱਖ ਦਿੱਤੇ। ਉਸ ਨੇ ਜੇਲ ਦੇ ਸੁਰੱਖਿਆ ਅਧਿਕਾਰੀ ਨੂੰ ਕਿਹਾ ਕਿ ਗੁਟਕਿਆਂ ਅਤੇ ਪੋਥੀਆਂ ਨੂੰ ਸਤਿਕਾਰ ਦਿੱਤਾ ਜਾਣਾ ਚਾਹੀਦਾ ਹੈ ਪਰ ਅਧਿਕਾਰੀ ਨੇ ਸੁਣਵਾਈ ਨਾ ਕੀਤੀ। ਜਿਸਤੋਂ ਬਾਅਦ ਇਹ ਮਾਮਲਾ ਗਰਮਾ ਗਿਆ ਹੈ ਤੇ ਪੰਜ ਮੈਂਬਰੀ ਕਮੇਟੀ ਇਸ ਦੀ ਜਾਂਚ ਕਰੇਗੀ।

]]>