motilal – D5 News https://punjabi.newsd5.in Truth Seeking News Network. Mon, 21 Dec 2020 10:52:19 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png motilal – D5 News https://punjabi.newsd5.in 32 32 ਜਨਮਦਿਨ ਤੋਂ 1 ਦਿਨ ਬਾਅਦ ਨਹੀਂ ਰਹੇ ਕਾਂਗਰਸ ਕੇ ਸੀਨੀਅਰ ਨੇਤਾ ਮੋਤੀ ਲਾਲ ਵੋਰਾ, ਸੋਨੀਆ ਅਤੇ ਰਾਹੁਲ ਦੇ ਸਨ ਬੇਹੱਦ ਖਾਸ https://punjabi.newsd5.in/%e0%a8%9c%e0%a8%a8%e0%a8%ae%e0%a8%a6%e0%a8%bf%e0%a8%a8-%e0%a8%a4%e0%a9%8b%e0%a8%82-1-%e0%a8%a6%e0%a8%bf%e0%a8%a8-%e0%a8%ac%e0%a8%be%e0%a8%85%e0%a8%a6-%e0%a8%a8%e0%a8%b9%e0%a9%80%e0%a8%82-%e0%a8%b0/ Mon, 21 Dec 2020 10:52:19 +0000 https://punjabi.newsd5.in/?p=83442 ਨਵੀ ਦਿੱਲੀ : ਕਾਂਗਰਸ ਦੇ ਸੀਨੀਅਰ ਨੇਤਾ ਮੋਤੀਲਾਲ ਵੋਰਾ ਦਾ 93 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਮੋਤੀ ਲਾਲ ਵੋਰਾ  92 ਸਾਲ ਦੀ ਉਮਰ ਦੇ ਹੋ ਚੁੱਕੇ ਸੀ ਅਤੇ ਪਹਿਲਾਂ ਕੁਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਛੱਤੀਸਗੜ੍ਹ ਦੇ ਰਹਿਣ ਵਾਲੇ ਮੋਤੀ ਲਾਲ ਵੋਰਾ ਨੇ ਆਪਣੇ ਰਾਜਨੀਤਿਕ ਜੀਵਨ ‘ਚ ਕਈ ਮਹੱਤਵਪੂਰਣ ਅਹੁਦਿਆਂ ਦੀ ਜ਼ਿੰਮੇਵਾਰੀ ਸੰਭਾਲੀ ਸੀ। ਵੋਰਾ ਹੁਣ ਤੱਕ ਰਾਜਨੀਤਿਕ ਗਲਿਆਰੇ ‘ਚ ਇੰਨਾ ਅੱਗੇ ਪਹੁੰਚੇ ਸਨ ਕਿ ਨਰਸਿੰਘ ਰਾਓ, ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਬਹੁਤ ਖਾਸ ਬਣ ਗਏ।

BREAKING-ਦਿੱਲੀ ਤੋਂ ਆਈ ਮਾੜੀ ਖ਼ਬਰ,ਧਰਨੇ ‘ਤੇ ਬੈਠੇ ਕਿਸਾਨ ਨੇ ਨਿਗਲਿਆ ਜ਼ਹਿਰ

ਖ਼ਰਾਬ ਸਿਹਤ ਕਾਰਨ ਮੋਤੀਲਾਲ ਵੋਰਾ ਨੂੰ ਕੱਲ ਰਾਤ ਐਸਕਾਰਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਕੱਲ੍ਹ ਹੀ ਉਨ੍ਹਾਂ ਦਾ ਜਨਮਦਿਨ ਸੀ। ਲੰਬੇ ਸਮੇਂ ਤੱਕ ਕਾਂਗਰਸ ਦੇ ਖਜ਼ਾਨਚੀ ਰਹੇ ਮੋਤੀਲਾਲ ਵੋਰਾ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਉੱਤਰ ਪ੍ਰਦੇਸ਼ ਦੇ ਰਾਜਪਾਲ ਰਹਿ ਚੁੱਕੇ ਹਨ। ਮੋਤੀਲਾਲ ਵੋਰਾ ਦਾ ਜਨਮ 20 ਦਸੰਬਰ 1928 ਨੂੰ ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ‘ਚ ਹੋਇਆ ਸੀ। ਮੋਤੀਲਾਲ ਵੋਰਾ ਦਾ ਵਿਆਹ ਸ਼ਾਂਤੀ ਦੇਵੀ ਵੋਰਾ ਨਾਲ ਹੋਇਆ ਸੀ। ਉਨ੍ਹਾਂ ਦੀਆਂ ਚਾਰ ਕੁੜੀਆਂ ਅਤੇ ਦੋ ਮੁੰਡੇ ਹਨ। ਉਨ੍ਹਾਂ ਦਾ ਪੁੱਤਰ ਅਰੁਣ ਵੋਰਾ ਦੁਰਗ ਤੋਂ ਵਿਧਾਇਕ ਹਨ ਅਤੇ ਉਹ ਤਿੰਨ ਵਾਰ ਵਿਧਾਇਕ ਦੇ ਰੂਪ ਵਿੱਚ ਚੋਣ ਜਿੱਤ ਚੁੱਕੇ ਹਨ। ਅਹਿਮਦ ਪਟੇਲ ਤੋਂ ਬਾਅਦ ਮੋਤੀਲਾਲ ਵੋਰਾ ਦੀ ਮੌਤ ਕਾਂਗਰਸ ਲਈ ਇਹ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਹੈ।

]]>