Manpreet Iyali – D5 News https://punjabi.newsd5.in Truth Seeking News Network. Mon, 17 Oct 2022 07:46:19 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Manpreet Iyali – D5 News https://punjabi.newsd5.in 32 32 ਭਰੋਸਗੀ ਮਤੇ ‘ਤੇ ਰਿਜ਼ਲਟ ‘ਚ ਤਬਦੀਲੀ, ਦਰੁਸਤ ਕੀਤਾ ਗਿਆ ਵਿਧਾਨ ਸਭਾ ਦਾ ਰਿਕਾਰਡ https://punjabi.newsd5.in/%e0%a8%ad%e0%a8%b0%e0%a9%8b%e0%a8%b8%e0%a8%97%e0%a9%80-%e0%a8%ae%e0%a8%a4%e0%a9%87-%e0%a8%a4%e0%a9%87-%e0%a8%b0%e0%a8%bf%e0%a9%9b%e0%a8%b2%e0%a8%9f-%e0%a8%9a-%e0%a8%a4%e0%a8%ac%e0%a8%a6/ Mon, 17 Oct 2022 07:46:19 +0000 https://punjabi.newsd5.in/?p=180914 ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੇਸ਼ ਕੀਤੇ ਵਿਸ਼ਵਾਸ ਮਤੇ ਉਤੇ ਵੋਟਿੰਗ ਦੇ ਮਾਮਲੇ ਵਿਚ ਵਿਧਾਨ ਸਭਾ ਵਿਚ ਰਿਕਾਰਡ ਦਰੁੱਸਤ ਕਰ ਲਿਆ ਗਿਆ ਹੈ। ਵੋਟਿੰਗ ਦੌਰਾਨ 91 ਦੀ ਥਾਂ 93 ਵੋਟਾਂ ਮੰਨਿਆਂ ਗਈਆ ਸੀ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਐਲਾਨ ਕੀਤਾ ਸੀ ਕਿ ਕੁੱਲ 93 ਵਿਧਾਇਕ ਵੋਟਿੰਗ ਵੇਲੇ ਹਾਜ਼ਰ ਸਨ ਜਿਨ੍ਹਾਂ ਸਭ ਨੇ ਮਤੇ ਦੇ ਹੱਕ ਵਿਚ ਵੋਟਾਂ ਪਾਈਆਂ ਹਨ।

Ferozepur Jail News : Gangster ਦਾ ਕਾਰਨਾਮਾ, ਸੁਪਰਡੈਂਟ ਦੇ ਮਾਰੀ ਇੱਟ, ਮਾਹੌਲ ਹੋਇਆ ਗਰਮ| D5 Channel Punjabi

ਇਸ ‘ਤੇ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਤੇ ਬਸਪਾ ਦੇ ਵਿਧਾਇਕ ਡਾ. ਨਛੱਤਰਪਾਲ ਨੇ ਲਿਖਤੀ ਬੇਨਤੀ ਕਰ ਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਚਿੱਠੀ ਲਿੱਖ ਕੇ ਇਸ ਰਿਕਾਰਡ ਨੂੰ ਦਰੁਸਤ ਕਰ ਦੀ ਗੱਲ ਕਹਿ ਸੀ। ਉਨ੍ਹਾਂ ਨੇ ਚਿੱਠੀ ‘ਚ ਸਾਫ਼ ਸ਼ਬਦਾਂ ‘ਚ ਕਿਹਾ ਸੀ ਕਿ , ਉਨ੍ਹਾਂ ਨੇ ਮਤੇ ਦੇ ਹੱਕ ਵਿਚ ਵੋਟਾਂ ਨਹੀਂ ਪਾਈਆਂ।

]]>
ਮਨਪ੍ਰੀਤ ਅਯਾਲੀ ਨੇ ਕਿਹਾ ਕਿ ਮਤੇ ਦਾ ਵਿਰੋਧ ਰਿਕਾਰਡ ’ਤੇ ਦਰਜ ਹੈ, ‘ਆਪ’ ਨੂੰ ਇਸ ਦੇ ਉਲਟ ਅਫਵਾਹਾਂ ਨਹੀਂ ਫੈਲਾਉਣੀਆਂ ਚਾਹੀਦੀਆਂ https://punjabi.newsd5.in/%e0%a8%ae%e0%a8%a8%e0%a8%aa%e0%a9%8d%e0%a8%b0%e0%a9%80%e0%a8%a4-%e0%a8%85%e0%a8%af%e0%a8%be%e0%a8%b2%e0%a9%80-%e0%a8%a8%e0%a9%87-%e0%a8%95%e0%a8%bf%e0%a8%b9%e0%a8%be-%e0%a8%95%e0%a8%bf-%e0%a8%ae/ Mon, 03 Oct 2022 15:31:23 +0000 https://punjabi.newsd5.in/?p=178775 ਮਨਪ੍ਰੀਤ ਅਯਾਲੀ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਭਰੋਸਗੀ ਮਤੇ ਦਾ ਵਿਰੋਧ ਕੀਤਾ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕ ਦਲ ਨੇ ਅੱਜ ਵਿਧਾਨ ਸਭਾ ਵਿੱਚ ‘ਆਪ’ ਵੱਲੋਂ ਪਾਸ ਕੀਤੇ ਗਏ ਭਰੋਸਗੀ ਮਤੇ ਦਾ ਸਖਤ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੇ ਭਰੋਸਗੀ ਮਤਾ ਲਿਆ ਕੇ ਵਿਧਾਨ ਸਭਾ ਦਾ ਸੈਸ਼ਨ ਮਜ਼ਾਕ ਉਡਾਇਆ ਹੈ, ਜਦੋਂ ਕਿ ਹੋਰ ਜ਼ਰੂਰੀ ਮੁੱਦਿਆਂ ’ਤੇ ਵਿਚਾਰ-ਚਰਚਾ ਦੀ ਵਾਧੂ ਲੋੜ ਸੀ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੇ ਨੇਤਾ ਮਨਪ੍ਰੀਤ ਸਿੰਘ ਅਯਾਲੀ ਨੇ ਕਿਹਾ ਕਿ ਵਿਧਾਨ ਸਭਾ ਸੈਸ਼ਨ ਸੱਦਣ ਸਮੇਂ ਭਰੋਸਗੀ ਮਤੇ ਦੀ ਕੋਈ ਮੰਗ ਨਹੀਂ ਕੀਤੀ ਗਈ ਸੀ ਅਤੇ ਨਾ ਹੀ ਵਿਧਾਨ ਸਭਾ ਦੀ ਬਿਜਨੈਸ ਐਡਵਾਈਜ਼ਰੀ ਕਮੇਟੀ ਵਿੱਚ ਏਜੰਡਾ ਸ਼ਾਮਲ ਸੀ।

ਪੈ ਗਿਆ ਰੋਲਾ ! ਕਸੂਤੀ ਫਸੀ ਸਰਕਾਰ! ਮੁੜ ਹੋਣਗੀਆਂ 7 ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ | D5 Channel Punjabi

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪਹਿਲਾਂ ਹੀ ਵਿਧਾਨ ਸਭਾ ਦਾ ਬਹੁਮਤ ਹਾਸਲ ਹੈ ਅਤੇ ਕਿਸੇ ਵੀ ਵਿਧਾਇਕ ਨੇ ਆਪ ਪਾਰਟੀ ਨੂੰ ਭਰੋਸਗੀ ਮਤਾ ਪੇਸ਼ ਕਰਨ ਲਈ ਨਹੀਂ ਕਿਹਾ ਗਿਆ ਸੀ। ਸ. ਮਨਪ੍ਰੀਤ ਸਿੰਘ ਅਯਾਲੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਉਸ ਨੇ ਹੁਣ ਤੱਕ ਤਥਾਕਥਿਤ ਅਪ੍ਰੇਸ਼ਨ ਲੋਟਸ ਬਾਰੇ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਡੀਜੀਪੀ ਨੂੰ ਪੱਤਰ ਨੂੰ ਪੱਤਰ ਲਿੱਖ ਕੇ ਸ਼ਿਕਾਇਤ ਕੀਤੀ ਸੀ, ਜਿਸ ਵਿੱਚ ਉਨ੍ਹਾਂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਭਾਜਪਾ ਨੇ ਪਾਲਾ ਬਦਲਣ ਲਈ ਹਰੇਕ ਵਿਧਾਇਕ ਨੂੰ 25-25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਹੈ, ਜਦੋਂ ਕਿ ਉਸ ਦੇ ਸਬੂਤ ਜਨਤਕ ਨਹੀਂ ਕੀਤੇ ਹਨ।

ਅਕਾਲੀ ਤੇ BSP ਦੀ ‘ਆਪ’ ਨੂੰ ਵੋਟ, ਪੰਜਾਬ ਸਰਕਾਰ ਦੇ ਸਮਰਥਨ ’ਚ 93 ਵਿਧਾਇਕ | D5 Channel Punjabi

ਉਨ੍ਹਾਂ ਕਿਹਾ ਕਿ ‘ਇਸ ਮਾਮਲੇ ਵਿੱਚ ਕਿਸੇ ਵੀ ਮੁਲਜ਼ਮ ਨੂੰ ਨਾਮਜ਼ਦ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਮਾਮਲਾ ਦਰਜ ਹੋਣ ਦੇ 18 ਦਿਨ ਬਾਦ ਵੀ ਕੋਈ ਗ੍ਰਿਫ਼ਤਾਰੀ ਕੀਤੀ ਗਈ ਹੈ।’ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਨੇ ‘ਆਪ’ ਸਰਕਾਰ ਵੱਲੋਂ ਪੇਸ਼ ਕੀਤੇ ਗਏ ਭਰੋਸਗੀ ਮਤੇ ਦਾ ਸਖਤ ਵਿਰੋਧ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਹੋਰ ਜ਼ਰੂਰੀ ਮੁੱਦਿਆਂ ’ਤੇ ਧਿਆਨ ਨਾ ਦਿੰਦੇ ਹੋਏ ਹਿਮਾਤਲ ਪ੍ਰਦੇਸ਼ ਅਤੇ ਗੁਜਰਾਤ ਚੋਣਾਂ ਵਿੱਚ ਰਾਜਸੀ ਲਾਹਾ ਲੈਣ ਲਈ ਲਗਾਤਾਰ ਦੋਸ਼ ਲਗਾਉਣ ਦੀ ਰਾਜਨੀਤੀ ਕਰ ਰਹੀ ਹੈ।

Vidhan Sabha ’ਚ ਗੂੰਜਿਆ ਗੈਂਗਸਟਰਾਂ ਦਾ ਮੁੱਦਾ, Lakhimpur Kheri ਕਾਂਡ ਦੀ ਬਰਸੀ! | D5 Channel Punjabi

ਵਿਧਾਨ ਸਭਾ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਯਾਲੀ ਨੇ ਕਿਹਾ ਕਿ ਭਰੋਸਗੀ ਮਤੇ ਦਾ ਵਿਰੋਧ ਇਕ ਰਿਕਾਰਡ ਦੀ ਗੱਲ ਹੈ, ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਅਫਵਾਹ ਫੈਲਾ ਰਹੀ ਹੈ ਕਿ ਅਕਾਲੀ ਦਲ ਦੇ ਵਿਧਾਇਕਾਂ ਨੇ ਭਰੋਸਗੀ ਮਤੇ ਦੀ ਹਮਾਇਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸੱਚਾਈ ਸਭ ਦੇ ਸਾਹਮਣੇ ਲਿਆਉਣੀ ਜਰੂਰੀ ਹੈ। ਵਿਧਾਨ ਸਭਾ ਵਿੱਚ ਅਕਾਲੀ ਦਲ ਨੇ ਭਰੋਸਗੀ ਮਤੇ ਦਾ ਵਿਰੋਧ ਕੀਤਾ ਹੈ, ਜਦੋਂ ਕਿ ਇਹ ਸਭ ਕੁਝ ਰਿਕਾਰਡ ’ਤੇ ਦਰਜ ਹੈ। ਉਨ੍ਹਾਂ ਨੇ ਵਿਧਾਨ ਸਭਾ ਸਪੀਕਰ ਕੁਲਤੀਰ ਸਿੰਘ ਸੰਧਵਾਂ ਤੋਂ ਇਸ ਝੂਠ ਨੂੰ ਤੁਰੰਤ ਠੀਕ ਕਰਵਾਉਣ ਅਤੇ ਸਥਿਤੀ ਸਪਸ਼ਟ ਕਰਨ ਦੀ ਮੰਗ ਕੀਤੀ।

Gangster Deepak Tinu ਤੋਂ ਬਾਅਦ ਰਿਮਾਂਡ ’ਤੇ ਪੁਲਿਸ, ਅਦਾਲਤ ਨੇ ਸੁਣਾਇਆ ਸਖ਼ਤ ਫੈਸਲਾ | D5 Channel Punjabi

ਅਯਾਲੀ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਇਕ ਜਨਸੰਪਰਕ ਕਵਾਇਦ ’ਤੇ ਜਨਤਾ ਦਾ ਪੈਸਾ ਬਰਬਾਦ ਕੀਤਾ ਜਾ ਰਿਹਾ ਹੈ, ਜੋ ਸਿਰਫ਼ ਆਮ ਆਦਮੀ ਪਾਰਟੀ ਦੇ ਸਪਰੀਮੋ ਅਰਵਿੰਦ ਕੇਜਰੀਵਾਲ ਨੂੰ ਪ੍ਰਾਜੈਕਟ ਕਰਨ ਲਈ ਕੀਤਾ ਜਾ ਰਿਹਾ ਹੈ। ਇਸ ਦਾ ਪੰਜਾਬ ਅਤੇ ਪੰਜਾਬੀਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਹੈ ਕਿ ਖੇਤੀ ਖੇਤਰ ਵਿੱਚ ਸੰਕਟ ਦੇ ਚਲਦਿਆਂ ਕਿਸਾਨ ਖੁਦਕੁਸ਼ੀਆਂ ਕਰ ਰਹੇ ਹੈ। ਇਸ ਤੋਂ ਇਲਾਵਾ ਵੀ ਪੰਜਾਬ ਦੇ ਵਧੇਰੇ ਮੁੱਦੇ ਵਿਚਾਰਨਯੋਗ ਹਨ, ਅਮਨ ਅਤੇ ਕਾਨੂੰਨ ਬਾਰੇ ਗੱਲ ਕਰਨ ਦੀ ਲੋਡ਼ ਹੈ, ਨਸ਼ਾ ਤਸਕਰੀ ਦਾ ਮਾਮਲਾ ਹੈ, ਨਜਾਇਜਾ ਮਾਈਨਿੰਗ ਜਾਰੀ ਹੈ, ਮੰਤਰੀ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਮਾਮਲਾ ਅਤੇ ਸ਼ਰਾਬ ਵਿੱਚ 5 ਹਜ਼ਾਰ ਕਰੋੜ ਰੁਪਏ ਦੇ ਘੁਟਾਲੇ ਬਾਰੇ ਕੋਈ ਗੱਲ ਨਹੀਂ ਹੋ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੇ ਅਸਲ ਮੁੱਦਿਆਂ ਬਾਰੇ ਵਿਚਾਰ-ਚਰਚਾ ਕੀਤੀ ਜਾਵੇ।

]]>
Manpreet Singh Iyali ਨੇ Modi ਦੇ ਫ਼ੈਸਲੇ ਦੀ ਵੱਖਰੇ ਤਰੀਕੇ ਨਾਲ ਪ੍ਰਸੰਸਾ ਕੀਤੀ https://punjabi.newsd5.in/manpreet-singh-iyali-%e0%a8%a8%e0%a9%87-modi-%e0%a8%a6%e0%a9%87-%e0%a9%9e%e0%a9%88%e0%a8%b8%e0%a8%b2%e0%a9%87-%e0%a8%a6%e0%a9%80-%e0%a8%b5%e0%a9%b1%e0%a8%96%e0%a8%b0%e0%a9%87-%e0%a8%a4%e0%a8%b0/ Sun, 21 Nov 2021 09:54:21 +0000 https://punjabi.newsd5.in/?p=133496 ਜਲੰਧਰ/ਲੁਧਿਆਣਾ: ਪੀ.ਐੱਮ. Narendra Modi ਵੱਲੋਂ ਖੇਤੀ ਕਾਨੂੰਨ ਰੱਦ ਕਰਨ ਦੇ ਫ਼ੈਸਲੇ ਮਗਰੋਂ ਕਿਸਾਨਾਂ ਵਿੱਚ ਖ਼ੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ।ਹਰ ਵਿਅਕਤੀ ਇਸ ਫ਼ੈਸਲੇ ਨਾਲ ਬਹੁਤ ਹਾਂ।ਉਥੇ ਹੀ ਸਿਆਸੀ ਆਗੂਆਂ ਵੱਲੋਂ ਵੀ Modi ਦੀ ਪ੍ਰਧਾਨਗੀ ਵਾਲੀ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਜਾ ਰਿਹਾ ਹੈ।

Kisan Bill 2020 : ਖੁਸ਼ੀ ‘ਚ ਕਿਸਾਨਾਂ ਨੇ ਮਾਰੀਆਂ ਪੁੱਠੀਆਂ ਛਾਲਾਂ! ਸੜਕਾਂ ‘ਤੇ ਰੋਕ-ਰੋਕ ਬੰਦੇ ਪਵਾਏ ਭੰਗੜੇ ||

ਸ਼੍ਰੋਮਣੀ ਅਕਾਲੀ ਦਲ ਦੇ ਆਗੂ Manpreet Singh Iyali ਨੇ ਕੇਂਦਰ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਅਤੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਕਿਸਾਨਾਂ ਸਣੇ ਸਿੱਖ ਕੌਮ ਦੀ ਸਭ ਤੋਂ ਵੱਡੀ ਜਿੱਤ ਹੈ।Manpreet Iyali ਨੇ ਆਪਣੀ ਖ਼ੁਸ਼ੀ ਟਰੈਕਟਰ ਚਲਾ ਕੇ ਪ੍ਰਕਟ ਕੀਤੀ ਅਤੇ ਆਪਣੇ ਟਰੈਕਟਰ ਚਲਾਉਂਦਿਆਂ ਦੀਆਂ ਤਸਵੀਟਾਂ ਫੇਸਬੁੱਕ ’ਤੇ ਵੀ ਸਾਂਝੀਆਂ ਕੀਤੀਆਂ।

]]>
Manpreet Iyali ਦੇ ਘਰ ਇਨਕਮ ਟੈਕਸ ਨੇ ਮਾਰੀ ਰੇਡ https://punjabi.newsd5.in/manpreet-iyali-%e0%a8%a6%e0%a9%87-%e0%a8%98%e0%a8%b0-%e0%a8%87%e0%a8%a8%e0%a8%95%e0%a8%ae-%e0%a8%9f%e0%a9%88%e0%a8%95%e0%a8%b8-%e0%a8%a8%e0%a9%87-%e0%a8%ae%e0%a8%be%e0%a8%b0%e0%a9%80-%e0%a8%b0/ Wed, 17 Nov 2021 06:01:01 +0000 https://punjabi.newsd5.in/?p=132612

]]>