mahapanchayat – D5 News https://punjabi.newsd5.in Truth Seeking News Network. Sat, 06 Nov 2021 02:30:19 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png mahapanchayat – D5 News https://punjabi.newsd5.in 32 32 Lakhimpur Violence : ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਐਲਾਨ, 26 ਅਕਤੂਬਰ ਨੂੰ Lucknow ‘ਚ ਹੋਵੇਗੀ ਮਹਾਪੰਚਾਇਤ https://punjabi.newsd5.in/lakhimpur-violence-%e0%a8%b8%e0%a9%b0%e0%a8%af%e0%a9%81%e0%a8%95%e0%a8%a4-%e0%a8%95%e0%a8%bf%e0%a8%b8%e0%a8%be%e0%a8%a8-%e0%a8%ae%e0%a9%8b%e0%a8%b0%e0%a8%9a%e0%a9%87-%e0%a8%a6%e0%a8%be-%e0%a8%b5/ Sat, 09 Oct 2021 11:11:00 +0000 https://punjabi.newsd5.in/?p=126297 ਨਵੀਂ ਦਿੱਲੀ : ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ’ਚ ਵਾਪਰੀ ਹਿੰਸਾ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਅੱਜ ਯਾਨੀ ਕਿ ਸ਼ਨੀਵਾਰ ਨੂੰ ਪ੍ਰੈੱਸ ਕਲੱਬ ਦਿੱਲੀ ਵਿਖੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਕਿਸਾਨ ਆਗੂ ਦਰਸ਼ਨ ਪਾਲ ਨੇ ਕਿਹਾ ਕਿ ਲਖੀਮਪੁਰ ਖੀਰੀ ਘਟਨਾ ਪਹਿਲਾਂ ਤੋਂ ਰਚੀ ਗਈ ਸਾਜਿਸ਼ ਦਾ ਹਿੱਸਾ ਹੈ। ਹਮਲਾਵਰਾਂ ਨੇ ਕਿਸਾਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਉੱਥੇ ਹੀ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ,‘‘ਸਰਕਾਰ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਵਿਰੁੱਧ ਹਿੰਸਕ ਰੁਖ ਅਪਣਾਇਆ ਹੈ। ਅਸੀਂ ਹਿੰਸਾ ਦੀ ਰਾਹ ’ਤੇ ਨਹੀਂ ਜਾਵਾਂਗੇ।’’ ਉਨ੍ਹਾਂ ਕਿਹਾ ਕਿ ਸਾਡੀ ਮੰਗ ਹੈ ਕਿ ਕੇਂਦਰੀ ਮੰਤਰੀ ਅਜੇ ਮਿਸ਼ਰਾ ਅਤੇ ਉਨ੍ਹਾਂ ਦੇ ਪੁੱਤਰ ਆਸ਼ੀਸ਼ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਯੋਗੇਂਦਰ ਯਾਦਵ ਨੇ ਕਿਹਾ ਕਿ ਕੇਂਦਰੀ ਮੰਤਰੀ ਅਜੇ ਮਿਸ਼ਰਾ ਨੂੰ ਅਹੁਦੇ ਤੋਂ ਹਟਾਇਆ ਜਾਵੇ ਅਤੇ ਗ੍ਰਿਫ਼ਤਾਰ ਕੀਤਾ ਜਾਵੇ, ਕਿਉਂਕਿ ਉਨ੍ਹਾਂ ਨੇ ਇਹ ਸਾਜਿਸ਼ ਰਚੀ ਹੈ।

ਮੋਰਚੇ ਦਾ ਵੱਡਾ ਐਲਾਨ, ਫਿਰ ਰੁਕਣਗੀਆਂ ਰੇਲਾਂ, ਰੱਖੀ ਨਵੀਂ ਮੰਗ, ਆਹ ਤਰੀਕ ਨੂੰ ਨਾ ਕਰਿਓ ਸਫਰ !D5 Channel Punjabi

ਯੋਗੇਂਦਰ ਯਾਦਵ ਨੇ ਇਸ ਦੌਰਾਨ ਕਿਹਾ ਕਿ ਲਖੀਮਪੁਰ ਤੋਂ 12 ਅਕਤੂਬਰ ਨੂੰ ‘ਸ਼ਹੀਦ ਕਲਸ਼ ਯਾਤਰਾ’ ਸ਼ੁਰੂ ਹੋਵੇਗੀ। 15 ਅਕਤੂਬਰ ਯਾਨੀ ਦੁਸਹਿਰੇ ਵਾਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਪੁਤਲੇ ਫੂਕੇ ਜਾਣਗੇ। 18 ਅਕਤੂਬਰ ਨੂੰ ਰੇਲ ਰੋਕੋ ਅੰਦੋਲਨ ਦੀ ਅਪੀਲ ਕੀਤੀ ਗਈ ਹੈ ਅਤੇ 26 ਅਕਤੂਬਰ ਨੂੰ ਲਖਨਊ ’ਚ ਮਹਾਪੰਚਾਇਤ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ 11 ਅਕਤੂਬਰ ਤੱਕ ਸਰਕਾਰ ਸਾਡੀਆਂ ਮੰਗਾਂ ਮੰਨ ਲੈਂਦੀ ਹੈ ਤਾਂ ਇਹ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਜਾਣਗੇ। ਦੱਸਣਯੋਗ ਹੈ ਕਿ ਉੱਤਰ-ਪ੍ਰਦੇਸ਼ ਦੇ ਲਖੀਮਪੁਰ ਖੀਰੀ ’ਚ ਐਤਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਤੇ ਯੂ. ਪੀ. ਦੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਈਆ ਦੇ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਸੜਕ ਕੰਢੇ ਖੜ੍ਹੇ ਕਿਸਾਨਾਂ ’ਤੇ ਗੱਡੀ ਚੜ੍ਹਾ ਦਿੱਤੀ ਗਈ ਸੀ। ਇਸ ਹਾਦਸੇ ’ਚ ਘੱਟੋ-ਘੱਟ 4 ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਸੀ। ਜਿਹੜੀ ਗੱਡੀ ਕਿਸਾਨਾਂ ’ਤੇ ਚੜ੍ਹਾਈ ਗਈ ਸੀ, ਉਸ ’ਚ ਗ੍ਰਹਿ ਰਾਜ ਮੰਤਰੀ ਅਜੇ ਟੇਨੀ ਦਾ ਪੁੱਤਰ ਅਤੇ ਹੋਰ ਨਜ਼ੀਦੀਕੀ ਸਵਾਰ ਸਨ।

]]>
ਕਰਨਾਲ ਮਿੰਨੀ ਸਕੱਤਰੇਤ ਅੱਗੇ ਕਿਸਾਨਾਂ ਨੇ ਲਾਏ ਪੱਕੇ ਡੇਰੇ https://punjabi.newsd5.in/%e0%a8%95%e0%a8%b0%e0%a8%a8%e0%a8%be%e0%a8%b2-%e0%a8%ae%e0%a8%bf%e0%a9%b0%e0%a8%a8%e0%a9%80-%e0%a8%b8%e0%a8%95%e0%a9%b1%e0%a8%a4%e0%a8%b0%e0%a9%87%e0%a8%a4-%e0%a8%85%e0%a9%b1%e0%a8%97%e0%a9%87/ Wed, 08 Sep 2021 06:21:56 +0000 https://punjabi.newsd5.in/?p=120474 ਕਰਨਾਲ : ਕਰਨਾਲ ’ਚ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਕਿਸਾਨ ਮਿੰਨੀ ਸਕੱਤਰੇਤ ਅੱਗੇ ਧਰਨਾ ਲਗਾ ਕੇ ਬੈਠ ਗਏ ਹਨ। ਵੱਡੀ ਗਿਣਤੀ ’ਚ ਕਿਸਾਨ ਕਰਨਾਲ ਪੁੱਜ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਲੈਂਦੀ ਇਹ ਘਿਰਾਓ ਜਾਰੀ ਰਹੇਗਾ। ਦੱਸ ਦੇਈਏ ਕਿ ਬੀਤੇ ਦਿਨ ਕਰਨਾਲ ਦੀ ਨਵੀਂ ਅਨਾਜ ਮੰਡੀ ’ਚ ਮਹਾਪੰਚਾਇਤ ਸੱਦੀ ਗਈ ਸੀ। ਕਿਸਾਨਾਂ ਅਤੇ ਕਰਨਾਲ ਪ੍ਰਸ਼ਾਸਨ ਵਿਚਾਲੇ ਹੋਈ ਬੈਠਕ ’ਚ ਕੋਈ ਹੱਲ ਨਹੀਂ ਨਿਕਲਿਆ, ਜਿਸ ਤੋਂ ਬਾਅਦ ਕਿਸਾਨਾਂ ਨੇ ਮਿੰਨੀ ਸਕੱਤਰੇਤ ਦਾ ਘਿਰਾਓ ਕੀਤਾ।

ਕਿਸਾਨਾਂ ਦੀ ਮਹਾਂਪੰਚਾਇਤ ਦਾ ਅਸਰ, ਪ੍ਰਧਾਨ ਮੰਤਰੀ ਨੇ ਸੱਦੀ ਮੀਟਿੰਗ, ਲਿਆ ਜਾਵੇਗਾ ਵੱਡਾ ਫ਼ੈਸਲਾ ! ਮਿਲੇਗੀ ਖੁਸ਼ਖਬਰੀ

ਜ਼ਿਕਰਯੋਗ ਹੈ ਕਿ 28 ਅਗਸਤ ਨੂੰ ਬਸਤਾੜਾ ਟੋਲ ਪਲਾਜ਼ਾ ਵਿਖੇ ਕਿਸਾਨਾਂ ’ਤੇ ਲਾਠੀਚਾਰਜ ਕੀਤਾ ਗਿਆ ਸੀ। ਦਰਅਸਲ ਭਾਜਪਾ ਦੀ ਮੀਟਿੰਗ ਦਾ ਵਿਰੋਧ ਕਰਨ ਕਿਸਾਨ ਪੁੱਜੇ ਸਨ, ਜਿਸ ਦੌਰਾਨ ਕਿਸਾਨਾਂ ’ਤੇ ਲਾਠੀਚਾਰਜ ਕੀਤਾ ਗਿਆ। ਇਸ ਲਾਠੀਚਾਰਜ ’ਚ ਕਿਸਾਨ ਸੁਸ਼ੀਲ ਕਾਜਲ ਗੰਭੀਰ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ ਦੀ ਮੌਤ ਹੋ ਗਈ। ਇਸ ਲਾਠੀਚਾਰਜ ’ਚ ਕਈ ਕਿਸਾਨ ਜ਼ਖਮੀ ਵੀ ਹੋ ਗਏ ਸਨ। ਕਿਸਾਨ ਚਾਹੁੰਦੇ ਹਨ ਕਿ ਸ਼ਹੀਦ ਹੋਏ ਕਿਸਾਨ ਨੂੰ 25 ਲੱਖ ਰੁਪਏ ਅਤੇ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਜ਼ਖਮੀ ਕਿਸਾਨਾਂ ਨੂੰ 2-2 ਲੱਖ ਰੁਪਏ ਦਿੱਤੇ ਜਾਣ। ਇਸ ਤੋਂ ਇਲਾਵਾ ਸਬ-ਡਿਵੀਜ਼ਨਲ ਮੈਜਿਸਟ੍ਰੇਟ (ਐੱਸ. ਡੀ. ਐੱਮ.) ਜਿਸ ਨੇ ਕਿਸਾਨਾਂ ’ਤੇ ਲਾਠੀਚਾਰਜ ਕਰਨ ਦੇ ਆਦੇਸ਼ ਦਿੱਤੇ ਸਨ, ਉਸ ਵਿਰੁੱਧ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ।

]]>
Karnal ‘ਚ ਮਹਾ ਪੰਚਾਇਤ ਲਈ ਜੁਟਣ ਲੱਗੇ ਕਿਸਾਨ, ‘ਅਸੀਂ ਫੌਜ ਦੇ ਜਵਾਨਾਂ ਦੀ ਹਰ ਲਾਠੀ ਖਾਣ ਨੂੰ ਤਿਆਰ’ https://punjabi.newsd5.in/karnal-%e0%a8%9a-%e0%a8%ae%e0%a8%b9%e0%a8%be-%e0%a8%aa%e0%a9%b0%e0%a8%9a%e0%a8%be%e0%a8%87%e0%a8%a4-%e0%a8%b2%e0%a8%88-%e0%a8%9c%e0%a9%81%e0%a8%9f%e0%a8%a3-%e0%a8%b2%e0%a9%b1%e0%a8%97%e0%a9%87/ Tue, 07 Sep 2021 07:49:56 +0000 https://punjabi.newsd5.in/?p=120291 ਹਰਿਆਣਾ : ਹਰਿਆਣਾ ਦੇ ਕਰਨਾਲ ‘ਚ ਮੰਗਲਵਾਰ ਦੁਪਹਿਰ ਹੋਣ ਵਾਲੀ ਕਿਸਾਨ ਮਹਾ ਪੰਚਾਇਤ ਲਈ ਕਿਸਾਨਾਂ ਦੀ ਭੀੜ ਜੁਟਣੀ ਸ਼ੁਰੂ ਹੋ ਗਈ ਹੈ। ਸਵੇਰੇ ਸਾਢੇ ਦਸ ਵਜੇ ਤੱਕ ਲੱਗਭੱਗ 250 ਕਿਸਾਨ ਮਹਾ ਪੰਚਾਇਤ ਥਾਂ ਕਰਨਾਲ ਮੰਡੀ ਪਹੁੰਚ ਚੁੱਕੇ ਸਨ ਅਤੇ ਅਗਲੇ ਕੁਝ ਘੰਟਿਆਂ ‘ਚ ਗਿਣਤੀ ਵਧਣ ਦੀ ਉਂਮੀਦ ਹੈ। ਮੌਕੇ ‘ਤੇ ਕੜੀ ਸੁਰੱਖਿਆ ਨੂੰ ਤੈਨਾਤ ਕੀਤਾ ਗਿਆ ਹੈ। ਕਿਸਾਨਾਂ ਦੀ ਸੁਰੱਖਿਆ ਸੁਨਿਸਚਿਤ ਕਰਨ ਅਤੇ ਕਿਸੇ ਵੀ ਅਣਸੁਖਾਵੀ ਘਟਨਾ ਤੋਂ ਬਚਣ ਲਈ ਕੇਂਦਰ ਦੇ ਸੁਰੱਖਿਆ ਬਲਾਂ ਸਮੇਤ ਲੱਗਭੱਗ 30 ਬਟਾਲੀਅਨਾਂ ਨੂੰ ਤੈਨਾਤ ਕੀਤਾ ਗਿਆ ਹੈ। ਹਾਲਾਂ ਕਿ ਲੋਕਾਂ ਨੂੰ ਕਰਨਾਲ ਮੰਡੀ ਦੇ ਵੱਲ ਜਾਣ ਤੋਂ ਰੋਕਣ ਲਈ ਬੈਰੀਕੇਡਿੰਗ ਕੀਤੀ ਗਈ ਹੈ ਪਰ ਕਿਸਾਨਾਂ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ‘ਤੇ ਉਥੇ ਪਹੁੰਚਣਗੇ। ਕਿਸਾਨਾਂ ਦਾ ਸਾਫ਼ ਕਹਿਣਾ ਹੈ ਕਿ ਅਸੀ ਇਨ੍ਹਾਂ ਦੀਆਂ ਗੋਲੀਆਂ ਅਤੇ ਲਾਠੀਆਂ ਤੋਂ ਡਰਨ ਵਾਲੇ ਨਹੀਂ ਹਾਂ। ਜਿਵੇਂ ਸਾਡੇ ਲੀਡਰ ਆਦੇਸ਼ ਦੇਣਗੇ ਅਸੀਂ ਹੀ ਕਰਾਂਗੇ।

🔴LIVE : ਸੁਪਰੀਮ ਕੋਰਟ ਦੀ ਕੇਂਦਰ ਨੂੰ ਝਾੜ! ਕਿਸਾਨਾਂ ਦੇ ਹੱਕ ’ਚ ਫੈਸਲਾ, ਰਾਤੋ-ਰਾਤ ਹਰਿਆਣਾ ਪਹੁੰਚੇ ਹਜ਼ਾਰਾਂ ਕਿਸਾਨ!

ਮਹਾ ਪੰਚਾਇਤ ਤੋਂ ਪਹਿਲਾਂ ਕਿਸਾਨ ਆਗੂ ਗੁਰਨਾਮ ਚੜੂਨੀ ਨੇ ਕਿਸਾਨਾਂ ਨੂੰ ਪ੍ਰੇਸ਼ਾਨ ਨਾ ਕਰਨ ਦੀ ਵੀ ਅਪੀਲ ਕੀਤੀ ਹੈ। ਚੜੂਨੀ ਨੇ ਦੱਸਿਆ ਕਿ ਬੈਠਕ ਲਈ ਸੂਬੇ ਭਰ ਦੇ ਕਿਸਾਨ ਵੱਡੀ ਗਿਣਤੀ ‘ਚ ਇਕੱਠੇ ਹੋਣਗੇ। ਉਨ੍ਹਾਂ ਨੇ ਕਿਹਾ ‘‘ਲੋਕ ਆਉਣ ਲੱਗੇ ਹਨ ਅਤੇ ਉਹ ਜ਼ਲਦ ਹੀ ਮੰਡੀ ਪਹੁੰਚਣਗੇ। ਸਾਰੇ ਕਿਸਾਨ ਆਗੂ ਦੁਪਹਿਰ ਤੱਕ ਮੌਕੇ ‘ਤੇ ਪਹੁੰਚ ਜਾਣਗੇ ਅਤੇ ਫਿਰ ਮਹਾ ਪੰਚਾਇਤ ਸ਼ੁਰੂ ਹੋ ਜਾਵੇਗੀ।’’ ਉਨ੍ਹਾਂ ਨੇ ਕਿਹਾ ਕਿ ਕਿਸਾਨ ਪੁਲਿਸ ਅਤੇ ਫੌਜ ਦੇ ਜਵਾਨਾਂ ਦੀ ਹਰ ਲਾਠੀ ਖਾਣ ਨੂੰ ਤਿਆਰ ਹੈ ਅਤੇ ਉਨ੍ਹਾਂ ਦਾ ਕੋਈ ਹਸਾਤਮਕ ਜਵਾਬ ਵੀ ਨਹੀਂ ਦਿੱਤਾ ਜਾਵੇਗਾ। ਕਿਸਾਨ ਸ਼ਾਂਤੀਪੂਰਨ ਤਰੀਕੇ ਨਾਲ ਹੀ ਮਿਨੀ ਸਕੱਤਰੇਤ ਪਹੁੰਚਣਗੇ, ਜਿਸਦੇ ਲਈ ਐਲਾਨ ਕੀਤਾ ਗਿਆ ਹੈ।

]]>
Karnal ‘ਚ ਕਿਸਾਨਾਂ ਦੀ ਮਹਾ ਪੰਚਾਇਤ ਨੂੰ ਲੈ ਕੇ ਪ੍ਰਸ਼ਾਸਨ ਅਲਰਟ, ਭਾਰੀ ਸੁਰੱਖਿਆ ਤੈਨਾਤ https://punjabi.newsd5.in/karnal-%e0%a8%9a-%e0%a8%95%e0%a8%bf%e0%a8%b8%e0%a8%be%e0%a8%a8%e0%a8%be%e0%a8%82-%e0%a8%a6%e0%a9%80-%e0%a8%ae%e0%a8%b9%e0%a8%be-%e0%a8%aa%e0%a9%b0%e0%a8%9a%e0%a8%be%e0%a8%87%e0%a8%a4-%e0%a8%a8/ Tue, 07 Sep 2021 04:54:22 +0000 https://punjabi.newsd5.in/?p=120260 ਕਰਨਾਲ : ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਤੋਂ ਬਾਅਦ ਅੱਜ ਹਰਿਆਣਾ ਦੇ ਕਰਨਾਲ ‘ਚ ਕਿਸਾਨਾਂ ਦੀ ਮਹਾ ਪੰਚਾਇਤ ਹੈ। ਮਹਾ ਪੰਚਾਇਤ ਤੋਂ ਪਹਿਲਾਂ ਪ੍ਰਸ਼ਾਸਨ ਨੇ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਹਨ। ਕਿਸਾਨ ਮਹਾ ਪੰਚਾਇਤ ਦੇ ਮੱਦੇਨਜ਼ਰ ਕਰਨਾਲ ਦੇ ਅਨਾਜ ਮੰਡੀ ਇਲਾਕੇ ‘ਚ ਅੱਜ ਭਾਰੀ ਗਿਣਤੀ ‘ਚ ਸੁਰੱਖਿਆ ਤੈਨਾਤ ਕੀਤੀ ਗਈ ਹੈ। ਇਸਦੇ ਨਾਲ ਹੀ ਸੂਬਾ ਸਰਕਾਰ ਨੇ 4 ਜ਼ਿਲ੍ਹਿਆਂ ਇੰਟਰਨੈਟ, ਮੋਬਾਇਲ ਅਤੇ ਐਸਐਮਐਸ ਸੇਵਾਵਾਂ ਬੰਦ ਕਰ ਦਿੱਤੀਆਂ ਹਨ ਅਤੇ ਧਾਰਾ 144 ਲਗਾਈ ਹੈ। ਕਰਨਾਲ, ਕੁਰੂਕਸ਼ੇਤਰ, ਕੈਥਲ, ਜੀਂਦ ਤੇ ਪਾਨੀਪਤ ‘ਚ ਇੰਟਰਨੈੱਟ ਬੰਦ ਕਰ ਦਿੱਤਾ ਹੈ।

🔴LIVE : ਸੁਪਰੀਮ ਕੋਰਟ ਦੀ ਕੇਂਦਰ ਨੂੰ ਝਾੜ! ਕਿਸਾਨਾਂ ਦੇ ਹੱਕ ’ਚ ਫੈਸਲਾ, ਰਾਤੋ-ਰਾਤ ਹਰਿਆਣਾ ਪਹੁੰਚੇ ਹਜ਼ਾਰਾਂ ਕਿਸਾਨ!

ਉੱਥੇ ਹੀ ਵੱਡੀ ਗਿਣਤੀ ’ਚ ਕਿਸਾਨਾਂ ਨੇ ਕਰਨਾਲ ਵੱਲ ਕੂਚ ਕਰ ਦਿੱਤਾ ਹੈ। ਜਿਸ ਨੂੰ ਦੇਖਦੇ ਹੋਏ ਉੱਥੇ ਸੁਰੱਖਿਆ ਇੰਤਜ਼ਾਮ ਸਖ਼ਤ ਕਰ ਦਿੱਤੇ ਗਏ ਹਨ। ਜਿਸ ਕਰ ਕੇ ਸਥਿਤੀ ਤਣਾਅਪੂਰਨ ਹੋ ਸਕਦੀ ਹੈ। ਕਰਨਾਲ ਦੇ ਅਨਾਜ ਮੰਡੀ ਏਰੀਆ ’ਚ ਵੱਡੀ ਗਿਣਤੀ ’ਚ ਸੁਰੱਖਿਆ ਫ਼ੋਰਸ ਤਾਇਨਾਤ ਹੈ। ਉੱਥੇ ਹੀ ਵੱਖ-ਵੱਖ ਜ਼ਿਲ੍ਹਿਆਂ ਦੇ ਐੱਸ.ਪੀ. ਅਤੇ ਡੀ.ਐੱਸ.ਪੀ. ਵੀ ਤਾਇਨਾਤ ਰਹਿਣਗੇ। ਜ਼ਿਕਰਯੋਗ ਹੈ ਕਿ ਕਿਸਾਨਾਂ ਦੁਆਰਾ ਕਰਨਾਲ ਮਿੰਨੀ ਸਕੱਤਰੇਤ ਦਾ ਇਹ ਘਿਰਾਉ ਬੀਤੀ 28 ਅਗਸਤ ਨੂੰ ਕਰਨਾਲ ਵਿੱਚ ਹੋਏ ਲਾਠੀਚਾਰਜ ਨੂੰ ਲੈ ਕੇ ਕੀਤਾ ਜਾ ਰਿਹਾ ਹੈ।

Kisan Bill 2020 : ਖੱਟਰ ਨੂੰ ਬਿਪਤਾ! ਫੇਰ ਟੁੱਟਣਗੇ ਬੈਰੀਕੇਡ || D5 Channel Punjabi

ਲਾਠੀਚਾਰਜ ਦੌਰਾਨ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ ਜਿਸ ਵਿੱਚ ਐੱਸ.ਡੀ.ਐੱਮ. ਆਊਸ਼ ਸਿਨਹਾ ਕਿਸਾਨਾਂ ‘ਤੇ ਲਾਠੀ ਵਰ੍ਹਾਉਣ ਦਾ ਹੁਕਮ ਦਿੰਦੇ ਹੋਏ ਨਜ਼ਰ  ਆਏ। ਉਸੇ ਰਾਤ ਇੱਕ ਕਿਸਾਨ ਦੀ ਮੌਤ ਵੀ ਹੋਈ ਸੀ, ਜਿਸ ਤੋਂ ਬਾਅਦ ਕਿਸਾਨਾਂ ਨੇ ਇਹ ਮੰਗ ਰੱਖੀ ਹੈ ਕਿ ਕਿਸਾਨ  ਦੇ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਐੱਸ.ਡੀ.ਐੱਮ. ਆਊਸ਼ ਸਿਨਹਾ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਜਾਵੇ। ਕਿਸਾਨਾਂ ਨੇ ਇਨ੍ਹਾਂ ਮੰਗਾਂ ਨੂੰ ਲੈ ਕੇ ਕੱਲ ਕਰਨਾਲ ਵਿੱਚ ਮਹਾਪੰਚਾਇਤ ਅਤੇ ਮਿੰਨੀ ਸਕੱਤਰੇਤ ਦਾ ਘਿਰਾਓ ਕਰਨ ਦਾ ਸੱਦਾ ਦਿੱਤਾ ਹੈ।

]]>
ਵੱਡੀ ਖ਼ਬਰ : ਕਰਨਾਲ ‘ਚ ਕਿਸਾਨਾਂ ਦੀ ਮਹਾ ਪੰਚਾਇਤ ਤੋਂ ਪਹਿਲਾਂ ਇੰਟਰਨੈੱਟ ਸੇਵਾ ਬੰਦ https://punjabi.newsd5.in/%e0%a8%b5%e0%a9%b1%e0%a8%a1%e0%a9%80-%e0%a9%99%e0%a8%ac%e0%a8%b0-%e0%a8%95%e0%a8%b0%e0%a8%a8%e0%a8%be%e0%a8%b2-%e0%a8%9a-%e0%a8%95%e0%a8%bf%e0%a8%b8%e0%a8%be%e0%a8%a8%e0%a8%be%e0%a8%82-%e0%a8%a6/ Mon, 06 Sep 2021 10:37:08 +0000 https://punjabi.newsd5.in/?p=120173 ਕਰਨਾਲ : ਹਰਿਆਣਾ ਦੇ ਕਰਨਾਲ ‘ਚ ਕੱਲ੍ਹ ਹੋਣ ਵਾਲੀ ਮਹਾ ਪੰਚਾਇਤ ਨੂੰ ਲੈ ਕੇ ਜ਼ਿਲ੍ਹੇ ‘ਚ ਮਾਹੌਲ ਗਰਮ ਹੈ। ਮਹਾ ਪਚਾਇਤ ਨੂੰ ਲੈ ਕੇ ਜਿੱਥੇ ਕਿਸਾਨ ਪੂਰੀ ਤਿਆਰੀ ਕਰ ਚੁੱਕੇ ਹਨ, ਉਥੇ ਹੀ ਕਰਨਾਲ ਪ੍ਰਸ਼ਾਸਨ ਵੀ ਇਸਦੇ ਲਈ ਪੂਰੀ ਤਰ੍ਹਾਂ ਤੋਂ ਸੁਚੇਤ ਹੋ ਗਿਆ ਹੈ।

Kisan Bill 2020 : ਕਿਸਾਨਾਂ ਦੀ ਜਿੱਤ, Supreme Court ਦਾ ਹੱਕ ‘ਚ ਵੱਡਾ ਫੈਸਲਾ || D5 Channel Punjabi

ਬੀਤੇ ਦਿਨ ਜਿੱਥੇ ਧਾਰਾ 144 ਲਾਗੂ ਕਰ ਦਿੱਤੀ ਗਈ, ਉਥੇ ਹੀ ਅੱਜ ਜ਼ਿਲ੍ਹੇ ‘ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਗ੍ਰਹਿ ਵਿਭਾਗ ਮੁਤਾਬਕ ਕਰਨਾਲ ਜ਼ਿਲ੍ਹੇ ‘ਚ ਸਾਰਵਜਨਿਕ ਸੁਰੱਖਿਆ ਦੇ ਤਹਿਤ ਅੱਜ ਦੁਪਹਿਰ 12 : 30 ਵਜੇ ਤੋਂ ਕੱਲ੍ਹ 7 ਸਤੰਬਰ ਰਾਤ 11 : 59 ਵਜੇ ਤੱਕ ਇੰਟਰਨੈੱਟ ਸੇਵਾਵਾਂ ਬੰਦ ਰਹਿਣਗੀਆਂ ।

]]>
Karnal ‘ਚ ਕਿਸਾਨਾਂ ਦੀ ਮਹਾ ਪੰਚਾਇਤ ਕੱਲ੍ਹ, ‘ਨਵੀਂ ਅਨਾਜ ਮੰਡੀ ‘ਚ ਇੱਕਠੇ ਹੋਣ ਸਾਰੇ ਕਿਸਾਨ ਸਾਥੀ’ https://punjabi.newsd5.in/karnal-%e0%a8%9a-%e0%a8%95%e0%a8%bf%e0%a8%b8%e0%a8%be%e0%a8%a8%e0%a8%be%e0%a8%82-%e0%a8%a6%e0%a9%80-%e0%a8%ae%e0%a8%b9%e0%a8%be-%e0%a8%aa%e0%a9%b0%e0%a8%9a%e0%a8%be%e0%a8%87%e0%a8%a4-%e0%a8%95/ Mon, 06 Sep 2021 07:37:23 +0000 https://punjabi.newsd5.in/?p=120133 ਕਰਨਾਲ : ਕਰਨਾਲ ‘ਚ ਲਾਠੀਚਾਰਜ ਤੋਂ ਬਾਅਦ ਕਿਸਾਨੀ ਅੰਦੋਲਨ ‘ਚ ਹਲਚਲ ਲਗਾਤਾਰ ਵੱਧਦੀ ਜਾ ਰਹੀ ਹੈ। ਬੀਤੇ ਦਿਨ ਮੁਜ਼ੱਫਰਨਗਰ ‘ਚ ਕਿਸਾਨ ਮਹਾ ਪੰਚਾਇਤ ਤੋਂ ਬਾਅਦ ਹੁਣ 7 ਸਤੰਬਰ ਨੂੰ ਕਰਨਾਲ ‘ਚ ਕਿਸਾਨ ਮਹਾ ਪੰਚਾਇਤ ਹੋਵੇਗੀ। ਸੰਯੁਕਤ ਕਿਸਾਨ ਮੋਰਚੇ ਦੇ ਐਲਾਨ ‘ਤੇ ਕਰਨਾਲ ਦੀ ਅਨਾਜ ਮੰਡੀ ‘ਚ ਕਿਸਾਨ ਮਹਾ ਪੰਚਾਇਤ ਦਾ ਪ੍ਰਬੰਧ ਹੋਵੇਗਾ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਦੇਸ਼ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਕਿਸਾਨ ਸਾਥੀਆਂ ਨੂੰ ਅਪੀਲ ਕੀਤੀ ਹੈ ਕਿ ਕੱਲ੍ਹ ਸਵੇਰੇ 10 ਵਜੇ ਕਰਨਾਲ ਦੀ ਨਵੀਂ ਅਨਾਜ ਮੰਡੀ ‘ਚ ਇੱਕਠੇ ਹੋਣ।

ਕਸੂਤਾ ਫਸਿਆ ਹਰਜੀਤ ਗਰੇਵਾਲ ! ਕਿਸਾਨਾਂ ਨੇ ਦਿੱਤੀ ਸਿੱਧੀ ਚੇਤਾਵਨੀ D5 Channel Punjabi

ਜਾਣਕਾਰੀ ਮੁਤਾਬਕ ਕੱਲ੍ਹ ਭਾਰਤੀ ਕਿਸਾਨ ਯੂਨੀਅਨ ਕਰਨਾਲ ਦੀ ਅਨਾਜ ਮੰਡੀ ‘ਚ ਮਹਾ ਪੰਚਾਇਤ ਕਰਕੇ ਮਿੰਨੀ ਸਕੱਤਰੇਤ ਦਾ ਘਿਰਾਉ ਕਰੇਗੀ। ਸਕੱਤਰੇਤ ਏਰੀਆ ‘ਚ ਧਾਰਾ – 144 ਲਗਾ ਦਿੱਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਹਰਿਆਣੇ ਤੋਂ ਇਲਾਵਾ ਪੰਜਾਬ ਅਤੇ ਉੱਤਰ ਪ੍ਰਦੇਸ਼ ਤੋਂ ਵੀ ਕਿਸਾਨ ਕਰਨਾਲ ਪਹੁੰਚਣਗੇ। ਨਾਲ ਹੀ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਉਨ੍ਹਾਂ ਦਾ ਅੰਦੋਲਨ ਬਰਕਰਾਰ ਰਹੇਗਾ।

]]>
ਪੱਛਮੀ ਬੰਗਾਲ ਜਾਣਗੇ ਰਾਕੇਸ਼ ਟਿਕੈਤ, ਚੋਣਾਂ ਤੋਂ 14 ਦਿਨ ਪਹਿਲਾਂ ਕਰਨਗੇ ਮਹਾਪੰਚਾਇਤ https://punjabi.newsd5.in/%e0%a8%aa%e0%a9%b1%e0%a8%9b%e0%a8%ae%e0%a9%80-%e0%a8%ac%e0%a9%b0%e0%a8%97%e0%a8%be%e0%a8%b2-%e0%a8%9c%e0%a8%be%e0%a8%a3%e0%a8%97%e0%a9%87-%e0%a8%b0%e0%a8%be%e0%a8%95%e0%a9%87%e0%a8%b6-%e0%a8%9f/ Fri, 05 Mar 2021 04:47:36 +0000 https://punjabi.newsd5.in/?p=93930 ਨਵੀਂ ਦਿੱਲੀ : ਕੇਂਦਰ ਵੱਲੋਂ ਪਾਸ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਦਿੱਲੀ ਦੀਆਂ ਸੀਮਾਵਾਂ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਭਵਿੱਖ ਲਈ ਰਣਨੀਤੀ ਬਣਾ ਰਹੇ ਹਨ। ਆਪਣੇ ਇਸ ਪ੍ਰਦਰਸ਼ਨ ਨੂੰ ਲੈ ਕੇ ਜਾਗਰੂਕਤਾ ਦਾ ਪ੍ਰਸਾਰ ਕਰਨ ਦੀ ਇੱਕ ਰਣਨੀਤੀ ਦੇ ਰੂਪ ‘ਚ ਇਨ੍ਹਾਂ ਨੇ ਦੇਸ਼ ‘ਚ ਹੋਣ ਵਾਲੀਆਂ ਮਹਾਪੰਚਾਇਤਾਂ ਦੀ ਲੜੀ ਦੀ ਘੋਸ਼ਣਾ ਕੀਤੀ ਹੈ, ਜਿਨ੍ਹਾਂ ‘ਚ ਚੋਣਾਂ ਵਾਲੇ ਰਾਜ ਵੀ ਸ਼ਾਮਿਲ ਹਨ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਾਕੇਸ਼ ਟਿਕੈਤ ਪੱਛਮੀ ਬੰਗਾਲ ਦਾ ਦੌਰਾ ਕਰਨਗੇ ਅਤੇ ਚੋਣਾਂ ਤੋਂ ਸਿਰਫ 14 ਦਿਨ ਪਹਿਲਾਂ 13 ਮਾਰਚ ਨੂੰ ਉੱਥੇ ਆਯੋਜਿਤ ਇੱਕ ਮਹਾਪੰਚਾਇਤ ‘ਚ ਹਿੱਸਾ ਲੈਣਗੇ।

ਕਿਸਾਨਾਂ ਨੇ ਘੇਰਿਆ ਪ੍ਰਧਾਨ ਮੰਤਰੀ,ਬਣ ਸਕਦੇ ਨੇ ਐਮਰਜੈਂਸੀ ਵਰਗੇ ਹਾਲਾਤ!

27 ਮਾਰਚ ਤੋਂ 29 ਅਪ੍ਰੈਲ ਤੱਕ ਅੱਠ ਪੜਾਵਾਂ ‘ਚ 294 ਵਿਧਾਨ ਸਭਾ ਸੀਟਾਂ ਲਈ ਵੋਟਿੰਗ  ਹੋਵੇਗੀ। ਸੂਤਰਾਂ ਨੇ ਕਿਹਾ ਕਿ ਡਾ. ਦਰਸ਼ਨ ਪਾਲ , ਯੋਗੇਂਦਰ ਯਾਦਵ , ਬਲਬੀਰ ਸਿੰਘ ਰਾਜੇਵਾਲ ਜਿਹੇ ਹੋਰ ਕਿਸਾਨ ਆਗੂ ਵੀ 12 ਮਾਰਚ ਨੂੰ ਮਹਾਪੰਚਾਇਤ ‘ਚ ਹਿੱਸਾ ਲੈਣਗੇ, ਜਦੋਂ ਕਿ ਟਿਕੈਤ 13 ਮਾਰਚ ਨੂੰ ਇਸਨੂੰ ਸੰਬੋਧਿਤ ਕਰਨਗੇ। ਟਿਕੈਤ ਦੀ ਪੱਛਮੀ ਬੰਗਾਲ ਦੀ ਯਾਤਰਾ ਮਹੱਤਵਪੂਰਣ ਹੈ ਕਿਉਂਕਿ ਐਸਕੇਐਮ ਨੇ ਹਾਲ ਹੀ ‘ਚ ਘੋਸ਼ਣਾ ਕੀਤੀ ਸੀ ਕਿ ਉਹ ਚੋਣਾਂ ਹੋਣ ਵਾਲੇ ਰਾਜਾਂ  ਦੇ ਲੋਕਾਂ ਨੂੰ ਕਿਸਾਨ ਵਿਰੋਧੀ ਅਤੇ ਗਰੀਬ ਵਿਰੋਧੀ ਨੀਤੀਆਂ ਦੇ ਖਿਲਾਫ ਭਾਜਪਾ ਨੂੰ ਸਬਕ ਸਿਖਾਉਣ ਦੀ ਅਪੀਲ ਕਰਨਗੇ।

]]>
ਮੇਰਠ ‘ਚ AAP ਦੀ ਮਹਾਪੰਚਾਇਤ, ਕੇਜਰੀਵਾਲ ਬੋਲੇ –  ਕਿਸਾਨਾਂ ਲਈ ਡੈੱਥ ਵਾਰੰਟ ਹਨ ਖੇਤੀਬਾੜੀ ਕਨੂੰਨ https://punjabi.newsd5.in/%e0%a8%ae%e0%a9%87%e0%a8%b0%e0%a8%a0-%e0%a8%9a-aap-%e0%a8%a6%e0%a9%80-%e0%a8%ae%e0%a8%b9%e0%a8%be%e0%a8%aa%e0%a9%b0%e0%a8%9a%e0%a8%be%e0%a8%87%e0%a8%a4-%e0%a8%95%e0%a9%87%e0%a8%9c%e0%a8%b0/ Sun, 28 Feb 2021 10:22:35 +0000 https://punjabi.newsd5.in/?p=93152 ਮੇਰਠ :  ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਉੱਤਰ ਪ੍ਰਦੇਸ਼  ਦੇ ਮੇਰਠ ‘ਚ ਕਿਸਾਨਾਂ  ਦੇ ਹੱਕ ਵਿੱਚ ਆਮ ਆਦਮੀ ਪਾਰਟੀ ਦੀ ਮਹਾਪੰਚਾਇਤ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂਨੇ  ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਤਿੰਨੋਂ ਖੇਤੀਬਾੜੀ ਕਨੂੰਨ ਕਿਸਾਨਾਂ ਲਈ ਡੈੱਥ ਵਾਰੰਟ ਹਨ।  ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੀਐਮ ਮੋਦੀ ਨੇ ਆਪਣੇ ਪੂੰਜੀਪਤੀ ਦੋਸਤਾਂ ਨੂੰ ਫਾਇਦਾ ਪਹੁੰਚਾਉਣ ਲਈ ਇਹ ਕਾਨੂੰਨ ਪਾਸ ਕਰਵਾਏ ਹਨ। ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ਮਗਰੋਂ ਕਿਸਾਨਾਂ ਦੀ ਬਚੀ ਹੋਈ ਖੇਤੀ ਕੇਂਦਰ ਸਰਕਾਰ ਤਿੰਨ-ਚਾਰ ਪੂੰਜੀਪਤੀ ਸਾਥੀਆਂ ਦੇ ਹੱਥਾਂ ਵਿਚ ਸੌਂਪਣਾ ਚਾਹੁੰਦੀ ਹੈ।

BREAKING-ਪਾਰਲੀਮੈਂਟ ਘੇਰਨ ਦੇ ਐਲਾਨ ਤੋਂ ਡਰੀ ਕੇਂਦਰ,ਖੇਤੀਬਾੜੀ ਮੰਤਰੀ ਨੇ ਦਿੱਤੀ ਖੁਸ਼ਖਬਰੀ

ਸਾਰਿਆਂ ਦੀ ਖੇਤੀ ਚੱਲੀ ਜਾਵੇਗੀ। ਅੱਜ ਆਪਣੇ ਦੇਸ਼ ਦਾ ਕਿਸਾਨ ਬਹੁਤ ਦਰਦ ’ਚ ਹੈ। 95 ਦਿਨਾਂ ਤੋਂ ਕਿਸਾਨ ਭਰਾ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਹਨ। 250 ਤੋਂ ਵਧੇਰੇ ਕਿਸਾਨ ਸ਼ਹੀਦ ਹੋ ਚੁੱਕੇ ਹਨ ਪਰ ਸਰਕਾਰ ’ਤੇ ਜੂੰ ਨਹੀਂ ਸਰਕ ਰਹੀ। ਪਿਛਲੇ 70 ਸਾਲ ਤੋਂ ਇਸ ਦੇਸ਼ ਦੇ ਕਿਸਾਨ ਨੇ ਸਿਰਫ਼ ਧੋਖਾ ਵੇਖਿਆ ਹੈ।  26 ਜਨਵਰੀ ਨੂੰ ਲਾਲ ਕਿਲ੍ਹਾ ਹਿੰਸਾ ਮਾਮਲੇ ’ਤੇ ਬੋਲਦਿਆਂ ਕੇਜਰੀਵਾਲ ਨੇ ਕਿਹਾ ਕਿ ਲਾਲ ਕਿਲ੍ਹਾ ਦਾ ਪੂਰਾ ਕਾਂਡ ਇਨ੍ਹਾਂ ਨੇ ਖ਼ੁਦ ਕਰਵਾਇਆ। ਮੈਂ ਦਿੱਲੀ ਦਾ ਮੁੱਖ ਮੰਤਰੀ ਹਾਂ, ਉੱਤਰ ਪ੍ਰਦੇਸ਼ ਅਤੇ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਨੇ ਮੈਨੂੰ ਦੱਸਿਆ ਕਿ ਇਹ ਜਾਣਬੁੱਝ ਕੇ ਓਧਰ ਭੇਜ ਰਹੇ ਸਨ। ਜਿਨ੍ਹਾਂ ਨੇ ਲਾਲ ਕਿਲ੍ਹੇ ’ਤੇ ਝੰਡਾ ਲਹਿਰਾਇਆ, ਉਹ ਇਨ੍ਹਾਂ ਦੇ ਆਪਣੇ ਵਰਕਰ ਸਨ।

]]>
ਸੰਯੁਕਤ ਕਿਸਾਨ ਮੋਰਚੇ ਨੇ ਕੀਤਾ ਫੈਸਲਾ, ਬਿਨਾਂ ਮਨਜ਼ੂਰੀ ਤੋਂ ਪੰਜਾਬ ‘ਚ ਨਹੀਂ ਹੋਣਗੀਆਂ ਮਹਾਂਪੰਚਾਇਤ https://punjabi.newsd5.in/%e0%a8%b8%e0%a9%b0%e0%a8%af%e0%a9%81%e0%a8%95%e0%a8%a4-%e0%a8%95%e0%a8%bf%e0%a8%b8%e0%a8%be%e0%a8%a8-%e0%a8%ae%e0%a9%8b%e0%a8%b0%e0%a8%9a%e0%a9%87-%e0%a8%a8%e0%a9%87-%e0%a8%95%e0%a9%80%e0%a8%a4/ Wed, 17 Feb 2021 05:00:50 +0000 https://punjabi.newsd5.in/?p=91775 ਨਵੀਂ ਦਿੱਲੀ : ਹਰਿਆਣਾ ‘ਚ ਸੋਨੀਪਤ ਦੇ ਕੁੰਡਲੀ ਬਾਰਡਰ ‘ਤੇ ਪੰਜਾਬ ਦੀ 32 ਜਥੇਬੰਦੀਆਂ ਨੇ ਮੰਗਲਵਾਰ ਨੂੰ ਮਹੱਤਵਪੂਰਨ ਬੈਠਕ ‘ਚ ਫੈਸਲਾ ਲਿਆ ਕਿ ਸੰਯੁਕਤ ਕਿਸਾਨ ਮੋਰਚਾ ਦੀ ਮਨਜ਼ੂਰੀ ਤੋਂ ਬਿਨਾਂ ਪੰਜਾਬ ‘ਚ ਮਹਾਂਪੰਚਾਇਤ ਨਹੀਂ ਹੋਣਗੀਆਂ, ਪਰ ਨੌਜਵਾਨ ਦਿੱਲੀ ਬਾਰਡਰ ਤੇ ਪਹੁੰਚ ਕੇ ਧਰਨੇ ‘ਚ ਸ਼ਾਮਿਲ ਹੋਣਗੇ। ਕਿਸਾਨਾਂ ਵਲੋਂ ਐਲਾਨ ਕੀਤਾ ਹੈ ਕਿ ਉਹ ਪੰਜਾਬ ‘ਚ ਤੁਰੰਤ ਮਹਾਂ ਪੰਚਾਇਤਾਂ ਬੰਦ ਕਰ ਦੇਣ। ਇਹਨਾਂ ਦੀ ਇੱਥੇ ਫਿਲਹਾਲ ਕੋਈ ਲੋੜ ਨਹੀਂ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜਵਾਨ ਜਥੇਬੰਦੀ ਅਤੇ ਜੋ ਵੀ ਕਿਸਾਨ ਮਹਾਂਪੰਚਾਇਤ ਜਾਂ ਪਿੰਡ – ਪਿੰਡ ਪੰਚਾਇਤ ਕਰ ਰਹੇ ਹਨ, ਉਹ ਪੱਕੇ ਮੋਚਰੇ ਨੂੰ ਮਜ਼ਬੂਤੀ ਦੇਣ ਅਤੇ ਦਿੱਲੀ ਬਾਰਡਰ ‘ਤੇ ਧਰਨੇ ਵਾਲੀ ਥਾਂ ‘ਤੇ ਪਹੁੰਚਣ। ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਨੇ ਸਾਰੇ ਕਿਸਾਨ ਪਰਿਵਾਰਾਂ ਨੂੰ ਦੁਬਾਰਾ ਐਲਾਨ ਕੀਤਾ ਹੈ ਕਿ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਲਾਪਤਾ ਹਨ ਜਾਂ ਫਿਰ ਜੇਲ੍ਹ ‘ਚ ਬੰਦ ਹੈ, ਉਨ੍ਹਾਂ ਦੀ ਸੂਚਨਾ ਤੁਰੰਤ ਜਥੇਬੰਦੀਆਂ ਨੂੰ ਦਿੱਤੀ ਜਾਵੇ, ਤਾਂਕਿ ਇਨ੍ਹਾਂ ਦੇ ਮੁਕੱਦਮਾਂ ਲੜਨ ਲਈ ਵਕੀਲਾਂ ਨਾਲ ਗੱਲ ਬਾਤ ਕਰਕੇ ਅੱਗੇ ਦੀ ਲਾਬਿੰਗ ਸ਼ੁਰੂ ਹੋ ਸਕੇ।

ਲਓ ਮੋਦੀ ਝੁਕਣ ਨੂੰ ਤਿਆਰ?ਕਿਸਾਨਾਂ ਦੇ ਨਵੇਂ ਝਟਕੇ ਤੋਂ ਡਰਿਆ ਮੋਦੀ

ਇਸ ਬੈਠਕ ‘ਚ ਅੰਦੋਲਨ ਦੀ ਅਗਲੀ ਰਣਨੀਤੀ ਤੋਂ ਇਲਾਵਾ 18 ਨੂੰ ਹੋਣ ਵਾਲੇ ਰੇਲ ਰੋਕਾਂ ਅਭਿਆਨ ‘ਤੇ ਵੀ ਵਿਚਾਰ ਵਟਾਂਦਰੇ ਕੀਤੇ ਗਏ। ਕਿਸਾਨ ਆਗੂ ਬੂਟਾ ਸਿੰਘ, ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਬਲਦੇਵ ਸਿੰਘ ਨਿਹਾਲਗੜ ਅਤੇ ਭੋਗ ਸਿੰਘ ਮਾਨਸਾ ਆਦਿ ਨੇ ਕਿਹਾ ਕਿ ਇਸ ਸਮੇਂ ਲੋੜ ਇਸ ਗੱਲ ਦੀ ਹੈ ਕਿ ਇਹ ਅੰਦੋਲਨ ਲੰਬਾ ਸਮਾਂ ਚੱਲੇਗਾ ਅਤੇ ਸਰਕਾਰ ਦੀ ਨੀਅਤ ਸਾਫ਼ ਨਹੀਂ ਹੈ। ਇਸ ਲਈ ਅੰਦੋਲਨ ਨੂੰ ਮੌਸਮ ਦੇ ਅਨੁਸਾਰ ਜੋ ਤਿਆਰੀਆਂ ਕਰਨੀ ਹੈ, ਉਨ੍ਹਾਂ ‘ਤੇ ਫੋਕਸ ਕੀਤਾ ਜਾਵੇ। ਉਨ੍ਹਾਂ ਨੇ ਨੌਜਵਾਨਾਂ ਅਤੇ ਜਥੇਬੰਦੀਆਂ ਨੂੰ ਸੱਦਾ ਦਿੱਤਾ ਕਿ ਉਹ ਟਿਕਰੀ, ਸਿੰਘੂ ਬਾਰਡਰ ਜਾਂ ਗਾਜੀਪੁਰ ‘ਤੇ ਪਹੁੰਚ ਕੇ ਅੰਦੋਲਨ ਨੂੰ ਮਜ਼ਬੂਤ ਕਰਨ।

]]>
ਜੀਂਦ ‘ਚ ਮਹਾਪੰਚਾਇਤ ਦੇ ਦੌਰਾਨ ਟੁੱਟੀ ਰਾਕੇਸ਼ ਟਿਕੈਤ ਦੀ ਸਟੇਜ, ਬਲਬੀਰ ਸਿੰਘ ਰਾਜੇਵਾਲ ਸਮੇਤ ਕਈ ਆਗੂ ਡਿੱਗੇ ਹੇਠਾਂ https://punjabi.newsd5.in/%e0%a8%9c%e0%a9%80%e0%a8%82%e0%a8%a6-%e0%a8%9a-%e0%a8%ae%e0%a8%b9%e0%a8%be%e0%a8%aa%e0%a9%b0%e0%a8%9a%e0%a8%be%e0%a8%87%e0%a8%a4-%e0%a8%a6%e0%a9%87-%e0%a8%a6%e0%a9%8c%e0%a8%b0%e0%a8%be%e0%a8%a8/ Wed, 03 Feb 2021 09:43:38 +0000 https://punjabi.newsd5.in/?p=89881 ਹਰਿਆਣਾ : ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਦੀ ਅੱਜ ਹਰਿਆਣੇ ਦੇ ਜੀਂਦ ਸ਼ਹਿਰ ‘ਚ ਮਹਾਪੰਚਾਇਤ ਦੇ ਦੌਰਾਨ ਸਟੇਜ ਟੁੱਟ ਗਈ। ਜਿਸ ਦੌਰਾਨ ਇਹ ਹਾਦਸਾ ਹੋਇਆ, ਉਸ ਸਮੇਂ ਰਾਕੇਸ਼ ਟਿਕੈਤ, ਬਲਬੀਰ ਸਿੰਘ ਰਾਜੇਵਾਲ ਸਮੇਤ ਕਈ ਕਿਸਾਨ ਆਗੂ ਸਟੇਜ ‘ਤੇ ਖੜੇ ਸਨ ਅਤੇ ਅਚਾਨਕ ਤੋਂ ਹੀ ਸਟੇਜ ਹੇਠਾਂ ਡਿੱਗ ਗਈ, ਹਾਲਾਂਕਿ ਕੋਈ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ।

ਖੇਤੀ ਕਾਨੂੰਨਾਂ ਨਾਲ ਜੁੜੀ ਰਾਜ ਸਭਾ ਚੋਂ ਵੱਡੀ ਖ਼ਬਰ,ਕਿਸਾਨਾਂ ਦੇ ਹੱਕ ‘ਚ ਡਟੇ ਲੀਡਰ ਚੱਕ-ਚੱਕ ਕੱਢੇ ਬਾਹਰ!

ਧਿਆਨ ਯੋਗ ਹੈ ਕਿ ‘ਮਹਾਪੰਚਾਇਤ’ ‘ਚ ਭਾਗ ਲੈਣ ਤੋਂ ਇੱਕ ਦਿਨ ਪਹਿਲਾਂ ਟਿਕੈਤ ਨੇ ਕਿਹਾ ਕਿ ਤਿੰਨ ਕੇਂਦਰੀ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨ ਸਰਕਾਰ ਦੀ ਗੱਲ ਨਹੀਂ ਮੰਨਣਗੇ, ਤਾਂ ਸੰਪੂਰਣ ਭਾਰਤੀ ਟਰੈਕਟਰ ਰੈਲੀ ਕੱਢਣਗੇ। ਇਸ ਤੋਂ ਪਹਿਲਾਂ ਵੀ ਕੰਡੇਲਾ ਕਿਸਾਨਾਂ ਦੇ ਅੰਦੋਲਨ ਦਾ ਕੇਂਦਰ ਰਿਹਾ ਹੈ। ਕਿਸਾਨਾਂ ਨੇ 2002 ‘ਚ ਕੰਡੇਲਾ ਤੋਂ ਬਿਜਲੀ ਦੇ ਬਕਾਏ ਦੀ ਮਾਫੀ ਦੀ ਮੰਗ ਨੂੰ ਲੈ ਕੇ ਅੰਦੋਲਨ ਸ਼ੁਰੂ ਕੀਤਾ ਸੀ। ਹਰਿਆਣੇ ਦੇ ਜੀਂਦ ‘ਚ ਅੱਜ ਰਾਕੇਸ਼ ਟਿਕੈਤ ਮਹਾਪੰਚਾਇਤ ਕਰ ਰਹੇ ਸਨ ਅਤੇ ਇੱਥੇ ਭਾਰੀ ਗਿਣਤੀ ‘ਚ ਲੋਕ ਇਕੱਠੇ ਵੀ ਹੋਏ ਸਨ। ਹਜ਼ਾਰਾਂ ਦੀ ਤਾਦਾਦ ‘ਚ ਲੋਕ ਮੌਜੂਦ ਹੋਏ ਸਨ।

]]>