madhya prdesh – D5 News https://punjabi.newsd5.in Truth Seeking News Network. Mon, 27 Apr 2020 05:29:03 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png madhya prdesh – D5 News https://punjabi.newsd5.in 32 32 Big Breaking | ਪੰਜਾਬ ਲਈ ਖ਼ਤਰੇ ਦੀ ਘੰਟੀ, ਟਰੱਕ ਭਰ ਕੇ ਆਏ 50 ਤੋਂ ਵੱਧ ਸ਼ੱਕੀ https://punjabi.newsd5.in/big-breaking-%e0%a8%aa%e0%a9%b0%e0%a8%9c%e0%a8%be%e0%a8%ac-%e0%a8%b2%e0%a8%88-%e0%a8%96%e0%a8%bc%e0%a8%a4%e0%a8%b0%e0%a9%87-%e0%a8%a6%e0%a9%80-%e0%a8%98%e0%a9%b0%e0%a8%9f%e0%a9%80-%e0%a8%9f/ Mon, 27 Apr 2020 05:29:03 +0000 https://punjabi.newsd5.in/?p=65695 ਬਠਿੰਡਾ : ਕੋਰੋਨਾ ਵਾਇਰਸ ਦੇ ਕਾਰਨ ਲਾਕਡਾਊਨ ਅਤੇ ਕਰਫਿਊ ਦੇ ਵਿੱਚ ਗਵਾਲੀਅਰ ਤੋਂ ਇੱਕ ਟਰੱਕ ‘ਚ ਸਵਾਰ ਹੋ ਕੇ ਲੱਗਭੱਗ 70 ਪੰਜਾਬੀ ਬਠਿੰਡਾ ਪਹੁੰਚੇ ਹਨ,ਜਿਸਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੱਥਾਂ – ਪੈਰਾਂ ਦੀ ਪੈ ਗਈ। ਥਰਮਲ ਪਲਾਂਟ ਪੁਲਿਸ ਦੁਆਰਾ ਸਾਰਿਆਂ ਨੂੰ ਸਕਰੀਨਿਗ ਲਈ ਹਸਪਤਾਲ ਲਿਜਾਇਆ ਗਿਆ। ਆਧਿਕਾਰੀਆਂ ਨੇ ਦੱਸਿਆ ਕਿ ਸਾਰਿਆਂ ਦੀ ਜਾਂਚ ਕੇ ਖਾਣਾ ਅਤੇ ਮਾਸਕ ਆਦਿ ਉਪਲੱਬਧ ਕਰਵਾਏ ਗਏ ਹਨ। ਛੇਤੀ ਹੀ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਣ ਦੀ ਵਿਵਸਥਾ ਕਰ ਦਿੱਤੀ ਜਾਵੇਗੀ। ਦੂਜੇ ਤਰਫ ਪੁਲਿਸ ਨੇ ਕਰਫਿਊ ਦੀ ਉਲੰਘਣਾ ਕਰਨ ਅਤੇ ਹੋਰ ਆਰੋਪਾਂ ‘ਚ ਟਰੱਕ ਚਾਲਕ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।

NEWS BULLETIN || ਕਰੋਨਾ ਤੇ ਕਰਫਿਊ ਦੇ ਸੰਕਟ ‘ਚ ਦੇਸ਼ ਤੇ ਦੁਨੀਆ ਦੀਆਂ ਵੱਡੀਆਂ ਖ਼ਬਰਾਂ! D5 Channel Punjabi

ਲਾਕਡਾਊਨ ਦੇ ਕਾਰਨ ਗਵਾਲੀਅਰ ‘ਚ ਫਸੇ ਸਨ
ਟਰੱਕ ਸ਼ਨੀਵਾਰ ਦੀ ਰਾਤ ਨੂੰ ਗਵਾਲੀਅਰ ਤੋਂ ਲੱਗਭੱਗ 70 ਲੋਕਾਂ ਨੂੰ ਲੈ ਕੇ ਪੰਜਾਬ ਲਈ ਚੱਲਿਆ ਸੀ। ਇਸ ਵਿੱਚ ਜਿਆਦਾਤਰ ਲੋਕ ਲੁਧਿਆਣਾ, ਅੰਮ੍ਰਿਤਸਰ, ਤਰਨਤਾਰਨ ਅਤੇ ਹੋਰ ਜ਼ਿਲ੍ਹਿਆਂ ਨਾਲ ਸਬੰਧਿਤ ਸਨ, ਜੋ ਕੰਬਾਇਨ ਚਾਲਕ ਅਤੇ ਮਜ਼ਦੂਰ ਹਨ। ਕਣਕ ਦੀ ਕਟਾਈ ਲਈ ਉਕਤ ਲੋਕ ਮੱਧ ਪ੍ਰਦੇਸ਼ ਗਏ ਹੋਏ ਸਨ ਅਤੇ ਲਾਕਡਾਊਨ ਦੇ ਕਾਰਨ ਉਥੇ ਹੀ ਫਸ ਗਏ ਸਨ ਅਤੇ ਵਾਪਸ ਪਰਤਣ ਦੀ ਕੋਸ਼ਿਸ਼ ਕਰ ਰਹੇ ਸਨ।

Bimar pti te maa naal curfew vich fsi aurat di dard bhri kahani

2500 ਰੁਪਏ ਪ੍ਰਤੀ ਵਿਅਕਤੀ ਲਿਆ ਗਿਆ ਕਿਰਾਇਆ
ਮੱਧ ਪ੍ਰਦੇਸ਼ ਦੇ ਇੱਕ ਟਰੱਕ ਚਾਲਕ ਨੇ ਉਨ੍ਹਾਂ ਵਲੋਂ 2500 ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਉਨ੍ਹਾਂ ਨੂੰ ਪੰਜਾਬ ਪਹੁੰਚਾਉਣ ਦੀ ਗੱਲ ਕੀਤੀ। ਜਿਸ ‘ਤੇ ਸਾਰੇ ਸਹਿਮਤ ਹੋ ਗਏ। ਉਕਤ ਟਰੱਕ ਵਿੱਚ ਲੱਗਭੱਗ 70 ਲੋਕ ਸਵਾਰ ਹੋ ਗਏ। ਟਰੱਕ ਚਾਲਕ ਉਨ੍ਹਾਂ ਨੂੰ ਲੁਧਿਆਣਾ ਲਿਜਾਣ ਨੂੰ ਤਿਆਰ ਨਹੀਂ ਸੀ। ਹੰਗਾਮਾ ਹੋਣ ਦੇ ਕਾਰਨ ਥਾਣਾ ਥਰਮਲ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਉਨ੍ਹਾਂ ਤੋਂ ਪੁੱਛਗਿਛ ਕੀਤੀ। ਟਰੱਕ ਸਵਾਰ ਲੋਕਾਂ ਅਤੇ ਚਾਲਕ ਦੇ ਕੋਲ ਕੋਈ ਪਾਸ ਅਤੇ ਪਰਮਿਸ਼ਨ ਪੱਤਰ ਆਦਿ ਨਹੀਂ ਮਿਲਿਆ। ਬਾਅਦ ਵਿੱਚ ਪੁਲਿਸ ਉਕਤ ਸਾਰਿਆਂ ਨੂੰ ਮੈਰੀਟੋਰੀਅਸ ਸਕੂਲ ਵਿੱਚ ਲੈ ਗਏ, ਜਿੱਥੇ ਉਨ੍ਹਾਂ ਦੀ ਜਾਂਚ ਕੀਤੀ ਗਈ।

]]>