Loans – D5 News https://punjabi.newsd5.in Truth Seeking News Network. Fri, 26 Nov 2021 10:13:52 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Loans – D5 News https://punjabi.newsd5.in 32 32 ਡਾ. ਵੇਰਕਾ ਵੱਲੋਂ ‘ਊਰਜਾ ਬੱਚਤ ਬਜ਼ਾਰ’ ਵਿੱਚ ਨਿਵੇਸ਼ ਲਈ ਉਦਯੋਗਾਂ ਵਾਸਤੇ ਕਰਜ਼ ਮੁਹੱਈਆ ਕਰਵਾਉਣ ਲਈ ਵਿੱਤੀ ਸੰਸਥਾਵਾਂ ਨੂੰ ਅਪੀਲ  https://punjabi.newsd5.in/%e0%a8%a1%e0%a8%be-%e0%a8%b5%e0%a9%87%e0%a8%b0%e0%a8%95%e0%a8%be-%e0%a8%b5%e0%a9%b1%e0%a8%b2%e0%a9%8b%e0%a8%82-%e0%a8%8a%e0%a8%b0%e0%a8%9c%e0%a8%be-%e0%a8%ac%e0%a9%b1%e0%a8%9a%e0%a8%a4/ Fri, 26 Nov 2021 10:11:45 +0000 https://punjabi.newsd5.in/?p=134341 ਊਰਜਾ ਦੀ ਬੱਚਤ ਲਈ ਉਦਯੋਗਾਂ ਨੂੰ ਅਧੁਨਿਕ ਉਪਕਰਣਾਂ ਦੀ ਵਰਤੋਂ ਨਾਲ ਅਸਦਾਇਕ ਉਪਰਾਲੇ ਕਰਨ ਲਈ ਅਖਿਆ 

ਪੰਜਾਬ ਸਰਕਾਰ ਹਰੇਕ ਮਦਦ ਲਈ ਤਿਆਰ-ਕੈਬਨਿਟ ਮੰਤਰੀ 

‘ਇਨਵੈਸਟਮੈਂਟ ਬਜ਼ਾਰ ਫਾਰ ਅਨਰਜੀ ਐਫੀਸੈਂਸੀ’ ਬਾਰੇ ਪੇਡਾ ਵੱਲੋਂ ਇੱਕ ਦਿਨਾ ਕਾਨਫਰੰਸ 

ਚੰਡੀਗੜ੍ਹ :  ਊਰਜਾ ਦੀ ਵਧ ਰਹੀ ਮੰਗ ਦੇ ਮੱਦੇਨਜ਼ਰ ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਉਦਯੋਗਾਂ ਨੂੰ ਬਿਜਲੀ ਦੀ ਬੱਚਤ ਕਰਨ ਵਾਲੇ ਉਪਕਰਣਾਂ ਦੀ ਵਰਤੋਂ ਕਰਨ ਅਤੇ ‘ਊਰਜਾ ਬੱਚਤ ਬਜ਼ਾਰ’ ਵਿੱਚ ਨਿਵੇਸ਼ ਕਰਨ ਲਈ ਵਿੱਤੀ ਸੰਸਥਾਵਾਂ ਨੂੰ ਉਦਯੋਗਾਂ ਵਾਸਤੇ ਕਰਜ਼ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ। ਅੱਜ ਏਥੇ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ‘ਇਨਵੈਸਟਮੈਂਟ ਬਜ਼ਾਰ ਫਾਰ ਅਨਰਜੀ ਐਫੀਸੈਂਸੀ’ ਬਾਰੇ ਕਰਵਾਈ ਗਈ ਇੱਕ ਦਿਨਾ ਕਾਨਫਰੰਸ ਵਿੱਚ ਆਪਣੇ ਭਾਸ਼ਣ ਦੌਰਾਨ ਡਾ. ਵੇਰਕਾ ਨੇ ਕਿਹਾ ਕਿ ਵਰਤਮਾਨ ਸਮੇਂ ਊਰਜਾ ਦੀ ਮੰਗ ਬਹੁਤ ਜ਼ਿਆਦਾ ਵਧ ਗਈ ਅਤੇ ਕਈ ਸੂਬਿਆਂ ਵਿੱਚ ਇਸ ਦੀ ਮੰਗ ਅਤੇ ਪੂਰਤੀ ਵਿੱਚਕਾਰ ਵੱਡਾ ਪਾੜਾ ਹੈ। ਇਸ ਪਾੜੇ ਨੂੰ ਘਟਾਉਣਾ ਸਮੇਂ ਦੀ ਜ਼ਰੂਰਤ ਹੈ। ਉਨ੍ਹਾਂ ਨੇ ਇਸ ਵਾਸਤੇ ਉਦਯੋਗਾਂ ਨੂੰ ਅੱਗੇ ਆਉਣ ਲਈ ਸੱਦਾ ਦਿੱਤਾ ਹੈ।

ਦਿੱਲੀ ਪਹੁੰਚੇ ਕਿਸਾਨਾਂ ਬਾਰੇ ਕੇਜਰੀਵਾਲ ਦਾ ਬਿਆਨ, ਗਲੀ-ਗਲੀ ‘ਚ ਚਲੀ ਚਰਚਾ, ਪੈ ਗਿਆ ਗਾਹ ! D5 Channel Punjabi

ਊਰਜਾ ਨੂੰ ਜੀਵਨ ਦੇ ਹਰ ਪਹਿਲੂ ਲਈ ਜ਼ਰੂਰੀ ਦੱਸਦੇ ਹੋਏ ਡਾ. ਵੇਰਕਾ ਨੇ ਕਿਹਾ ਕਿ ਇਹ ਵਿਕਾਸ ਲਈ ਮੁੱਖ ਭੂਮਿਕਾ ਨਿਭਾਉਂਦੀ ਹੈ। ਵਿਸ਼ਵ ਮੁਕਾਬਲੇਬਾਜ਼ੀ ਨੂੰ ਲਾਹੇਵੰਦ ਬਨਾਉਣ ਅਤੇ ਟਿਕਾਊ ਵਿਕਾਸ ਨੂੰ ਯਕੀਨੀ ਬਣਾਉਣ ਲਈ ਊਰਜਾ ਦੀ ਕੁਸ਼ਲਤਾ ਨਾਲ ਵਰਤੋਂ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਊਰਜਾ ਦੀ ਕੁਸ਼ਲਤਾ ਨਾਲ ਵਰਤੋਂ ਕਰਨ ਵਾਲੇ ਦੇਸ਼ ਅਤੇ ਸੂਬੇ ਆਰਥਿਕ ਤੌਰ ’ਤੇ ਸਫਲ ਹੁੰਦੇ ਹਨ ਅਤੇ ਮੁਕਾਬਲੇਬਾਜ਼ੀ ਵਿੱਚ ਅੱਗੇ ਰਹਿੰਦੇੇ ਹਨ। ਉਨ੍ਹਾ ਕਿਹਾ ਕਿ ਊਰਜਾ ਦੀ ਕੁਸ਼ਲਤਾ ਨਾਲ ਵਰਤੋਂ ਕਰਨ ਨਾਲ ਕਈ ਤਰ੍ਹਾਂ ਦਾ ਫਾਇਦਾ ਹੁੰਦਾ ਹੈ। ਇਸ ਨਾਲ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਣ, ਊਰਜਾ ਦੀ ਮੰਗ ਨੂੰ ਘਟਾਉਣ ਅਤੇ ਆਰਥਿਕਤ ਵਿਕਾਸ  ਲਈ ਲਾਗਤਾਂ ਘਟਾਉਣ ਵਿੱਚ ਮਦਦ ਦਿੰਦੀ ਹੈ। ਊਰਜ਼ਾ ਕੁਸ਼ਲਤਾ ਵਿੱਚ ਸੁਧਾਰ ਕਰਕੇ, ਊਰਜਾ ਦੀ ਮੰਗ ਨੂੰ ਘਟਾਇਆ ਜਾ ਸਕਦਾ ਹੈ।

ਕਿਸਾਨਾਂ ਦਾ ਦਿੱਲੀ ‘ਤੇ ਹੱਲਾ ਬੋਲ, ਹਰ ਪਾਸੇ ਟਰਾਲੀਆਂ ਹੀ ਟਰਾਲੀਆਂ, ਪੁਲਿਸ ਨੇ ਲਾਏ ਬੈਰੀਕੇਡ |D5 Channel Punjabi

ਡਾ. ਵੇਰਕਾ ਨੇ ਕਿਹਾ ਕਿ ਬਿਜਲੀ ਦਾ ਵੱਡਾ ਹਿੱਸਾ ਉਦਯੋਗਾਂ ਵਿੱਚ ਖਪਤ ਹੋ ਰਿਹਾ ਹੈ। ਇਸ ਕਰਕੇ ਉਦਯੋਗਾਂ ਵਿੱਚ ਊਰਜਾ ਦੀ ਖਪਤ ਘਟਾਉਣ ਵਾਲੇ ਉਪਕਰਣ ਲਾਏ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਊਰਜਾ ਦੀ ਬੱਚਤ ਲਈ ਵੱਡੇ ਪੱਧਰ ’ਤੇ ਨਿਵੇਸ਼ ਦੀ ਸੰਭਾਵਨਾ ਹੈ ਜਿਸ ਵਾਸਤੇ ਵਿੱਤੀ ਸੰਸਥਾਵਾਂ ਵੱਲੋਂ ਕਰਜ਼ ਮਹੱਈਆ ਕਰਵਾਏ ਜਾਣ ਦੀ ਲੋੜ ਹੈ। ਡਾ. ਵੇਰਕਾ ਨੇ ਉਦਯੋਗਾਂ ਵਿੱਚ ਊਰਜਾ ਦੀ ਕੁਸ਼ਲਤਾ ਨਾਲ ਵਰਤੋਂ ਲਈ ਅਧੁਨਿਕ ਉਪਕਰਣ ਲਗਾਏ ਜਾਣ ਵਾਸਤੇ ਵਿੱਤੀ ਸੰਸਥਾਵਾਂ ਵੱਲੋਂ ਕਰਜ਼ਾ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ। ਇਸੇ ਦੌਰਾਨ ਹੀ ਉਨ੍ਹਾਂ ਨੇ ਹੋਰਨਾਂ ਖੇਤਰਾਂ ਵਿੱਚ ਵੀ ਊਰਜਾ ਦੀ ਬੱਚਤ ’ਤੇ ਜ਼ੋਰ ਦਿੱਤਾ ਹੈ। ਡਾ. ਵੇਰਕਾ ਨੇ ਕਿਹਾ ਕਿ ਇਸ ਨਾਲ ਨਾ ਕੇਵਲ ਊਰਜਾ ਦੀ ਕਮੀ ਨਾਲ ਨਿਪਟਣ ਦੀ ਦਿਸ਼ਾ ਵੱਲ ਕਦਮ ਪੁੱਟੇ ਜਾ ਸਕਦੇ ਹਨ ਸਗੋਂ ਇਸ ਨਾਲ ਵੱਖ ਵੱਖ ਖੇਤਰਾਂ ਵਿੱਚ ਊਰਜਾ ਦੀ ਖਪਤ ’ਤੇ ਖਰਚਿਆਂ ਵਿੱਚ ਵੀ ਕਮੀ ਲਿਆਂਦੀ ਜਾ ਸਕਦੀ ਹੈ। ਡਾ. ਵੇਰਕਾ ਨੇ ਕਿਹਾ ਕਿ ਇਸ ਕਾਰਜ ਵਾਸਤੇ ਪੰਜਾਬ ਸਰਕਾਰ ਹਰ ਮਦਦ ਮੁਹੱਈਆ ਕਰਵਾਉਣ ਲਈ ਤਿਆ ਹੈ।

ਰਾਜਾ ਵੜਿੰਗ ਤੇ ਰੰਧਾਵਾ ਨੂੰ ਪਿਆ ਘੇਰਾ, Dy. CM ਨੇ ਦਿੱਤੀਆਂ ਸਿੱਧੀਆਂ ਧਮਕੀਆਂ D5 Channel Punjabi

ਇਸ ਤੋਂ ਪਹਿਲਾਂ  ਪ੍ਰਮੁੱਖ ਸਕੱਤਰ ਸ੍ਰੀ ਕੇ.ਏ.ਪੀ. ਸਿਨ੍ਹਾ ਨੇ ਕਾਨਫਰੰਸ ਵਿੱਚ ਹਿੱਸਾ ਲੈਣ ਵਾਲਿਆਂ ਦਾ ਸਵਾਗਤ ਕੀਤਾ। ਚੇਅਰਮੈਨ ਪੇਡਾ ਸ੍ਰੀ ਐਚ.ਐਸ. ਹੰਸਪਾਲ ਨੇ ਊਰਜਾ ਦੀ ਕੁਸ਼ਲਤਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਦੌਰਾਨ ਐਸ.ਬੀ.ਆਈ. ਦੇ ਮੈਨੇਜਰ ਸ੍ਰੀ ਰਾਜੇਸ਼ ਸਿੰਘ ਨੇ ਊਰਜਾ ਕੁਸ਼ਲਤਾ ਵਿੱਚ ਨਿਵੇਸ਼ ਸਬੰਧੀ ਸਕੀਮਾਂ ਦੀ ਜਾਣਕਾਰੀ ਦਿੱਤੀ। ਡਾਇਰੈਕਟਰ ਪੇਡਾ ਸ੍ਰੀ ਐਮ.ਪੀ. ਸਿੰਘ ਨੇ ਇਸ ਕਾਨਫਰੰਸ ਵਿੱਚ ਹਿੱਸਾ ਲੈਣ ਵਾਲਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪੇਡਾ ਦੇ ਚੀਫ ਅਜੈਕਟਿਵ ਸ੍ਰੀ ਨਵਜੋਤ ਪਾਲ ਸਿੰਘ ਰੰਧਾਵਾ ਵੀ ਹਾਜ਼ਰ ਸਨ। ਇਸ ਦੌਰਾਨ ਊਰਜਾ ਦੀ ਬੱਚਤ ਦੀਆਂ ਸੰਭਾਵਨਾਵਾਂ, ਸਮਰੱਥਾ, ਊਰਜਾ ਬੱਚਤ ਲਈ ਵਿੱਤੀ ਸਹਾਇਤਾ ਆਦਿ ਬਾਰੇ ਪੇਪਰ ਪੜ੍ਹੇ ਗਏ।

]]>
ਪਾਕਿਸਤਾਨ ‘ਚ ਬੁਰੀ ਤਰ੍ਹਾਂ ਵਿਗੜੇ ਹਾਲਾਤ, ਸਰਕਾਰ ਨੂੰ ਕਰਜ਼ਾ ਲੈ ਕੇ ਦੇਣੀ ਪੈ ਰਹੀ ਹੈ ਕਰਮਚਾਰੀਆਂ ਨੂੰ ਤਨਖਾਹ https://punjabi.newsd5.in/%e0%a8%aa%e0%a8%be%e0%a8%95%e0%a8%bf%e0%a8%b8%e0%a8%a4%e0%a8%be%e0%a8%a8-%e0%a8%9a-%e0%a8%ac%e0%a9%81%e0%a8%b0%e0%a9%80-%e0%a8%a4%e0%a8%b0%e0%a9%8d%e0%a8%b9%e0%a8%be%e0%a8%82-%e0%a8%b5%e0%a8%bf/ Thu, 03 Jun 2021 10:07:01 +0000 https://punjabi.newsd5.in/?p=106889 ਇਸਲਾਮਾਬਾਦ : ਪਾਕਿਸਤਾਨ ਦੇ ਹਾਲਾਤ ਬੁਰੀ ਤਰ੍ਹਾਂ ਵਿਗੜ ਗਏ ਹਨ। ਮਹਿੰਗਾਈ ਅਸਮਾਨ ਛੂਹਣ ਲੱਗੀ ਹੈ ਅਤੇ ਸਰਕਾਰ ਕਰਜ਼ ਲੈ ਕੇ ਕਰਮਚਾਰੀਆਂ ਨੂੰ ਤਨਖਾਹ ਦੇ ਰਹੀ ਹੈ। ਸੁਪ੍ਰੀਮ ਕੋਰਟ ਨੇ ਦੇਸ਼ ਦੀ ਖਸਤਾ ਹਾਲਤ ‘ਤੇ ਇਮਰਾਨ ਸਰਕਾਰ ਨੂੰ ਬੁਰੀ ਤਰ੍ਹਾਂ ਲਤਾੜਿਆ ਹੈ। ਸੁਪ੍ਰੀਮ ਕੋਰਟ ਨੇ ਕਿਹਾ ਹੈ ਕਿ ਕਰਜ਼ ਲੈ ਕੇ ਤਨਖਾਹ ਦੇਣਾ ਸਰਕਾਰ ਦਾ ਵੱਡਾ ਖਤਰਨਾਕ ਕੰਮ ਹੈ। ਮਹਿੰਗਾਈ ਦੇ ਮੁੱਦੇ ‘ਤੇ ਹੁਣ ਇਮਰਾਨ ਸਰਕਾਰ ‘ਤੇ ਚੌਤਰਫੇ ਹਮਲੇ ਕੀਤੇ ਜਾ ਰਹੇ ਹਨ।

ਸਵੇਰੇ-ਸਵੇਰੇ ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ,ਬਾਰਡਰ ’ਤੇ ਵੱਜੇ ਖੁਸ਼ੀ ’ਚ ਲਲਕਾਰੇ!

ਸਥਾਨਕ ਮੀਡੀਆ ਅਨੁਸਾਰ ਸੁਪ੍ਰੀਮ ਕੋਰਟ ਦੇ ਮੁੱਖ ਜੱਜ ਗੁਲਜਾਰ ਅਹਿਮਦ ਨੇ ਇੱਕ ਕਰਮਚਾਰੀ ਦੇ ਮੁਕੱਦਮੇ ‘ਚ ਟਿੱਪਣੀ ਕੀਤੀ ਕਿ ਸਰਕਾਰੀ ਵਿਭਾਗਾਂ ‘ਚ ਪਹਿਲਾਂ ਤਾਂ ਸਰਕਾਰ ਨੇ ਬਹੁਤ ਜ਼ਿਆਦਾ ਕਰਮਚਾਰੀਆਂ ਦੀ ਭਰਤੀ ਕਰ ਲਈ ਗਈ ਹੈ ਅਤੇ ਹੁਣ ਤਨਖਾਹ ਦੇਣ ਲਈ ਕਰਜ਼ਾ ਲੈ ਰਹੀ ਹੈ।

ਵਕੀਲ ਨੇ ਕੈਪਟਨ ਸਰਕਾਰ ਦੀ ਖੋਲ੍ਹੀ ਪੋਲ ! ਸਾਰੇ ਸਬੂਤ ਕਰ ਲਏ ਇਕੱਠੇ ! ਕੀਤੇ ਵੱਡੇ ਖੁਲਾਸੇ !

ਪਾਕਿਸਤਾਨ ‘ਚ ਮਹਿੰਗਾਈ ਰਿਕਾਰਡ 10.9 ਫੀਸਦੀ ‘ਤੇ ਪਹੁੰਚ ਗਈ ਹੈ। ਸਟੇਟ ਬੈਂਕ ਆਫ ਪਾਕਿਸਤਾਨ ਦੀ ਇਕ ਰਿਪੋਰਟ ਮੁਤਾਬਿਕ ਮਈ ‘ਚ ਚਿਕਨ ਦੀਆਂ ਕੀਮਤਾਂ ‘ਚ 60 ਫੀਸਦੀ, ਆਂਡੇ ਦੀਆਂ ਕੀਮਤਾਂ ‘ਚ 55 ਫੀਸਦੀ ਤੇ ਸਰ੍ਹੋਂ ਦੇ ਤੇਲ ‘ਚ 31 ਫੀਸਦੀ ਵਾਧਾ ਹੋਇਆ ਹੈ। ਇੱਥੇ ਤਕ ਕਿ ਢਿੱਡ ਭਰਨ ਲਈ ਜ਼ਰੂਰੀ ਅਨਾਜ ਦੀ ਕੀਮਤ ‘ਚ ਮਈ ‘ਚ 30 ਫੀਸਦੀ ਜ਼ਿਆਦਾ ਹੋ ਗਈ ਹੈ। ਅਨਾਜ ‘ਤੇ ਮਹਿੰਗਾਈ ਹੋਰ ਵੱਧ ਸਕਦੀ ਹੈ ਕਿਉਂਕਿ ਇਸ ਵਾਰ 20 ਲੱਖ ਮੀਟ੍ਰਿਕ ਟਨ ਅਨਾਜ ਉਤਪਾਦਨ ‘ਚ ਕਮੀ ਆਈ ਹੈ।

Pratap Singh Bajwa ਨੇ ਦਿੱਤਾ ਨਵਾਂ ਫਾਰਮੂਲਾ ! ਹੱਲ ਹੋਊ ਕਾਂਗਰਸ ‘ਚ ਪਿਆ ਘਮਾਸਾਣ ! ਖਹਿਰਾ ਦੀ ਕਾਂਗਰਸ ‘ਚ ਐਂਟਰੀ ?

ਮਹਿੰਗਾਈ ਦੇ ਮੁੱਦੇ ‘ਤੇ ਵਿਰੋਧੀ ਦਲਾਂ ਨੇ ਘੇਰਿਆ
ਪਾਕਿਸਤਾਨ ਮੁਸਲਿਮ ਲੀਗ – ਨਵਾਜ਼ ਨੇ ਕਿਹਾ ਕਿ ਇਮਰਾਨ ਸਰਕਾਰ ਦੇ ਇਰਾਦਿਆਂ ਤੋਂ ਲੱਗਣ ਲੱਗਾ ਹੈ ਕਿ ਇਸ ਵਾਰ ਜਨ ਵਿਰੋਧੀ ਬਜਟ ਲਿਆਉਣ ਦੀ ਕੋਸ਼ਿਸ਼ ਹੋਵੇਗੀ, ਅਜਿਹਾ ਬਿਲਕੁੱਲ ਨਹੀਂ ਹੋਣ ਦਿੱਤਾ ਜਾਵੇਗਾ। ਪਾਰਟੀ ਦੇ ਨੇਤਾ ਅਤੇ ਸਾਬਕਾ ਖ਼ਜ਼ਾਨਾ-ਮੰਤਰੀ ਮਿਫਤਾ ਇਸਲਾਇਲ ਨੇ ਕਿਹਾ ਕਿ ਪੰਜਾਹ ਲੱਖ ਜਵਾਨ ਬੇਰੁਜਗਾਰ ਹਨ। ਸਾਢੇ ਸੱਤ ਕਰੋੜ ਲੋਕ ਅਜਿਹੇ ਹਨ , ਜਿਨ੍ਹਾਂ ਨੂੰ 18 ਹਜ਼ਾਰ ਰੁਪਏ ਤੋਂ ਵੀ ਘੱਟ ਤਨਖਾਹ ਮਿਲਦੀ ਹੈ। ਦੇਸ਼ ਕੁਝ ਸਰਕਾਰੀ ਫੂਡ ਬੈਂਕਾਂ ਦੇ ਭਰੋਸੇ ਜ਼ਿੰਦਾ ਨਹੀਂ ਰਹਿ ਸਕਦਾ।

]]>
ਪੌਣੇ ਚਾਰ ਲੱਖ ਦਾ ਕਰਜ਼ਾ ਮਾਫ਼, ਹੁਣ ਖ਼ੁਦਕੁਸ਼ੀ ਨਾ ਕਰਨ ਕਿਸਾਨ | Budh Singh | Kisan | Captain https://punjabi.newsd5.in/%e0%a8%aa%e0%a9%8c%e0%a8%a3%e0%a9%87-%e0%a8%9a%e0%a8%be%e0%a8%b0-%e0%a8%b2%e0%a9%b1%e0%a8%96-%e0%a8%a6%e0%a8%be-%e0%a8%95%e0%a8%b0%e0%a8%9c%e0%a8%bc%e0%a8%be-%e0%a8%ae%e0%a8%be%e0%a8%ab%e0%a8%bc-2/ Thu, 07 Feb 2019 12:22:29 +0000 https://punjabi.newsd5.in/?p=43061

]]>