libraries – D5 News https://punjabi.newsd5.in Truth Seeking News Network. Wed, 24 Mar 2021 11:25:11 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png libraries – D5 News https://punjabi.newsd5.in 32 32 ਸਕੂਲਾਂ ਦੀਆਂ ਸਾਇੰਸ ਲੈਬੋਰੇਟਰੀਅਆਂ, ਕੰਪਿਊਟਰ ਲੈਬੋਰੇਟਰੀਆਂ ਅਤੇ ਲਾਇਬਰੇਰੀਆਂ ਦੀ ਕਾਇਆ-ਕਲਪ ਕਰਨ ਲਈ 3.27 ਕਰੋੜ ਰੁਪਏ ਦੀ ਰਾਸ਼ੀ ਜਾਰੀ https://punjabi.newsd5.in/%e0%a8%b8%e0%a8%95%e0%a9%82%e0%a8%b2%e0%a8%be%e0%a8%82-%e0%a8%a6%e0%a9%80%e0%a8%86%e0%a8%82-%e0%a8%b8%e0%a8%be%e0%a8%87%e0%a9%b0%e0%a8%b8-%e0%a8%b2%e0%a9%88%e0%a8%ac%e0%a9%8b%e0%a8%b0%e0%a9%87/ Wed, 24 Mar 2021 11:25:11 +0000 https://punjabi.newsd5.in/?p=96994 ਚੰਡੀਗੜ੍ਹ :  ਪੰਜਾਬ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀਆਂ ਹਦਾਇਤਾਂ ’ਤੇ ਸਕੂਲਾਂ ਦੀਆਂ ਸਾਇੰਸ ਲੈਬੋਰੇਟਰੀਆਂ, ਕੰਪਿਊਟਰ ਲੈਬੋਰੇਟਰੀਆਂ ਅਤੇ ਲਾਇਬਰੇਰੀਆਂ ਦੀ ਕਾਇਆ-ਕਲਪ ਕਰਨ ਲਈ 3.27 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਓਪਰੋਕਤ ਕਾਰਜਾਂ ਲਈ ਸੂਬੇ ਦੇ 3638 ਸਕੂਲਾਂ ਲਈ 327.42 ਲੱਖ ਰੁਪਏ ਦੀ ਰਾਸ਼ੀ ਦੀ ਵਿਵਸਥਾ ਕੀਤੀ ਗਈ ਹੈ। ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਇੱਕ ਪੱਤਰ ਰਾਹੀਂ ਸਾਇੰਸ ਲੈਬੋਰੇਟਰੀਆਂ, ਕੰਪਿਊਟਰ ਲੈਬੋਰੇਟਰੀਆਂ ਅਤੇ ਲਾਇਬ੍ਰੇਰੀਆਂ ਨੂੰ ਸਮਾਰਟ ਲੈਬਜ਼/ਲਾਇਬ੍ਰੇਰੀਆਂ ਵਿੱਚ ਤਬਦੀਲ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਪੜਾਈ ਲਈ ਵਧੀਆ ਵਾਤਾਵਰਣ ਪ੍ਰਾਪਤ ਹੋ ਸਕੇ। ਇਸ ਕਾਰਜ ਲਈ ਪ੍ਰਤੀ ਸਕੂਲ 9 ਹਜ਼ਾਰ ਰੁਪਏ ਉਪਲਭਦ ਕਰਵਾਏ ਗਏ ਹਨ।
ਬੁਲਾਰੇ ਅਨੁਸਾਰ ਇਸ ਰਾਸ਼ੀ ਦੇ ਨਾਲ ਸਕੂਲਾਂ ਦੀਆਂ ਸਾਇੰਸ ਲੈਬੋਰੇਟਰੀਆਂ, ਕੰਪਿਊਟਰ ਲੈਬੋਰੇਟਰੀਆਂ ਅਤੇ ਲਾਇਬ੍ਰੇਰੀਆਂ ਨੂੰ ਸਮਾਰਟ ਲੈਬੋਰੇਟਰੀਆਂ/ਲਾਇਬ੍ਰੇਰੀਆਂ ਵਿੱਚ ਪੇਂਟ, ਫਲੈਕਸਾਂ, ਡੋਰ ਮੈਟ, ਖਿੜਕੀਆਂ ਤੇ ਦਵਾਜਿਆਂ ਦੇ ਪਰਦਿਆਂ, ਵਾਲ ਕਲੋਕ, ਡਿਸਪਲੇ ਬੋਰਡਾਂ, ਅਖ਼ਬਾਰਾਂ, ਰੀਡਿੰਗ ਸਟੈਂਡ, ਸਿਲੇਬਸ ਹੈਂਡਲਰ ਆਦਿ ਦੀ ਵਿਵਸਥਾ ਕੀਤੀ ਜਾਵੇਗੀ। ਇਸ ਦੇ ਨਾਲ ਹੀ ਫਰਨੀਚਰ ਨੂੰ ਵੀ ਰੰਗ ਦੇ ਨਾਲ ਨਵਾਂ ਰੂਪ ਦਿੱਤਾ ਜਾਵੇਗਾ। ਬੁਲਾਰੇ ਅਨੁਸਾਰ ਸਿੱਖਿਆ ਵਿਭਾਗ ਨੇ ਸਕੂਲ ਬੁਨਿਆਦੀ ਢਾਂਚੇ ਨੂੰ ਨਵਾਂ ਰੂਪ ਦੇਣ ਦੇ ਵਾਸਤੇ ਪੂਰੀ ਤਰਾਂ ਤਹੱਈਆ ਕੀਤਾ ਹੋਇਆ ਹੈ ਅਤੇ ਇਸੇ ਦਿਸ਼ਾ ਵਿੱਚ ਹੀ ਇਹ ਫੰਡ ਜਾਰੀ ਕੀਤੇ ਗਏ ਹਨ।
ਬੁਲਾਰੇ ਅਨੁਸਾਰ ਜ਼ਿਲਾ ਅੰਮ੍ਰਿਤਸਰ ਦੇ 227 ਸਕੂਲਾਂ ਲਈ 20.43 ਲੱਖ ਰੁਪਏ, ਬਰਨਾਲਾ ਦੇ 90 ਸਕੂਲਾਂ ਲਈ 8.10 ਲੱਖ ਰੁਪਏ, ਬਠਿੰਡਾ ਦੇ 202 ਸਕੂਲਾਂ ਲਈ 18.18 ਲੱਖ ਰੁਪਏ, ਫਰੀਦਕੋਟ ਦੇ 85 ਸਕੂਲਾਂ ਲਈ 7.65 ਲੱਖ ਰੁਪਏ, ਫਤਹਿਗੜ ਸਾਹਿਬ ਦੇ 81 ਸਕੂਲਾਂ ਲਈ 7.29 ਲੱਖ ਰੁਪਏ, ਫਾਜ਼ਿਲਕਾ ਦੇ 147 ਸਕੂਲਾਂ ਲਈ 13.23 ਲੱਖ ਰੁਪਏ, ਫਿਰੋਜ਼ਪੁਰ ਦੇ 125 ਸਕੂਲਾਂ ਲਈ 11.25 ਲੱਖ ਰੁਪਏ, ਗੁਰਦਾਸਪੁਰ ਦੇ 207 ਸਕੂਲਾਂ ਲਈ 18.63 ਲੱਖ ਰੁਪਏ, ਹੁਸ਼ਿਆਰਪੁਰ ਦੇ 269 ਸਕੂਲਾਂ ਲਈ 24.21 ਲੱਖ ਰੁਪਏ, ਜਲੰਧਰ ਦੇ 273 ਸਕੂਲਾਂ ਲਈ 24.57 ਲੱਖ ਰੁਪਏ, ਕਪੂਰਥਲਾ ਦੇ 132 ਸਕੂਲਾਂ ਲਈ 11.88 ਲੱਖ ਰੁਪਏ, ਲੁਧਿਆਣਾ ਦੇ 343 ਸਕੂਲਾਂ ਲਈ 30.87 ਲੱਖ ਰੁਪਏ, ਮਾਨਸਾ ਦੇ 131 ਸਕੂਲਾਂ ਲਈ 11.79  ਲੱਖ ਰੁਪਏ, ਮੋਗਾ ਦੇ 168 ਸਕੂਲਾਂ ਲਈ 15.12 ਲੱਖ ਰੁਪਏ, ਸ੍ਰੀ ਮੁਕਤਸਰ ਸਾਹਿਬ ਦੇ 153 ਸਕੂਲਾਂ ਲਈ 13.77 ਲੱਖ ਰੁਪਏ, ਪਠਾਨਕੋਟ ਦੇ 81 ਸਕੂਲਾਂ ਲਈ 7.29 ਲੱਖ ਰੁਪਏ, ਪਟਿਆਲਾ ਦੇ 203 ਸਕੂਲਾਂ ਲਈ 18.27 ਲੱਖ ਰੁਪਏ, ਰੂਪਨਗਰ ਦੇ 114 ਸਕੂਲਾਂ ਲਈ 10.26, ਸ਼ਹੀਦ ਭਗਤ ਸਿੰਘ ਨਗਰ ਦੇ 105 ਸਕੂਲਾਂ ਲਈ 9.45 ਲੱਖ ਰੁਪਏ, ਸੰਗਰੂਰ ਦੇ 221 ਸਕੂਲਾਂ ਲਈ 19.89 ਲੱਖ ਰੁਪਏ, ਐੱਸ.ਏ.ਐੱਸ. ਨਗਰ ਦੇ 109 ਸਕੂਲਾਂ ਲਈ 9.81 ਲੱਖ ਰੁਪਏ ਅਤੇ ਤਰਨ ਤਾਰਨ ਦੇ 172 ਸਕੂਲਾਂ ਲਈ 15.48 ਲੱਖ ਰੁਪਏ ਜਾਰੀ ਕਰ ਦਿੱਤੇ ਗਏ ਹਨ।
]]>
ਸਕੂਲ ਸਿੱਖਿਆ ਵਿਭਾਗ ਵੱਲੋਂ ਲਾਇਬ੍ਰੇਰੀਆਂ ਵਾਸਤੇ ਪੁਸਤਕਾਂ ਖਰੀਦਣ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ https://punjabi.newsd5.in/%e0%a8%b8%e0%a8%95%e0%a9%82%e0%a8%b2-%e0%a8%b8%e0%a8%bf%e0%a9%b1%e0%a8%96%e0%a8%bf%e0%a8%86-%e0%a8%b5%e0%a8%bf%e0%a8%ad%e0%a8%be%e0%a8%97-%e0%a8%b5%e0%a9%b1%e0%a8%b2%e0%a9%8b%e0%a8%82-%e0%a8%b2/ Wed, 03 Mar 2021 09:29:40 +0000 https://punjabi.newsd5.in/?p=93651 ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਲਾਇਬ੍ਰੇਰੀਆਂ ਲਈ ਪੁਸਤਕਾਂ ਖਰੀਦਣ ਵਾਸਤੇ ਸਕੂਲ ਪੱਧਰ ’ਤੇ ਕਮੇਟੀਆਂ ਬਣਾਉਣ ਅਤੇ ਮਾਹਿਰ ਕਮੇਟੀ ਵੱਲੋਂ ਸਿਫਾਰਸ਼ ਕੀਤੀਆਂ ਕਿਤਾਬਾਂ ਹੀ ਖਰੀਦਣ ਲਈ ਨਿਰਦੇਸ਼ ਜਾਰੀ ਕੀਤੇ ਹਨ। ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਦੇ ਅਨੁਸਾਰ ਲਾਇਬ੍ਰੇਰੀਆਂ ਲਈ ਪੁਸਤਕਾਂ ਦੀ ਖਰੀਦ ਦੇ ਮੰਤਵ ਨਾਲ ਉਘੇ ਸਾਹਿਤਕਾਰ ਡਾ. ਆਤਮਜੀਤ ਦੀ ਅਗਵਾਈ ਵਿੱਚ ਸਾਹਿਤਕਾਰਾਂ ਦੀ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ।

ਲਓ ਸਰਦਾਰ ਨੇ ਗੱਡਿਆ ਨੇਪਾਲ ‘ਚ ਕਿਸਾਨੀ ਝੰਡਾ,ਨੇਪਾਲੀਆਂ ਨੇ ਕਿਸਾਨਾਂ ਦੇ ਹੱਕ ‘ਚ ਮਾਰਿਆ ਲਲਕਾਰਾ!

ਇਸ ਕਮੇਟੀ ਵੱਲੋਂ ਕੀਤੀਆਂ ਗਈਆਂ ਸਿਫਾਰਸ਼ਾਂ ਦੇ ਆਧਾਰ ’ਤੇ ਸਕੂਲਾਂ ਨੂੰ ਨਵੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਬੁਲਾਰੇ ਅਨੁਸਾਰ ਕਿਤਾਬਾਂ ਦੀ ਖਰੀਦ ਲਈ ਸਕੂਲ ਪੱਧਰ ’ਤੇ ਕਮੇਟੀਆਂ ਬਨਾਉਣ ਅਤੇ ਮਾਹਿਰ ਕਮੇਟੀ ਦੀਆਂ ਸਿਫਾਰਸ਼ ਕੀਤੀਆਂ ਕਿਤਾਬਾਂ ਵਿੱਚੋਂ ਹੀ ਖਰੀਦ ਕਰਨ ਤੋਂ ਇਲਾਵਾ ਪੰਜਾਬ ਦੇ ਇਤਿਹਾਸ, ਸਭਿਆਚਾਰ, ਭੂਗੋਲ, ਸਮਾਜ, ਲੋਕ ਸਾਹਿਤ, ਜਾਂ ਬੋਲੀਆਂ ਆਧਾਰਤ ਵਧੇਰੇ ਪੁਸਤਕਾਂ ਖਰੀਦਣ ਲਈ ਨਿਰਦੇਸ਼ ਦਿੱਤੇ ਗਏ ਹਨ।

ਅਕਾਲੀ ਤੇ ਝਾੜੂ ਵਾਲੇ ਹੋਏ ਇਕੱਠੇ!ਫੇਰ ਚੰਡੀਗੜ੍ਹ ’ਚ ਪਾਤਾ ਗਾਹ,ਕੈਪਟਨ ਸਰਕਾਰ ਦੇ ਉੱਡੇ ਹੋਸ਼

ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਪੜ੍ਹਨ ਦੀ ਆਦਤ ਪੈਦਾ ਕਰਨ ਅਤੇ ਉਨ੍ਹਾਂ ਨੂੰ ਇਸ ਪਾਸੇ ਵੱਲ ਅਕ੍ਰਸ਼ਿਤ ਕਰਨ ਲਈ ਰੰਗਦਾਰ ਤੇ ਸਚਿੱਤਰ ਪੁਸਤਕਾਂ ਦੀ ਖਰੀਦ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ। ਸਰਕਾਰੀ ਪਬਲਿਸ਼ਰ ਦੁਆਰਾ ਪ੍ਰਕਾਸ਼ਿਤ ਪੁਸਤਕਾਂ ਖਰੀਦਣ ਸਮੇਂ ਉਨ੍ਹਾਂ ਦੀ ਨੀਤੀ ਅਨੁਸਾਰ ਡਿਸਕਾਉਟ ਲੈਣ, ਨੈਸ਼ਨਲ ਬੁੱਕ ਟ੍ਰਸਟ ਤੋਂ ਖਰੀਦੀਆਂ ਜਾਣ ਵਾਲੀਆਂ ਪੁਸਤਕਾਂ ’ਤੇ 25 ਫੀਸਦੀ ਅਤੇ ਪ੍ਰਾਈਵੇਟ ਪਬਲਿਸ਼ਰਾਂ ਤੋਂ ਖਰੀਦੀਆਂ ਜਾਣ ਵਾਲੀਆਂ ਪੁਸਤਕਾਂ ’ਤੇ ਘੱਟੋ-ਘੱਟ 40 ਫੀਸਦੀ ਡਿਸਕਾਉਟ ਲੈਣ ਲਈ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਸਕੂਲਾਂ ਨੂੰ ਨਵੀਂਆਂ ਪੁਸਤਕਾਂ ਹੀ ਖਰੀਦਣ ਲਈ ਹੀ ਆਖਿਆ ਗਿਆ ਹੈ।

]]>