legislature – D5 News https://punjabi.newsd5.in Truth Seeking News Network. Sun, 19 Sep 2021 04:21:23 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png legislature – D5 News https://punjabi.newsd5.in 32 32 ਪੰਜਾਬ ਕਾਂਗਰਸ ਵਿਧਾਇਕ ਦਲ ਦੀ ਅੱਜ ਸਵੇਰੇ 11 ਵਜੇ ਫਿਰ ਹੋਵੇਗੀ ਬੈਠਕ, ਨਵੇਂ CM ਦੇ ਨਾਮ ‘ਤੇ ਲੱਗ ਸਕਦੀ ਹੈ ਮੋਹਰ https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%95%e0%a8%be%e0%a8%82%e0%a8%97%e0%a8%b0%e0%a8%b8-%e0%a8%b5%e0%a8%bf%e0%a8%a7%e0%a8%be%e0%a8%87%e0%a8%95-%e0%a8%a6%e0%a8%b2-%e0%a8%a6%e0%a9%80/ Sun, 19 Sep 2021 04:21:23 +0000 https://punjabi.newsd5.in/?p=122469 ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਨਾਲ ਲੰਬੇ ਸਮੇਂ ਤੱਕ ਚੱਲੇ ਤਣਾਅ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਥੇ ਹੀ ਅੱਜ 11 ਵਜੇ ਵਿਧਾਇਕ ਦਲ ਦੀ ਬੈਠਕ ਹੋਵੇਗੀ, ਜਿਸ ‘ਚ ਨਵੇਂ ਮੁੱਖਮੰਤਰੀ ਦੇ ਨਾਮ ‘ਤੇ ਮੋਹਰ ਲੱਗ ਸਕਦੀ ਹੈ।

Khabran Da Sira🔴LIVE : ਪੰਜਾਬ ਨੂੰ ਮਿਲਿਆ ਨਵਾਂ ਮੁੱਖ ਮੰਤਰੀ ? ਕੈਪਟਨ ਤੋਂ ਬਾਅਦ ਅਸਤੀਫ਼ਿਆਂ ਦੀ ਲੱਗੀ ਝੜੀ

ਦੱਸ ਦਈਏ ਕਿ ਕੈਪਟਨ ਦੇ ਅਸਤੀਫੇ ਤੋਂ ਬਾਅਦ ਅਗਲੇ ਮੁੱਖਮੰਤਰੀ ਦੇ ਤੌਰ ‘ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦਾ ਨਾਮ ਸਭ ਤੋਂ ਅੱਗੇ ਚੱਲ ਰਿਹਾ ਹੈ। ਉਥੇ ਹੀ ਮੁੱਖ ਮੰਤਰੀ ਦੇ ਨਾਲ ਦੋ ਡਿਪਟੀ ਸੀਐਮ ਵੀ ਲਗਾਏ ਜਾ ਸਕਦੇ ਹਨ।

]]>
ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ‘ਚ ਪਹਿਲੀ ਵਾਰ ਮਨਾਈ ‘ਵਿਸਾਖੀ’ https://punjabi.newsd5.in/%e0%a8%ac%e0%a9%8d%e0%a8%b0%e0%a8%bf%e0%a8%9f%e0%a8%bf%e0%a8%b6-%e0%a8%95%e0%a9%8b%e0%a8%b2%e0%a9%b0%e0%a8%ac%e0%a9%80%e0%a8%86-%e0%a8%b5%e0%a8%bf%e0%a8%a7%e0%a8%be%e0%a8%a8-%e0%a8%b8%e0%a8%ad/ Fri, 12 Apr 2019 07:48:56 +0000 https://punjabi.newsd5.in/?p=47060 ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਵੱਲੋਂ ਵਿਸਾਖੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਕੈਨੇਡਾ ਦੀ ਪਾਰਲੀਮੈਂਟ ‘ਚ ਇਤਿਹਾਸ ਵਿਚ ਪਹਿਲੀ ਵਾਰ ਖ਼ਾਲਸਾ ਦੀ ਸਾਜਨਾ ਦਿਹਾੜੇ ਮੌਕੇ ਸਮਾਗਮਾਂ ਦਾ ਪ੍ਰਬੰਧ ਕੀਤਾ ਗਿਆ। ਸਮਾਗਮ ਮੌਕੇ ਮੌਜੂਦ ਪ੍ਰੀਮੀਅਰ ਜੌਹਨ ਹੌਰਗਨ ਨੇ ਵਿਸਾਖੀ ਦੀ ਵਧਾਈਆਂ ਦਿੰਦਿਆਂ ਸਿੱਖ ਭਾਈਚਾਰੇ ਵੱਲੋਂ ਬ੍ਰਿਟਿਸ਼ ਕੋਲੰਬੀਆ ਦੀ ਤਰੱਕੀ ਵਿਚ 125 ਸਾਲ ਤੋਂ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਦਾ ਜ਼ਿਕਰ ਕੀਤਾ।

Read Also ਬ੍ਰਿਟਿਸ਼ ਕੋਲੰਬੀਆਂ ਯੂਨੀਵਰਸਿਟੀ ਜ਼ਲਦ ਕੈਂਪਸ ‘ਚ ਭੰਗ ਪੀਣ ਦੀ ਦੇਵੇਗੀ ਖੁੱਲ

ਉਨਾਂ ਕਿਹਾ ਕਿ ਸਿੱਖ ਧਰਮ, ਸਹਿਣਸ਼ੀਲਤਾ, ਸਮਾਜਿਕ ਨਿਆਂ, ਸਮੁੱਚਤਾ ਅਤੇ ਮਨੁੱਖੀ ਅਧਿਕਾਰਾਂ ਦਾ ਹੋਕਾ ਦਿੰਦਾ ਹੈ ਜੋ ਕਿਸੇ ਵੀ ਸਮਾਜ ਦੇ ਵਧਣ-ਫੁੱਲਣ ਲਈ ਲਾਜ਼ਮੀ ਤੱਤ ਹਨ। ਜੌਹਨ ਹੌਰਗਨ ਨੇ ਕਿਹਾ ਕਿ ਸਾਡੇ ਸੂਬੇ ਨੂੰ ਮਹਾਨ ਬਣਾਉਣ ਵਾਲੀ ਸਭਿਆਚਾਰਕ ਵੰਨ-ਸੁਵੰਨਤਾ ਨੂੰ ਕਾਇਮ ਰੱਖਣਾ ਅਤੇ ਇਸ ਨੂੰ ਅੱਗੇ ਵਧਾਉਣਾ ਸਾਡਾ ਪਹਿਲਾ ਫ਼ਰਜ਼ ਹੈ।

ਵਿਸਾਖੀ ਸਮਾਗਮ ਵਿਚ ਭਾਰਤ ਦੀ ਕੌਂਸਲ ਜਨਰਲ ਅਭਿਲਾਸ਼ਾ ਜੋਸ਼ੀ ਵੀ ਸ਼ਾਮਲ ਹੋਏ ਅਤੇ ਗੁਰਬਾਣੀ ਕੀਰਤਨ ਸਰਵਣ ਕੀਤਾ। ਵਿਕਟੋਰੀਆ ਦੀ ਮੇਅਰ ਲਿਜ਼ਾ ਹੈਲਪਸ ਨੇ ਕਿਹਾ ਕਿ ਆਉਣ ਵਾਲੇ ਵਰਿਆਂ ਦੌਰਾਨ ਵਿਸਾਖੀ ਦਾ ਤਿਉਹਾਰ ਵਧੇਰੇ ਉਤਸ਼ਾਹ ਨਾਲ ਮਨਾਉਂਦਿਆਂ ਅਸੀਂ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕਿ ਵਿਕਟੋਰੀਆ ਸ਼ਹਿਰ ਦੀ ਪਛਾਣ ਵੰਨ-ਸੁਵੰਨੇ ਸਭਿਆਚਾਰਕ ਪਿਛੋਕੜ ਵਾਲੇ ਪ੍ਰਵਾਸੀਆਂ ਦਾ ਨਿੱਘਾ ਸਵਾਗਤ ਕਰਨ ਵਾਲਿਆਂ ਵਜੋਂ ਹੋਵੇ।

ਇਸ ਸਮਾਗਮਾਂ ਦੌਰਾਨ ਸਿਟੀ ਹਾਲ ਵਿਖੇ ਸਿੱਖ ਵਿਰਾਸਤ ਨਾਲ ਸਬੰਧਤ ਪ੍ਰਦਰਸ਼ਨੀ ਵੀ ਲਗਾਈ ਗਈ ਦੱਸ ਦੇਈਏ ਕਿ ਵਿਕਟੋਰੀਆ ਦੇ ਪਹਿਲੇ ਗੁਰੂ ਘਰ ਦੀ ਸਥਾਪਨਾ 1912 ਵਿਚ ਕੀਤੀ ਗਈ ਸੀ ।

]]>