lakhimpur election – D5 News https://punjabi.newsd5.in Truth Seeking News Network. Wed, 23 Feb 2022 08:58:10 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png lakhimpur election – D5 News https://punjabi.newsd5.in 32 32 ਬੂਥ ਦੂਰ ਹੈ – ਜਾਣਾ ਜ਼ਰੂਰ ਹੈ, ਨਦੀ ਪਾਰ ਕਰ 350 ਪਿੰਡ ਵਾਸੀਆਂ ਨੇ ਪਾਈ ਵੋਟ https://punjabi.newsd5.in/%e0%a8%ac%e0%a9%82%e0%a8%a5-%e0%a8%a6%e0%a9%82%e0%a8%b0-%e0%a8%b9%e0%a9%88-%e0%a8%9c%e0%a8%be%e0%a8%a3%e0%a8%be-%e0%a9%9b%e0%a8%b0%e0%a9%82%e0%a8%b0-%e0%a8%b9%e0%a9%88-%e0%a8%a8%e0%a8%a6%e0%a9%80/ Wed, 23 Feb 2022 08:58:10 +0000 https://punjabi.newsd5.in/?p=146852 ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਚੌਥੇ ਪੜਾਅ ‘ਚ 59 ਸੀਟਾਂ ‘ਤੇ ਵੋਟਿੰਗ ਜਾਰੀ ਹੈ। ਇਨ੍ਹਾਂ ਸੀਟਾਂ ‘ਤੇ 11 ਵਜੇ ਤੱਕ 22. 62 ਫ਼ੀਸਦੀ ਵੋਟਿੰਗ ਹੋ ਚੁੱਕੀ ਹੈ। ਦਿੱਗਜ ਨੇਤਾਵਾਂ ਸਮੇਤ ਆਮ ਵਿਅਕਤੀ ਆਪਣੀ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨ ਲਈ ਆਪਣੇ – ਆਪਣੇ ਪੋਲਿੰਗ ਬੂਥ ਪਹੁੰਚ ਰਹੇ ਹਨ। ਲਖੀਮਪੁਰ ਖੀਰੀ ਦੇ ਤਿਕੁਨੀਆ ਇਲਾਕੇ ’ਚ 350 ਤੋਂ ਵੱਧ ਪਿੰਡ ਵਾਸੀ ਮੋਹਾਨਾ ਨਦੀ ਪਾਰ ਕਰ ਕੇ ਵੋਟਾਂ ਪਾਉਣ ਪੁੱਜੇ।

Chandigarh Power Cut : ਚੰਡੀਗੜ੍ਹ ’ਚ ਅੰਦੇਰਾ ਕਾਇਮ! ਲੀਡਰਾਂ ਨੂੰ ਆਈਆਂ ਤੇ੍ਰਲੀਆਂ! ਹੁਣ ਅਮਿਤ ਸ਼ਾਹ ਕਰੂ ਮਸਲਾ ਹੱਲ!

ਤਿਕੁਨੀਆ ਇਲਾਕੇ ‘ਚ ਨਦੀ ਪਾਰ ਕਰਦੇ ਹੋਏ ਪਿੰਡ ਵਾਸੀਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਤਸਵੀਰਾਂ ’ਚ ਵੇਖਿਆ ਜਾ ਸਕਦਾ ਹੈ ਕਿ ਵੱਡੀ ਗਿਣਤੀ ‘ਚ ਲੋਕ ਕਿਸ਼ਤੀ ਦੇ ਸਹਾਰੇ ਪੋਲਿੰਗ ਬੂਥ ਜਾਣ ਲਈ ਤਿਆਰ ਹੈ। ਇਸ ਦੌਰਾਨ ਲੋਕਾਂ ਨੇ ਦੱਸਿਆ ਕਿ ਪੋਲਿੰਗ ਬੂਥ ਨਦੀ ਪਾਰ ਹੈ। ਉਹ ਇਕ – ਇਕ ਵੋਟ ਦੇ ਮਹੱਤਵ ਨੂੰ ਸਮਝਦੇ ਹਨ, ਇਸ ਲਈ ਨਦੀ ਪਾਰ ਕਰ ਕੇ ਵੋਟਿੰਗ ਲਈ ਜਾ ਰਹੇ ਹਾਂ। ਦੱਸ ਦਈਏ ਕਿ ਉੱਤਰ ਪ੍ਰਦੇਸ਼ ‘ਚ ਚੌਥੇ ਪੜਾਅ ਤਹਿਤ 9 ਜ਼ਿਲ੍ਹਿਆ ‘ਚ ਵੋਟਾਂ ਪੈ ਰਹੀਆਂ ਹਨ। ਇੱਥੇ ਕੁੱਲ 59 ਸੀਟਾਂ ’ਤੇ 624 ਉਮੀਦਵਾਰ ਮੈਦਾਨ ਵਿਚ ਹਨ, ਜਿਨ੍ਹਾਂ ਦੀ ਕਿਸਮਤ ਦਾ ਫ਼ੈਸਲਾ 2.14 ਕਰੋੜ ਵੋਟਰ ਕਰਨਗੇ।

 

]]>