lahor – D5 News https://punjabi.newsd5.in Truth Seeking News Network. Mon, 09 Dec 2019 05:30:27 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png lahor – D5 News https://punjabi.newsd5.in 32 32 14 ਦਸੰਬਰ ਤੋਂ ਮੁੜ ਸ਼ੁਰੂ ਹੋਵੇਗੀ ਲਾਹੌਰ ਤੋਂ ਵਾਹਘਾ ਟਰੇਨ ਸੇਵਾ https://punjabi.newsd5.in/14-%e0%a8%a6%e0%a8%b8%e0%a9%b0%e0%a8%ac%e0%a8%b0-%e0%a8%a4%e0%a9%8b%e0%a8%82-%e0%a8%ae%e0%a9%81%e0%a9%9c-%e0%a8%b6%e0%a9%81%e0%a8%b0%e0%a9%82-%e0%a8%b9%e0%a9%8b%e0%a8%b5%e0%a9%87%e0%a8%97%e0%a9%80/ Mon, 09 Dec 2019 05:30:27 +0000 https://punjabi.newsd5.in/?p=57425 ਪੂਰੇ 22 ਸਾਲਾਂ ਬਾਅਦ ਪਾਕਿਸਤਾਨ ਦੇ ਲਾਹੌਰ ਤੋਂ ਵਾਹਘਾ ਟਰੇਨ ਸੇਵਾ 14 ਦਸੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ | ਇਸ ਟਰੇਨ ਵਿਚ 181 ਯਾਤਰੀ ਸਫਰ ਕਰ ਸਕਦੇ ਹਨ ਜੋ ਪਾਕਿਸਤਾਨ ਅਤੇ ਭਾਰਤ ਸੀਮਾ ’ਤੇ ਰੋਜ਼ ਸ਼ਾਮ ਹੋਣ ਵਾਲੇ ਫਲੈਗ ਸਮਾਰੋਹ ਦਾ ਆਨੰਦ ਲੈ ਸਕਦੇ ਹਨ। ਪਾਕਿਸਤਾਨ ਰੇਲਵੇ ਦੇ ਮੁੱਖ ਕਾਰਜਕਾਰੀ ਸੁਪਰਡੈਂਟ ਆਮਿਰ ਬਲੋਚ ਨੇ ਦੱਸਿਆ ਕਿ ਟਰੇਨ ਦੇ ਫਿਰ ਤੋਂ ਸੰਚਾਲਨ ਨੂੰ ਲੈ ਕੇ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ।

ਇਹ ਵੀ ਦੇਖੋ… ਮਸ਼ਹੂਰ ਪੰਜਾਬੀ ਨੌਜਵਾਨ Singer ਦੀ Death | Latest News

ਇਸ ਟਰੇਨ ਦੀ ਮੁਰੰਮਤ ਦਾ ਕੰਮ ਪੂਰਾ ਹੋ ਚੁੱਕਾ ਹੈ। ਇਹ ਟਰੇਨ ਦਿਨਭਰ ਵਿਚ 4 ਚੱਕਰ ਲਗਾਏਗੀ, ਜਿਸ ਦਾ ਕਿਰਾਇਆ 30 ਰੁਪਏ ਹੋਵੇਗਾ। 1997 ਤੱਕ ਲਾਹੌਰ ਅਤੇ ਵਾਹਘਾ ਸਟੇਸ਼ਨ ਦੇ ਵਿਚ ਇਸ ਟਰੇਨ ਦਾ ਸੰਚਾਲਨ ਹੁੰਦਾ ਸੀ।

ਇਹ ਵੀ ਦੇਖੋ… ਕਾਂਗਰਸੀਆਂ ਦੀ ਸ਼ਰਮਨਾਕ ਕਰਤੂਤ, ਸ਼ਰੇਆਮ ਕੀਤਾ ਆਹ ਕੰਮ, ਪੁਲਿਸ ਦੀ ਵੀ ਨਹੀਂ ਕੀਤੀ ਪ੍ਰਵਾਹ

ਬਲੋਚ ਨੇ ਜ਼ੋਰ ਦੇ ਕੇ ਕਿਹਾ,‘‘ਜੇਕਰ ਮੰਗ ਵਿਚ ਵਾਧਾ ਹੁੰਦਾ ਹੈ ਤਾਂ ਯਾਤਰੀ ਬੋਗੀਆਂ ਨੂੰ ਮੁੜ ਬਣਾਇਆ ਜਾ ਸਕਦਾ ਹੈ ਅਤੇ ਸ਼ਟਲ ਸੇਵਾ ਵਿਚ ਜੋੜਿਆ ਜਾ ਸਕਦਾ ਹੈ।” ਉਨ੍ਹਾਂ ਨੇ ਇਹ ਪ੍ਰਸਤਾਵ ਵੀ ਦਿੱਤਾ ਕਿ ਯਾਤਰੀਆਂ ਦੀ ਸਹੂਲਤ ਲਈ ਟਰੇਨ ਸੇਵਾ ਦਾ ਸ਼ਾਹਦਰਾ ਰੇਲਵੇ ਸਟੇਸ਼ਨ, ਕੋਟ ਲਖਪਤ ਅਤੇ ਕੋਟ ਰਾਧਾ ਕ੍ਰਿਸ਼ਨ ਰੇਲਵੇ ਸਟੇਸ਼ਨ ਤੱਕ ਵਿਸਥਾਰ ਕੀਤਾ ਜਾਵੇਗਾ।

Published by : Lovepreet kaur

]]>