Kushaldeep Singh Dhillon – D5 News https://punjabi.newsd5.in Truth Seeking News Network. Sat, 25 Jan 2020 05:27:57 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Kushaldeep Singh Dhillon – D5 News https://punjabi.newsd5.in 32 32 ਬੇਅਦਬੀ ਮਾਮਲਿਆਂ ‘ਚ ਵੱਡੇ ਖੁਲਾਸੇ, ਸੁਖਬੀਰ ਨੂੰ ਸਿੱਧੇ ਹੋਏ ਆਹ ਲੀਡਰ, ਪਿਓ ਦਾ ਪੁੱਤ ਆ ਤਾਂ ਕਰਕੇ ਦਿਖਾਵੇ ਆਹ ਕੰਮ! https://punjabi.newsd5.in/%e0%a8%ac%e0%a9%87%e0%a8%85%e0%a8%a6%e0%a8%ac%e0%a9%80-%e0%a8%ae%e0%a8%be%e0%a8%ae%e0%a8%b2%e0%a8%bf%e0%a8%86%e0%a8%82-%e0%a8%9a-%e0%a8%b5%e0%a9%b1%e0%a8%a1%e0%a9%87-%e0%a8%96%e0%a9%81%e0%a8%b2/ Sat, 25 Jan 2020 05:27:57 +0000 https://punjabi.newsd5.in/?p=59661 ਚੰਡੀਗੜ੍ਹ : ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਖਿਲਾਫ਼ ਸੁਖਬੀਰ ਸਿੰਘ ਬਾਦਲ ਬੇਤੁਕੀ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਹਿਬਲ ਕਲਾਂ ਗੋਲੀ ਕਾਂਡ ਦੇ ਮੁੱਖ ਗਵਾਹ ਸੁਰਜੀਤ ਸਿੰਘ ਦੇ ਪਰਿਵਾਰ ਵੱਲੋਂ ਉਨ੍ਹਾਂ ਖਿਲਾਫ਼ ਜੋ ਦੋਸ਼ ਲਗਾਏ ਜਾ ਰਹੇ ਹਨ, ਉਨ੍ਹਾਂ ਵਿੱਚ ਕੋਈ ਸਚਾਈ ਨਹੀਂ। ਇਨ੍ਹਾਂ ਦੋਸ਼ਾਂ ਬਾਰੇ ਉਹ ਸੁਰਜੀਤ ਸਿੰਘ ਦੇ ਪਰਿਵਾਰ ਨੂੰ ਖੁਦ ਮਿਲ ਕੇ ਪੂਰੀ ਗੱਲ ਸਪੱਸ਼ਟ ਕਰਨਗੇ।

ਬੇਅਦਬੀ ਮਾਮਲਿਆਂ ‘ਚ ਵੱਡੇ ਖੁਲਾਸੇ, ਸੁਖਬੀਰ ਨੂੰ ਸਿੱਧੇ ਹੋਏ ਆਹ ਲੀਡਰ, ਪਿਓ ਦਾ ਪੁੱਤ ਆ ਤਾਂ ਕਰਕੇ ਦਿਖਾਵੇ ਆਹ ਕੰਮ!

ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀਆਂ ਅੱਖਾਂ ਵਿੱਚ ਅਸੀਂ ਪੰਜ ਸੱਤ ਬੰਦੇ ਰੜਕਦੇ ਹਾਂ। ਜਿਸ ਕਾਰਨ ਸੁਖਬੀਰ ਸਿੰਘ ਬਾਦਲ ਬਿਨਾਂ ਵਜ੍ਹਾ ਬੇਤੁਕੀ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਰਹੂਮ ਸੁਰਜੀਤ ਸਿੰਘ ਦੇ ਪਿੰਡ ਦੇ ਇੱਕ ਨੌਜਵਾਨ ਦਾ ਸੁਰਜੀਤ ਸਿੰਘ ਨਾਲ ਕੁਝ ਝਗੜਾ ਸੀ। ਇਸੇ ਝਗੜੇ ਦੀ ਵਜ੍ਹਾ ਕਾਰਨ ਸੁਰਜੀਤ ਸਿੰਘ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਉਸ ਨੌਜਵਾਨ ਨੇ ਗੁਰਪ੍ਰੀਤ ਕਾਂਗੜ ਅਤੇ ਕੁਸ਼ਲਦੀਪ ਢਿੱਲੋਂ ਰਾਹੀਂ ਪਰਿਵਾਰ ਨੂੰ ਪ੍ਰੇਸ਼ਾਨ ਕੀਤਾ ਪਰ ਉਨ੍ਹਾਂ ਦਾ ਤਾਂ ਉਸ ਨੌਜਵਾਨ ਨਾਲ ਕੋਈ ਰਾਬਤਾ ਹੀ ਨਹੀਂ।

ਲੋਕਾਂ ਨੇ ਘੇਰਿਆ Bhagwant Maan, ਦੇਖੋ ਕਿਵੇਂ ਹਿੰਦੀ ਦੇ ਕੱਢੇ ਵੱਟ, ਸਾਰੇ ਪਾਸੇ ਹੋਗੀ ਮਾਨ-ਮਾਨ

ਬਹਿਬਲ ਕਲਾਂ ਅਤੇ ਬੇਅਦਬੀ ਗੋਲੀ ਕਾਂਡ ਦਾ ਮਾਮਲਾ ਹੱਲ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਹੋਏ। ਜਿਸ ਕਾਰਨ ਇਨ੍ਹਾਂ ਮਾਮਲਿਆਂ ਨੂੰ ਲੈ ਕੇ ਲੋਕਾਂ ਵਿੱਚ ਪਹਿਲਾਂ ਹੀ ਸਰਕਾਰ ਵਿਰੋਧੀ ਚਰਚਾ ਚਾਰੇ ਪਾਸੇ ਸ਼ੁਰੂ ਹੋਈ ਹੈ। ਹੁਣ ਇਨ੍ਹਾਂ ਮਾਮਲਿਆਂ ਨੇ ਉਪਰੋਕਤ ਦੋਸ਼ਾਂ ਕਾਰਨ ਹੋਰ ਹੀ ਸਿਆਸੀ ਰੰਗ ਲੈ ਲਿਆ ਹੈ।

]]>