Kuljit Singh Nagra – D5 News https://punjabi.newsd5.in Truth Seeking News Network. Tue, 10 Aug 2021 10:32:38 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Kuljit Singh Nagra – D5 News https://punjabi.newsd5.in 32 32 ਪੁਨੀਤ ਸੈਣੀ ਪਿੰਟਾ ਨੇ ਪੰਜਾਬ ਟਰੇਡਰਜ਼ ਬੋਰਡ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ https://punjabi.newsd5.in/%e0%a8%aa%e0%a9%81%e0%a8%a8%e0%a9%80%e0%a8%a4-%e0%a8%b8%e0%a9%88%e0%a8%a3%e0%a9%80-%e0%a8%aa%e0%a8%bf%e0%a9%b0%e0%a8%9f%e0%a8%be-%e0%a8%a8%e0%a9%87-%e0%a8%aa%e0%a9%b0%e0%a8%9c%e0%a8%be%e0%a8%ac/ Tue, 10 Aug 2021 10:32:38 +0000 https://punjabi.newsd5.in/?p=116268 ਚੰਡੀਗੜ੍ਹ : ਪੁਨੀਤ ਸੈਣੀ ਪਿੰਟਾ ਨੇ ਮੰਗਲਵਾਰ ਨੂੰ ਵਿਧਾਇਕ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਵਰਕਿੰਗ ਪ੍ਰਧਾਨ ਕੁਲਜੀਤ ਸਿੰਘ ਨਾਗਰਾ, ਵਿਧਾਇਕ ਡਾ.ਹਰਜੋਤ ਕਮਲ ਤੇ ਜੋਗਿੰਦਰ ਪਾਲ ਅਤੇ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਮੇਜਰ ਅਮਰਦੀਪ ਸਿੰਘ ਤੇ ਵਿਸ਼ੇਸ ਕਾਰਜ ਅਫਸਰ ਦਮਨਜੀਤ ਸਿੰਘ ਮੋਹੀ ਦੀ ਹਾਜ਼ਰੀ ਵਿੱਚ ਪੰਜਾਬ ਟਰੇਡਰਜ਼ ਬੋਰਡ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ।ਇਥੇ ਸੈਕਟਰ 17 ਸਥਿਤ ਬੋਰਡ ਦੇ ਦਫਤਰ ਵਿਖੇ ਪੁਨੀਤ ਸੈਣੀ ਪਿੰਟਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਨਵੀਂ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਸਰਕਾਰ ਅਤੇ ਵਪਾਰੀਆਂ ਵਿਚਾਲੇ ਪੁਲ ਦਾ ਕੰਮ ਕਰਦੇ ਹੋਏ ਵਪਾਰੀ ਭਾਈਚਾਰੇ ਦੀ ਭਲਾਈ ਲਈ ਕੰਮ ਕਰਨਗੇ।

ਪੁਲਿਸ ਨਾਲ ਭਿੜੀਆਂ ਜੱਥੇਬੰਦੀਆਂ, ਤੋੜੇ ਬੈਰੀਕੇਡ, ਕੀਤਾ ਵੱਡਾ ਐਲਾਨ

ਉਨ੍ਹਾਂ ਕਿਹਾ ਸੂਬਾ ਸਰਕਾਰ ਵੱਲੋਂ ਵਪਾਰੀਆਂ ਦੀ ਭਲਾਈ ਲਈ ਵੱਡੇ ਕੰਮ ਕੀਤੇ ਹਨ ਅਤੇ ਕੋਵਿਡ ਮਹਾਂਮਾਰੀ ਦੌਰਾਨ ਉਨ੍ਹਾਂ ਲਈ ਯਕਮੁਸ਼ਤ ਨਿਪਟਾਰਾ ਸਕੀਮ ਜਾਰੀ ਕੀਤੀ ਗਈ। ਵਪਾਰੀਆਂ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕਵਰ ਕੀਤਾ ਗਿਆ। ਉਨ੍ਹਾਂ ਦੀ ਹੁਣ ਕੋਸ਼ਿਸ਼ ਰਹੇਗੀ ਕਿ ਵਪਾਰੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦੇਣਗੇ ਅਤੇ ਉਨ੍ਹਾਂ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨਗੇ। ਪੁਨੀਤ ਸੈਣੀ ਪਿੰਟਾ ਇਸ ਤੋਂ ਪਹਿਲਾਂ ਪੰਜਾਬ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ, ਸੈਣੀ ਸਭਾ ਪੰਜਾਬ ਦੇ ਯੂਥ ਪ੍ਰਧਾਨ, ਪੰਜਾਬ ਕਾਂਗਰਸ ਦੇ ਖੇਤ ਮਜ਼ਦੂਰ ਸੈਲ ਦੇ ਜਨਰਲ ਸਕੱਤਰ ਵਜੋਂ ਸੇਵਾਵਾਂ ਨਿਭਾਉਣ ਤੋਂ ਇਲਾਵਾ ਪੰਜਾਬ ਯੂਥ ਕਾਂਗਰਸ ਅਤੇ ਵਿਦਿਆਰਥੀ ਜਥੇਬੰਦੀ ਐਨ.ਐਸ.ਯੂ.ਆਈ. ਦੇ ਸਰਗਰਮ ਅਹੁਦੇਦਾਰ ਰਹੇ ਹਨ।

Vicky Middukhera Case : Vicky Middukhera ਮਾਮਲੇ ਨਾਲ ਜੁੜੀ ਵੱਡੀ Update, Report ਆਈ ਸਾਹਮਣੇ |

ਇਸ ਮੌਕੇ ਵਿੱਤ ਕਮਿਸ਼ਨਰ ਆਬਕਾਰੀ ਤੇ ਕਰ ਏ ਵੇਣੂੰ ਪ੍ਰਸਾਦ, ਪੰਜਾਬ ਟਰੇਡਰਜ਼ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਭੁਪਿੰਦਰ ਬਸੰਤ, ਵਾਈਸ ਚੇਅਰਮੈਨ ਅਮਰਜੀਤ ਸਿੰਘ ਟੀਟੂ ਤੇ ਡਾਇਰੈਕਟਰ ਬਲਵਿੰਦਰ ਨਾਰੰਗ ਤੋਂ ਇਲਾਵਾ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਡਾਇਰੈਕਟਰ ਬ੍ਰਿਗੇਡੀਅਰ ਸਤਿੰਦਰ ਸਿੰਘ, ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਕਮਲਦੀਪ ਸਿੰਘ, ਪੰਜਾਬ ਰਾਜ ਸਮਾਜ ਭਲਾਈ ਬੋਰਡ ਦੀ ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ, ਜੈਨਕੇ ਦੇ ਚੇਅਰਮੈਨ ਸਤਿੰਦਰ ਪਾਲ ਸਿੰਘ ਗਿੱਲ, ਪੰਜਾਬ ਲਘੂ ਉਦਯੋਗ ਤੇ ਨਿਵੇਸ਼ ਪ੍ਰੋਤਸਾਹਨ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਗੋਗੀ, ਪੰਜਾਬ ਰਾਜ ਉਦਯੋਗਿਕ ਵਿਕਾਸ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਵਿਨੇ ਮਹਾਜਨ, ਕੰਢੀ ਏਰੀਆ ਵਿਕਾਸ ਬੋਰਡ ਦੇ ਮੈਂਬਰ ਅਨੀਸ਼ ਸਿਡਾਨਾ ਤੇ ਪੰਜਾਬੀ ਲੋਕ ਗਾਇਕ ਪ੍ਰੀਤ ਹਰਪਾਲ ਵੀ ਹਾਜ਼ਰ ਸਨ।

]]>
ਵਿਧਾਨ ਸਭਾ ਕਮੇਟੀ ਨੇ ਪਿੰਡ ਜੱਲ੍ਹਾ, ਬਧੌਛੀ ਕਲਾਂ ਤੇ ਨਬੀਪੁਰ ਵਿਖੇ ਛੱਪੜਾਂ ਦੇ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ https://punjabi.newsd5.in/%e0%a8%b5%e0%a8%bf%e0%a8%a7%e0%a8%be%e0%a8%a8-%e0%a8%b8%e0%a8%ad%e0%a8%be-%e0%a8%95%e0%a8%ae%e0%a9%87%e0%a8%9f%e0%a9%80-%e0%a8%a8%e0%a9%87-%e0%a8%aa%e0%a8%bf%e0%a9%b0%e0%a8%a1-%e0%a8%9c%e0%a9%b1/ Wed, 04 Aug 2021 10:27:41 +0000 https://punjabi.newsd5.in/?p=115477 ਫ਼ਤਹਿਗੜ੍ਹ ਸਾਹਿਬ, 04 ਅਗਸਤ

ਖੇਤੀਬਾੜੀ ਅਤੇ ਇਸ ਨਾਲ ਜੁੜੀਆਂ ਗਤੀਵਿਧੀਆਂ ਸਬੰਧੀ ਵਿਧਾਨ ਸਭਾ ਕਮੇਟੀ ਨੇ ਜ਼ਿਲ੍ਹੇ ਦੇ ਤਿੰਨ ਪਿੰਡਾਂ ਜੱਲ੍ਹਾ, ਬਧੌਛੀ ਕਲਾਂ ਤੇ ਨਬੀਪੁਰ ਵਿਖੇ ਛੱਪੜਾਂ ਦੇ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ। ਪ੍ਰੋਜੈਕਟਾਂ ਦਾ ਜਾਇਜ਼ਾ ਲੈਣ ਪੁੱਜੀ ਕਮੇਟੀ ਵਿੱਚ ਵਿਧਾਇਕ ਰਮਨਜੀਤ ਸਿੰਘ ਸਿੱਕੀ ਬਤੌਰ ਸਭਾਪਤੀ, ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਵਿਧਾਇਕ ਕੁਲਜੀਤ ਸਿੰਘ ਨਾਗਰਾ ਬਤੌਰ ਮੈਂਬਰ, ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਮੈਂਬਰ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਮੈਂਬਰ ਸ਼ਾਮਲ ਸਨ।

FarmersProtest : ਦੇਸ਼ ਦੇ ਸਾਰੇ MP ਹੋ ਗਏ ਇਕੱਠੇ, ਕਿਸਾਨਾਂ ਦੇ ਹੱਕ ‘ਚ ਸਿੱਧੀ ਸਪੋਟ! D5 Channel Punjabi

ਇਸ ਮੌਕੇ ਕਮੇਟੀ ਨੇ ਇਨ੍ਹਾਂ ਤਿੰਨਾਂ ਪਿੰਡਾਂ ਵਿੱਚ ਗੰਦੇ ਪਾਣੀ ਨੂੰ ਸੀਚੇਵਾਲ ਤੇ ਥਾਪਰ ਮਾਡਲ ਆਧਾਰਤ ਪ੍ਰੋਜੈਕਟਾਂ ਜ਼ਰੀਏ ਸਾਫ਼ ਕਰ ਕੇ ਛੱਪੜਾਂ ਦੇ ਪਾਣੀ ਦੀ ਵਰਤੋਂ ਖੇਤੀਬਾੜੀ ਲਈ ਕੀਤੇ ਜਾਣ ਦਾ ਜਾਇਜ਼ਾ ਲਿਆ। ਇਸ ਮੌਕੇ ਸ. ਨਾਗਰਾ ਨੇ ਦੱਸਿਆ ਕਿ ਇਨ੍ਹਾਂ ਪ੍ਰੋਜੈਕਟਾਂ ਤਹਿਤ ਪਿੰਡਾਂ ਦਾ ਗੰਦਾ ਪਾਣੀ ਜੋ ਕਿ ਟੋਭਿਆਂ ਵਿੱਚ ਪੈਂਦਾ ਸੀ,  ਵੱਖ ਵੱਖ ਖੂਹਾਂ ਰਾਹੀਂ ਸਾਫ਼ ਕਰ ਕੇ ਟੋਭਿਆਂ ਵਿੱਚ ਪਾਇਆ ਜਾਂਦਾ ਹੈ ਤੇ ਅੱਗੇ ਖੇਤੀਬਾੜੀ ਲਈ ਵਰਤਿਆ ਜਾਂਦਾ ਹੈ।

Farmers Protest : ਲਓ ਰਾਜੇਵਾਲ ਬਣੇਗਾ ਮੁੱਖ ਮੰਤਰੀ! ਜਗ੍ਹਾ-ਜਗ੍ਹਾ ਲੱਗ ਗਏ ਪੋਸਟਰ! D5 Channel Punjabi

ਇਨ੍ਹਾਂ ਪ੍ਰੋਜੈਕਟਾਂ ਨਾਲ ਜਿੱਥੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਪੱਕੇ ਤੌਰ ਉਤੇ ਹੱਲ ਹੋਈ ਹੈ, ਉਥੇ ਦਿਨੋਂ ਦਿਨ ਡਿੱਗ ਰਹੇ ਧਰਤੀ ਹੇਠਲੇ ਪਾਣੀ ਦਾ ਪੱਧਰ ਉੱਚਾ ਕਰਨ ਵਿੱਚ ਵੀ ਮਦਦ ਮਿਲ ਰਹੀ ਹੈ  ਕਿਉਂਕਿ ਟੋਭਿਆਂ ਦੇ ਪਾਣੀ ਦੀ ਵਰਤੋਂ ਖੇਤਾਂ ਵਿੱਚ ਸਿੰਚਾਈ ਲਈ ਕੀਤੀ ਜਾ ਰਹੀ ਹੈ ਤੇ ਧਰਤੀ ਹੇਠਲੇ ਪਾਣੀ ਉਤੇ ਨਿਰਭਰਤਾ ਘਟ ਰਹੀ ਹੈ। ਟੋਭਿਆਂ ਵਿੱਚੋਂ ਪਾਣੀ ਖੇਤਾਂ ਤੱਕ ਲੈ ਕੇ ਜਾਣ ਲਈ ਮੋਟਰ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ ਸੋਲਰ ਮੋਟਰ ਹੈ।

LIVE| ਕਿਸਾਨਾਂ ਲਈ ਆਈ ਵੱਡੀ ਖੁਸ਼ਖ਼ਬਰੀ, ਪਿੱਛੇ ਹਟੀ ਸਰਕਾਰ! 22 ਤੋਂ ਪਹਿਲਾਂ ਅਕਾਲੀ ਦਲ ਨੂੰ ਵੱਡਾ ਝਟਕਾ, ਭਾਜਪਾ ਖੁਸ਼!

ਇਸ ਪਾਣੀ ਨਾਲ ਖੇਤਾਂ ਵਿੱਚ ਖਾਦ ਪਾਉਣ ਦੀ ਵੀ ਘੱਟ ਲੋੜ ਪੈਂਦੀ ਹੈ ਤੇ ਨਾਲ ਹੀ ਮੋਟਰਾਂ ਚਲਾਉਣ ਲਈ ਵਰਤੀ ਜਾਂਦੀ ਬਿਜਲੀ ਦੀ ਵੀ ਬੱਚਤ ਹੁੰਦੀ ਹੈ। ਇਸ ਦੇ ਨਾਲ ਨਾਲ ਬਧੌਛੀ ਕਲਾਂ ਵਿਖੇ ਮੀਂਹ ਦਾ ਪਾਣੀ ਇੱਕਤਰ ਕਰਨ ਲਈ ਵੀ ਟੋਭੇ ਬਣਵਾਏ ਗਏ ਹਨ ਅਤੇ ਇਨ੍ਹਾਂ ਪਿੰਡਾਂ ਵਿੱਚ ਉਪਰੋਕਤ ਪ੍ਰੋਜੈਕਟਾਂ ਦੇ ਨਾਲ ਖਾਲੀ ਥਾਂ ਵਿਖੇ ਸੁੰਦਰ ਪਾਰਕ ਵੀ ਬਣਾਏ ਗਏ ਹਨ।
ਕਮੇਟੀ ਮੈਂਬਰਾਂ ਨੇ ਸਾਰੇ ਪ੍ਰੋਜਕੈਟਾਂ ਦੇ ਵੱਖ ਵੱਖ ਪੱਖਾਂ ਦੀ ਵਿਸਤਰਤ ਜਾਣਕਾਰੀ ਲਈ ਅਤੇ ਪ੍ਰੋਜੈਕਟਾਂ ਸਬੰਧੀ ਤਸੱਲੀ ਦਾ ਪ੍ਰਗਟਾਵਾ ਕੀਤਾ ਅਤੇ ਇਹ ਵੀ ਹਦਾਇਤ ਕੀਤੀ ਕਿ ਪ੍ਰੋਜੈਕਟਾਂ ਤਹਿਤ ਬਣਾਏ ਗਏ ਖੂਹਾਂ ਦੇ ਪਾਣੀ ਦੀ ਨਿਯਮਤ ਤੌਰ ਉਤੇ ਜਾਂਚ ਯਕੀਨੀ ਬਣਾਈ ਜਾਵੇ।

ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੇ ਚੇਅਰਮੈਨ, ਮਾਰਕਿਟ ਕਮੇਟੀਆਂ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ, ਪਿੰਡਾਂ ਦੇ ਪੰਚ ਸਰਪੰਚ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

-N Gill

]]>
‘ਹਰੀਸ਼ ਰਾਵਤ ਮੁਤਾਬਿਕ ਸਿੱਧੂ ਤਾਜਪੋਸ਼ੀ ਦੌਰਾਨ ਕੈਪਟਨ ਰਹਿਣਗੇ ਮੌਜੂਦ’ https://punjabi.newsd5.in/%e0%a8%b9%e0%a8%b0%e0%a9%80%e0%a8%b6-%e0%a8%b0%e0%a8%be%e0%a8%b5%e0%a8%a4-%e0%a8%ae%e0%a9%81%e0%a8%a4%e0%a8%be%e0%a8%ac%e0%a8%bf%e0%a8%95-%e0%a8%b8%e0%a8%bf%e0%a9%b1%e0%a8%a7%e0%a9%82-%e0%a8%a4/ Thu, 22 Jul 2021 09:47:48 +0000 https://punjabi.newsd5.in/?p=113356 ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਨਵ ਨਿਯੁਕਤ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਭਲਕੇ ਨਵਜੋਤ ਸਿੰਘ ਸਿੱਧੂ ਦੀ ਹੋਣ ਵਾਲੀ ਤਾਜਪੋਸ਼ੀ ਸਮਾਗਮ ਦੇ ਸਬੰਧ ਵਿਚ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੱਦਾ ਦਿੱਤਾ ਜਾ ਰਿਹਾ ਹੈ।

🔴LIVE| ਕਿਸਾਨਾਂ ਦੇ ਦਿੱਲੀ ਪੁਲਿਸ ਨਾਲ ਟਾਕਰੇ! ਛਾਤੀਆਂ ਚੋੜੀਆਂ ਕਰ ਅੱਗੇ ਖੜ੍ਹਗੇ ਕਿਸਾਨ

ਉਨ੍ਹਾਂ ਕਿਹਾ ਕਿ ਹਰੀਸ਼ ਰਾਵਤ ਨੇ ਤਸਦੀਕ ਕੀਤਾ ਹੈ ਕਿ ਮੁੱਖ ਮੰਤਰੀ ਸਮਾਗਮ ਵਿਚ ਸ਼ਿਰਕਤ ਕਰਨਗੇ। ਇਸ ਦੇ ਨਾਲ ਹੀ ਬਾਕੀ ਦੇ ਕਾਂਗਰਸੀ ਲੀਡਰ ਵੀ ਸਮਾਗਮ ‘ਚ ਆਉਣਗੇ।

]]>
ਜ਼ਿਲ੍ਹੇ ਦੇ ਸੇਵਾ ਕੇਂਦਰਾਂ ‘ਚ ਹੁਣ ਮਿਲਣਗੀਆਂ 326 ਸੇਵਾਵਾਂ https://punjabi.newsd5.in/%e0%a9%9b%e0%a8%bf%e0%a8%b2%e0%a9%8d%e0%a8%b9%e0%a9%87-%e0%a8%a6%e0%a9%87-%e0%a8%b8%e0%a9%87%e0%a8%b5%e0%a8%be-%e0%a8%95%e0%a9%87%e0%a8%82%e0%a8%a6%e0%a8%b0%e0%a8%be%e0%a8%82-%e0%a8%9a-%e0%a8%b9/ Wed, 10 Feb 2021 06:34:53 +0000 https://punjabi.newsd5.in/?p=90772 ਨਬੀਪੁਰ (ਫਤਹਿਗੜ੍ਹ ਸਾਹਿਬ ) 10 ਫਰਵਰੀ :
ਪੰਜਾਬ ਸਰਕਾਰ ਵੱਲੋਂ ਤੁਹਾਡੇ ਘਰ ਦੇ ਕੋਲ ਹੀ ਹਰ ਤਰ੍ਹਾਂ ਦੀ ਪ੍ਰਸਾ਼ਸਨਿਕ ਅਤੇ ਸਰਕਾਰੀ ਸੇਵਾਵਾਂ ਮੁਹੱਈਆ ਕਰਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ ਜ਼ਿਲ੍ਹੇ ਦੇ ਪਿੰਡ ਨਬੀਪੁਰ,ਚਨਾਰਥਲ ਕਲਾਂ, ਬਦੌਛੀ ਕਲਾਂ ਅਤੇ ਸੰਘੋਲ ਵਿਖੇ ਸੇਵਾ ਕੇਂਦਰਾਂ ਰਾਹੀਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਚ 56 ਹੋਰ ਸੇਵਾਵਾਂ ਦਾ ਵਾਧਾ ਕਰਨ ਦੀ ਸੁਰੂਆਤ ਕੀਤੀ ਗਈ। ਲੰਮੇ ਸਮੇਂ ਤੋਂ ਮੰਗ ਚੱਲੀ ਆ ਰਹੀ ਸੀ ਕਿ ਟਰਾਂਸਪੋਰਟ ,ਮਾਲ ਵਿਭਾਗ ਅਤੇ ਪੁਲਿਸ ਵਿਭਾਗ ਨਾਲ ਸਬੰਧਤ ਕੁੱਝ ਹੋਰ ਸੇਵਾਵਾਂ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਜਾਂ ਪਿੰਡ ਅਤੇ ਵਾਰਡ ਚ ਹੀ ਦਿੱਤੀਆਂ ਜਾਣ। ਇਨ੍ਹਾਂ ਸੇਵਾਵਾਂ ਦੀ ਸੁਰੂਆਤ ਅੱਜ ਹਲਕਾ ਫਤਹਿਗੜ੍ਹ ਸਾਹਿਬ ਤੋਂ ਵਿਧਾਇਕ ਸ.ਕੁਲਜੀਤ ਸਿੰਘ ਨਾਗਰਾ ਨੇ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਚ ਕਰਵਾਈ।
ਲੋਕਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਸ੍ਰੀ ਨਾਗਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੇਵਾ ਕੇਂਦਰਾਂ ਰਾਹੀਂ 56 ਨਵੀਂਆਂ ਸੇਵਾਵਾਂ ਨੂੰ ਜਾਰੀ ਕਰਨ ਦਾ ਉਪਰਾਲਾ ਕੀਤਾ ਹੈ। ਜਿਸ ਵਿੱਚ 35 ਸੇਵਾਵਾਂ ਟਰਾਂਸਪੋਰਟ ਵਿਭਾਗ ਨਾਲ ਸਬੰਧਤ ਹਨ ਅਤੇ 20 ਸੇਵਾਵਾਂ ਪੁਲਿਸ ਵਿਭਾਗ(ਸਾਂਝ ਕੇਂਦਰਾਂ) ਨਾਲ ਸਬੰਧਤ ਹੈ। ਇਸ ਤੋਂ ਇਲਾਵਾ ਇੱਕ ਸਰਵਿਸ ਮਾਲ ਵਿਭਾਗ ਦੀ ਹੈ। ਇਸ ਤੋਂ ਪਹਿਲਾਂ ਸੇਵਾ ਕੇਂਦਰਾਂ ਰਾਹੀਂ ਲੋਕਾਂ ਨੂੰ 270 ਸੇਵਾਵਾਂ ਦਿੱਤੀਆਂ ਜਾ ਰਹੀਆਂ ਸਨ ।ਹੁਣ ਇਹ ਸੇਵਾਵਾਂ ਦੀ ਗਿਣਤੀ 326 ਹੋ ਗਈ ਹੈ।
ਉਨ੍ਹਾਂ ਕਿਹਾ ਕਿ ਹੁਣ ਤੱਕ ਲੋਕਾਂ ਨੂੰ ਹਰ ਛੋਟੀ ਵੱਡੀ ਸਮੱਸਿਆ ਲਈ ਸ਼ਹਿਰ ਜਾਂ ਸਬ-ਡਵੀਜਨ ਵੱਲ ਜਾਣਾ ਪੈਂਦਾ ਸੀ ਅਤੇ ਕਈ ਵਾਰੀ ਜ਼ਿਲ੍ਹਾ ਹੈਡਕੁਆਟਰਜਾ ਕੇ ਸਰਕਾਰੀ ਸੇਵਾਵਾਂ ਲਈ ਪ੍ਰਸਾਸ਼ਨਿਕ ਵਿਭਾਗਾਂ ਦੇ ਚੱਕਰ ਲਾਉਣੇ ਪੈਂਦੇ ਸਨ ਇਸ ਨਾਲ ਉਨ੍ਹਾਂ ਦੇ ਸਮੇਂ ਅਤੇ ਪੈਸੇ ਦੀ ਦੁਰਵਰਤੋਂ ਹੁੰਦੀ ਸੀ, ਹੁਣ ਇਹ ਸਾਰੀਆਂ ਸੇਵਾਵਾਂ ਉਨ੍ਹਾਂ ਦੇ ਡੋਰ ਸਟੈਪ ‘ਤੇ ਮਿਲਣ ਲੱਗ ਗਈਆਂ ਹਨ।
ਇਸ ਮੌਕੇ ਵਿਧਾਇਕ ਸ.ਨਾਗਰਾ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਵੱਖ ਵੱਖ ਸੇਵਾਵਾਂ ਦਾ ਲਾਭ ਪ੍ਰਾਪਤ ਕਰਨ ਵਾਲੇ ਲਾਭਪਾਤਰੀਆਂ ਨੂੰ ਪ੍ਰਮਾਣ ਪੱਤਰ ਵੀ ਵੰਡੇ।ਅੱਜ ਦੇ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਵਾਲੀ ਪ੍ਰਮੁੱਖ ਸ਼ਖਸ਼ੀਅਤਾਂ ‘ਚ ਸਰਪੰਚ ਪਿੰਡ ਨਬੀਪੁਰ ਧਰਮਿੰਦਰ ਸਿੰਘ, ਪੰਚ ਗੁਰਨਾਮ ਸਿੰਘ, ਵਿਧਾਇਕ ਨਾਗਰਾ ਦੇ ਮੀਡੀਆ ਇੰਚਾਰਜ ਪਰਮਵੀਰ ਸਿੰਘ ਟਿਵਾਣਾ ਸਮੇਤ ਹੋਰ ਪੰਤਵੰਤੇ ਵੀ ਹਾਜਰ ਸਨ।
-NG
]]>
ਪੰਜਾਬ ਸਰਕਾਰ ਵੱਲੋਂ ਲੜਕੀਆਂ ਨੂੰ ਰੁਜ਼ਗਾਰ ਦੇਣ ਲਈ ਵਿਸ਼ੇਸ਼ ਉਪਰਾਲੇ: ਨਾਗਰਾ https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%b8%e0%a8%b0%e0%a8%95%e0%a8%be%e0%a8%b0-%e0%a8%b5%e0%a9%b1%e0%a8%b2%e0%a9%8b%e0%a8%82-%e0%a8%b2%e0%a9%9c%e0%a8%95%e0%a9%80%e0%a8%86%e0%a8%82/ Sun, 31 Jan 2021 03:08:07 +0000 https://punjabi.newsd5.in/?p=89263 ਫ਼ਤਹਿਗੜ੍ਹ ਸਾਹਿਬ, 31 ਜਨਵਰੀ
ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਸ਼੍ਰੀ ਕੁਲਜੀਤ ਸਿੰਘ ਨਾਗਰਾ ਜੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਜੋ ਵਾਅਦੇ ਲੋਕਾਂ ਨਾਲ ਕੀਤੇ ਸਨ, ਉਹ ਨਿਭਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਲੋਕਾਂ ਨਾਲ ਵਾਅਦਾ ਸੀ ਕਿ ਰੋਜ਼ਗਾਰ ਦਿੱਤਾ ਜਾਵੇਗਾ ਤੇ ਉਹ ਨਿਭਾਇਆ ਜਾ ਰਿਹਾ ਹੈ। ਇਸ ਵਾਅਦੇ ਨੂੰ ਪੂਰਾ ਕਰਨ ਲਈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਖੋਲ੍ਹੇ ਗਏ ਸਨ।
ਫਤਿਹਗੜ੍ਹ ਸਾਹਿਬ ਵਿਖੇ ਇਹ ਬਿਊਰੋ ਦਿਨ ਰਾਤ ਇੱਕ ਕਰ ਕੇ ਕੰਮ ਕਰ ਰਿਹਾ ਹੈ। ਲੜਕੀਆਂ ਨੂੰ ਰੁਜ਼ਗਾਰ ਦੇਣ ਲਈ ਵਿਸ਼ੇਸ਼ ਉਪਰਾਲੇ ਜਾਰੀ ਹਨ। ਫਤਿਹਗੜ੍ਹ ਸਾਹਿਬ ਸਥਿਤ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਜ਼ਰੀਏ ਸਾਲ 2020 ਦੌਰਾਨ ਜ਼ਿਲ੍ਹੇ ਦੀਆਂ ਕਰੀਬ 2100 ਲੜਕੀਆਂ ਨੂੰ ਵੱਖ ਵੱਖ ਖੇਤਰਾਂ ਵਿੱਚ ਨੌਕਰੀ ਮਿਲੀ ਤੇ ਕਰੀਬ 2600 ਲਈ ਸਵੈ ਰੋਜ਼ਗਾਰ ਸ਼ੁਰੂ ਕਰਵਾ ਕੇ ਦਿੱਤਾ ਗਿਆ।
ਇਸ ਮੌਕੇ ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਰੁਜ਼ਗਾਰ ਸਬੰਧੀ ਜਾਣਕਾਰੀ ਹਾਸਲ ਕਰਨ ਲਈ PRGKAM ਪੋਰਟਲ ਤੇ ਆਪਣਾ ਨਾਮ ਦਰਜ ਕਰਨ ਅਤੇ ਆਪਣੀ ਪ੍ਰੋਫਾਈਲ ਨੂੰ ਅਪਡੇਟ ਵੀ ਕਰਨ। ਇਸ ਤੋਂ ਇਲਾਵਾ ਚਾਹਵਾਨ ਪ੍ਰਾਰਥੀ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ, ਫਤਹਿਗੜ੍ਹ ਸਾਹਿਬ ਦੇ ਹੈਲਪਲਾਈਨ ਤੇ ਸੰਪਰਕ ਕਰਕੇ ਵੀ ਆਪਣਾ ਨਾਮ PRGKAM  ਪੋਰਟਲ ਤੇ ਦਰਜ ਕਰਵਾ ਸਕਦੇ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਰਜਿਸਟਰ ਕਰਨ ਲਈ ਰੋਜ਼ਗਾਰ ਵਿਭਾਗ ਜ਼ਰੀਏ PRGKAM ਪੋਰਟਲ ਸ਼ੁਰੂ ਕੀਤਾ ਗਿਆ ਸੀ, ਜਿਸ ‘ਤੇ ਕੋਈ ਵੀ ਚਾਹਵਾਨ ਪ੍ਰਾਰਥੀ ਆਪਣੀ ਯੋਗਤਾ ਅਨੁਸਾਰ ਆਪਣੇ ਆਪ ਨੂੰ ਰਜਿਸਟਰ ਕਰ ਸਕਦਾ ਹੈ।
ਪ੍ਰਾਰਥੀ ਵੱਲੋਂ www.pgrkam.com ਪੋਰਟਲ ‘ਤੇ ਆਪਣਾ ਮੋਬਾਇਲ ਨੰਬਰ ਭਰਨ ਉਪਰੰਤ ਓ.ਟੀ.ਪੀ. ਜਨਰੇਟ ਹੁੰਦਾ ਹੈ ਜਿਸਨੂੰ ਦਰਜ ਕਰਨ ਤੋਂ ਬਾਅਦ ਪ੍ਰਾਰਥੀ ਦੇ ਮੋਬਾਇਲ ਫੋਨ ਤੇ ਯੂਜ਼ਰਨੇਮ ਅਤੇ ਪਾਸਵਰਡ ਪ੍ਰਾਪਤ ਹੁੰਦਾ ਹੈ, ਜਿਸ ਰਾਹੀਂ ਲਾਗਇਨ ਕਰਕੇ ਪ੍ਰਾਰਥੀ ਆਪਣੀ ਯੋਗਤਾ ਅਤੇ ਹੋਰ ਵੇਰਵੇ ਦਰਜ ਕਰ ਸਕਦਾ ਹੈ।
ਪ੍ਰਾਰਥੀ ਘਰ ਬੈਠੇ ਹੀ ਆਪਣਾ ਨਾਮ ਇਸ ਪੋਰਟਲ ਤੇ ਦਰਜ ਕਰਕੇ ਰੋਜ਼ਗਾਰ ਸਬੰਧੀ ਮੌਕਿਆਂ, ਰੁਜ਼ਗਾਰ ਮੇਲਿਆਂ ਅਤੇ ਹੋਰ ਰੋਜ਼ਗਾਰ ਨਾਲ ਸਬੰਧਤ ਸਹੂਲਤਾਂ ਪ੍ਰਾਪਤ ਕਰ ਸਕਦੇ ਹਨ। ਇਸ ਪੋਰਟਲ ਤੇ ਦਰਜ ਹੋਣ ਉਪਰੰਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਫਤਹਿਗੜ੍ਹ ਸਾਹਿਬ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਜਿਵੇਂ ਕਿ ਕਰੀਅਰ ਕਾਉਂਸਲਿੰਗ, ਪਲੇਸਮੈਂਟ ਕੈਂਪ ਅਤੇ ਰੋਜ਼ਗਾਰ ਮੇਲੇ ਆਦਿ ਸਬੰਧੀ ਜਾਣਕਾਰੀ ਐੱਸ.ਐਮ.ਐੱਸ. ਰਾਹੀਂ ਪ੍ਰਾਪਤ ਹੋ ਜਾਂਦੀ ਹੈ।
ਉਹਨਾਂ ਨੌਜਵਾਨਾਂ ਤੇ ਖਾਸ ਕਰ ਕੇ ਲੜਕੀਆਂ ਨੂੰ ਅਪੀਲ ਕੀਤੀ ਕਿ ਰੋਜ਼ਗਾਰ ਸਬੰਧੀ ਪੰਜਾਬ ਸਰਕਾਰ ਦੀਆਂ ਸਕੀਮਾਂ ਦਾ ਲਾਭ ਜ਼ਰੂਰ ਲੈਣ। ਪੰਜਾਬ ਸਰਕਾਰ ਵੱਲੋਂ ਔਰਤਾਂ ਤੇ ਲੜਕੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਕਿਉਕਿ ਜੇ ਔਰਤਾਂ ਜਾਂ ਲੜਕੀਆਂ ਦਾ ਜੀਵਨ ਪੱਧਰ ਉੱਚਾ ਹੋਵੇਗਾ ਤਾਂ ਹੀ ਸਮਾਜ ਦਾ ਪੱਧਰ ਵੀ ਉੱਚਾ ਚੁੱਕਿਆ ਜਾਵੇਗਾ।
N.G.
]]>
ਪੰਜਾਬ ਸਰਕਾਰ ਵੱਲੋਂ ਵੰਡੇ ਸਮਾਰਟ ਫੋਨਾਂ ਸਦਕਾ ਵਿਦਿਆਰਥਣਾਂ ਨੂੰ ਹੋ ਰਿਹਾ ਹੈ ਲਾਭ https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%b8%e0%a8%b0%e0%a8%95%e0%a8%be%e0%a8%b0-%e0%a8%b5%e0%a9%b1%e0%a8%b2%e0%a9%8b%e0%a8%82-%e0%a8%b5%e0%a9%b0%e0%a8%a1%e0%a9%87-%e0%a8%b8%e0%a8%ae/ Sun, 24 Jan 2021 15:58:12 +0000 https://punjabi.newsd5.in/?p=88237 ਫ਼ਤਹਿਗੜ੍ਹ ਸਾਹਿਬ : ਪੰਜਾਬ ਸਰਕਾਰ ਵੱਲੋਂ ਲੜਕੀਆਂ ਦੇ ਜੀਵਨ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਪੰਜਾਬ ਸਰਕਾਰ ਵੱਲੋਂ ਵੰਡੇ ਗਏ ਸਮਾਰਟ ਫੋਨਾਂ ਦਾ ਵਿਦਿਆਰਥਣਾਂ ਨੂੰ ਪੜ੍ਹਾਈ ਸਬੰਧੀ ਬਹੁਤ ਲਾਭ ਹੋ ਰਿਹਾ ਹੈ। ਇਨ੍ਹਾਂ ਸਮਾਰਟ ਫੋਨਾਂ ਸਦਕਾ ਪੜ੍ਹਾਈ ਸਬੰਧੀ ਉਨ੍ਹਾਂ ਦੀ ਹੋਰਨਾਂ ਉਤੇ ਨਿਰਭਰਤਾ ਘਟੀ ਹੈ। ਹਲਕਾ ਫਤਿਹਗੜ੍ਹ ਸਾਹਿਬ ਸਮੇਤ ਜ਼ਿਲ੍ਹੇ ਦੇ ਕਰੀਬ 04 ਹਜ਼ਾਰ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੂੰ ਸਮਾਰਟ ਫੋਨ ਵੰਡੇ ਗਏ ਹਨ। ਹੁਣ ਤੱਕ ਇਸ ਮੁਹਿੰਮ ਤਹਿਤ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਤੇ ਵਿਦਿਆਰਥਣਾਂ
ਨੂੰ ਕਵਰ ਕੀਤਾ ਜਾ ਚੁੱਕਿਆ ਹੈ।
ਇਹ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਵਾਧਾ ਹੋਇਆ ਹੈ, ਜੋ ਪੰਜਾਬ ਸਰਕਾਰ ਵੱਲੋਂ ਸਕੂਲੀ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕੀਤੇ ਉਪਰਾਲਿਆਂ ਸਦਕਾ ਸੰਭਵ ਹੋਇਆ ਹੈ। ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਲੋਕਾਂ ਨਾਲ ਜੋ ਵੀ ਵਾਅਦਾ ਕੀਤਾ ਗਿਆ, ਉਹ ਨਿਭਾਇਆ ਗਿਆ।
ਵਿਧਾਇਕ ਨਾਗਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕੀਤਾ ਹੈ, ਜਿਸ ਨਾਲ ਸਿੱਖਿਆ ਦਾ ਮਿਆਰ ਮਿਸਾਲੀ ਤੌਰ ਉਤੇ ਉੱਪਰ ਗਿਆ ਹੈ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ, ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਾਤ ਦੇ ਰਹੇ ਹਨ।
ਸ. ਨਾਗਰਾ ਨੇ ਕਿਹਾ ਕਿ ਸਭ ਤੋਂ ਵਧੀਆ ਸਟਾਫ ਸਰਕਾਰੀ ਸਕੂਲਾਂ ਵਿੱਚ ਹੀ ਹੈ। ਪੰਜਾਬ ਸਰਕਾਰ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਸਿੱਖਿਆ ਦੇ ਮਿਆਰ ਵਿੱਚ ਵੱਡੇ ਪੱਧਰ ਉਤੇ ਸੁਧਾਰ ਹੋਇਆ ਤੇ ਹੁਣ ਲੋਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੀ ਥਾਂ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਨੂੰ ਤਰਜੀਹ ਦੇਣ ਲੱਗ ਪਏ ਹਨ।
-Nav Gill
]]>
ਵਿਧਾਇਕ ਨਾਗਰਾ ਨੇ ਵਾਲਮੀਕਿ ਧਰਮਸ਼ਾਲਾ ਦੇ ਰੂਪ ਨਿਖਾਰਨ ਦੇ ਕੰਮ ਦਾ ਆਗਾਜ਼ ਕਰਵਾਇਆ https://punjabi.newsd5.in/%e0%a8%b5%e0%a8%bf%e0%a8%a7%e0%a8%be%e0%a8%87%e0%a8%95-%e0%a8%a8%e0%a8%be%e0%a8%97%e0%a8%b0%e0%a8%be-%e0%a8%a8%e0%a9%87-%e0%a8%b5%e0%a8%be%e0%a8%b2%e0%a8%ae%e0%a9%80%e0%a8%95%e0%a8%bf-%e0%a8%a7/ Tue, 05 Jan 2021 10:53:16 +0000 https://punjabi.newsd5.in/?p=85421 ਫ਼ਤਹਿਗੜ੍ਹ ਸਾਹਿਬ, 05 ਜਨਵਰੀ
ਪੰਜਾਬ ਸਰਕਾਰ ਵੱਲੋਂ ਦਿਨ ਰਾਤ ਇੱਕ ਕਰ ਕੇ ਹਲਕਾ ਫ਼ਤਹਿਗੜ੍ਹ ਸਾਹਿਬ ਦਾ ਸਰਬਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ, ਜਿਸ ਤਹਿਤ ਹਲਕੇ ਵਿੱਚ ਕਰੋੜਾਂ ਦੇ ਵਿਕਾਸ ਕਰਵਾਏ ਜਾ ਚੁੱਕੇ ਹਨ ਤੇ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਜਾਰੀ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਵਾਰਡ ਨੰਬਰ 12, ਆਦਰਸ਼ ਨਗਰ, ਸਰਹਿੰਦ ਵਿਖੇ 04 ਲੱਖ 40 ਹਜ਼ਾਰ ਰੁਪਏ ਦੀ ਲਾਗਤ ਨਾਲ ਵਾਲਮੀਕਿ ਧਰਮਸ਼ਾਲਾ ਦਾ ਰੂਪ ਨਿਖਾਰਨ ਦੇ ਪ੍ਰੋਜੈਕਟ ਦੀ ਸ਼ੁਰੂਆਤ ਕਰਵਾਉਣ ਮੌਕੇ ਆਖੀ।
ਸ. ਨਾਗਰਾ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਪੂਰੇ ਹੋਣ ਨਾਲ ਲੋਕਾਂ ਦੀ ਚਿਰਕੋਣੀ ਮੰਗ ਪੂਰੀ ਹੋਵੇਗੀ ਤੇ ਇਸ ਧਰਮਸ਼ਾਲਾ ਦੀ ਵਰਤੋਂ ਨਾਲ ਲੋਕਾਂ ਦੇ ਵੱਖ ਵੱਖ ਕਾਰਜ ਸੌਖਿਆਂ ਸਿਰੇ ਚੜ੍ਹ ਸਕਿਆ ਕਰਨਗੇ।ਉਨ੍ਹਾਂ ਦੱਸਿਆ ਕਿ ਸਾਲ 2020 ਦੌਰਾਨ ਕੋਰੋਨਾ ਵਰਗੀ ਮਹਾਂਮਾਰੀ ਦੇ ਬਾਵਜੂਦ ਹਲਕਾ ਫ਼ਤਹਿਗੜ੍ਹ ਸਾਹਿਬ ਵਿੱਚ ਵਿਕਾਸ ਕਾਰਜ ਨਿਰੰਤਰ ਜਾਰੀ ਰਹੇ ਤੇ ਹਲਕੇ ਵਿੱਚ ਵੱਖ ਵੱਖ ਵਿਕਾਸ ਕਾਰਜਾਂ ਉਤੇ 460 ਕਰੋੜ ਰੁਪਏ ਖਰਚੇ ਗਏ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਵਿਕਾਸ ਕਾਰਜ ਪੂਰੇ ਹੋ ਚੁੱਕੇ ਹਨ ਤੇ ਬਾਕੀਆਂ ਸਬੰਧੀ ਕੰਮ ਜੰਗੀ ਪੱਧਰ ਉਤੇ ਜਾਰੀ ਹੈ। ਇਨ੍ਹਾਂ ਵਿਕਾਸ ਕਾਰਜਾਂ ਸਦਕਾ ਹਲਕਾ ਫ਼ਤਹਿਗੜ੍ਹ ਸਾਹਿਬ ਵਿਕਾਸ ਪੱਖੋਂ ਮੋਹਰੀ ਬਣਿਆ ਹੈ।ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਪੰਜਾਬ ਸਰਕਾਰ ਵਚਨਬੱਧ ਹੈ ਤੇ ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਸਾਬਕਾ ਕੌਂਸਲਰ ਗੁਰਪ੍ਰੀਤ ਸਿੰਘ ਲਾਲੀ, ਨਰੇਸ਼ ਵੇਦ ਜਨਰਲ ਸਕੱਤਰ ਆਲ ਇੰਡੀਆ ਅਲਾਹਾਬਾਦ ਬੈਂਕ ਇੰਪਲਾਈਜ਼ ਯੂਨੀਅਨ, ਵਿਨੋਦ ਵੇਦ, ਅਮਰਚੰਦ ਮੱਟੂ, ਬਲਵਿੰਦਰ ਸਿੰਘ, ਮਨੋਜ ਮੱਟੂ, ਰਾਕੇਸ਼ ਭੱਲਾ, ਸਨੀ ਬਾਲੂ, ਸੋਹਣ ਲਾਲ, ਨੀਰਜ ਚੌਹਾਨ, ਗੋਲਡੀ ਚੌਹਾਨ, ਅਨਿਲ ਕੁਮਾਰ ਵੇਦ, ਪਵਨ ਪ੍ਰੀਤ ਸਿੰਘ, ਦਿਲਪ੍ਰੀਤ ਸਹੋਤਾ, ਮੋਹਨ ਲਾਲ, ਨਿਤਿਨ, ਗੋਰੀ, ਕਾਲੀ, ਆਦਿ ਹਾਜ਼ਰ ਸਨ।
-N Gill
]]>
ਲਓ ਜੀ ! ਮੋਦੀ ਸਰਕਾਰ ਤੋਂ ਹੁਣ ਅੱਕੇ ਵਪਾਰੀ ! ਕਾਂਗਰਸੀ ਆਗੂ ਨੇ ਕਰਤਾ ਵੱਡਾ ਐਲਾਨ ! https://punjabi.newsd5.in/%e0%a8%b2%e0%a8%93-%e0%a8%9c%e0%a9%80-%e0%a8%ae%e0%a9%8b%e0%a8%a6%e0%a9%80-%e0%a8%b8%e0%a8%b0%e0%a8%95%e0%a8%be%e0%a8%b0-%e0%a8%a4%e0%a9%8b%e0%a8%82-%e0%a8%b9%e0%a9%81%e0%a8%a3-%e0%a8%85%e0%a9%b1/ Tue, 17 Nov 2020 05:57:03 +0000 https://punjabi.newsd5.in/?p=80363 ਫਤਿਹਗੜ੍ਹ ਸਾਹਿਬ : ਕੇਂਦਰ ਸਰਕਾਰ ਪੰਜਾਬ ਸੂਬੇ ਨਾਲ ਹਰ ਪੱਖੋਂ ਵਿਕਤਰਾ ਕਰ ਰਹੀ ਹੈ। ਉੱਥੇ ਹੀ ਇਸ ਵਿਤਕਰੇ ‘ਚ ਸੂਬੇ ਨੂੰ ਵਿੱਤੀ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਹਜ਼ਾਰ ਕਰੋੜ ਦੇ ਆਰ.ਡੀ.ਐਫ.ਫੰਡ ਤੇ ਦੱਸ ਹਜ਼ਾਰ ਕਰੋੜ ਤੋਂ ਵੱਧ ਜੀਐੱਸਟੀ ਤੇ ਵੀ ਰੋਕ ਲਗਾਈ ਹੋਈ ਹੈ। ਜਿਸ ਨਾਲ ਜਿੱਥੇ ਸੂਬੇ ਦਾ ਵਿਕਾਸ ਹੋਣਾ ਹੈ ਅਤੇ ਉਥੇ ਹੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਵੀ ਮਿਲੀਆਂ ਸਨ।

🔴Live | ਕਾਂਗਰਸ ‘ਚ ਫੇਰ ਪਿਆ ਆਪਸੀ ਕਲੇਸ਼ ! ਸਿੱਧੂ ਖੁਸ਼ ! ਪੰਜਾਬ ਸਬੰਧੀ ਭਾਜਪਾ ਲੀਡਰ ਦਾ ਵੱਡਾ ਬਿਆਨ!

ਵਿਧਾਇਕ ਨਾਗਰਾ ਨੇ ਕਿਹਾ ਕਿ ਕਿਸਾਨਾਂ ਵੱਲੋਂ ਰੇਲਵੇ ਟਰੈਕ ਖਾਲੀ ਕਰ ਦਿੱਤੇ ਗਏ ਹਨ। ਪ੍ਰੰਤੂ ਕੇਂਦਰ ਸਰਕਾਰ ਵੱਲੋਂ ਰੇਲ ਗੱਡੀਆਂ ਨਾ ਚਲਾ ਕੇ ਪੰਜਾਬ ਦੇ ਵਪਾਰੀਆਂ ਨੂੰ ਵੀ ਖ਼ਤਮ ਕਰਨ ਲੱਗੀ ਹੈ, ਕਿਉਂਕਿ ਪੰਜਾਬ ਦੀ ਇੰਡਸਟਰੀ ਵਾਲਿਆਂ ਨੂੰ ਰੇਲ ਗੱਡੀਆਂ ਰਾਹੀਂ ਆਉਣ ਵਾਲਾ ਕੱਚਾ ਮਾਲ ਨਾ ਮਿਲਣ ਅਤੇ ਇੰਡਸਟ੍ਰੀਅਲ ਵੱਲੋਂ ਜੋ ਮਾਲ ਤਿਆਰ ਕੀਤਾ ਹੈ। ਉਸ ਨੂੰ ਬਾਹਰ ਦੇ ਰਾਜਾਂ ‘ਚ ਸਪਲਾਈ ਕਰਨ ‘ਚ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਧਰਨੇ ‘ਤੇ ਬੈਠੇ ਕਿਸਾਨਾਂ ਲਈ ਬੁਰੀ ਖ਼ਬਰ,ਬੀਜੇਪੀ ਲੀਡਰ ਨੂੰ ਕਿਸਾਨਾਂ ਨੇ ਪਾਤੀ ਬਿਪਤਾ?

ਵਿਧਾਇਕ ਨਾਗਰਾ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਸੂਬੇ ਨੂੰ ਵਿੱਤੀ ਪੱਖੋਂ ਖੋਖਲਾ ਕਰਨਾ ਚਾਹੁੰਦੇ ਹਨ, ਕਿਉਂਕਿ ਪੰਜਾਬ ਦੇ ਲੋਕ ਝੁਕ ਕੇ ਜੋ ਕਿਸਾਨਾਂ ਲਈ ਕਾਲੇ ਖੇਤੀ ਕਾਨੂੰਨ ਪਾਸ ਕੀਤੇ ਹਨ ਉਸ ਨੂੰ ਮੰਨ ਲੈਣਗੇ। ਵਿਧਾਇਕ ਨਾਗਰਾ ਨੇ ਕਿਹਾ ਕਿ ਸਿੱਖ ਕੌਮ ਇਕ ਬਹਾਦਰ ਕੌਮ ਹੈ ਨਾ ਤਾਂ ਉਹ ਅਬਦਾਲੀ ਅਤੇ ਨਾ ਹੀ ਔਰੰਗਜ਼ੇਬ ਤੋਂ ਡਰੇ ਹਨ।

ਯੂਨੀਵਰਸਿਟੀ ‘ਚ ਮੁੜ ਪਰਤੀਆਂ ਰੌਣਕਾਂ?ਮੁੱਖ ਮੰਤਰੀ ਦੀ ਹੋ ਰਹੀ ਬੱਲੇ-ਬੱਲੇ?

ਜਿਸ ਤੋਂ ਕੇਂਦਰ ਦੀ ਮੋਦੀ ਸਰਕਾਰ ਨੂੰ ਵਾਕਫ਼ ਹੋਣਾ ਚਾਹੀਦਾ ਹੈ। ਨਾਗਰਾ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਨੂੰ ਨਾ ਡਰਾ ਸਕਦੀ ਅਤੇ ਨਾ ਹੀ ਕਾਲੇ ਕਾਨੂੰਨ ਥੋਪ ਸਕਦੀ ਹੈ।  ਨਾਲ ਹੀ ਵਿਧਾਇਕ ਨਾਗਰਾ ਨੇ ਸੁਖਬੀਰ ਤੇ ਨਿਸ਼ਾਨਾ ਕਸਦਿਆਂ ਕਿਹਾ ਕਿ ਕਾਂਗਰਸ ਕੇਂਦਰ ਸਰਕਾਰ ਵੱਲੋਂ ਸਾਰੇ ਕਾਂਗਰਸੀਆਂ ਨੂੰ ਈ ਡੀ ਅਤੇ ਇਨਕਮ ਟੈਕਸ ਦੇ ਨੋਟਿਸ ਆ ਗਏ ਪਰ ਨਾ ਸੁਖਬੀਰ ਬਾਦਲ ਤੇ ਨਾ ਬਿਕਰਮਜੀਤ ਮਜੀਠੀਆ ਅਤੇ ਆਮ ਆਦਮੀ ਪਾਰਟੀ ਦੇ ਕਿਸੇ ਨੂੰ ਵਿਅਕਤੀ ਨੂੰ ਕੋਈ ਨੋਟਿਸ ਨਹੀਂ ਆਇਆ।

ਪੰਜਾਬ ਸਰਕਾਰ ਨੇ ਖੁਸ਼ ਕਰਤੇ ਨੌਜਵਾਨ,8 ਮਹੀਨੇ ਬਾਅਦ ਸੁਣਾਇਆ ਵੱਡਾ ਫੈਸਲਾ?

ਅਕਾਲੀ ਅੰਦਰਖਾਤੇ ਕੇਂਦਰ ਸਰਕਾਰ ਨਾਲ ਮਿਲੇ ਹੋਏ ਹਨ ਅਤੇ ਕਿਸਾਨਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਤੋਂ ਦੋ ਹਜਾਰ ਬਾਈ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਹਨ। ਵਿਧਾਇਕ ਨਾਗਰਾ ਨੇ ਕਿਹਾ ਕਿ ਕਿਸਾਨ ਪੜ੍ਹੇ ਲਿਖੇ ਹਨ ਇਨ੍ਹਾਂ ਦੀਆਂ ਚਾਲਾਂ ਵਿੱਚ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਜਿੱਥੇ ਆਜ਼ਾਦੀ ਦੀ ਲੜਾਈ ਲੜੀ ਸੀ। ਉਥੇ ਹੀ ਕਿਸਾਨਾਂ ਦੀ ਵੀ ਲੜਾਈ ਕਾਂਗਰਸ ਹੀ ਲੜੇਗੀ ਅਤੇ ਕਿਸਾਨਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦਿਵਾਏ ਜਾਣਗੇ।

]]>
01.25 ਕਰੋੜ ਰੁਪਏ ਦੀ ਲਾਗਤ ਨਾਲ ਚਨਾਰਥਲ ਕਲਾਂ ਤੋਂ ਸੋਢੀਆਂ ਜਾਣ ਵਾਲੀ ਸੜਕ ਦੀ ਕੀਤੀ ਜਾ ਰਹੀ ਹੈ ਵਿਸ਼ੇਸ਼ ਰਿਪੇਅਰ: ਨਾਗਰਾ https://punjabi.newsd5.in/01-25-%e0%a8%95%e0%a8%b0%e0%a9%8b%e0%a9%9c-%e0%a8%b0%e0%a9%81%e0%a8%aa%e0%a8%8f-%e0%a8%a6%e0%a9%80-%e0%a8%b2%e0%a8%be%e0%a8%97%e0%a8%a4-%e0%a8%a8%e0%a8%be%e0%a8%b2-%e0%a8%9a%e0%a8%a8%e0%a8%be%e0%a8%b0/ Tue, 20 Oct 2020 10:40:35 +0000 https://punjabi.newsd5.in/?p=78438 ਫ਼ਤਹਿਗੜ੍ਹ ਸਾਹਿਬ, 20 ਅਕਤੂਬਰ
ਹਲਕਾ ਫ਼ਤਹਿਗੜ੍ਹ ਸਾਹਿਬ ਵਿਕਾਸ ਪੱਖੋਂ ਸੂਬੇ ਵਿੱਚੋਂ ਮਿਸਾਲ ਬਣ ਕੇ ਉੱਭਰ ਰਿਹਾ ਹੈ, ਖ਼ਾਸਤੌਰ ਉੱਤੇ ਸੜਕਾਂ ਦੇ ਨਵਨਿਰਮਾਣ ਤੇ ਵਿਸ਼ੇਸ਼ ਰਿਪੇਅਰ ਪੱਖੋਂ ਤਾਂ ਇਹ ਹਲਕਾ ਸੂਬੇ ਵਿੱਚ ਮੋਹਰੀ ਬਣ ਚੁੱਕਿਆ ਹੈ। ਇਸ ਹਲਕੇ ਨੂੰ ਵਿਕਾਸ ਪੱਖੋਂ ਮਾਡਲ ਹਲਕਾ ਬਨਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ 01.25 ਕਰੋੜ ਰੁਪਏ ਦੀ ਲਾਗਤ ਨਾਲ 07.55 ਕਿਲੋਮੀਟਰ ਚਨਾਰਥਲ ਕਲਾਂ ਤੋਂ ਸੰਗਤਪੁਰਾ ਸੋਢੀਆਂ ਜਾਣ ਵਾਲੀ 18 ਫੁੱਟ ਚੌੜੀ ਸੜਕ ਦੀ ਕੀਤੀ ਜਾ ਰਹੀ ਵਿਸ਼ੇਸ਼ ਰਿਪੇਅਰ ਤਹਿਤ ਪ੍ਰੀਮਿਕਸ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਉਂਦਿਆਂ ਆਖੀ।
ਇਸ ਮੌਕੇ ਵਿਧਾਇਕ ਨਾਗਰਾ ਨੇ ਕਿਹਾ ਕਿ ਸੰਗਤਪੁਰਾ ਸੋਢੀਆਂ ਤੋਂ ਸਾਨੀਪੁਰ ਜਾਣ ਵਾਲੀ 5.84 ਕਿਲੋਮੀਟਰ ਸੜਕ ਦੀ 1.25 ਕਰੋੜ ਰੁਪਏ ਨਾਲ ਪਹਿਲਾਂ ਹੀ ਵਿਸ਼ੇਸ਼ ਰਿਪੇਅਰ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਾਨੀਪੁਰ ਤੋਂ ਜੀ.ਟੀ ਰੋਡ ਸਰਹਿੰਦ ਤੱਕ ਜਾਣ ਵਾਲੀ ਸੜਕ ‘ਤੇ ਸੀਵਰੇਜ ਵਿਛਾਉਣ ਦਾ ਕੰਮ ਚੱਲ ਰਿਹਾ ਹੈ, ਜਿਸ ਤੋਂ ਬਾਅਦ ਉੱਥੇ ਵੀ ਪ੍ਰੀਮਿਕਸ ਪਾਇਆ ਜਾਵੇਗਾ।ਵਿਧਾਇਕ ਨਾਗਰਾ ਨੇ ਦੱਸਿਆ ਕਿ ਚਨਾਰਥਲ ਕਲਾਂ-ਸੰਗਤਪੁਰਾ ਸੋਢੀਆਂ ਸੜਕ ਹਲਕੇ ਦੀ ਮਹੱਤਵਪੂਰਨ ਸੜਕ ਹੈ ਕਿਉਂਕਿ ਇਸ ਦੇ ਬਣਨ ਨਾਲ ਹਲਕੇ ਦੇ 60-70 ਪਿੰਡਾਂ ਨੂੰ ਫਾਇਦਾ ਹੋਣਾ ਹੈ। ਇਹ ਸੜਕ ਦੋ ਜ਼ਿਲ੍ਹਿਆਂ ਫਤਹਿਗੜ੍ਹ ਸਾਹਿਬ ਤੇ ਪਟਿਆਲਾ ਨੂੰ ਆਪਸ ਵਿੱਚ ਜੋੜ ਦੀ ਹੈ।
ਸ. ਨਾਗਰਾ ਨੇ ਕਿਹਾ ਕਿ ਚਨਾਰਥਲ ਕਲਾਂ ਹਲਕੇ ਦਾ ਸਭ ਤੋਂ ਵੱਡਾ ਪਿੰਡ ਹੈ ਤੇ ਇਸ ਪਿੰਡ ਨੂੰ ਆਉਣ ਵਾਲੀ ਕੋਈ ਵੀ ਸੜਕ ਨਵਨਿਰਮਾਣ ਜਾ ਵਿਸ਼ੇਸ਼ ਰਿਪੇਅਰ ਤੋਂ ਵਾਂਝੀ ਨਹੀਂ ਛੱਡੀ ਗਈ। ਇਸ ਦੇ ਨਾਲ ਨਾਲ ਇਸ ਪਿੰਡ ਇੰਨੇ ਵਿਕਾਸ ਕਾਰਜ ਕਰਵਾਏ ਗਏ ਹਨ ਜਾਂ ਕਰਵਾਏ ਜਾ ਰਹੇ ਹਨ ਕਿ ਇਹ ਪਿੰਡ ਸੂਬੇ ਪੱਧਰ ਉਤੇ ਵਿਕਾਸ ਪੱਖੋਂ ਮੋਹਰੀ ਪਿੰਡਾਂ ਵਿੱਚ ਸ਼ੁਮਾਰ ਹੋ ਚੁੱਕਿਆ ਹੈ।
ਸ. ਨਾਗਰਾ ਨੇ ਦੱਸਿਆ ਕਿ ਹਲਕੇ ਦੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਵੱਡੇ ਪੱਧਰ ਉਤੇ ਵਿਕਾਸ ਕਾਰਜ ਜਾਰੀ ਹਨ, ਜਿਨ੍ਹਾਂ ਤਹਿਤ ਸੀਵਰੇਜ ਪਾਉਣ, ਟੋਭਿਆਂ ਦੀ ਸਫ਼ਾਈ, ਟੋਭਿਆਂ ਦੇ ਪਾਣੀ ਦੀ ਖੇਤੀ ਲਈ ਵਰਤੋਂ, ਸਟਰੀਟ ਲਾਈਟਾਂ, ਸਮਾਰਟ ਸਕੂਲ, ਪਾਰਕ, ਜਿੰਮ ਸਮੇਤ ਵੱਖ ਵੱਖ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ।
ਇਸ ਮੌਕੇ ਐੱਸ.ਡੀ.ਓ. ਦਲਜੀਤ ਸਿੰਘ ਸਿੱਧੂ, ਚੇਅਰਮੈਨ ਭੁਪਿੰਦਰ ਸਿੰਘ ਬਧੌਛੀ, ਬਲਾਕ ਸੰਮਤੀ ਮੈਂਬਰ ਲਖਵਿੰਦਰ ਸਿੰਘ ਲੱਖੀ, ਸਰਪੰਚ ਜਗਦੀਪ ਸਿੰਘ ਨੰਬਰਦਾਰ, ਮਾਰਕੀਟ ਕਮੇਟੀ ਚਨਾਰਥਲ ਦੇ ਵਾਈਸ ਚੇਅਰਮੈਨ ਇੰਦਰਪਾਲ ਸਿੰਘ, ਪਰਮਪਾਲ ਸਿੰਘ, ਜ਼ਿਲ੍ਹਾ ਪ੍ਰੈਸ ਇੰਚਾਰਜ ਪਰਮਵੀਰ ਸਿੰਘ ਟਿਵਾਣਾ, ਕ੍ਰਿਸ਼ਨ ਲਾਲ, ਗੁਰਪ੍ਰੀਤ ਸਿੰਘ ਬਾਵਾ, ਗੁਰਕ੍ਰਿਪਾਲ ਸਿੰਘ ਕੱਕੂ, ਪਰਮਜੀਤ ਸਿੰਘ, ਅਵਤਾਰ ਸਿੰਘ, ਗੁਰਸੇਵਕ ਸਿੰਘ, ਰਣਜੀਤ ਸਿੰਘ, ਕਰਮਜੀਤ  ਸਿੰਘ (ਸਾਰੇ ਪੰਚ),ਸਰਪੰਚ ਹਰਭਿੰਦਰ ਸਿੰਘ ਖਰੋੜੀ,ਕਰਨੈਲ ਸਿੰਘ ਖਰੋੜਾ,ਮਾਸਟਰ ਰੁਪਿੰਦਰ ਸਿੰਘ, ਜਸਵਿੰਦਰ ਸਿੰਘ ਜੱਸ,ਕੁਲਵੰਤ ਸਿੰਘ ਬਿਰੂ, ਲਾਡੀ ਟਿਵਾਣਾ,ਅਮਰਜੀਤ ਸਿੰਘ,ਸੁਰਜੀਤ ਸਿੰਘ,ਹਾਕਮ ਸਿੰਘ,ਰਣਬੀਰ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ।
-NAV GILL
]]>
ਵਿਧਾਇਕ ਨਾਗਰਾ ਵੱਲੋਂ ਪਿੰਡ ਬਾਗ਼ ਸਿਕੰਦਰ ਦਾ ਸਟੇਡੀਅਮ ਲੋਕਾਂ ਨੂੰ ਸਮਰਪਿਤ https://punjabi.newsd5.in/%e0%a8%b5%e0%a8%bf%e0%a8%a7%e0%a8%be%e0%a8%87%e0%a8%95-%e0%a8%a8%e0%a8%be%e0%a8%97%e0%a8%b0%e0%a8%be-%e0%a8%b5%e0%a9%b1%e0%a8%b2%e0%a9%8b%e0%a8%82-%e0%a8%aa%e0%a8%bf%e0%a9%b0%e0%a8%a1-%e0%a8%ac/ Sun, 04 Oct 2020 04:47:35 +0000 https://punjabi.newsd5.in/?p=77080 ਫ਼ਤਹਿਗੜ੍ਹ ਸਾਹਿਬ, 04 ਅਕਤੂਬਰ
ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਪਿੰਡ ਬਾਗ਼ ਸਿਕੰਦਰ ਵਿਚਲੇ ਸਟੇਡੀਅਮ ਨੂੰ ਲੋਕਾਂ ਨੂੰ ਸਮਰਪਿਤ ਕਰਦਿਆਂ ਆਖਿਆ ਕਿ ਨੌਜਵਾਨ ਹੀ ਦੇਸ਼ ਦਾ ਭਵਿੱਖ ਹਨ ਤੇ ਸੁਨਹਿਰੀ ਭਵਿੱਖ ਲਈ ਨੌਜਵਾਨਾਂ ਦਾ ਸਿਹਤਮੰਦ ਹੋਣਾ ਲਾਜ਼ਮੀ ਹੈ। ਇਸੇ ਦੇ ਮੱਦੇਨਜ਼ਰ ਪਿੰਡਾਂ ਵਿੱਚ ਸਟੇਡੀਅਮ ਤਿਆਰ ਕੀਤੇ ਜਾ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਨੌਜਵਾਨ ਖੇਡਾਂ ਨਾਲ ਜੁੜ ਕੇ ਤੰਦਰੁਸਤ ਰਹਿਣ ਤੇ ਹਰ ਖੇਤਰ ਵਿੱਚ ਮੱਲਾਂ ਮਾਰਨ।  ਸ. ਨਾਗਰਾ ਨੇ ਦੱਸਿਆ ਕਿ ਜ਼ਿਲ੍ਹੇ ਦੇ 31 ਪਿੰਡਾਂ ਵਿੱਚ ਕਰੀਬ 06 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਸਟੇਡੀਅਮ ਬਣਾਏ ਜਾ ਰਹੇ ਹਨ, ਜਿਨ੍ਹਾਂ ਵਿੱਚ 01 ਮਾਡਲ ਸਟੇਡੀਅਮ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਹਲਕਾ ਫ਼ਤਹਿਗੜ੍ਹ ਸਾਹਿਬ ਦੇ 18 ਪਿੰਡਾਂ ਵਿੱਚ ਕਰੀਬ 03 ਕਰੋੜ 60 ਲੱਖ ਰੁਪਏ ਦੀ ਲਾਗਤ ਨਾਲ ਅਜਿਹੇ ਸਟੇਡੀਅਮ ਬਣ ਰਹੇ ਹਨ।
ਹਲਕਾ ਫ਼ਤਹਿਗੜ੍ਹ ਸਾਹਿਬ ਦੇ ਹੋਰ ਜਿਹੜੇ ਪਿੰਡਾਂ ਵਿੱਚ ਇਹ ਸਟੇਡੀਅਮ ਬਣਾਏ ਜਾ ਰਹੇ ਹਨ, ਉਨ੍ਹਾਂ ਵਿੱਚ ਜੱਲਾ, ਸੰਗਤਪੁਰ ਸੋਢੀਆਂ, ਚਨਾਰਥਲ ਕਲਾਂ, ਚਨਾਰਥਲ ਖੁਰਦ, ਨਬੀਪੁਰ, ਬ੍ਰਾਹਮਣ ਮਾਜਰਾ, ਮੂਲੇਪੁਰ, ਪੰਜੋਲੀ ਕਲਾਂ, ਸਾਨੀਪੁਰ,  ਮੁਹੰਮਦੀਪੁਰ, ਮਹੱਦੀਆਂ, ਕੋਟਲਾ ਬਜਵਾੜਾ, ਧੀਰਪੁਰ ਅਤੇ ਭਗੜਾਣਾ ਸ਼ਾਮਲ ਹਨ। ਸ. ਨਾਗਰਾ ਨੇ ਕਿਹਾ ਕਿ ਕਿਸੇ ਵੀ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਉਸ ਸਮਾਜ ਦੇ ਲੋਕਾਂ ਦਾ ਸਰੀਰਕ ਤੇ ਮਾਨਸਿਕ ਤੌਰ ਉਤੇ ਤੰਦਰੁਸਤ ਹੋਣਾ ਜ਼ਰੂਰੀ ਹੈ ਤੇ ਮਾਨਸਿਕ ਤੰਦਰੁਸਤੀ ਵਿੱਚ ਸਰੀਰਕ ਤੰਦਰੁਸਤੀ ਦਾ ਅਹਿਮ ਯੋਗਦਾਨ ਹੁੰਦਾ ਹੈ। ਖੁਸ਼ਹਾਲ ਪੰਜਾਬ ਦੀ ਸਿਰਜਣਾ ਲਈ ਪੰਜਾਬ ਦੇ ਲੋਕਾਂ ਤੇ ਖ਼ਾਸਕਰ ਕੇ ਸੂਬੇ ਦੇ ਨੌਜਵਾਨਾਂ ਦਾ ਤੰਦਰੁਸਤ ਹੋਣਾ ਲਾਜ਼ਮੀ ਹੈ। ਸੋ ਪੰਜਾਬ ਦੀ ਖੁਸ਼ਹਾਲੀ ਵੱਲ ਕਦਮ ਪੁੱਟਦਿਆਂ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਸਟੇਡੀਅਮ ਬਣਾਏ ਜਾ ਰਹੇ ਹਨ ਤੇ ਲੋਕਾਂ ਨੂੰ ਸਮਰਪਿਤ ਕੀਤੇ ਜਾ ਰਹੇ ਹਨ।
ਇਸ ਮੌਕੇ ਸ. ਨਾਗਰਾ ਨੇ ਸਟੇਡੀਅਮ ਵਿੱਚ ਖਿਡਾਰੀਆਂ ਨਾਲ ਫੁਟਬਾਲ ਵੀ ਖੇਡੀ ਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਮਿਹਨਤ ਕਰ ਕੇ ਸੂਬੇ ਤੇ ਦੇਸ਼ ਦਾ ਨਾਂ ਰੌਸ਼ਨ ਕਰਨ ਲਈ ਪ੍ਰੇਰਿਆ। ਸਟੇਡੀਅਮ ਲੋਕਾਂ ਨੂੰ ਸਮਰਪਿਤ ਕਰਨ ਸਬੰਧੀ ਕਰਵਾਏ ਸਮਾਗਮਾਂ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰੀਕ ਸਿੰਘ ਸਿੱਧੂ, ਐਕਸੀਅਨ ਪੰਚਾਇਤੀ ਰਾਜ ਜਸਬੀਰ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਰਾਹੁਲਦੀਪ ਸਿੰਘ, ਜ਼ਿਲ੍ਹਾ ਮੀਡੀਆ ਇੰਚਾਰਜ ਪਰਮਵੀਰ ਸਿੰਘ ਟਿਵਾਣਾ, ਸ਼ਾਹਬਾਜ਼ ਸਿੰਘ ਨਾਗਰਾ, ਰਣਜੀਤ ਕੌਰ ਸਰਪੰਚ, ਹਰਜਿੰਦਰ ਸਿੰਘ, ਬਲਵਿੰਦਰ ਸਿੰਘ, ਕੁਲਜੀਤ ਕੌਰ, ਚਰਨਜੀਤ ਕੌਰ, ਗੁਰਪ੍ਰੀਤ ਕੌਰ, ਜਸਵੀਰ ਸਿੰਘ, ਜੰਗੀਰ ਸਿੰਘ, ਡਾ. ਗੁਰਮੁੱਖ ਸਿੰਘ, ਅੰਮ੍ਰਿਤਪਾਲ ਸਿੰਘ, ਸੰਦੀਪ ਸਿੰਘ ਸਨ
-NAV GILL

]]>