KMP – D5 News https://punjabi.newsd5.in Truth Seeking News Network. Sat, 10 Apr 2021 04:49:55 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png KMP – D5 News https://punjabi.newsd5.in 32 32 ਕਿਸਾਨ 24 ਘੰਟਿਆਂ ਲਈ ਬੰਦ ਕਰਨਗੇ KMP ਹਾਈਵੇਅ, ਐਂਬੂਲੈਂਸ ਨੂੰ ਮਿਲੇਗੀ ਛੋਟ https://punjabi.newsd5.in/%e0%a8%95%e0%a8%bf%e0%a8%b8%e0%a8%be%e0%a8%a8-24-%e0%a8%98%e0%a9%b0%e0%a8%9f%e0%a8%bf%e0%a8%86%e0%a8%82-%e0%a8%b2%e0%a8%88-%e0%a8%ac%e0%a9%b0%e0%a8%a6-%e0%a8%95%e0%a8%b0%e0%a8%a8%e0%a8%97%e0%a9%87-kmp/ Sat, 10 Apr 2021 04:49:55 +0000 https://punjabi.newsd5.in/?p=99371 ਨਵੀਂ ਦਿੱਲੀ : ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਨੂੰ ਦਿੱਲੀ ਦੀਆਂ ਸੀਮਾਵਾਂ ‘ਤੇ ਵੀਰਵਾਰ ਨੂੰ 135 ਦਿਨ ਹੋ ਚੁੱਕੇ ਹਨ। ਅਜਿਹੇ ‘ਚ ਕਿਸਾਨ ਮੋਰਚਾ ਅੰਦੋਲਨ ਨੂੰ ਤੇਜ਼ ਕਰਨ ਲਈ ਅੱਜ ਕੇਐਮਪੀ ਹਾਈਵੇਅ ਨੂੰ 24 ਘੰਟਿਆ ਲਈ ਬੰਦ ਕੀਤਾ ਜਾ ਰਿਹਾ ਹੈ। ਜਾਮ ‘ਚ ਲਾਸ਼ਾਂ ਵਾਲੇ ਵਾਹਨ, ਐਬੂਲੇਂਸ, ਵਿਆਹ ਵਾਹਨ, ਜ਼ਰੂਰੀ ਚੀਜ਼ਾਂ ਵਾਲੇ ਵਾਹਨਾਂ ਨੂੰ ਛੋਟ ਦਿੱਤੀ ਜਾਵੇਗੀ। ਜੇਕਰ ਔਰਤਾਂ ਦੀ ਗੱਡੀ ਫਸ ਜਾਂਦੀ ਹੈ ਤਾਂ ਉਨ੍ਹਾਂ ਨੂੰ ਹੇਠਾਂ ਉੱਤਰਨ ਦੀ ਛੋਟ ਦਿੱਤੀ ਜਾਵੇਗੀ।

🔴LIVE| KMP ਰੋਡ ’ਤੇ ਲੰਮੇ ਪਏ ਕਿਸਾਨ,ਸਿਧਾਣਾ ਨਾਲ ਪੁਲਿਸ ਦੇ ਟਾਕਰੇ!ਟੁੱਟੇ ਬੈਰੀਕੇਟ!ਪੁਲਿਸ ਨੂੰ ਭਾਜੜਾ

ਸੰਯੁਕਤ ਕਿਸਾਨ ਮੋਰਚੇ ਨੇ ਇਸ ਬੰਦ ਨੂੰ ਲੈ ਕੇ ਕਿਹਾ ਹੈ, ‘‘ਅਸੀ ਸਾਰੇ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਬੰਦ ਦੇ ਦੌਰਾਨ ਹਾਈਵੇਅ ‘ਤੇ ਲੋਕਾਂ ਦੇ ਨਾਲ ਚੰਗਾ ਵਿਵਹਾਰ ਕੀਤਾ ਜਾਵੇਗਾ।’’ ਦਿੱਲੀ ਦੀਆਂ ਸੀਮਾਵਾਂ ‘ਤੇ ਚਲੇ ਅੰਦੋਲਨ ਨੂੰ ਕਿਸਾਨ ਇੱਕ ਮਜ਼ਬੂਤ ਧਾਰ ਦੇਣ ‘ਚ ਲੱਗੇ ਹੋਏ ਹਨ, ਇਹੀ ਵਜ੍ਹਾ ਹੈ ਕਿ ਕਿਸਾਨ ਲਗਾਤਾਰ ਨਵੀਆਂ – ਨਵੀਆਂ ਰੂਪ ਰੇਖਾ ਤਿਆਰ ਕਰ ਰਹੇ ਹਨ। ਹਾਲਾਂਕਿ ਇਸ ਤੋਂ ਪਹਿਲਾਂ ਵੀ ਕਿਸਾਨਾਂ ਨੇ ਕਈ ਰਣਨੀਤੀ ਬਣਾਈ ਤਾਂ ਕਿ ਸਰਕਾਰ ‘ਤੇ ਦਬਾਅ ਪਾਇਆ ਜਾ ਸਕੇ,  ਪਰ ਇਸ ਸਭ ਦੇ ਬਾਵਜੂਦ ਸਰਕਾਰ ਅਤੇ ਕਿਸਾਨ ਆਗੂਆਂ ਦੇ ‘ਚ ਹੁਣ ਤੱਕ ਕੋਈ ਗੱਲ ਬਾਤ ਨਹੀਂ ਹੋਈ।

ਲਓ ਕਿਸਾਨਾਂ ਨੇ KMP ਰੋਡ ਕਰਤਾ ਜਾਮ,ਪੁਲਿਸ ਨਾਲ ਹੋਏ ਸਿੱਧੇ ਟਾਕਰੇ,ਮੁੜੀ ਪਿੱਛੇ!

ਮੋਰਚੇ ਨੇ ਦੱਸਿਆ, ‘‘ਅਸੀ ਸਾਰੇ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਕੇਐਮਪੀ ਬੰਦ ਦੇ ਦੌਰਾਨ ਆਮ ਨਾਗਰਿਕਾਂ ਦੇ ਨਾਲ ਚੰਗਾ ਵਰਤਾਓ ਕੀਤਾ ਜਾਵੇਗਾ ਅਤੇ ਇਹ ਸਭ  ਸ਼ਾਂਤਮਈ ਰਹੇਗਾ। ਨਾਲ ਹੀ ਅਸੀਂ ਆਮ ਨਾਗਰਿਕਾਂ ਨੂੰ ਅਪੀਲ ਕਰਦੇ ਹਾਂ ਕਿ  ਕਿ ਅੰਨਦਾਤਾ ਦੇ ਸਨਮਾਨ ‘ਚ ਇਸ ਪ੍ਰੋਗਰਾਮ ‘ਚ ਆਪਣਾ ਸਹਿਯੋਗ ਦਿਓ। ’ਗਾਜੀਪੁਰ ਬਾਰਡਰ ‘ਤੇ ਬੈਠੇ ਕਿਸਾਨ ਵੀ ਡਾਸਨਾ ‘ਤੇ ਪਹੁੰਚ ਹਾਈਵੇਅ ਨੂੰ ਜਾਮ ਕਰਨਗੇ। ਇਸ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਵੀ ਨਾਲ ਰਹਿਣਗੇ।

]]>