kiran kher – D5 News https://punjabi.newsd5.in Truth Seeking News Network. Sat, 08 May 2021 07:23:18 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png kiran kher – D5 News https://punjabi.newsd5.in 32 32 ਕੋਰੋਨਾ ਵੈਕਸੀਨ ਲਗਵਾਉਂਦੇ ਹੋਏ ਸਪਾਟ ਹੋਈ ਕਿਰਨ ਖੇਰ, ਸੋਸ਼ਲ ਮੀਡੀਆ ‘ਤੇ ਉੱਡ ਰਹੀਆਂ ਮੌਤ ਦੀਆਂ ਅਫਵਾਹਾਂ https://punjabi.newsd5.in/%e0%a8%95%e0%a9%8b%e0%a8%b0%e0%a9%8b%e0%a8%a8%e0%a8%be-%e0%a8%b5%e0%a9%88%e0%a8%95%e0%a8%b8%e0%a9%80%e0%a8%a8-%e0%a8%b2%e0%a8%97%e0%a8%b5%e0%a8%be%e0%a8%89%e0%a8%82%e0%a8%a6%e0%a9%87-%e0%a8%b9/ Sat, 08 May 2021 07:23:18 +0000 https://punjabi.newsd5.in/?p=103648 ਨਵੀਂ ਦਿੱਲੀ : ਅਦਾਕਾਰਾ ਅਤੇ ਬੀਜੇਪੀ ਸੰਸਦ ਮੈਂਬਰ ਕਿਰਨ ਖੇਰ ਕੈਂਸਰ ਨਾਲ ਜੰਗ ਲੜ ਰਹੀ ਹੈ। ਉਥੇ ਹੀ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਮੌਤ ਦੀਆਂ ਖਬਰਾਂ ਵੀ ਵਾਇਰਲ ਹੋ ਰਹੀਆਂ ਹਨ। ਅਜਿਹੇ ‘ਚ ਇਨ੍ਹਾਂ ਅਫਵਾਹਾਂ ‘ਤੇ ਲਗਾਮ ਲਗਾਉਣ ਲਈ ਕਿਰਨ ਖੇਰ ਆਪਣੇ ਆਪ ਸਪਾਟ ਹੋਈ, ਜਦੋਂ ਉਹ ਆਪਣੀ ਵੈਕਸੀਨ ਦੀ ਦੂਜੀ ਡੋਜ਼ ਲਗਵਾਉਣ ਆਈ।

🔴LIVE| ਸੁਪਰੀਮ ਕੋਰਟ ਦਾ ਮੋਦੀ ਨੂੰ ਝਟਕਾ,ਜਾਰੀ ਕੀਤਾ ਫਰਮਾਨ!ਕਿਸਾਨਾਂ ਨੇ ਭਜਾ-ਭਜਾ ਕੁੱਟੀ ਪੁਲਿਸ,ਘੇਰਿਆ ਮੰਤਰੀ!

ਅਨੁਪਮ ਨੇ ਇੰਸਟਾਗ੍ਰਾਮ ‘ਤੇ ਵੈਕਸੀਨ ਸੈਂਟਰ ਤੋਂ ਫੋਟੋਆਂ ਸ਼ੇਅਰ ਕੀਤੀਆਂ ਹਨ ਜਿਸ ‘ਚ ਉਹ ਪੂਰੇ ਪਰਿਵਾਰ ਦੇ ਨਾਲ ਨਜ਼ਰ ਆ ਰਹੇ ਹਨ। ਅਦਾਕਾਰ ਨੇ ਵੈਕਸੀਨ ਲਗਵਾਉਂਦੇ ਹੋਏ ਆਪਣਾ ਵੀਡ‍ੀਓ ਪਾਇਆ ਹੈ। ਇਸ ਤੋਂ ਬਾਅਦ ਫੋਟੋਆਂ ਦੀ ਕੜੀ ‘ਚ ਕਿਰਨ ਖੇਰ ਦੀ ਤਾਜ਼ਾ ਤਸਵੀਰ ਵੀ ਸਾਂਝਾ ਕੀਤੀ ਹੈ।

]]>
ਪੰਜਾਬ ਖਿਲਾਫ਼ ਵੱਡੀ ਸਾਜਿਸ਼, ਕੇਂਦਰ ਨੇ ਜੜ੍ਹਾਂ ਨੂੰ ਹੱਥ ਪਾਇਆ https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%96%e0%a8%bf%e0%a8%b2%e0%a8%be%e0%a8%ab%e0%a8%bc-%e0%a8%b5%e0%a9%b1%e0%a8%a1%e0%a9%80-%e0%a8%b8%e0%a8%be%e0%a8%9c%e0%a8%bf%e0%a8%b8%e0%a8%bc/ Tue, 24 Dec 2019 04:11:07 +0000 https://punjabi.newsd5.in/?p=58232 ਮੋਹਾਲੀ : ਮੋਹਾਲੀ ਦੀ ਜ਼ਮੀਨ ‘ਤੇ ਬਣੇ ਏਅਰਪੋਰਟ ਨੂੰ ਲੈ ਕੇ ਇਕ ਵਾਰ ਫੇਰ ਸਿਆਸੀ ਜੰਗ ਸ਼ੁਰੂ ਹੋ ਗਈ ਹੈ। ਜਿਸ ‘ਚ ਚੰਡੀਗੜ੍ਹ ਤੋਂ ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ ਨੇ ਬਿਆਨ ਦੇ ਕੇ ਬਲਦੀ ਅੱਗ ‘ਚ ਘਿਓ ਪਾਉਣ ਦਾ ਕੰਮ ਕੀਤਾ ਹੈ। ਸਭ ਤੋਂ ਪਹਿਲਾਂ ਵਿਵਾਦ ਦੀ ਜੜ੍ਹ ਦੱਸਦੇ ਹਾਂ ਦਰਅਸਲ ਮੋਹਾਲੀ ‘ਚ ਬਣੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਚੰਡੀਗੜ੍ਹ ਏਅਰਪੋਰਟ ਰੱਖਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਬਾਰੇ ਪਿਛਲੇ ਦਿਨੀਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਕ ਪੱਤਰ ਪੰਜਾਬ ਸਰਕਾਰ ਦੇ ਸਿਵਲ ਐਵੀਏਸ਼ਨ ਵਿਭਾਗ ਨੂੰ ਲਿਖਿਆ ਗਿਆ ਸੀ।

Big news | ਪੰਜਾਬ ਖਿਲਾਫ਼ ਵੱਡੀ ਸਾਜਿਸ਼ | ਕੇਂਦਰ ਨੇ ਜੜ੍ਹਾਂ ਨੂੰ ਹੱਥ ਪਾਇਆ

ਇਤਰਾਜ਼ ਸੀ ਕਿ ਏਅਰਪੋਰਟ ਦੇ ਨਾਮ ਅੱਗੋਂ ਚੰਡੀਗੜ੍ਹ ਹਟਾ ਕੇ ਮੋਹਾਲੀ ਨਾ ਕੀਤਾ ਜਾਵੇ। ਪੱਤਰ ‘ਚ ਇਹ ਵੀ ਲਿਖਿਆ ਕਿ ਚੰਡੀਗੜ੍ਹ ‘ਚ ‘ਚੰਡੀ’ ਸ਼ਬਦ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੈ। ਇਸ ‘ਤੇ ਜਦੋਂ ਸਵਾਲ ਮੈਂਬਰ ਪਾਰਲੀਮੈਂਟ ਕਿਰਨ ਖੇਰ ਨੂੰ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਮੋਹਾਲੀ ਨੂੰ ਕੌਣ ਜਾਣਦਾ ਹੈ। ਕਿਰਨ ਖੇਰ ਦੇ ਬਿਆਨ ‘ਤੇ ਵਿਵਾਦ ਛਿੜਨਾ ਲਾਜ਼ਮੀ ਸੀ ਕਿਉਂਕਿ ਇਕ ਪਾਸੇ ਪੰਜਾਬ ਦੇ ਹਿੱਸੇ ਮੁਹਾਲੀ ਦੀ ਜ਼ਮੀਨ ‘ਤੇ ਬਣੇ ਏਅਰਪੋਰਟ ਦਾ ਮਸਲਾ ਤੇ ਦੂਜੇ ਪਾਸੇ ਕਿਰਨ ਖੇਰ ਦਾ ਮੋਹਾਲੀ ਬਾਰੇ ਵਿਵਾਦਿਤ ਬਿਆਨ ਕਾਂਗਰਸੀ ਮੰਤਰੀਆਂ ਤੇ ਲੀਡਰਾਂ ਨੂੰ ਰਾਸ ਨਹੀਂ ਆਇਆ।

ਰੇੜਕਾ ਸ਼ਹੀਦ ਭਗਤ ਸਿੰਘ ਦੇ ਨਾਮ ‘ਤੇ ਏਅਰਪੋਰਟ ਦਾ ਨਾਮ ਰੱਖਣ ਦਾ ਵੀ ਨਾਲੋ ਨਾਲ ਚੱਲਦਾ ਆ ਰਿਹਾ ਹੈ। ਦੂਜੇ ਪਾਸੇ ਕਾਂਗਰਸੀ ਆਗੂ ਪਵਨ ਬਾਂਸਲ ਕਿਰਨ ਖੇਰ ਦੇ ਬਿਆਨ ਦੀ ਹਮਾਇਤ ਕਰ ਰਹੇ ਹਨ ਪਰ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਕਹਿਣਾ ਹੈ ਕਿ ਇਸ ਏਅਰਪੋਰਟ ਨੂੰ ਪੰਜਾਬ ਦੀ ਪਹਿਚਾਣ ਦਿੱਤੀ ਜਾਵੇ।ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਕੇਂਦਰ ਦੀ ਨੀਅਤ ‘ਤੇ ਸਵਾਲ ਚੁੱਕੇ ਹਨ। ਸੋ ਹੁਣ ਇਕ ਵਾਰ ਫੇਰ ਮਸਲਾ ਏਅਰਪੋਰਟ ਦੇ ਨਾਮ ‘ਤੇ ਆ ਕੇ ਟਿਕ ਜਾਂਦਾ ਹੈ।

ਇੰਝ ਲਿਆਊ ਹਨੀਪ੍ਰੀਤ ਡੇਰਾ ਮੁਖੀ ਨੂੰ ਬਾਹਰ!, ਕੈਪਟਨ ਅਮਰਿੰਦਰ ਸਿੰਘ ਨੇ ਵੀ ਦਿੱਤਾ ਸਾਥ

ਗੱਲ ਫੇਰ ਤੋਂ ਪੰਜਾਬ ਦੇ ਹੱਕ ਦੀ ਹੁੰਦੀ ਹੈ ਨਾ ਤਾਂ ਚੰਡੀਗੜ੍ਹ ‘ਤੇ ਪੰਜਾਬ ਦਾ ਹੱਕ ਲੈਣ ਲਈ ਸਿਆਸੀ ਇੱਛਾ ਸ਼ਕਤੀ ਨਾਲ ਹੰਭਲਾ ਮਾਰਿਆ ਗਿਆ ਤੇ ਨਾ ਹੀ ਪੰਜਾਬ ਦੇ ਹੱਕਾਂ ਦੀ ਪੂਰਤੀ ਲਈ ਕੇਂਦਰ ਨਾਲ ਮੱਥਾ ਲਾਇਆ ਗਿਆ। ਸੋ ਹੁਣ ਕੈਪਟਨ ਸਰਕਾਰ ਆਪਣੇ ਸਟੈਂਡ ‘ਤੇ ਕਾਇਮ ਰਹਿੰਦੀ ਹੈ ਜਾਂ ਨਹੀਂ ਜਾਂ ਫੇਰ ਕੇਂਦਰ ਦੀ ਦਖ਼ਲਅੰਦਾਜ਼ੀ ਇਕ ਵਾਰ ਫੇਰ ਪੰਜਾਬ ਦੇ ਹੱਕਾਂ ‘ਤੇ ਭਾਰੀ ਪਵੇਗੀ ਇਹ ਵੇਖਣਾ ਲਾਜ਼ਮੀ ਹੋਵੇਗਾ।

]]>
ਬਾਹਰ ਇੱਕ ਦੂਜੇ ਖਿਲਾਫ਼ ਬੜ੍ਹਕਾਂ, ਅੰਦਰ ਕਿੱਕਲੀਆਂ, ਕਮਾਲ ਐ ! (ਵੀਡੀਓ) https://punjabi.newsd5.in/%e0%a8%ac%e0%a8%be%e0%a8%b9%e0%a8%b0-%e0%a8%87%e0%a9%b1%e0%a8%95-%e0%a8%a6%e0%a9%82%e0%a8%9c%e0%a9%87-%e0%a8%96%e0%a8%bf%e0%a8%b2%e0%a8%be%e0%a8%ab-%e0%a8%ac%e0%a9%9c%e0%a9%8d%e0%a8%b9%e0%a8%95/ Sat, 02 Feb 2019 10:12:33 +0000 https://punjabi.newsd5.in/?p=42625 ਚੰਡੀਗੜ੍ਹ : ਹਾਲ ਹੀ ਵਿੱਚ ਸੋਸ਼ਲ ਮੀਡੀਆ ’ਤੇ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸਮਰਿਤੀ ਇਰਾਨੀ, ਕਿਰਨ ਖੇਰ ਤੇ ਹੋਰ ਕਿੱਕਲੀ ਪਾਉਂਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਸਾਰੀਆਂ ਮਹਿਲਾ ਮੰਤਰੀ ਕਾਫੀ ਖ਼ੁਸ਼ ਤੇ ਮਸਤੀ ਕਰਦੀਆਂ ਨਜ਼ਰ ਆ ਰਹੀਆਂ ਹਨ। ਹਰਸਿਮਰਤ ਕੌਰ ਬਾਦਲ ਨੇ ਸਮਰਿਤੀ ਇਰਾਨੀ ਨਾਲ ਕਿੱਕਲੀ ਪਾਈ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ਖ਼ਾਤੇ ’ਤੇ ਇਹ ਵੀਡੀਓ ਸਾਂਝੀ ਕਰਦਿਆਂ ਖ਼ੁਸ਼ੀ ਦਾ ਇਜ਼ਹਾਰ ਕੀਤਾ।

Read Also ਪਾਕਿਸਤਾਨੀ ਸਟੇਜ ‘ਤੇ ਰੋਣ ਲੱਗੀ ਹਰਸਿਮਰਤ ਬਾਦਲ (ਵੀਡੀਓ)

ਉਨ੍ਹਾਂ ਲਿਖਿਆ ਕਿ ਕੁਝ ਪਲਾਂ ਲਈ ਉਹ ਇਕੱਠੇ ਖੇਡਦੇ ਅਤੇ ਨੱਚਦੇ ਬੱਚੇ ਬਣ ਗਏ ਸੀ। ਉਨ੍ਹਾਂ ਜਾਣਿਆ ਕਿ ਉਹ ਅਜੇ ਵੀ ਕਿੱਕਲੀ ਪਾਉਂਦੇ ਹੋਏ ਹਵਾ ਦੇ ਬੁੱਲੇ ਵਾਂਗ ਘੁੰਮ ਸਕਦੇ ਹਸੀ ਅਤੇ ਉਨ੍ਹਾਂ ਅੰਦਰੋਂ ਬਚਪਨ ਵਾਂਗ ਹੀ ਹਾਸਾ ਆਪ ਮੁਹਾਰੇ ਫੁੱਟਦਾ ਹੈ। ਉਨ੍ਹਾਂ ਹੋਰ ਮੁਸਕੁਰਾਉਣ, ਖੁੱਲ੍ਹ ਕੇ ਨੱਚਣ ਅਤੇ ਜ਼ਿੰਦਗੀ ਨੂੰ ਹੋਰ ਜ਼ਿੰਦਾਦਿਲੀ ਨਾਲ ਮਾਣਨ ਦੀ ਕਾਮਨਾ ਕੀਤੀ। ਇਸ ਦੌਰਾਨ ਸਾਰੇ ਜਣੇ ਬਾਦਲਾਂ ਦੇ ਨਿਵਾਸ ਪੁੱਜੇ ਹੋਏ ਸਨ।

ਸਰਦੀ ਦੀ ਨਿੱਘੀ ਧੁੱਪ, ਦੋਸਤਾਂ ਦੀ ਮਹਿਫ਼ਿਲ, ਗੀਤ-ਸੰਗੀਤ ਅਤੇ ਮਸਤੀ ਵਿੱਚ ਨੱਚਣਾ। ਕਦੇ ਕਦੇ, ਜਦੋਂ ਤੁਹਾਨੂੰ ਇਸਦੀ ਉਮੀਦ ਵੀ ਨਹੀਂ ਹੁੰਦੀ, ਜ਼ਿੰਦਗੀ ਤੁਹਾਡੇ 'ਤੇ ਆਪਣਾ ਜਾਦੂ ਬਿਖੇਰਦੀ ਹੈ, ਤੇ ਬਿਲਕੁਲ ਅਜਿਹਾ ਹੀ ਕੱਲ੍ਹ ਬਾਅਦ ਦੁਪਹਿਰ ਸਾਡੇ ਨਾਲ ਹੋਇਆ, ਜਦੋਂ ਦੁਪਹਿਰ ਦਾ ਖਾਣਾ ਅਤੀਤ ਦੀ ਇੱਕ ਫ਼ੇਰੀ ਬਣ ਗਿਆ। ਕੁਝ ਪਲਾਂ ਲਈ, ਅਸੀਂ ਇਕੱਠੇ ਖੇਡਦੇ ਅਤੇ ਨੱਚਦੇ, ਬੱਚੇ ਬਣ ਗਏ ਸਾਂ। ਮੈਂ ਜਾਣਿਆ ਕਿ ਅਸੀਂ ਅਜੇ ਵੀ ਕਿੱਕਲੀ ਪਾਉਂਦੀਆਂ ਹੋਈਆਂ ਹਵਾ ਦੇ ਬੁੱਲੇ ਵਾਂਗਰ ਘੁੰਮ ਸਕਦੀਆਂ ਹਾਂ, ਤੇ ਸਾਡੇ ਅੰਦਰੋਂ ਬਚਪਨ ਵਾਂਗ ਹੀ ਹਾਸਾ ਆਪ ਮੁਹਾਰੇ ਫੁੱਟਦਾ ਹੈ। ਅਜਿਹੀਆਂ ਮਨਮੌਜੀ ਭਰੀਆਂ ਘੜੀਆਂ ਨਾਲ ਪਰਮਾਤਮਾ ਹਰ ਦੇਸ਼ਵਾਸੀ ਨੂੰ ਅਨੰਤ ਕਾਲ ਤੱਕ ਨਿਵਾਜ਼ੇ। ਪਰਮਾਤਮਾ ਕਰੇ ਕਿ ਅਸੀਂ ਇੱਕ ਦੂਜੇ ਦਾ ਸਾਥ ਦੇਣ ਲਈ ਹੱਥ ਹੋਰ ਵਧਾਈਏ, ਹੋਰ ਮੁਸਕੁਰਾਈਏ, ਹੋਰ ਖੁੱਲ੍ਹ ਕੇ ਨੱਚੀਏ ਤੇ ਜ਼ਿੰਦਗੀ ਨੂੰ ਹੋਰ ਜ਼ਿੰਦਾਦਿਲੀ ਨਾਲ ਮਾਣੀਏ।Winter sun, the company of friends, a song and an impromptu dance. Sometimes, when you least expect it, life works its magic on you, like it did on us yesterday afternoon, when a routine lunch became a trip back in time. For a few moments, we were children playing and dancing together. I learnt we can still whirl like the wind doing the kikli and laughter still bubbles up in us the way it did when we were children. May the Almighty bless every fellow citizen with moments of carefree joy, stretched to eternity. May we all lend each other a hand more, smile more, dance more and live more. Smriti Zubin Irani Kirron Kher Supriya Sule Kanimozhi Karunanidhi Anupriya Patel अनुप्रिया पटेल

Posted by Harsimrat Kaur Badal on Friday, February 1, 2019

]]>