Khanna – D5 News https://punjabi.newsd5.in Truth Seeking News Network. Fri, 15 Jan 2021 08:07:20 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Khanna – D5 News https://punjabi.newsd5.in 32 32 ਭਾਰਤੀ ਕਿਸਾਨ ਯੂਨੀਅਨ ਨੇ ਰਾਸ਼ਟਰੀ ਪ੍ਰਧਾਨ ਭੂਪਿੰਦਰ ਸਿੰਘ ਮਾਨ ਨਾਲੋਂ ਤੋੜਿਆ ਨਾਤਾ https://punjabi.newsd5.in/%e0%a8%ad%e0%a8%be%e0%a8%b0%e0%a8%a4%e0%a9%80-%e0%a8%95%e0%a8%bf%e0%a8%b8%e0%a8%be%e0%a8%a8-%e0%a8%af%e0%a9%82%e0%a8%a8%e0%a9%80%e0%a8%85%e0%a8%a8-%e0%a8%a8%e0%a9%87-%e0%a8%b0%e0%a8%be%e0%a8%b6/ Fri, 15 Jan 2021 08:07:20 +0000 https://punjabi.newsd5.in/?p=86753 ਪਟਿਆਲਾ :  ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਭੂਪਿੰਦਰ ਸਿੰਘ ਮਾਨ ਲਈ ਇੱਕ ਨਵੀਂ ਮੁਸੀਬਤ ਖੜੀ ਹੋ ਗਈ ਹੈ। ਮਾਨ ਤੋਂ ਉਨ੍ਹਾਂ ਦੀ ਯੂਨੀਅਨ ਦੀ ਪੰਜਾਬ ਇਕਾਈ ਨੇ ਨਾਤਾ ਤੋੜ ਲਿਆ ਹੈ। ਸੁਪ੍ਰੀਮ ਕੋਰਟ ਵੱਲੋਂ ਬਣਾਈ ਗਈ ਚਾਰ ਮੈਂਬਰੀ ਕਮੇਟੀ ‘ਚ ਸ਼ਾਮਿਲ ਹੋਣ ‘ਤੇ ਯੂਨੀਅਨ ਦੇ ਨੇਤਾ ਉਨ੍ਹਾਂ ਤੋਂ ਖਫਾ ਹੋ ਗਏ। ਯੂਨੀਅਨ ਨੇਤਾਵਾਂ ਨੇ ਵੀਰਵਾਰ ਨੂੰ ਖੰਨਾ ‘ਚ ਕੋਰ ਕਮੇਟੀ ਦੀ ਬੈਠਕ ਬੁਲਾ ਕੇ ਫੈਸਲਾ ਲਿਆ ਹੈ। ਇਹ ਫੈਸਲਾ ਯੂਨੀਅਨ ਦੇ ਪ੍ਰਦੇਸ਼ ਪ੍ਰਧਾਨ ਬਲਦੇਵ ਸਿੰਘ ਮਿਆਂਪੁਰ ਦੀ ਅਗਵਾਈ ਵਿੱਚ ਹੋਈ ਬੈਠਕ ‘ਚ ਲਿਆ ਗਿਆ। ਬਲਦੇਵ ਸਿੰਘ ਨੇ ਕਿਹਾ ਕਿ ਯੂਨੀਅਨ ਦੇਸ਼ ਦੀਆਂ 40 ਕਿਸਾਨ ਜਥੇਬੰਦੀਆਂ ਵੱਲੋਂ ਲੜੀ ਜਾ ਰਹੀ ਲੜਾਈ ਦਾ ਸਮਰਥਨ ਕਰਦੀ ਹੈ।

ਚੱਲਦੀ ਬੱਸ ‘ਚੋਂ ਲਾਈਵ ਹੋਏ ਕਿਸਾਨ, ਮੀਟਿੰਗ ਤੋਂ ਪਹਿਲਾਂ ਕੇਂਦਰ ਨੂੰ ਦਿੱਤਾ ਝਟਕਾ !

ਖੇਤੀਬਾੜੀ ਕਾਨੂੰਨਾਂ ਦੇ ਰੱਦ ਹੋਣ ਤੱਕ ਯੂਨੀਅਨ ਇਸ ਸੰਘਰਸ਼ ‘ਚ ਸ਼ਾਮਿਲ ਰਹੇਗੀ। ਸੁਪ੍ਰੀਮ ਕੋਰਟ ਦੇ ਵੱਲੋਂ ਇਸ ਮਸਲੇ ਦੇ ਹੱਲ ਲਈ ਬਣਾਈ ਚਾਰ ਮੈਂਬਰੀ ਕਮੇਟੀ ‘ਚ ਮਾਨ ਸ਼ਾਮਿਲ ਕੀਤੇ ਗਏ ਸਨ। ਮਾਨ ਨੇ ਇਸਨੂੰ ਲੈ ਕੇ ਯੂਨੀਅਨ ਦੇ ਨਾਲ ਕੋਈ ਸਲਾਹ – ਮਸ਼ਵਰਾ ਨਹੀਂ ਕੀਤਾ। ਇਹ ਉਨ੍ਹਾਂ ਦਾ ਆਪਣਾ ਨਿੱਜੀ ਫੈਸਲਾ ਹੈ। ਇਸ ਤੋਂ ਉਨ੍ਹਾਂ ਦੀ ਕੇਂਦਰ ਸਰਕਾਰ ਦੇ ਨਾਲ ਮਿਲੀਭੁਗਤ ਦਾ ਪ੍ਰਮਾਣ ਮਿਲਦਾ ਹੈ। ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਇਕਾਈ ਨੇ ਉਨ੍ਹਾਂ ਤੋਂ ਨਾਤਾ ਤੋੜ ਲਿਆ ਹੈ। ਬਲਦੇਵ ਸਿੰਘ ਅਨੁਸਾਰ ਯੂਨੀਅਨ ਨੇ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਤਿੰਨੇ ਖੇਤੀ ਕਨੂੰਨ ਵਾਪਸ ਨਹੀਂ ਲੈਂਦੀ, ਉਨ੍ਹਾਂ ਦਾ ਸੰਗਠਨ ਸੰਘਰਸ਼ਸ਼ੀਲ ਸੰਗਠਨਾਂ  ਦੇ ਨਾਲ ਰਹੇਗਾ।

]]>
ਖੰਨਾ ਵਿਖੇ ਫੌਜੀ ਭਰਤੀ ਰੈਲੀ 7 ਦਸੰਬਰ ਤੋਂ ਹੋਵੇਗੀ ਸ਼ੁਰੂ https://punjabi.newsd5.in/%e0%a8%96%e0%a9%b0%e0%a8%a8%e0%a8%be-%e0%a8%b5%e0%a8%bf%e0%a8%96%e0%a9%87-%e0%a8%ab%e0%a9%8c%e0%a8%9c%e0%a9%80-%e0%a8%ad%e0%a8%b0%e0%a8%a4%e0%a9%80-%e0%a8%b0%e0%a9%88%e0%a8%b2%e0%a9%80-7-%e0%a8%a6/ Sat, 05 Dec 2020 06:33:23 +0000 https://punjabi.newsd5.in/?p=81611 ਉਮੀਦਵਾਰਾਂ ਨੂੰ ਰੈਲੀ ਵਿੱਚ ਹਿੱਸਾ ਲੈਣ ਲਈ ਕੋਵਿਡ-19 ਮੁਕਤ/ਲੱਛਣ ਨਾ ਹੋਣ ਸਬੰਧੀ ਸਰਟੀਫਿਕੇਟ ਅਤੇ ਨੋ ਰਿਸਕ ਸਰਟੀਫਿਕੇਟ ਦੇਣਾ ਹੋਵੇਗਾ

ਆਰਮੀ ਵੈੱਬ ਪੋਰਟਲ ‘ਤੇ ਆਨਲਾਈਨ ਰਜਿਸਟਰ ਕਰਨ ਵਾਲੇ ਉਮੀਦਵਾਰ ਰੈਲੀ ਵਿਚ ਹਿੱਸਾ ਲੈਣ ਯੋਗ ਹੋਣਗੇ

ਚੰਡੀਗੜ੍ਹ : ਕੋਵਿਡ19 ਦੇ ਮਹਾਂਮਾਰੀ ਦੇ ਮੱਦੇਨਜ਼ਰ ਅਤੇ ਸਿਹਤ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ, ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਅਤੇ ਜ਼ਿਲਾ ਪ੍ਰਸ਼ਾਸਨ, ਲੁਧਿਆਣਾ ਨੇ ਇੱਕ ਨਵੇਂ ਸਥਾਨ ‘ਤੇ ਫੌਜੀ ਭਰਤੀ ਰੈਲੀ ਕਰਵਾਉਣ ਲਈ ਸੈਨਾ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਹੈ। ਇਸ ਸਾਲ, ਫੌਜੀ ਭਰਤੀ ਰੈਲੀ 7 ਦਸੰਬਰ, 2020 ਤੋਂ 22 ਦਸੰਬਰ, 2020 ਤੱਕ ਏ.ਐਸ. ਕਾਲਜ ਕਲਾਲ ਮਾਜਰਾ, ਖੰਨਾ, ਲੁਧਿਆਣਾ ਵਿਖੇ ਕੀਤੀ ਜਾ ਰਹੀ ਹੈ। ਇਹ ਭਰਤੀ ਰੈਲੀ ਵਿਸ਼ੇਸ਼ ਤੌਰ ‘ਤੇ ਮੋਗਾ, ਰੂਪਨਗਰ, ਐਸ.ਏ.ਐਸ.ਨਗਰ (ਮੁਹਾਲੀ) ਅਤੇ ਲੁਧਿਆਣਾ ਜ਼ਿਲਿਆਂ ਨਾਲ ਸਬੰਧਤ ਨੌਜਵਾਨਾਂ ਲਈ ਕਰਵਾਈ ਜਾ ਰਹੀ ਹੈ।

ਕੇਂਦਰ ਸਰਕਾਰ ਨੇ ਖੇਡੀ ਨਵੀਂ ਚਾਲ ! ਕਿਸਾਨ ਅੰਦੋਲਨ ‘ਚ ਗਲਤ ਸਮਾਨ ਲੈਕੇ ਵੜੇ ਬੰਦੇ! ਆਹ ਕਿਸਾਨ ਨੇ ਚੁੱਕਤੇ ਸਾਰੇ ਪਰਦੇ!

ਭਰਤੀ ਕੈਂਪ ਨੂੰ ਢੁਕਵੇਂ ਸੁਰੱਖਿਆ ਮਾਪਦੰਡਾਂ ਨਾਲ ਸੁਚਾਰੂ ਢੰਗ ਨਾਲ ਚਲਾਉਣ ਲਈ, ਸਾਰੇ ਉਮੀਦਵਾਰਾਂ ਨੂੰ ਰੈਲੀ ਵਾਲੀ ਥਾਂ ‘ਤੇ ਰਿਪੋਰਟਿੰਗ ਤੋਂ ਪਹਿਲਾਂ ਕੋਵਿਡ-19 ਮੁਕਤ/ਲੱਛਣ ਨਾ ਹੋਣ ਸਬੰਧੀ ਸਰਟੀਫਿਕੇਟ ਅਤੇ ਨੋ ਰਿਸਕ ਸਰਟੀਫਿਕੇਟ ਦੇਣਾ ਹੋਵੇਗਾ।ਇਸ ਪ੍ਰਕਿਰਿਆ ਨੂੰ ਉਮੀਦਵਾਰਾਂ ਲਈ ਸੁਖਾਲਾ ਬਣਾਉਣ ਵਾਸਤੇ, ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਨੇ ਸਬੰਧਤ ਜ਼ਿਲਿਆਂ ਦੇ ਪ੍ਰਸ਼ਾਸਨ ਨਾਲ ਤਾਲਮੇਲ ਕੀਤਾ ਹੈ। ਸਬੰਧਤ ਜ਼ਿਲਿਆਂ ਦੇ ਸਿਵਲ ਸਰਜਨ/ਮੈਡੀਕਲ ਅਫ਼ਸਰ ਇਹ ਸੁਨਿਸ਼ਚਿਤ ਕਰਨ ਕਿ ਰੈਲੀ ਵਿੱਚ ਭਾਗ ਲੈਣ ਵਾਲੇ ਉਮੀਦਵਾਰਾਂ ਨੂੰ ਪਹਿਲ ਦੇ ਅਧਾਰ ‘ਤੇ ਸਰਟੀਫਿਕੇਟ ਜਾਰੀ ਕੀਤੇ ਜਾਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਆਹ ਕਿਸਾਨ ਬਾਬੇ ਨੂੰ ਪੁਲਿਸ ਨੇ ਸੀ ਕੁੱਟਿਆ,ਹੁਣ ਆਹ ਬਾਬੇ ਨੇ ਕੈਮਰੇ ਅੱਗੇ ਮੋਦੀ ਨੂੰ ਮਾਰੀ ਲਲਕਾਰ

ਸਿਰਫ਼ ਉਹੀ ਉਮੀਦਵਾਰ ਰੈਲੀ ਵਿਚ ਭਾਗ ਲੈਣ ਦੇ ਯੋਗ ਹੋਣਗੇ ਜਿਹਨਾਂ ਨੇ ਆਰਮੀ ਦੇ ਵੈੱਬ ਪੋਰਟਲ ‘ਤੇ ਆਨਲਾਈਨ ਰਜਿਸਟ੍ਰੇਸ਼ਨ ਕਰਵਾਈ ਹੋਵੇਗੀ। ਉਮੀਦਵਾਰਾਂ ਨੂੰ 22 ਨਵੰਬਰ ਤੋਂ 6 ਦਸੰਬਰ, 2020 ਤੱਕ ਈ-ਮੇਲ ਰਾਹੀਂ ਭੇਜਿਆ ਗਿਆ ਦਾਖ਼ਲਾ ਕਾਰਡ ਲਿਆਉਣਾ ਲਾਜ਼ਮੀ ਹੋਵੇਗਾ। ਦਾਖਲਾ ਕਾਰਡ ‘ਤੇ ਸਮੇਂ ਅਤੇ ਸਥਾਨ ਸਬੰਧੀ ਜਾਣਕਾਰੀ ਦਿੱਤੀ ਹੋਵੇਗੀ। ਈ.ਜੀ.ਐਸ.ਡੀ.ਟੀ. ਵਿਭਾਗ ਆਰਮਡ ਫੋਰਸਿਜ਼, ਸੈਂਟਰਲ ਆਰਮਡ ਪੈਰਾ ਮਿਲਟਰੀ ਫੋਰਸਿਜ਼ ਅਤੇ ਪੁਲਿਸ ਵਿਚ ਭਰਤੀ ਲਈ ਪੇਂਡੂ ਬੇਰੁਜ਼ਗਾਰ ਨੌਜਵਾਨਾਂ ਦੀ ਭਰਤੀ ਤੋਂ ਪਹਿਲਾਂ ਦੀ ਸਿਖਲਾਈ ਵਾਸਤੇ ਪੰਜਾਬ ਭਰ ਵਿਚ ਸੈਂਟਰ ਫਾਰ ਟ੍ਰੇਨਿੰਗ ਐਂਡ ਇੰਪਲਾਇਮੈਂਟ ਆਫ਼ ਪੰਜਾਬ ਯੂਥ (ਸੀ-ਪਾਈਟ) ਅਧੀਨ 14 ਕੈਂਪ ਚਲਾ ਰਿਹਾ ਹੈ। ਇਹ ਰੈਲੀ ਪੰਜਾਬ ਦੇ ਨੌਜਵਾਨਾਂ ਨੂੰ ਦੇਸ਼ ਦੀ ਸੇਵਾ ਕਰਨ ਦਾ ਮੌਕਾ ਪ੍ਰਦਾਨ ਕਰੇਗੀ। ਉਮੀਦਵਾਰਾਂ ਨੂੰ ਪੂਰੇ ਉਤਸ਼ਾਹ ਨਾਲ ਰੈਲੀ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਵਧੇਰੇ ਜਾਣਕਾਰੀ ਲਈ ਬਿਨੈਕਾਰ ਹੈਲਪਲਾਈਨ ਨੰਬਰ- 0161-2412123 ‘ਤੇ ਸੰਪਰਕ ਕਰ ਸਕਦੇ ਹਨ।

]]>
ਆਹ ਅਦਾਕਾਰ ਨੇ ਕਰਤਾ ਵੱਡਾ ਐਲਾਨ! ‘ਮੋਦੀ ਤਾਂ ਆਪੇ ਕਰੂਗਾ ਕਾਨੂੰਨ ਰੱਦ’! ਕਿਸਾਨਾਂ ਦੀ ਕਰਾਤੀ ਬੱਲੇ-ਬੱਲੇ! https://punjabi.newsd5.in/%e0%a8%86%e0%a8%b9-%e0%a8%85%e0%a8%a6%e0%a8%be%e0%a8%95%e0%a8%be%e0%a8%b0-%e0%a8%a8%e0%a9%87-%e0%a8%95%e0%a8%b0%e0%a8%a4%e0%a8%be-%e0%a8%b5%e0%a9%b1%e0%a8%a1%e0%a8%be-%e0%a8%90%e0%a8%b2%e0%a8%be/ Thu, 22 Oct 2020 06:51:27 +0000 https://punjabi.newsd5.in/?p=78564 ਖੰਨਾ : ਨਿੰਹਗ ਸਿੰਘੋ, ਡੇਰੇ ਵਾਲੇ ਬਾਬਿਓ ਕਿਸਾਨੀ ਨਾਲ ਖੜ੍ਹ ਜਾਓ, ਜੇ ਨਾ ਖੜ੍ਹੇ ਤਾਂ ਪੰਜਾਬ ਮੰਦਹਾਲੀ ਅਤੇ ਭੁੱਖਮਰੀ ਦਾ ਸ਼ਿਕਾਰ ਹੋ ਜਾਵੇਗਾ, ਦਿੱਲੀ ਦੇ ਜਰਵਾਣਿਆਂ ਨੇ ਸੋਚੀ ਸਮਝੀ ਚਾਲ ਤਹਿਤ ਪੰਜਾਬ ਦੀ ਸੰਘੀ ਨੂੰ ਹੱਥ ਪਾ ਕੇ ਕਿਸਾਨ, ਮਜ਼ਦੂਰ ਅਤੇ ਵਪਾਰੀ ਵਰਗ ਦੇ ਮੌਤ ਵਰੰਟਾਂ ਤੇ ਦਸਤਖਤ ਕਰ ਦਿੱਤੇ ਹਨ। ਇਹ ਸ਼ਬਦ ਹਲੲ ਸਾਹਨੇਵਾਲ ਦੇ ਅਧੀਨ ਪੈਂਦੇ ਪਿੰਡ ਕਨੇਚ ਦੇ ਜਮਪੰਲ ਉੱਘੇ ਫਿਲਮੀਂ ਅਦਾਕਾਰ ਯੋਗਰਾਜ ਸਿੰਘ ਨੇ ਕਿਸਾਨੀ ਮੁੱਦੇ ਤੇ ਪੰਜਾਬ ਅੰਦਰ ਚਲ ਰਹੇ ਸ਼ੰਘਰਸ ਨੂੰ ਗਤੀ ਦੇਣ ਲਈ ਆਪਣੇ ਹੀ ਪਿੰਡ ਕਨੇਚ ਵਿਖੇ ਰੇਲਵੇ ਲਾਇਨਾਂ ਤੇ ਰੋਸ ਰੈਲੀ ਨੂੰ ਜਜਬਾਤੀ ਸ਼ਬਦਾਂ ਨਾਲ ਸੰਬੋਧਨ ਕਰਦਿਆਂ ਸਾਂਝੇ ਕੀਤੇ।

ਸਿਮਰਜੀਤ ਬੈਂਸ ਨੇ ਮਾਰੀ ਬਾਦਲਾਂ ਨੂੰ ਬੜਕ !ਆਮ ਆਦਮੀ ਪਾਰਟੀ ਨੂੰ ਵੀ ਲਾਤਾ ਖੂੰਜੇ !

ਉਨ੍ਹਾਂ ਪਾਣੀ ਪੀਪੀ ਕੇ ਹਾਕਮਾਂ ਨੂੰ ਕੋਸਦਿਆਂ ਕਿਹਾ ਕਿ ਜਿੱਥੇ ਅੱਜ ਦੇਸ਼ ਦਾ ਨੌਜਵਾਨ ਵਿਦੇਸ਼ਾਂ ਵੱਲ ਰੁੱਖ ਕਰ ਰਿਹਾ ਹੈ, ਉਥੇ ਹੀ ਬਜੁਰਗ ਵੀ ਵਿਦੇਸ਼ਾਂ ਦਾ ਰਾਹ ਪੈ ਗਏ ਹਨ। ਜਿਸ ਦਾ ਕਾਰਨ ਸਮੇਂ ਦੀਆਂ ਹਾਕਮ ਧਿਰਾਂ ਦੀ ਗਲਤ ਨੀਤੀਆਂ ਹਨ। ਜੇ ਕਿਸਾਨੀ ਨਾ ਰਹੀ ਤਾਂ ਪੰਜਾਬ ਦਾ ਹਰ ਵਰਗ ਆਰਥਿਕ ਮੰਦਹਾਲੀ ਨਾਲ ਜੂਝਦਾ ਹੋਇਆ, ਗਲਤ ਦਿਸ਼ਾ ਤਹਿ ਕਰ ਸਕਦਾ ਹੈ ਪਰ ਉਨ੍ਹਾਂ ਕਿਸਾਨੀ ਅੰਦੋਲਨ ਕਰ ਰਹੇ ਨੌਜਵਾਨਾਂ ਅਤੇ ਆਗੂਆਂ ਨੂੰ ਵੀ ਕਿਹਾ ਕਿ ਸ਼ਾਤੀਪੂਰਵਕ ਅੰਦਲੋਨ ਹੀ ਇਸ ਮਸਲੇ ਦਾ ਹੱਲ ਹੈ।

]]>
ਪ੍ਰਿੰਸੀਪਲ ਦੀ ਗੰਦੀ ਕਰਤੂਤ ਹੋਈ ਕੈਮਰੇ ‘ਚ ਕੈਦ ! ਜੇ ਕੈਮਰਾ ਨਾ ਹੁੰਦਾ ਤਾਂ ਨਹੀਂ ਹੋਣਾ ਸੀ ਯਕੀਨ ! https://punjabi.newsd5.in/%e0%a8%aa%e0%a9%8d%e0%a8%b0%e0%a8%bf%e0%a9%b0%e0%a8%b8%e0%a9%80%e0%a8%aa%e0%a8%b2-%e0%a8%a6%e0%a9%80-%e0%a8%97%e0%a9%b0%e0%a8%a6%e0%a9%80-%e0%a8%95%e0%a8%b0%e0%a8%a4%e0%a9%82%e0%a8%a4-%e0%a8%b9/ Sat, 17 Oct 2020 07:34:43 +0000 https://punjabi.newsd5.in/?p=78273 ਖੰਨਾ : ਵਿੱਦਿਆ ਦੇ ਮੰਦਰ ਕਹੇ ਜਾਣ ਵਾਲੇ ਵਿੱਦਿਅਕ ਅਦਾਰਿਆਂ ਦੇ ਅੰਦਰ ਵਿੱਦਿਆ ਦਾ ਚਾਨਣ ਫੈਲਾਉਣ ਵਾਲੇ ਅਧਿਆਪਕ ਹੀ ਅਸ਼ਲੀਲ ਹਰਕਤਾਂ ਕਰਨ ਲੱਗ ਜਾਣ ਤਾਂ ਆਮ ਲੋਕਾਂ ਦਾ ਭਰੋਸਾ ਉੱਠਣਾ ਤਾਂ ਲਾਜਮੀ ਹੈ। ਅਜਿਹੀ ਹੀ ਇੱਕ ਸ਼ਰਮਨਾਕ ਕਰਤੂਤ ਸਾਹਮਣੇ ਆਈ ਖੰਨਾ ਦੇ ਜਲਵੇੜਾ ਦੀ ਸਰਕਾਰੀ ਆਈ ਟੀ ਆਈ ਵਿੱਚੋ। ਜਿਥੇ ਆਈ ਟੀ ਆਈ ਦੇ ਪ੍ਰਿੰਸੀਪਲ ਜਸਪਾਲ ਸਿੰਘ ਦੀ ਇੱਕ ਔਰਤ ਨਾਲ ਅਸ਼ਲੀਲ ਵੀਡੀਓ ਸਾਹਮਣੇ ਆਈ ਹੈ।

BIG BREAKING ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਲੱਗੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ

ਵੀਡੀਓ ‘ਚ ਦਿੱਖ ਰਹੀ ਔਰਤ ਵੀ ਆਈ ਟੀ ਆਈ ਦੀ ਹੀ ਅਧਿਆਪਕ ਦੱਸੀ ਜਾ ਰਹੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਜਦੋਂ ਪ੍ਰਿੰਸੀਪਲ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪ੍ਰਿੰਸੀਪਲ ਨੇ ਆਪਣਾ ਪੱਲ੍ਹਾ ਝਾੜਦੇ ਹੋਏ ਕਿਹਾ ਕਿ ਇਹ ਕਿਸੇ ਨੇ ਛੇੜਛਾੜ ਕੀਤੀ ਗਈ ਹੈ। ਜਿਸਦੀ ਸ਼ਿਕਾਇਤ ਵੀ ਦਰਜ ਕਾਰਵਾਈ ਗਈ ਹੈ।

ਆਹ ਲੀਡਰ ਨਈਂ ਟਲਦਾ, ਹੁਣ ਖੇਤੀ ਕਾਨੂੰਨਾਂ ਬਾਰੇ ਕੱਢ ਲਿਆਇਆ ਨਵੀਂ ਗੱਲ!ਸਰਕਾਰ ਦੀ ਵਧਾਈ ਚਿੰਤਾ!

ਸੋ ਪ੍ਰਿੰਸੀਪਲ ਸਾਹਿਬ ਨੇ ਤਾਂ ਕਹਿ ਦਿੱਤਾ ਕਿ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ। ਇਹ ਤਾਂ ਹੁਣ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਪ੍ਰਿੰਸੀਪਲ ਸੱਚ ਬੋਲ ਰਹੇ ਹਨ ਜਾਂ ਫਿਰ ਵੀਡੀਓ ਹੀ ਸੱਚੀ ਹੈ। ਡੀ 5 ਚੈਨਲ ਪੰਜਾਬੀ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ।

]]>
SHO Baljinder Singh | ਅਕਾਲੀ ਲੀਡਰਾਂ ‘ਤੇ ਸਵਾਲ | Khanna https://punjabi.newsd5.in/sho-baljinder-singh-%e0%a8%85%e0%a8%95%e0%a8%be%e0%a8%b2%e0%a9%80-%e0%a8%b2%e0%a9%80%e0%a8%a1%e0%a8%b0%e0%a8%be%e0%a8%82-%e0%a8%a4%e0%a9%87-%e0%a8%b8%e0%a8%b5%e0%a8%be%e0%a8%b2-khanna/ Mon, 06 Jul 2020 07:39:08 +0000 https://punjabi.newsd5.in/?p=70370 ਖੰਨਾ : ਖੰਨਾ ਥਾਣੇ ‘ਚ ਐੱਸ.ਐੱਚ.ਓ. ਰਹਿ ਚੁੱਕੇ ਬਲਜਿੰਦਰ ਸਿੰਘ ਖਿਲਾਫ਼ ਐਫਆਈਆਰ ਤਾਂ ਦਰਜ ਹੋ ਚੁੱਕੀ ਹੈ ਮਾਮਲਾ ਹਾਲੇ ਸ਼ਾਂਤ ਨਹੀਂ ਹੋਇਆ। ਲੋਕ ਇਨਸਾਫ਼ ਪਾਰਟੀ ਦੇ ਆਗੂ ਮਨਵਿੰਦਰ ਸਿੰਘ ਗਿਆਸਪੁਰਾ ਨੇ ਆਪਣੇ ਸਾਥੀਆਂ ਸਮੇਤ ਮਿਲ ਕੇ ਥਾਣੇ ਦੇ ਬਾਹਰ ਇਨਸਾਫ਼ ਲਈ ਪ੍ਰਦਰਸ਼ਨ ਕੀਤਾ ਸੀ।

ਪ੍ਰਾਈਵੇਟ ਸਕੂਲਾਂ ਨੂੰ ਵੱਡਾ ਝਟਕਾ, ਫੀਸ ਭਰਨ ਤੋਂ ਪਹਿਲਾਂ ਆਹ ਸੁਣੋ | Private School Fees | High Court

ਥਾਣੇਦਾਰ ਨੇ ਅੰਮ੍ਰਿਤਧਾਰੀ ਪਿਓ ਪੁੱਤ ਤੇ ਦਲਿਤ ਸੀਰੀ ਨੂੰ ਨੰਗਾ ਕਰਕੇ ਅਸ਼ਲੀਲ ਵੀਡੀਓ ਬਣਾਈ ਸੀ ਤੇ ਰੋਸ ਵੱਜੋਂ ਗਿਆਸਪੁਰਾ ਨੇ ਵੀ ਕੱਪੜੇ ਉਤਾਰ ਕੇ ਥਾਣੇਦਾਰ ਖਿਲਾਫ਼ ਆਵਾਜ਼ ਬੁਲੰਦ ਕੀਤੀ ਸੀ। ਹੁਣ ਮਨਵਿੰਦਰ ਸਿੰਘ ਗਿਆਸਪੁਰਾ ਦਾ ਕਹਿਣਾ ਹੈ ਕਿ ਜੰਗ ਹਾਲੇ ਖ਼ਤਮ ਨਹੀਂ ਹੋਈ। ਗਿਆਸਪੁਰਾ ਨੇ ਕੁਝ ਅਕਾਲੀ ਆਗੂਆਂ ‘ਤੇ ਉਂਗਲ ਚੁੱਕੀ ਹੈ। ਅਗਲੇ ਸਮੇਂ ‘ਚ ਲੋਕ ਇਨਸਾਫ਼ ਪਾਰਟੀ ਕੀ ਐਕਸ਼ਨ ਲੈਂਦੀ ਹੈ ਇਸ ‘ਤੇ ਸਭ ਦੀ ਨਜ਼ਰ ਹੈ।

]]>
ਥਾਣੇ ‘ਚ ਸਿੱਖ ਨੂੰ ਸ਼ਰਮਸਾਰ ਕਰਨ ਵਾਲੇ SHO Baljinder Singh ਬਾਰੇ ਨਵੇਂ ਖ਼ੁਲਾਸੇ https://punjabi.newsd5.in/%e0%a8%a5%e0%a8%be%e0%a8%a3%e0%a9%87-%e0%a8%9a-%e0%a8%b8%e0%a8%bf%e0%a9%b1%e0%a8%96-%e0%a8%a8%e0%a9%82%e0%a9%b0-%e0%a8%b6%e0%a8%b0%e0%a8%ae%e0%a8%b8%e0%a8%be%e0%a8%b0-%e0%a8%95%e0%a8%b0%e0%a8%a8/ Sun, 31 May 2020 05:33:35 +0000 https://punjabi.newsd5.in/?p=68009 ਖੰਨਾ : ਪਿਓ ਪੁੱਤ ਨੂੰ ਥਾਣੇ ‘ਚ ਸ਼ਰਮਸਾਰ ਕਰਨ ਵਾਲੇ ਐਸਐਚਓ ਦੀਆਂ ਮੁਸ਼ਕਿਲਾਂ ਵੱਧਦੀਆਂ ਹੀ ਜਾ ਰਹੀਆਂ ਹਨ। ਐਸਐਚਓ ਵੱਲੋਂ ਕੀਤੇ ਗਏ ਨੇ ਸਭ ਨੂੰ ਸ਼ਰਮਸਾਰ ਕਰ ਦਿੱਤਾ ਸੀ। ਇਥੋਂ ਤੱਕ ਕੀ ਤਸਵੀਰਾਂ ਨੂੰ ਦੇਖ ਹਾਈਕੋਰਟ ਦੇ ਜੱਜਾਂ ਤੱਕ ਦਾ ਸਿਰ ਝੁਕ ਗਿਆ ਸੀ। ਜਿਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਲਈ ਇੱਕ ਐਸਆਈ.ਟੀ. ਦਾ ਗਠਨ ਵੀ ਕੀਤਾ ਗਿਆ ਸੀ ਪਰ ਮਾਮਲੇ ਵਿੱਚ ਖੰਨਾ ਦੇ ਐਸ.ਐਚ.ਓ. ਖਿਲਾਫ ਹਾਲੇ ਵੀ ਕੋਈ ਪਰਚਾ ਦਰਜ ਨਹੀਂ ਹੋਇਆ। ਉਧਰ ਇਸ ਮਾਮਲੇ ਨੂੰ ਲੈ ਕੇ ਲੋਕ ਇਨਸਾਫ ਪਾਰਟੀ ਦੇ ਆਗੂ ਮਨਵਿੰਦਰ ਸਿੰਘ ਗਿਆਸਪੁਰਾ ਨੇ ਹੁਣ ਸੋਮਵਾਰ ਤੋਂ ਖੰਨਾ ਥਾਣੇ ਦੇ ਬਾਹਰ ਪੱਕਾ ਧਰਨਾ ਲਾਉਣ ਦਾ ਐਲਾਨ ਕੀਤਾ ਹੈ।

Lockdown 5 | ਮੁੱਖ ਮੰਤਰੀ CAPTAIN LIVE ਜਾਣੋ ਕੀ ਖੁਲ੍ਹੇਗਾ ਤੇ ਕੀ ਰਹੇਗਾ ਬੰਦ ? D5 Channel Punjabi

ਗਿਆਸਪੁਰਾ ਮੁਤਾਬਕ ਅੱਜ ਪੀੜਤ ਪਰਿਵਾਰ ਨੂੰ ਐੱਸ.ਆਈ.ਟੀ. ਦੇ ਅੱਗੇ ਪੇਸ਼ ਹੋਣ ਦੇ ਹੁਕਮ ਹੋਏ ਸੀ। ਉਹ ਹਾਜ਼ਿਰ ਹੋਏ ਵੀ ਪਰ ਨਾ ਤਾਂ ਉਨ੍ਹਾਂ ਦਾ ਕੋਈ ਸੁਣਵਾਈ ਹੋਈ ਅਤੇ ਨਾ ਹੀ ਦੋਸ਼ੀ ਐੱਸ.ਐਚ.ਓ. ਖਿਲਾਫ ਪਰਚਾ ਦਰਜ ਕੀਤਾ ਗਿਆ। ਜਿਸ ਕਾਰਨ ਉਨ੍ਹਾਂ ਇਸ ਮਾਮਲੇ ਵਿੱਚ ਪੱਕਾ ਧਰਨਾ ਲਾਉਣ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਇਹ ਮਾਮਲਾ 12 ਜੂਨ ਭਾਵ ਕਰੀਬ 11 ਮਹੀਨੇ ਪੁਰਾਣਾ ਜਿਸ ਦੀ ਕਿ ਵੀਡੀਓ ਹੁਣ ਮੀਡੀਆ ਦੇ ਹੱਥ ਲੱਗ ਗਈ ਸੀ। ਵੀਡੀਓ ਵਿੱਚ ਜਗਪਾਲ ਸਿੰਘ ਜੋਗੀ ਸਣੇ ਉਨ੍ਹਾਂ ਦੇ ਪੁੱਤਰ ਅਤੇ ਉਨ੍ਹਾਂ ਦੇ ਸੀਰੀ ਹਲਫ ਨੰਗੇ ਖੜ੍ਹੇ ਦਿਖਾਈ ਦੇ ਰਹੇ ਸੀ।

🔴 LIVE | ਵੱਡੀਆਂ ਖ਼ਬਰਾਂ – ਪੰਜਾਬ ‘ਵ ਵਧਿਆ Lockdown | ਕਰਫਿਊ ਦਾ ਸਮਾਂ ਬਦਲਿਆ Call – 0175-5000156

ਦੋਸ਼ ਨੇ ਕਿ ਉਨ੍ਹਾਂ ਨੂੰ ਜ਼ਮੀਨੀ ਵਿਵਾਦ ਦੇ ਇੱਕ ਮਾਮਲੇ ਵਿੱਚ ਸਦਰ ਥਾਣਾ ਖੰਨਾ ਲਿਆਂਦਾ ਗਿਆ ਸੀ। ਜਿਸ ਤੋਂ ਬਾਅਦ ਥਾਣੇ ਦੇ ਅੰਦਰ ਹੀ ਪੀੜਿਤ ਵਿਅਕਤੀ ਤੇ ਉਸਦੇ ਬੇਟੇ ਨਾਲ ਵੀਡੀਓ ਬਣਾ ਕੇ ਬਦਸਲੂਕੀ ਕੀਤੀ ਗਈ। ਪੀੜਤ ਦਾ ਦੋਸ਼ ਸੀ ਕਿ ਗੁਰਸਿੱਖ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੇ ਕਰਾਰ ਲੁਹਾ ਦਿੱਤੇ ਗਏ ਅਤੇ ਹੋਰ ਕਰਾਰਾਂ ਦੀ ਬੇਅਦਬੀ ਦੀ ਵੀ ਕੀਤੀ ਗਈ। ਜਿਸ ਤੋਂ ਬਾਅਦ ਮਾਮਲਾ ਜ਼ਿਆਦਾ ਵਧਦਾ ਦੇਖ ਐਸ.ਐਚ.ਓ. ਬਲਜਿੰਦਰ ਸਿੰਘ ਦੀ ਬਦਲੀ ਕਰ ਦਿੱਤੀ ਗਈ ਸੀ ਪਰ ਉਨ੍ਹਾਂ ਖਿਲਾਫ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਗਿਆ ਸੀ।

]]>
ਖੰਨਾ ਦੀ ਸਬਜ਼ੀ ਮੰਡੀ ਦੀਆਂ ਹੈਰਾਨ ਕਰਦੀਆਂ ਤਸਵੀਰਾਂ, ਲੋਕਾਂ ਨੂੰ ਭੁੱਲਿਆ ਕੋਰੋਨਾ https://punjabi.newsd5.in/khanna-sabji-mandi/ Mon, 25 May 2020 11:02:18 +0000 https://punjabi.newsd5.in/?p=67603 ਖੰਨਾ : ਕੋਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ ਨੇ ਪੂਰੀ ਦੁਨੀਆ ‘ਚ ਹੜਕੰਪ ਮਚਾਇਆ ਹੋਇਆ ਹੈ। ਪੰਜਾਬ ਵਿੱਚ ਵੀ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਪਰ ਇਸ ਦੌਰਾਨ ਵੀ ਵੱਡੀ ਗਿਣਤੀ ਵਿੱਚ ਲੋਕ ਇਸ ਮਹਾਮਾਰੀ ਨੂੰ ਹਲਕੇ ‘ਚ ਲੈ ਰਹੇ ਹਨ, ਜਿਸਦੀ ਤਾਜ਼ਾ ਮਿਸਾਲ ਖੰਨਾ ਦੀ ਸਬਜ਼ੀ ਮੰਡੀ ਵਿੱਚ ਦੇਖਣ ਨੂੰ ਮਿਲੀ।

CORONA ਦੀ ਸਥਿਤੀ ‘ਚ CAPTAIN AMARINDER SINGH ਦਾ ਇੱਕ ਹੋਰ ਵੱਡਾ ਬਿਆਨ ! D5 Channel Punjabi

ਸੋਮਵਾਰ ਨੂੰ ਸਬਜ਼ੀ ਮੰਡੀ ਵਿੱਚ ਲੋਕਾਂ ਦੀ ਲੱਗੀ ਭੀੜ ਨੂੰ ਵੇਖਕੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਕੋਰੋਨਾ ਵਰਗੀ ਕੋਈ ਬਿਮਾਰੀ ਲੋਕਾਂ ਨੂੰ ਯਾਦ ਹੀ ਨਹੀਂ ਹੋਵੇ। ਦੱਸ ਦਈਏ ਕਿ ਲੁਧਿਆਨਾ ਦੇ ਏ. ਸੀ.ਪੀ. ਅਨਿਲ ਕੋਹਲੀ ਨੂੰ ਵੀ ਲੁਧਿਆਣਾ ਦੀ ਸਬਜ਼ੀ ਮੰਡੀ ਵਿੱਚੋਂ ਹੀ ਕੋਰੋਨਾ ਦੀ ਬਿਮਾਰੀ ਹੋਈ ਸੀ ਪਰ ਇਸਦੇ ਬਾਵਜੂਦ ਵੀ ਲੋਕ ਆਪਣੀ ਜਾਨ ਦੀ ਪਰਵਾਹ ਨਹੀਂ ਕਰ ਰਹੇ।

]]>
SHO Baljinder Khanna | High Court ਨੇ ਲਾਈ ਫਟਕਾਰ | https://punjabi.newsd5.in/sho-baljinder-khanna-high-court-%e0%a8%a8%e0%a9%87-%e0%a8%b2%e0%a8%be%e0%a8%88-%e0%a8%ab%e0%a8%9f%e0%a8%95%e0%a8%be%e0%a8%b0/ Sat, 23 May 2020 09:07:34 +0000 https://punjabi.newsd5.in/?p=67520 ਖੰਨਾ : ਬੀਤੇ ਕੁਝ ਦਿਨ ਪਹਿਲਾਂ ਖੰਨਾ ਦੇ SHO ਵੱਲੋਂ ਇੱਕ ਇਨਸਾਨੀਅਤ ਨੂੰ ਸਰਮਸਾਰ ਕਰ ਦੇਣ ਵਾਲੀ ਕਰਤੂਤ ਕੀਤੀ ਗਈ ਸੀ। ਜਿਸ ਕਾਰਨ ਪੁਲਿਸ ਇਕ ਵਾਰ ਫੇਰ ਸਵਾਲਾਂ ਵਿੱਚ ਸੀ ਦੱਸ ਦਈਏ ਕਿ ਇਕ ਅੰਮ੍ਰਿਤਧਾਰੀ ਵਿਅਕਤੀ ਅਤੇ ਉਸ ਦੇ ਪੁੱਤਰ ਅਤੇ ਇਕ ਹੋਰ ਸ਼ਖ਼ਸ ਨੂੰ ਥਾਣੇ `ਚ ਸ਼ਰਮਸਾਰ ਕੀਤਾ ਗਿਆ। ਪੁਲਿਸ ਦੀ ਇਹ ਕਰਤੂਤ ਕੈਮਰੇ `ਚ ਕੈਦ ਹੋਈ ਹੈ। ਜਿਸ ਨਾਲ ਵਿਅਕਤੀਆਂ ਨੂੰ ਠੇਸ ਪਹੁੰਚੀ ਤੇ ਇਨਸਾਨੀਅਤ ਸ਼ਰਮਾਸਾਰ ਕੀਤਾ ਗਿਆ।

Sukhbir Badal ਨੇ ਕੀਤੇ ਵੱਡੇ ਖ਼ੁਲਾਸੇ! FEROZEPUR ਦੇ CONGRESS ਵਿਧਾਇਕਾਂ ਦੇ ਫਰੋਲੇ ਪੋਤੜੇ, ਸੁਣਕੇ ਹੋਜੋਗੇ ਹੈਰਾਨ

ਖੰਨਾ ਦੀ ਇਹ ਘਟਨਾ ਹੈ ਤਾਂ ਕਰੀਬ 10 ਮਹੀਨੇ ਪੁਰਾਣੀ ਹੈ ਪਰ ਹੁਣ ਮੀਡੀਆ ਦੀਆਂ ਸੁਰਖੀਆਂ ‘ਚ ਆਈ ਸੀ। ਡੀਜੀਪੀ ਦਿਨਕਰ ਗੁਪਤਾ ਨੇ ਲੁਧਿਆਣਾ ਰੇਂਜ ਦੇ ਆਈਜੀਪੀ ਜਸਕਰਨ ਸਿੰਘ ਨੂੰ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਲਜ਼ਾਮਾਂ ਮੁਤਾਬਕ ਐੱਸ.ਐੱਚ.ਓ ਸਦਰ ਦੇ ਸਾਹਮਣੇ ਕੱਪੜੇ ਉਤਾਰ ਕੇ ਕਕਾਰਾਂ ਦੀ ਵੀ ਬੇਅਦਬੀ ਕੀਤੀ ਗਈ। ਪੀੜਤ ਕਿਸਾਨ ਦਾ ਪੁੱਤਰ ਹੁਣ ਆਪਣੇ ਕੇਸ ਵੀ ਕਟਵਾ ਚੁੱਕਿਆ ਹੈ। ਇਨਸਾਫ਼ ਦੀ ਮੰਗ ਹੈ ਤੇ ਉਡੀਕ ਹੈ ਜਾਂਚ ਦੇ ਨਤੀਜਿਆਂ ਦੀ ਕਿ ਕੌਣ ਹੈ ਗੁਨਾਹਗਾਰ ਜਿਸ ਨੇ ਖਾਕੀ ਨੂੰ ਦਾਗਦਾਰ ਕੀਤਾ ਹੈ।

]]>
ਕਿਤੇ ਆਹ ਕਰੋਨਾ ਮਰੀਜ਼ ਤੁਹਾਨੂੰ ਤਾਂ ਨਹੀਂ ਮਿਲੀ, ਭੋਗ ਤੇ ਵਿਆਹਾਂ ‘ਚ ਹੋਈ ਸ਼ਾਮਲ, ਹੁਣ ਪਿਆ ਪੰਗਾ https://punjabi.newsd5.in/%e0%a8%95%e0%a8%bf%e0%a8%a4%e0%a9%87-%e0%a8%86%e0%a8%b9-%e0%a8%95%e0%a8%b0%e0%a9%8b%e0%a8%a8%e0%a8%be-%e0%a8%ae%e0%a8%b0%e0%a9%80%e0%a8%9c%e0%a8%bc-%e0%a8%a4%e0%a9%81%e0%a8%b9%e0%a8%be%e0%a8%a8/ Fri, 22 May 2020 04:37:15 +0000 https://punjabi.newsd5.in/?p=67416 ਖੰਨਾ : ਖੰਨਾ ਨੇੜਲੇ ਪਿੰਡ ਗੋਹ ਦੀ ਔਰਤ ਕੋਰੋਨਾ ਪੌਜ਼ੀਟਿਵ ਪਾਈ ਗਈ ਹੈ, ਜਿਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪੀਜੀਆਈ ਚੰਡੀਗੜ੍ਹ ਦਾਖ਼ਲ ਕਰਵਾਇਆ ਗਿਆ ਹੈ। ਔਰਤ ਦੀ ਉਮਰ 62 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਉਹ 5 ਮਈ ਤੋਂ ਬਿਮਾਰ ਸੀ। ਇਸ ਦੌਰਾਨ ਉਹ ਕੁਝ ਥਾਵਾਂ ‘ਤੇ ਭੋਗ ਤੇ ਵਿਆਹ ਦੇ ਸਮਾਗਮ ‘ਤੇ ਵੀ ਹਾਜ਼ਰੀ ਲਗਵਾ ਕੇ ਆਈ ਸੀ।

Lockdown ‘ਚ ਵੀ ਆਹ ਵੇਖੋ ਕੀ ਹੋ ਰਿਹੈ, ਦੱਬ ਕੇ ਸ਼ੇਅਰ ਕਰੋ ਤਾਂ ਕਿ ਕੈਪਟਨ ਸਾਬ੍ਹ ਤੱਕ ਪਹੁੰਚੇ! ਕੈਮਰੇ ਦੇਖ ਕੇ ਭੱਜੇ

SMO ਮਾਨੂੰਪੁਰ ਅਜੀਤ ਸਿੰਘ ਨੇ ਦੱਸਿਆ ਕਿ ਪਿੰਡ ਗੋਹ ਦੀ ਔਰਤ 5 ਮਈ ਤੋਂ ਬਿਮਾਰ ਸੀ। ਜਿਸ ਨੇ ਪਿੰਡ ਦੇ ਕਿਸੇ ਡਾਕਟਰ ਤੋਂ ਦਵਾਈ ਲਈ ਸੀ। ਫਿਰ 12 ਮਈ ਨੂੰ ਖੰਨਾ ਦੇ ਇੱਕ ਡਾਕਟਰ ਤੋਂ ਦਵਾਈ ਲੈਣ ਗਈ। ਡਾਕਟਰ ਨੇ ਟੈਸਟ ਕੀਤਾ ਤਾਂ ਛਾਤੀ ਵਿੱਚ ਇਫੈਕਸ਼ਨ ਆਈ। ਡਾਕਟਰ ਦੀ ਸਲਾਹ ਤੋਂ ਬਾਅਦ ਉਸਨੇ ਮੋਹਾਲੀ ਟੈਸਟ ਕਰਵਾਏ ਤਾਂ ਉਹ ਕੋਰੋਨਾ ਪੌਜ਼ੀਟਿਵ ਨਿਕਲੀ।

NEWS BULLETIN, ਲੰਮੇ ਸਮੇਂ ਬਾਅਦ DHINDSA ਦਾ ਵੱਡਾ ਬਿਆਨ, ਅਧਿਆਪਕਾਂ ਦੀ ਡਿਊਟੀ ਲਾਕੇ ਫਸੀ ਸਰਕਾਰ

ਡਾਕਟਰ ਅਜੀਤ ਸਿੰਘ ਨੇ ਦੱਸਿਆ ਕਿ ਔਰਤ ਪਿੰਡ ਬੇਰ ਕਲਾਂ ‘ਚ ਭੋਗ ਤੇ ਪਿੰਡ ਰਸੂਲੜਾ ‘ਚ ਵਿਆਹ ਦੇ ਸਮਾਗਮ ਵਿੱਚ ਗਈ ਸੀ। ਅਜੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਨੂੰ ਪਿੰਡ ਭੇਜਿਆ ਹੈ। ਪਰਿਵਾਰ ਦੇ ਬਾਕੀ ਮੈਂਬਰਾਂ ਤੇ ਉਸਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਨੂੰ ਇਕਾਂਤਵਾਸ ਕੀਤਾ ਜਾਵੇਗਾ। ਪਿੰਡ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਪਿੰਡ ਨੂੰ ਸੀਲ ਕੀਤਾ ਗਿਆ ਹੈ। ਪਿੰਡ ਵਿੱਚ ਆਉਣ ਜਾਣ ਦੀ ਮਨਾਹੀ ਕੀਤੀ ਗਈ ਹੈ।

]]>
ਅੰਮ੍ਰਿਤਧਾਰੀ ਸਿੱਖ ਨੂੰ ਸ਼ਰਮਸਾਰ ਕਰਨ ਵਾਲੇ SHO ਦਾ ਲੱਗਿਆ ਨੰਬਰ ! https://punjabi.newsd5.in/%e0%a8%85%e0%a9%b0%e0%a8%ae%e0%a9%8d%e0%a8%b0%e0%a8%bf%e0%a8%a4%e0%a8%a7%e0%a8%be%e0%a8%b0%e0%a9%80-%e0%a8%b8%e0%a8%bf%e0%a9%b1%e0%a8%96-%e0%a8%a8%e0%a9%82%e0%a9%b0-%e0%a8%b6%e0%a8%b0%e0%a8%ae/ Thu, 14 May 2020 02:24:05 +0000 https://punjabi.newsd5.in/?p=66843 ਖੰਨਾ : ਬੀਤੇ ਕੁਝ ਦਿਨ ਪਹਿਲਾਂ ਖੰਨਾ ਦੇ SHO ਵੱਲੋਂ ਇੱਕ ਇਨਸਾਨੀਅਤ ਨੂੰ ਸਰਮਸਾਰ ਕਰ ਦੇਣ ਵਾਲੀ ਕਰਤੂਤ ਕੀਤੀ ਗਈ ਸੀ। ਜਿਸ ਕਾਰਨ ਪੁਲਿਸ ਇਕ ਵਾਰ ਫੇਰ ਸਵਾਲਾਂ ਵਿੱਚ ਸੀ ਦੱਸ ਦਈਏ ਕਿ ਇਕ ਅੰਮ੍ਰਿਤਧਾਰੀ ਵਿਅਕਤੀ, ਉਸ ਦੇ ਪੁੱਤਰ ਅਤੇ ਇਕ ਹੋਰ ਸ਼ਖ਼ਸ ਨੂੰ ਥਾਣੇ `ਚ ਸ਼ਰਮਸਾਰ ਕੀਤਾ ਗਿਆ। ਪੁਲਿਸ ਦੀ ਇਹ ਕਰਤੂਤ ਕੈਮਰੇ `ਚ ਕੈਦ ਹੋਈ ਹੈ। ਵੀਡੀਓ ਅਸੀਂ ਤੁਹਾਨੂੰ ਵਿਖਾ ਨਹੀਂ ਸਕਦੇ ਕਿਉਂ ਕਿ ਇਸ ਨਾਲ ਪੀੜਤ ਵਿਅਕਤੀਆਂ ਨੂੰ ਠੇਸ ਪਹੁੰਚ ਸਕਦੀ ਹੈ ਪਰ ਏਨਾ ਜ਼ਰੂਰ ਹੈ ਕਿ ਇਨਸਾਨੀਅਤ ਸ਼ਰਮਿੰਦਾ ਹੁੰਦੀ ਹੈ।

ਅੰਮ੍ਰਿਤਧਾਰੀ ਨੂੰ ਥਾਣੇ ‘ਚ ਪੁੱਤਰ ਸਣੇ ਨੰਗਾ ਕੀਤਾ, ਪੀੜਤ ਦੀ ਜ਼ੁਬਾਨੀ ਸੁਣੋ ਪੂਰਾ ਮਾਮਲਾ | Police | Punjab

ਖੰਨਾ ਦੀ ਇਹ ਘਟਨਾ ਹੈ ਤਾਂ ਕਰੀਬ 10 ਮਹੀਨੇ ਪੁਰਾਣੀ ਹੈ ਪਰ ਹੁਣ ਮੀਡੀਆ ਦੀਆਂ ਸੁਰਖੀਆਂ ‘ਚ ਆਈ ਸੀ। ਡੀਜੀਪੀ ਦਿਨਕਰ ਗੁਪਤਾ ਨੇ ਲੁਧਿਆਣਾ ਰੇਂਜ ਦੇ ਆਈਜੀਪੀ ਜਸਕਰਨ ਸਿੰਘ ਨੂੰ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।

Ludhiana News : Ludhiana ਚ ਕਰੋਨਾ ਨੇ ਪੈਰ ਪਸਾਰੇ, ACP ਦੀ ਪਤਨੀ, SHO ਤੇ ਕਾਂਸਟੇਬਲ ਨੂੰ ਕਰੋਨਾ

ਇਲਜ਼ਾਮਾਂ ਮੁਤਾਬਕ ਐੱਸ.ਐੱਚ.ਓ ਸਦਰ ਦੇ ਸਾਹਮਣੇ ਕੱਪੜੇ ਉਤਾਰ ਕੇ ਕਕਾਰਾਂ ਦੀ ਵੀ ਬੇਅਦਬੀ ਕੀਤੀ ਗਈ। ਪੀੜਤ ਕਿਸਾਨ ਦਾ ਪੁੱਤਰ ਹੁਣ ਆਪਣੇ ਕੇਸ ਵੀ ਕਟਵਾ ਚੁੱਕਿਆ ਹੈ। ਇਨਸਾਫ਼ ਦੀ ਮੰਗ ਹੈ ਤੇ ਉਡੀਕ ਹੈ ਜਾਂਚ ਦੇ ਨਤੀਜਿਆਂ ਦੀ ਕਿ ਕੌਣ ਹੈ ਗੁਨਾਹਗਾਰ ਜਿਸ ਨੇ ਖਾਕੀ ਨੂੰ ਦਾਗਦਾਰ ਕੀਤਾ ਹੈ।

]]>