jyotiraditya scindia – D5 News https://punjabi.newsd5.in Truth Seeking News Network. Sat, 27 Aug 2022 10:27:47 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png jyotiraditya scindia – D5 News https://punjabi.newsd5.in 32 32 ‘ਗ਼ੁਲਾਮ ਨਬੀ ਜੀ ਆਜ਼ਾਦ ਹੋ ਚੁੱਕੇ ਹਨ’ https://punjabi.newsd5.in/%e0%a9%9a%e0%a9%81%e0%a8%b2%e0%a8%be%e0%a8%ae-%e0%a8%a8%e0%a8%ac%e0%a9%80-%e0%a8%9c%e0%a9%80-%e0%a8%86%e0%a9%9b%e0%a8%be%e0%a8%a6-%e0%a8%b9%e0%a9%8b-%e0%a8%9a%e0%a9%81%e0%a9%b1%e0%a8%95%e0%a9%87/ Sat, 27 Aug 2022 10:27:47 +0000 https://punjabi.newsd5.in/?p=173256 ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਆਗੂ ਗ਼ੁਲਾਮ ਨਬੀ ਆਜ਼ਾਦ ਦੇ ਅਸਤੀਫ਼ੇ ‘ਤੇ ਬੋਲਦਿਆਂ ਕੇਂਦਰੀ ਮੰਤਰੀ ਜੋਤੀਰਾਦਿਤਿਆ ਸਿੱਧਿਆ ਨੇ ਕਿਹਾ ਕਿ ਕਾਂਗਰਸ ਦੀ ਸਥਿਤੀ ਲੰਮੇ ਸਮੇਂ ਤੋਂ ਸਪਸ਼ਟ ਹੈ। ਮੈਨੂੰ ਲੱਗਦਾ ਹੈ ਕਿ ਗ਼ੁਲਾਮ ਨਬੀ ਜੀ ਆਜ਼ਾਦ ਹੋ ਚੁੱਕੇ ਹਨ।

]]>
Amrinder Singh Raja Warring ਨੇ ਅੰਮਿ੍ਤਸਰ ਦੌਰੇ ‘ਤੇ ਆਏ Kejriwal ਨੂੰ ਬਾਦਲਾਂ ਦੀਆਂ ਬੱਸਾਂ ਦੇ ਮੁੱਦੇ ‘ਤੇ ਘੇਰਿਆ https://punjabi.newsd5.in/amrinder-singh-raja-warring-%e0%a8%a8%e0%a9%87-%e0%a8%85%e0%a9%b0%e0%a8%ae%e0%a8%bf%e0%a9%8d%e0%a8%a4%e0%a8%b8%e0%a8%b0-%e0%a8%a6%e0%a9%8c%e0%a8%b0%e0%a9%87-%e0%a8%a4%e0%a9%87-%e0%a8%86%e0%a8%8f-kej/ Sat, 25 Dec 2021 13:31:21 +0000 https://punjabi.newsd5.in/?p=139445 ਅੰਮਿ੍ਤਸਰ/ਚੰਡੀਗੜ: ਦਿੱਲੀ ਹਵਾਈ ਅੱਡੇ ਤੋਂ ਰੋਕੀ ਗਈ ਪੰਜਾਬ ਸਰਕਾਰ ਦੀ ਬੱਸ ਸੇਵਾ ਨੂੰ ਚਲਾਉਣ ਲਈ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. Amrinder Singh Raja Warring ਜਿੰਨਾ ਨੇ ਕੱਲ ਦਿੱਲੀ ਦੇ ਮੁੱਖ ਮੰਤਰੀ ਸ੍ਰੀ Arvind Kejriwal ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਧਰਨਾ ਲਗਾਇਆ ਸੀ, ਅੱਜ ਉਨ੍ਹਾਂ ਨੂੰ ਮਿਲਣ ਅੰਮਿ੍ਤਸਰ ਪੁੱਜ ਗਏ। ਸਥਾਨਕ ਪੰਜ ਤਾਰਾ ਹੋਟਲ ਹਯਾਤ ਜਿੱਥੇ ਕਿ ਸ੍ਰੀ Kejriwal ਠਹਿਰੇ ਸਨ, ਵਿਖੇ ਸ੍ਰੀ Warring ਨੇ ਉਨ੍ਹਾਂ ਨੂੰ ਮੀਡੀਆ ਸਾਹਮਣੇ ਮਿਲਣ ਦੀ ਮੰਗ ਰੱਖੀ ਅਤੇ ਕਈ ਘੰਟੇ ਬਾਹਰ ਉਡੀਕ ਕਰਦੇ ਰਹੇ। ਆਖਿਰ ਸ੍ਰੀ Kejriwal ਜਦੋਂ ਆਪਣੇ ਸਥਾਨਕ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਨਿਕਲੇ ਤਾਂ ਸ੍ਰੀ Raja Warring ਨੇ Kejriwal ਨੂੰ ਘੇਰਦੇ ਹੋਏ ਕਿਹਾ ਕਿ ਉਹ ਇੰਡੋ ਕੈਨੇਡੀਅਨ ਬੱਸਾਂ ਨੂੰ ਦਿੱਲੀ ਭਰ ’ਚ ਚੱਲਣ ਦੀ ਇਜਾਜ਼ਤ ਦੇਣ ਅਤੇ ਪੰਜਾਬ ਰੋਡਵੇਜ਼ ਤੇ ਪੀ.ਆਰ.ਟੀ.ਸੀ. ਨੂੰ ਰੋਕੇ ਜਾਣ ਬਾਰੇ ਸਥਿਤੀ ਸਪੱਸ਼ਟ ਕਰਨ।

Punjab Election: 32 Kisan ਜਥੇਬੰਦੀਆਂ ਦਾ ‘AAP’ ਨਾਲ ਗਠਜੋੜ? Kisan ਆਗੂ ਹੋਵੇਗਾ CM Face| D5 Channel Punjabi

ਸ੍ਰੀ Raja Warring ਨੇ ਕਿਹਾ ਕਿ ਸਟੇਟ ਟਰਾਂਸਪੋਰਟ ਅੰਡਰਟੇਕਿੰਗ (ਐਸ.ਟੀ.ਯੂ.) ਦੀਆਂ ਵਾਲਵੋ ਬੱਸਾਂ ਨੂੰ ਤਾਂ Indira Gandhi ਕੌਮਾਂਤਰੀ ਹਵਾਈ ਅੱਡੇ ਤੱਕ ਜਾਣ ਤੋਂ ਰੋਕਿਆ ਹੋਇਆ ਹੈ ਜਦ ਕਿ ਅਸੀਂ ਕੇਵਲ 1200 ਰੁਪਏ ਕਿਰਾਇਆ ਲੈਂਦੇ ਹਾਂ, ਪਰ ਇਸ ਦੇ ਉਲਟ ਪ੍ਰਾਈਵੇਟ ਬੱਸ ਆਪ੍ਰੇਟਰ ਜਿੰਨਾ ਦੇ ਮੁੱਖੀ ਬਾਦਲ ਪਰਿਵਾਰ ਹੈ, ਨੂੰ ਹਰ ਤਰਾਂ ਦੀ ਇਜਾਜ਼ਤ ਦਿੱਤੀ ਹੋਈ ਹੈ ਅਤੇ ਉਹ ਪ੍ਤੀ ਸਵਾਰੀ 3000 ਤੋਂ 3500 ਰੁਪਏ ਵਸੂਲ ਕਰਕੇ ਸਾਡੇ ਲੋਕਾਂ ਦੀ ਸ਼ਰੇਆਮ ਲੁੱਟ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਕੇ ਤੁਸੀਂ ਪੰਜਾਬ ਨੂੰ ਲੁੱਟਣ ਵਾਲੇ ਟਰਾਂਸਪੋਰਟ ਮਾਫੀਏ ਦਾ ਸਾਥ ਦੇ ਰਹੇ ਹੋ। ਪੰਜਾਬ ਦੇ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਉਨਾਂ ਨੂੰ ਯਕੀਨ ਸੀ ਕਿ ਕੱਲ ਤੁਸੀਂ ਪੰਜਾਬ ਜਾਣ ਤੋਂ ਪਹਿਲਾਂ ਮੈਨੂੰ ਦਿੱਲੀ ਜ਼ਰੂਰ ਮਿਲੋਗੇ, ਪਰ ਤੁਹਾਡੇ ਵੱਲੋਂ ਉਥੇ ਸਮਾਂ ਨਾ ਦੇਣ ਕਾਰਨ ਮੈਂ ਰਾਤੋ ਰਾਤ ਤੁਹਾਡੇ ਮਗਰ ਅੰਮਿ੍ਤਸਰ ਆ ਗਿਆ।

Ludhiana Blast ਦਾ ਸੱਚ, Drug Case ਨਾਲ ਜੁੜੇ ਤਾਰ! ਪੁਲਿਸ ਮੁਲਾਜ਼ਮ ਨਿਕਲਿਆ ਮਾਸਟਰਮਾਈਂਡ | D5 Channel Punjabi

ਉਨ੍ਹਾਂ ਕਿਹਾ ਕਿ ਬਤੌਰ ਟਰਾਂਸਪੋਰਟ ਮੰਤਰੀ ਅਹੁਦਾ ਸਾਂਭਣ ਤੋਂ ਤੁਰੰਤ ਬਾਅਦ ਮੈਂ 7 ਅਕਤੂਬਰ, 2021 ਨੂੰ ਮੈਂ ਤੁਹਾਨੂੰ ਪੱਤਰ ਲਿਖ ਕੇ ਲੰਮੇ ਸਮੇਂ ਤੋਂ ਲਟਕ ਰਹੇ ਇਸ ਮੁੱਦੇ ਨੂੰ ਸੁਲਝਾਉਣ ਵਾਸਤੇ ਮੀਟਿੰਗ ਕਰਨ ਲਈ ਢੁਕਵੀਂ ਤਰੀਕ ਅਤੇ ਸਮਾਂ ਦੇਣ ਦੀ ਅਪੀਲ ਕੀਤੀ ਸੀ। ਮੇਰੇ ਤੋਂ ਪਹਿਲਾਂ ਪਿਛਲੇ ਟਰਾਂਸਪੋਰਟ ਮੰਤਰੀ Razia Sultana ਨੇ ਵੀ ਤਹਾਨੂੰ ਇਸ ਬਾਬਤ ਪੱਤਰ ਲਿਖੇ ਅਤੇ ਹੁਣ ਤੱਕ 13 ਚਿੱਠੀਆਂ ਮੈਂ ਤਹਾਨੂੰ ਲਿਖ ਚੁੱਕਾ ਹਾਂ ਅਤੇ ਤੁਸੀਂ ਅਜੇ ਤੱਕ ਇਸ ਮੁੱਦੇ ਉਤੇ ਆਪਣੇ ਆਪ ਨੂੰ ਅਣਜਾਣ ਦੱਸ ਰਹੇ ਹੋ। ਉਨ੍ਹਾਂ ਦੱਸਿਆ ਕਿ ਇਸ ਪੱਤਰ-ਵਿਹਾਰ ਤੋਂ ਪਹਿਲਾਂ, ਪ੍ਰਮੁੱਖ ਸਕੱਤਰ ਟਰਾਂਸਪੋਰਟ ਸ੍ਰੀ K. Sivaprasad ਨੇ 6 ਦਸੰਬਰ, 2018 ਤੋਂ 21 ਅਗਸਤ, 2019 ਦਰਮਿਆਨ ਆਪਣੇ ਦਿੱਲੀ ਦੇ ਹਮਰੁਤਬਾ ਕੋਲ ਚਾਰ ਵਾਰ ਲਿਖਤੀ ਰੂਪ ਵਿੱਚ ਇਹ ਮੁੱਦਾ ਚੁੱਕਿਆ ਹੈ, ਪਰ ਤੁਹਾਡੇ ਵੱਲੋਂ ਨਾ ਤਾਂ ਇਨ੍ਹਾਂ ਬੱਸਾਂ ਨੂੰ ਰੋਕਿਆ ਗਿਆ ਅਤੇ ਨਾ ਹੀ ਪੰਜਾਬ ਰੋਡਵੇਜ਼ ਨੂੰ ਦਿੱਲੀ ਹਵਾਈ ਅੱਡੇ ਜਾਣ ਦੀ ਆਗਿਆ ਦਿੱਤੀ ਗਈ।

Drug Case : Majithia ਦੇ ਪਰਚੇ ਨੂੰ ਲੈ ਵੱਡੀ ਖ਼ਬਰ! ਗਿਆ ਫੜਿਆ? ਹੁਣੇ ਮਾਮਲੇ ਨੂੰ ਲੈ ਵੱਡੇ ਖੁਲਾਸੇ

ਸ੍ਰੀ Warring ਨੇ ਕਿਹਾ ਕਿ ਜੇਕਰ ਤੁਸੀਂ ਪੰਜਾਬ ਰੋਡਵੇਜ਼ ਨੂੰ ਦਿੱਲੀ ਹਵਾਈ ਅੱਡੇ ਜਾਣ ਦੀ ਆਗਿਆ ਨਹੀਂ ਦੇਣੀ ਤਾਂ ਤੁਸੀਂ ਦਿੱਲੀ ਸਰਕਾਰ ਦੀਆਂ ਬੱਸਾਂ ਹਵਾਈ ਅੱਡੇ ਤੋਂ ਪੰਜਾਬ ਲਈ ਚਾਲੂ ਕਰ ਦਿਉ, ਅਸੀਂ ਨਹੀਂ ਰੋਕਾਂਗੇ। ਉਨ੍ਹਾਂ ਕਿਹਾ ਕਿ ਮੈਂ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ Jyotiraditya Scindia ਕੋਲ ਵੀ ਲਿਖਤੀ ਤੌਰ ’ਤੇ ਇਹ ਮੁੱਦਾ ਚੁੱਕ ਕੇ ਦਿੱਲੀ ਏਅਰਪੋਰਟ ਪਾਰਕਿੰਗ ਸੇਵਾਵਾਂ ਨੂੰ ਪੰਜਾਬ ਸਟੇਟ ਅੰਡਰਟੇਕਿੰਗ ਦੀਆਂ ਬੱਸਾਂ ਨੂੰ ਹਵਾਈ ਅੱਡੇ ’ਤੇ ਯਾਤਰੀਆਂ ਨੂੰ ਉਤਾਰਨ ਦੀ ਇਜਾਜ਼ਤ ਦੇਣ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਬੇਨਤੀ ਕੀਤੀ ਸੀ, ਪਕ ਉਥੋਂ ਵੀ ਕੋਈ ਜਵਾਬ ਨਹੀਂ ਆਇਆ। ਸ੍ਰੀ Warring ਨੇ ਕਿਹਾ ਕਿ ਇੰਡੋ ਕੈਨੇਡੀਅਨ ਟੈਕਸੀ ਵਾਂਗ ਕੇਵਲ ਇਕ ਅੱਡੇ ਤੋਂ ਸਵਾਰੀਆਂ ਲੈ ਕੇ ਦਿੱਲੀ ਜਾ ਸਕਦੀ ਹੈ, ਅਜਿਹੀ ਉਨ੍ਹਾਂ ਨੂੰ ਪਰਮਿਟ ਆਗਿਆ ਦਿੰਦਾ ਹੈ, ਪਰ ਉਹ ਹਰੇਕ ਸ਼ਹਿਰ ਵਿਚੋਂ ਸਵਾਰੀਆਂ ਨਾ ਚੁੱਕ ਸਕਦੇ ਹਨ ਅਤੇ ਨਾ ਉਤਾਰ। ਉਨ੍ਹਾਂ ਚੇਤਾਵਨੀ ਦਿੰਦੇ ਕਿਹਾ ਕਿ ਇਸ ਲਈ ਆਰਬਿਟ ਨੂੰ 7 ਦਿਨ ਦਾ ਨੋਟਿਸ ਦਿੱਤਾ ਗਿਆ ਹੈ ਅਤੇ ਜੇਕਰ ਉਹ ਅਜਿਹਾ ਕਰਨੋਂ ਨਾ ਹਟੇ ਤਾਂ ਇੰਡੋ ਕਨੇਡੀਅਨ ਦੇ ਅਜਿਹੇ ਸਾਰੇ ਪਰਮਿਟ ਰੱਦ ਕਰ ਦਿੱਤੇ ਜਾਣਗੇ। ਸ੍ਰੀ Kejriwal ਨੇ ਸਾਰੀ ਗਲਬਾਤ ਸੁੱਣ ਕੇ ਸ੍ਰੀ Warringਨੂੰ ਅਗਲੇ ਹਫ਼ਤੇ ਤੱਕ ਸਮਾਂ ਦੇਣ ਦੀ ਹਾਮੀ ਭਰੀ ।

]]>
Kejriwal ਪੰਜਾਬ ਨੂੰ ਲੁੱਟਣ ਵਾਲੇ ਟਰਾਂਸਪੋਰਟ ਮਾਫ਼ੀਆ ਦਾ ਭਾਈਵਾਲ: Raja Warring https://punjabi.newsd5.in/kejriwal-%e0%a8%aa%e0%a9%b0%e0%a8%9c%e0%a8%be%e0%a8%ac-%e0%a8%a8%e0%a9%82%e0%a9%b0-%e0%a8%b2%e0%a9%81%e0%a9%b1%e0%a8%9f%e0%a8%a3-%e0%a8%b5%e0%a8%be%e0%a8%b2%e0%a9%87-%e0%a8%9f%e0%a8%b0%e0%a8%be/ Fri, 24 Dec 2021 14:19:44 +0000 https://punjabi.newsd5.in/?p=139272 ਨਵੀਂ ਦਿੱਲੀ/ਚੰਡੀਗੜ: ਦਿੱਲੀ ਵਿੱਚ ਕਈ ਸਾਲਾਂ ਤੋਂ ਰੋਕੀ ਗਈ ਪੰਜਾਬ ਸਰਕਾਰ ਦੀ ਬੱਸ ਸਰਵਿਸ ਨੂੰ ਚਲਾਉਣ ਲਈ ਵੱਖ-ਵੱਖ ਸਮਿਆਂ ’ਤੇ ਲਿਖੇ ਕਈ ਪੱਤਰਾਂ ਦਾ ਜਾਣਬੁੱਝ ਕੇ ਜਵਾਬ ਨਾ ਦੇਣ ਦੇ ਰੋਸ ਵਜੋਂ ਅੱਜ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. Amrinder Singh Raja Warring ਨੇ Arvind Kejriwal ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਧਰਨਾ ਲਾਇਆ। ਧਰਨੇ ਦੀ ਅਗਵਾਈ ਕਰਦਿਆਂ Raja Warring ਨੇ Kejriwal ਨੂੰ ਵੰਗਾਰਿਆ ਕਿ ਉਹ ਔਰਬਿਟ ਬੱਸਾਂ ਨੂੰ ਦਿੱਲੀ ਭਰ ’ਚ ਚੱਲਣ ਦੀ ਇਜਾਜ਼ਤ ਦੇਣ ਲਈ ਬਾਦਲਾਂ ਨਾਲ ਕੀਤੀ ਗੰਢਤੁੱਪ ਅਤੇ ਪੀ.ਆਰ.ਟੀ.ਸੀ. ਨੂੰ ਰੋਕੇ ਜਾਣ ਬਾਰੇ ਸਥਿਤੀ ਸਪੱਸ਼ਟ ਕਰਨ।

ਬੇਅਦਬੀ ਮਾਮਲੇ ‘ਚ ਨਵਾਂ ਮੋੜ, ਕਿਸਾਨਾਂ ਲਈ CM ਚੰਨੀ ਦਾ ਐਲਾਨ, ਸਿੱਧੂ ਨੇ ਘੇਰਿਆ ਕੇਜਰੀਵਾਲ, ਹੋਰ ਫਸਿਆ ਮਜੀਠੀਆ

Raja Warring ਨੇ Kejriwal ’ਤੇ ਵਰਦਿਆਂ ਉਸ ਨੂੰ ਆਦਤ ਤੋਂ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਸਟੇਟ ਟਰਾਂਸਪੋਰਟ ਅੰਡਰਟੇਕਿੰਗ (ਐਸ.ਟੀ.ਯੂ.) ਦੀਆਂ ਵਾਲਵੋ ਬੱਸਾਂ ਨੂੰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੱਕ ਜਾਣ ਤੋਂ ਰੋਕਣ ਤੇ ਉਨਾਂ ਨੂੰ ਸਿਰਫ਼ ਆਈ.ਐਸ.ਬੀ.ਟੀ. ਤੱਕ ਮਹਿਦੂਦ ਕਰਨ ਅਤੇ ਇਸ ਦੇ ਉਲਟ ਪ੍ਰਾਈਵੇਟ ਬੱਸ ਆਪ੍ਰੇਟਰਾਂ ਨੂੰ ਹਰ ਤਰਾਂ ਦੀ ਇਜਾਜ਼ਤ ਦੇ ਕੇ ਜਿਥੇ Kejriwal ਦਾ ਦੋਗਲਾ ਕਿਰਦਾਰ ਸਾਹਮਣੇ ਆਇਆ ਹੈ, ਉਥੇ ਉਸ ਦੇ ਝੂਠ ਦਾ ਪਰਦਾਫ਼ਾਸ਼ ਹੋ ਗਿਆ ਹੈ ਜਿਸ ਵਿੱਚ ਉਸ ਨੇ ਪੰਜਾਬ ’ਚ ਟਰਾਂਸਪੋਰਟ ਮਾਫ਼ੀਆ ਨੂੰ ਖ਼ਤਮ ਕਰਨ ਦੀ ਗੱਲ ਕਹੀ ਹੈ।

Majithia Case ‘ਤੇ ਅਕਾਲੀਆਂ ਦਾ ਐਕਸ਼ਨ ਚੁੱਕਿਆ, ਵੱਡਾ ਕਦਮ, ਫਸੀ Channi ਸਰਕਾਰ | D5 Channel Punjabi

ਦਿੱਲੀ ਵਿਖੇ ਮੁੱਖ ਮੰਤਰੀ Kejriwal ਦੇ ਨਿਵਾਸ ਦੇ ਬਾਹਰ ਸਵੇਰ ਵੇਲੇ ਪਹੁੰਚੇ Raja Warring ਨੇ ਇਸ ਨਾਜ਼ੁਕ ਮੁੱਦੇ ’ਤੇ ਗੱਲ ਕਰਦਿਆਂ ਕਿਹਾ, “Kejriwal ਪੰਜਾਬ ਨੂੰ ਲੁੱਟਣ ਵਾਲੇ ਟਰਾਂਸਪੋਰਟ ਮਾਫ਼ੀਆ ਦਾ ਹਿੱਸਾ ਹੈ।’’ ਉਨਾਂ ਕਿਹਾ ਕਿ ਇਹ ਪਤਾ ਲੱਗਣ ’ਤੇ ਕਿ ਮੈਂ ਇੱਥੇ ਆ ਰਿਹਾ ਹਾਂ, Kejriwal ਸੁਵਖਤੇ ਹੀ ਭੱਜ ਨਿਕਲਿਆ ਜਦਕਿ ਉਸ ਦਾ ਸਟਾਫ਼ ਉਸ ਦੀ ਮੌਜੂਦਗੀ ਬਾਰੇ ਝੂਠ ਬੋਲਦਾ ਰਿਹਾ। ਪੰਜਾਬ ਦੇ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਉਨਾਂ ਨੂੰ ਯਕੀਨ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਪੰਜਾਬ ਜਾਣ ਤੋਂ ਪਹਿਲਾਂ ਉਨਾਂ ਨੂੰ ਜ਼ਰੂਰ ਮਿਲਣਗੇ, ਜਿਥੇ ਜਾ ਕੇ ਉਹ ਟਰਾਂਸਪੋਰਟ ਮਾਫ਼ੀਆ ਨੂੰ ਖ਼ਤਮ ਕਰਨ ਲਈ ਕਈ ਨਵੀਆਂ ‘ਗਾਰੰਟੀਆਂ’ ਪੇਸ਼ ਕਰਨਗੇ।

Sidhu Moose Wala ਦਾ ਵਿਰੋਧ ਨਾਲ ਜੁੜਿਆ ਨਾਤਾ, ਵਿਰੋਧੀਆਂ ਨੂੰ Moose Wala ਦਾ ਕਰਾਰਾ ਜਵਾਬ | D5 Channel Punjabi

Warring ਨੇ ਬਤੌਰ ਟਰਾਂਸਪੋਰਟ ਮੰਤਰੀ ਅਹੁਦਾ ਸਾਂਭਣ ਤੋਂ ਤੁਰੰਤ ਬਾਅਦ 7 ਅਕਤੂਬਰ, 2021 ਨੂੰ Kejriwal ਨੂੰ ਪੱਤਰ ਲਿਖ ਕੇ ਲੰਮੇ ਸਮੇਂ ਤੋਂ ਲਟਕ ਰਹੇ ਇਸ ਮੁੱਦੇ ਨੂੰ ਸੁਲਝਾਉਣ ਵਾਸਤੇ ਮੀਟਿੰਗ ਕਰਨ ਲਈ ਢੁਕਵੀਂ ਤਰੀਕ ਅਤੇ ਸਮਾਂ ਦੇਣ ਦੀ ਅਪੀਲ ਕੀਤੀ ਸੀ। ਵਿਭਾਗ ਦੇ ਬੁਲਾਰੇ ਮੁਤਾਬਕ ਇਹ ਪੱਤਰ ਪਿਛਲੇ ਟਰਾਂਸਪੋਰਟ ਮੰਤਰੀ Razia Sultana ਵੱਲੋਂ 29-11-2019, 16-3-2020 ਅਤੇ 24-2-2021 ਨੂੰ ਦਿੱਲੀ ਦੇ ਮੁੱਖ ਮੰਤਰੀ ਨੂੰ ਇਸ ਮੁੱਦੇ ’ਤੇ ਲਿਖੇ ਤਿੰਨ ਪੱਤਰਾਂ ਦੀ ਲਗਾਤਾਰਤਾ ਵਿੱਚ ਸੀ। ਬੁਲਾਰੇ ਨੇ ਦੱਸਿਆ ਕਿ ਇਸ ਪੱਤਰ-ਵਿਹਾਰ ਤੋਂ ਪਹਿਲਾਂ, ਪ੍ਰਮੁੱਖ ਸਕੱਤਰ ਟਰਾਂਸਪੋਰਟ ਸ੍ਰੀ K Siva Prasad ਨੇ 6 ਦਸੰਬਰ, 2018 ਤੋਂ 21 ਅਗਸਤ, 2019 ਦਰਮਿਆਨ ਆਪਣੇ ਦਿੱਲੀ ਦੇ ਹਮਰੁਤਬਾ ਕੋਲ ਚਾਰ ਵਾਰ ਲਿਖਤੀ ਰੂਪ ਵਿੱਚ ਇਹ ਮੁੱਦਾ ਚੁੱਕਿਆ ਸੀ।ਪੰਜਾਬ ਦੇ ਟਰਾਂਸਪੋਰਟ ਮੰਤਰੀ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ Jyotiraditya Scindia ਕੋਲ ਵੀ ਲਿਖਤੀ ਤੌਰ ’ਤੇ ਇਹ ਮੁੱਦਾ ਚੁੱਕ ਕੇ ਦਿੱਲੀ ਏਅਰਪੋਰਟ ਪਾਰਕਿੰਗ ਸੇਵਾਵਾਂ ਨੂੰ ਪੰਜਾਬ ਸਟੇਟ ਅੰਡਰਟੇਕਿੰਗ ਦੀਆਂ ਬੱਸਾਂ ਨੂੰ ਹਵਾਈ ਅੱਡੇ ’ਤੇ ਯਾਤਰੀਆਂ ਨੂੰ ਉਤਾਰਨ ਦੀ ਇਜਾਜ਼ਤ ਦੇਣ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਬੇਨਤੀ ਕੀਤੀ ਸੀ।

]]>
ਭਾਰਤੀ ਜਹਾਜ਼ਾਂ ਤੇ ਹਵਾਈ ਅੱਡਿਆਂ ‘ਚ ਭਾਰਤੀ ਸੰਗੀਤ ਵਜਾਉਣ ਦਾ ਸੁਝਾਅ https://punjabi.newsd5.in/%e0%a8%ad%e0%a8%be%e0%a8%b0%e0%a8%a4%e0%a9%80-%e0%a8%9c%e0%a8%b9%e0%a8%be%e0%a9%9b%e0%a8%be%e0%a8%82-%e0%a8%a4%e0%a9%87-%e0%a8%b9%e0%a8%b5%e0%a8%be%e0%a8%88-%e0%a8%85%e0%a9%b1%e0%a8%a1%e0%a8%bf/ Fri, 24 Dec 2021 02:07:14 +0000 https://punjabi.newsd5.in/?p=139149 ਨਵੀਂ ਦਿੱਲੀ: ਭਾਰਤੀ ਸੰਸਕ੍ਰਿਤੀ ਅਤੇ ਸੱਭਿਅਤਾ ਨੂੰ ਪ੍ਰਫੁੱਲਤ ਕਰਨ ਲਈ ਇੱਕ ਨਵੀਂ ਪਹਿਲ ਕੀਤੀ ਗਈ ਹੈ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ Jyotiraditya Scindia ਨੂੰ ਦੇਸ਼ ਭਰ ਦੀਆਂ ਸਾਰੀਆਂ ਭਾਰਤੀ ਏਅਰਲਾਈਨਜ਼ ਦੀਆਂ ਉਡਾਣਾਂ ਅਤੇ ਹਵਾਈ ਅੱਡਿਆਂ ‘ਤੇ ਭਾਰਤੀ ਸੰਗੀਤ ਵਜਾਉਣਾ ਲਾਜ਼ਮੀ ਬਣਾਉਣ ਲਈ ਸੁਝਾਅ ਆਇਆ ਹੈ।

ਪੰਜਾਬ ਸਰਕਾਰ ਦਾ ਸੱਚ ਆਇਆ ਸਾਹਮਣੇ, ਮੁਲਾਜ਼ਮਾਂ ਨੂੰ ਤਨਖਾਹ ਦੇਣ ਸਮੇਂ ਹੀ ਕਿਉਂ ਖਾਲੀ ਹੁੰਦਾ ਖਜ਼ਾਨਾਂ ?

ਇੰਡੀਅਨ ਕੌਂਸਲ ਫਾਰ ਕਲਚਰਲ ਰਿਲੇਸ਼ਨ ਅਤੇ ਸੰਗੀਤਕਾਰਾਂ ਨੇ ਕੇਂਦਰ ਸਰਕਾਰ ਨੂੰ ਇਹ ਅਪੀਲ ਕੀਤੀ ਹੈ। ਉਨ੍ਹਾਂ ਦਾ ਤਰਕ ਹੈ ਕਿ ਦੇਸ਼ ਦੀਆਂ ਪਰੰਪਰਾਵਾਂ ਮਜ਼ਬੂਤ ​​ਹੋਣਗੀਆਂ ਅਤੇ ਲੋਕਾਂ ਨਾਲ ਭਾਵਨਾਤਮਕ ਸਾਂਝ ਵਿੱਚ ਵਾਧਾ ਹੋਵੇਗਾ।

]]>
BJP ਨੇਤਾ ਜਿਓਤਿਰਦਿੱਤਿਆ ਸਿੰਧੀਆ ਦੀ ਫਿਸਲੀ ਜ਼ੁਬਾਨ, ਹੱਥ ਪੰਜੇ ਲਈ ਕੀਤਾ ਚੋਣ ਪ੍ਰਚਾਰ https://punjabi.newsd5.in/bjp-%e0%a8%a8%e0%a9%87%e0%a8%a4%e0%a8%be-%e0%a8%9c%e0%a8%bf%e0%a8%93%e0%a8%a4%e0%a8%bf%e0%a8%b0%e0%a8%a6%e0%a8%bf%e0%a9%b1%e0%a8%a4%e0%a8%bf%e0%a8%86-%e0%a8%b8%e0%a8%bf%e0%a9%b0%e0%a8%a7%e0%a9%80/ Tue, 03 Nov 2020 07:00:58 +0000 https://punjabi.newsd5.in/?p=79489 ਭੋਪਾਲ : ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਹ ਵੀਡੀਓ ਮੱਧ ਪ੍ਰਦੇਸ਼ ‘ਚ ਹੋ ਰਹੀਆਂ ਚੋਣਾਂ ਦੀ ਹੈ। ਜਿਥੇ ਬੀਜੇਪੀ ਦੇ ਰਾਜ ਸਭਾ ਮੈਂਬਰ ਜਿਓਤਿਰਦਿੱਤਿਆ ਸਿੰਧੀਆਂ ਵਲੋਂ ਬੀਜੇਪੀ ਪਾਰਟੀ ਲਈ ਚੋਣ ਪ੍ਰਚਾਰ ਕਰਦਿਆਂ ਜ਼ੁਬਾਨ ਫਿਸਲ ਗਈ।ਉਨ੍ਹਾਂ ਨੇ ਬੀਜੇਪੀ ਦੀ ਸਟੇਜ ਤੋਂ ਕਾਂਗਰਸ ਦੇ ਹੱਕ ‘ਚ ਚੋਣ ਪ੍ਰਚਾਰ ਕੀਤਾ।

ਹੁਣ ਦੂਜੇ ਸੂਬੇ ‘ਚੋਂ ਪੰਜਾਬ ‘ਚ ਆਈ ਆਹ ਚੀਜ਼ ! ਆਉਂਦਿਆਂ ਹੀ ਕਿਸਾਨਾਂ ਨੇ ਪਾ ਲਿਆ ਘੇਰਾ !ਪਹਿਲਾਂ ਹੀ ਅੱਕੇ ਬੈਠੇ ਆਂ!

ਦਰਅਸਲ ਸਿੰਧੀਆ ਪਿਛਲੇ ਸਮੇਂ ਦੌਰਾਨ ਕਾਂਗਰਸ ਪਾਰਟੀ ਛੱਡਕੇ ਬੀਜੇਪੀ ‘ਚ ਸ਼ਾਮਲ ਹੋਏ ਸੀ। ਓਹੀ ਗਵਾਲੀਅਰ ਜ਼ਿਲ੍ਹੇ ਦੀ ਡਬਰਾ ਸੀਟ ਤੋਂ ਬੀਜੇਪੀ ਦੀ ਉਮੀਦਵਾਰ ਇਮਰਤੀ ਦੇਵੀ ਦੇ ਹੱਕ ‘ਚ ਰੈਲੀ ਨੂੰ ਸੰਬੋਧਨ ਕਰ ਰਹੇ ਸੀ। ਜਿਥੇ ਗਲਤੀ ਨਾਲ ਉਨ੍ਹਾਂ ਵੱਲੋਂ ਕਮਲ ਦੇ ਫੁੱਲ ਦੀ ਥਾਂ ਹੱਥ ਪੰਜੇ ਦਾ ਬਟਨ ਦੱਬਣ ਲਈ ਲੋਕਾਂ ਨੂੰ ਅਪੀਲ ਕੀਤੀ ਗਈ। ਜਦੋਂ ਉਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਨੇ ਹੱਥ ਪੰਜੇ ਦੀ ਥਾਂ ਕਮਲ ਦੇ ਫੁੱਲ ਵਾਲਾ ਬਟਨ ਦੱਬਣ ਲਈ ਵੋਟਰਾਂ ਨੂੰ ਅਪੀਲ ਕੀਤੀ।

]]>
BJP ‘ਚ ਸ਼ਾਮਿਲ ਹੋਏ ਜਿਓਤਿਰਾਦਿਤਿਆ ਸਿੰਧੀਆ https://punjabi.newsd5.in/bjp-%e0%a8%9a-%e0%a8%b6%e0%a8%be%e0%a8%ae%e0%a8%bf%e0%a8%b2-%e0%a8%b9%e0%a9%8b%e0%a8%8f-%e0%a8%9c%e0%a8%bf%e0%a8%93%e0%a8%a4%e0%a8%bf%e0%a8%b0%e0%a8%be%e0%a8%a6%e0%a8%bf%e0%a8%a4%e0%a8%bf%e0%a8%86/ Wed, 11 Mar 2020 11:14:54 +0000 https://punjabi.newsd5.in/?p=62882 ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਜਿਓਤਿਰਾਦਿਤਿਆ ਸਿੰਧੀਆ ਅੱਜ ਯਾਨੀ ਬੁੱਧਵਾਰ ਨੂੰ ਭਾਜਪਾ ‘ਚ ਸ਼ਾਮਲ ਹੋ ਗਏ। ਸਿੰਧਿਆ ਨੇ ਬੀਜੇਪੀ ਪ੍ਰਧਾਨ ਜੇਪੀ ਨੱਡਾ ਦੀ ਹਾਜ਼ਰੀ ‘ਚ ਪਾਰਟੀ ਦੀ ਮੈਂਬਰੀ ਕਬੂਲ ਕੀਤੀ।

ਭੁੱਕੀ, ਅਫ਼ੀਮ ਖਾਣ ਵਾਲੇ ਹੋ ਜਾਣ ਖ਼ਬਰਦਾਰ, ਆਹ ਡਾਕਟਰ ਤੋਂ ਸੁਣੋ ਨਸ਼ਾ ਛੱਡਣ ਵਾਲੀ ਗੋਲੀ ਖਾਣ ਵਾਲੇ ਨਸ਼ੇੜੀਆਂ ਦਾ ਇਲਾਜ

ਬੀਜੇਪੀ ਜੁਆਇਨ ਕਰਨ ਤੋਂ ਬਾਅਦ ਸਿੰਧੀਆ ਨੇ ਕਿਹਾ ਕਿ ਮਨ ਦੁਖੀ ਵੀ ਹੈ ਅਤੇ ਦੁਖੀ ਵੀ। ਜ਼ਿਕਰਯੋਗ ਹੈ ਕਿ ਮੰਗਲਵਾਰ ਸਵੇਰੇ ਜਦੋਂ ਦੇਸ਼ ਹੋਲੀ ਮਨਾ ਰਿਹਾ ਸੀ, ਤਾਂ ਸਿੰਧੀਆ ਨੇ ਬੀਜੇਪੀ ਦੇ ਸੀਨੀਅਰ ਨੇਤਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ।

ਗ਼ਰੀਬਾਂ ਦਾ ਮਸੀਹਾ ਬਣਿਆ ਸਿਮਰਜੀਤ ਬੈਂਸ LIVE ਹੋ ਕੇ ਕੱਟੇ ਬਿਜਲੀ ਕੁਨੈਕਸ਼ਨ ਦੀਆਂ ਜੋੜੀਆਂ ਤਾਰਾਂ | Bains

ਮੁਲਾਕਾਤ ਤੋਂ ਬਾਅਦ ਕਾਂਗਰਸ ਦੀ ਮੁਢਲੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਦੇ ਨਾਲ ਹੀ ਮੱਧ ਪ੍ਰਦੇਸ਼ ਦੇ 22 ਕਾਂਗਰਸੀ ਵਿਧਾਇਕਾਂ ਨੇ ਅਸਤੀਫਾ ਦੇ ਦਿੱਤਾ ਸੀ, ਜਿਸਦੇ ਨਾਲ ਪ੍ਰਦੇਸ਼ ‘ਚ ਕਮਲਨਾਥ ਦੀ ਅਗਵਾਈ ਵਾਲੀ 15 ਮਹੀਨੇ ਪੁਰਾਣੀ ਕਾਂਗਰਸ ਸਰਕਾਰ ਡਿੱਗਣ ਦੀ ਕੰਗਾਰ ‘ਤੇ ਪਹੁੰਚ ਗਈ ਹੈ।

]]>
ਕਮਲਨਾਥ ਨੇ ਕੀਤੀ ਸਿੰਧੀਆ ਸਮਰਥਕ 6 ਮੰਤਰੀਆਂ ਨੂੰ ਬਰਖਾਸਤ ਕਰਨ ਦੀ ਸਿਫਾਰਿਸ਼ https://punjabi.newsd5.in/%e0%a8%95%e0%a8%ae%e0%a8%b2%e0%a8%a8%e0%a8%be%e0%a8%a5-%e0%a8%a8%e0%a9%87-%e0%a8%95%e0%a9%80%e0%a8%a4%e0%a9%80-%e0%a8%b8%e0%a8%bf%e0%a9%b0%e0%a8%a7%e0%a9%80%e0%a8%86-%e0%a8%b8%e0%a8%ae%e0%a8%b0/ Tue, 10 Mar 2020 11:27:35 +0000 https://punjabi.newsd5.in/?p=62814 ਨਵੀਂ ਦਿੱਲੀ : ਸਾਬਕਾ ਕੇਂਦਰੀ ਮੰਤਰੀ ਜਿਓਤਿਰਾਦਿਤਿਆ ਸਿੰਧੀਆ ਨੇ ਕਾਂਗਰਸ ਦੀ ਮੁੱਢਲੀ ਮੈਂਬਰੀ ਤੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ 19 ਸਿੰਧੀਆ ਸਮਰਥਕ ਵਿਧਾਇਕਾਂ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਬਾਅਦ ਹੁਣ ਮੱਧ ਪ੍ਰਦੇਸ਼ ਦੇ ਮੁੱਖਮੰਤਰੀ ਕਮਲਨਾਥ ਨੇ ਵੱਡਾ ਫੈਸਲਾ ਲੈਂਦੇ ਹੋਏ ਛੇ ਮੰਤਰੀਆਂ ਨੂੰ ਬਰਖਾਸਤ ਕਰਨ ਲਈ ਰਾਜਪਾਲ ਲਾਲਜੀ ਟੰਡਨ ਨੂੰ ਪੱਤਰ ਭੇਜਿਆ ਹੈ।

Dhadrianwale ਦੇ ਹੱਕ ‘ਚ ਜਥੇਦਾਰ! ਟਕਸਾਲੀਆਂ ਨੂੰ ਦਿੱਤੀ ਨਸੀਹਤ! || ਵੱਡੀ ਖ਼ਬਰ ||

ਮੁੱਖਮੰਤਰੀ ਕਮਲਨਾਥ ਦੀ ਕੁਝ ਮੰਤਰੀਆਂ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖਮੰਤਰੀ ਦਿਗਵਿਜੇ ਸਿੰਘ ਦੇ ਨਾਲ ਬੈਠਕ ਹੋਈ। ਇਸ ਤੋਂ ਬਾਅਦ ਸਿੰਧੀਆ ਸਮੱਰਥਕ ਮੰਤਰੀਆਂ ਨੂੰ ਬਰਖਾਸਤ ਕਰਨ ਦਾ ਫੈਸਲਾ ਲਿਆ ਗਿਆ। ਇਸ ਸੰਦਰਭ ਵਿੱਚ ਰਾਜਪਾਲ ਲਾਲਜੀ ਟੰਡਨ ਨੂੰ ਮੁੱਖਮੰਤਰੀ ਵੱਲੋਂ ਪੱਤਰ ਲਿਖਿਆ ਗਿਆ ਹੈ।

Ikko Mikke Movie Premiere in UK | Public Review | Satinder Sartaaj | Saga Hits

ਮੁੱਖਮੰਤਰੀ ਕਮਲਨਾਥ ਨੇ ਗੋਵਿੰਦ ਸਿੰਘ ਰਾਜਪੂਤ (ਮੰਤਰੀ), ਪ੍ਰਘੁਮਨ ਸਿੰਘ ਤੋਮ(ਮੰਤਰੀ), ਇਮਰਤੀ ਦੇਵੀ , ਤੁਲਸੀ ਸਿਲਾਵਟ, ਪ੍ਰਭੂਰਾਮ ਚੌਧਰੀ ਅਤੇ ਮਹਿੰਦਰ ਸਿੰਘ ਸਿਸੋਦੀਆ (ਮੰਤਰੀ) ਨੂੰ ਬਰਖਾਸਤ ਕਰਨ ਦੀ ਸਿਫਾਰਿਸ਼ ਕੀਤੀ ਹੈ। ਦੱਸ ਦਈਏ ਕਿ ਜਿਨ੍ਹਾਂ 19 ਵਿਧਾਇਕਾਂ ਨੇ ਮੈਂਬਰੀ ਤੋਂ ਅਸਤੀਫਾ ਭੇਜਿਆ ਹੈ, ਉਨ੍ਹਾਂ ‘ਚ ਇਹ ਮੰਤਰੀ ਵੀ ਸ਼ਾਮਿਲ ਹਨ।

]]>