Joe Biden falls – D5 News https://punjabi.newsd5.in Truth Seeking News Network. Sat, 20 Mar 2021 05:47:03 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Joe Biden falls – D5 News https://punjabi.newsd5.in 32 32 ਜਹਾਜ਼ ਦੀਆਂ ਪੌੜੀਆਂ ਚੜ੍ਹਦੇ ਸਮੇਂ 3 ਵਾਰ ਫਿਸਲੇ ਜੋ ਬਾਇਡੇਨ , ਵੀਡੀਓ https://punjabi.newsd5.in/%e0%a8%9c%e0%a8%b9%e0%a8%be%e0%a9%9b-%e0%a8%a6%e0%a9%80%e0%a8%86%e0%a8%82-%e0%a8%aa%e0%a9%8c%e0%a9%9c%e0%a9%80%e0%a8%86%e0%a8%82-%e0%a8%9a%e0%a9%9c%e0%a9%8d%e0%a8%b9%e0%a8%a6%e0%a9%87-%e0%a8%b8/ Sat, 20 Mar 2021 05:47:03 +0000 https://punjabi.newsd5.in/?p=96356 ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ  ‘ਚ ਉਹ ਜਹਾਜ਼ ਦੀਆਂ ਪੌੜੀਆਂ ਚੜ੍ਹਦੇ ਸਮੇਂ ਡਿੱਗਦੇ ਨਜ਼ਰ  ਆਉਂਦੇ ਹਨ। ਚੰਗੀ ਗੱਲ ਇਹ ਰਹੀ ਕਿ ਇਸ ਘਟਨਾ  ‘ਚ ਜੋ ਬਾਈਡੇਨ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਉਹ ਸੁਰੱਖਿਅਤ ਜਹਾਜ਼ ‘ਚ ਪਰਵੇਸ਼  ਕਰ ਗਏ। ਇਹ ਘਟਨਾ ਸ਼ੁੱਕਰਵਾਰ ਉਦੋਂ ਦੀ ਹੈ, ਜਦੋਂ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਟਲਾਂਟਾ ਜਾਣ ਲਈ ਜਹਾਜ਼ ‘ਚ ਸਵਾਰ ਹੋ ਰਹੇ ਸਨ। ਮੰਨਿਆ ਜਾ ਰਿਹਾ ਹੈ ਕਿ ਅਟਲਾਂਟਾ ‘ਚ ਉਹ ਏਸ਼ੀਅਨ – ਅਮਰੀਕੀ ਕਮਿਊਨਿਟੀ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ।

🔴LIVE|| ਲਓ ਜੀ ਹੋ ਗਿਆ ਵੱਡਾ ਐਲਾਨ ! ਹੁਣ ਹੋਊ ਆਰ-ਪਾਰ ਦੀ ਗੱਲ ! ਕਿਸਾਨ ਆਗੂਆਂ ਨੇ ਘੇਰ ਲਈ ਸਰਕਾਰ !

ਸੋਸ਼ਲ ਮੀਡੀਆ ‘ਤੇ ਵਾਇਰਲ ਇਸ ਵੀਡੀਓ ‘ਚ ਜੋ ਬਾਈਡਨ ਤਿੰਨ ਵਾਰ ਦੀਆਂ ਪੌੜੀਆਂ ‘ਤੇ ਫਿਸਲਦੇ ਜਾਂ ਇਵੇਂ ਕਹੋ ਕਿ ਡਿੱਗਦੇ ਨਜ਼ਰ  ਆਉਂਦੇ ਹਨ। ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਜੋ ਬਾਈਡਨ ਜਹਾਜ਼ ਦੀਆਂ ਪੌੜੀਆਂ ‘ਤੇ ਚੜ੍ਹਦੇ ਸਮੇਂ ਆਪਣਾ ਸੰਤੁਲਨ ਖੋਹ ਦਿੰਦੇ ਹਨ ਅਤੇ ਤਿੰਨ ਵਾਰ ਡਿੱਗਦੇ ਹਨ। ਦੋ ਵਾਰ ਤਾਂ ਹੱਥ ਦੇ ਜੋਰ ‘ਤੇ ਉਠ ਜਾਂਦੇ ਹਨ ਪਰ ਤੀਜੀ ਵਾਰ ਉਨ੍ਹਾਂ ਨੂੰ ਆਪਣੇ ਗੋਡੇ ਦੇ ਜ਼ੋਰ ਤੇ ਉੱਠਣਾ ਪੈਂਦਾ ਹੈ। ਹਾਲਾਂਕਿ  ਉਹ ਆਪਣੇ ਆਪ ਨੂੰ ਕਿਸੇ ਤਰ੍ਹਾਂ ਸੰਭਾਲ ਲੈਂਦੇ ਹਨ ਅਤੇ ਉੱਠਕੇ ਪੌੜੀਆਂ ਚੜ੍ਹ ਜਾਂਦੇ ਹਨ ।   ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਲੜਖੜਾਉਂਦੇ, ਫਿਸਲਦੇ ਅਤੇ ਡਿੱਗਦੇ ਹੋਏ ਉਹ ਸੁਰੱਖਿਅਤ ਜਹਾਜ਼ ‘ਚ ਚੜ੍ਹ ਜਾਂਦੇ ਹਨ।

]]>