Jagraon Gangrape – D5 News https://punjabi.newsd5.in Truth Seeking News Network. Mon, 11 Feb 2019 11:44:05 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Jagraon Gangrape – D5 News https://punjabi.newsd5.in 32 32 ਜਗਰਾਓਂ ਗੈਂਗਰੇਪ ਦੀ ਨਵੀਂ ਵੀਡੀਓ, ਆਹ ਕੁਝ ਮਿਲਿਆ ਗੱਡੀ ‘ਚੋਂ, 12 ਮੁੰਡਿਆਂ ਨੇ ….(ਵੀਡੀਓ) https://punjabi.newsd5.in/%e0%a8%9c%e0%a8%97%e0%a8%b0%e0%a8%be%e0%a8%93%e0%a8%82-%e0%a8%97%e0%a9%88%e0%a8%82%e0%a8%97%e0%a8%b0%e0%a9%87%e0%a8%aa-%e0%a8%a6%e0%a9%80-%e0%a8%a8%e0%a8%b5%e0%a9%80%e0%a8%82-%e0%a8%b5%e0%a9%80/ Mon, 11 Feb 2019 11:35:29 +0000 https://punjabi.newsd5.in/?p=43337 ਲੁਧਿਆਣਾ : ਲੁਧਿਆਣਾ ਤੋਂ ਦਿਲ ਨੂੰ ਦਹਿਲਾ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਕੁੜੀ ਨਾਲ 12 ਵਿਅਕਤੀਆਂ ਵਲੋਂ ਗੈਂਗਰੇਪ ਕਰਨ ਦਾ ਮਾਮਲਾ ਸਾਹਮਣੇ ਅਇਆ ਹੈ। ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮਾਂ ਨੇ ਪਹਿਲਾਂ ਕੁੜੀ ਨੂੰ ਅਗਵਾ ਕੀਤਾ ਅਤੇ ਫਿਰ ਉਸ ਨਾਲ ਬਲਾਤਕਾਰ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋ ਪੀੜਤ ਕੁੜੀ ਆਪਣੇ ਦੋਸਤ ਨਾਲ ਕਾਰ ‘ਚ ਘੁੰਮਣ ਜਾ ਰਹੀ ਸੀ, ਪਰ ਰਸਤੇ ‘ਚ 4 ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਕਾਰ ਨੂੰ ਰੋਕ ਕੇ ਪਹਿਲਾਂ ਗੱਡੀ ਦਾ ਸ਼ੀਸ਼ਾ ਤੋੜਿਆ ਅਤੇ ਫਿਰ ਕੁੜੀ ਦੇ ਦੋਸਤ ਨਾਲ ਮਾਰ ਕੁੱਟ ਕਰਕੇ ਕੁੜੀ ਨੂੰ ਅਗਵਾ ਕਰ ਲਿਆ ਗਿਆ। ਉਸ ਤੋਂ ਬਾਅਦ ਕੁੜੀ ਨੂੰ ਇੱਕ ਫਾਰਮ ਹਾਊਸ ‘ਚ ਲਿਜਾ ਕੇ ਉਸ ਨਾਲ ਬਲਾਤਕਾਰ ਕੀਤਾ ਗਿਆ। ਇਸ ਦੌਰਾਨ ਬਦਮਾਸ਼ਾਂ ਨੇ ਪੀਤੜ ਕੁੜੀ ਤੇ ਉਸ ਦੇ ਸਾਥੀ ਤੋਂ 14 ਹਜ਼ਾਰ ਰੁਪਏ, 2 ਅੰਗੂਠੀਆਂ, ਮੋਬਾਈਲ ਤੇ ਦੋਵਾਂ ਦੇ ਪਰਸ ਵੀ ਖੋਹ ਲਏ ਅਤੇ ਕੁੜੀ ਦੇ ਸਾਥੀ ਨਾਲ ਕੁੱਟਮਾਰ ਵੀ ਕੀਤੀ।

Read Also ਸਾਬਕਾ ਅਕਾਲੀ ਸਰਪੰਚ ‘ਤੇ ਪੁੱਤਰ ਸਣੇ ਗੈਂਗਰੇਪ ਦਾ ਪਰਚਾ

ਪੀੜਤ ਕੁੜੀ ਦੇ ਦੋਸਤ ਨੇ ਉਸੇ ਸਮੇਂ ਆਪਣੇ ਇੱਕ ਹੋਰ ਦੋਸਤ ਨੂੰ ਫੋਨ ਕਰ ਸਾਰੀ ਘਟਨਾ ਬਾਰੇ ਦੱਸਿਆ ਤੇ ਉਸ ਤੋਂ ਮਦਦ ਮੰਗੀ। ਵਾਰਦਾਤ ਦਾ ਪਤਾ ਚੱਲਦਿਆਂ ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਂਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਉਥੇ ਹੀ ਘਟਨਾ ਤੋਂ ਬਾਅਦ ਪੀੜਤ ਲੜਕੀ ਨੂੰ ਲੁਧਿਆਣਾ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਬੇਸ਼ੱਕ ਪੁਲਿਸ ਕੁੜੀਆਂ ਦੀ ਸੁਰੱਖਿਆ ਲਈ ਲੱਖ ਦਾਅਵੇ ਕਰ ਰਹੀ ਹੈ ਪਰ ਇਹੋ ਜਿਹੀਆਂ ਵਾਰਦਾਤਾਂ ਦਾ ਵਧਣਾ ਕਿਤੇ ਨਾ ਕਿਤੇ ਪੁਲਿਸ ਦੀ ਕਾਰੁਗਜਾਰੀ ਤੇ ਸਵਾਲੀਆਂ ਨਿਸ਼ਾਨ ਖੜ੍ਹੇ ਕਰਦਾ ਹੈ। ਲੁਧਿਆਣਾ ਹੋਵੇ ਜਾਂ ਫੇਰ ਚੰਡੀਗੜ੍ਹ ਸੂਬੇ ਹੋਵੇ ਜਾ ਫੇਰ ਸਾਡਾ ਮੁਲਕ ਅਜਿਹੀਆਂ ਘਟੀਆਂ ਕਰਤੂਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਇਥੇ ਸਰਕਾਰਾਂ ਤੇ ਪੁਲਿਸ ਪ੍ਰਸਾਸ਼ਨ ਸਖਤ ਰੁਖ ਅਪਣਾਉਂਣੇ ਚਾਹੀਦੇ ਨੇ ਤਾਂ ਜੋ ਕੋਈ ਵੀ ਕੁੜੀ ਹਵਸ ਦਾ ਸ਼ਿਕਾਰ ਨਾ ਹੋ ਸਕੇ।

]]>