Iran – D5 News https://punjabi.newsd5.in Truth Seeking News Network. Sat, 23 Jul 2022 11:32:37 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Iran – D5 News https://punjabi.newsd5.in 32 32 ਈਰਾਨ ‘ਚ ਅਚਾਨਕ ਆਏ ਹੜ੍ਹ ਕਾਰਨ 17 ਲੋਕਾਂ ਦੀ ਮੌਤ https://punjabi.newsd5.in/%e0%a8%88%e0%a8%b0%e0%a8%be%e0%a8%a8-%e0%a8%9a-%e0%a8%85%e0%a8%9a%e0%a8%be%e0%a8%a8%e0%a8%95-%e0%a8%86%e0%a8%8f-%e0%a8%b9%e0%a9%9c%e0%a9%8d%e0%a8%b9-%e0%a8%95%e0%a8%be%e0%a8%b0%e0%a8%a8-17-%e0%a8%b2/ Sat, 23 Jul 2022 11:32:37 +0000 https://punjabi.newsd5.in/?p=168583 ਤਹਿਰਾਨ : ਈਰਾਨ ਦੇ ਸੋਕਾ ਪ੍ਰਭਾਵਿਤ ਦੱਖਣੀ ਫਾਰਸ ਸੂਬੇ ‘ਚ ਅਚਾਨਕ ਆਏ ਹੜ੍ਹ ਕਾਰਨ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ ਹੈ। ਸਰਕਾਰੀ ਟੀਵੀ ਚੈਨਲ ‘ਤੇ ਸ਼ਨੀਵਾਰ ਨੂੰ ਪ੍ਰਸਾਰਿਤ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। ਰਿਪੋਰਟ ‘ਚ ਦੱਸਿਆ ਗਿਆ ਕਿ ਸ਼ਹਿਰ ਵਿਚ ਵਹਿਣ ਵਾਲੀ ਰੂਦਬਲ ਨਦੀ ਦੇ ਪਾਣੀ ਦਾ ਪੱਧਰ ਮੀਂਹ ਕਾਰਨ ਕਾਫ਼ੀ ਵੱਧ ਗਿਆ ਹੈ।

ਰਿਪੋਰਟ ਮੁਤਾਬਕ ਬਚਾਅ ਟੀਮਾਂ ਨੇ ਹੜ੍ਹ ਵਿਚ ਫਸੇ 55 ਲੋਕਾਂ ਨੂੰ ਬਚਾਅ ਲਿਆ, ਜਦੋਂਕਿ ਘੱਟੋ-ਘੱਟ 6 ਲੋਕ ਅਜੇ ਵੀ ਲਾਪਤਾ ਹਨ। ਈਰਾਨ ਜਲਵਾਯੂ ਤਬਦੀਲੀ ਕਾਰਨ ਦਹਾਕਿਆਂ ਤੋਂ ਸੋਕੇ ਦਾ ਸਾਹਮਣਾ ਕਰ ਰਿਹਾ ਹੈ। ਮੌਸਮ ਵਿਗਿਆਨ ਵਿਭਾਗ ਨੇ ਪਿਛਲੇ ਦਿਨੀਂ ਦੇਸ਼ ਭਰ ਵਿਚ ਸੰਭਾਵਿਤ ਭਾਰੀ ਮੌਸਮੀ ਮੀਂਹ ਨੂੰ ਲੈ ਕੇ ਚਿਤਾਵਨੀ ਦਿੱਤੀ ਸੀ। ਮਾਹਰਾਂ ਮੁਤਾਬਕ ਈਰਾਨ ਵਿਚ ਨਦੀਆਂ ਕਿਨਾਰੇ ਵੱਡੇ ਪੈਮਾਨੇ ‘ਤੇ ਇਮਾਰਤਾਂ ਅਤੇ ਸੜਕਾਂ ਦੇ ਨਿਰਮਾਣ ਨਾਲ ਅਚਾਨਕ ਆਉਣ ਵਾਲੇ ਹੜ੍ਹ ਦਾ ਖ਼ਤਰਾ ਵੱਧ ਗਿਆ ਹੈ। ਮਾਰਚ 2018 ਵਿਚ ਫਾਰਸ ਸੂਬੇ ਵਿਚ ਅਚਾਨਕ ਆਏ ਹੜ੍ਹ ਕਾਰਨ 44 ਲੋਕਾਂ ਦੀ ਮੌਤ ਹੋ ਗਈ ਸੀ।

]]>
ਈਰਾਨ : ਕੈਮੀਕਲ ਫੈਕਟਰੀ ‘ਚ ਧਮਾਕੇ ਦੌਰਾਨ 133 ਤੋਂ ਵੱਧ ਜ਼ਖਮੀ https://punjabi.newsd5.in/%e0%a8%88%e0%a8%b0%e0%a8%be%e0%a8%a8-%e0%a8%95%e0%a9%88%e0%a8%ae%e0%a9%80%e0%a8%95%e0%a8%b2-%e0%a8%ab%e0%a9%88%e0%a8%95%e0%a8%9f%e0%a8%b0%e0%a9%80-%e0%a8%9a-%e0%a8%a7%e0%a8%ae%e0%a8%be%e0%a8%95/ Tue, 14 Jun 2022 10:22:23 +0000 https://punjabi.newsd5.in/?p=162883 ਤਹਿਰਾਨ : ਦੱਖਣੀ ਈਰਾਨ ‘ਚ ਇੱਕ ਰਸਾਈਣਿਕ ਫੈਕਟਰੀ ‘ਚ ਹੋਏ ਧਮਾਕੇ ਵਿੱਚ ਘੱਟੋ-ਘੱਟ 133 ਲੋਕ ਜ਼ਖਮੀ ਹੋ ਗਏ। ਦੇਸ਼ ਦੇ ਇਕ ਸਰਕਾਰੀ ਟੈਲੀਵਿਜ਼ਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਖ਼ਬਰਾਂ ਮੁਤਾਬਕ ਰਾਜਧਾਨੀ ਤਹਿਰਾਨ ਤੋਂ ਕਰੀਬ 770 ਕਿਲੋਮੀਟਰ ਦੱਖਣ ‘ਚ ਸਥਿਤ ਫਾਰਸ ਸੂਬੇ ਦੇ ਦੱਖਣੀ ਸ਼ਹਿਰ ਫਿਰੋਜ਼ਾਬਾਦ ‘ਚ ਸੋਮਵਾਰ ਸ਼ਾਮ ਨੂੰ ਇਕ ਅਮੋਨੀਅਮ ਟੈਂਕ ‘ਚੋਂ ਲੀਕੇਜ ਹੋਣ ਕਾਰਨ ਧਮਾਕਾ ਹੋਇਆ। ਫਾਇਰਫਾਈਟਰਜ਼ ਨੇ ਅੱਗ ‘ਤੇ ਕਾਬੂ ਪਾ ਲਿਆ ਹੈ।

Moose Wala ਦੇ ਕਾਤਲਾਂ ‘ਤੇ ਪੁਲਿਸ ਦੀ ਕਾਰਵਾਈ, ਪਹੁੰਚੇ ਮਹਾਰਾਸ਼ਟਰ ! ਐਕਸ਼ਨ ‘ਚ CM Mann | D5 Channel Punjabi

ਸੂਬਾਈ ਸਿਹਤ ਵਿਭਾਗ ਦੇ ਮੁਖੀ ਵਾਹਿਦ ਹੁਸੈਨੀ ਮੁਤਾਬਕ 133 ਜ਼ਖਮੀਆਂ ਨੂੰ ਸਥਾਨਕ ਹਸਪਤਾਲਾਂ ‘ਚ ਲਿਜਾਇਆ ਗਿਆ, ਜਿਨ੍ਹਾਂ ‘ਚੋਂ 114 ਨੂੰ ਮੁੱਢਲੀ ਸਹਾਇਤਾ ਮਿਲਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਜ਼ਖਮੀਆਂ ‘ਚ ਜ਼ਿਆਦਾਤਰ ਫੈਕਟਰੀ ਕਰਮਚਾਰੀ ਸਨ। ਧਮਾਕੇ ਵਾਲੀ ਥਾਂ ਦੇ ਨੇੜੇ ਇੱਕ ਪ੍ਰਮੁੱਖ ਸੜਕ ਜੋ ਧਮਾਕੇ ਤੋਂ ਬਾਅਦ ਬੰਦ ਕਰ ਦਿੱਤੀ ਗਈ ਸੀ, ਨੂੰ ਮੰਗਲਵਾਰ ਨੂੰ ਅਧਿਕਾਰੀਆਂ ਨੇ ਦੁਬਾਰਾ ਖੋਲ੍ਹ ਦਿੱਤਾ। ਈਰਾਨ ਵਿੱਚ ਉਦਯੋਗਿਕ ਸਥਾਨਾਂ ‘ਤੇ ਅੱਗ ਜਾਂ ਧਮਾਕੇ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ, ਜਿਸ ਦਾ ਮੁੱਖ ਕਾਰਨ ਅਕਸਰ ਤਕਨੀਕੀ ਅਸਫਲਤਾਵਾਂ ਹਨ।

 

 

]]>
ਈਰਾਨ ‘ਚ ਪੱਟੜੀ ਤੋਂ ਉਤਰੀ ਟ੍ਰੇਨ, 10 ਮੌਤਾਂ 50 ਤੋਂ ਵੱਧ ਜਖ਼ਮੀ https://punjabi.newsd5.in/%e0%a8%88%e0%a8%b0%e0%a8%be%e0%a8%a8-%e0%a8%9a-%e0%a8%aa%e0%a9%b1%e0%a8%9f%e0%a9%9c%e0%a9%80-%e0%a8%a4%e0%a9%8b%e0%a8%82-%e0%a8%89%e0%a8%a4%e0%a8%b0%e0%a9%80-%e0%a8%9f%e0%a9%8d%e0%a8%b0%e0%a9%87/ Wed, 08 Jun 2022 05:37:42 +0000 https://punjabi.newsd5.in/?p=162015 ਤਹਿਰਾਨ : ਪੂਰਬੀ ਈਰਾਨ ਵਿੱਚ ਬੁੱਧਵਾਰ ਤੜਕੇ ਇੱਕ ਯਾਤਰੀ ਰੇਲਗੱਡੀ ਦੇ ਪਟੜੀ ਤੋਂ ਉਤਰ ਜਾਣ ਕਾਰਨ ਘੱਟੋ-ਘੱਟ 10 ਯਾਤਰੀਆਂ ਦੀ ਮੌਤ ਹੋ ਗਈ ਅਤੇ 50 ਹੋਰ ਜ਼ਖ਼ਮੀ ਹੋ ਗਏ। ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਖ਼ਬਰਾਂ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ।

Sidhu Moose Wala Bhog | Moose Wala Antim Ardas | Antim Ardas | Sidhu Moose Wala Antim Ardas

ਤਾਬਾਸ ਕਸਬੇ ਨੇੜੇ ਤੜਕੇ ਰੇਲਗੱਡੀ ਦੇ ਸੱਤ ਡੱਬਿਆਂ ਵਿੱਚੋਂ ਚਾਰ ਪਟੜੀ ਤੋਂ ਉਤਰ ਗਏ। ਐਂਬੂਲੈਂਸਾਂ ਅਤੇ ਤਿੰਨ ਹੈਲੀਕਾਪਟਰਾਂ ਵਿੱਚ ਬਚਾਅ ਦਲ ਦੂਰ-ਦੁਰਾਡੇ ਇਲਾਕਿਆਂ ਵਿੱਚ ਭੇਜੇ ਜਾ ਰਹੇ ਹਨ। ਖ਼ਬਰਾਂ ਵਿਚ ਦੱਸਿਆ ਗਿਆ ਹੈ ਕਿ ਇਹ ਹਾਦਸਾ ਰਾਜਧਾਨੀ ਤਹਿਰਾਨ ਤੋਂ ਲਗਭਗ 550 ਕਿਲੋਮੀਟਰ ਦੱਖਣ-ਪੂਰਬ ਵਿਚ ਤਾਬਾਸ ਵਿਚ ਹੋਇਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

]]>
America ਨੇ ਟੈਂਕਰ ਹਮਲੇ ਲਈ Iran ਨੂੰ ਦੱਸਿਆ ਜ਼ਿੰਮੇਵਾਰ, ਜਵਾਬੀ ਕਾਰਵਾਈ ਦੀ ਤਿਆਰੀ https://punjabi.newsd5.in/america-%e0%a8%a8%e0%a9%87-%e0%a8%9f%e0%a9%88%e0%a8%82%e0%a8%95%e0%a8%b0-%e0%a8%b9%e0%a8%ae%e0%a8%b2%e0%a9%87-%e0%a8%b2%e0%a8%88-iran-%e0%a8%a8%e0%a9%82%e0%a9%b0-%e0%a8%a6%e0%a9%b1%e0%a8%b8%e0%a8%bf/ Mon, 02 Aug 2021 10:20:08 +0000 https://punjabi.newsd5.in/?p=115182 ਵਾਸ਼ਿੰਗਟਨ : ਅਮਰੀਕਾ ਨੇ ਪਿਛਲੇ ਹਫਤੇ ਉੱਤਰੀ ਅਰਬ ਸਾਗਰ ‘ਚ ਇੱਕ ਤੇਲ ਟੈਂਕਰ ‘ਤੇ ਘਾਤਕ ਡਰੋਨ ਹਮਲੇ ਨੂੰ ਅੰਜ਼ਾਮ ਦੇਣ ਲਈ ਈਰਾਨ ਨੂੰ ਜ਼ਿੰਮੇਵਾਰ ਦੱਸਿਆ ਹੈ ਅਤੇ ਕਿਹਾ ਹੈ ਕਿ ਇਸਦੀ ‘ਉਚਿਤ ਪ੍ਰਤੀਕਿਰਿਆ’ ਆਉਣ ਵਾਲੀ ਹੈ। ਐਤਵਾਰ ਨੂੰ ਜਾਰੀ ਇੱਕ ਬਿਆਨ ‘ਚ ਵਿਦੇਸ਼ ਵਿਭਾਗ ਨੇ ਕਿਹਾ ਕਿ ਉਪਲੱਬਧ ਜਾਣਕਾਰੀ ਦੀ ਸਮੀਖਆ ਕਰਨ ‘ਤੇ, ਸਾਨੂੰ ਵਿਸ਼ਵਾਸ ਹੈ ਕਿ ਈਰਾਨ ਨੇ ਇਸ ਹਮਲੇ ਨੂੰ ਅੰਜ਼ਾਮ ਦਿੱਤਾ, ਜਿਸ ‘ਚ 2 ਨਿਰਦੋਸ਼ ਲੋਕਾਂ ਦੀ ਮੌਤ ਹੋ ਗਈ।’’ ‘‘ਇਸ ਹਮਲੇ ਦਾ ਕੋਈ ਜਾਇਜ਼ ਨਹੀਂ ਹੈ, ਜੋ ਹਮਲਿਆਂ ਦੇ ਇੱਕ ਪੈਟਰਨ ਅਤੇ ਹੋਰ ਜੁਝਾਰੂ ਸੁਭਾਅ ਦੀ ਨਕਲ ਕਰਦਾ ਹੈ। ਇਨ੍ਹਾਂ ਕੰਮਾਂ ਤੋਂ ਇਸ ਮਹੱਤਵਪੂਰਣ ਜਲਮਾਰਗ , ਅੰਤਰਰਾਸ਼ਟਰੀ ਸ਼ੀਪਿੰਗ ਅਤੇ ਵਣਜ ਦੇ ਮਾਧਿਅਮ ਨਾਲ ਨੈਵੀਗੇਸ਼ਨ ਦੀ ਆਜ਼ਾਦੀ ਅਤੇ ਇਸ ‘ਚ ਸ਼ਾਮਿਲ ਜ਼ਹਾਜਾਂ ‘ਤੇ ਰਹਿਣ ਵਾਲਿਆਂ ਦੇ ਜੀਵਨ ਨੂੰ ਖ਼ਤਰਾ ਹੈ।’’

ਪਾਣੀ ’ਚ ਡੁੱਬਿਆ ਭਗਵੰਤ ਮਾਨ ਦਾ ਸ਼ਹਿਰ! ਘਰ ਛੱਡ-ਛੱਡ ਹੋਰ ਥਾਂ ਗਏ ਲੋਕ, ਫ਼ਸਲਾਂ ਵੀ ਬਰਬਾਦ ਚੱਲਣ ਲੱਗਿਆਂ ਕਿਸ਼ਤੀਆਂ!

‘‘ਅਸੀ ਆਪਣੇ ਅਗਲੇ ਕਦਮਾਂ ‘ਤੇ ਵਿਚਾਰ ਕਰਨ ਲਈ ਆਪਣੇ ਭਾਗੀਦਾਰਾਂ ਦੇ ਨਾਲ ਕੰਮ ਕਰ ਰਹੇ ਹਾਂ ਅਤੇ ਉਚਿਤ ਪ੍ਰਤੀਕਿਰਿਆ ‘ਤੇ ਖੇਤਰ ਦੇ ਅੰਦਰ ਅਤੇ ਉਸ ਤੋਂ ਅੱਗੇ ਦੀਆਂ ਸਰਕਾਰਾਂ ਦੇ ਨਾਲ ਵਿਚਾਰ ਕਰ ਰਹੇ ਹਾਂ, ਜੋ ਅੱਗੇ ਹੋਵੇਗਾ।’’ ਇਜ਼ਰਾਇਲੀ ਅਰਬਪਤੀ ਈਯਾਲ ਓਫਰ ਦੇ ਸਵਾਮਿਤਵ ਵਾਲੀ ਲੰਦਨ ਸਥਿਤ ਫਰਮ ਰਾਸ਼ੀ ਚੱਕਰ ਮੈਰੀਟਾਈਮ ਨੇ 30 ਜੁਲਾਈ ਨੂੰ ਕਿਹਾ ਕਿ ਉਸਦੇ ਤੇਲ ਟੈਂਕਰ ਮਰਸਰ ਸਟਰੀਟ ‘ਤੇ ਇੱਕ ਦਿਨ ਪਹਿਲਾਂ ਹਮਲਾ ਕੀਤਾ ਗਿਆ ਸੀ । ਦੋ ਮ੍ਰਿਤਕ ਚਾਲਕ ਦਲ ਦੇ ਮੈਂਬਰ ਰੋਮਾਨਿਆ ਅਤੇ ਬ੍ਰਿਟੇਨ ਦੇ ਸਨ।

ਕਿਸਾਨ ਤੇ ਕਾਂਗਰਸੀ ਹੋਏ ਆਹਮੋ-ਸਾਹਮਣੇ ! ਵਿੱਚੇ ਘੇਰ ਲਿਆ ਕੈਪਟਨ ਦਾ ਮੰਤਰੀ ! D5 Channel Punjabi

ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਨੇ ਹਮਲੇ ਲਈ ਈਰਾਨ ਨੂੰ ਦੋਸ਼ੀ ਠਹਿਰਾਇਆ ਅਤੇ ਕਿਹਾ ਕਿ ਉਨ੍ਹਾਂ ਦੇ ਦੇਸ਼ ਦੇ ਕੋਲ ਤਹਿਰਾਨ ਦੀ ਸ਼ਮੂਲੀਅਤ ਦੇ ਖੂਫੀਆ ਪ੍ਰਮਾਣ ਹਨ ਅਤੇ ਉਂਮੀਦ ਕਰਦੇ ਹਾਂ ਕਿ ਅੰਤਰਰਾਸ਼ਟਰੀ ਸਮੁਦਾਏ ਇਸਲਾਮਿਕ ਲੋਕ-ਰਾਜ ‘ਤੇ ਦਬਾਅ ਬਣਾਵੇਗਾ ਜਿਸਨੇ ‘ਇਕ ਗੰਭੀਰ ਗਲਤੀ ਕੀਤੀ ਹੈ। ਅਜੇ ਤੱਕ ਕਿਸੇ ਨੇ ਵੀ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਈਰਾਨੀ ਵਿਦੇਸ਼ ਮੰਤਰਾਲਾ ਨੇ ਆਰੋਪਾਂ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਉਹ ‘ਨਿਰਾਧਾਰ’ ਹਨ।

]]>
ਈਰਾਨ ਨੇ ਇਜ਼ਰਾਈਲ ਦੂਤਾਵਾਸ ਦੇ ਕੋਲ ਹੋਏ ਧਮਾਕੇ ‘ਚ ਸ਼ਾਮਲ ਹੋਣ ਦੇ ਇਲਜ਼ਾਮ ਨੂੰ ਦੱਸਿਆ ਬੇਬੁਨਿਆਦ https://punjabi.newsd5.in/%e0%a8%88%e0%a8%b0%e0%a8%be%e0%a8%a8-%e0%a8%a8%e0%a9%87-%e0%a8%87%e0%a8%9c%e0%a8%bc%e0%a8%b0%e0%a8%be%e0%a8%88%e0%a8%b2-%e0%a8%a6%e0%a9%82%e0%a8%a4%e0%a8%be%e0%a8%b5%e0%a8%be%e0%a8%b8-%e0%a8%a6/ Tue, 09 Mar 2021 04:35:37 +0000 https://punjabi.newsd5.in/?p=94553 ਨਵੀਂ ਦਿੱਲੀ : ਈਰਾਨ ਨੇ ਇਜ਼ਰਾਈਲ ਦੂਤਾਵਾਸ ਦੇ ਕੋਲ ਹੋਏ ਵਿਸਫੋਟ ‘ਚ ਉਸ ਦੇ ਸ਼ਾਮਲ ਹੋਣ ਦੇ ਆਰੋਪਾਂ ਨੂੰ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਇਲਜ਼ਾਮ ਈਰਾਨ – ਭਾਰਤ ਸਬੰਧਾਂ ਦੇ ਦੁਸ਼ਮਣਾਂ ਦੇ ਬੁਰੇ ਇਰਾਦਿਆਂ ਨੂੰ ਪੂਰਾ ਕਰਨ ਲਈ ਚੁੱਕੇ ਗਏ ਕਦਮ ਹਨ। ਇੱਕ ਮੀਡੀਆ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਅੱਤਵਾਦੀ ਘਟਨਾ ‘ਚ ਈਰਾਨ ਦਾ ਹੱਥ ਹੈ ਪਰ ਬੰਬ ਇੱਕ ਸਥਾਨਕ ਭਾਰਤੀ ਸ਼ਿਆ ਮੋਡਿਊਲ ਨੇ ਰੱਖਿਆ ਸੀ, ਜਿਸ ਤੋਂ ਬਾਅਦ ਈਰਾਨੀ ਦੂਤਾਵਾਸ ਨੇ ਬਿਆਨ ਜਾਰੀ ਕੀਤਾ ਹੈ। ਨਵੀਂ ਦਿੱਲੀ ‘ਚ 29 ਜਨਵਰੀ ਨੂੰ ਹੋਏ ‘ਸ਼ੱਕੀ’ ਵਿਸਫੋਟ ਦਾ ਹਵਾਲਾ ਦਿੰਦੇ ਹੋਏ ਈਰਾਨੀ ਦੂਤਾਵਾਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਈਰਾਨ ‘ਤੇ ਬੇਬੁਨਿਆਦ ਅਤੇ ਅਪਮਾਨਜਨਕ ਇਲਜ਼ਾਮ ਲਗਾਏ ਗਏ ਹਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ਦੂਤਾਵਾਸ ਉਹ ਹਰ ਕਾਰਜ ਦੀ ਕੜੀ ਨਿੰਦਾ ਕਰਦਾ ਹੈ ਜੋ ਡਰ ਪੈਦਾ ਕਰਦਾ ਹੈ ਅਤੇ ਸੁਰੱਖਿਆ ਵਿੱਚ ਨਿਯਮ ਪਾਉਂਦਾ ਹੈ ਅਤੇ ਨਿਰਦੋਸ਼ ਲੋਕਾਂ ਦੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਉਂਦਾ ਹੈ।

ਮਹਾਰਾਸ਼ਟਰ ਦੀ ਡਾਕਟਰ ਨੇ ਖੋਲ੍ਹਤੀਆਂ ਮੋਦੀ ਦੀਆਂ ਅੱਖਾਂ! ਕਿਸਾਨਾਂ ਨੂੰ ਦਿੱਤੀ ਪੂਰੀ ਸਪੋਟ !ਕੇਂਦਰ ਝੁਕਣ ਨੂੰ ਮਜ਼ਬੂਰ!

ਬਿਆਨ ਵਿੱਚ ਕਿਹਾ ਗਿਆ ਹੈ ਕਿ ਈਰਾਨ ਭਾਰਤ ਸਰਕਾਰ ਅਤੇ ਅਧਿਕਾਰੀਆਂ ਵੱਲੋਂ ਸਾਜ਼ਿਸ਼ ਰਚਣ ਵਾਲਿਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਬੰਬ ਧਮਾਕਿਆਂ ਦੀ ਪੂਰੀ ਤਰ੍ਹਾਂ ਜਾਂਚ ਕਰ ਕੇ ਇਨਸਾਫ਼ ਲਿਆਉਣ ਦੇ ਯਤਨਾਂ ਦਾ ਸਨਮਾਨ ਕਰਦਾ ਹੈ। ਈਰਾਨੀ ਦੂਤਾਵਾਸ ਨੇ ਕਿਹਾ ਕਿ ਈਰਾਨ ਦੇ ਅਧਿਕਾਰੀਆਂ ਨੇ ਭਾਰਤ – ਈਰਾਨ ਦੇ ਰਿਸ਼ਤਿਆਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਇੱਛਾ ਨੂੰ ਸਾਹਮਣੇ ਲਿਆਉਣ ਲਈ ਭਾਰਤੀ ਮਿੱਤਰਾਂ ਦੇ ਨਾਲ ਹਮੇਸ਼ਾ ਸਹਿਯੋਗ ਕਰਣ ਦੀ ਇੱਛਾ ਜਤਾਈ ਹੈ। ਜਨਵਰੀ ‘ਚ ਡਾ. ਏਪੀਜੇ ਅਬਦੁੱਲ ਕਲਾਮ ਰੋਡ ‘ਤੇ ਇਜ਼ਰਾਈਲ ਦੂਤਾਵਾਸ ਤੋਂ ਕਰੀਬ 150 ਮੀਟਰ ਦੂਰ ਹੋਏ ਵਿਸਫੋਟ ਵਿੱਚ ਕੁੱਝ ਕਾਰਾਂ ਨੂੰ ਨੁਕਸਾਨ ਪਹੁੰਚਿਆ ਸੀ।

]]>
ਈਰਾਨ ‘ਚ ਨਾਕਾਮ ਹੋਈ ਜਹਾਜ਼ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼, ਕਈ ਯਾਤਰੀ ਸੀ ਸਵਾਰ https://punjabi.newsd5.in/%e0%a8%88%e0%a8%b0%e0%a8%be%e0%a8%a8-%e0%a8%9a-%e0%a8%a8%e0%a8%be%e0%a8%95%e0%a8%be%e0%a8%ae-%e0%a8%b9%e0%a9%8b%e0%a8%88-%e0%a8%9c%e0%a8%b9%e0%a8%be%e0%a9%9b-%e0%a8%a8%e0%a9%82%e0%a9%b0/ Sat, 06 Mar 2021 05:35:39 +0000 https://punjabi.newsd5.in/?p=94089 ਤਹਿਰਾਨ : ਈਰਾਨ ਦੇ ਨੀਮ ਫੌਜੀ ਦਸਤੇ ਰੈਵੋਲਿਊਸ਼ਨਰੀ ਗਾਰਡ ਨੇ ਦਾਅਵਾ ਕੀਤਾ ਹੈ ਕਿ ਅਧਿਕਾਰੀਆਂ ਨੇ ਵੀਰਵਾਰ ਰਾਤ ਇੱਕ ਯਾਤਰੀ ਜਹਾਜ਼ ਨੂੰ ਉਡ਼ਾਨ ਦੇ ਦੌਰਾਨ ਅਗਵਾਹ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਹੈ। ਦਸਤੇ ਨੇ ਆਪਣੀ ਅਧਿਕਾਰਿਕ ਵੈਬਸਾਈਟ ‘ਤੇ ਕਿਹਾ ਕਿ ਜਿਸ ਜਹਾਜ਼ ਨੂੰ ਅਗਵਾਹ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਹ ਦੱਖਣ – ਪੱਛਮੀ ਵਾਲਾ ਸ਼ਹਿਰ ਅਹਵਾਜ ਤੋਂ ਉੱਤਰੀ-ਪੱਛਮ ਸ਼ਹਿਰ ਮਸ਼ਹਾਦ ਜਾ ਰਿਹਾ ਸੀ।

KMP ਰੋਡ ਬੰਦ ਹੋਣ ਤੋਂ ਪਹਿਲਾਂ ਹੀ ਬਲਦੇਵ ਸਿਰਸਾ ਨੇ ਕੀਤਾ ਵੱਡਾ ਖੁਲਾਸਾ !ਜੇ ਨਾ ਹੁੰਦੇ ਸੁਚੇਤ ਤਾਂ ਹੋਣਾ ਸੀ ਆਹ ਕੰਮ!

ਹਾਲਾਂਕਿ ਗਾਰਡ ਵੱਲੋਂ ਸ਼ੁੱਕਰਵਾਰ ਨੂੰ ਕੀਤੀ ਗਈ ਇਸ ਘੋਸ਼ਣਾ ‘ਚ ਅਗਵਾਕਾਰਾਂ ਦੀ ਪਹਿਚਾਣ ਨਸ਼ਰ ਨਹੀਂ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਈਰਾਨ ਏਅਰ ਦੀ ਉਡ਼ਾਨ ਨੂੰ ਮੱਧ ਈਰਾਨੀ ਸ਼ਹਿਰ ਇਸਫਹਾਨ ‘ਚ ਐਮਰਜੈਂਸੀ ਹਾਲਤ ‘ਚ ਉਤਾਰਿਆ ਗਿਆ। ਇਸ ਘਟਨਾ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

]]>
Iran ਦੇ ਇਨਕਾਰ ਦੇ ਬਾਵਜੂਦ ਵੀ ਗੱਲਬਾਤ ਲਈ ਤਿਆਰ ਹੈ America https://punjabi.newsd5.in/iran-%e0%a8%a6%e0%a9%87-%e0%a8%87%e0%a8%a8%e0%a8%95%e0%a8%be%e0%a8%b0-%e0%a8%a6%e0%a9%87-%e0%a8%ac%e0%a8%be%e0%a8%b5%e0%a8%9c%e0%a9%82%e0%a8%a6-%e0%a8%b5%e0%a9%80-%e0%a8%97%e0%a9%b1%e0%a8%b2%e0%a8%ac/ Mon, 01 Mar 2021 07:14:19 +0000 https://punjabi.newsd5.in/?p=93258 ਵਾਸ਼ਿੰਗਟਨ : ਬਾਇਡਨ ਪ੍ਰਸ਼ਾਸਨ ਨੇ ਐਤਵਾਰ ਨੂੰ ਕਿਹਾ ਕਿ ਉਹ ਈਰਾਨ ਦੇ ਨਾਲ 2015 ਦੇ ਪਰਮਾਣੂ ਸਮਝੌਤੇ ਨੂੰ ਲੈ ਕੇ ਗੱਲਬਾਤ ਕਰਨ ਲਈ ਤਿਆਰ ਹੈ, ਜਦੋਂ ਕਿ ਈਰਾਨ ਨੇ ਸਮਝੌਤੇ ਨੂੰ ਲੈ ਕੇ ਅਮਰੀਕਾ ਅਤੇ ਹੋਰ ਭਾਗੀਦਾਰਾਂ ਦੇ ਨਾਲ ਬੈਠਕ ਵਿੱਚ ਸ਼ਾਮਿਲ ਹੋਣ ਦੇ ਯੂਰਪੀ ਸੰਘ ਦੇ ਸੱਦੇ ਨੂੰ ਠੁਕਰਾ ਦਿੱਤਾ ਹੈ। ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਗੱਲ ਬਾਤ ‘ਚ ਸ਼ਾਮਿਲ ਨਾ ਹੋਣ ਦੇ ਫੈਸਲੇ  ਤੋਂ ਅਮਰੀਕਾ ਨਿਰਾਸ਼ ਹੈ ਪਰ ਉਹ ਗੱਲਬਾਤ ਦੇ ਢਾਂਚੇ ਨੂੰ ਲੈ ਕੇ ਲਚਕੀਲਾ ਰੁੱਖ ਆਪਣਾ ਰਿਹਾ ਹੈ ਅਤੇ ਸਫ਼ਾਰਤੀ ਪ੍ਰਕਿਰਿਆ ਦੇ ਤਹਿਤ ਯੂਰਪੀ ਸੰਘ ਦੇ ਸੱਦੇ ਨੂੰ ਠੁਕਰਾਉਣ ਦੇ ਈਰਾਨ ਦੇ ਫੈਸਲੇ ‘ਤੇ ਵੀ ਗੌਰ ਕਰ ਰਿਹਾ ਹੈ।

ਨੌਦੀਪ ਕੌਰ ਨੇ ਕੀਤੇ ਹੋਰ ਵੱਡੇ ਖੁਲਾਸੇ! ਰੂਹ ਕੰਬਾ ਦੇਣਗੀਆਂ ਬਹਾਦਰ ਕੁੜੀ ਦੀਆਂ ਗੱਲਾਂ!

ਉਨ੍ਹਾਂ ਨੇ ਕਿਹਾ ਕਿ ਅਮਰੀਕਾ ਇਸ ਦਿਸ਼ਾ ‘ਚ ਅੱਗੇ  ਦੇ ਕਦਮ  ਨੂੰ ਲੈ ਕੇ ਹੋਰ ਸਾਥੀ ਦੇਸ਼ਾਂ ਬ੍ਰਿਟੇਨ, ਚੀਨ, ਫ਼ਰਾਂਸ, ਜਰਮਨੀ, ਰੂਸ ਅਤੇ ਯੂਰਪੀ ਸੰਘ ਦੇ ਨਾਲ ਸਲਾਹ ਮਸ਼ਵਰਾ ਕਰੇਗਾ। ਇਸਤੋਂ ਪਹਿਲਾਂ ਐਤਵਾਰ ਨੂੰ ਈਰਾਨ ਨੇ ਗੱਲਬਾਤ  ਦੇ ਪ੍ਰਸਤਾਵ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਬੈਠਕ ਲਈ ਇਹ ਠੀਕ ਸਮਾਂ ਨਹੀਂ ਹੈ। ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਸੀ ਕਿ ਅਮਰੀਕਾ ਈਰਾਨ  ਦੇ ਨਾਲ ਹੋਏ ਸਮੱਝੌਤੇ ‘ਚ ਫਿਰ ਤੋਂ ਸ਼ਾਮਿਲ ਹੋਵੇਗਾ। ਡੋਨਾਲਡ ਟਰੰਪ ਨੇ 2018 ‘ਚ ਸਮਝੌਤੇ ਤੋਂ ਅਮਰੀਕਾ ਦੇ ਬਾਹਰ ਹੋਣ ਦੀ ਘੋਸ਼ਣਾ ਕੀਤੀ ਸੀ।

]]>
‘Iran ‘ਤੇ ਲੱਗੀਆਂ ਪਾਬੰਦੀਆਂ ਨੂੰ ਹਟਾਉਣ ‘ਚ ਸਮਾਂ ਲੱਗੇਗਾ ‘ https://punjabi.newsd5.in/iran-%e0%a8%a4%e0%a9%87-%e0%a8%b2%e0%a9%b1%e0%a8%97%e0%a9%80%e0%a8%86%e0%a8%82-%e0%a8%aa%e0%a8%be%e0%a8%ac%e0%a9%b0%e0%a8%a6%e0%a9%80%e0%a8%86%e0%a8%82-%e0%a8%a8%e0%a9%82%e0%a9%b0/ Thu, 28 Jan 2021 07:16:47 +0000 https://punjabi.newsd5.in/?p=88863 ਵਾਸ਼ਿੰਗਟਨ : ਅਮਰੀਕਾ ਦੇ ਵਿਦੇਸ਼ ਮੰਤਰੀ ਐਂਥਨੀ ਬਲਿੰਕੇਨ ਨੇ ਕਿਹਾ ਹੈ ਕਿ ਈਰਾਨ ‘ਤੇ ਲੱਗੀਆਂ ਪਾਬੰਦੀਆਂ ਨੂੰ ਹਟਾਉਣ ਦੀ ਇੱਕ ਲੰਬੀ ਪ੍ਰਕਿਰਿਆ ਹੈ ਜਿਸ ‘ਚ ਸਮਾਂ ਲੱਗੇਗਾ। ਰਾਸ਼ਟਰਪਤੀ ਜੋ ਬਾਈਡੇਨ ਨੇ 2015 ਦੇ ਈਰਾਨ ਪਰਮਾਣੂ ਸਮਝੌਤੇ ਨਾਲ ਦੁਬਾਰਾ ਜੁੜਣ ਅਤੇ ਉਸਦੇ ਤਹਿਤ ਅਮਰੀਕੀ ਜ਼ਿੰਮੇਵਾਰੀਆਂ ਦਾ ਪਾਲਣ ਕਰਨ ਦੀ ਗੱਲ ਕਹੀ ਹੈ ਜਿਸਦੇ ਲਈ ਪ੍ਰਕਿਰਿਆ ਜ਼ਲਦ ਸ਼ੁਰੂ ਹੋਣ ਦੀ ਉਂਮੀਦ ਹੈ। ਸ਼੍ਰੀ ਬਲਿੰਕੇਨ ਨੇ ਬੁੱਧਵਾਰ ਨੂੰ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ‘‘ ਅਸੀਂ ਉਸ ਬਿੰਦੂ ਤੋਂ ਬਹੁਤ ਦੂਰ ਹਾਂ ਜਿਸ ਤੱਕ ਪੁੱਜਣ ‘ਚ ਸਮਾਂ ਲੱਗੇਗਾ। ਪਰਮਾਣੂ ਸਮਝੌਤੇ ਦੀ ਪਾਲਣਾ ਨੂੰ ਲੈ ਕੇ ਈਰਾਨ ਕਈ ਮੋਰਚਿਆਂ ‘ਤੇ ਅਸਫਲ ਰਿਹਾ ਹੈ।

ਲਓ ਜੀ! ਹੁਣ ਭਖਿਆ ਕਿਸਾਨ ਅੰਦੋਲਨ! ਕੌਮੀ ਪ੍ਰਧਾਨ ਨੇ ਦੱਸੀ ਨਵੀਂ ਰਣਨੀਤੀ !ਹਰਕਤ ‘ਚ ਆਈ ਕੇਂਦਰ ਸਰਕਾਰ !

ਇਸ ਲਈ ਸਮਝੌਤੇ ਨੂੰ ਲਾਗੂ ਕਰਨ ਅਤੇ ਇਸ ਨਾਲ ਜੁੜੀਆਂ ਜ਼ਿੰਮੇਵਾਰੀਆਂ ਅਨੁਸਾਰ ਅਮਰੀਕੀ ਕਾਰਜ ਸ਼ੁਰੂ ਕਰਨ ‘ਚ ਸਮਾਂ ਲੱਗੇਗਾ। ਅਸੀ ਆਪਣਾ ਪੂਰੀ ਕੋਸ਼ਿਸ਼ ਕਰਾਂਗੇ। ’’ ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਜੋ ਬਾਈਡੇਨ ਨੇ ਈਰਾਨ ਪਰਮਾਣੂ ਸਮਝੌਤੇ ਨਾਲ ਅਮਰੀਕਾ ਦੇ ਦੁਬਾਰਾ ਜੁੜਣ ਦਾ ਵਾਅਦਾ ਕੀਤਾ ਸੀ ਅਤੇ ਜੇਕਰ ਈਰਾਨ ਇਸ ਸਮੱਝੌਤੇ  ਦੇ ਤਹਿਤ ਆਪਣੇ ਕਰੱਤਵਾਂ ਦਾ ਪਾਲਣ ਕਰਦਾ ਹੈ ਤਾਂ ਇਸਦੀ ਪ੍ਰਕਿਰਿਆ ਜ਼ਲਦ ਸ਼ੁਰੂ ਹੋ ਜਾਵੇਗੀ। ਬਲਿੰਕਨ ਨੇ ਕਿਹਾ, ‘‘ਕੁਝ ਮੁੱਦਿਆਂ ਨੂੰ ਲੈ ਕੇ ਈਰਾਨ ਦੇ ਨਾਲ ਅਮਰੀਕਾ ਦੇ ਸੰਬੰਧ ਬੇਹੱਦ ਖ਼ਰਾਬ ਹਨ ਜਿਨ੍ਹਾਂ ਨੂੰ ਅਸੀ ਆਪਣੇ ਸਾਥੀਆਂ ਦੇ ਨਾਲ ਮਿਲਕੇ ਸੁਲਝਾਉਣ ਦੀ ਕੋਸ਼ਿਸ਼ ਕਰਾਂਗੇ।’’  ਜ਼ਿਕਰਯੋਗ ਹੈ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਈ 2018 ‘ਚ ਈਰਾਨ ਪਰਮਾਣੁ ਸਮਝੌਤੇ ਤੋਂ ਅਲੱਗ ਹੋਣ ਦੀ ਘੋਸ਼ਣਾ ਕੀਤੀ ਸੀ।

]]>
ਟਰੰਪ ਦੀ ਹੋ ਸਕਦੀ ਹੈ ਗ੍ਰਿਫ਼ਤਾਰੀ, ਈਰਾਨ ਨੇ ਵਾਰੰਟ ਜਾਰੀ ਕਰ ਇੰਟਰਪੋਲ ਤੋਂ ਮੰਗੀ ਮਦਦ https://punjabi.newsd5.in/%e0%a8%9f%e0%a8%b0%e0%a9%b0%e0%a8%aa-%e0%a8%a6%e0%a9%80-%e0%a8%b9%e0%a9%8b-%e0%a8%b8%e0%a8%95%e0%a8%a6%e0%a9%80-%e0%a8%b9%e0%a9%88-%e0%a8%97%e0%a9%8d%e0%a8%b0%e0%a8%bf%e0%a9%9e%e0%a8%a4%e0%a8%be/ Tue, 30 Jun 2020 05:32:23 +0000 https://punjabi.newsd5.in/?p=70081 ਤਹਿਰਾਨ : ਈਰਾਨ ਨੇ ਬਗਦਾਦ ‘ਚ ਡਰੋਨ ਹਮਲੇ ‘ਚ ਇੱਕ ਸਿਖਰ ਈਰਾਨੀ ਜਨਰਲ ਦੀ ਮੌਤ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਦਰਜਨਾਂ ਹੋਰ ਲੋਕਾਂ ਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕਰ ਇਸਦੇ ਲਈ ਇੰਟਰਪੋਲ ਤੋਂ ਮਦਦ ਮੰਗੀ ਹੈ। ਇਕ ਸਥਾਨਕ ਪ੍ਰੋਸੀਕਿਊਟਰ ਨੇ ਸੋਮਵਾਰ ਨੂੰ ਦੱਸਿਆ ਕਿ ਈਰਾਨ ਨੇ ਬਗ਼ਦਾਦ ‘ਚ ਡਰੋਨ ਹਮਲੇ ‘ਚ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਦਰਜਨਾਂ ਹੋਰ ਲੋਕਾਂ ਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕਰ ਇਸ ਦੇ ਲਈ ਇੰਟਰਪੋਲ ਤੋਂ ਮਦਦ ਮੰਗੀ ਹੈ।

ਪੰਜਾਬ ਪੁਲਿਸ ਨੂੰ ਮਾੜਾ ਕਹਿਣ ਵਾਲਿਓ ਇੱਕ ਵਾਰ ਪੁਲਿਸ ਦਾ ਆਹ ਰੂਪ ਵੀ ਦੇਖੋ, ਵੀਡੀਓ ਦੇਖ ਹੋ ਜਾਓਗੇ ਭਾਵੁਕ

ਈਰਾਨ ਦੇ ਇਸ ਕਦਮ ਨਾਲ ਟਰੰਪ ਨੂੰ ਗ੍ਰਿਫ਼ਤਾਰੀ ਦਾ ਕੋਈ ਖ਼ਤਰਾ ਨਹੀਂ ਹੈ, ਪਰ ਇਨ੍ਹਾਂ ਦੋਸ਼ਾਂ ਨਾਲ ਈਰਾਨ ਅਤੇ ਅਮਰੀਕਾ ਵਿਚਾਲੇ ਵਧਦਾ ਤਣਾਅ ਸਪੱਸ਼ਟ ਹੁੰਦਾ ਹੈ। ਈਰਾਨ ਅਤੇ ਵਿਸ਼ਵ ਦੀਆਂ ਪ੍ਰਮੁੱਖ ਸ਼ਕਤੀਆਂ ਦੇ ਨਾਲ ਹੋਏ ਪ੍ਰਮਾਣੂ ਸਮਝੌਤੇ ਨਾਲ ਟਰੰਪ ਦੇ ਅਲੱਗ ਹੋ ਜਾਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਦਾ ਤਣਾਅ ਫਿਰ ਵਧ ਗਿਆ ਸੀ।

DGP Dinkar Gupta ਨੂੰ ਅਹੁਦੇ ਤੋਂ ਹਟਾਉਣ ਤੇ Vini Mahajan ਨੂੰ ਮੁੱਖ ਸਕੱਤਰ ਲਾਉਣ ਬਾਰੇ ਕੈਪਟਨ ਦਾ ਵੱਡਾ ਬਿਆਨ

ਤਹਿਰਾਨ ਦੇ ਪ੍ਰੋਸੀਕਿਊਟਰ ਅਲੀ ਅਲਕਾਸੀਮਹਿਰ ਨੇ ਕਿਹਾ ਕਿ ਈਰਾਨ ਨੇ 3 ਜਨਵਰੀ ਨੂੰ ਬਗ਼ਦਾਦ ‘ਚ ਹੋਏ ਹਮਲੇ ‘ਚ ਟਰੰਪ ਅਤੇ 30 ਤੋਂ ਵੱਧ ਹੋਰ ਲੋਕਾਂ ਦੇ ਸ਼ਾਮਿਲ ਰਹਿਣ ਦਾ ਦੋਸ਼ ਲਗਾਇਆ ਹੈ। ਅਰਧ-ਸਰਕਾਰੀ ਸੰਵਾਦ ਏਜੰਸੀ ਆਈ.ਐਸ.ਐਨ. ਦੀ ਖ਼ਬਰ ਅਨੁਸਾਰ ਅਲਕਾਸੀਮਹਿਰ ਨੇ ਟਰੰਪ ਤੋਂ ਇਲਾਵਾ ਕਿਸੇ ਹੋਰ ਦੀ ਪਹਿਚਾਣ ਨਹੀਂ ਕੀਤੀ, ਪਰ ਜ਼ੋਰ ਦਿੱਤਾ ਕਿ ਈਰਾਨ ਟਰੰਪ ਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਵੀ ਮੁਕੱਦਮਾ ਜਾਰੀ ਰੱਖੇਗਾ।

]]>
ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ ਤੇ ਰਾਮ ਤੀਰਥ ‘ਤੇ ਵੱਡੀ ਖ਼ਬਰ https://punjabi.newsd5.in/%e0%a8%b8%e0%a9%8d%e0%a8%b0%e0%a9%80-%e0%a8%b9%e0%a8%b0%e0%a8%bf%e0%a8%ae%e0%a9%b0%e0%a8%a6%e0%a8%b0-%e0%a8%b8%e0%a8%be%e0%a8%b9%e0%a8%bf%e0%a8%ac-%e0%a8%a6%e0%a9%81%e0%a8%b0%e0%a8%97%e0%a8%bf/ Thu, 05 Mar 2020 06:15:01 +0000 https://punjabi.newsd5.in/?p=62398 ਜਲੰਧਰ : ਕਰੋਨਾਵਾਇਰਸ ਦਾ ਕਹਿਰ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਚੀਨ ‘ਚੋਂ ਸ਼ੁਰੂ ਹੋਏ ਇਸ ਵਾਇਰਸ ਨੇ ਹੁਣ ਭਾਰਤ ਨੂੰ ਵੀ ਆਪਣੀ ਚਪੇਟ ‘ਚ ਲੈ ਲਿਆ ਹੈ। ਪੰਜਾਬ ਦੀ ਗੱਲ ਕਰੀਏ ਤਾਂ ਸੂਬਾ ਸਰਕਾਰ ਇਸ ਨੂੰ ਲੈ ਕੇ ਸਤਰਕ ਹੈ। ਸਿਹਤ ਮਹਿਕਮਾ ਹਰ ਸ਼ੱਕੀ ‘ਤੇ ਨਜ਼ਰ ਰੱਖ ਰਿਹਾ ਹੈ। ਸੂਬੇ ਭਰ ਦੇ ਹਸਪਤਾਲਾਂ ‘ਚ ਸਪੈਸ਼ਲ ਵਾਰਡ ਬਣਾਏ ਗਏ ਹਨ ਤਾਂ ਜੋ ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਜਾਣ।

ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ ਤੇ ਰਾਮ ਤੀਰਥ ‘ਤੇ ਵੱਡੀ ਖ਼ਬਰ | Latest News | Punjab

ਬਾਹਰਲੇ ਮੁਲਕਾਂ ਤੋਂ ਆ ਰਹੇ ਪੰਜਾਬੀਆਂ ‘ਤੇ ਵੀ ਤਿਰਛੀ ਨਜ਼ਰ ਰੱਖੀ ਜਾ ਰਹੀ ਹੈ। ਸ੍ਰੀ ਮੁਕਤਸਰ ਸਾਹਿਬ ‘ਚ ਇਕ ਵਿਅਕਤੀ ਕੁਝ ਦਿਨ ਪਹਿਲਾਂ ਮਲੇਸ਼ੀਆ ਤੋਂ ਪਰਤਿਆ ਸੀ। ਜਿਸ ਨੂੰ ਬੁਖਾਰ ਹੋਣ ਦੀ ਸ਼ਿਕਾਇਤ ‘ਤੇ ਹਸਪਤਾਲ ਲਿਆਂਦਾ ਗਿਆ। ਸ਼ੱਕੀ ਮਰੀਜ਼ ਦਾ ਸੈਂਪਲ ਜਾਂਚ ਲਈ ਭੇਜ ਦਿੱਤਾ ਗਿਆ ਹੈ।

BREAKING | ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸਿੱਧੂ ਮੂਸੇਵਾਲਾ ਦੀ ਪੇਸ਼ | Sidhu Moosewala at Sri Akal Takhat Sahib

ਜਲੰਧਰ ਸਿਵਲ ਹਸਪਤਾਲ ‘ਚ ਵੀ ਵਾਇਰਸ ਨਾਲ ਨਜਿੱਠਣ ਲਈ ਤਿਆਰੀ ਮੁਕੰਮਲ ਹੈ। ਸਿਵਲ ਸਰਜਨ ਡਾ. ਗੁਰਿੰਦਰ ਕੌਰ ਨਾਲ ਗੱਲਬਾਤ ਕੀਤੀ ਗਈ। ਜਿੰਨਾਂ ਕਰੋਨਾਵਾਇਰਸ ਦੇ ਲੱਛਣ ਦੱਸੇ।

BREAKING | ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸਿੱਧੂ ਮੂਸੇਵਾਲਾ ਦੀ ਪੇਸ਼ | Sidhu Moosewala at Sri Akal Takhat Sahib

ਕਰੋਨਾਵਾਇਰਸ ਕਾਰਨ ਅੰਮ੍ਰਿਤਸਰ ‘ਚ ਵੀ ਆਉਣ ਵਾਲੇ ਸ਼ਰਧਾਲੂਆਂ ਦੀ ਜਾਂਚ ਲਈ ਕੈਂਪ ਲਗਾਏ ਜਾ ਰਹੇ ਹਨ। ਸ੍ਰੀ ਹਰਿਮੰਦਰ ਸਾਹਿਬ ਅਤੇ ਦੁਰਗਿਆਣਾ ਮੰਦਰ ਸਣੇ ਰਾਮ ਤੀਰਥ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਸੂਬੇ ਭਰ ਦੇ ਵਿੱਦਿਅਕ ਅਦਾਰਿਆਂ ਨੂੰ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਵਿਦੇਸ਼ ਗਏ ਵਿਦਿਆਰਥੀ, ਵਿਦੇਸ਼ੀ ਵਫ਼ਦ ਜਾਂ ਵਿਦੇਸ਼ ਤੋਂ ਆਏ ਵਿਦਿਆਰਥੀਆਂ ਬਾਰੇ ਜਾਣਕਾਰੀ ਦਿੱਤੀ ਜਾਵੇ।

]]>