iran deputy health minister – D5 News https://punjabi.newsd5.in Truth Seeking News Network. Wed, 26 Feb 2020 07:03:52 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png iran deputy health minister – D5 News https://punjabi.newsd5.in 32 32 ਈਰਾਨ ਦੇ ਸਿਹਤ ਮੰਤਰੀ ਵੀ ਆਏ ਕੋਰੋਨਾ ਵਾਇਰਸ ਦੀ ਚਪੇਟ ‘ਚ https://punjabi.newsd5.in/%e0%a8%88%e0%a8%b0%e0%a8%be%e0%a8%a8-%e0%a8%a6%e0%a9%87-%e0%a8%b8%e0%a8%bf%e0%a8%b9%e0%a8%a4-%e0%a8%ae%e0%a9%b0%e0%a8%a4%e0%a8%b0%e0%a9%80-%e0%a8%b5%e0%a9%80-%e0%a8%86%e0%a8%8f-%e0%a8%95%e0%a9%8b/ Wed, 26 Feb 2020 07:03:52 +0000 https://punjabi.newsd5.in/?p=61673 ਈਰਾਨ : ਈਰਾਨ ਦੇ ਉਪ ਸਿਹਤ ਮੰਤਰੀ ਅਤੇ ਇੱਕ ਸਾਂਸਦ ਵੀ ਕੋਰੋਨਾ ਵਾਇਰਸ ਦੀ ਚਪੇਟ ‘ਚ ਆ ਗਿਆ ਹੈ। ਦੱਸ ਦਈਏ ਕਿ ਈਰਾਨ ਕੋਰੋਨਾ ਵਾਇਰਸ ਦਾ ਨਵਾਂ ਗੜ ਬਣ ਗਿਆ ਹੈ ਜਿੱਥੇ ਇਨਫੈਕਸ਼ਨ ਨਾਲ 15 ਲੋਕਾਂ ਦੀ ਮੌਤ ਹੋ ਚੁੱਕੀ ਹੈ। ਈਰਾਨ ਚੀਨ ਦੇ ਬਾਹਰ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਗ੍ਰਸਤ ਤਿੰਨ ਦੇਸ਼ਾਂ ਵਿੱਚੋਂ ਇੱਕ ਹੈ। ਈਰਾਨ ਦੇ ਉਪ ਮੰਤਰੀ ਇਰਾਜ ਹਰੀਚੀ ਨੇ ਸੋਮਵਾਰ ਨੂੰ ਇਸ ਇਲਜ਼ਾਮ ਨੂੰ ਖਾਰਿਜ ਕੀਤਾ ਕਿ ਕੋਰੋਨਾ ਵਾਇਰਸ ਦੀ ਤਰਾਸਦੀ ਨੂੰ ਛਿਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਿਪੋਰਟਰਾਂ ਨਾਲ ਗੱਲਬਾਤ ਕਰਦੇ ਸਮੇਂ ਵੀ ਉਹ ਬੀਮਾਰ ਨਜ਼ਰ ਆ ਰਹੇ ਹਨ।

72 ਸਾਲ ਦਾ ਗੱਭਰੂ ਲੀਲੂ ਸਿੰਘ, ਦਿਲ ਹੋਣਾ ਚਾਹੀਦੈ ਜਵਾਨ

ਫਿਲਹਾਲ, ਈਰਾਨ ‘ਚ ਕੋਰੋਨਾ ਵਾਇਰਸ ਦੇ 95 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਹੁਣ ਇਸ ਆਂਕੜੇ ਦੇ ਵਧਣ ਦੀ ਸ਼ੰਕਾ ਹੈ।
ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਚੀਨ ਦੇ ਬਾਹਰ ਦੇਸ਼ਾਂ ‘ਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲੇ ਗੰਭੀਰ ਰੂਪ ਨਾਲ ਚਿੰਤਾਜਨਕ ਹਨ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਪਿਓ ਨੇ ਮੰਗਲਵਾਰ ਨੂੰ ਕਿਹਾ ਕਿ ਵਾਸ਼ਿੰਗਟਨ ਚਿੰਤਤ ਹੈ ਕਿ ਈਰਾਨ ਨੇ ਕੋਰੋਨਾ ਵਾਇਰਸ ਦੇ ਅਸਲੀ ਅਸਰ ਨੂੰ ਛਿਪਾਉਣ ਦੀ ਕੋਸ਼ਿਸ਼ ਕੀਤੀ ਹੈ। ਅਮਰੀਕਾ ਨੇ ਸਾਰੇ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਵਾਇਰਸ ਦੇ ਬਾਰੇ ਵਿੱਚ ਸੱਚਾਈ ਬਿਆਨ ਕਰਨ।

]]>