intervention – D5 News https://punjabi.newsd5.in Truth Seeking News Network. Thu, 06 Oct 2022 10:07:10 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png intervention – D5 News https://punjabi.newsd5.in 32 32 ਮੁੱਖ ਮੰਤਰੀ ਨੇ ਅਮਰੀਕਾ ‘ਚ ਪੰਜਾਬੀ ਪਰਿਵਾਰ ਦੇ ਕਤਲ ਦੀ ਜਾਂਚ ਲਈ ਵਿਦੇਸ਼ ਮੰਤਰਾਲੇ ਤੋਂ ਦਖਲ ਦੀ ਕੀਤੀ ਮੰਗ https://punjabi.newsd5.in/%e0%a8%ae%e0%a9%81%e0%a9%b1%e0%a8%96-%e0%a8%ae%e0%a9%b0%e0%a8%a4%e0%a8%b0%e0%a9%80-%e0%a8%a8%e0%a9%87-%e0%a8%85%e0%a8%ae%e0%a8%b0%e0%a9%80%e0%a8%95%e0%a8%be-%e0%a8%9a-%e0%a8%aa%e0%a9%b0%e0%a8%9c/ Thu, 06 Oct 2022 10:05:26 +0000 https://punjabi.newsd5.in/?p=179253 ਇਸ ਵਹਿਸ਼ੀਆਨਾ ਘਟਨਾ ਨੇ ਦੁਨੀਆ ਭਰ ਦੇ ਪੰਜਾਬੀਆਂ ਨੂੰ ਝੰਜੋੜ ਦਿੱਤਾ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਲੀਫੋਰਨੀਆ ਵਿੱਚ ਪੰਜਾਬੀ ਪਰਿਵਾਰ ਦੇ ਹੋਏ ਕਤਲ ਦੀ ਜਾਂਚ ਲਈ ਸੰਯੁਕਤ ਰਾਜ ਅਮਰੀਕਾ ਦੀ ਫੈਡਰਲ ਸਰਕਾਰ ਨੂੰ ਪ੍ਰਭਾਵਿਤ ਕਰਨ ਲਈ ਕੇਂਦਰੀ ਵਿਦੇਸ਼ ਮੰਤਰੀ ਦੇ ਦਖ਼ਲ ਦੀ ਮੰਗ ਕੀਤੀ ਹੈ। ਇੱਥੇ ਜਾਰੀ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਸੂਬੇ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਰਸੀ ਪਿੰਡ ਨਾਲ ਸਬੰਧਤ ਪੰਜਾਬੀ ਪਰਿਵਾਰ ਦਾ ਕੈਲੀਫੋਰਨੀਆ ਵਿੱਚ ਕਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਿਲੀਆਂ ਰਿਪੋਰਟਾਂ ਅਨੁਸਾਰ ਪਰਿਵਾਰ ਨੂੰ ਪਹਿਲਾਂ ਅਗਵਾ ਕੀਤਾ ਗਿਆ ਅਤੇ ਬਾਅਦ ਵਿੱਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਭਗਵੰਤ ਮਾਨ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਜਸਦੀਪ ਸਿੰਘ, ਜਸਲੀਨ ਕੌਰ, ਅਮਨਦੀਪ ਸਿੰਘ ਅਤੇ ਅੱਠ ਮਹੀਨੇ ਦੀ ਬੱਚੀ ਰੂਹੀ ਵਜੋਂ ਹੋਈ ਹੈ।

Pritpal Singh ਨੇ Deepak Tinu ਦੀ Girlfriend ਬਾਰੇ ਕਰਤਾ ਖੁਲਾਸਾ | D5 Channel Punjabi

ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈ, ਜਿਸ ਨੇ ਹਰ ਕਿਸੇ ਖ਼ਾਸ ਕਰਕੇ ਵਿਸ਼ਵ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਵਹਿਸ਼ੀਆਨਾ ਕਤਲ ਨੇ ਅਮਰੀਕਾ ਵਰਗੇ ਉੱਨਤ ਦੇਸ਼ਾਂ ਵਿਚ ਵੀ ਪੰਜਾਬੀਆਂ ਦੀ ਸੁਰੱਖਿਆ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਕੇਂਦਰੀ ਵਿਦੇਸ਼ ਮੰਤਰੀ ਡਾ. ਐਸ ਜੈ ਸ਼ੰਕਰ ਦੇ ਦਖ਼ਲ ਦੀ ਮੰਗ ਕਰਦੇ ਹੋਏ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਸੰਯੁਕਤ ਰਾਜ ਦੀ ਫੈਡਰਲ ਸਰਕਾਰ ਨੂੰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਉਣ ਲਈ ਦਬਾਅ ਪਾਉਣ।

ਕਿਸਾਨਾਂ ਦੀ CM Bhagwant Mann ਨਾਲ Meeting, ਹੁਣ ਹੋਣਗੇ ਵੱਡੇ ਮਸਲੇ ਹੱਲ | D5 Channel Punjabi

ਮੁੱਖ ਮੰਤਰੀ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਅਮਰੀਕਾ ਵਿੱਚ ਰਹਿੰਦੇ ਪੰਜਾਬੀਆਂ ਦੀ ਸੁਰੱਖਿਆ ਦਾ ਮੁੱਦਾ ਅਮਰੀਕਾ ਵਿੱਚ ਆਪਣੇ ਹਮਰੁਤਬਾ ਕੋਲ ਉਠਾਉਣਾ ਚਾਹੀਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਉਥੇ ਰਹਿੰਦੇ ਪੰਜਾਬੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਸ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।

]]>
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖਲ ਨਾਲ ਪੀੜਿਤ ਪਰਿਵਾਰ ਨੂੰ 27 ਸਾਲ ਬਾਅਦ ਇਨਸਾਫ਼ ਮਿਲਿਆ https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%b0%e0%a8%be%e0%a8%9c-%e0%a8%85%e0%a8%a8%e0%a9%81%e0%a8%b8%e0%a9%82%e0%a8%9a%e0%a8%bf%e0%a8%a4-%e0%a8%9c%e0%a8%be%e0%a8%a4%e0%a9%80%e0%a8%86-9/ Mon, 13 Jun 2022 11:05:16 +0000 https://punjabi.newsd5.in/?p=162749 ਨਹਿਰੀ ਵਿਭਾਗ ਦੇ ਲਾਪਤਾ ਕਰਮਚਾਰੀ ਦੇ ਵਾਰਸਾਂ ਨੂੰ ਫ਼ਰਵਰੀ 1995 ਤੋਂ ਮਿਲੇਗੀ ਫੈਮਿਲੀ ਪੈਨਸ਼ਨ
ਚੰਡੀਗੜ੍ਹ : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖਲ ਨਾਲ 31 ਸਾਲਾਂ ਪਹਿਲਾਂ ਨਹਿਰੀ ਵਿਭਾਗ ਦੇ ਲਾਪਤਾ ਹੋਏ ਬੇਲਦਾਰ ਦੇ ਪਰਿਵਾਰ ਨੂੰ ਇਨਸਾਫ਼ ਮਿਲਿਆ ਹੈ। ਕਮਿਸ਼ਨ ਵੱਲੋਂ ਇਸ ਮਾਮਲੇ ਵਿੱਚ ਕੀਤੀ ਕਾਰਵਾਈ ਕਾਰਨ ਲਾਪਤਾ ਕਰਮਚਾਰੀ ਦੇ ਵਾਰਸਾਂ ਨੂੰ ਫ਼ਰਵਰੀ 1995 ਤੋਂ ਫੈਮਿਲੀ ਪੈਨਸ਼ਨ ਮਿਲਣ ਦਾ ਰਾਹ ਪੱਧਰਾ ਹੋ ਗਿਆ। ਕਮਿਸ਼ਨ ਦੇ ਮੈਂਬਰ ਸ੍ਰੀ ਗਿਆਨ ਚੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ ਜ਼ਿਲੇ ਦੇ ਪਿੰਡ ਟੂਸਾ ਦੇ ਮੋਦਨ ਸਿੰਘ ਨੇ ਮਿਤੀ 7 ਦਸੰਬਰ 2018 ਨੂੰ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਕਿ ਉਸ ਦਾ ਲੜਕਾ ਸੁਦਾਗਰ ਸਿੰਘ ਨਹਿਰੀ ਵਿਭਾਗ ਵਿੱਚ ਬੇਲਦਾਰ ਸੀ ਜੋ ਸਰਵਿਸ ਦੌਰਾਨ ਗੁੰਮ ਹੋ ਗਿਆ ਸੀ।1992 ਤੋਂ ਸਬੰਧਿਤ ਵਿਭਾਗ ਨਾਲ ਪੱਤਰ ਵਿਹਾਰ ਕਰਕੇ ਉਸਦੇ ਫੰਡਜ਼ ਅਤੇ ਫੈਮਿਲੀ ਪੈਨਸ਼ਨ ਵਾਸਤੇ ਵਿਭਾਗ ਨੂੰ ਬੇਨਤੀਆਂ ਕਰ ਰਿਹਾ ਸੀ। ਇਸ ਉਪਰੰਤ ਕੁਝ ਰਕਮ ਮਿਲ ਗਈ ਪਰ ਫੈਮਿਲੀ ਪੈਨਸ਼ਨ ਅਤੇ ਡੀ.ਸੀ.ਆਰ.ਜੀ ਦੀ ਰਕਮ ਨਹੀਂ ਮਿਲੀ। ਇਸ ਸਬੰਧੀ ਪੀੜਤ ਪਰਿਵਾਰ ਨੇ ਕਮਿਸ਼ਨ ਕੋਲ ਬੇਨਤੀ ਕੀਤੀ।
ਕਮਿਸ਼ਨ ਵੱਲੋਂ ਇਸ ਸ਼ਿਕਾਇਤ ਦਾ ਨੋਟਿਸ ਲੈਂਦੇ ਹੋਏ ਐਕਸੀਅਨ ਰੋਪੜ (ਹੈਡਵਰਕਸ) ਨੂੰ ਪੱਤਰ ਭੇਜਕੇ ਇਸ ਜਾਣਕਾਰੀ ਮੰਗੀ ਗਈ ਜਿਸ ਸਬੰਧੀ ਵਿਭਾਗ ਨੇ 10 ਜੂਨ 2019 ਨੂੰ ਪੱਤਰ ਰਾਹੀਂ ਸੂਚਿਤ ਕੀਤਾ ਗਿਆ ਕਿ ਦਫ਼ਤਰ ਵਲੋਂ ਉਸਦੇ ਸਾਰੇ ਬਕਾਏ ਦੇਣ ਲਈ ਲਿਖ ਦਿੱਤਾ ਗਿਆ ਹੈ ਪਰ ਸ਼ਿਕਾਇਤਕਰਤਾ ਨੂੰ ਕੁਝ ਰਕਮ ਹੀ ਮਿਲੀ ਅਤੇ ਫੈਮਿਲੀ ਪੈਨਸ਼ਨ ਦੇ ਲਾਭ ਨਹੀਂ ਦਿੱਤੇ ਗਏ। ਵਿਭਾਗ ਵੱਲੋਂ ਸ਼ਿਕਾਇਤਕਰਤਾ ਦੀਆਂ ਬਕਾਇਆ ਅਦਾਇਗੀਆਂ ਲਈ ਜ਼ਿਲਾ ਖਜ਼ਾਨਾ ਦਫ਼ਤਰ ਲੁਧਿਆਣਾ ਨੂੰ ਲਿਖਿਆ ਗਿਆ ਹੈ। ਕਮਿਸ਼ਨ ਵੱਲੋਂ ਜ਼ਿਲਾ ਖਜ਼ਾਨਾ ਦਫ਼ਤਰ ਤੋਂ ਇਸ ਸਬੰਧੀ ਰਿਪੋਰਟ ਮੰਗੀ ਗਈ ਜਿਸ ਉੱਤੇ ਖਜ਼ਾਨਾ ਦਫ਼ਤਰ ਵੱਲੋਂ ਕਮਿਸ਼ਨ ਨੂੰ ਸੂਚਿਤ ਕੀਤਾ ਗਿਆ ਕਿ ਫੈਮਿਲੀ ਪੈਨਸ਼ਨ ਦੀ ਅਦਾਇਗੀ ਸਬੰਧੀ ਮਹਾਂਲੇਖਾਕਾਰ ਚੰਡੀਗੜ੍ਹ ਨੂੰ ਲਿਖਿਆ ਜਾ ਚੁੱਕਾ ਹੈ। ਸ੍ਰੀ ਗਿਆਨ ਚੰਦ ਨੇ ਅੱਗੇ ਦੱਸਿਆ ਕਿ ਉਸ ਉਪਰੰਤ ਕਮਿਸ਼ਨ ਵੱਲੋਂ ਮਹਾਂਲੇਖਾਕਾਰ ਨਾਲ ਪੱਤਰ ਵਿਹਾਰ ਸ਼ੁਰੂ ਕੀਤਾ ਗਿਆ। ਕਮਿਸ਼ਨ ਵੱਲੋਂ 10 ਪੱਤਰ ਕੱਢੇ ਗਏ ਪ੍ਰੰਤੂ ਮਹਾਂਲੇਖਾਕਾਰ ਦਫ਼ਤਰ ਵੱਲੋਂ ਕੋਈ ਵੀ ਜਵਾਬ ਪ੍ਰਾਪਤ ਨਹੀਂ ਹੋਇਆ।
ਅੰਤ ਵਿੱਚ ਕਮਿਸ਼ਨ ਵੱਲੋਂ ਮਹਾਂਲੇਖਾਕਾਰ ਪੰਜਾਬ ਨੂੰ ਨਿੱਜੀ ਤੌਰ ‘ਤੇ ਕਮਿਸ਼ਨ ਵਿੱਚ ਪੇਸ਼ ਹੋਣ ਲਈ ਲਿਖਿਆ ਗਿਆ। 25 ਫ਼ਰਵਰੀ 2022 ਨੂੰ ਸ੍ਰੀ ਪ੍ਰਦੀਪ ਕੁਮਾਰ ਸਹਾਇਕ ਲੇਖਾ ਅਧਿਕਾਰੀ ਅਤੇ ਸ੍ਰੀ ਸੁਨੀਲ ਕੁਮਾਰ ਗੁਪਤਾ ਸਲਾਹਕਾਰ ਕਮਿਸ਼ਨ ਦੇ ਦਫ਼ਤਰ ਰਿਕਾਰਡ ਸਮੇਤ ਹਾਜ਼ਰ ਹੋਏ।ਕਮਿਸ਼ਨ ਵੱਲੋਂ ਸਾਰਾ ਕੇਸ ਉਪਰੋਕਤ ਅਧਿਕਾਰੀਆਂ ਨਾਲ ਡਿਸਕਸ ਕੀਤਾ ਗਿਆ ਜਿਸ ਨਾਲ ਦੋਵੇਂ ਅਧਿਕਾਰੀ ਸਹਿਮਤ ਹੋਏ ਅਤੇ ਉਨ੍ਹਾਂ ਮੰਨਿਆ ਕਿ ਸ਼ਿਕਾਇਤ ਜਾਇਜ਼ ਹੈ। ਮਹਾਂਲੇਖਾਕਤਰ ਦਫਤਰ ਵੱਲੋਂ ਇਹ ਮਾਮਲਾ 2-4 ਦਿਨ ਵਿੱਚ ਨਿਪਟਾਉਣ ਦਾ ਵਿਸ਼ਵਾਸ ਦਿੱਤਾ ਗਿਆ। ਕਮਿਸ਼ਨ ਦੇ ਮੈਂਬਰ ਨੇ ਦੱਸਿਆ ਕਿ ਮਹਾਂਲੇਖਾਕਾਰ ਦੇ ਦਫ਼ਤਰ ਵੱਲੋਂ 8 ਜੂਨ 2022 ਨੂੰ ਕਮਿਸ਼ਨ ਨੂੰ ਪੱਤਰ ਲਿਖ ਕੇ ਦੱਸਿਆ ਗਿਆ ਕਿ 14 ਫ਼ਰਵਰੀ 1995 ਤੋਂ ਲਾਪਤਾ ਕਰਮਚਾਰੀ ਦੇ ਵਾਰਸਾਂ ਨੂੰ ਫੈਮਿਲੀ ਪੈਨਸ਼ਨ ਦਿੱਤੀ ਜਾਵੇਗੀ। ਇਸ ਸਬੰਧੀ ਮਹਾਂਲੇਖਾਕਾਰ ਦੇ ਦਫ਼ਤਰ ਵੱਲੋਂ ਜ਼ਿਲ੍ਹਾ ਖਜ਼ਾਨਾ ਦਫ਼ਤਰ ਨੂੰ 31 ਮਈ 2022 ਨੂੰ ਪੱਤਰ ਲਿਖਿਆ ਜਾ ਚੁੱਕਾ ਹੈ।
]]>
ਐਸ.ਸੀ. ਕਮਿਸ਼ਨ ਦੇ ਦਖ਼ਲ ਪਿੱਛੋਂ ਪੰਜਾਬ ਯੂਨੀਵਰਸਿਟੀ ਵਿੱਚ ਲਾਗੂ ਹੋਈ ਰਿਜਰਵੇਸ਼ਨ ਪਾਲਿਸੀ https://punjabi.newsd5.in/%e0%a8%90%e0%a8%b8-%e0%a8%b8%e0%a9%80-%e0%a8%95%e0%a8%ae%e0%a8%bf%e0%a8%b6%e0%a8%a8-%e0%a8%a6%e0%a9%87-%e0%a8%a6%e0%a9%99%e0%a8%b2-%e0%a8%aa%e0%a8%bf%e0%a9%b1%e0%a8%9b%e0%a9%8b%e0%a8%82-%e0%a8%aa/ Fri, 01 Apr 2022 05:27:45 +0000 https://punjabi.newsd5.in/?p=151205 ਚੰਡੀਗੜ੍ਹ : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖ਼ਲ ਪਿੱਛੋਂ ਪੰਜਾਬ ਯੂਨੀਵਰਸਿਟੀ ਵਿੱਚ ਰਿਜਰਵੇਸ਼ਨ ਪਾਲਿਸੀ ਲਾਗੂ ਕਰ ਦਿੱਤੀ ਗਈ ਹੈ। ਇਸ ਸਬੰਧੀ ਕਮਿਸ਼ਨ ਦੇ ਮੈਂਬਰ ਸ੍ਰੀ ਗਿਆਨ ਚੰਦ ਦਿਵਾਲੀ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਐਸ.ਸੀ./ਐਸ.ਟੀ./ਬੀ.ਸੀ. ਇੰਪਲਾਈਜ ਵੈਲਫ਼ੇਅਰ ਐਸੋਸ਼ੀਏਸਨ ਵੱਲੋਂ ਪੰਜਾਬ ਰਾਜ ਅਨੁਸੂਚਿਤ ਜ਼ਾਤੀਆਂ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਐਸ.ਸੀ./ਐਸ.ਟੀ. ਕਰਮਚਾਰੀਆਂ ਦੀਆਂ ਪੱਦ-ਉਨਤੀਆਂ ਮੌਕੇ ਨਿਯਮ ਅਨੁਸਾਰ ਪੰਜਾਬ ਸਰਕਾਰ ਦੀ ਰਿਜਰਵੇਸ਼ਨ ਪਾਲਿਸੀ ਲਾਗੂ ਨਹੀਂ ਕੀਤੀ ਜਾਂਦੀ।
ਕਮਿਸ਼ਨ ਵਲੋਂ ਕਮਿਸ਼ਨ ਦੇ ਐਕਟ 2004 ਦੀ ਧਾਰਾ 10 (2) ਅਧੀਨ ਨੋਟਿਸ ਲੈਂਦਿਆਂ ਹੋਇਆ ਰਜਿਸਟਰਾਰ ਪੰਜਾਬ ਯੂਨੀਵਰਸਿਟੀ ਤੋਂ ਸ਼ਿਕਾਇਤ ਸਬੰਧੀ ਤੱਥ ਅਤੇ ਸੂਚਨਾ ਮੰਗੀ ਗਈ ਪ੍ਰੰਤੂ ਰਜਿਸਟਰਾਰ, ਪੰਜਾਬ ਯੂਨੀਵਰਸਿਟੀ ਵਲੋਂ ਕਮਿਸ਼ਨ ਨੂੰ ਜਵਾਬ ਦਿੱਤਾ ਗਿਆ ਕਿ ਯੂਨੀਵਰਸਿਟੀ ਇਕ ਖੁੱਦਮੁਖਤਿਆਰ ਸੰਸਥਾ ਹੈ ਅਤੇ ਇਸਦੀ ਸੈਨੇਟ ਹੀ ਅਜਿਹੇ ਫੈਸਲੇ ਲੈਣ ਵਿੱਚ ਸਮੱਰਥ ਹੈ।  ਕਮਿਸ਼ਨ ਵਲੋਂ ਆਪਣੇ ਪੱਤਰ ਮਿਤੀ 16.03.2021 ਰਾਹੀਂ ਪੰਜਾਬ ਯੂਨੀਵਰਸਿਟੀ ਦੇ ਰਜਿਸਟਰਾਰ ਨੂੰ ਲਿਖਿਆ ਕਿ ਜਿਹੜੀ ਸੰਸਥਾ ਪੰਜਾਬ ਰਾਜ ਤੋਂ ਕੋਈ ਵੀ ਗਰਾਂਟ ਪ੍ਰਾਪਤ ਕਰਦੀ ਹੈ, ਉਥੇ ਰਿਜਰਵੇਸ਼ਨ ਪਾਲਿਸੀ ਇੰਨ-ਬਿੰਨ ਲਾਗੂ ਹੋਣੀ ਹੈ।  ਇਕ ਸਾਲ ਦਾ ਸਮਾਂ ਬੀਤਣ ਉਪਰੰਤ ਵੀ ਪੰਜਾਬ ਯੂਨੀਵਰਸਿਟੀ ਵਲੋਂ ਰਿਜਰਵੇਸ਼ਨ ਪਾਲਿਸੀ ਲਾੱਗੂ ਨਹੀਂ ਕਰਵਾਈ ਗਈ। ਜਿਸਦਾ ਕਮਿਸ਼ਨ ਵਲੋਂ ਨੋਟਿਸ ਲੈਂਦਿਆਂ ਹੋਇਆ ਪੰਜਾਬ ਸਰਕਾਰ ਨੂੰ ਪੰਜਾਬ ਯੂਨੀਵਰਸਿਟੀ ਦੀ ਗਰਾਂਟ ਬੰਦ ਕਰਨ ਲਈ ਨਿਰਦੇਸ਼ ਜਾਰੀ ਕੀਤੇ ਗਏ ਤਾਂ ਜੋ ਪੰਜਾਬ/ਭਾਰਤ ਸਰਕਾਰ ਦੀਆਂ ਹਦਾਇਤਾਂ/ਨਿਯਮਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਵਾਇਆ ਜਾ ਸਕੇ।
]]>
ਐਸ.ਸੀ. ਕਮਿਸ਼ਨ ਦੇ ਦਖ਼ਲ ਪਿੱਛੋਂ ਮਹਿਲਾ ਲੈਕਚਰਾਰ ਦੀ ਸਾਲਾਨਾ ਗੁਪਤ ਰਿਪੋਰਟ ਕੀਤੀ ਦਰੁਸਤ https://punjabi.newsd5.in/%e0%a8%90%e0%a8%b8-%e0%a8%b8%e0%a9%80-%e0%a8%95%e0%a8%ae%e0%a8%bf%e0%a8%b6%e0%a8%a8-%e0%a8%a6%e0%a9%87-%e0%a8%a6%e0%a9%99%e0%a8%b2-%e0%a8%aa%e0%a8%bf%e0%a9%b1%e0%a8%9b%e0%a9%8b%e0%a8%82-%e0%a8%ae/ Wed, 30 Mar 2022 04:58:42 +0000 https://punjabi.newsd5.in/?p=150937 ਚੰਡੀਗੜ੍ਹ : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖ਼ਲ ਪਿੱਛੋਂ ਸਿੱਖਿਆ ਵਿਭਾਗ ਵੱਲੋਂ ਮਹਿਲਾ ਲੈਕਚਰਾਰ ਦੀ ਕਰੀਬ 19 ਸਾਲ ਪਹਿਲਾਂ ਅਣਗਹਿਲੀ ਨਾਲ ਗ਼ਲਤ ਲਿਖੀ ਗਈ ਸਾਲਾਨਾ ਗੁਪਤ ਰਿਪੋਰਟ ਨੂੰ ਦਰੁਸਤ ਕੀਤਾ ਗਿਆ ਹੈ। ਇਸ ਸਬੰਧੀ ਕਮਿਸ਼ਨ ਦੇ ਮੈਂਬਰ ਸ੍ਰੀ ਗਿਆਨ ਚੰਦ ਦਿਵਾਲੀ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੀ ਬਾਇਉਲੌਜੀ ਦੀ ਲੈਕਚਰਾਰ ਬਿੰਦੂ ਬਾਲਾ ਨੇ ਸ਼ਿਕਾਇਤ ਦਿੱਤੀ ਸੀ ਕਿ ਸਾਲ 2003-04 ਦੌਰਾਨ ਸਕੂਲ ਮੁਖੀ ਵੱਲੋਂ ਉਸ ਦੀ ਸਾਲਾਨਾ ਗੁਪਤ ਰਿਪੋਰਟ ਲਿਖਣ ਸਮੇਂ ਸਾਰੇ ਕਾਲਮਾਂ ਵਿੱਚ ਦਰਜਾਬੰਦੀ ਵਧੀਆ ਲਿਖੀ ਸੀ ਪਰ ਉਨ੍ਹਾਂ ਨੇ ਗ਼ਲਤੀ ਨਾਲ ਅਖ਼ੀਰਲੀ ਟਿੱਪਣੀ “ਸਧਾਰਣ ਤੋਂ ਘੱਟ” ਲਿਖ ਦਿੱਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਇਸ ਕੇਸ ਵਿੱਚ ਸਿੱਖਿਆ ਵਿਭਾਗ ਵਲੋਂ ਮੁੱਖ ਦਫ਼ਤਰ ਪੱਧਰ `ਤੇ ਜਾਂਚ ਕਰਵਾਈ ਗਈ ਜਿਸ ਵਿੱਚ ਪੜਤਾਲੀਆ ਅਫਸਰ ਨੇ ਪਾਇਆ ਕਿ ਗੁਪਤ ਰਿਪੋਰਟ ਵਿੱਚ ਸਕੂਲ ਮੁਖੀ ਵੱਲੋਂ ਅਜਿਹਾ ਕੋਈ ਕਾਰਨ ਨਹੀਂ ਦੱਸਿਆ ਗਿਆ ਜਿਸ ਅਨੁਸਾਰ ਮਹਿਲਾ ਲੈਕਚਰਾਰ ਦੇ ਸਮੂਹਕ ਮੁਲਾਂਕਣ ਦਾ “ਸਧਾਰਣ ਤੋਂ ਘੱਟ” ਦਰਜਾਬੰਦੀ ਕੀਤੀ ਜਾਣੀ ਬਣਦੀ ਹੋਵੇ। ਤੱਥਾਂ ਨੂੰ ਵਾਚਦਿਆਂ ਵਿਭਾਗ ਨੇ “ਸਧਾਰਣ ਤੋਂ ਘੱਟ” ਟਿੱਪਣੀ ਰੱਦ ਕਰਦਿਆਂ ਇਸ ਨੂੰ “ਬਹੁਤ ਅੱਛਾ” ਮੰਨ ਕੇ ਉਸ ਦੀ ਸਾਲਾਨ ਗੁਪਤ ਰਿਪੋਰਟ ਦੁਰਸਤ ਕਰ ਦਿੱਤੀ।
]]>
ਐਸ.ਸੀ. ਕਮਿਸ਼ਨ ਦੇ ਦਖਲ ਪਿੱਛੋ ਨਿਗਰਾਨ ਇੰਜੀਨੀਅਰ ਵਜੋਂ ਤਰੱਕੀ https://punjabi.newsd5.in/%e0%a8%90%e0%a8%b8-%e0%a8%b8%e0%a9%80-%e0%a8%95%e0%a8%ae%e0%a8%bf%e0%a8%b6%e0%a8%a8-%e0%a8%a6%e0%a9%87-%e0%a8%a6%e0%a8%96%e0%a8%b2-%e0%a8%aa%e0%a8%bf%e0%a9%b1%e0%a8%9b%e0%a9%8b-%e0%a8%a8%e0%a8%bf/ Sat, 08 Jan 2022 05:26:10 +0000 https://punjabi.newsd5.in/?p=141137 ਚੰਡੀਗੜ੍ਹ : ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਦਖਲ ਨਾਲ ਸਥਾਨਕ ਸਰਕਾਰਾਂ ਵਿਭਾਗ ਦੇ ਕਾਰਪੋਰੇਸਨ ਇੰਜਨੀਅਰ (ਸਿਵਲ) ਸ੍ਰੀ ਮਨਧੀਰ ਸਿੰਘ ਨੂੰ ਬਤੌਰ ਨਿਗਰਾਨ ਇੰਜੀਨੀਅਰ ਤਰੱਕੀ ਮਿਲ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਸ੍ਰੀ ਗਿਆਨ ਚੰਦ ਦੀਵਾਲੀ ਨੇ ਦੱਸਿਆ ਕਿ ਸ੍ਰੀ ਮਨਧੀਰ ਸਿੰਘ, ਕਾਰਪੋਰੇਸਨ ਇੰਜੀਨੀਅਰ, ਨਗਰ ਨਿਗਮ, ਜਲੰਧਰ ਵਲੋਂ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਉਹ ਬਤੌਰ ਸਹਾਇਕ ਮਿਊਂਸਪਲ ਇੰਜੀਨੀਅਰ ਵਜੋਂ ਮਿਤੀ 16.04.1999 ਤੋਂ ਕੰਮ ਕਰ ਰਿਹਾ ਸੀ।
ਪ੍ਰੰਤੂ ਉਹਨਾਂ ਤੋ ਜੂਨੀਅਰ ਜਨਰਲ ਕੈਟਾਗਰੀ ਦੇ ਅਧਿਕਾਰੀਆਂ ਨੂੰ ਉਹਨਾਂ ਤੋ ਪਹਿਲਾਂ ਪੱਦ-ਉਨਤੀਆਂ ਦੇ ਦਿੱਤੀਆਂ ਗਈਆਂ ਸਨ ਜਦਕਿ ਉਹ ਅਨੁਸੂਚਿਤ ਜਾਤੀ ਨਾਲ ਸਬੰਧਤ ਹੋਣ ਕਾਰਨ ਉਹਨਾਂ ਨੂੰ ਪੱਦ-ਉਨਤੀ ਲਈ ਨਹੀਂ ਵਿਚਾਰਿਆ ਗਿਆ। ਇਸ ਸਬੰਧੀ ਮਾਮਲੇ ਦੀ ਪੜਤਾਲ ਤੋਂ ਬਾਅਦ ਸ੍ਰੀ ਮਨਧੀਰ ਸਿੰਘ ਕਾਰਪੋਰੇਸਨ ਇੰਜੀਨੀਅਰ ਦੀ ਸ਼ਿਕਾਇਤ ਬਿਲਕੁਲ ਵਾਜਬ ਪਾਈ ਗਈ। ਇਸ ਸਬੰਧ ਵਿੱਚ ਕਮਿਸ਼ਨ ਨੇ ਸਥਾਨਕ ਸਰਕਾਰਾਂ ਵਿਭਾਗ ਨੂੰ ਸ਼ਿਕਾਇਤ ਕਰਤਾ ਨੂੰ ਬਣਦੀ ਪੱਦ-ਉਨਤੀ ਕਰਨ ਦੀ ਹਦਾਇਤ ਕੀਤੀ। ਇਸ ਤੋਂ ਬਾਅਦ ਸਥਾਨਕ ਸਰਕਾਰਾਂ ਵਿਭਾਗ ਵਲੋਂ ਸ਼ਿਕਾਇਤਕਰਤਾ ਨੂੰ ਬਤੌਰ ਕਾਰਪੋਰੇਸ਼ਨ ਇੰਜੀਨੀਅਰ (ਸਿਵਲ) ਮਿਤੀ 24.05.2013 ਤੋਂ ਅਤੇ ਬਤੌਰ ਨਿਗਰਾਨ ਇੰਜੀਨੀਅਰ (ਸਿਵਲ) ਮਿਤੀ 26.10.2018 ਤੋ ਪੱਦ-ਉਨਤ ਕਰ ਦਿੱਤਾ ਗਿਆ ਹੈ।
]]>
ਕਿਸਾਨਾਂ ਵਿਰੁੱਧ ਹੋਈ ਹਿੰਸਾ ‘ਤੇ ਕੈਨੇਡੀਅਨ ਸੰਸਦ ਮੈਂਬਰ ਜਗਮੀਤ ਸਿੰਘ ਵਲੋਂ ਡੂੰਘੀ ਚਿੰਤਾ ਦਾ ਪ੍ਰਗਟਾਵਾ https://punjabi.newsd5.in/%e0%a8%95%e0%a8%bf%e0%a8%b8%e0%a8%be%e0%a8%a8%e0%a8%be%e0%a8%82-%e0%a8%b5%e0%a8%bf%e0%a8%b0%e0%a9%81%e0%a9%b1%e0%a8%a7-%e0%a8%b9%e0%a9%8b%e0%a8%88-%e0%a8%b9%e0%a8%bf%e0%a9%b0%e0%a8%b8%e0%a8%be/ Sat, 30 Jan 2021 10:57:08 +0000 https://punjabi.newsd5.in/?p=89219 ਓਟਾਵਾ : ਕੈਨੇਡੀਅਨ ਸੰਸਦ ਮੈਂਬਰ ਅਤੇ ਐਨ. ਡੀ. ਪੀ. ਆਗੂ ਜਗਮੀਤ ਸਿੰਘ ਦੇ ਵੱਲੋਂ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਅੰਦੋਲਨ ਅਤੇ ਕਿਸਾਨਾਂ ਵਿਰੁੱਧ ਹੋਈ ਹਿੰਸਾ ‘ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਪਹਿਚਾਣਿਆ ਜਾਣਾ ਚਾਹੀਦਾ ਹੈ ਅਤੇ ਸ਼ਾਂਤੀਪੂਰਨ ਵਿਰੋਧ ਦੇ ਅਧਿਕਾਰ ਨੂੰ ਸੁਰੱਖਿਅਤ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਇਸ ਹਿੰਸਾ ਦੇ ਵਿਰੁੱਧ ਆਵਾਜ਼ ਚੁੱਕਣ।

BREAKING-ਬਾਰਡਰ ‘ਤੇ ਹੋਏ ਹਮਲੇ ਤੋਂ ਬਾਅਦ ਰਾਜੇਵਾਲ ਨੇ ਕੀਤੀ ਵੱਡੀ ਮੀਟਿੰਗ,ਕਰਤਾ ਆਰ ਪਾਰ ਦਾ ਐਲਾਨ!

ਜਗਮੀਤ ਸਿੰਘ  ਨੇ ਆਪਣੇ ਟਵਿਟਰ ਅਕਾਊਂਟ ‘ਤੇ ਭਾਰਤ ਦੇ ਕਿਸਾਨਾਂ ਨੂੰ ਸਮਰਥਨ ਦਿੰਦੇ ਹੋਏ ਇੱਕ ਵੀਡੀਓ ਜਾਰੀ ਕੀਤਾ ਹੈ । ਵੀਡੀਓ ‘ਚ ਜਗਮੀਤ ਸਿੰਘ ਨੇ ਦਿੱਲੀ ਦੇ ਵੱਖ – ਵੱਖ ਬਾਰਡਰਾਂ ‘ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਇਤਿਹਾਸ ਦਾ ਸਭਤੋਂ ਵੱਡਾ ਕਿਸਾਨ ਅੰਦੋਲਨ ਦੱਸਿਆ ਹੈ। ਕੈਨੇਡੀਅਨ ਸੰਸਦ ਨੇ ਕੈਨੇਡਾ ਦੇ ਨਾਲ – ਨਾਲ ਬਾਕੀ ਦੇਸ਼ਾਂ ਦੇ ਨੇਤਾਵਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਦਿੱਲੀ ‘ਚ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਪ੍ਰਤੀ ਭਾਰਤ ਸਰਕਾਰ ਦੀ ਹਿੰਸਕ ਪ੍ਰਤੀਕਿਰਿਆ ਦੀ ਨਿੰਦਾ ਕਰਨ।

]]>