Information and Public Relations – D5 News https://punjabi.newsd5.in Truth Seeking News Network. Sat, 21 May 2022 14:43:30 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Information and Public Relations – D5 News https://punjabi.newsd5.in 32 32 ਸੂਚਨਾ ਤੇ ਲੋਕ ਸੰਪਰਕ ਆਫ਼ੀਸਰਜ਼ ਐਸੋਈਏਸ਼ਨ ਵਲੋਂ ਜਾਇੰਟ ਡਾਇਰੈਕਟਰ ਸ੍ਰੀ ਕ੍ਰਿਸ਼ਨ ਲਾਲ ਰੱਤੂ ਦੇ ਦਿਹਾਂਤ ‘ਤੇ ਦੁਖ ਦਾ ਪ੍ਰਗਟਾਵਾ https://punjabi.newsd5.in/%e0%a8%b8%e0%a9%82%e0%a8%9a%e0%a8%a8%e0%a8%be-%e0%a8%a4%e0%a9%87-%e0%a8%b2%e0%a9%8b%e0%a8%95-%e0%a8%b8%e0%a9%b0%e0%a8%aa%e0%a8%b0%e0%a8%95-%e0%a8%86%e0%a9%9e%e0%a9%80%e0%a8%b8%e0%a8%b0%e0%a9%9b/ Sat, 21 May 2022 14:04:11 +0000 https://punjabi.newsd5.in/?p=159129 ਚੰਡੀਗੜ੍ਹ: ਸੂਚਨਾ ਤੇ ਲੋਕ ਸੰਪਰਕ ਆਫ਼ੀਸਰਜ਼ ਐਸੋਸੀਏਸ਼ਨ,ਪੰਜਾਬ ਨੇ ਵਿਭਾਗ ਦੇ ਜਾਇੰਟ ਡਾਇਰੈਕਟਰ ਸ੍ਰੀ ਕ੍ਰਿਸ਼ਨ ਲਾਲ ਰੱਤੂ ਦੀ ਬੇਵਕਤ ਮੌਤ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਦਾ ਅੱਜ ਮੋਹਾਲੀ ਦੇ ਮੈਕਸ ਹਸਪਤਾਲ ਵਿਖੇ ਦਿਹਾਂਤ ਹੋ ਗਿਆ। ਉਹ ਆਪਣੇ ਪਿੱਛੇ ਆਪਣੀ ਪਤਨੀ ਸ੍ਰੀਮਤੀ ਮਨਿੰਦਰ ਕੌਰ ਅਤੇ ਪੁੱਤਰ ਨਵੀਨ ਤੇ ਦਿਨੇਸ਼ ਨੂੰ ਛੱਡ ਗਏ ਹਨ। ਸ੍ਰੀ ਰੱਤੂ ਦਾ ਜਨਮ 5 ਜਨਵਰੀ 1964 ਨੂੰ ਜਲੰਧਰ ਦੇ ਮਹਿਤਪੁਰ ਵਿਖੇ ਹੋਇਆ ਸੀ।

ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਮਹਿਤਪੁਰ ਤੋਂ ਕਰਨ ਪਿੱਛੋਂ ਐਮ ਏ ਪੰਜਾਬੀ ਕੀਤੀ ਅਤੇ ਇਸ ਮਗਰੋਂ ਪੰਜਾਬੀ ਯੂਨੀਵਰਸਿਟੀ ਤੋਂ ਪੱਤਰਕਾਰੀ ਅਤੇ ਜਨ ਸੰਚਾਰ (ਐਮ.ਜੇ.ਐਮ.ਸੀ.) ਵਿਚ ਮਾਸਟਰ ਡਿਗਰੀ ਕੀਤੀ ਕੀਤੀ। ਉਨ੍ਹਾਂ ਨੇ ਆਪਣਾ ਪੱਤਰਕਾਰੀ ਦਾ ਜੀਵਨ 1989 ਵਿੱਚ ਅੱਜ ਦੀ ਅਵਾਜ਼ ਅਖ਼ਬਾਰ ਵਿਚ ਬਤੌਰ ਸਬ ਐਡੀਟਰ ਸ਼ੁਰੂ ਕੀਤਾ ਅਤੇ 1996 ਵਿੱਚ ਅਜੀਤ ਅਖਬਾਰ ਵਿੱਚ ਚਲੇ ਗਏ।

ਸਾਲ 1999 ਵਿੱਚ ਉਨ੍ਹਾਂ ਨੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿੱਚ ਆਈ.ਪੀ.ਆਰ.ਓ. ਵਜੋਂ ਸੇਵਾ ਸ਼ੁਰੂ ਕੀਤੀ ਅਤੇ ਹੁਣ ਉਹ ਵਿਭਾਗ ਵਿੱਚ ਬਤੌਰ ਜਾਇੰਟ ਡਾਇਰੈਕਟਰ ਸੇਵਾ ਨਿਭਾਅ ਰਹੇ ਸਨ। ਸੂਚਨਾ ਤੇ ਲੋਕ ਸੰਪਰਕ ਐਸੋਸੀਏਸ਼ਨ ਨੇ ਸ੍ਰੀ ਰੱਤੂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੀ ਮੌਤ ਨੂੰ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਦੱਸਦੇ ਹੋਏ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ।

]]>
ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਅਤੇ ਕਮਿਸ਼ਨਰ ਨੇ ਲੋਕ ਸੰਪਰਕ ਅਧਿਕਾਰੀਆਂ ਨੂੰ ਸੌਂਪੇ ਨਵੇਂ ਵਾਹਨ https://punjabi.newsd5.in/%e0%a8%b8%e0%a9%82%e0%a8%9a%e0%a8%a8%e0%a8%be-%e0%a8%a4%e0%a9%87-%e0%a8%b2%e0%a9%8b%e0%a8%95-%e0%a8%b8%e0%a9%b0%e0%a8%aa%e0%a8%b0%e0%a8%95-%e0%a8%b5%e0%a8%bf%e0%a8%ad%e0%a8%be%e0%a8%97-%e0%a8%a6-2/ Tue, 14 Sep 2021 15:07:17 +0000 https://punjabi.newsd5.in/?p=121655 ਇਸ ਕਦਮ ਦਾ ਉਦੇਸ਼ ਵਿਭਾਗ ਦੇ ਕੰਮਕਾਜ ਵਿੱਚ ਵਧੇਰੇ ਕੁਸ਼ਲਤਾ ਲਿਆਉਣਾ

ਚੰਡੀਗੜ੍ਹ:ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਕੰਮ ਵਿੱਚ ਵਧੇਰੇ ਕੁਸ਼ਲਤਾ ਲਿਆਉਣ ਲਈ ਵਿਭਾਗ ਦੇ ਸਕੱਤਰ ਸ੍ਰੀ ਗੁਰਕਿਰਤ ਕਿ੍ਰਪਾਲ ਸਿੰਘ ਅਤੇ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਅੱਜ ਅਧਿਕਾਰੀਆਂ ਨੂੰ ਸੱਤ ਨਵੇਂ ਵਾਹਨਾਂ ਦੀਆਂ ਚਾਬੀਆਂ ਸੌਂਪੀਆਂ।ਇੱਥੇ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਲੋਕ ਸੰਪਰਕ ਅਧਿਕਾਰੀਆਂ ਨੂੰ ਵਾਹਨ ਸੌਂਪਦਿਆਂ ਸਕੱਤਰ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਵਿਭਾਗ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਸਰਕਾਰ ਵੱਲੋਂ ਕੀਤੇ ਜਾਂਦੇ ਕਾਰਜਾਂ ਦੇ ਸੂਬੇ ਦੇ ਹਰ ਕੋਨੇ ਤੱਕ ਪਸਾਰ ਲਈ ਅਣਥੱਕ ਮਿਹਨਤ ਕਰ ਰਿਹਾ ਹੈ। ਸ੍ਰੀ ਗੁਰਕਿਰਤ ਕਿ੍ਰਪਾਲ ਸਿੰਘ ਨੇ ਕਿਹਾ ਕਿ ਵਿਭਾਗ ਦੇ ਕੁਝ ਮੌਜੂਦਾ ਵਾਹਨਾਂ ਦੀ ਮਿਆਦ ਪੁੱਗ ਚੁੱਕੀ ਸੀ ਜਿਸ ਕਾਰਨ ਇਨ੍ਹਾਂ ਨੂੰ ਬਦਲਣ ਦੀ ਫੌਰੀ ਲੋੜ ਸੀ।

Supreme Court ਤੋਂ ਡਰੀ ਸਰਕਾਰ, ਕਿਸਾਨਾਂ ਨੂੰ ਦਿੱਤੀ ਖੁਸ਼ਖਬਰੀ || Ik Meri Vi Suno || D5 Channel Punjabi

ਸਕੱਤਰ ਨੇ ਅੱਗੇ ਕਿਹਾ ਕਿ ਪੁਰਾਣੇ ਮਿਆਦ ਪੁਗਾ ਚੁੱਕੇ ਵਾਹਨਾਂ ਨੂੰ ਬਦਲਣ ਦੀ ਪ੍ਰਬੰਧਕੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਨਵੇਂ ਵਾਹਨ ਫ਼ੀਲਡ ਵਿੱਚ ਅਤੇ ਮੁੱਖ ਦਫ਼ਤਰ ਵਿਖੇ ਅਧਿਕਾਰੀਆਂ ਦੇ ਅਰਾਮਦਾਇਕ ਸਫ਼ਰ ਨੂੰ ਯਕੀਨੀ ਬਣਾ ਕੇ ਵਿਭਾਗ ਦੀ ਕਾਰਜਕੁਸ਼ਲਤਾ ਵਧਾਉਣ ਵਿੱਚ ਹੋਰ ਸਹਾਇਤਾ ਕਰਨਗੇ। ਸ੍ਰੀ ਗੁਰਕਿਰਤ ਕਿ੍ਰਪਾਲ ਸਿੰਘ ਨੇ ਕਿਹਾ ਕਿ ਸਰਕਾਰ ਨੇ ਉੱਭਰ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਵਿਭਾਗ ਨੂੰ ਉੱਚ ਤਕਨੀਕੀ ਉਪਕਰਨਾਂ ਅਤੇ ਬੁਨਿਆਦੀ ਢਾਂਚੇ ਨਾਲ ਲੈਸ ਕਰਨ ਲਈ ਪਹਿਲਾਂ ਹੀ ਸਖ਼ਤ ਯਤਨ ਕੀਤੇ ਹਨ।

ਕਿਸਾਨਾਂ ਦੇ ਡੰਡੇ ਮਾਰ ਜੇਲ੍ਹਾ ‘ਚ ਭੇਜਣ ਵਾਲੇ BJP Leader ਦੀ Rajewal ਨੇ ਕਰਾਈ ਤਸੱਲੀ || D5 Channel Punjabi

ਇਸ ਦੌਰਾਨ ਕਮਿਸ਼ਨਰ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਲੋਕ-ਪੱਖੀ ਸੰਦੇਸ਼ਾਂ ਅਤੇ ਸੂਬਾ ਸਰਕਾਰ ਦੀਆਂ ਵਿਕਾਸ ਮੁਖੀ ਨੀਤੀਆਂ ਦੇ ਲੋਕਾਂ ਵਿੱਚ ਪਸਾਰ ਲਈ ਹਰ ਸੰਭਵ ਯਤਨ ਕਰਨ। ਸ੍ਰੀ ਯਾਦਵ ਨੇ ਕਿਹਾ ਕਿ ਅਧਿਕਾਰੀਆਂ ਨੂੰ ਇਸ ਮੰਤਵ ਲਈ ਮੀਡੀਆ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਨਵੇਂ ਵਾਹਨ ਪ੍ਰਾਪਤ ਕਰਨ ਲਈ ਵਧਾਈ ਵੀ ਦਿੱਤੀ ਅਤੇ ਕਿਹਾ ਕਿ ਇਹ ਉਨ੍ਹਾਂ ਦੀ ਕਾਰਗੁਜਾਰੀ ਨੂੰ ਵਧਾਉਣ ਵਿੱਚ ਸਹਾਇਤਾ ਕਰੇਗਾ।

]]>
6 ਸੂਚਨਾ ਤੇ ਲੋਕ ਸੰਪਰਕ ਅਫ਼ਸਰਾਂ ਦੇ ਤਬਾਦਲੇ ਤੇ ਨਿਯੁਕਤੀਆਂ https://punjabi.newsd5.in/6-%e0%a8%b8%e0%a9%82%e0%a8%9a%e0%a8%a8%e0%a8%be-%e0%a8%a4%e0%a9%87-%e0%a8%b2%e0%a9%8b%e0%a8%95-%e0%a8%b8%e0%a9%b0%e0%a8%aa%e0%a8%b0%e0%a8%95-%e0%a8%85%e0%a9%9e%e0%a8%b8%e0%a8%b0%e0%a8%be%e0%a8%82/ Fri, 20 Nov 2020 16:38:34 +0000 https://punjabi.newsd5.in/?p=80753 ਚੰਡੀਗੜ, 20 ਨਵੰਬਰ:
ਪੰਜਾਬ ਸਰਕਾਰ ਨੇ ਅੱਜ ਇੱਕ ਹੁਕਮ ਜਾਰੀ ਕਰਦਿਆਂ 6 ਸੂਚਨਾ ਤੇ ਲੋਕ ਸੰਪਰਕ ਅਫ਼ਸਰਾਂ ਦੇ ਤਬਾਦਲੇ ਤੇ ਨਿਯੁਕਤੀਆਂ ਕੀਤੀਆਂ ਹਨ।
ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਤਰੱਕੀ ਉਪਰੰਤ ਤਾਇਨਾਤੀ ਲਈ ਉਪਲੱਬਧ ਸੂਚਨਾ ਤੇ ਲੋਕ ਸੰਪਰਕ ਅਫ਼ਸਰ ਸ੍ਰੀ ਕੁਲਤਾਰ ਸਿੰਘ ਮੀਆਂਪੁਰੀ ਅਤੇ ਸ੍ਰੀ ਕੁਲਜੀਤ ਸਿੰਘ ਮੀਆਂਪੁਰੀ ਨੂੰ ਮੁੱਖ ਦਫ਼ਤਰ, ਚੰਡੀਗੜ, ਸ੍ਰੀ ਅਰੁਣ ਚੌਧਰੀ ਨੂੰ ਜ਼ਿਲਾ ਲੋਕ ਸੰਪਰਕ ਅਫ਼ਸਰ ਫਿਰੋਜ਼ਪੁਰ, ਸ੍ਰੀ ਰਾਮ ਲੁਭਾਇਆ ਨੂੰ ਜ਼ਿਲਾ ਲੋਕ ਸੰਪਰਕ ਅਫ਼ਸਰ ਪਠਾਨਕੋਟ ਤਾਇਨਾਤ ਕੀਤਾ ਗਿਆ ਹੈ।
ਬੁਲਾਰੇ ਅਨਸਾਰ ਸ੍ਰੀਮਤੀ ਰੁਚੀ ਕਾਲੜਾ ਨੂੰ ਜ਼ਿਲਾ ਲੋਕ ਸੰਪਰਕ ਅਫ਼ਸਰ ਐਸ.ਏ.ਐਸ. ਨਗਰ ਵਾਧੂ ਚਾਰਜ ਮੁੱਖ ਦਫ਼ਤਰ ਚੰਡੀਗੜ ਅਤੇ ਸ੍ਰੀ ਪ੍ਰੀਤ ਕੰਵਲ ਸਿੰਘ ਨੂੰ ਜ਼ਿਲਾ ਲੋਕ ਸੰਪਰਕ ਅਫ਼ਸਰ ਰੂਪਨਗਰ ਵਾਧੂ ਚਾਰਜ ਮੁੱਖ ਦਫ਼ਤਰ ਚੰਡੀਗੜ ਲਾਇਆ ਗਿਆ ਹੈ।
-Nav gill
]]>