indian mission to ukraine – D5 News https://punjabi.newsd5.in Truth Seeking News Network. Tue, 15 Feb 2022 07:18:31 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png indian mission to ukraine – D5 News https://punjabi.newsd5.in 32 32 Ukraine Crisis : ‘ਜਿਨ੍ਹਾਂ ਦੀ ਇੱਥੇ ਜ਼ਰੂਰਤ ਨਹੀਂ ਉਹ ਯੂਕਰੇਨ ਛੱਡ ਦੇਣ’, ਭਾਰਤੀ ਦੂਤਾਵਾਸ ਨੇ ਵਿਦਿਆਰਥੀਆਂ ਅਤੇ ਨਾਗਰਿਕਾਂ ਨੂੰ ਦਿੱਤੀ ਸਲਾਹ https://punjabi.newsd5.in/ukraine-crisis-%e0%a8%9c%e0%a8%bf%e0%a8%a8%e0%a9%8d%e0%a8%b9%e0%a8%be%e0%a8%82-%e0%a8%a6%e0%a9%80-%e0%a8%87%e0%a9%b1%e0%a8%a5%e0%a9%87-%e0%a8%9c%e0%a8%bc%e0%a8%b0%e0%a9%82%e0%a8%b0%e0%a8%a4/ Tue, 15 Feb 2022 07:18:31 +0000 https://punjabi.newsd5.in/?p=145722 ਕੀਬ : ਕੀਵ ਸਥਿਤ ਭਾਰਤੀ ਦੂਤਾਵਾਸ ਨੇ ਭਾਰਤੀ ਨਾਗਰਿਕਾਂ ਨੂੰ ਯੂਕਰੇਨ ਛੱਡਣ ਦੀ ਸਲਾਹ ਦਿੱਤੀ ਹੈ। ਮੰਗਲਵਾਰ ਨੂੰ ਦੂਤਾਵਾਸ ਨੇ ਇਸ ਸਬੰਧ ‘ਚ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ‘ਚ ਭਾਰਤੀ ਨਾਗਰਿਕਾਂ ਅਤੇ ਖਾਸ ਕਰਕੇ ਵਿਦਿਆਰਥੀਆਂ ਨੂੰ ਅਸਥਾਈ ਤੌਰ ‘ਤੇ ਯੂਕਰੇਨ ਛੱਡਣ ਲਈ ਕਿਹਾ ਗਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਅਮਰੀਕਾ ਸਮੇਤ ਕਈ ਦੇਸ਼ ਆਪਣੇ ਡਿਪਲੋਮੈਟਾਂ ਨੂੰ ਯੂਕਰੇਨ ਛੱਡਣ ਲਈ ਕਹਿ ਚੁੱਕੇ ਹਨ। ਦੂਤਾਵਾਸ ਦੁਆਰਾ ਜਾਰੀ ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ, “ਯੂਕਰੇਨ ਵਿੱਚ ਮੌਜੂਦਾ ਸਥਿਤੀ ਦੀ ਅਨਿਸ਼ਚਿਤਤਾ ਦੇ ਮੱਦੇਨਜ਼ਰ ਇਥੇ ਰਹਿਣ ਵਾਲੇ ਭਾਰਤੀ ਨਾਗਰਿਕ, ਖਾਸ ਤੌਰ ‘ਤੇ ਵਿਦਿਆਰਥੀ ਅਸਥਾਈ ਤੌਰ ‘ਤੇ ਇਹ ਮੁਲਕ ਛੱਡਣ ਬਾਰੇ ਵਿਚਾਰ ਕਰ ਸਕਦੇ ਹਨ।”

CM ਚੰਨੀ ਦਾ ਮੋਦੀ ਨੂੰ ਜਵਾਬ! ਕੇਜਰੀਵਾਲ ਦਾ ਬਿਆਨ, ਕੈਪਟਨ ਬਾਰੇ ਨਵੇਂ ਖੁਲਾਸੇ! ਨਵਜੋਤ ਸਿੱਧੂ ਦੀਆਂ ਵਧੀਆਂ ਮੁਸ਼ਕਲਾਂ!

ਭਾਰਤੀ ਨਾਗਰਿਕਾਂ ਨੂੰ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਯੂਕਰੇਨ ਅਤੇ ਯੂਕਰੇਨ ਦੇ ਅੰਦਰ ਗੈਰ-ਜ਼ਰੂਰੀ ਯਾਤਰਾ ਤੋਂ ਬਚਣ। ਇਸ ਵਿੱਚ ਅੱਗੇ ਕਿਹਾ ਗਿਆ ਹੈ, ‘ਭਾਰਤੀ ਨਾਗਰਿਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਯੂਕਰੇਨ ਵਿੱਚ ਆਪਣੀ ਮੌਜੂਦਗੀ ਬਾਰੇ ਦੂਤਾਵਾਸ ਨੂੰ ਸੂਚਿਤ ਕਰਨ, ਤਾਂ ਜੋ ਲੋੜ ਪੈਣ ‘ਤੇ ਉਨ੍ਹਾਂ ਤੱਕ ਪਹੁੰਚ ਕੀਤੀ ਜਾ ਸਕੇ। ਯੂਕਰੇਨ ਵਿੱਚ ਭਾਰਤੀਆਂ ਨੂੰ ਸੇਵਾਵਾਂ ਪ੍ਰਦਾਨ ਕਰਨ ਲਈ ਆਮ ਵਾਂਗ ਕੰਮ ਕਰੇਗੀ।

 

]]>