independent – D5 News https://punjabi.newsd5.in Truth Seeking News Network. Thu, 10 Mar 2022 10:43:31 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png independent – D5 News https://punjabi.newsd5.in 32 32 ਕਪੂਰਥਲਾ ਜ਼ਿਲ੍ਹੇ ਤੋਂ ਤਿੰਨ ਸੀਟਾਂ ‘ਤੇ ਕਾਂਗਰਸ ਤੇ ਇਕ ਸੀਟ ‘ਤੇ ਆਜ਼ਾਦ ਉਮੀਦਵਾਰ ਰਿਹਾ ਜੇਤੂ https://punjabi.newsd5.in/%e0%a8%95%e0%a8%aa%e0%a9%82%e0%a8%b0%e0%a8%a5%e0%a8%b2%e0%a8%be-%e0%a8%9c%e0%a8%bc%e0%a8%bf%e0%a8%b2%e0%a9%8d%e0%a8%b9%e0%a9%87-%e0%a8%a4%e0%a9%8b%e0%a8%82-%e0%a8%a4%e0%a8%bf%e0%a9%b0%e0%a8%a8/ Thu, 10 Mar 2022 10:43:31 +0000 https://punjabi.newsd5.in/?p=148678 ਕਪੂਰਥਲਾ : ਕਪੂਰਥਲਾ ਜ਼ਿਲ੍ਹੇ ‘ਚ ਐਲਾਨੇ ਗਏ ਵਿਧਾਨ ਸਭਾ ਚੋਣ ਦੇ ਨਤੀਜਿਆਂ ‘ਚ ਕਪੂਰਥਲਾ, ਭੁਲੱਥ ਤੇ ਫਗਵਾੜਾ ਹਲਕੇ ਤੋਂ ਕਾਂਗਰਸ ਤੇ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਉਮੀਦਵਾਰ ਨੇ ਜਿੱਤ ਪ੍ਰਾਪਤ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਪੂਰਥਲਾ ਤੋਂ ਕਾਂਗਰਸ ਉਮੀਦਵਾਰ ਵਿਰੋਧੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਮੰਜੂ ਰਾਣਾ ਨੂੰ 7254 ਵੋਟਾਂ ਦੇ ਫ਼ਰਕ ਨਾਲ ਹਰਾਇਆ।  ਜਦਕਿ ਭੁਲੱਥ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੂੰ 9204 ਵੋਟਾਂ, ਫਗਵਾੜਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੇ ਆਪਣੀ ਵਿਰੋਧੀ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਜਸਵੀਰ ਸਿੰਘ ਗੜੀ ਨੂੰ 2758 ਵੋਟਾਂ ਦੇ ਫ਼ਰਕ ਨਾਲ ਪਛਾੜ ਕੇ ਜਿੱਤ ਹਾਸਲ ਕੀਤੀ।

Punjab Election Result 2022 Live | Punjab Election Result | ਪੰਜਾਬ ‘ਚ ਫਿਰਿਆ ਝਾੜੂ | D5 Channel Punjabi

ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਹਲਕੇ ਤੋਂ ਆਜ਼ਾਦ ਉਮੀਦਵਾਰ ਰਾਣਾ ਇੰਦਰਪ੍ਰਤਾਪ ਸਿੰਘ ਨੇ ਆਪਣੇ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੱਜਣ ਸਿੰਘ ਚੀਮਾ ਨੂੰ 11519 ਵੋਟਾਂ ਦੇ ਫ਼ਰਕ ਨਾਲ ਹਰਾਇਆ | ਇੱਥੇ ਵਰਨਣਯੋਗ ਹੈ ਕਿ ਕਪੂਰਥਲਾ ਜ਼ਿਲ੍ਹਾ ਪੰਜਾਬ ਦਾ ਇੱਕੋ ਇਕ ਜ਼ਿਲ੍ਹਾ ਹੈ ਜਿੱਥੋਂ ਤਿੰਨ ਹਲਕਿਆਂ ਤੋਂ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ ਹਨ ਤੇ ਸੁਲਤਾਨਪੁਰ ਤੋਂ ਜੇਤੂ ਰਾਣਾ ਇੰਦਰਪ੍ਰਤਾਪ ਸਿੰਘ ਪੰਜਾਬ ਵਿਚੋਂ ਜੇਤੂ ਰਹਿਣ ਵਾਲਾ ਇੱਕੋ ਇਕ ਆਜ਼ਾਦ ਉਮੀਦਵਾਰ ਹੈ।

]]>
ਪੀ.ਐਸ.ਆਰ.ਐਲ.ਐਮ. ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ https://punjabi.newsd5.in/%e0%a8%aa%e0%a9%80-%e0%a8%90%e0%a8%b8-%e0%a8%86%e0%a8%b0-%e0%a8%90%e0%a8%b2-%e0%a8%90%e0%a8%ae-%e0%a8%a8%e0%a9%87-%e0%a8%ae%e0%a8%a8%e0%a8%be%e0%a8%87%e0%a8%86-%e0%a8%85%e0%a9%b0%e0%a8%a4%e0%a8%b0-2/ Tue, 08 Mar 2022 15:35:20 +0000 https://punjabi.newsd5.in/?p=148375 ਐਸ.ਏ.ਐਸ. ਨਗਰ/ਚੰਡੀਗੜ੍ਹ: ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀ ਅਗਵਾਈ ਹੇਠ ਪੰਜਾਬ ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨ (ਪੀ.ਐਸ.ਆਰ.ਐਲ.ਐਮ.) ਨੇ ਅੱਜ ਇੱਥੇ ਔਰਤਾਂ ਦੀ ਉੱਦਮਤਾ ਨੂੰ ਹੁਲਾਰਾ ਦੇਣ ਅਤੇ ਉਨ੍ਹਾਂ ਦੇ ਸਸ਼ਕਤੀਕਰਨ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਇੱਕ ਵਿਸ਼ਾਲ ਸਮਾਗਮ ਕਰਵਾਇਆ।ਪੇਂਡੂ  ਵਿਕਾਸ ਅਤੇ ਪੰਚਾਇਤਾਂ ਵਿਭਾਗ ਦੇ ਵਿੱਤ ਕਮਿਸ਼ਨਰ ਰਾਹੁਲ ਭੰਡਾਰੀ ਨੇ ਔਰਤਾਂ ਨੂੰ ਆਰਥਿਕ ਤੌਰ ‘ਤੇ ਸੁਤੰਤਰ ਹੋਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਜੋ ਔਰਤਾਂ ਸਵੈ ਸਹਾਇਤਾ ਸਮੂਹਾਂ (ਐਸ.ਐਚ.ਜੀ.) ਨਾਲ ਜੁੜੀਆਂ ਹੋਈਆਂ ਹਨ, ਉਨ੍ਹਾਂ ਕੋਲ ਇੱਕ ਨਿੱਜੀ ਬੈਂਕ ਖਾਤਾ ਅਤੇ ਏ.ਟੀ.ਐਮ. ਕਾਰਡ ਹੋਣਾ ਲਾਜ਼ਮੀ ਹੈ।

Khabran Da Sira : ਭਾਜਪਾ ਖਿਲਾਫ਼ ਹੋਇਆ ਰਾਜਪਾਲ, ਕੀਤੇ ਖੁਲਾਸੇ, ਦਿੱਲੀ ਵੱਲ ਤੁਰੇ ਕਿਸਾਨ, ਲੱਗੇਗਾ ਪੱਕਾ ਮੋਰਚਾ !

ਉਨ੍ਹਾਂ ਅੱਗੇ ਕਿਹਾ ਕਿ ਐਸ.ਐਚ.ਜੀ. ਵਿੱਚ ਹਰ ਔਰਤ ਨੂੰ ਪੜ੍ਹਿਆ ਲਿਖਿਆ ਹੋਣਾ ਚਾਹੀਦਾ ਹੈ ਅਤੇ ਸਰਗਰਮੀ ਨਾਲ ਕੰਮ ਕਰਨਾ ਚਾਹੀਦਾ ਹੈ। ਵਿੱਤੀ ਕਮਿਸ਼ਨਰ ਨੇ ਐਸ.ਐਚ.ਜੀਜ਼. ਵੱਲੋਂ ਤਿਆਰ ਕੀਤੇ ਉਤਪਾਦਾਂ ਲਈ ਢੁਕਵੇਂ ਮੰਡੀਕਰਨ, ਬ੍ਰਾਂਡਿੰਗ ਤੇ ਮਾਨਕੀਕਰਨ, ਨਿਰਯਾਤ ਅਤੇ ਆਨਲਾਈਨ ਵਿਕਰੀ ਦੀ ਮਹੱਤਤਾ ਬਾਰੇ ਦੱਸਿਆ।

BIG News : Majithia ਦੀ ਨਿਆਂਇਕ ਹਿਰਾਸਤ ਖ਼ਤਮ, ਜੇਲ੍ਹ ਚੋਂ ਆਵੇਗਾ ਬਾਹਰ! | D5 Channel Punjabi

ਸਟਾਲ ਲਗਾਉਣ ਵਾਲੇ ਵੱਖ -ਵੱਖ ਸਵੈ-ਸਹਾਇਤਾ ਸਮੂਹਾਂ (ਐਸ.ਐਚ.ਜੀਜ਼.) ਵਿੱਚ ਏਕਤਾ, ਸੁਆਣੀ ਅਤੇ ਏਕਤਾ (ਤਰਨਤਾਰਨ, ਗੁਰਦਾਸਪੁਰ ਅਤੇ ਬਰਨਾਲਾ), ਸਹਿਜ (ਐਸ.ਏ.ਐਸ. ਨਗਰ), ਗੁਰਕਿਰਪਾ (ਪਟਿਆਲਾ), ਗੁਰੂ ਗੋਬਿੰਦ ਸਿੰਘ ਜੀ (ਬਠਿੰਡਾ), ਏਕਮ ਅਜੀਵਿਕਾ (ਲੁਧਿਆਣਾ), ਮੇਹਰ (ਗੁਰਦਾਸਪੁਰ), ਜੈ ਮਾਂ ਲਕਸ਼ਮੀ ਗਰੁੱਪ (ਹੁਸ਼ਿਆਰਪੁਰ), ਬਾਬਾ ਨਾਨਕ (ਐਸ.ਏ.ਐਸ. ਨਗਰ), ਕ੍ਰਿਸ਼ਨਾ (ਸੰਗਰੂਰ), ਜਾਗ੍ਰਿਤੀ (ਐਸ.ਏ.ਐਸ. ਨਗਰ), ਕ੍ਰਾਂਤੀ ਸੀ.ਐਲ.ਐਫ. (ਪਟਿਆਲਾ), ਨਾਰੀ ਸ਼ਕਤੀ (ਪਠਾਨਕੋਟ), ਕੀਰਤ (ਸੰਗਰੂਰ), ਜੀਵਨ ਅਜੀਵਿਕਾ (ਪਟਿਆਲਾ), ਗ੍ਰੀਨ ਗੋਲਡ (ਗੁਰਦਾਸਪੁਰ), ਜ਼ਫ਼ਰਵਾਲ (ਗੁਰਦਾਸਪੁਰ), ਪ੍ਰਿੰਸ, ਰੋਸ਼ਨੀ (ਗੁਰਦਾਸਪੁਰ), ਏਕਓਂਕਾਰ (ਬਠਿੰਡਾ), ਅਮਨਦੀਪ ਮਾਹਰਾ (ਪਟਿਆਲਾ) ਅਤੇ ਕੁਦਰਤ (ਐਸ.ਏ.ਐਸ. ਨਗਰ) ਸ਼ਾਮਲ ਹਨ।

Farmers Protest News : ਕਿਸਾਨਾਂ ਖ਼ਿਲਾਫ਼ ਹੋਈ ਵੱਡੀ ਸਾਜਿਸ਼,ਫਿਰ ਕਿਸਾਨਾਂ ਨੇ ਵੀ ਕਰਤਾ ਐਲਾਨ ! D5 Channel Punjabi

ਵਿੱਤ ਕਮਿਸ਼ਨਰ ਨੇ ਨਰੇਗਾ ਤਹਿਤ ਕੰਮ ਕਰਨ ਵਾਲੇ ਕਾਮਿਆਂ ਤੋਂ ਇਲਾਵਾ ਸਵੈ ਸਹਾਇਤਾ ਸਮੂਹਾਂ ਨੂੰ ਵੀ ਸਨਮਾਨਿਤ ਕੀਤਾ।ਮਾਨਸਾ ਦੀਆਂ ਲੜਕੀਆਂ ਦੀ ਟੀਮ ਨੇ ਗਿੱਧੇ ਦੀ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਦੇ ਡਾਇਰੈਕਟਰ ਮਨਪ੍ਰੀਤ ਸਿੰਘ, ਜੁਆਇੰਟ ਡਾਇਰੈਕਟਰ ਸਰਬਜੀਤ ਸਿੰਘ ਵਾਲੀਆ, ਡਿਪਟੀ ਡਾਇਰੈਕਟਰ ਸੰਜੀਵ ਗਰਗ, ਜੋਗਿੰਦਰ ਕੁਮਾਰ, ਜਤਿੰਦਰ ਸਿੰਘ ਬਰਾੜ, ਵਿਨੋਦ ਗਾਗਟ ਅਤੇ ਏ.ਸੀ.ਈ.ਓ (ਪੀ.ਐਸ.ਆਰ.ਐਲ.ਐਮ.) ਜਸਪਾਲ ਸਿੰਘ ਜੱਸੀ ਹਾਜ਼ਰ ਸਨ।

]]>
Punjab Election 2022 : Sultanpur Lodhi ਤੋਂ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਚੋਣ ਲੜਨਗੇ ਕੈਬਨਿਟ ਮੰਤਰੀ Rana Gurjeet Singh ਦੇ ਬੇਟੇ Inder Pratap Singh https://punjabi.newsd5.in/punjab-election-2022-sultanpur-lodhi-%e0%a8%a4%e0%a9%8b%e0%a8%82-%e0%a8%86%e0%a9%9b%e0%a8%be%e0%a8%a6-%e0%a8%89%e0%a8%ae%e0%a9%80%e0%a8%a6%e0%a8%b5%e0%a8%be%e0%a8%b0-%e0%a8%a6%e0%a9%87-%e0%a8%a4/ Mon, 17 Jan 2022 06:39:50 +0000 https://punjabi.newsd5.in/?p=141907 ਚੰਡੀਗੜ੍ਹ : ਵਿਧਾਨ ਸਭਾ ਚੋਣਾਂ ਦੀਆਂ ਤਾਰੀਕਾਂ ਦੇ ਐਲਾਨ ਤੋਂ ਬਾਅਦ ਸਿਆਸਤ ਲਗਾਤਾਰ ਗਰਮਾਉਂਦੀ ਜਾ ਰਹੀ ਹੈ। ਉਥੇ ਹੀ ਕਾਂਗਰਸ ਦੇ ਵੱਲੋਂ ਆਪਣੇ 86 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਹਾਲਾਂਕਿ ਮੰਤਰੀਆਂ ਦੀ ਟਿਕਟ ਕੱਟੇ ਜਾਣ ਤੋਂ ਬਾਅਦ ਪਾਰਟੀ ‘ਚ ਨਾਰਾਜ਼ਗੀ ਅਤੇ ਬਗਾਵਤੀ ਸੁਰ ਵੀ ਜਾਰੀ ਹਨ।

ਰਾਕੇਸ ਟਿਕੈਤ ਨੇ ਕਰਤਾ ਐਲਾਨ! ਮੁੜ ਦਿੱਲੀ ‘ਚ ਲੱਗੂ ਕਿਸਾਨੀ ਮੋਰਚਾ! ਭਾਜਪਾ ਦਾ ਬਿਸਤਰਾ ਹੋਊ ਗੋਲ!

ਉਥੇ ਹੀ ਹੁਣ ਖ਼ਬਰ ਆ ਰਹੀ ਹੈ ਕਿ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਬੇਟੇ ਰਾਣਾ ਇੰਦਰ ਸਿੰਘ ਸੁਲਤਾਨਪੁਰ ਲੋਧੀ ਵਿਧਾਨ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਚੋਣ ਲੜਨਗੇ। ਇਸ ਦੇ ਲਈ ਉਨ੍ਹਾਂ ਨੇ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਹੈ। ਦੱਸ ਦਈਏ ਕਿ ਕਾਂਗਰਸ ਨੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਕਪੂਰਥਲਾ ਤੋਂ ਟਿਕਟ ਦਿੱਤੀ ਹੈ ਪਰ ਉਨ੍ਹਾਂ ਦੇ ਬੇਟੇ ਹੁਣ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਚੋਣ ਲੜਨਗੇ।

 

]]>