IMD – D5 News https://punjabi.newsd5.in Truth Seeking News Network. Mon, 16 May 2022 09:01:08 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png IMD – D5 News https://punjabi.newsd5.in 32 32 ਪੰਜਾਬ ਦੇ ਨਾਲ-ਨਾਲ ਗੁਆਂਢੀ ਸੂਬਿਆਂ ਨੂੰ ਜਲਦ ਹੀ ਗਰਮੀ ਤੋਂ ਮਿਲੇਗੀ ਰਾਹਤ https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%a6%e0%a9%87-%e0%a8%a8%e0%a8%be%e0%a8%b2-%e0%a8%a8%e0%a8%be%e0%a8%b2-%e0%a8%97%e0%a9%81%e0%a8%86%e0%a8%82%e0%a8%a2%e0%a9%80%e0%a8%86%e0%a8%82/ Mon, 16 May 2022 02:13:48 +0000 https://punjabi.newsd5.in/?p=157926 ਨਵੀਂ ਦਿੱਲੀ/ਚੰਡੀਗੜ੍ਹ: ਦਿੱਲੀ ਸਣੇ ਭਾਰਤ ਦੇ ਕੁੱਝ ਹੋਰ ਹਿੱਸਿਆਂ ਵਿੱਚ 2 ਦਿਨਾਂ ਵਿੱਚ ਮੌਸਮ ਵਿੱਚ ਤਬਦੀਲੀ ਸੰਭਵ ਹੈ। ਆਈ.ਐੱਮ.ਡੀ. ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਅੱਜ ਅਤੇ ਕੱਲ੍ਹ ਤੇਜ਼ ਹਵਾਵਾਂ, ਮੀਂਹ ਅਤੇ ਗੜ੍ਹੇਮਾਰੀ ਪੈਣ ਦੀ ਸੰਭਾਵਨਾ ਹੈ। ਉੱਤਰੀ ਪੰਜਾਬ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਵੀ ਅੱਜ ਅਤੇ ਕੱਲ੍ਹ ਹਲਕੀ ਬਾਰਿਸ਼ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ।

]]>
ਗਰਮੀ ਨੇ ਅਪ੍ਰੈਲ ‘ਚ ਤੋੜਿਆ 122 ਸਾਲਾ ਰਿਕਾਰਡ  https://punjabi.newsd5.in/%e0%a8%97%e0%a8%b0%e0%a8%ae%e0%a9%80-%e0%a8%a8%e0%a9%87-%e0%a8%85%e0%a8%aa%e0%a9%8d%e0%a8%b0%e0%a9%88%e0%a8%b2-%e0%a8%9a-%e0%a8%a4%e0%a9%8b%e0%a9%9c%e0%a8%bf%e0%a8%86-122-%e0%a8%b8%e0%a8%be%e0%a8%b2/ Sat, 30 Apr 2022 09:05:01 +0000 https://punjabi.newsd5.in/?p=155343 ਨਵੀਂ ਦਿੱਲੀ : ਭਾਰਤ ਦੇ ਮੌਸਮ ਵਿਗਿਆਨ ਵਿਭਾਗ ਦੇ ਡਾਇਰੈਕਟਰ ਜਨਰਲ ਡਾਕਟਰ ਐਮ ਮਹਾਪਾਤਰਾ ਨੇ ਕਿਹਾ, “ਪਿਛਲੇ 122 ਸਾਲਾਂ ਵਿੱਚ, ਇਸ ਵਾਰ ਅਪ੍ਰੈਲ ਦੇ ਮਹੀਨੇ ਵਿੱਚ, ਦੇਸ਼ ਦੇ ਮੱਧ ਅਤੇ ਉੱਤਰ ਪੱਛਮੀ ਹਿੱਸੇ ਵਿੱਚ ਸਭ ਤੋਂ ਵੱਧ ਤਾਪਮਾਨ ਸੀ।”

Majithia News : ਜੇਲ੍ਹ ‘ਚ ਬੈਠੇ Majithia ਦਾ ਦਬਦਬਾ! ਆਪਣੇ ਹੀ MLA Boni Ajnala ਨੂੰ ਦਿੱਤੀ ਧਮਕੀ?

ਉਨ੍ਹਾਂ ਦੱਸਿਆ ਕਿ ਦੇਸ਼ ਦੇ ਉੱਤਰ-ਪੱਛਮੀ ਹਿੱਸੇ ਵਿੱਚ 35.90 ਡਿਗਰੀ ਸੈਲਸੀਅਸ ਅਤੇ ਮੱਧ ਹਿੱਸੇ ਵਿੱਚ 37.78 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

 

]]>
ਬਦਲੇ ਮੌਸਮ ਅਤੇ ਤੇਜ਼ ਹਨ੍ਹੇਰੀ ਕਾਰਨ ਦਿੱਲੀ ਹਵਾਈ ਅੱਡੇ ਤੋਂ ਕਈ ਫਲਾਈਟਾਂ ਡਾਇਵਰਟ https://punjabi.newsd5.in/%e0%a8%ac%e0%a8%a6%e0%a8%b2%e0%a9%87-%e0%a8%ae%e0%a9%8c%e0%a8%b8%e0%a8%ae-%e0%a8%85%e0%a8%a4%e0%a9%87-%e0%a8%a4%e0%a9%87%e0%a9%9b-%e0%a8%b9%e0%a8%a8%e0%a9%8d%e0%a8%b9%e0%a9%87%e0%a8%b0%e0%a9%80/ Tue, 26 Apr 2022 06:15:02 +0000 https://punjabi.newsd5.in/?p=154663 ਨਵੀਂ ਦਿੱਲੀ : ਦਿੱਲੀ ਹਵਾਈ ਅੱਡੇ ’ਤੇ ਸੋਮਵਾਰ ਸ਼ਾਮ ਨੂੰ ਹਨ੍ਹੇਰੀ ਕਾਰਨ ਘੱਟੋਂ-ਘੱਟ 6 ਉਡਾਣਾਂ ਦੇ ਮਾਰਗ ’ਚ ਤਬਦੀਲੀ ਯਾਨੀ ਕਿ ਡਾਇਵਰਟ ਕੀਤੇ ਗਏ, ਜਦਕਿ ਕਈ ਜਹਾਜ਼ਾਂ ਨੇ ਦੇਰੀ ਨਾਲ ਉਡਾਣ ਭਰੀ। ਅਧਿਕਾਰੀਆਂ ਨੇ ਦੱਸਿਆ ਕਿ ਮੁੰਬਈ ਤੋਂ ਆ ਰਹੇ ਵਿਸਤਾਰਾ ਦੇ ਇਕ ਜਹਾਜ਼ ਅਤੇ ਜੈਪੁਰ ਤੇ ਲਖਨਊ ਤੋਂ ਆ ਰਹੀ ਅਲਾਇੰਸ ਏਅਰ ਦੀਆਂ ਦੋ ਉਡਾਣਾਂ ਨੂੰ ਸੋਮਵਾਰ ਸ਼ਾਮ ਲਖਨਊ ਹਵਾਈ ਅੱਡੇ ਵੱਲ ਮੋੜਿਆ ਗਿਆ।

Majithia Case : Supreme Court ਚੋਂ Majithia ਨਾਲ ਜੁੜੀ ਵੱਡੀ ਖਬਰ, ਆਇਆ ਫੈਸਲਾ | D5 Channel Punjabi

ਸੂਤਰਾਂ ਮੁਤਾਬਕ ਜਬਲਪੁਰ ਅਤੇ ਪਟਨਾ ਤੋਂ ਆ ਰਹੀ ਇੰਡੀਗੋ ਦੀਆਂ ਦੋ ਉਡਾਣਾਂ ਨੂੰ ਜੈਪੁਰ ਹਵਾਈ ਅੱਡੇ ਵੱਲ ਮੋੜਿਆ ਗਿਆ। ਅਧਿਕਾਰੀਆਂ ਮੁਤਾਬਕ ਵਡੋਦਰਾ ਤੋਂ ਆ ਰਹੀ ਏਅਰ ਇੰਡੀਆ ਦੀ ਇਕ ਉਡਾਣ ਨੂੰ ਵੀ ਜੈਪੁਰ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ। ਰਿਪੋਰਟ ਮੁਤਾਬਕ ਹਨ੍ਹੇਰੀ ਕਾਰਨ ਦਿੱਲੀ ਹਵਾਈ ਅੱਡੇ ਤੋਂ ਕਈ ਉਡਾਣਾਂ ਵੀ ਪ੍ਰਭਾਵਿਤ ਹੋਈਆਂ ਹਨ।

]]>
20 ਅਪ੍ਰੈਲ ਤੋਂ ਬਦਲੇਗਾ ਮੌਸਮ, ਸੂਬੇ ‘ਚ ਪਵੇਗੀ ਭਿਅੰਕਰ ਗਰਮੀ https://punjabi.newsd5.in/20-%e0%a8%85%e0%a8%aa%e0%a9%8d%e0%a8%b0%e0%a9%88%e0%a8%b2-%e0%a8%a4%e0%a9%8b%e0%a8%82-%e0%a8%ac%e0%a8%a6%e0%a8%b2%e0%a9%87%e0%a8%97%e0%a8%be-%e0%a8%ae%e0%a9%8c%e0%a8%b8%e0%a8%ae-%e0%a8%b8%e0%a9%82/ Sun, 17 Apr 2022 04:52:10 +0000 https://punjabi.newsd5.in/?p=153372 ਲੁਧਿਆਣਾ : ਪੰਜਾਬ ‘ਚ ਤਿੰਨ ਦਿਨ ਪਹਿਲਾਂ ਬੱਦਲਾਂ ਦੀ ਆਵਾਜਾਈ ਨਾਲ ਕੜਾਕੇ ਦੀ ਗਰਮੀ ਤੋਂ ਕੁਝ ਰਾਹਤ ਮਿਲੀ ਸੀ। ਪਾਰਾ ਵੀ ਹੇਠਾਂ ਆ ਗਿਆ ਸੀ ਪਰ ਸ਼ਨਿੱਚਰਵਾਰ ਤੋਂ ਗਰਮੀ ਤੇ ਪਾਰਾ ਮੁੜ ਵੱਧ ਗਏ। ਐਤਵਾਰ ਸਵੇਰੇ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਮੌਸਮ ਨੇ ਸਵੇਰ ਤੋਂ ਹੀ ਅੱਗ ਵਰਾਉਣੀ ਸ਼ੁਰੂ ਕਰ ਦਿੱਤੀ। ਧੁੱਪ ਦੇ ਤੇਵਰ ਕਾਫੀ ਤਿੱਖੇ ਹੋ ਗਏ। ਕਈ ਜ਼ਿਲ੍ਹਿਆਂ ‘ਚ ਸਵੇਰੇ ਹੀ ਪਾਰਾ 23 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ।

Modi ਦਾ ਕਿਸਾਨਾਂ ਨੂੰ ਨਵਾਂ ਤੋਹਫਾ, ‘Truck Drivers’ ਨਾਲ ਧੱਕਾ! ਸੁਣੋ ਹੱਡਬੀਤੀ | D5 Channel Punjabi

ਮੌਸਮ ਵਿਗਿਆਨੀਆਂ ਮੁਤਾਬਕ ਅੱਜ ਤੇਜ਼ ਗਰਮੀ ਦਾ ਕਹਿਰ ਜਾਰੀ ਰਹੇਗਾ ਜਿਸ ਕਾਰਨ ਦਿਨ ਦਾ ਤਾਪਮਾਨ ਤੇਜ਼ੀ ਨਾਲ ਵਧੇਗਾ। ਕਈ ਜ਼ਿਲ੍ਹਿਆਂ ‘ਚ ਪਾਰਾ 43 ਡਿਗਰੀ ਸੈਲਸੀਅਸ ਤੋਂ ਉਪਰ ਰਹੇਗਾ। ਕੱਲ੍ਹ ਤੇ ਪਰਸੋਂ ਵੀ ਮੌਸਮ ਅਜਿਹਾ ਹੀ ਰਹੇਗਾ। 20 ਅਪ੍ਰੈਲ ਤੋਂ ਮੌਸਮ ਬਦਲ ਜਾਵੇਗਾ। ਕਿਉਂਕਿ ਹਿਮਾਚਲ ਦੇ ਉਪਰਲੇ ਇਲਾਕਿਆਂ ‘ਚ ਇਕ ਵਾਰ ਫਿਰ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਰਿਹਾ ਹੈ। ਜਿਸ ਦਾ ਅਸਰ ਪੰਜਾਬ ‘ਤੇ ਵੀ ਪਵੇਗਾ। ਉੱਤਰੀ ਪੰਜਾਬ ‘ਚ ਮੀਂਹ ਤੇ ਤੇਜ਼ ਹਵਾਵਾਂ ਚੱਲਣਗੀਆਂ।

Punjabi Truck Drivers : Truck Drivers ਦੀ ਅਸਲੀਅਤ,ਕੈਮਰੇ ਸਾਹਮਣੇ ਦੱਸਿਆ ਅੰਦਰਲੀਆਂ ਗੱਲਾਂ

ਇਸ ਦੌਰਾਨ ਤੇਜ਼ ਹਵਾਵਾਂ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਸਕਦੀਆਂ ਹਨ। ਕਈ ਜ਼ਿਲ੍ਹਿਆਂ ਵਿੱਚ ਤੂਫ਼ਾਨ ਆ ਸਕਦਾ ਹੈ। ਡਾ. ਮਨਮੋਹਨ ਸਿੰਘ, ਡਾਇਰੈਕਟਰ, ਇੰਡੀਆ ਮੈਟਰੋਲੋਜੀਕਲ ਵਿਭਾਗ, ਚੰਡੀਗੜ੍ਹ ਨੇ ਕਿਹਾ ਕਿ ਐਤਵਾਰ ਤੇ ਸੋਮਵਾਰ ਨੂੰ ਤਾਪਮਾਨ ਰਿਕਾਰਡ ਉੱਚਾ ਰਹੇਗਾ। ਅਜਿਹੇ ‘ਚ ਲੋਕਾਂ ਨੂੰ ਧੁੱਪ ਤੋਂ ਬਚਣਾ ਚਾਹੀਦਾ ਹੈ।

BJP ਦਾ ਸਫ਼ਾਇਆ, ਮਿਲੀ ਕਰਾਰੀ ਹਾਰ, SKM ਦਾ ਫੈਸਲਾ, ਟਰੱਕ ਡਰਾਇਵਰਾਂ ਦਾ ਨਿਕਲਿਆ ਧੂੰਆਂ! | D5 Channel Punjabi

20 ਅਪ੍ਰੈਲ ਤੋਂ ਬਾਅਦ ਮੌਸਮ ਮੁੜ ਬਦਲੇਗਾ
14 ਅਪ੍ਰੈਲ ਨੂੰ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਤੋਂ ਬਾਅਦ ਪਿਛਲੇ ਦੋ ਦਿਨਾਂ ਤੋਂ ਦਿਨ ਦੇ ਤਾਪਮਾਨ ‘ਚ ਸਿਰਫ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸ਼ਨੀਵਾਰ ਨੂੰ ਬਠਿੰਡਾ ਨੂੰ ਛੱਡ ਕੇ ਪੰਜਾਬ ਦੇ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਦਿਨ ਦਾ ਤਾਪਮਾਨ 37 ਤੋਂ 39 ਡਿਗਰੀ ਸੈਲਸੀਅਸ ਦੇ ਦਾਇਰੇ ਵਿੱਚ ਰਿਹਾ। ਹਾਲਾਂਕਿ ਸਾਰੇ ਜ਼ਿਲ੍ਹਿਆਂ ‘ਚ ਗਰਮੀ ਦਾ ਕਹਿਰ ਜਾਰੀ ਰਿਹਾ। ਡਾ. ਮਨਮੋਹਨ ਸਿੰਘ ਅਨੁਸਾਰ 20 ਅਪ੍ਰੈਲ ਤੋਂ ਬਾਅਦ ਮੌਸਮ ਮੁੜ ਬਦਲ ਜਾਵੇਗਾ ਤੇ ਲੋਕ ਰਾਹਤ ਮਹਿਸੂਸ ਕਰਨਗੇ।

]]>
ਚੇਂਨਈ ‘ਚ ਅਗਲੇ ਦੋ ਦਿਨ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੀ ਚਿਤਾਵਨੀ, ਚਾਰ ਜ਼ਿਲ੍ਹਿਆਂ ‘ਚ ਬੰਦ ਰਹਿਣਗੇ ਸਕੂਲ https://punjabi.newsd5.in/%e0%a8%9a%e0%a9%87%e0%a8%82%e0%a8%a8%e0%a8%88-%e0%a8%9a-%e0%a8%85%e0%a8%97%e0%a8%b2%e0%a9%87-%e0%a8%a6%e0%a9%8b-%e0%a8%a6%e0%a8%bf%e0%a8%a8-%e0%a8%ad%e0%a8%be%e0%a8%b0%e0%a9%80-%e0%a8%a4%e0%a9%8b/ Mon, 08 Nov 2021 04:55:11 +0000 https://punjabi.newsd5.in/?p=130914 ਨਵੀਂ ਦਿੱਲੀ : ਤਮਿਲਨਾਡੂ (Tamil Nadu) ਦੇ ਉੱਤਰੀ ਇਲਾਕੇ ‘ਚ ਹੋ ਰਹੀ ਲਗਾਤਾਰ ਤੇਜ ਬਾਰਿਸ਼ (Heavy Rain) ਨਾਲ ਹਾਲਾਤ ਵਿਗੜਦੇ ਜਾ ਰਹੇ ਹਨ। ਮੌਸਮ ਵਿਭਾਗ ਦੇ ਵੱਲੋਂ ਕਈ ਜ਼ਿਲ੍ਹਿਆਂ ‘ਚ ਤੇਜ਼ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਭਾਰੀ ਬਾਰਿਸ਼ ਤੋਂ ਬਾਅਦ ਸਰਕਾਰ ਨੇ ਚੇਂਨਈ (Chennai) ਸਮੇਤ ਹੋਰ ਤਿੰਨ ਜ਼ਿਲ੍ਹਿਆਂ ‘ਚ ਦੋ ਦਿਨਾਂ ਤੱਕ ਸਕੂਲ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ। ਤੀਰੁਵੱਲੂਰ , ਚੇਂਗਲਪੱਟੂ ‘ਚ ਭਾਰੀ ਬਾਰਿਸ਼ ਹੋਈ ਹੈ। ਚੇਂਨਈ ‘ਚ ਸ਼ਨੀਵਾਰ ਨੂੰ ਰਾਤ ਭਰ ਹੋਈ ਬਾਰਿਸ਼ ਨਾਲ ਆਮ ਜੀਵਨ ਪੂਰੀ ਤਰ੍ਹਾਂ ਨਾਲ ਅਸਤ ਵਿਅਸਤ ਹੋ ਗਿਆ ਹੈ। ਸੀਐਮ ਐਮਕੇ ਸਟਾਲਿਨ (Chief Minister M K Stalin) ਨੇ ਰਾਹਤ ਬਚਾਅ ਕਾਰਜ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ।

ਸੁਪਰੀਮ ਕੋਰਟ ‘ਚ ਫੈਸਲਾ, ਜਿੱਤਣਗੇ ਕਿਸਾਨ, ਖੇਤੀ ਕਾਨੂੰਨ ਹੋਣਗੇ ਰੱਦ? ਮਤਾ ਹੋਊ ਪਾਸ || D5 Channel Punjabi

ਚੇਂਨਈ ‘ਚ ਬਾਰਿਸ਼ ਨੇ ਕਿਵੇਂ ਦੀ ਤਬਾਹੀ ਮਚਾਈ ਹੈ ਉਸਦਾ ਅੰਦਾਜ਼ਾ ਇਸ ਗੱਲ ਤੋਂ ਲਗਾ ਸਕਦੇ ਹਾਂ ਸ਼ਨੀਵਾਰ ਨੂੰ ਹੋਈ ਬਾਰਿਸ਼ ਨੇ 15 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਲਗਾਤਾਰ ਬਾਰਿਸ਼ ਦੀ ਵਜ੍ਹਾ ਨਾਲ ਸ਼ਹਿਰ ਦੇ ਹੇਠਲੇ ਇਲਾਿਕਆਂ ਦੇ ਘਰਾਂ ‘ਚ ਪਾਣੀ ਵੜ ਗਿਆ। ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੇ ਜਾਣ ਤੋਂ ਬਾਅਦ ਚੇਨਈ, ਰਿਤੂਵੱਲੂਰ, ਚੇਂਗਪੱਟੂ ਅਤੇ ਕਾਂਚੀਪੁਰਮ ਜ਼ਿਲ੍ਹੇ ‘ਚ ਸਕੂਲਾਂ ਅਤੇ ਕਾਲਜਾਂ ਨੂੰ ਬੰਦ ਰੱਖਣ ਦੀ ਹੁਕਮ ਦਿੱਤੇ ਗਏ ਹਨ।

ਦਿੱਲੀ ਤੋਂ ਕਿਸਾਨਾਂ ਕੋਲ ਆਏ ਮੋਦੀ ਦੇ ਬੰਦੇ! ਅੱਕੇ ਕਿਸਾਨਾਂ ਨੇ ਲਏ ਘੇਰ || D5 Channel Punjabi

ਮੁੱਖ ਮੰਤਰੀ ਨੇ ਲੋਕਾਂ ਨੂੰ ਕੀਤੀ ਇਹ ਅਪੀਲ
ਸੀਐਮ ਸਟਾਲਿਨ ਨੇ ਦੀਵਾਲੀ ਤਿਉਹਾਰ ਮਨਾਉਣ ਲਈ ਚੇਂਨਈ ਤੋਂ ਬਾਹਰ ਗਏ ਲੋਕਾਂ ਨੂੰ ਫਿਲਹਾਲ ਭਾਰੀ ਬਾਰਿਸ਼ ਦੀ ਵਜ੍ਹਾ ਨਾਲ ਚੇਂਨਈ ਦੀ ਯਾਤਰਾ ਨੂੰ ਕੁਝ ਦਿਨਾਂ ਲਈ ਮੁਲਤਵੀ ਕਰਨ ਦੀ ਅਪੀਲ ਕੀਤੀ ਹੈ। ਮੌਸਮ ਵਿਭਾਗ ਨੇ ਦੱਖਣੀ ਆਂਧਰਾ ਪ੍ਰਦੇਸ਼ ਅਤੇ ਤਮਿਲਨਾਊ ਤੱਟ ‘ਤੇ 40 – 50 ਕਿ.ਮੀ. ਪ੍ਰਤੀ ਘੰਟੇ ਦੀ ਰਫ਼ਤਾਰ ਨਾਲ 60 ਕਿ.ਮੀ. ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚਲਣ ਦੀ ਸੰਭਾਵਨਾ ਜਤਾਈ ਹੈ। ਤੇਜ਼ ਹਵਾ ਦੇ ਕਾਰਨ ਸੋਮਵਾਰ ਨੂੰ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੀ ਸੰਭਾਵਨਾ ਹੈ।

]]>
ਅੱਜ ਤੋਂ ਫਿਰ ਬਦਲੇਗਾ ਮੌਸਮ ਦਾ ਮਿਜ਼ਾਜ਼, ਹੋਵੇਗੀ ਬਾਰਿਸ਼ https://punjabi.newsd5.in/%e0%a8%85%e0%a9%b1%e0%a8%9c-%e0%a8%a4%e0%a9%8b%e0%a8%82-%e0%a8%ab%e0%a8%bf%e0%a8%b0-%e0%a8%ac%e0%a8%a6%e0%a8%b2%e0%a9%87%e0%a8%97%e0%a8%be-%e0%a8%ae%e0%a9%8c%e0%a8%b8%e0%a8%ae-%e0%a8%a6%e0%a8%be/ Wed, 15 Jan 2020 07:27:52 +0000 https://punjabi.newsd5.in/?p=59239 ਨਵੀਂ ਦਿੱਲੀ : ਹਿਮਾਲਿਆ ਖੇਤਰ ‘ਚ ਪੱਛਮੀ ਸਮੱਸਿਆ ਦੀ ਸਰਗਰਮੀ ਕਾਰਨ ਜੰਮੂ ਕਸ਼ਮੀਰ ਵਿੱਚ ਪਿਛਲੇ 24 ਘੰਟਿਆਂ ਦੌਰਾਨ ਹੋਈ ਭਾਰੀ ਬਰਫਬਾਰੀ ਦੇ ਕਾਰਨ ਮੌਸਮ ਵਿਭਾਗ ਨੇ ਮੰਗਲਵਾਰ ਨੂੰ ਉੱਤਰ ਪੱਛਮੀ ਰਾਜਾਂ ਵਿੱਚ ਠੰਡੀਆਂ ਹਵਾਵਾਂ ਨੇ ਅਗਲੇ ਦੋ ਦਿਨਾਂ ‘ਚ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਦੀ ਗਿਰਾਵਟ ਆਉਣ ਦਾ ਪੂਰਵਾਨੁਮਾਨ ਵਿਅਕਤ ਕੀਤਾ ਹੈ। ਵਿਭਾਗ ਅਨੁਸਾਰ ਬੁੱਧਵਾਰ ਨੂੰ ਉੱਤਰ- ਪੱਛਮ ਵਾਲੇ ਇਲਾਕਿਆਂ ਵਿੱਚ ਸਾਰੀਆਂ ਥਾਵਾਂ ‘ਤੇ ਸਵੇਰੇ ਸੰਘਣਾ ਕੋਹਰਾ ਰਹਿਣ ਦੀ ਸੰਭਾਵਨਾ ਜਤਾਈ ਗਈ ਸੀ।

ਵੱਡੀ ਖ਼ਬਰ- ਹੁਣ ਚੰਦੂਮਾਜਰਾ ਵੀ ਹੋਇਆ ਬਾਗ਼ੀ!, Akali Dal ਨੂੰ ਦਿੱਤੀ ਵੱਡੀ ਚਿਤਾਵਨੀ, Sukhbir Badal ਦੀ ਵਧੀ ਮੁਸ਼ਕਿਲ

ਵਿਭਾਗ ਨੇ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਦਿੱਲੀ ਦੇ ਚੁਣਿੰਦਾ ਸਥਾਨਾਂ ‘ਤੇ ਮੰਗਲਵਾਰ ਨੂੰ ਸ਼ੀਤਲਹਿਰ ਦੀ ਹਾਲਤ ਬਰਕਰਾਰ ਰਹਿਣ ਦੇ ਮੱਦੇਨਜਰ ਬੁੱਧਵਾਰ ਨੂੰ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ ਵਿੱਚ ਅਤੇ ਵੀਰਵਾਰ ਨੂੰ ਉੱਤਰ ਪ੍ਰਦੇਸ਼ ਦੇ ਕੁਝ ਸਥਾਨਾਂ ‘ਤੇ ਸੀਤ ਦਿਨ ਰਹਿਣ ਦਾ ਅਨੁਮਾਨ ਵਿਅਕਤ ਕੀਤਾ ਹੈ। ਪੂਰਵਾਨੁਮਾਨ ਹੈ ਕਿ 24 ਘੰਟਿਆਂ ਦੇ ਅੰਦਰ ਫਿਰ ਤੋਂ ਉੱਤਰ ਭਾਰਤ ਦੇ ਰਾਜਾਂ ‘ਚ ਮੌਸਮ ਬਦਲੇਗਾ।

ਬਾਜਵਾ ਨੇ ਠੋਕਿਆ ਕੈਪਟਨ, ਕਹਿੰਦਾ, ‘ਕੈਪਟਨ ਮੁਕਤ ਕਾਂਗਰਸ ਕਰਾਂਗੇ’ ,ਸਾਰੇ ਮੰਤਰੀਆਂ ਨੇ ਕਰਤਾ ਆਹ ਮਤਾ ਪਾਸ

ਮੌਸਮ ਵਿਭਾਗ ਨੇ ਉੱਤਰ ਪੱਛਮ ਰਾਜਾਂ ‘ਚ ਅਗਲੇ 2 ਦਿਨ ਬਾਰਿਸ਼ ਦੀ ਸੰਭਾਵਨਾ ਵਿਅਕਤ ਕੀਤੀ ਹੈ। ਮੱਧ ਪ੍ਰਦੇਸ਼ ਦੇ ਪੱਛਮੀ ਅਤੇ ਉੱਤਰੀ ਹਿੱਸਿਆ ਦੇ ਨਾਲ – ਨਾਲ ਰਾਜਸਥਾਨ ਦੇ ਸ਼ਹਿਰਾਂ ‘ਚ ਹਲਕੀ ਤੋਂ ਮੱਧ ਦਰਮਿਆਨੀ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈ। ਉੱਤਰ ਤੋਂ ਆ ਰਹੀਆਂ ਠੰਡੀਆਂ ਹਵਾਵਾਂ ਦੇ ਕਾਰਨ ਪੱਛਮੀ ਰਾਜਸਥਾਨ ਅਤੇ ਗੁਜਰਾਤ ‘ਚ ਹੇਠਲਾ ਤਾਪਮਾਨ ਡਿੱਗ ਸਕਦਾ ਹੈ।

]]>
ਬੇਮੌਸਮਾ ਮੀਂਹ ਬਣ ਸਕਦਾ ਹੈ ਵੱਡੀ ਮੁਸੀਬਤ, ਅਗਲੇ ਤਿੰਨ ਇਨ੍ਹਾਂ ਰਾਜਾਂ ‘ਚ ਵਿਗੜੇਗਾ ਮੌਸਮ https://punjabi.newsd5.in/%e0%a8%ac%e0%a9%87%e0%a8%ae%e0%a9%8c%e0%a8%b8%e0%a8%ae%e0%a8%be-%e0%a8%ae%e0%a9%80%e0%a8%82%e0%a8%b9-%e0%a8%ac%e0%a8%a3-%e0%a8%b8%e0%a8%95%e0%a8%a6%e0%a8%be-%e0%a8%b9%e0%a9%88-%e0%a8%b5%e0%a9%b1/ Mon, 23 Dec 2019 07:44:18 +0000 https://punjabi.newsd5.in/?p=58200 ਨਵੀਂ ਦਿੱਲੀ : ਸਰਦੀ ਦਾ ਆਗਾਜ ਹੋ ਚੁੱਕਿਆ ਹੈ, ਸੂਬਿਆਂ ‘ਚ ਲੋਕ ਠਰ ਰਹੇ ਹਨ। ਅਜਿਹੇ ‘ਚ ਮੀਂਹ ਪੈਣ ਨਾਲ ਕਾਂਬਾ ਹੋਰ ਵੱਧ ਸਕਦਾ ਹੈ। ਮੌਸਮ ਦੇ ਜਾਣਕਾਰਾਂ ਦਾ ਅਨੁਮਾਨ ਹੈ ਕਿ 23, 24 ਦਸੰਬਰ ਨੂੰ ਉੱਤ‍ਰ ਭਾਰਤ ਅਤੇ 26 ਦਸੰਬਰ ਨੂੰ ਮੱਧ ਭਾਰਤ ਦੇ ਕਈ ਸ਼ਹਿਰਾਂ ਵਿੱਚ ਦਰਮਿਆਨੀ ਤੋਂ ਤੇਜ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਹ ਬੇਮੌਸਮਾ ਮੀਂਹ ਲੋਕਾਂ ਲਈ ਮੁਸੀਬਤ ਦਾ ਸਬੱਬ ਬਣ ਸਕਦਾ ਹੈ। ਹਾਲਾਂਕਿ ਕੁਝ ਫਸਲਾਂ ਲਈ ਇਹ ਲਾਭਕਾਰੀ ਹੈ ਪਰ ਕਈਆਂ ਲਈ ਮੁਸ਼ਕਿਲ ਭਰਿਆ ਹੋਵੇਗਾ। ਆਓ ਜਾਣਦੇ ਹਾਂ ਕਿਹੜੇ ਸ਼ਹਿਰ ਬਾਰਿਸ਼ ਨਾਲ ਪ੍ਰਭਾਵਿਤ ਹੋ ਸਕਦੇ ਹਨ।

ਆਹ ਹੈ ਸਿੱਖ ਪ੍ਰਚਾਰਕਾਂ ਦਾ ਅਸਲੀ ਚਿਹਰਾ?,ਕਿਵੇਂ ਸਿੱਖ ਪੰਥ ‘ਚ ਖੜ੍ਹੇ ਹੁੰਦੇ ਨੇ ਵਿਵਾਦ?

23 ਅਤੇ 24 ਦਸੰਬਰ ਨੂੰ ਰਾਜਸ‍ਥਾਨ ‘ਚ ਮੀਂਹ ਦੀ ਤੀਬਰਤਾ ਥੋੜ੍ਹੀ ਵਧੇਗੀ ਅਤੇ ਪੂਰੇ ਪੂਰਬੀ ਰਾਜਸਥਾਨ ਨੂੰ ਕਵਰ ਕਰੇਗੀ। ਇਸ ਦੌਰਾਨ ਸੂਬੇ ਦੇ ਕੋਟੇ, ਬੂੰਦੀ, ਭੀਲਵਾੜਾ, ਅਜਮੇਰ, ਜੈਪੁਰ, ਦੌਸਾ, ਧੌਲਪੁਰ, ਅਲਵਰ, ਉਦੈਪੁਰ, ਬਾਂਸਵਾੜਾ ਆਦਿ ਸਥਾਨ ਇਸ ਨਾਲ ਪ੍ਰਭਾਵਿਤ ਹੋਣਗੇ। ਮੱਧ ਪ੍ਰਦੇਸ਼ ‘ਚ ਰਾਜਸਥਾਨੀ ਭੋਪਾਲ ਸਮੇਤ ਗੁਣਾ, ਅਸ਼ੋਕ ਨਗਰ, ਸ਼ਿਵਪੁਰੀ, ਦਤੀਆ, ਭਿੰਡ, ਗਵਾਲੀਅਰ, ਮੁਰੈਨਾ, ਸਤਨਾ, ਦਮੋਹ, ਉਜੈਨ, ਪੰਨਾ, ਰੀਵਾ, ਸੀਧੀ, ਹੋਸ਼ੰਗਾਬਾਦ, ਜਬਲਪੁਰ ਆਦਿ ਸ਼ਹਿਰਾਂ ‘ਚ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਹ ਸਿਲਸਿਲਾ 26 ਦਸੰਬਰ ਤੱਕ ਚੱਲਣ ਦਾ ਅਨੁਮਾਨ ਹੈ। ਉੱਤਰ ਪ੍ਰਦੇਸ਼ ‘ਚ ਝਾਂਸੀ, ਅਲਾਹਾਬਾਦ, ਕਾਨਪੁਰ, ਚਿਤਰਕੂਟ, ਬਾਂਦਾ, ਆਰਾ, ਪ੍ਰਤਾਪਗੜ੍ਹ, ਰਾਏਬਰੇਲੀ, ਨੋਗੌਂਗ ਆਦਿ ਸ਼ਹਿਰ ਇਸ ਮੀਂਹ ਨਾਲ ਪ੍ਰਭਾਵਿਤ ਹੋ ਸਕਦੇ ਹਨ।

ਹੁਣ ਕਾਂਗਰਸ ‘ਚ ਪੈ ਗਿਆ ਖਿਲਾਰਾ, ਰੰਧਾਵਾ ਦੇ ਕੈਪਟਨ ‘ਤੇ ਵੱਡੇ ਇਲਜ਼ਾਮ, ਮਨਪ੍ਰੀਤ ਬਾਦਲ ਦਾ ਬਿੱਟੂ ਨੂੰ ਠੋਕਵਾਂ ਜਵਾਬ

24 ਦਸੰਬਰ ਨੂੰ ਉੱਤਰ ਪ੍ਰਦੇਸ਼ ਦੇ ਦੱਖਣੀ ਹਿੱਸਿਆਂ ‘ਚ ਕੁਝ ਥਾਵਾਂ ‘ਤੇ ਗਰਜ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ। ਉੱਤਰੀ ਮਹਾਰਾਸ਼ਟਰ ‘ਚ ਪੂਣੇ, ਔਰੰਗਾਬਾਦ, ਅਹਿਮਦ ਨਗਰ ਅਤੇ ਮਹਾਬਲੇਸ਼ਵਰ ਵਰਗੇ ਸ਼ਹਿਰਾਂ ‘ਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ, ਸਾਂਗਲੀ, ਸਿੰਧੂਦੁਰਗ, ਰਤਨਾਗਿਰੀ, ਮੁੰਬਈ, ਸਤਾਰਾ, ਦਹਾਨੂੰ, ਜਲਗਾਂਵ, ਜਾਲਨਾ ਅਤੇ ਅਕੋਲਾ ‘ਚ ਹਲਕਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ। ਮੀਂਹ ਤੋਂ ਇਲਾਵਾ ਰਾਜਸਥਾਨ ‘ਚ ਧੁੰਦ ਵੀ ਵੇਖੀ ਜਾ ਸਕਦੀ ਹੈ।

ਕਦੋਂ ਮਿਲੂ ਇਨ੍ਹਾਂ ਬਜ਼ੁਰਗ ਭੈਣਾਂ ਨੂੰ ਇਨਸਾਫ, Video ਦੇਖ ਤੁਹਾਨੂੰ ਵੀ ਆ ਜਾਊ ਤਰਸ

ਮੱਧ‍ਪ੍ਰਦੇਸ਼ ‘ਚ ਅਗਲੇ 24 ਘੰਟਿਆਂ ਦੇ ਦੌਰਾਨ ਪੱਛਮੀ ਹਿੱਸਿਆਂ ‘ਚ ਵੱਖ – ਵੱਖ ਸਥਾਨਾਂ ‘ਤੇ ਗਰਜ ਦੇ ਨਾਲ ਹਲਕੀ ਬੂੰਦਾਬਾਂਦੀ ਹੋ ਸਕਦੀ ਹੈ। ਉੱਤਰ ਭਾਰਤ ‘ਚ ਪਿਛਲੇ ਦਿਨੀਂ ਹੋਈ ਬਰਫਬਾਰੀ ਤੋਂ ਬਾਅਦ ਹੁਣ ਠੰਡ ਵੱਧ ਸਕਦੀ ਹੈ। ਮੀਂਹ ਦੀ ਵਜ੍ਹਾ ਨਾਲ ਵੀ ਸਰਦੀ ਦਾ ਅਨੁਭਵ ਵਧੇਗਾ। ਅਨੁਮਾਨ ਹੈ ਕਿ ਹੁਣ ਰਾਤ ਦਾ ਤਾਪਮਾਨ 1 ਤੋਂ 2 ਡਿਗਰੀ ਸੈਲਸੀਅਸ ਵੱਧ ਸਕਦਾ ਹੈ ਜਦੋਂ ਕਿ ਦਿਨ ਦਾ ਤਾਪਮਾਨ 2 ਤੋਂ 4 ਡਿਗਰੀ ਤੱਕ ਘੱਟ ਸਕਦਾ ਹੈ। ਲਗਾਤਾਰ ਬੱਦਲ ਛਾਏ ਰਹਿਣ ਅਤੇ ਮੀਂਹ ਦੇ ਕਾਰਨ ਇਹ ਸੰਭਵ ਹੈ।

]]>