hungry – D5 News https://punjabi.newsd5.in Truth Seeking News Network. Fri, 22 Apr 2022 10:49:15 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png hungry – D5 News https://punjabi.newsd5.in 32 32 ਧੋਨੀ ਦੀ ਧਮਾਕੇਦਾਰ ਪਾਰੀ ‘ਤੇ ਜਡੇਜਾ ਦਾ ਬਿਆਨ, ‘ਉਹ ਅਜੇ ਵੀ ਦੌੜਾਂ ਦੇ ਭੁੱਖੇ ਹਨ’ https://punjabi.newsd5.in/%e0%a8%a7%e0%a9%8b%e0%a8%a8%e0%a9%80-%e0%a8%a6%e0%a9%80-%e0%a8%a7%e0%a8%ae%e0%a8%be%e0%a8%95%e0%a9%87%e0%a8%a6%e0%a8%be%e0%a8%b0-%e0%a8%aa%e0%a8%be%e0%a8%b0%e0%a9%80-%e0%a8%a4%e0%a9%87-%e0%a8%9c/ Fri, 22 Apr 2022 10:49:15 +0000 https://punjabi.newsd5.in/?p=154149 ਨਵੀਂ ਮੁੰਬਈ : ਮਹਿੰਦਰ ਸਿੰਘ ਧੋਨੀ ਅਜੇ ਵੀ ਦੌੜਾਂ ਬਣਾਉਣ ਦੇ ਭੁੱਖੇ ਹਨ ਅਤੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਵਿਚ ਚੇਨਈ ਸੁਪਰ ਕਿੰਗਜ਼ ਦੀਆਂ ਉਮੀਦਾਂ ਬਰਕਰਾਰ ਹਨ। ਕਪਤਾਨ ਰਵਿੰਦਰ ਜਡੇਜਾ ਲਈ ਇਹ ਦੋਵੇਂ ਗੱਲਾਂ ਮਾਇਨੇ ਰੱਖਦੀਆਂ ਹਨ। ਚੇਨਈ ਨੇ ਹੁਣ ਤੱਕ 7 ਮੈਚਾਂ ਵਿੱਚੋਂ ਸਿਰਫ਼ 2 ਵਿੱਚ ਜਿੱਤ ਦਰਜ ਕੀਤੀ ਹੈ। ਇਨ੍ਹਾਂ ‘ਚ ਵੀਰਵਾਰ ਰਾਤ ਨੂੰ ਮੁੰਬਈ ਇੰਡੀਅਨਜ਼ ਖ਼ਿਲਾਫ਼ 3 ਵਿਕਟਾਂ ਦੀ ਜਿੱਤ ਵੀ ਸ਼ਾਮਲ ਹੈ। ਇਸ ਜਿੱਤ ਦੇ ਹੀਰੋ ਧੋਨੀ ਸਨ ਜਿਨ੍ਹਾਂ ਨੇ ਆਖ਼ਰੀ ਗੇਂਦ ‘ਤੇ ਜੇਤੂ ਚੌਕਾ ਲਗਾਇਆ। ਚੇਨਈ ਨੇ ਧੋਨੀ ਦੀਆਂ 13 ਗੇਂਦਾਂ ‘ਤੇ ਅਜੇਤੂ 28 ਦੌੜਾਂ ਦੀ ਮਦਦ ਨਾਲ ਆਪਣੇ ਪੁਰਾਣੇ ਵਿਰੋਧੀ ‘ਤੇ ਯਾਦਗਾਰ ਜਿੱਤ ਦਰਜ ਕੀਤੀ।

Beadbi : Ram Rahim ਖ਼ਿਲਾਫ਼ ਜਾਰੀ ਹੋਇਆ ਵਾਰੰਟ, ਹੁਣ ਆਉਣਾ ਪਊ ਪੰਜਾਬ! PM Modi ਨੇ ਕਰਤਾ ਵੱਡਾ ਐਲਾਨ

ਜਡੇਜਾ ਨੇ ਮੈਚ ਤੋਂ ਬਾਅਦ ਕਿਹਾ, ‘ਇਹ ਬਹੁਤ ਵਧੀਆ ਹੈ ਕਿ ਉਹ ਅਜੇ ਵੀ (ਹੋਰ ਜਿੱਤ ਲਈ) ਭੁੱਖੇ ਹਨ। ਉਨ੍ਹਾਂ ਦੀ ਲੈਅ ਅੱਜ ਵੀ ਜਾਰੀ ਹੈ। ਇਹ ਦੇਖ ਕੇ ਅਸੀਂ ਸ਼ਾਂਤ ਰਹਿੰਦੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਜੇਕਰ ਉਹ ਆਖ਼ਰੀ ਓਵਰ ਤੱਕ ਕ੍ਰੀਜ਼ ‘ਤੇ ਹਨ ਤਾਂ ਉਹ ਸਾਡੇ ਲਈ ਮੈਚ ਜਿੱਤਣਗੇ। ਉਨ੍ਹਾਂ ਨੇ ਭਾਰਤ ਲਈ ਅਤੇ ਆਈ.ਪੀ.ਐੱਲ. ਵਿੱਚ ਕਈ ਮੈਚ ਜਿਤਾਏ ਹਨ ਅਤੇ ਅਸੀਂ ਜਾਣਦੇ ਸੀ ਕਿ ਉਹ ਮੈਚ ਨੂੰ ਸਫ਼ਲਤਾਪੂਰਵਕ ਖ਼ਤਮ ਕਰਨਗੇ।’ ਧੋਨੀ ਨੇ ਆਪਣੇ ਪੁਰਾਣੇ ਦਿਨਾਂ ਵਾਂਗ ‘ਫਿਨੀਸ਼ਰ’ ਦੀ ਭੂਮਿਕਾ ਚੰਗੀ ਤਰ੍ਹਾਂ ਨਿਭਾਈ। ਚੇਨਈ ਨੂੰ ਆਖਰੀ ਓਵਰ ਵਿੱਚ 17 ਦੌੜਾਂ ਦੀ ਲੋੜ ਸੀ। ਅਜਿਹੇ ‘ਚ ਧੋਨੀ ਨੇ ਜੈਦੇਵ ਉਨਾਦਕਟ ਦੀ ਤੀਜੀ ਗੇਂਦ ‘ਤੇ ਛੱਕਾ ਅਤੇ ਚੌਥੀ ਗੇਂਦ ‘ਤੇ ਚੌਕਾ ਜੜਿਆ। ਉਹ ਸ਼ਾਂਤ ਰਹੇ ਅਤੇ ਆਖ਼ਰੀ ਗੇਂਦ ‘ਤੇ ਸ਼ਾਰਟ ਫਾਈਨ ਲੈੱਗ ‘ਤੇ ਜੇਤੂ ਚੌਕਾ ਮਾਰਿਆ।

]]>
ਦੇਸ਼ ਨੂੰ 2050 ਤੋਂ ਬਾਅਦ ਭੁੱਖੇ ਮਰਨ ਤੱਕ ਦੀ ਆਵੇਗੀ ਨੌਬਤ https://punjabi.newsd5.in/%e0%a8%a6%e0%a9%87%e0%a8%b6-%e0%a8%a8%e0%a9%82%e0%a9%b0-2050-%e0%a8%a4%e0%a9%8b%e0%a8%82-%e0%a8%ac%e0%a8%be%e0%a8%85%e0%a8%a6-%e0%a8%ad%e0%a9%81%e0%a9%b1%e0%a8%96%e0%a9%87-%e0%a8%ae%e0%a8%b0%e0%a8%a8/ Wed, 23 Jan 2019 15:07:50 +0000 https://punjabi.newsd5.in/?p=41856 ਪੌਣਪਾਣੀ ‘ਚ ਆ ਰਹੀ ਤਬਦੀਲੀ ਨੂੰ ਲੈ ਕੇ ਭਾਰਤ ਜੇਕਰ ਅੱਜ ਵੀ ਜਾਗਰੁਕ ਨਹੀਂ ਹੋਇਆ ਤਾਂ ਆਉਣ ਵਾਲਾ ਸਮਾਂ ਮਹਿੰਗਾ ਸਾਬਤ ਹੋ ਸਕਦਾ ਹੈ। ਭਾਰਤ 2050 ਤੱਕ ਫਲ-ਸਬਜ਼ੀਆਂ ਤੋਂ ਇਲਾਵਾ ਦੁੱਧ ਲਈ ਵੀ ਤਰਸ ਜਾਵੇਗਾ। ਇਹ ਗੱਲ ਵਾਤਾਵਰਣ, ਜੰਗਲ ਅਤੇ ਪੌਣਪਾਣੀ ਤਬਦੀਲੀ ਮੰਤਰਾਲੇ ਦੀ ਰਿਪੋਰਟ ‘ਚ ਸਾਹਮਣੇ ਆਈ ਹੈ। ਇਸ ਨੂੰ ਬੀਜੇਪੀ ਸੰਸਦ ਮੁਰਲੀ ਮਨੋਹਰ ਜੋਸ਼ੀ ਦੀ ਪ੍ਰਧਾਨਤਾ ਵਾਲੀ ਕਮੇਟੀ ਨੇ ਸੰਸਦ ਵਿੱਚ ਪੇਸ਼ ਕੀਤਾ ਹੈ। ਰਿਪੋਰਟ ਚ ਸਾਫ–ਸਾਫ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਹੁਣ ਨਹੀਂ ਸੰਭਲੇ ਤਾਂ 2050 ਤੋਂ ਬਾਅਦ ਦੁੱਧ, ਕਣਕ, ਚੌਲ ਲਈ ਭਾਰਤ ਦੇ ਲੋਕਾਂ ਨੂੰ ਤਰਸਣਾ ਪਵੇਗਾ।

ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਪੌਣਪਾਣੀ ਚ ਫੇਰਬਦਲ ਦਾ ਸਿੱਧਾ ਅਸਰ ਫਸਲਾਂ ਤੇ ਦਿਖਾਈ ਦੇਵੇਗਾ। ਸਾਲ 2020 ਤੱਕ ਚੌਲ ਦੇ ਉਤਪਾਦਨ ਚ 4 ਤੋਂ 6 ਫ਼ੀਸਦ, ਆਲੂ 11, ਮੱਕੀ 18, ਸਰ੍ਹੋਂ ‘ਚ 2 ਫੀਸਦ ਦੀ ਕਮੀ ਆ ਸਕਦੀ ਹੈ। ਦੂਜੇ ਪਾਸੇ ਸਭ ਤੋਂ ਮਾੜਾ ਅਸਰ ਕਣਕ ਦੀ ਪੈਦਾਵਾਰ ਚ ਹੋਵੇਗਾ। ਅੰਦਾਜ਼ਾ ਹੈ ਕਿ ਕਣਕ ਦੀ ਪੈਦਾਵਾਰ 60 ਲੱਖ ਟਨ ਤੱਕ ਡਿੱਗ ਸਕਦੀ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਦੁੱਧ ਦੇ ਉਤਪਾਦਨ ਚ 1.6 ਮੀਟ੍ਰਿਕ ਟਨ ਦੀ ਘਾਟ ਆ ਸਕਦੀ ਹੈ। ਇਸ ਤੋਂ ਇਲਾਵਾ ਚੌਲ ਸਮੇਤ ਕਈ ਫਸਲਾਂ ਦੇ ਉਤਪਾਦਨ ‘ਚ ਘਾਟ ਅਤੇ ਕਿਸਾਨਾਂ ਦੀ ਰੋਜ਼ੀ ਰੋਟੀ ਤੇ ਇਸਦਾ ਵੱਡਾ ਅਸਰ ਦਿਖਾਈ ਦੇਵੇਗਾ।

ਇਨ੍ਹਾਂ ਰਾਜਾਂ ‘ਚ ਗਿਰੇਗਾ ਦੁੱਧ ਦਾ ਉਤਪਾਦਨ
ਰਿਪੋਰਟ ਮੁਤਾਬਕ ਦੁੱਧ ਦਾ ਉਤਪਾਦਨ ਸਭ ਤੋਂ ਜ਼ਿਆਦਾ ਉੱਤਰ ਪ੍ਰਦੇਸ਼, ਤਾਮਿਲਨਾਡੂ, ਰਾਜਸਥਾਨ ਤੇ ਪੱਛਮੀ ਬੰਗਾਲ ਚ ਦੇਖਣ ਨੂੰ ਮਿਲੇਗਾ। ਹੋਰ ਤਾਂ ਹੋਰ ਗਲੋਬਲ ਵਾਰਮਿੰਗ ਕਾਰਨ ਇਨ੍ਹਾਂ ਸੂਬਿਆਂ ‘ਚ ਗਰਮੀ ਤੇਜ਼ੀ ਨਾਲ ਵਧੇਗੀ ਤੇ ਇਸ ਨਾਲ ਪਾਣੀ ਦੀ ਸਖਤ ਕਮੀ ਹੋਵੇਗੀ। ਇਸਦਾ ਸਿੱਧਾ ਅਸਰ ਪਸ਼ੂ ਪਾਲਣ ਤੇ ਉਨ੍ਹਾਂ ਦੀ ਪੈਦਾਵਾਰ ‘ਤੇ ਪਵੇਗਾ।

ਸੁੱਕ ਜਾਣਗੇ ਸੇਬ ਦੇ ਬਾਗ
ਰਿਪੋਰਟ ਮੁਤਾਬਕ ਸੇਬ ਦੀ ਖੇਤੀ ਸਮੁੰਦਰੀ ਕੰਢੇ ਤੋਂ 2500 ਫੁੱਟ ਦੀ ਉਚਾਈ ਤੇ ਕਰਨੀ ਹੋਵੇਗੀ। ਹਾਲੇ 1230 ਮੀਟਰ ਦੀ ਉਚਾਈ ਤੇ ਹੁੰਦੀ ਹੈ। ਆਉਣ ਵਾਲੇ ਸਮੇਂ ‘ਚ ਇੱਥੇ ਗਰਮੀ ਵਧਣ ਕਾਰਨ ਸੇਬ ਦੇ ਬਗੀਚੇ ਸੁੱਕ ਜਾਣਗੇ ਤੇ ਖੇਤੀ ਵਾਲੀਆਂ ਥਾਵਾਂ ਤੇ ਬਦਲਣੇ ਪੈਣਗੇ।

ਕਪਾਹ ਦੀ ਪੈਦਾਵਾਰ
ਉੱਤਰੀ ਭਾਰਤ ਚ ਪੌਣਪਾਣੀ ਚ ਬਦਲਾਅ ਕਾਰਨ ਕਪਾਹ ਦੀ ਪੈਦਾਵਾਰ ਘਟੇਗੀ ਤੇ ਮੱਧ ਤੇ ਦੱਖਣੀ ਭਾਰਤ ਚ ਵੱਧਣ ਦੀ ਸੰਭਾਵਨਾ ਹੈ। ਕੇਰਲ, ਤਾਮਿਲਨਾਡੂ, ਕਰਨਾਟਕ, ਮਹਾਰਾਸ਼ਟਰ, ਅੰਡੋਮਾਨ ਨਿਕੋਬਾਰ ਤੇ ਲਕਸ਼ਦੀਪ ਚ ਨਾਰੀਅਲ ਦੇ ਉਤਪਾਦਨ ਚ ਵਾਧਾ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਹੈ।

]]>