honeypreet – D5 News https://punjabi.newsd5.in Truth Seeking News Network. Fri, 29 Apr 2022 11:36:29 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png honeypreet – D5 News https://punjabi.newsd5.in 32 32 ਵੱਡੀ ਖ਼ਬਰ : ਡੇਰਾ ਮੁਖੀ ਰਾਮ ਰਹੀਮ ਨੇ ਮੁੜ ਜੇਲ੍ਹ ਤੋਂ ਭੇਜੀ ਚਿੱਠੀ https://punjabi.newsd5.in/%e0%a8%b5%e0%a9%b1%e0%a8%a1%e0%a9%80-%e0%a8%96%e0%a8%bc%e0%a8%ac%e0%a8%b0-%e0%a8%a1%e0%a9%87%e0%a8%b0%e0%a8%be-%e0%a8%ae%e0%a9%81%e0%a8%96%e0%a9%80-%e0%a8%b0%e0%a8%be%e0%a8%ae-%e0%a8%b0%e0%a8%b9/ Fri, 29 Apr 2022 11:36:29 +0000 https://punjabi.newsd5.in/?p=155234 ਰੋਹਤਕ : ਡੇਰਾ ਮੁਖੀ ਰਾਮ ਰਹੀਮ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਮੁੜ ਜੇਲ੍ਹ ਤੋਂ ਸੰਗਤ ਦੇ ਨਾਂ ਚਿੱਠੀ ਭੇਜੀ ਹੈ। ਇਸ ਚਿੱਠੀ ਰਾਹੀਂ ਉਨ੍ਹਾਂ ਗੱਦੀ ਨਸ਼ੀਨੀ ਦੀਆਂ ਅਫ਼ਵਾਹਾਂ ਨੂੰ ਵਿਰਾਮ ਦਿੱਤਾ ਹੈ। ਉਨ੍ਹਾਂ ਇਹ ਚਿੱਠੀ 74ਵੇਂ ਰੁਹਾਨੀ ਸਥਾਪਨਾ ਦਿਵਸ ਮੌਕੇ ਲਿਖੀ ਹੈ। ਉਨ੍ਹਾਂ ਕਿਹਾ ਕਿ ਸਾਈਂ ਸ਼ਾਹ ਮਸਤਾਨਾ ਜੀ ਨੇ ਸੱਚੇ ਸੌਦੇ ਦਾ ਬੀਜ ਬੋਇਆ ਤੇ ਸ਼ਾਹ ਸਤਨਾਮ ਨੇ ਇਸ ਨੂੰ ਸੀਂਚਿਆ। ਅੱਗੋ ਮੈਨੂੰ ਐੱਮਐੱਸਜੀ ਦੇ ਤੌਰ ‘ਤੇ ਜਨਤਾ ਦੇ ਵਿਚਕਾਰ ਰਹਿ ਕੇ ਇਸ ਨੂੰ ਰੁੱਖ ਬਣਾਉਣ ਦਾ ਜ਼ਿੰਮਾ ਸੌਂਪਿਆ। ਇਸ ਲਈ ਸਾਧ ਸੰਗਤ ਨੂੰ ਬੇਨਤੀ ਹੈ ਕਿ ਉਹ ਕਿਸੇ ਦੀਆਂ ਵੀ ਗੱਲਾਂ ਨਾ ਆਉਣ, ਗੁਰੂ ਉਹ ਹੀ ਰਹਿਣਗੇ।

Patiala ’ਚ Shiv Sena ਵਾਲੇ ਤੇ Sikhs ’ਚ ਹੋਏ ਟਾਕਰੇ, Police ਨੂੰ ਵੀ ਚਾੜਤਾ ਰਗੜਾ | D5 Channel Punjabi

ਇਹ ਜਾਣਕਾਰੀ ਡੇਰਾ ਸੱਚਾ ਸੌਦਾ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਮਿਲੀ ਹੈ। ਇਸ ਉੱਤੇ ਇਕ ਟਵੀਟ ਰਾਹੀਂ ਸਾਰੀ ਸਾਧ ਸੰਗਤ ਨੂੰ ਚਿੱਠੀ ਰਾਹੀਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦਾ ਜੇਲ੍ਹ ਤੋਂ ਆਇਆ ਪੱਤਰ ਸਾਂਝਾ ਕੀਤਾ ਗਿਆ ਹੈ ਤੇ ਇਸ ਨੂੰ ਪੜ੍ਹਨ ਦੀ ਅਪੀਲ ਕੀਤੀ ਗਈ ਹੈ।

]]>
ਰਾਮ ਰਹੀਮ ਨੂੰ ਵੱਡਾ ਝਟਕਾ, ਹਨੀਪ੍ਰੀਤ ਹੁਣ ਨਹੀਂ ਬਣ ਸਕੇਗੀ ਅਟੈਡੈਂਟ https://punjabi.newsd5.in/%e0%a8%b0%e0%a8%be%e0%a8%ae-%e0%a8%b0%e0%a8%b9%e0%a9%80%e0%a8%ae-%e0%a8%a8%e0%a9%82%e0%a9%b0-%e0%a8%b5%e0%a9%b1%e0%a8%a1%e0%a8%be-%e0%a8%9d%e0%a8%9f%e0%a8%95%e0%a8%be-%e0%a8%b9%e0%a8%a8%e0%a9%80/ Tue, 08 Jun 2021 10:07:18 +0000 https://punjabi.newsd5.in/?p=107567 ਗੁਰੂਗ੍ਰਾਮ : ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ ਰਾਮ ਰਹੀਮ ਦੀ ਮੂੰਹਬੋਲੀ ਧੀ ਹਨੀਪ੍ਰੀਤ ਹੁਣ ਹਸਪਤਾਲ ‘ਚ ਉਸਦੀ ਦੇਖਭਾਲ ਨਹੀਂ ਸਕੇਗੀ। ਰਾਮ ਰਹੀਮ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ, ਜਿਸ ਤੋਂ ਬਾਅਦ ਉਸਦਾ ਕਮਰਾ ਬਦਲ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਰਾਮ ਰਹੀਮ ਨੂੰ ਜਨਰਲ ਵਾਰਡ ‘ਚ ਸ਼ਿਫਟ ਕੀਤਾ ਗਿਆ ਹੈ, ਜਿੱਥੇ ਅਟੈਂਡੈਂਟ ਦੀ ਸਹੂਲਤ ਨਹੀਂ ਮਿਲਦੀ ਹੈ।

ਪੜ੍ਹਾਈ ‘ਚ ਨਹੀਂ ਲੱਗਦਾ ਮਨ ! ਮਿਲੇਗੀ ਚੰਗੀ ਨੌਕਰੀ ! ਮਿਲੇਗੀ ਕਾਮਯਾਬੀ ! ਸਟੂਡੈਂਟ ਜਰੂਰ ਦੇਖਣ !

ਦੱਸ ਦਈਏ ਕਿ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੇ ਕੋਰੋਨਾ ਸੰਕਰਮਿਤ ਪਾਏ ਜਾਣ ਤੋਂ ਬਾਅਦ ਸੋਮਵਾਰ ਨੂੰ ਹਨੀਪ੍ਰੀਤ ਉਨ੍ਹਾਂ ਨੂੰ ਮਿਲਣ ਹਸਪਤਾਲ ਪਹੁੰਚੀ ਸੀ। ਜਿਸ ਤੋਂ ਬਾਅਦ ਹਨੀਪ੍ਰੀਤ ਨੇ ਰਾਮ ਰਹੀਮ ਦੇ ਅਟੈਡੈਂਟ ਦੇ ਤੌਰ ‘ਤੇ ਆਪਣਾ ਕਾਰਡ ਬਣਵਾ ਲਿਆ ਸੀ ਤੇ 15 ਜੂਨ ਤੱਕ ਹਨੀਪ੍ਰੀਤ ਨੂੰ ਰਾਮ ਰਹੀਮ ਦੀ ਦੇਖਭਾਲ ਲਈ ਅਟੈਡੈਂਟ ਦਾ ਕਾਰਡ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਹਨੀਪ੍ਰੀਤ ਰੋਜ਼ਾਨਾ ਰਾਮ ਰਹੀਮ ਨੂੰ ਮਿਲਣ ਉਸਦੇ ਕਮਰੇ ‘ਚ ਜਾ ਸਕਦੀ ਹੈ।

 

]]>
ਹਸਪਤਾਲ ‘ਚ ਭਰਤੀ Ram Rahim ਦੀ 9 ਦਿਨ ਤੱਕ ਦੇਖਭਾਲ ਕਰੇਗੀ Honeypreet https://punjabi.newsd5.in/%e0%a8%b9%e0%a8%b8%e0%a8%aa%e0%a8%a4%e0%a8%be%e0%a8%b2-%e0%a8%9a-%e0%a8%ad%e0%a8%b0%e0%a8%a4%e0%a9%80-ram-rahim-%e0%a8%a6%e0%a9%80-9-%e0%a8%a6%e0%a8%bf%e0%a8%a8-%e0%a8%a4%e0%a9%b1%e0%a8%95-%e0%a8%a6/ Mon, 07 Jun 2021 09:40:33 +0000 https://punjabi.newsd5.in/?p=107349 ਗੁਰੂਗ੍ਰਾਮ : ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੇ ਕੋਰੋਨਾ ਸੰਕਰਮਿਤ ਪਾਏ ਜਾਣ ਤੋਂ ਬਾਅਦ ਸੋਮਵਾਰ ਨੂੰ ਹਨੀਪ੍ਰੀਤ ਉਸ ਨੂੰ ਮਿਲਣ ਹਸਪਤਾਲ ਪਹੁੰਚੀ। ਰਾਮ ਰਹੀਮ ਨੂੰ ਮੇਦਾਂਤਾ ਦੀ 9ਵੀ ਮੰਜ਼ਿਲ ‘ਤੇ 4643 ਰੂਮ ‘ਚ ਰੱਖਿਆ ਗਿਆ ਹੈ। ਹਨੀਪ੍ਰੀਤ ਨੇ ਰਾਮ ਰਹੀਮ ਦੇ ਅਟੈਡੈਂਟ ਦੇ ਤੌਰ ‘ਤੇ ਆਪਣਾ ਕਾਰਡ ਬਣਵਾ ਲਿਆ ਹੈ। ਦੱਸ ਦਈਏ ਕਿ 15 ਜੂਨ ਤੱਕ ਹਨੀਪ੍ਰੀਤ ਨੂੰ ਰਾਮ ਰਹੀਮ ਦੀ ਦੇਖਭਾਲ ਲਈ ਅਟੈਡੈਂਟ ਦਾ ਕਾਰਡ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਹਨੀਪ੍ਰੀਤ ਰੋਜ਼ਾਨਾ ਰਾਮ ਰਹੀਮ ਨੂੰ ਮਿਲਣ ਉਸਦੇ ਕਮਰੇ ‘ਚ ਜਾ ਸਕਦੀ ਹੈ।

ਹੁਣੇ ਹੀ ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ,ਬੀਜੇਪੀ ਦੇ ਵੱਡੇ ਮੰਤਰੀ ਦੀ ਕਿਸਾਨਾਂ ਨੂੰ ਪੂਰੀ ਸਪੋਟ!

ਜ਼ਿਕਰਯੋਗ ਹੈ ਕਿ ਸੁਨਾਰੀਆ ਜੇਲ੍ਹ ‘ਚ ਬੰਦ ਰਾਮ ਰਹੀਮ ਨੂੰ ਪੇਟ ਦਰਦ ਦੀ ਸ਼ਿਕਾਇਤ ਸੀ। ਉਸਨੂੰ ਇਲਾਜ਼ ਲਈ ਰੋਹਤਕ ਪੀਜੀਆਈ ਲਿਜਾਇਆ ਗਿਆ ਸੀ। ਜਿਥੇ ਉਸਦੀ ਸੀਟੀ ਸਕੈਨ, ਐਨਜੀਓਗ੍ਰਾਫੀ ਅਤੇ ਫਾਈਬ੍ਰੋਸਕੈਨ ਕਰਵਾਇਆ ਗਿਆ। ਡਾਕਟਰਾਂ ਨੇ ਕੁਝ ਹੋਰ ਟੈਸਟ ਕਰਵਾਉਣ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਰਾਮ ਰਹੀਮ ਨੂੰ ਗੁਰੂਗ੍ਰਾਮ ਦੇ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸਦਾ ਕੋਰੋਨਾ ਟੈਸਟ ਕਰਵਾਇਆ ਗਿਆ ਜਿਸਦੀ ਰਿਪੋਰਟ ਪੌਜ਼ੀਟਿਵ ਆਈ ਸੀ। ਫਿਲਹਾਲ ਉਸਦਾ ਇਲਾਜ਼ ਚੱਲ ਰਿਹਾ ਹੈ।

]]>
ਕਿਸਾਨੀ ਅੰਦੋਲਨ ਅਤੇ ਸਰਕਾਰ ਨੂੰ ਲੈ ਕੇ ਰਾਮ ਰਹੀਮ ਨੇ ਜੇਲ੍ਹ ‘ਚੋਂ ਲਿਖੀ ਚਿੱਠੀ, ਹੋ ਰਹੀ ਹੈ ਵਾਇਰਲ https://punjabi.newsd5.in/%e0%a8%95%e0%a8%bf%e0%a8%b8%e0%a8%be%e0%a8%a8%e0%a9%80-%e0%a8%85%e0%a9%b0%e0%a8%a6%e0%a9%8b%e0%a8%b2%e0%a8%a8-%e0%a8%85%e0%a8%a4%e0%a9%87-%e0%a8%b8%e0%a8%b0%e0%a8%95%e0%a8%be%e0%a8%b0-%e0%a8%a8/ Tue, 02 Mar 2021 06:12:03 +0000 https://punjabi.newsd5.in/?p=93459 ਸਿਰਸਾ : ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਇੱਕ ਵਾਰ ਫਿਰ ਤੋਂ ਜੇਲ੍ਹ ‘ਚੋਂ ਚਿੱਠੀ ਲਿਖੀ ਹੈ। ਇਸ ਖ਼ਤ ‘ਚ ਰਾਮ ਰਹੀਮ ਨੇ ਲਿਖਿਆ ਹੈ ਕਿ ਦੇਸ਼ ਦਾ ਅੰਨਦਾਤਾ ਅਤੇ ਦੇਸ਼ ਦੇ ਰਾਜਾਂ ਵਿੱ’ਚ ਜੋ ਵਿਵਾਦ ਚੱਲ ਰਿਹਾ ਹੈ, ਪਰਮਾਤਮਾ ਤੁਹਾਨੂੰ ਦੋਵਾਂ ਨੂੰ ਰਸਤਾ ਦਿਖਾਉਣ ਤਾਂ ਕਿ ਦੇਸ਼ ਜੋ ਕੋਰੋਨਾ ਵਰਗੀ ਮਹਾਮਾਰੀ ਨਾਲ ਲੜ ਰਿਹਾ ਹੈ, ਉਹ ਤਰੱਕੀ ਦੇ ਰਸਤੇ ‘ਤੇ ਇੱਕਜੁਟ ਹੋ ਕੇ ਅੱਗੇ ਵਧੇ। ਇਹ ਚਿੱਠੀ ਰਾਮ ਰਹੀਮ ਨੇ 23 ਫਰਵਰੀ ਨੂੰ ਜੇਲ੍ਹ ਤੋਂ ਲਿਖੀ ਸੀ। ਸੋਸ਼ਲ ਮੀਡੀਆ ‘ਤੇ ਹੁਣ ਇਹ ਚਿੱਠੀ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

🔴LIVE|| ਰਾਸ਼ਟਰਪਤੀ ਨੇ ਕੇਂਦਰ ਸਰਕਾਰ ਨੂੰ ਪਾਈ ਝਾੜ!ਮੋਦੀ ਨੂੰ ਲੱਗਿਆ ਵੱਡਾ ਝਟਕਾ!ਕੋਰਟ ਨੇ ਖੁਸ਼ ਕਰਤੇ ਕਿਸਾਨ!

ਡੇਰਾ ਮੁਖੀ ਵੱਲੋਂ ਭੇਜੀ ਗਈ ਚਿੱਠੀ ‘ਤੇ ਜੇਲ੍ਹ ਪ੍ਰਸ਼ਾਸਨ ਦੀ 26 ਫਰਵਰੀ ਦੀ ਮੋਹਰ ਲੱਗੀ ਹੋਈ ਹੈ। ਚਿੱਠੀ ‘ਚ ਡੇਰਾ ਮੁਖੀ ਨੇ ਆਪਣੀ ਮਾਂ ਨੂੰ ਸਮੇਂ ਤੇ ਦਵਾਈਆਂ ਲੈਂਦੇ ਰਹਿਣ ਦੀ ਸਲਾਹ ਦਿੱਤੀ ਹੈ। ਨਾਲ ਹੀ ਲਿਖਿਆ ਹੈ ਕਿ ਅਸੀਂ ਜ਼ਲਦ ਆ ਕੇ ਤੁਹਾਡਾ ਪੂਰਾ ਇਲਾਜ਼ ਜਰੂਰ ਕਰਾਵਾਗੇ। ਡੇਰਾ ਮੁਖੀ ਨੇ ਲਿਖਿਆ ਹੈ ਕਿ ਸਤਿਗੁਰੁ ਰਾਮ ਜੋ ਵੀ ਕਰਦੇ ਹਨ 100 ਫ਼ੀਸਦੀ ਠੀਕ ਕਰਦੇ ਸਨ, ਕਰਨਗੇ ਵੀ 100 ਫ਼ੀਸਦੀ ਠੀਕ। ਉਥੇ ਹੀ ਰਾਮ ਰਹੀਮ ਨੇ ਡੇਰਾ ਪ੍ਰੇਮੀਆਂ ਨੂੰ ਘਰ ਤੋਂ ਬਾਹਰ ਨਿਕਲਦੇ ਸਮੇਂ ਮਾਸਕ ਲਗਾਉਣ ਦੀ ਵੀ ਸਲਾਹ ਦਿੱਤੀ ਹੈ।

ਇਸਦੇ ਨਾਲ ਹੀ ਦੇਸ਼ ਦੀ ਸੁਖ ਸ਼ਾਂਤੀ ਲਈ ਇੱਕ ਦਿਨ ਦਾ ਵਰਤ ਰੱਖਣ ਅਤੇ ਜਰੂਰਤਮੰਦਾਂ ਨੂੰ ਰਾਸ਼ਨ ਦੇਣ ਲਈ ਲਿਖਿਆ ਹੈ। ਦੱਸ ਦਈਏ  ਕਿ ਐਤਵਾਰ ਨੂੰ ਡੇਰਾ ਸੱਚਾ ਸੌਦਾ ਦੇ ਦੂਜੇ ਗੁਰੂ ਸ਼ਾਹ ਸਤਨਾਮ ਸਿੰਘ  ਦੀ ਗੁਰੂਗੱਦੀ ‘ਤੇ ਬੈਠਣ ਦੇ 61ਵੇਂ ਦਿਨ ਨੂੰ ਮਹਾਰਹਮੋਕਰਮ ਦਿਵਸ ਦੇ ਰੂਪ ‘ਚ ਮਨਾਇਆ ਗਿਆ। ਇਸ ਮੌਕੇ ‘ਤੇ ਵੱਡੀ ਗਿਣਤੀ ‘ਚ ਡੇਰਿਆ ਪ੍ਰੇਮੀਆ ਨੇ ਹਿੱਸਾ ਲਿਆ। ਸਤਿਸੰਗ ਪੰਡਾਲ ‘ਚ ਵੱਡੀਆਂ ਸਕਰੀਨਾਂ  ਦੇ ਮਾਧਿਅਮ ਨਾਲ ਡੇਰਾ ਮੁਖੀ ਦਾ ਰਿਕਾਰਡਿਡ ਸਤਿਸੰਗ ਸੁਣਾਇਆ ਗਿਆ। ਉਥੇ ਹੀ  ਰਾਮ ਰਹੀਮ ਵੱਲੋਂ ਭੇਜੀ  ਚਿੱਠੀ ਵੀ ਪੜ੍ਹੀ ਗਈ । ਐਤਵਾਰ ਨੂੰ ਸਤਿਸੰਗ  ਤੋਂ ਬਾਅਦ ਇਹ ਖ਼ਤ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ।

]]>
ਪੰਜਵੀ ਵਾਰ ਸੌਦਾ ਸਾਧ ਨੂੰ ਮਿਲਣ ਪਹੁੰਚੀ ਹਨੀਪ੍ਰੀਤ, 20 ਮਿੰਟ ਤੱਕ ਹੋਈ ਮੁਲਾਕਾਤ https://punjabi.newsd5.in/rohtak-honeypreet-reached/ Tue, 28 Jan 2020 10:44:45 +0000 https://punjabi.newsd5.in/?p=59820 ਰੋਹਤਕ : ਸੌਦਾ ਸਾਧ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਸੋਮਵਾਰ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਫਿਰ ਉਨ੍ਹਾਂ ਨਾਲ ਮੁਲਾਕਾਤ ਕਰਨ ਪਹੁੰਚੀ। ਇੱਥੇ ਕਰੀਬ 20 ਮਿੰਟ ਤੱਕ ਰਾਮ ਰਹੀਮ ਨਾਲ ਮੁਲਾਕਾਤ ਕੀਤੀ। ਅੰਬਾਲਾ ਜੇਲ੍ਹ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਹਨੀਪ੍ਰੀਤ ਪੰਜਵੀ ਵਾਰ ਮੁਲਾਕਾਤ ਕਰਨ ਪਹੁੰਚੀ ਸੀ। ਮਿਲੀ ਜਾਣਕਾਰੀ ਮੁਤਾਬਕ ਸੁਨਾਰੀਆਂ ਜੇਲ੍ਹ ‘ਚ ਹਨੀਪ੍ਰੀਤ ਅਤੇ ਸੌਦਾ ਸਾਧ ਦੇ ਵਿੱਚ ਕਰੀਬ 20 ਮਿੰਟ ਤੱਕ ਗੱਲਬਾਤ ਹੋਈ।

ਹੁਣ ਨੀ Sidhu ਬਣਦਾ ਮੁੱਖ ਮੰਤਰੀ! ਟਕਸਾਲੀਆਂ ‘ਚ ਕੁਰਸੀ ਦਾ ਕਲੇਸ਼, ਰਾਤੋ ਰਾਤ ਸੱਦੀ ਮੀਟਿੰਗ, ਹੋਇਆ ਫ਼ੈਸਲਾ?

ਹਨੀਪ੍ਰੀਤ ਦੇ ਨਾਲ ਸੌਦਾ ਸਾਧ ਦੇ ਕੇਸਾਂ ਦੀ ਪੈਰਵੀ ਕਰਨ ਵਾਲੇ 2 ਵਕੀਲ ਵੀ ਸਨ। ਦੱਸ ਦਈਏ ਕਿ ਪੱਤਰਕਾਰ ਰਾਮਚੰਦਰ ਛੱਤਰਪਤੀ ਦੀ ਹੱਤਿਆ ਅਤੇ ਸਾਧਵੀਆਂ ਦੇ ਯੋਨ ਸ਼ੋਸ਼ਣ ਮਾਮਲੇ ‘ਚ ਸੌਦਾ ਸਾਧ ਉਮਰਕੈਦ ਦੀ ਸਜ਼ਾ ਕੱਟ ਰਿਹਾ ਹੈ। ਪਰਿਵਾਰ ਦੇ ਲੋਕਾਂ ਅਤੇ ਹਨੀਪ੍ਰੀਤ ਦੀਆਂ ਅਲੱਗ – ਅਲੱਗ ਹੋਣ ਵਾਲੀਆਂ ਮੁਲਾਕਾਤਾਂ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ। ਸਿਰਸਾ ਡੇਰੇ ਦੇ ਅੰਦਰ ਪਾਵਰ ਨੂੰ ਲੈ ਕੇ ਦੋ ਧੜੇ ਬਨਣ ਦੀਆਂ ਵੀ ਚਰਚਾਵਾਂ ਹਨ। ਪਰਿਵਾਰ ਦੇ ਨਾਲ ਹਨੀਪ੍ਰੀਤ ਦਾ ਮੁਲਾਕਾਤ ਲਈ ਨਾ ਆਉਣਾ ਵੀ ਚਰਚਾਵਾਂ ਨੂੰ ਹਵਾ ਦੇ ਰਿਹਾ ਹੈ।

ਇੱਕ ਹੋਰ ਅਕਾਲੀ ਆਗੂ ਕੁਰਬਾਨੀ ਲਈ ਤਿਆਰ, ਭੂੰਦੜ ਦਾ ਵੱਡਾ ਬਿਆਨ, ਅਸਤੀਫੇ ਦੀ ਦਿੱਤੀ ਚਿਤਾਵਨੀ

6 ਨਵੰਬਰ ਨੂੰ ਹਨੀਪ੍ਰੀਤ ਨੂੰ ਮਿਲੀ ਸੀ ਜ਼ਮਾਨਤ
ਹਨੀਪ੍ਰੀਤ ਨੂੰ ਪੰਚਕੂਲਾ ਹਿੰਸਾ ਮਾਮਲੇ ‘ਚ 6 ਨਵੰਬਰ ਨੂੰ ਕੋਰਟ ਤੋਂ ਜ਼ਮਾਨਤ ਮਿਲੀ ਸੀ। ਇਸ ਤੋਂ ਬਾਅਦ ਉਹ ਜੇਲ੍ਹ ਤੋਂ ਬਾਹਰ ਆ ਗਈ ਸੀ। ਇਸਦੇ ਬਾਅਦ ਡੇਰੇ ‘ਚ ਉਸਦਾ ਜ਼ਬਰਦਸ‍ਤ ਸਵਾਗਤ ਕੀਤਾ ਗਿਆ ਸੀ। ਇਸ ਦੌਰਾਨ ਉਸਨੇ ਮੀਡੀਆ ਨੂੰ ਵੀ ਮਿਲਣ ਤੋਂ ਮਨਾ ਕਰ ਦਿੱਤਾ ਸੀ। ਉਸਦੇ ਡੇਰੇ ਪੁੱਜਣ ਦੇ ਅਗਲੇ ਹੀ ਦਿਨ ਹਨੀਪ੍ਰੀਤ ਨੇ ਵਕੀਲਾਂ ਅਤੇ ਆਪਣੇ ਖਾਸ ਰਾਜਦਾਰਾਂ ਦੇ ਨਾਲ ਬੈਠਕ ਵੀ ਕੀਤੀ ਸੀ।

]]>
ਵੱਡੀ ਖ਼ਬਰ : ਪ੍ਰੇਮੀਆਂ ਦਾ ਨਵਾਂ ਸਾਲ, ਰਿਹਾਅ ਹੋਵੇਗਾ ਰਾਮ ਰਹੀਮ ! https://punjabi.newsd5.in/%e0%a8%b5%e0%a9%b1%e0%a8%a1%e0%a9%80-%e0%a9%99%e0%a8%ac%e0%a8%b0-%e0%a8%aa%e0%a9%8d%e0%a8%b0%e0%a9%87%e0%a8%ae%e0%a9%80%e0%a8%86%e0%a8%82-%e0%a8%a6%e0%a8%be-%e0%a8%a8%e0%a8%b5%e0%a8%be%e0%a8%82/ Tue, 31 Dec 2019 06:03:14 +0000 https://punjabi.newsd5.in/?p=58583 ਨਵੀਂ ਦਿੱਲੀ : ਸਾਧਵੀ ਯੋਨ ਸ਼ੋਸਣ ਮਾਮਲੇ ‘ਚ ਸਜ਼ਾ ਕੱਟ ਰਹੇ ਰਾਮ ਰਹੀਮ ਨੇ ਦਸੰਬਰ ‘ਚ 100 ਮਿੰਟ ਪਰਿਵਾਰ ਅਤੇ ਹਨੀਪ੍ਰੀਤ ਨਾਲ ਮੁਲਾਕਾਤ ਕੀਤੀ ਹੈ। ਇਸ ਵਿੱਚ 40 ਮਿੰਟ ਪਰਿਵਾਰ ਤੇ 60 ਮਿੰਟ ਹਨੀਪ੍ਰੀਤ ਨਾਲ ਗੱਲਬਾਤ ਕੀਤੀ ਹੈ। ਇਸ ਕੜੀ ‘ਚ ਸੋਮਵਾਰ ਨੂੰ ਹਨੀਪ੍ਰੀਤ ਸੁਨਾਰੀਆ ਜੇਲ੍ਹ ਪਹੁੰਚੀ ਅਤੇ ਰਾਮ ਰਹੀਮ ਨਾਲ 20 ਮਿੰਟ ਤੱਕ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਉਹ 9 ਅਤੇ 23 ਦਸੰਬਰ ਨੂੰ ਵੀ ਰਾਮ ਰਹੀਮ ਨਾਲ ਮੁਲਾਕਾਤ ਕਰ ਚੁੱਕੀ ਹੈ। ਸੋਮਵਾਰ ਨੂੰ ਦੋ ਵਜਕੇ 54 ਮਿੰਟ ‘ਤੇ ਹਨੀਪ੍ਰੀਤ ਸੁਨਾਰੀਆ ਜੇਲ੍ਹ ਪਹੁੰਚੀ।

ਵੱਡੀ ਖ਼ਬਰ | ਖ਼ਬਰਾਂ ਦਾ ਸਿਰਾ

ਕਰੀਬ ਇੱਕ ਘੰਟੇ ਤੱਕ ਉਹ ਜੇਲ੍ਹ ਵਿੱਚ ਰਹੀ। ਇਸ ਦੌਰਾਨ ਹੋਰ ਕੈਦੀਆਂ ਦੀ ਮੁਲਾਕਾਤ ਬੰਦ ਰਹੀ। ਹਨੀਪ੍ਰੀਤ ਦੇ ਜੇਲ੍ਹ ਪਹੁੰਚਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਉਸਦੀ 20 ਮਿੰਟ ਰਾਮ ਰਹੀਮ ਨਾਲ ਮੁਲਾਕਾਤ ਕਰਵਾਈ ਗਈ। ਜੇਲ੍ਹ ‘ਚ ਹਨੀਪ੍ਰੀਤ ਦੇ ਨਾਲ ਰਾਮ ਰਹੀਮ ਦਾ ਚਚੇਰਾ ਭਰਾ ਚਰਣ ਸਿੰਘ ਸਿੱਧੂ, ਉਨ੍ਹਾਂ ਦੇ ਵਕੀਲ ਹਰੀਸ਼ ਛਾਬੜਾ ਅਤੇ ਰਾਜਿੰਦਰ ਸਿੰਘ ਸਾਰਾਂ ਵੀ ਆਏ ਹੋਏ ਸਨ।ਜ਼ਿਕਰਯੋਗ ਹੈ ਕਿ ਜੇਲ੍ਹ ਪ੍ਰਸ਼ਾਸਨ ਨੇ ਉਸਦਾ ਨਾਮ ਗੁਰਮੀਤ ਦੀ ਪਰਵਾਰਿਕ ਸੂਚੀ ‘ਚ ਸ਼ਾਮਿਲ ਕਰ ਲਿਆ ਹੈ।

Navjot Sidhu ਦਾ ਇਕ ਹੋਰ ਝਟਕਾ | Captain ਦੀ ਕਪਤਾਨੀ ਛੱਡੀ | ਹੁਣ ਕਰਨਗੇ ‘ਕਾਂਗਰਸ ਬਚਾਓ’ ਅੰਦੋਲਨ

ਕੈਦੀ ਨੂੰ ਮਿਲਣ ਲਈ ਹਫ਼ਤੇ ‘ਚ ਦੋ ਦਿਨ ਤੈਅ ਹੁੰਦੇ ਹਨ। ਉਨ੍ਹਾਂ ਨੂੰ ਮਿਲਣ ਵਾਲਿਆਂ ਦੇ ਦਸ ਲੋਕਾਂ ਦਾ ਨਾਮ ਜੇਲ੍ਹ ਪ੍ਰਸ਼ਾਸਨ ਦੇ ਕੋਲ ਹੁੰਦੇ ਹਨ। ਹਾਲਾਂਕਿ 9 ਦਸੰਬਰ ਨੂੰ ਉਹ ਪਰਿਵਾਰ ਵਾਲਿਆਂ ਦੇ ਨਾਲ ਰਾਮ ਰਹੀਮ ਨੂੰ ਮਿਲੀ ਸੀ। ਉਸਦੇ ਬਾਅਦ ਉਹ 23 ਦਸੰਬਰ ਨੂੰ ਪਹਿਲੀ ਵਾਰ ਜੇਲ੍ਹ ‘ਚ ਗੁਰਮੀਤ ਰਾਮ ਰਹੀਮ ਨਾਲ ਮੁਲਾਕਾਤ ਕਰਨ ਪਹੁੰਚੀ। ਹੁਣ 30 ਦਸੰਬਰ ਨੂੰ ਵਕੀਲਾਂ ਦੇ ਨਾਲ ਫਿਰ ਉਹ ਸੁਨਾਰੀਆ ਜੇਲ੍ਹ ਪਹੁੰਚੀ।

]]>
ਡੇਰਾ ਸਿਰਸਾ ਲਈ ਨਵੀਂ ਮਸੀਬਤ, ਕੇਂਦਰ 350 ਕਰੋੜ ਰੁਪਏ ਦੇ ਟੈਕਸ ਬਕਾਏ ਵਸੂਲੇਗਾ https://punjabi.newsd5.in/%e0%a8%a1%e0%a9%87%e0%a8%b0%e0%a8%be-%e0%a8%b8%e0%a8%bf%e0%a8%b0%e0%a8%b8%e0%a8%be-%e0%a8%b2%e0%a8%88-%e0%a8%a8%e0%a8%b5%e0%a9%80%e0%a8%82-%e0%a8%ae%e0%a8%b8%e0%a9%80%e0%a8%ac%e0%a8%a4-%e0%a8%95/ Sat, 14 Dec 2019 03:59:04 +0000 https://punjabi.newsd5.in/?p=57750 ਚੰਡੀਗੜ, 14 ਦਸੰਬਰ : ਲੰਬੇ ਸਮੇਂ ਤੋਂ ਵਿਵਾਦਾਂ ਤੇ ਮੁਸੀਬਤਾਂ ਵਿਚ ਘਿਰੇ ਡੇਰਾ ਸੱਚਾ ਸੌਦਾ ਸਿਰਸਾ ਲਈ ਨਵੀਂ  ਮੁਸੀਬਤ ਆਣ ਖੜੀ ਹੈ। ਕੇਂਦਰ ਸਰਕਾਰ ਦੇ ਆਮਦਨ ਕਰ ਵਿਭਾਗ ਨੇ ਇਸ ਵੱਲ 350 ਕਰੋੜ ਰੁਪਏ ਦੇ ਟੈਕਸ ਬਕਾਏ ਕੱਢ ਦਿੱਤੇ ਹਨ ਜਿਹਨਾਂ ਦੀ ਵਸੂਲੀ  ਕੀਤੀ ਜਾਵੇਗੀ।

ਇਹ ਵੀ ਵੇਖੋ : ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ! 600 ਡੈਲੀਗੇਟਸ ਦਾ ਇੱਕ ਮੱਤ
ਇਨਕਮ ਟੈਕਸ ਵਿਭਾਗ ਦਾ ਕਹਿਣਾ ਹੈ ਕਿ ਡੇਰਾ ਸਿਰਸਾ ਵੱਲੋਂ ਜੋ ਆਮਦਨ ਕਰ ਰਿਟਰਨਾਂ ਭਰੀਆਂ ਗਈਆਂ ਹਨ, ਉਹਨਾਂ ਦੀ ਪੜਤਾਲ ਦੌਰਾਨ ਹੀ ਇਹ 350 ਕਰੋੜ ਰੁਪਏ ਬਕਾਇਆ ਨਿਕਲਿਆ ਹੈ। ਇਸਦੀ ਵਸੂਲੀ ਲਈ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਆਗਿਆ ਮੰਗੀ ਹੈ ਕਿਉਂਕਿ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ।
ਇਸ ਮਾਮਲੇ ਵਿਚ  ਹਾਈ ਕੋਰਟ ਨੂੰ ਦੱਸਿਆ ਗਿਆ ਕਿ ਡੇਰੇ ਵੱਲੋਂ ਖਰੀਦੀ ਜ਼ਮੀਨ ਤੇ ਲਗਜ਼ਰੀ ਗੱਡੀਆਂ, ਬੈਂਕਾਂ ਵਿਚ ਜਮਾਂ ਕੈਸ਼ ਦੇ ਵੇਰਵੇ, ਨਗਦ ਜਮਾ  ਕੀਤੇ ਪੈਸੇ ਅਤੇ ਡੇਰੇ ਦੀਆਂ ਕਮਰਸ਼ੀਅਲ ਗਤੀਵਿਧੀਆਂ ਦੀ ਸਾਰੀ ਸਮੀਖਿਆ ਮਗਰੋਂ ਹੀ ਇਹ 350 ਕਰੋੜ ਰੁਪਏ ਦਾ ਬਕਾਇਆ ਸਾਹਮਣੇ ਆਇਆ ਹੈ। ਅਗਸਤ 2017 ਵਿਚ ਹਾਈ ਕੋਰਟ ਨੇ ਡੇਰੇ ਦੀ ਸਾਰੀ ਪ੍ਰਾਪਰਟੀ ਦੀ ਵਿਕਰੀ, ਤਬਾਦਲੇ ਤੇ ਕਿਸੇ ਵੀ ਤਰਾਂ ਦੇ ਲੈਣ ਦੇਣ ‘ਤੇ ਪਾਬੰਦੀ ਲਗਾ ਦਿੱਤੀ ਸੀ।

ਇਹ ਵੀ ਵੇਖੋ : ਸ਼੍ਰੋਮਣੀ ਅਕਾਲੀ ਦਲ ਦਾ ਟੁੱਟੇਗਾ ਕਬਜ਼ਾ ? ਸਮੂਹ ਜਥੇਬੰਦੀਆਂ ਮਨਾਉਣਗੀਆਂ ਸਥਾਪਨਾ ਦਿਵਸ !
ਇਥੇ ਹੀ ਬੱਸ ਨਹੀਂ ਸਗੋਂ ਡੇਰੇ ਤੋਂ ਵੀ ਹੋਰ ਵਸੂਲੀਆਂ ਕੀਤੇ ਜਾਣ ਬਾਰੇ  ਮਾਮਲਾ ਹਾਈ ਕੋਰਟ ਵਿਚ ਸੁਣਵਾਈ ਅਧੀਨ ਹੈ। ਹਰਿਆਣਾ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਜਦੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਕੈਦ ਦੀ ਸਜ਼ਾ ਸੁਣਾਈ ਗਈ ਸੀ ਤਾਂ ਉਸ ਵੇਲੇ ਹੋਈ ਸਾੜ ਫੂਕ ਲਈ ਲੋਕਾਂ ਨੇ 18 ਕਰੋੜ ਰੁਪਏ ਮੁਆਵਜ਼ਾ ਸਰਕਾਰ ਤੋਂ ਲਿਆ ਹੈ ਜਦਕਿ ਸਰਕਾਰ ਦੀ ਆਪਣੀ 100 ਕਰੋੜ ਦੀ ਜਾਇਦਾਦ ਦਾ ਨੁਕਸਾਨ ਹੋਇਆ ਹੈ ਜੋ ਸਾਰਾ ਡੇਰੇ ਤੋਂ ਵਸੂਲਿਆ ਜਾਣਾ ਚਾਹੀਦਾ ਹੈ।

Published by Gaganpreet

 

]]>
ਰਾਮ ਰਹੀਮ ਨੂੰ ਮਿਲਣ ਤੋਂ ਬਾਅਦ ਖੁਸ਼ ਦਿਖੀ ਹਨੀਪ੍ਰੀਤ, ਮੁਸਕਰਾਉਂਦੇ ਹੋਏ ਪਹੁੰਚੀ ਕੋਰਟ https://punjabi.newsd5.in/%e0%a8%b0%e0%a8%be%e0%a8%ae-%e0%a8%b0%e0%a8%b9%e0%a9%80%e0%a8%ae-%e0%a8%a8%e0%a9%82%e0%a9%b0-%e0%a8%ae%e0%a8%bf%e0%a8%b2%e0%a8%a3-%e0%a8%a4%e0%a9%8b%e0%a8%82-%e0%a8%ac%e0%a8%be%e0%a8%85%e0%a8%a6/ Fri, 13 Dec 2019 09:41:01 +0000 https://punjabi.newsd5.in/?p=57721 ਪੰਚਕੂਲਾ : ਪੰਚਕੂਲਾ ਹਿੰਸਾ ਮਾਮਲੇ ਦੀ ਅੱਜ ਸੀਬੀਆਈ ਕੋਰਟ ‘ਚ ਸੁਣਵਾਈ ਹੋਈ। ਸੁਣਵਾਈ ‘ਚ ਡੇਰਾ ਮੁਖੀ ਰਾਮ ਰਹੀਮ ਦੀ ਰਾਜਦਾਰ ਧੀ ਹਨੀਪ੍ਰੀਤ ਕੋਰਟ ‘ਚ ਪੇਸ਼ ਹੋਈ। ਇਸ ਦੌਰਾਨ ਉਹ ਪਹਿਲਾਂ ਤੋਂ ਖੁਸ਼ ਅਤੇ ‍ਆਤਮ-ਵਿਸ਼ਵਾਸ ਨਾਲ ਭਰੀ ਦਿਖਾਈ ਦਿੱਤੀ। ਦੱਸ ਦਈਏ ਕਿ ਹਾਲ ਹੀ ‘ਚ ਹਨੀਪ੍ਰੀਤ ਨੇ ਸੁਨਾਰੀਆ ਜੇਲ੍ਹ ‘ਚ ਬੰਦ ਰਾਮ ਰਹੀਮ ਨਾਲ ਮੁਲਾਕਾਤ ਕੀਤੀ ਹੈ।

ਪੰਜਾਬ ਤਬਾਹੀ ਦੇ ਕੰਢੇ, ਅੰਕੜਿਆਂ ਨੇ ਹਿਲਾਈਆਂ ਜੜ੍ਹਾਂ, ਹੁਣ ਕਿਹੜੇ ਮੂੰਹ ਨਾਲ ਕਹੋਗੇ `ਪੰਜਾਬ ਗੁਰੂਆਂ ਦੀ ਧਰਤੀ`

ਇਸ ਮਾਮਲੇ ‘ਚ ਅੱਜ ਕੋਈ ਖਾਸ ਕਾਰਵਾਈ ਨਹੀਂ ਹੋਈ। ਹਨੀਪ੍ਰੀਤ ਸਮੇਤ ਸਾਰੇ ਦੋਸ਼ੀ ਕੋਰਟ ਪਹੁੰਚੇ। ਹੁਣ ਮਾਮਲੇ ਦੀ ਅਗਲੀ ਸੁਣਵਾਈ 24 ਜਨਵਰੀ ਨੂੰ ਹੋਵੇਗੀ, ਜਿਸ ‘ਚ ਗਵਾਹੀਆਂ ਹੋਣਗੀਆਂ। ਦੱਸ ਦਈਏ ਕਿ ਪਿਛਲੀ ਸੁਣਵਾਈ ਦੇ ਦੌਰਾਨ ਸਾਰੇ ਦੋਸ਼ੀਆਂ ‘ਤੇ ਪੰਚਕੂਲਾ ਸੀਜੇਐਮ ਰੋਹਿਤ ਦੀ ਕੋਰਟ ਦੁਆਰਾ ਇਲਜ਼ਾਮ ਤੈਅ ਕੀਤੇ ਗਏ ਸਨ।

ਇਸ ਵਿੱਚ ਸਾਰੇ ਦੋਸ਼ੀਆਂ ‘ਤੇ ਆਈਪੀਐਸ ਦੀ ਧਾਰਾ 145,146,150,151,152,153 ਅਤੇ 120ਬੀ ਅਤੇ ਇਹਨਾਂ ਵਿਚੋਂ 4 ਦੋਸ਼ੀਆਂ ‘ਤੇ ਇਨ੍ਹਾਂ ਧਾਰਾਵਾਂ ਦੇ ਨਾਲ ਨਾਲ ਆਈਪੀਐਸ ਦੀ ਧਾਰਾ 216 ਦੇ ਤਹਿਤ ਇਲਜ਼ਾਮ ਤੈਅ ਹਨ। ਹਨੀਪ੍ਰੀਤ ਸਾਧਵੀ ਯੋਨ ਸ਼ੋਸ਼ਣ ਮਾਮਲੇ ‘ਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੰਚਕੂਲਾ ਵਿੱਚ ਹਿੰਸਾ ਭੜਕਾਉਣ ਦੀ ਦੋਸ਼ੀ ਹੈ। ਹਾਲਾਂਕਿ ਉਹ ਅਜੇ ਜ਼ਮਾਨਤ ਤੇ ਹੈ।

ਦੇਖੋ ਜੇਲ੍ਹ ਤੋਂ ਬਾਹਰ ਆਇਆ GANGSTER ਕਿਹੜੇ ਹਾਲਾਤਾਂ ‘ਚ ਮਿਲਿਆ

ਬਚਾਅ ਪੱਖ ਦੇ ਵਕੀਲ ਸੁਰੇਸ਼ ਸੋਹੇਲਾ ਨੇ ਦੱਸਿਆ ਕਿ ਅੱਜ ਹਨੀਪ੍ਰੀਤ ਸਮੇਤ ਹੋਰ ਦੋਸ਼ੀ ਕੋਰਟ ‘ਚ ਪੇਸ਼ ਹੋਏ। ਉਨ੍ਹਾਂ ਨੇ ਕਿਹਾ ਕਿ ਅੱਜ ਬਾਕੀ ਬਚੇ ਚਾਰ ਦੋਸ਼ੀਆਂ ‘ਤੇ ਚਾਰਜ ਫਰੇਮ ਕੀਤੇ ਗਏ ਹਨ। ਸੋਹੇਲਾ ਨੇ ਕਿਹਾ ਕਿ ਮਾਮਲੇ ਦੀ ਅਗਲੀ ਸੁਣਵਾਈ ‘ਚ ਗਵਾਹੀ ਕਰਵਾਈ ਜਾਵੇਗੀ।

]]>
ਜੇਲ੍ਹ ‘ਚ ਬੈਠੇ ਰਾਮ ਰਹੀਮ ਨੇ ਖੇਡਿਆ ਨਵਾਂ ਪੈਤੜਾ, ਕਹਿੰਦਾ ਮੈਂ ਨਹੀਂ ਆਉਂਣਾ ਜੇਲ੍ਹੋਂ ਬਾਹਰ (ਵੀਡੀਓ) https://punjabi.newsd5.in/%e0%a8%9c%e0%a9%87%e0%a8%b2%e0%a9%8d%e0%a8%b9-%e0%a8%9a-%e0%a8%ac%e0%a9%88%e0%a8%a0%e0%a9%87-%e0%a8%b0%e0%a8%be%e0%a8%ae-%e0%a8%b0%e0%a8%b9%e0%a9%80%e0%a8%ae-%e0%a8%a8%e0%a9%87-%e0%a8%96%e0%a9%87/ Thu, 02 May 2019 05:12:08 +0000 https://punjabi.newsd5.in/?p=48213 ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਹਾਈ ਕੋਰਟ ਵਿੱਚ ਦਾਖ਼ਲ ਕੀਤੀ ਆਪਣੀ ਜ਼ਮਾਨਤ–ਅਰਜ਼ੀ ਵਾਪਸ ਲੈ ਲਈ ਹੈ। ਤੁਹਾਨੂੰ ਦੱਸ ਦੇਈਏ ਕਿ ਸੀਬੀਆਈ ਨੇ ਵੀ ਡੇਰਾ ਮੁਖੀ ਦੀ ਜ਼ਮਾਨਤ ਅਰਜ਼ੀ ਦਾ ਇਸ ਦਲੀਲ ਨਾਲ ਵਿਰੋਧ ਕੀਤਾ ਸੀ ਕਿ ਉਸ ਨੂੰ ਦੋ ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ ਤੇ ਉਸ ਵਿਰੁੱਧ ਹੋਰ ਬਹੁਤ ਸਾਰੇ ਅਪਰਾਧਕ ਮਾਮਲੇ ਮੁਲਤਵੀ ਪਏ ਹਨ ਤੇ ਜਿਨ੍ਹਾਂ ਦੀ ਸੁਣਵਾਈ ਚੱਲ ਰਹੀ ਹੈ।

Read Also ਬਲਾਤਕਾਰੀ ਰਾਮ ਰਹੀਮ ਨੂੰ ਝਟਕਾ, ਹਾਈਕੋਰਟ ਨੇ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ

ਜ਼ਿਕਰਯੋਗ ਹੈ ਕਿ 25 ਅਗਸਤ, 2017 ਨੂੰ ਪੰਚਕੂਲਾ ਦੀ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਠਹਿਰਾਇਆ ਸੀ। ਇਸ ਮਗਰੋਂ ਪੰਚਕੂਲਾ ਵਿੱਚ ਵੱਡੇ ਪੱਧਰ ‘ਤੇ ਹਿੰਸਾ ਹੋਈ ਤੇ ਸੁਰੱਖਿਆ ਬਲਾਂ ਨੂੰ ਹਾਲਾਤ ਕਾਬੂ ਕਰਨ ਲਈ ਗੋਲ਼ੀ ਵੀ ਚਲਾਉਣੀ ਪਈ ਸੀ। ਹਨੀਪ੍ਰੀਤ ‘ਤੇ ਇਸੇ ਹਿੰਸਾ ਤੇ ਰਾਮ ਰਹੀਮ ਨੂੰ ਦੋਸ਼ੀ ਐਲਾਨੇ ਜਾਣ ਮਗਰੋਂ ਪੁਲਿਸ ਹਿਰਾਸਤ ‘ਚੋਂ ਭਜਾਉਣ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ ਲੱਗੇ ਹਨ।

]]>
ਬਲਾਤਕਾਰੀ ਬਾਬੇ ਦੀ ਮੂੰਹਬੋਲੀ ਧੀ ਨੇ ਜ਼ਮਾਨਤ ਲਈ ਖੜਕਾਇਆ ਹਾਈਕੋਰਟ ਦਾ ਦਰਵਾਜ਼ਾ https://punjabi.newsd5.in/%e0%a8%ac%e0%a8%b2%e0%a8%be%e0%a8%a4%e0%a8%95%e0%a8%be%e0%a8%b0%e0%a9%80-%e0%a8%ac%e0%a8%be%e0%a8%ac%e0%a9%87-%e0%a8%a6%e0%a9%80-%e0%a8%ae%e0%a9%82%e0%a9%b0%e0%a8%b9%e0%a8%ac%e0%a9%8b%e0%a8%b2/ Mon, 29 Apr 2019 12:10:44 +0000 https://punjabi.newsd5.in/?p=47925 ਨਵੀਂ ਦਿੱਲੀ : ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਸਭ ਤੋਂ ਵੱਡੀ ਰਾਜਦਾਰ ਹਨੀਪ੍ਰੀਤ ਉਰਫ ਪ੍ਰਿਅੰਕਾ ਤਨੇਜਾ ਨੇ ਜ਼ਮਾਨਤ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਅਰਜ਼ੀ ਲਾ ਕੇ ਪੰਚਕੂਲਾ ਹਿੰਸਾ ਕੇਸ ‘ਚ ਜ਼ਮਾਨਤ ਦੀ ਮੰਗ ਕੀਤੀ ਹੈ।

ਹਨੀਪ੍ਰੀਤ ਨੇ ਆਪਣੀ ਅਰਜ਼ੀ ਵਿੱਚ ਕਿਹਾ ਹੈ ਕਿ ਉਸ ਨੇ ਅਕਤੂਬਰ 2017 ਵਿੱਚ ਆਤਮ ਸਮਰਪਣ ਕਰ ਦਿੱਤਾ ਸੀ ਤੇ ਉਦੋਂ ਤੋਂ ਉਹ ਜੇਲ੍ਹ ਵਿੱਚ ਬੰਦ ਹੈ। ਪੰਚਕੂਲਾ ਹਿੰਸਾ ਮਾਮਲੇ ਵਿੱਚ ਕਈ ਮੁਲਜ਼ਮਾਂ ਦੀਆਂ ਜ਼ਮਾਨਤਾਂ ਹੋ ਗਈਆਂ ਹਨ। ਹੁਣ ਹਨੀਪ੍ਰੀਤ ਵੀ ਅੰਬਾਲਾ ਜੇਲ੍ਹ ‘ਚੋਂ ਬਾਹਰ ਆਉਣਾ ਚਾਹੁੰਦੀ ਹੈ।

Read Also ਬਲਾਤਕਾਰੀ ਰਾਮ ਰਹੀਮ ਦੀ ਮੂੰਹਬੋਲੀ ਧੀ ਹਨੀਪ੍ਰੀਤ ਨੂੰ ਅਦਾਲਤ ਦਾ ਝਟਕਾ

ਜ਼ਿਕਰਯੋਗ ਹੈ ਕਿ 25 ਅਗਸਤ, 2017 ਨੂੰ ਪੰਚਕੂਲਾ ਦੀ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਠਹਿਰਾਇਆ ਸੀ। ਇਸ ਮਗਰੋਂ ਪੰਚਕੂਲਾ ਵਿੱਚ ਵੱਡੇ ਪੱਧਰ ‘ਤੇ ਹਿੰਸਾ ਹੋਈ ਤੇ ਸੁਰੱਖਿਆ ਬਲਾਂ ਨੂੰ ਹਾਲਾਤ ਕਾਬੂ ਕਰਨ ਲਈ ਗੋਲ਼ੀ ਵੀ ਚਲਾਉਣੀ ਪਈ ਸੀ।

ਹਨੀਪ੍ਰੀਤ ‘ਤੇ ਇਸੇ ਹਿੰਸਾ ਤੇ ਰਾਮ ਰਹੀਮ ਨੂੰ ਦੋਸ਼ੀ ਐਲਾਨੇ ਜਾਣ ਮਗਰੋਂ ਪੁਲਿਸ ਹਿਰਾਸਤ ‘ਚੋਂ ਭਜਾਉਣ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ ਲੱਗੇ ਹਨ।

]]>