harsimrat badal new controversy – D5 News https://punjabi.newsd5.in Truth Seeking News Network. Tue, 27 Nov 2018 08:19:31 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png harsimrat badal new controversy – D5 News https://punjabi.newsd5.in 32 32 ਗੁਰਬਾਣੀ ਦੀ ਤੁਕ ਗਲਤ ਪੜ੍ਹ ਵਿਵਾਦਾਂ ‘ਚ ਘਿਰੀ ਬੀਬੀ ਬਾਦਲ https://punjabi.newsd5.in/harsimrat-badal-new-controversy/ Tue, 27 Nov 2018 08:19:31 +0000 https://punjabi.newsd5.in/?p=36267 ਚੰਡੀਗੜ੍ਹ : ਡੇਰਾ ਬਾਬਾ ਨਾਨਕ ‘ਚ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਿਵਾਦਾਂ ਵਿੱਚ ਘਿਰ ਗਏ ਹਨ। ਸਮਾਰੋਹ ਦੀ ਸ਼ੁਰੂਆਤ ਮੌਕੇ ਉਨ੍ਹਾਂ ਗੁਰਬਾਣੀ ਦੀ ਪੰਕਤੀ ਦਾ ਗਲਤ ਉਚਾਰਨ ਕਰ ਦਿੱਤਾ ਸੀ। ਆਪਣੇ ਭਾਸ਼ਣ ਦੌਰਾਨ ਉਨ੍ਹਾਂ ਨੇ ਗੁਰਬਾਣੀ ਦੀ ਪੰਕਤੀ “ਸੁਣੀ ਅਰਦਾਸਿ ਸੁਆਮੀ ਮੇਰੈ ਸਰਬ ਕਲਾ ਬਣਿ ਆਈ” ਦੀ ਥਾਂ ‘ਸਗਲ ਘਟਾ ਬਣ ਆਈ’ ਉਚਾਰਨ ਕਰ ਦਿੱਤਾ ਸੀ।

Read Also Pakistan ਤੋਂ ਪਹਿਲੀ ਵਾਰ ਬਾਦਲਾਂ ਦੀ ਵੀਡੀਓ ਆਈ

ਆਮ ਆਦਮੀ ਪਾਰਟੀ ਦੇ ਮੁਅੱਤਲ ਵਿਧਾਇਕ ਸੁਖਪਾਲ ਖਹਿਰਾ ਨੇ ਬੀਬੀ ਬਾਦਲ ਦੀ ਇਸ ਗਲਤੀ ‘ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਤੋਂ ਉਨ੍ਹਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਸਿੱਖ ਜੱਥੇਬੰਦੀਆਂ ਨੇ ਵੀ ਇਸ ਨੂੰ ਬੱਜਰ ਗਲਤੀ ਕਰਾਰ ਦਿੱਤਾ ਹੈ ਅਤੇ ਉਨ੍ਹਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਮੌਕੇ ਹਰਸਿਮਰਤ ਬਾਦਲ ਦੁਆਰਾ ਸਿਆਸੀ ਬਿਆਨਬਾਜ਼ੀ ਕਰਨ ਕਰਕੇ ਵੀ ਉਨ੍ਹਾਂ ਦੀ ਆਲੋਚਨਾ ਹੋਈ ਸੀ।

]]>