hansraj hans – D5 News https://punjabi.newsd5.in Truth Seeking News Network. Fri, 30 Oct 2020 11:00:44 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png hansraj hans – D5 News https://punjabi.newsd5.in 32 32 ਮਾਣਹਾਨੀ ਮਾਮਲੇ ‘ਚ ਹੰਸ ਰਾਜ ਹੰਸ ਨੂੰ ਮਿਲੀ ਜ਼ਮਾਨਤ https://punjabi.newsd5.in/%e0%a8%ae%e0%a8%be%e0%a8%a3%e0%a8%b9%e0%a8%be%e0%a8%a8%e0%a9%80-%e0%a8%ae%e0%a8%be%e0%a8%ae%e0%a8%b2%e0%a9%87-%e0%a8%9a-%e0%a8%b9%e0%a9%b0%e0%a8%b8-%e0%a8%b0%e0%a8%be%e0%a8%9c-%e0%a8%b9%e0%a9%b0/ Fri, 30 Oct 2020 11:00:44 +0000 https://punjabi.newsd5.in/?p=79222 ਨਵੀਂ ਦਿੱਲੀ : ਮਾਣਹਾਨੀ ਮਾਮਲੇ ‘ਚ ਭਾਜਪਾ ਸੰਸਦ ਮੈਂਬਰ ਹੰਸ ਰਾਜ ਹੰਸ ਨੂੰ ਵੱਡੀ ਰਾਹਤ ਮਿਲੀ ਹੈ। ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਵੱਲੋਂ ਦਰਜ਼ ਮਾਣਹਾਨੀ ਮੁਕੱਦਮੇ ‘ਚ ਦਿੱਲੀ ਦੀ ਰਾਉਜ਼ ਐਵੇਨਿਊ ਕੋਰਟ ਨੇ ਹੰਸਰਾਜ ਹੰਸ ਨੂੰ 20 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ ‘ਤੇ ਜ਼ਮਾਨਤ ਦੇ ਦਿੱਤੀ ਹੈ। ਇਹ ਕੇਸ 20 ਜੁਲਾਈ, 2019 ਨੂੰ ਦਰਜ ਕੀਤਾ ਗਿਆ ਸੀ।

🔴LIVE🔴ਕੈਪਟਨ ਦਾ ਕਿਸਾਨਾਂ ਲਈ ਵੱਡਾ ਬਿਆਨ!ਕੇਂਦਰ ਨੇ ਕਿਸਾਨਾਂ ਲਈ ਜਾਰੀ ਕੀਤਾ ਨਵਾਂ ਫਰਮਾਨ!

ਪਹਿਲੀ ਵਾਰ ਕੋਰਟ ‘ਚ ਪੇਸ਼ ਹੋਏ ਹੰਸਰਾਜ ਹੰਸ
ਦੱਸ ਦਈਏ ਕਿ ਮਨੀਸ਼ ਸਿਸੋਦੀਆ ਨੇ ਦਿੱਲੀ ਦੇ ਸਕੂਲਾਂ ‘ਚ ਕਲਾਸਰੂਮ ਬਣਾਉਣ ‘ਚ ਕਥਿਤ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਉਣ ਦੇ ਖਿਲਾਫ ਬੀਜੇਪੀ ਸੰਸਦ ਹੰਸਰਾਜ ਹੰਸ, ਮਨੋਜ ਤਿਵਾਰੀ, ਪ੍ਰਵੇਸ਼ ਵਰਮਾ, ਵਿਧਾਇਕ ਮਨਜਿੰਦਰ ਸਿੰਘ ਸਿਰਸਾ, ਵਿਜੇਂਦਰ ਗੁਪਤਾ ਅਤੇ ਬੀਜੇਪੀ ਬੁਲਾਰੇ ਹਰੀਸ਼ ਖੁਰਾਨਾ ਦੇ ਖਿਲਾਫ ਆਪਰਾਧਿਕ ਮਾਣਹਾਨੀ ਦਾ ਮੁਕੱਦਮਾ ਦਰਜ ਕੀਤਾ ਸੀ। ਬਾਕੀ ਨੂੰ ਕੋਰਟ ਤੋਂ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਸੀ ਪਰ ਹੰਸਰਾਜ ਹੰਸ ਕੋਰਟ ‘ਚ ਪੇਸ਼ ਨਹੀਂ ਹੋਏ ਸਨ। ਪਹਿਲੀ ਵਾਰ ਪੇਸ਼ ਹੋਣ ‘ਤੇ ਹੰਸਰਾਜ ਹੰਸ ਨੇ ਜ਼ਮਾਨਤ ਮੰਗ ਦਾਖਲ ਕੀਤੀ ਅਤੇ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ।

ਲਓ ਜੀ! ਹੁਣ ਨਹੀਂ ਹੋ ਸਕਦੀ ਬੇਅਦਬੀ! ਤਰੁੰਤ ਫੜਿਆ ਜਾਵੇਗਾ ਦੋਸ਼ੀ, ਲੱਭ ਲਿਆ ਪੱਕਾ ਹੱਲ !

ਸਿਸੋਦੀਆ ਦਾ ਇਲਜ਼ਾਮ ਸੀ ਕਿ ਇਨ੍ਹਾਂ ਨੇਤਾਵਾਂ ਨੇ ਉਨ੍ਹਾਂ ‘ਤੇ ਸਕੂਲਾਂ ਦੀ ਉਸਾਰੀ ‘ਚ 2000 ਕਰੋੜ ਦਾ ਘਪਲਾ ਕਰਨ ਦਾ ਝੂਠਾ ਇਲਜ਼ਾਮ ਲਗਾਇਆ। ਇਸ ਨਾਲ ਜਨਤਾ ਦੇ ਵਿੱਚ ਉਨ੍ਹਾਂ ਦੀ ਛਵੀ ਨੂੰ ਨੁਕਸਾਨ ਪਹੁੰਚਿਆ । ਦਰਅਸਲ ਇੱਕ ਪ੍ਰੈਸ ਕਾਨਫਰੰਸ ‘ਚ ਆਮ ਆਦਮੀ ਪਾਰਟੀ ਸਰਕਾਰ ‘ਤੇ ਇਲਜ਼ਾਮ ਲਗਾਉਂਦੇ ਹੋਏ ਮਨੋਜ ਤਿਵਾਰੀ ਨੇ ਕਿਹਾ ਸੀ ਕਿ ਅਸੀ ਇੱਕ ਅਜਿਹੇ ਸਕੈਮ ਦਾ ਖੁਲਾਸਾ ਕਰਨ ਜਾ ਰਹੇ ਹਨ, ਜਿਸ ਵਿੱਚ ਦਿੱਲੀ ਦੇ ਸੀਐਮ ਅਤੇ ਡਿਪਟੀ ਸੀਐਮ ਸ਼ਾਮਿਲ ਹਨ।

]]>
ਮੁਸ਼ਕਿਲਾਂ ‘ਚ Hans Raj Hans, ਅਦਾਲਤ ਨੇ ਕੱਢੇ ਵਾਰੰਟ, ਹੋਵੇਗੀ ਵੱਡੀ ਕਾਰਵਾਈ ? https://punjabi.newsd5.in/%e0%a8%ae%e0%a9%81%e0%a8%b8%e0%a8%bc%e0%a8%95%e0%a8%bf%e0%a8%b2%e0%a8%be%e0%a8%82-%e0%a8%9a-hans-raj-hans-%e0%a8%85%e0%a8%a6%e0%a8%be%e0%a8%b2%e0%a8%a4-%e0%a8%a8%e0%a9%87-%e0%a8%95%e0%a9%b1/ Wed, 18 Dec 2019 09:06:44 +0000 https://punjabi.newsd5.in/?p=57992 ਨਵੀਂ ਦਿੱਲੀ : ਮਾਣਹਾਨੀ ਦੇ ਇੱਕ ਮਾਮਲੇ ‘ਚ ਦਿੱਲੀ ਦੇ ਰਾਉਜ ਐਵੇਨਿਊ ਕੋਰਟ ਨੇ ਬੀਜੇਪੀ ਸਾਂਸਦ ਹੰਸ ਰਾਜ ਹੰਸ, ਪਰਵੇਸ਼ ਵਰਮਾ ਅਤੇ ਮਨਜਿੰਦਰ ਸਿਰਸਾ ਦੇ ਖਿਲਾਫ ਜਮਾਨਤੀ ਵਾਰੰਟ ਜਾਰੀ ਕੀਤਾ ਹੈ। ਕੋਰਟ ਵਿੱਚ ਹਾਜਰ ਨਾ ਹੋਣ ਦੀ ਵਜ੍ਹਾ ਨਾਲ ਆਰੋਪੀਆਂ ਦੇ ਖਿਲਾਫ ਵਾਰੰਟ ਜਾਰੀ ਕੀਤਾ ਗਿਆ ਹੈ। ਦੱਸ ਦਈਏ ਕਿ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਤਿੰਨਾਂ ਦੇ ਖਿਲਾਫ ਮਾਣਹਾਨੀ ਦਾ ਕੇਸ਼ ਦਰਜ ਕੀਤਾ ਸੀ।

Breaking || ਮੁਸ਼ਕਿਲਾਂ ‘ਚ Hans Raj Hans, ਅਦਾਲਤ ਨੇ ਕੱਢੇ ਵਾਰੰਟ, ਹੋਵੇਗੀ ਵੱਡੀ ਕਾਰਵਾਈ ?

ਜਿਸਦੀ ਸੁਣਵਾਈ ਲਈ ਅੱਜ ਸਾਰੇ ਆਰੋਪੀਆਂ ਨੇ ਕੋਰਟ ‘ਚ ਪੇਸ਼ ਹੋਣਾ ਸੀ ਪਰ ਕੋਰਟ ਦੇ ਸੰਮਨ ਦੇ ਬਾਵਜੂਦ ਤਿੰਨੇ ਪੇਸ਼ ਨਹੀਂ ਹੋਏ।ਪਿਛਲੀ 28 ਨਵੰਬਰ ਨੂੰ ਕੋਰਟ ਨੇ ਇਸ ਮਾਮਲੇ ਵਿੱਚ ਦਿੱਲੀ ਬੀਜੇਪੀ ਪ੍ਰਧਾਨ ਮਨੋਜ ਤੀਵਾਰੀ ਸਮੇਤ ਛੇ ਨੇਤਾਵਾਂ ਦੇ ਖਿਲਾਫ਼ ਸੰਮਨ ਜਾਰੀ ਕੀਤਾ ਸੀ। ਇਹਨਾਂ ਵਿੱਚ ਦਿੱਲੀ ਤੋਂ ਬੀਜੇਪੀ ਸਾਂਸਦ ਹੰਸਰਾਜ ਹੰਸ, ਪ੍ਰਵੇਸ਼ ਵਰਮਾ, ਹਰੀਸ਼ ਖੁਰਾਨਾ, ਵਿਧਾਇਕ ਵਿਜੇਂਦਰ ਗੁਪਤਾ ਅਤੇ ਮਨਜਿੰਦਰ ਸਿੰਘ ਸਿਰਸਾ ਨੂੰ 18 ਦਸੰਬਰ ਨੂੰ ਕੋਰਟ ‘ਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਸਨ।

]]>
ਹੰਸ ਰਾਜ ਹੰਸ ਨੂੰ ਆਇਆ ਕੇਜਰੀਵਾਲ ਤੇ ਗੁੱਸਾ, ਕਹਿੰਦਾ ਆਪ ਸੁਪਰੀਮੋ ਨੂੰ ਅਦਾਲਤ ‘ਚ ਖਿੱਚਾਂਗਾ https://punjabi.newsd5.in/%e0%a8%b9%e0%a9%b0%e0%a8%b8-%e0%a8%b0%e0%a8%be%e0%a8%9c-%e0%a8%b9%e0%a9%b0%e0%a8%b8-%e0%a8%a8%e0%a9%82%e0%a9%b0-%e0%a8%86%e0%a8%87%e0%a8%86-%e0%a8%95%e0%a9%87%e0%a8%9c%e0%a8%b0%e0%a9%80%e0%a8%b5/ Sat, 04 May 2019 06:11:20 +0000 https://punjabi.newsd5.in/?p=48460 ਨਵੀਂ ਦਿੱਲੀ : ਪ੍ਰਸਿੱਧ ਪੰਜਾਬੀ ਗਾਇਕ ਤੇ ਭਾਰਤੀ ਜਨਤਾ ਪਾਰਟੀ ਦੇ ਦਿੱਲੀ ਉੱਤਰ ਪੱਛਮੀ ਤੋਂ ਲੋਕ ਸਭਾ ਉਮੀਦਵਾਰ ਹੰਸ ਰਾਜ ਹੰਸ ਨੇ ਕਿਹਾ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਮਾਣਹਾਨੀ ਦਾ ਮੁਕੱਦਮਾ ਕਰਨ ਜਾ ਰਹੇ ਹਨ। ਹੰਸ ਰਾਜ ਹੰਸ ਕੇਜਰੀਵਾਲ ਵੱਲੋਂ ਉਨ੍ਹਾਂ ‘ਤੇ ਸਾਲ 2014 ਵਿੱਚ ਇਸਲਾਮ ਕਬੂਲ ਕਰਨ ਦੇ ਲਾਏ ਗਏ ਦੋਸ਼ਾਂ ਤੋਂ ਬੇਹੱਦ ਖ਼ਫ਼ਾ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਵੱਲੋਂ ਲਾਏ ਗਏ ਇਹ ਦੋਸ਼ ਬਿਲਕੁਲ ਝੂਠੇ ਹਨ ਜਿਨ੍ਹਾਂ ਦਾ ਖਮਿਆਜ਼ਾ ‘ਆਪ’ ਸੁਪਰੀਮੋਂ ਨੂੰ ਅਦਾਲਤ ਵਿੱਚ ਭੁਗਤਨਾ ਪਵੇਗਾ।

ਹੰਸ ਰਾਜ ਹੰਸ ਦੇ ਇਸ ਬਿਆਨ ਤੋਂ ਬਾਅਦ ਉਹ ਲੋਕ ਇੱਕ ਵਾਰ ਫਿਰ ਸਰਗਰਮ ਹੋ ਗਏ ਹਨ ਜਿਹੜੇ ‘ਆਪ’ ਸੁਪਰੀਮੋਂ ਅਰਵਿੰਦ ਕੇਜਰੀਵਾਲ ਵੱਲੋਂ ਆਪਣੇ ਵਿਰੋਧੀਆਂ ਵਿਰੁੱਧ ਦਿੱਤੇ ਗਏ ਬਿਆਨ ਅਤੇ ਉਨ੍ਹਾਂ (ਕੇਜਰੀਵਾਲ) ‘ਤੇ ਉਸ ਤੋਂ ਬਾਅਦ ਦਰਜ ਹੋਣ ਵਾਲੇ ਕੇਸਾਂ ਦਾ ਲੇਖਾ ਜੋਖਾ ਰੱਖ ਰਹੇ ਹਨ। ਇਹ ਲੋਕ ਪਿਛਲਾ ਰਿਕਾਰਡ ਫਰੋਲ ਕੇ ਸਵਾਲ ਕਰਦੇ ਹਨ ਕਿ, ਕੀ ਅਰਵਿੰਦ ਕੇਜਰੀਵਾਲ ਭਵਿੱਖ ਵਿੱਚ ਹੰਸ ਰਾਜ ਹੰਸ ਤੋਂ ਵੀ ਮਾਫੀ ਮੰਗਣਗੇ?

ਦੱਸ ਦਈਏ ਕਿ ਬੀਤੇ ਦਿਨੀਂ ‘ਆਪ’ ਸੁਪਰੀਮੋਂ ਅਰਵਿੰਦ ਕੇਜਰੀਵਾਲ ਨੇ ਇੱਕ ਟਵੀਟ ਕਰਕੇ ਚੋਣ ਕਮਿਸ਼ਨ ਤੋਂ ਹੰਸ ਰਾਜ ਹੰਸ ਦੇ ਚੋਣ ਲੜਨ ‘ਤੇ ਰੋਕ ਲਾਉਣ ਦੀ ਮੰਗ ਕਰਦਿਆ ਕਿਹਾ ਸੀ, ਕਿ ਹੰਸ ਨੇ ਸਾਲ 2014 ਦੌਰਾਨ ਇਸਲਾਮ ਕਬੂਲ ਕਰ ਲਿਆ ਸੀ। ਲਿਹਾਜਾ ਉਹ ਦਿੱਲੀ ਉਤਰ ਪੱਛਮੀ ਦੀ ਐਸ ਸੀ ਸ਼੍ਰੇਣੀ ਲਈ ਰਾਖਵੀਂ ਸੀਟ ‘ਤੇ ਚੋਣ ਨਹੀਂ ਲੜ ਸਕਦੇ। ਕੇਜਰੀਵਾਲ ਅਨੁਸਾਰ ਉੱਤਰ ਪੱਛਮੀ ਦਿੱਲੀ ਦੇ ਵੋਟਰ ਹੰਸ ਰਾਜ ਹੰਸ ‘ਤੇ ਵੋਟਾਂ ਜਾਇਆ ਨਾ ਕਰਨ। ਜਿਸ ਦੇ ਜਵਾਬ ਵਿੱਚ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੇ ਕੇਜਰੀਵਾਲ ‘ਤੇ ਪਲਟਵਾਰ ਕਰਦਿਆਂ ਕਿਹਾ ਹੈ ਕਿ, “ਮੈਂ ਉਰਦੂ ਬੋਲਦਾ ਹਾਂ ਜਿਸ ਤੋਂ ਇਹ ਮਤਲਬ ਨਹੀਂ ਕੱਢਣਾ ਚਾਹੀਦਾ ਕਿ ਮੈਂ ਮੁਸਲਮਾਨ ਹਾਂ।” ਉਨ੍ਹਾਂ ਸਵਾਲ ਕੀਤਾ ਕਿ, ” ਮੈਨੂੰ ਇਹ ਦੱਸਿਆ ਜਾਵੇ ਕਿ, ਕੀ ਕੋਈ ਹਿੰਦੀ ਬੋਲਣ ਵਾਲਾ ਮੁਸਲਮਾਨ ਹਿੰਦੂ ਬਣ ਜਾਂਦਾ ਹੈ?”

Read Also ਪੂਰੀ ਹੋਈ ਕੇਜਰੀਵਾਲ ਦੀ ਮਨਸ਼ਾ, ਦਿੱਲੀ ‘ਚ ‘ਆਪ’ ਤੇ ਕਾਂਗਰਸ ਦਾ ਹੋਇਆ ਗੱਠਜੋੜ

ਕੁੱਲ ਮਿਲਾ ਕੇ ਇਹ ਮੰਨਿਆ ਜਾ ਰਿਹਾ ਹੈ ਕਿ ਜੇ ਹੰਸ ਰਾਜ ਹੰਸ ਨੇ ਕੇਜਰੀਵਾਲ ਵਿਰੁੱਧ ਗੁੱਸੇ ‘ਚ ਬਿਆਨ ਦਿੱਤਾ ਹੈ, ਤਾਂ ਉਹ ਮਾਣਹਾਨੀ ਦਾ ਮੁਕੱਦਮਾ ਵੀ ਜਰੂਰ ਕਰਨਗੇ, ਤੇ ਜੇਕਰ ਹੰਸ ਨੇ ਕੇਜਰੀਵਾਲ ‘ਤੇ ਮੁਕੱਦਮਾਂ ਕਰ ਦਿੱਤਾ ਤਾਂ ਇਹ ਕੇਸ ਅਰਵਿੰਦ ਕੇਜਰੀਵਾਲ ਲਈ ਅਦਾਲਤੀ ਚੱਕਰ ਕੱਟਣ ਦੀ ਇੱਕ ਹੋਰ ਮੁਸੀਬਤ ਹੋਵੇਗੀ। ਉਹੋ ਜਿਹੀ ਮੁਸੀਬਤ, ਜਿਸ ਤੋਂ ਨਿਯਾਤ ਪਾਉਣ ਲਈ ਕੇਜਰੀਵਾਲ ਪਹਿਲਾਂ ਬਿਕਰਮ ਸਿੰਘ ਮਜੀਠੀਆ, ਅਰੁਣ ਜੇਤਲੀ ਆਦਿ ਆਗੂਆਂ ਤੋਂ ਜਨਤਕ ਤੌਰ ‘ਤੇ ਮਾਫੀ ਮੰਗ ਚੁੱਕੇ ਹਨ।

ਮਾਹਰ ਲੋਕ ਇਸ ਮਾਮਲੇ ਨੂੰ ਲੈ ਕੇ ਵੀ ਜੋੜ-ਤੋੜ ਕਰਨ ਲੱਗੇ ਹੋਏ ਹਨ ਤੇ ਜਦੋਂ ਕੁਝ ਸਮਝ ਨਹੀਂ ਆਉਂਦਾ ਤਾਂ ਉਹ ਸਵਾਲ ਕਰਦੇ ਹਨ ਕਿ, ਕੀ ਅਰਵਿੰਦ ਕੇਜਰੀਵਾਲ ਆਪਣੀ ਕਹੀ ਗੱਲ ਸਾਬਤ ਨਾ ਕਰਨ ਦੀ ਸੂਰਤ ਵਿੱਚ ਜਾਂ ਕੋਰਟ ਕੇਸ ਤੋਂ ਨਿਯਾਤ ਪਾਉਣ ਲਈ ਹੁਣ ਹੰਸ ਰਾਜ ਹੰਸ ਤੋਂ ਵੀ ਮਾਫੀ ਮੰਗਣਗੇ? ਦੂਜੇ ਪਾਸੇ ਇੱਕ ਚਰਚਾ ਇਹ ਵੀ ਹੈ ਕਿ ਜੇਕਰ ਹੰਸ ਰਾਜ ਹੰਸ ਦੇ ਖਿਲਾਫ ਲਾਏ ਗਏ ਦੋਸ਼ ਅਰਵਿੰਦ ਕੇਜਰੀਵਾਲ ਨੇ ਸਾਬਤ ਕਰ ਦਿੱਤੇ ਤਾਂ ਹੰਸ ਨੂੰ ਨਾ ਸਿਰਫ ਆਪਣੀ ਉਮੀਦਵਾਰੀ ਤੋਂ ਹੱਥ ਧੋਣਾ ਪਵੇਗਾ, ਬਲਕਿ ਉਨ੍ਹਾਂ ਨੂੰ ਜਨਤਕ ਤੌਰ ‘ਤੇ ਨਾਮੋਸ਼ੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਅਜਿਹੇ ਵਿੱਚ ਇਸ ਸਿਆਸੀ ਲੜਾਈ ਵੱਲ ਲੋਕ ਮੂੰਹ ‘ਤੇ ਸਵਾਲੀਆ ਨਿਸ਼ਾਨ ਲਈ ਇਹ ਝਾਕ ਰੱਖੀ ਬੈਠੇ ਹਨ ਕਿ ਦੇਖੋ ਕੌਣ ਜਿੱਤਦਾ ਹੈ, ਟਾਂਡਿਆਂ ਵਾਲੀ ਜਾਂ ਭਾਂਡਿਆਂ ਵਾਲੀ?

]]>