gwalior – D5 News https://punjabi.newsd5.in Truth Seeking News Network. Tue, 23 Mar 2021 05:12:47 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png gwalior – D5 News https://punjabi.newsd5.in 32 32 ਗਵਾਲੀਅਰ ‘ਚ ਵੱਡਾ ਹਾਦਸਾ, ਆਟੋ ਰਿਕਸ਼ਾ ਅਤੇ ਬੱਸ ਦੀ ਟੱਕਰ ‘ਚ 13 ਲੋਕਾਂ ਦੀ ਮੌਤ https://punjabi.newsd5.in/%e0%a8%97%e0%a8%b5%e0%a8%be%e0%a8%b2%e0%a9%80%e0%a8%85%e0%a8%b0-%e0%a8%9a-%e0%a8%b5%e0%a9%b1%e0%a8%a1%e0%a8%be-%e0%a8%b9%e0%a8%be%e0%a8%a6%e0%a8%b8%e0%a8%be-%e0%a8%86%e0%a8%9f%e0%a9%8b/ Tue, 23 Mar 2021 05:12:47 +0000 https://punjabi.newsd5.in/?p=96748 ਗਵਾਲੀਅਰ : ਮੱਧਪ੍ਰਦੇਸ਼ ਦੇ ਗਵਾਲੀਅਰ ‘ਚ ਮੰਗਲਵਾਰ ਸਵੇਰੇ ਇੱਕ ਆਟੋ ਰਿਕਸ਼ਾ ਅਤੇ ਤੇਜ਼ ਰਫਤਾਰ ਬਸ ਦੇ ਵਿੱਚ ਟੱਕਰ ਹੋਣ ਨਾਲ 13 ਲੋਕਾਂ ਦੀ ਮੌਤ ਹੋ ਗਈ।  ਮ੍ਰਿਤਕਾਂ ਵਿੱਚ 12 ਔਰਤਾਂ ਅਤੇ ਇੱਕ ਪੁਰਸ਼ ਸ਼ਾਮਿਲ ਹੈ। ਗਵਾਲੀਅਰ ਦੇ ਜ਼ਿਲ੍ਹਾ ਪੁਲਿਸ ਪ੍ਰਧਾਨ ਅਮਿਤ ਸਾਂਘੀ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਆਂਗਨਬਾੜੀ ਕੇਂਦਰ ‘ਚ ਖਾਣਾ ਬਣਾਉਣ ਵਾਲੀਆਂ 12 ਔਰਤਾਂ ਕੰਮ ਕਰਨ ਤੋਂ ਬਾਅਦ ਇੱਕ ਆਟੋ ਰਿਕਸ਼ੇ ‘ਚ ਸਵਾਰ ਹੋ ਕੇ ਵਾਪਸ ਆਪਣੇ ਘਰ ਜਾ ਰਹੀਆਂ ਸਨ।

🔴LIVE|| ਪਾਰਲੀਮੈਂਟ ’ਚ ਨਵਾਂ ਬਿਲ ਪਾਸ,ਕੇਂਦਰ ਦਾ ਐਕਸ਼ਨ!ਮੁੱਖ ਮੰਤਰੀ ਦੀ ਗਈ ਪਾਵਰ,ਰਾਜਪਾਲ ਨੂੰ ਮਿਲੀ ਕਮਾਨ

ਉਦੋਂ ਸਵੇਰੇ ਕਰੀਬ ਸੱਤ ਵਜੇ ਸ਼ਹਿਰ ਦੇ ਪੁਰਾਣੀ ਛਾਉਣੀ ਇਲਾਕੇ ‘ਚ ਇੱਕ ਬਸ ਨੇ ਸਾਹਮਣੇ ਤੋਂ ਆਟੋ ਰਿਕਸ਼ੇ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਹਾਦਸੇ ‘ਚ ਨੌਂ ਔਰਤਾਂ ਅਤੇ ਆਟੋ ਚਾਲਕ (ਪੁਰਸ਼) ਦੀ ਘਟਨਾ ਸਥਾਨ ‘ਤੇ ਹੀ ਮੌਤ ਹੋ ਗਈ। ਤਿੰਨ ਜਖ਼ਮੀ ਔਰਤਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਇਲਾਜ਼  ਦੇ ਦੌਰਾਨ ਉਨ੍ਹਾਂ ਨੇ ਦਮ ਤੋੜ ਦਿੱਤਾ। ਐਸਪੀ ਨੇ ਦੱਸਿਆ ਕਿ ਹਾਦਸੇ ‘ਚ 12 ਔਰਤਾਂ ਅਤੇ ਆਟੋ ਰਿਕਸ਼ਾ ਚਾਲਕ ਸਮੇਤ 13 ਲੋਕਾਂ ਦੀ ਮੌਤ ਹੋ ਗਈ।  ਮ੍ਰਿਤਕਾਂ ਦੀਆਂ  ਲਾਸਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਪੋਸਟਮਾਰਟਮ ਕੀਤਾ ਜਾਵੇਗਾ।

]]>
BJP ਨੇਤਾ ਜਿਓਤਿਰਦਿੱਤਿਆ ਸਿੰਧੀਆ ਦੀ ਫਿਸਲੀ ਜ਼ੁਬਾਨ, ਹੱਥ ਪੰਜੇ ਲਈ ਕੀਤਾ ਚੋਣ ਪ੍ਰਚਾਰ https://punjabi.newsd5.in/bjp-%e0%a8%a8%e0%a9%87%e0%a8%a4%e0%a8%be-%e0%a8%9c%e0%a8%bf%e0%a8%93%e0%a8%a4%e0%a8%bf%e0%a8%b0%e0%a8%a6%e0%a8%bf%e0%a9%b1%e0%a8%a4%e0%a8%bf%e0%a8%86-%e0%a8%b8%e0%a8%bf%e0%a9%b0%e0%a8%a7%e0%a9%80/ Tue, 03 Nov 2020 07:00:58 +0000 https://punjabi.newsd5.in/?p=79489 ਭੋਪਾਲ : ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਹ ਵੀਡੀਓ ਮੱਧ ਪ੍ਰਦੇਸ਼ ‘ਚ ਹੋ ਰਹੀਆਂ ਚੋਣਾਂ ਦੀ ਹੈ। ਜਿਥੇ ਬੀਜੇਪੀ ਦੇ ਰਾਜ ਸਭਾ ਮੈਂਬਰ ਜਿਓਤਿਰਦਿੱਤਿਆ ਸਿੰਧੀਆਂ ਵਲੋਂ ਬੀਜੇਪੀ ਪਾਰਟੀ ਲਈ ਚੋਣ ਪ੍ਰਚਾਰ ਕਰਦਿਆਂ ਜ਼ੁਬਾਨ ਫਿਸਲ ਗਈ।ਉਨ੍ਹਾਂ ਨੇ ਬੀਜੇਪੀ ਦੀ ਸਟੇਜ ਤੋਂ ਕਾਂਗਰਸ ਦੇ ਹੱਕ ‘ਚ ਚੋਣ ਪ੍ਰਚਾਰ ਕੀਤਾ।

ਹੁਣ ਦੂਜੇ ਸੂਬੇ ‘ਚੋਂ ਪੰਜਾਬ ‘ਚ ਆਈ ਆਹ ਚੀਜ਼ ! ਆਉਂਦਿਆਂ ਹੀ ਕਿਸਾਨਾਂ ਨੇ ਪਾ ਲਿਆ ਘੇਰਾ !ਪਹਿਲਾਂ ਹੀ ਅੱਕੇ ਬੈਠੇ ਆਂ!

ਦਰਅਸਲ ਸਿੰਧੀਆ ਪਿਛਲੇ ਸਮੇਂ ਦੌਰਾਨ ਕਾਂਗਰਸ ਪਾਰਟੀ ਛੱਡਕੇ ਬੀਜੇਪੀ ‘ਚ ਸ਼ਾਮਲ ਹੋਏ ਸੀ। ਓਹੀ ਗਵਾਲੀਅਰ ਜ਼ਿਲ੍ਹੇ ਦੀ ਡਬਰਾ ਸੀਟ ਤੋਂ ਬੀਜੇਪੀ ਦੀ ਉਮੀਦਵਾਰ ਇਮਰਤੀ ਦੇਵੀ ਦੇ ਹੱਕ ‘ਚ ਰੈਲੀ ਨੂੰ ਸੰਬੋਧਨ ਕਰ ਰਹੇ ਸੀ। ਜਿਥੇ ਗਲਤੀ ਨਾਲ ਉਨ੍ਹਾਂ ਵੱਲੋਂ ਕਮਲ ਦੇ ਫੁੱਲ ਦੀ ਥਾਂ ਹੱਥ ਪੰਜੇ ਦਾ ਬਟਨ ਦੱਬਣ ਲਈ ਲੋਕਾਂ ਨੂੰ ਅਪੀਲ ਕੀਤੀ ਗਈ। ਜਦੋਂ ਉਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਨੇ ਹੱਥ ਪੰਜੇ ਦੀ ਥਾਂ ਕਮਲ ਦੇ ਫੁੱਲ ਵਾਲਾ ਬਟਨ ਦੱਬਣ ਲਈ ਵੋਟਰਾਂ ਨੂੰ ਅਪੀਲ ਕੀਤੀ।

]]>
Big Breaking | ਪੰਜਾਬ ਲਈ ਖ਼ਤਰੇ ਦੀ ਘੰਟੀ, ਟਰੱਕ ਭਰ ਕੇ ਆਏ 50 ਤੋਂ ਵੱਧ ਸ਼ੱਕੀ https://punjabi.newsd5.in/big-breaking-%e0%a8%aa%e0%a9%b0%e0%a8%9c%e0%a8%be%e0%a8%ac-%e0%a8%b2%e0%a8%88-%e0%a8%96%e0%a8%bc%e0%a8%a4%e0%a8%b0%e0%a9%87-%e0%a8%a6%e0%a9%80-%e0%a8%98%e0%a9%b0%e0%a8%9f%e0%a9%80-%e0%a8%9f/ Mon, 27 Apr 2020 05:29:03 +0000 https://punjabi.newsd5.in/?p=65695 ਬਠਿੰਡਾ : ਕੋਰੋਨਾ ਵਾਇਰਸ ਦੇ ਕਾਰਨ ਲਾਕਡਾਊਨ ਅਤੇ ਕਰਫਿਊ ਦੇ ਵਿੱਚ ਗਵਾਲੀਅਰ ਤੋਂ ਇੱਕ ਟਰੱਕ ‘ਚ ਸਵਾਰ ਹੋ ਕੇ ਲੱਗਭੱਗ 70 ਪੰਜਾਬੀ ਬਠਿੰਡਾ ਪਹੁੰਚੇ ਹਨ,ਜਿਸਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੱਥਾਂ – ਪੈਰਾਂ ਦੀ ਪੈ ਗਈ। ਥਰਮਲ ਪਲਾਂਟ ਪੁਲਿਸ ਦੁਆਰਾ ਸਾਰਿਆਂ ਨੂੰ ਸਕਰੀਨਿਗ ਲਈ ਹਸਪਤਾਲ ਲਿਜਾਇਆ ਗਿਆ। ਆਧਿਕਾਰੀਆਂ ਨੇ ਦੱਸਿਆ ਕਿ ਸਾਰਿਆਂ ਦੀ ਜਾਂਚ ਕੇ ਖਾਣਾ ਅਤੇ ਮਾਸਕ ਆਦਿ ਉਪਲੱਬਧ ਕਰਵਾਏ ਗਏ ਹਨ। ਛੇਤੀ ਹੀ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਣ ਦੀ ਵਿਵਸਥਾ ਕਰ ਦਿੱਤੀ ਜਾਵੇਗੀ। ਦੂਜੇ ਤਰਫ ਪੁਲਿਸ ਨੇ ਕਰਫਿਊ ਦੀ ਉਲੰਘਣਾ ਕਰਨ ਅਤੇ ਹੋਰ ਆਰੋਪਾਂ ‘ਚ ਟਰੱਕ ਚਾਲਕ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।

NEWS BULLETIN || ਕਰੋਨਾ ਤੇ ਕਰਫਿਊ ਦੇ ਸੰਕਟ ‘ਚ ਦੇਸ਼ ਤੇ ਦੁਨੀਆ ਦੀਆਂ ਵੱਡੀਆਂ ਖ਼ਬਰਾਂ! D5 Channel Punjabi

ਲਾਕਡਾਊਨ ਦੇ ਕਾਰਨ ਗਵਾਲੀਅਰ ‘ਚ ਫਸੇ ਸਨ
ਟਰੱਕ ਸ਼ਨੀਵਾਰ ਦੀ ਰਾਤ ਨੂੰ ਗਵਾਲੀਅਰ ਤੋਂ ਲੱਗਭੱਗ 70 ਲੋਕਾਂ ਨੂੰ ਲੈ ਕੇ ਪੰਜਾਬ ਲਈ ਚੱਲਿਆ ਸੀ। ਇਸ ਵਿੱਚ ਜਿਆਦਾਤਰ ਲੋਕ ਲੁਧਿਆਣਾ, ਅੰਮ੍ਰਿਤਸਰ, ਤਰਨਤਾਰਨ ਅਤੇ ਹੋਰ ਜ਼ਿਲ੍ਹਿਆਂ ਨਾਲ ਸਬੰਧਿਤ ਸਨ, ਜੋ ਕੰਬਾਇਨ ਚਾਲਕ ਅਤੇ ਮਜ਼ਦੂਰ ਹਨ। ਕਣਕ ਦੀ ਕਟਾਈ ਲਈ ਉਕਤ ਲੋਕ ਮੱਧ ਪ੍ਰਦੇਸ਼ ਗਏ ਹੋਏ ਸਨ ਅਤੇ ਲਾਕਡਾਊਨ ਦੇ ਕਾਰਨ ਉਥੇ ਹੀ ਫਸ ਗਏ ਸਨ ਅਤੇ ਵਾਪਸ ਪਰਤਣ ਦੀ ਕੋਸ਼ਿਸ਼ ਕਰ ਰਹੇ ਸਨ।

Bimar pti te maa naal curfew vich fsi aurat di dard bhri kahani

2500 ਰੁਪਏ ਪ੍ਰਤੀ ਵਿਅਕਤੀ ਲਿਆ ਗਿਆ ਕਿਰਾਇਆ
ਮੱਧ ਪ੍ਰਦੇਸ਼ ਦੇ ਇੱਕ ਟਰੱਕ ਚਾਲਕ ਨੇ ਉਨ੍ਹਾਂ ਵਲੋਂ 2500 ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਉਨ੍ਹਾਂ ਨੂੰ ਪੰਜਾਬ ਪਹੁੰਚਾਉਣ ਦੀ ਗੱਲ ਕੀਤੀ। ਜਿਸ ‘ਤੇ ਸਾਰੇ ਸਹਿਮਤ ਹੋ ਗਏ। ਉਕਤ ਟਰੱਕ ਵਿੱਚ ਲੱਗਭੱਗ 70 ਲੋਕ ਸਵਾਰ ਹੋ ਗਏ। ਟਰੱਕ ਚਾਲਕ ਉਨ੍ਹਾਂ ਨੂੰ ਲੁਧਿਆਣਾ ਲਿਜਾਣ ਨੂੰ ਤਿਆਰ ਨਹੀਂ ਸੀ। ਹੰਗਾਮਾ ਹੋਣ ਦੇ ਕਾਰਨ ਥਾਣਾ ਥਰਮਲ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਉਨ੍ਹਾਂ ਤੋਂ ਪੁੱਛਗਿਛ ਕੀਤੀ। ਟਰੱਕ ਸਵਾਰ ਲੋਕਾਂ ਅਤੇ ਚਾਲਕ ਦੇ ਕੋਲ ਕੋਈ ਪਾਸ ਅਤੇ ਪਰਮਿਸ਼ਨ ਪੱਤਰ ਆਦਿ ਨਹੀਂ ਮਿਲਿਆ। ਬਾਅਦ ਵਿੱਚ ਪੁਲਿਸ ਉਕਤ ਸਾਰਿਆਂ ਨੂੰ ਮੈਰੀਟੋਰੀਅਸ ਸਕੂਲ ਵਿੱਚ ਲੈ ਗਏ, ਜਿੱਥੇ ਉਨ੍ਹਾਂ ਦੀ ਜਾਂਚ ਕੀਤੀ ਗਈ।

]]>