gurpreet singh – D5 News https://punjabi.newsd5.in Truth Seeking News Network. Sun, 02 Oct 2022 06:27:30 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png gurpreet singh – D5 News https://punjabi.newsd5.in 32 32 ਗੁਰਪ੍ਰੀਤ ਸਿੰਘ, ਸਾਉਣੀ ਸੀਜ਼ਨ 2022-23 ਲਈ ਝੋਨੇ ਦੀ ਅਦਾਇਗੀ ਪ੍ਰਾਪਤ ਕਰਨ ਵਾਲਾ ਪਹਿਲਾ ਕਿਸਾਨ ਬਣਿਆ https://punjabi.newsd5.in/%e0%a8%97%e0%a9%81%e0%a8%b0%e0%a8%aa%e0%a9%8d%e0%a8%b0%e0%a9%80%e0%a8%a4-%e0%a8%b8%e0%a8%bf%e0%a9%b0%e0%a8%98-%e0%a8%b8%e0%a8%be%e0%a8%89%e0%a8%a3%e0%a9%80-%e0%a8%b8%e0%a9%80%e0%a9%9b%e0%a8%a8-2022-2/ Sun, 02 Oct 2022 06:27:30 +0000 https://punjabi.newsd5.in/?p=178449 ਪਹਿਲੇ ਦਿਨ ਹੀ ਜਾਰੀ ਕੀਤੀ ਗਈ ਭੁਗਤਾਨ ਦੀ ਰਾਸ਼ੀ
ਖੁਰਾਕ ਤੇ ਸਿਵਲ ਸਪਲਾਈ ਮੰਤਰੀ ਵੱਲੋਂ ਰਾਜਪੁਰਾ ਵਿਖੇ ਝੋਨੇ ਦੀ ਖਰੀਦ ਸੁਰੂ
ਚੰਡੀਗੜ੍ਹ : ਪਿੰਡ ਪਿਲਖਣੀ (ਜਿਲਾ ਪਟਿਆਲਾ) ਦਾ ਗੁਰਪ੍ਰੀਤ ਸਿੰਘ ਅੱਜ ਸਾਉਣੀ ਸੀਜ਼ਨ 2022-23 ਲਈ ਝੋਨੇ ਦੀ ਅਦਾਇਗੀ ਪ੍ਰਾਪਤ ਕਰਨ ਵਾਲਾ ਸੂਬੇ ਦਾ ਪਹਿਲਾ ਕਿਸਾਨ ਬਣ ਗਿਆ ਹੈ। ਕਿਸਾਨ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਉਸ ਦੇ ਖਾਤੇ ਵਿੱਚ ਐਮ.ਐਸ.ਪੀ (ਘੱਟੋ-ਘੱਟ ਸਮਰਥਨ ਮੁੱਲ) ਦੀ ਰਕਮ ਪਹੁੰਚ ਗਈ ਹੈ।
ਇਹ ਪ੍ਰਗਟਾਵਾ ਅੱਜ ਰਾਜਪੁਰਾ ਮੰਡੀ ਵਿਖੇ ਸਾਉਣੀ ਦੇ ਮੰਡੀਕਰਨ ਸੀਜ਼ਨ (ਕੇ.ਐੱਮ.ਐੱਸ.) ਦੇ ਹਿੱਸੇ ਵਜੋਂ ਝੋਨੇ ਦੀ ਖਰੀਦ ਸੁਰੂ ਕਰਨ ਮੌਕੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕੀਤਾ। ਸ੍ਰੀ ਕਟਾਰੂਚੱਕ ਨੇ ਦੱਸਿਆ ਕਿ ਪਟਿਆਲਾ ਜਿਲੇ ਦੇ ਪਿੰਡ ਪਿਲਖਣੀ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨੇ 103.875 ਕੁਇੰਟਲ ਝੋਨਾ ਲਿਆਂਦਾ ਸੀ, ਜੋ ਖਰੀਦ ਦੇ ਪਹਿਲੇ ਦਿਨ ਭਾਵ 1 ਅਕਤੂਬਰ ਨੂੰ ਹੀ ਸਾਫ ਕੀਤਾ ਗਿਆ ਅਤੇ ਖਰੀਦਿਆ ਗਿਆ। ਉਨਾਂ ਅੱਗੇ ਕਿਹਾ ਕਿ ਅੱਜ, ਖਰੀਦ ਦੇ 4 ਘੰਟਿਆਂ ਦੇ ਅੰਦਰ, ਵਿਭਾਗ ਨੇ ਕਿਸਾਨ ਨੂੰ ਸਿੱਧੀ ਅਦਾਇਗੀ ਕਰਦਿਆਂ , ਫਸਲ ਦੀ ਬਣਦੀ ਰਕਮ 2.13 ਲੱਖ (2,13, 982.50) ਉਸਦੇ ਬੈਂਕ ਖਾਤੇ ਵਿੱਚ ਟਰਾਂਸਫਰ ਕਰ ਦਿੱਤੀ ਹੈ। ਮੰਤਰੀ ਨੇ ਕਿਹਾ ਕਿ ਖਰੀਦੇ ਗਏ ਝੋਨੇ ਦੀ ਲਿਫਟਿੰਗ ਵੀ ਅੱਜ ਤੋਂ ਹੀ ਰਾਜਪੁਰਾ ਮੰਡੀ ਵਿੱਚ ਸ਼ੁਰੂ ਹੋ ਜਾਵੇਗੀ।
ਸ੍ਰੀ ਕਟਾਰੂਚੱਕ ਨੇ ਅੱਗੇ ਕਿਹਾ ਕਿ ਮੰਡੀਆਂ ਵਿੱਚ ਝੋਨੇ ਦੀ ਖਰੀਦ ਲਈ ਸਾਰੇ ਪ੍ਰਬੰਧ ਮੁਕੰਮਲ ਹਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਅਨਾਜ ਦਾ ਦਾਣਾ-ਦਾਣਾ ਖਰੀਦਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ।
]]>
ਕੁਲਤਾਰ ਸਿੰਘ ਸੰਧਵਾਂ ਵੱਲੋਂ ਏਸ਼ੀਆ ਬੁੱਕ ਆਫ ਰਿਕਾਰਡਜ਼ ਹੋਲਡਰ ਸਾਈਕਲਿਸਟ ਗੁਰਪ੍ਰੀਤ ਸਿੰਘ ਕਮੋਂ ਦਾ ਸਨਮਾਨ https://punjabi.newsd5.in/%e0%a8%95%e0%a9%81%e0%a8%b2%e0%a8%a4%e0%a8%be%e0%a8%b0-%e0%a8%b8%e0%a8%bf%e0%a9%b0%e0%a8%98-%e0%a8%b8%e0%a9%b0%e0%a8%a7%e0%a8%b5%e0%a8%be%e0%a8%82-%e0%a8%b5%e0%a9%b1%e0%a8%b2%e0%a9%8b%e0%a8%82-5/ Wed, 13 Jul 2022 10:36:55 +0000 https://punjabi.newsd5.in/?p=167130 ਚੰਡੀਗੜ੍ਹ :  ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਅੱਜ ਇੱਥੇ ਵਿਧਾਨ ਸਭਾ ਵਿਖੇ ਆਪਣੇ ਚੈਂਬਰ ਵਿੱਚ ਕੋਟਕਪੂਰਾ ਦੇ ਏਸ਼ੀਆ ਬੁੱਕ ਆਫ਼ ਰਿਕਾਰਡਜ਼ ਹੋਲਡਰ ਸਾਈਕਲਿਸਟ ਗੁਰਪ੍ਰੀਤ ਸਿੰਘ ਕਮੋਂ ਦਾ ਸਨਮਾਨ ਕੀਤਾ ਗਿਆ। ਸ੍ਰੀ ਗੁਰਪ੍ਰੀਤ ਕਮੋਂ ਨੇ ਲੋਕਾਂ ਨੂੰ ਤੰਦਰੁਸਤ ਰਹਿਣ ਖਾਤਰ ਸਾਈਕਲ ਚਲਾਉਣ ਵਾਸਤੇ ਪ੍ਰੇਰਿਤ ਕਰਨ ਲਈ 8 ਜੂਨ, 2020 ਤੋਂ 15 ਸਤੰਬਰ, 2020 ਤੱਕ ਲਗਾਤਾਰ 100 ਦਿਨ ਰੋਜ਼ਾਨਾ 100 ਕਿਲੋਮੀਟਰ ਸਾਈਕਲ ਚਲਾਇਆ ਅਤੇ ਉਨ੍ਹਾਂ ਦਾ ਨਾਮ 1 ਜੂਨ, 2022 ਨੂੰ ਏਸ਼ੀਆ ਬੁੱਕ ਆਫ਼ ਰਿਕਾਰਡਜ਼ ਵਿੱਚ ਦਰਜ ਹੋਇਆ ਹੈ।
ਸ੍ਰੀ ਗੁਰਪ੍ਰੀਤ ਕਮੋਂ ਅਤੇ ਕੋਟਕਪੂਰਾ ਸਾਈਕਲ ਰਾਈਡਰਜ਼ ਨੂੰ ਇਸ ਵੱਕਾਰੀ ਪ੍ਰਾਪਤੀ ਲਈ ਵਧਾਈ ਦਿੰਦਿਆਂ ਸਪੀਕਰ ਨੇ ਕਿਹਾ ਕਿ ਗੁਰਪ੍ਰੀਤ ਕਮੋਂ ਦੀ ਪ੍ਰਾਪਤੀ ਨੌਜਵਾਨਾਂ ਅਤੇ ਸਾਈਕਲਿਸਟ ਬਣਨ ਦੇ ਚਾਹਵਾਨਾਂ ਲਈ ਪ੍ਰੇਰਨਾ-ਸਰੋਤ ਹੋਵੇਗੀ। ਉਨ੍ਹਾਂ ਕਿਹਾ ਕਿ ਕੇਵਲ ਕੋਟਕਪੂਰਾ ਦੇ ਲੋਕਾਂ ਨੂੰ ਹੀ ਨਹੀਂ, ਸਗੋਂ ਪੂਰੇ ਪੰਜਾਬ ਨੂੰ ਗੁਰਪ੍ਰੀਤ ਦੀ ਇਸ ਪ੍ਰਾਪਤੀ ‘ਤੇ ਵੱਡਾ ਮਾਣ ਹੈ। ਉਨ੍ਹਾਂ ਕਿਹਾ ਕਿ ਉਹ ਸਾਈਕਲ ਸੁਪਰਸਟਾਰ ਵਜੋਂ ਉਭਰਨ ਦੀ ਸਮਰੱਥਾ ਰੱਖਦਾ ਹੈ।
ਸ੍ਰੀ ਗੁਰਪ੍ਰੀਤ ਕਮੋਂ ਨੂੰ ਪ੍ਰਸ਼ੰਸਾ ਪੱਤਰ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕਰਦਿਆਂ ਸ. ਸੰਧਵਾਂ ਨੇ ਉਨ੍ਹਾਂ ਦੀ ਭਵਿੱਖੀ ਮੁਕਾਬਲਿਆਂ ਵਿੱਚ ਸਫਲਤਾ ਦੀ ਕਾਮਨਾ ਕੀਤੀ। ਦੱਸਣਯੋਗ ਹੈ ਕਿ ਗੁਰਪ੍ਰੀਤ ਸਿੰਘ ਕਮੋਂ ਨੇ ਸਾਲ 2021 ਵਿੱਚ ਨਿਰਧਾਰਤ ਸਮੇਂ ਅੰਦਰ 200 ਕਿਲੋਮੀਟਰ, 300, 400 ਅਤੇ 600 ਕਿਲੋਮੀਟਰ ਸਾਈਕਲ ਚਲਾ ਕੇ ‘ਸੁਪਰ ਰੈਨੇਡੋਅਰ’ ਦਾ ਖ਼ਿਤਾਬ ਹਾਸਲ ਕੀਤਾ ਸੀ। ਇਹ ਮੁਕਾਬਲਾ ਔਡੈਕਸ ਇੰਡੀਆ ਰੈਨੇਡੋਅਰਜ਼ (ਏ.ਆਈ.ਆਰ.) ਵੱਲੋਂ ਕਰਵਾਇਆ ਗਿਆ ਸੀ।
]]>
ਮੂਸੇਵਾਲਾ ਦੇ ਸਾਥੀਆਂ ਨੇ ਕੀਤੇ ਅਹਿਮ ਖੁਲਾਸੇ https://punjabi.newsd5.in/%e0%a8%ae%e0%a9%82%e0%a8%b8%e0%a9%87%e0%a8%b5%e0%a8%be%e0%a8%b2%e0%a8%be-%e0%a8%a6%e0%a9%87-%e0%a8%b8%e0%a8%be%e0%a8%a5%e0%a9%80%e0%a8%86%e0%a8%82-%e0%a8%a8%e0%a9%87-%e0%a8%95%e0%a9%80%e0%a8%a4/ Thu, 02 Jun 2022 01:07:46 +0000 https://punjabi.newsd5.in/?p=161008 ਲੁਧਿਆਣਾ/ਮਾਨਸਾ: ਪਿੰਡ ਜਵਾਹਰਕੇ ਵਾਲਾ ਵਿੱਚ ਪਿਛਲੇ ਦਿਨੀਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ਼ ਹੋ ਗਿਆ ਸੀ। ਵਿਧਾਇਕ ਗੁਰਪ੍ਰੀਤ ਸਿੰਘ ਨੇ ਹੱਤਿਆ ਦੌਰਾਨ ਜ਼ਖ਼ਮੀ ਹੋਏ ਨੌਜਵਾਨਾਂ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਜ਼ਖਮੀ ਹੋਏ ਨੌਜਵਾਨਾਂ ਨੇ ਵਿਧਾਇਕ ਕੋਲ ਘਟਨਾ ਸੰਬੰਧੀ ਕਈ ਖੁਲਾਸੇ ਕੀਤੇ ਹਨ।

ਸਰਦੂਲਗੜ੍ਹ ਵਿਧਾਇਕ ਗੁਰਪ੍ਰੀਤ ਸਿੰਘ ਨੇ ਬੀਤੇ ਦਿਨੀਂ ਲੁਧਿਆਣਾ ਦੇ ਡੀ.ਐਮ.ਸੀ ਹਸਪਤਾਲ ਪਹੁੰਚੇ ਜਿੱਥੇ ਉਨ੍ਹਾਂ ਨੇ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਦਾ ਹਾਲ ਪੁੱਛਿਆ। ਨੌਜਵਾਨਾਂ ਨੇ ਖੁਲਾਸੇ ਕਰਦਿਆਂ ਕਿਹਾ ਕਿ ਅਸੀਂ ਸਿੱਧੂ ਮੂਸੇਵਾਲਾ ਦੀ ਮਾਸੀ ਦਾ ਹਾਲ ਪਤਾ ਕਰਨ ਜਾ ਰਹੇ ਸੀ ਅਤੇ ਇਹ ਪ੍ਰੋਗਰਾਮ ਅਚਾਨਕ ਹੀ ਬਣਿਆ ਸੀ।

ਉਨ੍ਹਾਂ ਅੱਗੇ ਕਿਹਾ ਕਿ ਪਹਿਲਾਂ ਉਹ ਪਜੈਰੋ ਕਾਰ ਕੱਢਣ ਲੱਗੇ ਸੀ, ਪਰ ਪਜੈਰੋ ਕਾਰ ਦਾ ਟਾਇਰ ਪੈਂਚਰ ਸੀ ਜਿਸ ਕਾਰਨ ਉਨ੍ਹਾਂ ਨੇ ਥਾਰ ਜੀਪ ਕੱਢ ਲਈ। ਜੀਪ ਵਿੱਚ ਜਗ੍ਹਾ ਨਾ ਹੋਣ ਕਾਰਨ ਸਕਿਊਰਿਟੀ ਨਾਲ ਨਹੀਂ ਲਿਜਾ ਸਕੇ। ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਥੋੜ੍ਹੀ ਦੂਰ ਹੀ ਪਹੁੰਚੇ ਸਨ ਅਤੇ ਉਨ੍ਹਾਂ ਨੂੰ ਹਮਲਾਵਰਾਂ ਨੇ ਘੇਰ ਲਿਆ।

ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਦੱਸਿਆ ਕਿ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਵਾਲਿਆਂ ਦੀ ਉਮਰ 30 ਤੋਂ 32 ਸਾਲ ਸੀ। ਪਹਿਲਾਂ ਨੌਜਵਾਨਾਂ ਵੱਲੋਂ ਜੀਪ ਦਾ ਪਿੱਛਾ ਕੀਤਾ ਗਿਆ। ਉਸ ਸਮੇਂ ਉਨ੍ਹਾਂ ਨੌਜਵਾਨਾਂ ਨਾਲ ਉਨ੍ਹਾਂ ਦੇ ਕੁਝ ਹੋਰ ਸਾਥੀ ਵੀ ਸਨ। ਨੌਜਵਾਨਾਂ ਨੇ ਇਹ ਵੀ ਕਿਹਾ ਕਿ ਮੂਸੇਵਾਲਾ ਨੇ ਵੀ ਦੋ ਗੋਲੀਆਂ ਚਲਾਈਆਂ ਸਨ।

ਨੌਜਵਾਨਾਂ ਨੇ ਇਹ ਵੀ ਕਿਹਾ ਕਿ ਗੋਲੀਆਂ ਚੱਲਣ ਦੇ ਕੁੱਝ ਸਮੇਂ ਤੱਕ ਉਹ ਹੋਸ਼ ਵਿੱਚ ਸਨ ਪਰ ਬਾਅਦ ਵਿੱਚ ਥਾਰ ਵਿੱਚ ਗੋਲੀਆਂ ਲੱਗਣ ਕਾਰਨ ਸਾਰੇ ਪਾਸੇ ਧੂੰਆਂ ਹੋ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਕੱੁਝ ਪਤਾ ਨਹੀਂ ਲੱਗਿਆ।

]]>