Gurbachan Singh Babbehali – D5 News https://punjabi.newsd5.in Truth Seeking News Network. Wed, 19 Dec 2018 04:31:41 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Gurbachan Singh Babbehali – D5 News https://punjabi.newsd5.in 32 32 ਸ਼੍ਰੋਮਣੀ ਅਕਾਲੀ ਦਲ ‘ਤੇ ਫਿਰ ਡਿੱਗੀ ਗਾਜ, ਇੱਕ ਹੋਰ ਅਕਾਲੀ ਲੀਡਰ ‘ਤੇ ਹੋਇਆ ਪਰਚਾ (ਵੀਡੀਓ) https://punjabi.newsd5.in/%e0%a8%b8%e0%a8%bc%e0%a9%8d%e0%a8%b0%e0%a9%8b%e0%a8%ae%e0%a8%a3%e0%a9%80-%e0%a8%85%e0%a8%95%e0%a8%be%e0%a8%b2%e0%a9%80-%e0%a8%a6%e0%a8%b2-%e0%a8%a4%e0%a9%87-%e0%a8%ab%e0%a8%bf%e0%a8%b0-%e0%a8%a1/ Wed, 19 Dec 2018 04:31:41 +0000 https://punjabi.newsd5.in/?p=38805 ਗੁਰਦਾਸਪੁਰ : ਪੰਜਾਬ ‘ਚ ਪੰਚਾਇਤੀ ਚੋਣਾਂ ਦੇ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਇਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਦੇ ਨਾਲ-ਨਾਲ ਸਿਆਸੀ ਬਦਲਾਖੋਰੀ ਦੀ ਭਾਵਨਾ ਵੀ ਵੇਖਣ ਨੂੰ ਮਿਲ ਰਹੀ ਹੈ। ਮਾਮਲਾ ਗੁਰਦਾਸਪੁਰ ਦਾ ਹੈ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਅਤੇ ਉਹਨਾਂ ਦੇ ਪੁੱਤਰ ਸਮੇਤ 12 ਲੋਕਾਂ ਦੇ ਖਿਲਾਫ ਦਿ ਕੋਪਰੇਟਿਵ ਸੁਸਾਇਟੀ ਦੇ ਦਸਤਾਵੇਜ਼ਾਂ ਦੇ ਨਾਲ ਛੇੜਛਾੜ ਕਰਨ ਅਤੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਆਪਣਾ ਸਿਨੇਮਾ ਬਣਾਉਣ ਨੂੰ ਲੈਕੇ ਗੁਰਦਾਸਪੁਰ ਪੁਲਿਸ ਨੇ ਵੱਖ-ਵੱਖ ਧਾਰਾਵਾਂ ਦੇ ਤਹਤ ਮਾਮਲਾ ਦਰਜ ਕੀਤਾ ਹੈ।

Read Also ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਨੂੰ ਮਿਲਿਆ ਮੇਵਾ? (ਵੀਡੀਓ)

ਇਸ ਮਾਮਲੇ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਦਾ ਕਹਿਣਾ ਹੈ ਕਿ ਪੰਚਾਇਤੀ ਚੋਣਾਂ ਦੇ ਚਲਦਿਆਂ ਇਹ ਮਾਮਲਾ ਦਰਜ ਕੀਤਾ ਗਿਆ ਹੈ ਤਾਂ ਜੋ ਅਸੀਂ ਇਹਨਾਂ ਚੋਣਾਂ ‘ਚ ਆਪਣੇ ਉਮੀਦਵਾਰਾਂ ਦੀ ਮਦਦ ਨਾ ਕਰ ਸਕੀਏ। ਇਸ ਮਾਮਲੇ ਸੰਬੰਧੀ ਜਾਨਕਾਰੀ ਦਿੰਦਿਆਂ ਐਸ.ਐਚ.ਓ ਕੁਲਵੰਤ ਸਿੰਘ ਨੇ ਦੱਸਿਆ ਕਿ ਰਜਿਸਟਰਾਰ ਕੋਪਰੇਟਿਵ ਸੁਸਾਇਟੀ ਵਲੋਂ ਸਸਪ ਸਾਬ ਨੂੰ ਇਕ ਲੈਟਰ ਪ੍ਰਾਪਤ ਹੋਈ ਸੀ ਕਿ ਉਹਨਾਂ ਨੇ ਕੋਈ ਜਾਂਚ ਕਰਵਾਈ ਹੈ ਅਤੇ ਉਸਦੀ ਜਾਂਚ ਰਿਪੋਰਟ ਸਾਨੂੰ ਭੇਜੀ ਕਿ ਇਹਨਾਂ ਦੇ ਖਿਲਾਫ ਜੋ ਵੀ ਬਣਦੀ ਕਾਰਵਾਈ ਹੈ ਕੀਤੀ ਜਾਵੇ।

ਜਿਸਦੇ ਚਲਦਿਆ ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਅਤੇ ਉਹਨਾਂ ਦੇ ਪੁੱਤਰ ਸਮੇਤ 12 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਇਸ ਮਾਮਲੇ ‘ਚ ਫਿਲਹਾਲ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਨੇ ਜਿਥੇ ਇਹਨਾਂ ਦੋਸ਼ਾਂ ਨੁੰ ਨਕਾਰਿਆ ਹੈ ਉਥੇ ਹੀ ਪੁਲਿਸ ਨੇ ਇਸ ਮਾਮਲੇ ‘ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਫਿਲਹਾਲ ਜਾਂਚ ਤੋ ਬਾਅਦ ਹੀ ਅਸਲ ਸੱਚ ਸਾਹਮਣੇ ਆਵੇਗਾ।

]]>