Ground Water Recharging – D5 News https://punjabi.newsd5.in Truth Seeking News Network. Wed, 04 Aug 2021 10:27:41 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Ground Water Recharging – D5 News https://punjabi.newsd5.in 32 32 ਵਿਧਾਨ ਸਭਾ ਕਮੇਟੀ ਨੇ ਪਿੰਡ ਜੱਲ੍ਹਾ, ਬਧੌਛੀ ਕਲਾਂ ਤੇ ਨਬੀਪੁਰ ਵਿਖੇ ਛੱਪੜਾਂ ਦੇ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ https://punjabi.newsd5.in/%e0%a8%b5%e0%a8%bf%e0%a8%a7%e0%a8%be%e0%a8%a8-%e0%a8%b8%e0%a8%ad%e0%a8%be-%e0%a8%95%e0%a8%ae%e0%a9%87%e0%a8%9f%e0%a9%80-%e0%a8%a8%e0%a9%87-%e0%a8%aa%e0%a8%bf%e0%a9%b0%e0%a8%a1-%e0%a8%9c%e0%a9%b1/ Wed, 04 Aug 2021 10:27:41 +0000 https://punjabi.newsd5.in/?p=115477 ਫ਼ਤਹਿਗੜ੍ਹ ਸਾਹਿਬ, 04 ਅਗਸਤ

ਖੇਤੀਬਾੜੀ ਅਤੇ ਇਸ ਨਾਲ ਜੁੜੀਆਂ ਗਤੀਵਿਧੀਆਂ ਸਬੰਧੀ ਵਿਧਾਨ ਸਭਾ ਕਮੇਟੀ ਨੇ ਜ਼ਿਲ੍ਹੇ ਦੇ ਤਿੰਨ ਪਿੰਡਾਂ ਜੱਲ੍ਹਾ, ਬਧੌਛੀ ਕਲਾਂ ਤੇ ਨਬੀਪੁਰ ਵਿਖੇ ਛੱਪੜਾਂ ਦੇ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ। ਪ੍ਰੋਜੈਕਟਾਂ ਦਾ ਜਾਇਜ਼ਾ ਲੈਣ ਪੁੱਜੀ ਕਮੇਟੀ ਵਿੱਚ ਵਿਧਾਇਕ ਰਮਨਜੀਤ ਸਿੰਘ ਸਿੱਕੀ ਬਤੌਰ ਸਭਾਪਤੀ, ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਵਿਧਾਇਕ ਕੁਲਜੀਤ ਸਿੰਘ ਨਾਗਰਾ ਬਤੌਰ ਮੈਂਬਰ, ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਮੈਂਬਰ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਮੈਂਬਰ ਸ਼ਾਮਲ ਸਨ।

FarmersProtest : ਦੇਸ਼ ਦੇ ਸਾਰੇ MP ਹੋ ਗਏ ਇਕੱਠੇ, ਕਿਸਾਨਾਂ ਦੇ ਹੱਕ ‘ਚ ਸਿੱਧੀ ਸਪੋਟ! D5 Channel Punjabi

ਇਸ ਮੌਕੇ ਕਮੇਟੀ ਨੇ ਇਨ੍ਹਾਂ ਤਿੰਨਾਂ ਪਿੰਡਾਂ ਵਿੱਚ ਗੰਦੇ ਪਾਣੀ ਨੂੰ ਸੀਚੇਵਾਲ ਤੇ ਥਾਪਰ ਮਾਡਲ ਆਧਾਰਤ ਪ੍ਰੋਜੈਕਟਾਂ ਜ਼ਰੀਏ ਸਾਫ਼ ਕਰ ਕੇ ਛੱਪੜਾਂ ਦੇ ਪਾਣੀ ਦੀ ਵਰਤੋਂ ਖੇਤੀਬਾੜੀ ਲਈ ਕੀਤੇ ਜਾਣ ਦਾ ਜਾਇਜ਼ਾ ਲਿਆ। ਇਸ ਮੌਕੇ ਸ. ਨਾਗਰਾ ਨੇ ਦੱਸਿਆ ਕਿ ਇਨ੍ਹਾਂ ਪ੍ਰੋਜੈਕਟਾਂ ਤਹਿਤ ਪਿੰਡਾਂ ਦਾ ਗੰਦਾ ਪਾਣੀ ਜੋ ਕਿ ਟੋਭਿਆਂ ਵਿੱਚ ਪੈਂਦਾ ਸੀ,  ਵੱਖ ਵੱਖ ਖੂਹਾਂ ਰਾਹੀਂ ਸਾਫ਼ ਕਰ ਕੇ ਟੋਭਿਆਂ ਵਿੱਚ ਪਾਇਆ ਜਾਂਦਾ ਹੈ ਤੇ ਅੱਗੇ ਖੇਤੀਬਾੜੀ ਲਈ ਵਰਤਿਆ ਜਾਂਦਾ ਹੈ।

Farmers Protest : ਲਓ ਰਾਜੇਵਾਲ ਬਣੇਗਾ ਮੁੱਖ ਮੰਤਰੀ! ਜਗ੍ਹਾ-ਜਗ੍ਹਾ ਲੱਗ ਗਏ ਪੋਸਟਰ! D5 Channel Punjabi

ਇਨ੍ਹਾਂ ਪ੍ਰੋਜੈਕਟਾਂ ਨਾਲ ਜਿੱਥੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਪੱਕੇ ਤੌਰ ਉਤੇ ਹੱਲ ਹੋਈ ਹੈ, ਉਥੇ ਦਿਨੋਂ ਦਿਨ ਡਿੱਗ ਰਹੇ ਧਰਤੀ ਹੇਠਲੇ ਪਾਣੀ ਦਾ ਪੱਧਰ ਉੱਚਾ ਕਰਨ ਵਿੱਚ ਵੀ ਮਦਦ ਮਿਲ ਰਹੀ ਹੈ  ਕਿਉਂਕਿ ਟੋਭਿਆਂ ਦੇ ਪਾਣੀ ਦੀ ਵਰਤੋਂ ਖੇਤਾਂ ਵਿੱਚ ਸਿੰਚਾਈ ਲਈ ਕੀਤੀ ਜਾ ਰਹੀ ਹੈ ਤੇ ਧਰਤੀ ਹੇਠਲੇ ਪਾਣੀ ਉਤੇ ਨਿਰਭਰਤਾ ਘਟ ਰਹੀ ਹੈ। ਟੋਭਿਆਂ ਵਿੱਚੋਂ ਪਾਣੀ ਖੇਤਾਂ ਤੱਕ ਲੈ ਕੇ ਜਾਣ ਲਈ ਮੋਟਰ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ ਸੋਲਰ ਮੋਟਰ ਹੈ।

LIVE| ਕਿਸਾਨਾਂ ਲਈ ਆਈ ਵੱਡੀ ਖੁਸ਼ਖ਼ਬਰੀ, ਪਿੱਛੇ ਹਟੀ ਸਰਕਾਰ! 22 ਤੋਂ ਪਹਿਲਾਂ ਅਕਾਲੀ ਦਲ ਨੂੰ ਵੱਡਾ ਝਟਕਾ, ਭਾਜਪਾ ਖੁਸ਼!

ਇਸ ਪਾਣੀ ਨਾਲ ਖੇਤਾਂ ਵਿੱਚ ਖਾਦ ਪਾਉਣ ਦੀ ਵੀ ਘੱਟ ਲੋੜ ਪੈਂਦੀ ਹੈ ਤੇ ਨਾਲ ਹੀ ਮੋਟਰਾਂ ਚਲਾਉਣ ਲਈ ਵਰਤੀ ਜਾਂਦੀ ਬਿਜਲੀ ਦੀ ਵੀ ਬੱਚਤ ਹੁੰਦੀ ਹੈ। ਇਸ ਦੇ ਨਾਲ ਨਾਲ ਬਧੌਛੀ ਕਲਾਂ ਵਿਖੇ ਮੀਂਹ ਦਾ ਪਾਣੀ ਇੱਕਤਰ ਕਰਨ ਲਈ ਵੀ ਟੋਭੇ ਬਣਵਾਏ ਗਏ ਹਨ ਅਤੇ ਇਨ੍ਹਾਂ ਪਿੰਡਾਂ ਵਿੱਚ ਉਪਰੋਕਤ ਪ੍ਰੋਜੈਕਟਾਂ ਦੇ ਨਾਲ ਖਾਲੀ ਥਾਂ ਵਿਖੇ ਸੁੰਦਰ ਪਾਰਕ ਵੀ ਬਣਾਏ ਗਏ ਹਨ।
ਕਮੇਟੀ ਮੈਂਬਰਾਂ ਨੇ ਸਾਰੇ ਪ੍ਰੋਜਕੈਟਾਂ ਦੇ ਵੱਖ ਵੱਖ ਪੱਖਾਂ ਦੀ ਵਿਸਤਰਤ ਜਾਣਕਾਰੀ ਲਈ ਅਤੇ ਪ੍ਰੋਜੈਕਟਾਂ ਸਬੰਧੀ ਤਸੱਲੀ ਦਾ ਪ੍ਰਗਟਾਵਾ ਕੀਤਾ ਅਤੇ ਇਹ ਵੀ ਹਦਾਇਤ ਕੀਤੀ ਕਿ ਪ੍ਰੋਜੈਕਟਾਂ ਤਹਿਤ ਬਣਾਏ ਗਏ ਖੂਹਾਂ ਦੇ ਪਾਣੀ ਦੀ ਨਿਯਮਤ ਤੌਰ ਉਤੇ ਜਾਂਚ ਯਕੀਨੀ ਬਣਾਈ ਜਾਵੇ।

ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੇ ਚੇਅਰਮੈਨ, ਮਾਰਕਿਟ ਕਮੇਟੀਆਂ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ, ਪਿੰਡਾਂ ਦੇ ਪੰਚ ਸਰਪੰਚ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

-N Gill

]]>