Great – D5 News https://punjabi.newsd5.in Truth Seeking News Network. Fri, 09 Sep 2022 04:43:52 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Great – D5 News https://punjabi.newsd5.in 32 32 ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ-2 ਨੇ ਦੁਨੀਆਂ ਨੂੰ ਕਿਹਾ ਅਲਵਿਦਾ https://punjabi.newsd5.in/%e0%a8%ac%e0%a8%b0%e0%a8%a4%e0%a8%be%e0%a8%a8%e0%a9%80%e0%a8%86-%e0%a8%a6%e0%a9%80-%e0%a8%ae%e0%a8%b9%e0%a8%be%e0%a8%b0%e0%a8%be%e0%a8%a3%e0%a9%80-%e0%a8%90%e0%a8%b2%e0%a8%bf%e0%a9%9b%e0%a8%be/ Fri, 09 Sep 2022 04:43:52 +0000 https://punjabi.newsd5.in/?p=175073 ਲੰਡਨ/ਲੈਸਟਰ : ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ 2 ਦਾ 96 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਹੈ। ਉਹ ਲੰਮੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਸ਼ਾਹੀ ਪਰਿਵਾਰ ਨੇ ਮਹਾਰਾਣੀ ਦੇ ਦਿਹਾਂਤ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਪਹਿਲਾਂ ਅੱਜ ਉਨ੍ਹਾਂ ਦੀ ਸਕਾਟਲੈਂਡ ’ਚ ਅਚਾਨਕ ਸਿਹਤ ਵਿਗੜਨ ਦੀ ਖ਼ਬਰ ਸਾਹਮਣੇ ਆਈ ਸੀ।

ਬਿਸ਼ਨੋਈ ਦਾ ਐਨਕਾਉਂਟਰ? ਮਿਲੀ ਖ਼ਬਰ, ਧਰਮਸੋਤ ਦੇ ਹੈਰਾਨੀਜਨਕ ਖੁਲਾਸੇ, ਕਈ ਲੀਡਰਾਂ ਦੇ ਆਏ ਨਾਂ! ਫਸੇ ਕੇਜਰੀਵਾਲ!

ਬੈਲਮੋਰਲ ਕਿਲੇ ’ਚੋਂ ਮਹਾਰਾਣੀ ਦੇ ਡਾਕਟਰਾਂ ਵੱਲੋਂ ਸ਼ਾਹੀ ਪਰਿਵਾਰ ਨੂੰ ਮਹਾਰਾਣੀ ਦੇ ਬੀਮਾਰ ਹੋਣ ਦੀ ਖ਼ਬਰ ਦੇਣ ਨਾਲ ਲੰਡਨ ’ਚੋਂ ਸਮੂਹ ਸ਼ਾਹੀ ਪਰਿਵਾਰ ਸਕਾਟਲੈਂਡ ਵੱਲ ਰਵਾਨਾ ਹੋ ਗਿਆ ਸੀ। ਡਾਕਟਰਾਂ ਵੱਲੋਂ ਮਹਾਰਾਣੀ ਦੀ ਸਿਹਤ ’ਤੇ ਨਿਗਰਾਨੀ ਰੱਖੀ ਜਾ ਰਹੀ ਸੀ। ਉਨ੍ਹਾਂ ਬ੍ਰਿਟੇਨ ’ਤੇ ਸਭ ਤੋਂ ਲੰਮਾ ਸਮਾਂ ਸ਼ਾਸਨ ਕੀਤਾ।

]]>
CM ਮਾਨ ਅੱਜ ਕਰਨਗੇ ਇੱਕ ਹੋਰ ਵੱਡਾ ਐਲਾਨ https://punjabi.newsd5.in/cm-%e0%a8%ae%e0%a8%be%e0%a8%a8-%e0%a8%85%e0%a9%b1%e0%a8%9c-%e0%a8%95%e0%a8%b0%e0%a8%a8%e0%a8%97%e0%a9%87-%e0%a8%87%e0%a9%b1%e0%a8%95-%e0%a8%b9%e0%a9%8b%e0%a8%b0-%e0%a8%b5%e0%a9%b1%e0%a8%a1%e0%a8%be/ Fri, 10 Jun 2022 06:54:03 +0000 https://punjabi.newsd5.in/?p=162325 ਚੰਡੀਗੜ੍ਹ :  ਚੋਣਾਂ ਤੋਂ ਪਹਿਲਾਂ ਦਿੱਤੀਆਂ ਗਾਰੰਟੀਆਂ ਨੂੰ ਪੂਰਾ ਕਰਨ ਦੇ ਇਰਾਦੇ ਨਾਲ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਕ ਹੋਰ ਵੱਡਾ ਐਲਾਨ ਕੀਤਾ ਜਾਵੇਗਾ। ਹਾਲਾਂਕਿ ਇਹ ਐਲਾਨ ਕਿਸ ਵਾਅਦੇ ਨੂੰ ਪੂਰਾ ਕਰਨ ਵਾਲਾ ਹੋਵੇਗਾ ਇਸ ਬਾਰੇ ਵਿੱਚ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਰਹੀ ਹੈ। ਦੱਸ ਦਈਏ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਮੁਹੱਲਾ ਕਲੀਨਿਕਾਂ, ਮੁਫਤ ਬਿਜਲੀ ਜਿਹੇ ਕਈ ਵੱਡੇ ਵਾਅਦੇ ਕੀਤੇ ਸੀ।

]]>
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਹੋ ਰਿਹੈ ਵਾਧਾ https://punjabi.newsd5.in/%e0%a8%aa%e0%a9%88%e0%a8%9f%e0%a8%b0%e0%a9%8b%e0%a8%b2-%e0%a8%a1%e0%a9%80%e0%a8%9c%e0%a8%bc%e0%a8%b2-%e0%a8%a6%e0%a9%80%e0%a8%86%e0%a8%82-%e0%a8%95%e0%a9%80%e0%a8%ae%e0%a8%a4%e0%a8%be%e0%a8%82-6/ Sat, 02 Apr 2022 04:27:24 +0000 https://punjabi.newsd5.in/?p=151343 ਨਵੀਂ ਦਿੱਲੀ : ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਸ਼ਨੀਵਾਰ ਨੂੰ 80 ਪੈਸੇ ਪ੍ਰਤੀ ਲੀਟਰ ਦਾ ਹੋਰ ਵਾਧਾ ਕਰਨ ਦੇ ਨਾਲ ਈਂਧਨ ਦੀਆਂ ਕੀਮਤਾਂ ਵਿਚ ਵਾਧਾ ਲਗਾਤਾਰ ਜਾਰੀ ਹੈ। ਰਾਸ਼ਟਰੀ ਰਾਜਧਾਨੀ ‘ਚ ਪੈਟਰੋਲ ਦੀ ਕੀਮਤ ਹੁਣ 102.61 ਰੁਪਏ ਪ੍ਰਤੀ ਲੀਟਰ ਹੈ ਜਦਕਿ ਡੀਜ਼ਲ 93.87 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

ਕੇਂਦਰ ਖ਼ਿਲਾਫ਼ ਮੁੜ ਹੋਵੇਗਾ ਵੱਡਾ ਅੰਦੋਲਨ! ਖਿੱਚੀ ਤਿਆਰੀ, ਭਗਵੰਤ ਮਾਨ ਦੀ ਸਰਕਾਰ ਤੋਂ ਅੱਕੇ ਲੋਕ!

ਮੁੰਬਈ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 85 ਪੈਸੇ ਵਧ ਕੇ ਕ੍ਰਮਵਾਰ 117.57 ਰੁਪਏ ਅਤੇ 101.79 ਰੁਪਏ ਪ੍ਰਤੀ ਲੀਟਰ ਹੋ ਗਈਆਂ ਹਨ। ਲਗਾਤਾਰ ਵਾਧਾ ਹੋਣ ਦੇ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਵੀ ਵੱਧ ਰਹੀਆਂ ਹਨ।

 

]]>
ਨਿਊਜ਼ੀਲੈਂਡ ਦੇ ਕ੍ਰਿਕੇਟਰ ਰੌਸ ਟੇਲਰ ਨੇ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ https://punjabi.newsd5.in/%e0%a8%a8%e0%a8%bf%e0%a8%8a%e0%a8%9c%e0%a8%bc%e0%a9%80%e0%a8%b2%e0%a9%88%e0%a8%82%e0%a8%a1-%e0%a8%a6%e0%a9%87-%e0%a8%95%e0%a9%8d%e0%a8%b0%e0%a8%bf%e0%a8%95%e0%a9%87%e0%a8%9f%e0%a8%b0-%e0%a8%b0/ Thu, 30 Dec 2021 05:33:25 +0000 https://punjabi.newsd5.in/?p=140177 ਨਿਊਜੀਲੈਂਡ : ਨਿਊਜ਼ੀਲੈਂਡ ਦੇ ਕ੍ਰਿਕੇਟਰ ਰੌਸ ਟੇਲਰ ਨੇ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਬੰਗਲਾਦੇਸ਼ ਵਿਰੁੱਧ ਅਗਲੇ ਮਹੀਨੇ ਹੋਣ ਵਾਲਾ ਦੂਜਾ ਟੈਸਟ ਮੈਚ ਉਨ੍ਹਾਂ ਦਾ ਆਖਰੀ ਟੈਸਟ ਹੋਵੇਗਾ। ਉਹ ਇਸ ‘ਚ ਡੇਨੀਅਲ ਵਿਟੋਰੀ ਦੇ 112 ਟੈਸਟਾਂ ਦੀ ਬਰਾਬਰੀ ਕਰ ਲੈਣਗੇ। ਉਹ ਫਰਵਰੀ ‘ਚ ਦੱਖਣੀ ਅਫਰੀਕਾ ਖ਼ਿਲਾਫ਼ ਟੈਸਟ ਸੀਰੀਜ਼ ਨਹੀਂ ਖੇਡਣਗੇ ਪਰ ਆਸਟ੍ਰੇਲੀਆ ‘ਚ ਵਨਡੇ ਸੀਰੀਜ਼ ਅਤੇ ਮਾਰਚ-ਅਪ੍ਰੈਲ ‘ਚ ਨੀਦਰਲੈਂਡ ਖ਼ਿਲਾਫ਼ ਘਰੇਲੂ ਸੀਰੀਜ਼ ਖੇਡਣਗੇ। ਨੀਦਰਲੈਂਡ ਖ਼ਿਲਾਫ਼ ਆਪਣੇ ਗ੍ਰਹਿ ਨਗਰ ਹੈਮਿਲਟਨ ‘ਚ 4 ਅਪ੍ਰੈਲ ਨੂੰ ਹੋਣ ਵਾਲਾ ਚੌਥਾ ਵਨਡੇ ਟੇਲਰ ਦਾ ਆਖ਼ਰੀ ਅੰਤਰਰਾਸ਼ਟਰੀ ਮੈਚ ਹੋਵੇਗਾ।

Sanyukt Samaj Morcha: APP ਦਾ ਕਿਸਾਨਾਂ ਨਾਲ ਗਠਜੋੜ? ਜਥੇਬੰਦੀਆਂ ਨਾਲ ਹੋਈ ਮੀਟਿੰਗ | D5 Channel Punjabi

ਉਨ੍ਹਾਂ ਨੇ ਵੀਰਵਾਰ ਨੂੰ ਇਕ ਬਿਆਨ ‘ਚ ਕਿਹਾ, ‘ਇਹ ਸ਼ਾਨਦਾਰ ਸਫ਼ਰ ਰਿਹਾ ਅਤੇ ਮੈਨੂੰ ਖੁਸ਼ੀ ਹੈ ਕਿ ਮੈਂ ਇੰਨੇ ਲੰਬੇ ਸਮੇਂ ਤੱਕ ਦੇਸ਼ ਦੀ ਨੁਮਾਇੰਦਗੀ ਕਰ ਸਕਿਆ।’ ਉਨ੍ਹਾਂ ਨੇ ਕਿਹਾ, ‘ਦੁਨੀਆ ਦੇ ਕੁਝ ਮਹਾਨ ਖਿਡਾਰੀਆਂ ਦੇ ਖ਼ਿਲਾਫ਼ ਖੇਡਣਾ ਕਿਸਮਤ ਦੀ ਗੱਲ ਹੈ। ਬਹੁਤ ਸਾਰੀਆਂ ਯਾਦਾਂ ਅਤੇ ਦੋਸਤੀ ਦੇ ਤੋਹਫ਼ੇ ਮਿਲੇ ਹਨ, ਸਾਰੀਆਂ ਚੰਗੀਆਂ ਚੀਜ਼ਾਂ ਕਦੇ ਖ਼ਤਮ ਨਹੀਂ ਹੁੰਦੀਆਂ ਹਨ ਅਤੇ ਇਹ ਮੇਰੇ ਲਈ ਸਹੀ ਸਮਾਂ ਹੈ।’ ਟੇਲਰ ਨੇ ਨਿਊਜ਼ੀਲੈਂਡ ਲਈ ਟੈਸਟ ਅਤੇ ਵਨਡੇ ਮੈਚਾਂ ਵਿਚ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ।

ਕਿਸਾਨ ਜਥੇਬੰਦੀਆਂ ਦਾ ਆਪ ਨਾਲ ਗਠਜੋੜ? D5 Channel Punjabi

ਉਨ੍ਹਾਂ ਨੇ ਟੈਸਟ ਵਿਚ 19 ਸੈਂਕੜਿਆਂ ਸਮੇਤ 7584 ਦੌੜਾਂ ਬਣਾਈਆਂ, ਜੋ ਮੌਜੂਦਾ ਕਪਤਾਨ ਕੇਨ ਵਿਲੀਅਮਸਨ ਤੋਂ ਬਾਅਦ ਸਭ ਤੋਂ ਵੱਧ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਵਨਡੇ ‘ਚ 8581 ਦੌੜਾਂ ਬਣਾਈਆਂ, ਜਿਸ ‘ਚ 21 ਸੈਂਕੜੇ ਸ਼ਾਮਲ ਹਨ। ਉਨ੍ਹਾਂ ਨੇ 2008 ਵਿਚ ਦੱਖਣੀ ਅਫਰੀਕਾ ਵਿਰੁੱਧ ਪਹਿਲਾ ਟੈਸਟ ਖੇਡਿਆ ਅਤੇ 233 ਵਨਡੇ ਮੈਚਾਂ ਵਿਚੋਂ ਪਹਿਲਾ 2006 ਵਿਚ ਵੈਸਟਇੰਡੀਜ਼ ਵਿਰੁੱਧ ਖੇਡਿਆ। ਉਨ੍ਹਾਂ ਨੇ 102 ਟੀ-20 ਮੈਚ ਵੀ ਖੇਡੇ ਹਨ ਅਤੇ ਨਿਊਜ਼ੀਲੈਂਡ ਲਈ ਤਿੰਨੋਂ ਫਾਰਮੈਟਾਂ ਵਿਚ 100 ਤੋਂ ਵੱਧ ਮੈਚ ਖੇਡਣ ਵਾਲੇ ਪਹਿਲੇ ਕ੍ਰਿਕਟਰ ਹਨ।

]]>
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ https://punjabi.newsd5.in/%e0%a8%b8%e0%a9%b1%e0%a8%9a%e0%a8%96%e0%a9%b0%e0%a8%a1-%e0%a8%b8%e0%a9%8d%e0%a8%b0%e0%a9%80-%e0%a8%b9%e0%a8%b0%e0%a8%bf%e0%a8%ae%e0%a9%b0%e0%a8%a6%e0%a8%b0-%e0%a8%b8%e0%a8%be%e0%a8%b9%e0%a8%bf-5/ Fri, 22 Oct 2021 10:33:56 +0000 https://punjabi.newsd5.in/?p=128389 ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਭਾ-ਸੁਸਾਇਟੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਜਿਸ ਮਗਰੋਂ ਪੰਥ ਪ੍ਰਸਿੱਧ ਰਾਗੀ, ਢਾਡੀ ਤੇ ਕਵੀਸ਼ਰ ਜਥਿਆਂ ਨੇ ਸੰਗਤ ਨੂੰ ਗੁਰੂ-ਜਸ ਨਾਲ ਜੋੜਿਆ। ਲੱਖਾਂ ਸੰਗਤਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਇ ਸਾਹਿਬ ਵਿਖੇ ਸੁੰਦਰ ਜਲੌ ਵੀ ਸੰਗਤਾਂ ਲਈ ਖਿੱਚ ਦਾ ਕੇਂਦਰ ਬਣੇ ਰਹੇ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਸਮੇਤ ਪੰਥ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਪ੍ਰਗਟਾਈ, ਜਿਨ੍ਹਾਂ ਨੂੰ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਗੁਰੂ ਬਖ਼ਸ਼ਿਸ ਸਿਰੋਪਾਓ ਦਿੱਤੇ। ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਬਾਨੀ ਚੌਥੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵੱਖ-ਵੱਖ ਮਹਾਂਪੁਰਖਾਂ ਅਤੇ ਸਭਾ-ਸੁਸਾਇਟੀਆਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ ਸਨ।
ਚੌਥੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸਜੇ ਦੀਵਾਨਾਂ ਦੌਰਾਨ ਜਿਥੇ ਅੱਜ ਕਵੀ ਦਰਬਾਰ ਵਿਚ ਪੰਥਕ ਕਵੀਆਂ ਨੇ ਗੁਰੂ ਸਾਹਿਬ ਜੀ ਦੇ ਲਾਸਾਨੀ ਜੀਵਨ ਬਾਰੇ ਕਵਿਤਾਵਾਂ ਪੇਸ਼ ਕੀਤੀਆਂ, ਉਥੇ ਹੀ ਬੀਤੀ ਰਾਤ ਰਾਗ ਦਰਬਾਰ ਅਤੇ ਪੜਤਾਲ ਗਾਇਨ ਕੀਰਤਨ ਸਮਾਗਮ ਵਿਚ ਰਾਗੀ ਜਥਿਆਂ ਨੇ ਸ੍ਰੀ ਗੁਰੂ ਰਾਮਦਾਸ ਜੀ ਦੀ ਪਾਵਨ ਗੁਰਬਾਣੀ ਵਿੱਚੋਂ ਰਾਗ ਅਧਾਰਤ ਕੀਰਤਨ ਸਰਵਣ ਕਰਵਾਇਆ। ਰਾਗ ਦਰਬਾਰ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤ ਨਾਲ ਵਿਚਾਰ ਸਾਂਝੇ ਕਰਦਿਆਂ ਚੌਥੇ ਪਾਤਸ਼ਾਹ ਜੀ ਦੇ ਜੀਵਨ ਅਤੇ ਉਪਦੇਸ਼ਾਂ ਅਨੁਸਾਰ ਜੀਵਨ ਜਿਊਣ ਦੀ ਪ੍ਰੇਰਣਾ ਕੀਤੀ।
ਇਨ੍ਹਾਂ ਸਮਾਗਮਾਂ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਲੁਧਿਆਣਾ ਸਿੰਘ, ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ, ਜਨਰਲ ਸਕੱਤਰ ਸ. ਭਗਵੰਤ ਸਿੰਘ ਸਿਆਲਕਾ, ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਾਬਕਾ ਜਥੇਦਾਰ ਗਿ: ਗੁਰਬਚਨ ਸਿੰਘ, ਸਿੰਘ ਸਾਹਿਬ ਗਿਆਨੀ ਮੋਹਨ ਸਿੰਘ, ਗਿਆਨੀ ਜਸਵਿੰਦਰ ਸਿੰਘ, ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਸ. ਮੰਗਵਿੰਦਰ ਸਿੰਘ ਖਾਪੜਖੇੜੀ, ਭਾਈ ਅਜਾਇਬ ਸਿੰਘ ਅਭਿਆਸੀ, ਸ. ਹਰਪਾਲ ਸਿੰਘ ਜੱਲ੍ਹਾ, ਸ. ਕੁਲਦੀਪ ਸਿੰਘ ਤੇੜਾ, ਭਾਈ ਰਜਿੰਦਰ ਸਿੰਘ ਮਹਿਤਾ, ਸ. ਬਾਵਾ ਸਿੰਘ ਗੁਮਾਨਪੁਰਾ, ਸ. ਹਰਜਾਪ ਸਿੰਘ ਸੁਲਤਾਨਵਿੰਡ, ਬੀਬੀ ਗੁਰਮੀਤ ਕੌਰ, ਗਿਆਨੀ ਮਲਕੀਤ ਸਿੰਘ, ਸਕੱਤਰ ਸ. ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਪ੍ਰਤਾਪ ਸਿੰਘ, ਸ. ਸੁਖਮਿੰਦਰ ਸਿੰਘ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਤੇਜਿੰਦਰ ਸਿੰਘ ਪੱਡਾ, ਸ. ਸਿਮਰਜੀਤ ਸਿੰਘ, ਸ. ਸੁਲੱਖਣ ਸਿੰਘ ਭੰਗਾਲੀ, ਮੈਨੇਜਰ ਸ. ਗੁਰਿੰਦਰ ਸਿੰਘ ਮਥਰੇਵਾਲ, ਓਐਸਡੀ ਡਾ. ਅਮਰੀਕ ਸਿੰਘ ਲਤੀਫਪੁਰ, ਡਾ. ਸੁਖਬੀਰ ਸਿੰਘ, ਸੁਪ੍ਰਿਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਆਨਰੇਰੀ ਸਕੱਤਰ ਸ. ਗੁਰਮੀਤ ਸਿੰਘ ਆਦਿ ਹਾਜਰ ਸਨ।
ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਧਾਰਮਿਕ ਮੁਕਾਬਲਿਆਂ ਦੇ ਜੇਤੂ ਸਕੂਲੀ ਬੱਚੇ ਬੀਬੀ ਜਗੀਰ ਕੌਰ ਵੱਲੋਂ ਸਨਮਾਨਿਤ
ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਬੀਤੇ ਦਿਨਾਂ ਤੋਂ ਵੱਖ-ਵੱਖ ਸਕੂਲਾਂ ਦੇ ਬੱਚਿਆਂ ਦੇ ਕਰਵਾਏ ਗਏ ਧਾਰਮਿਕ ਮੁਕਾਬਲਿਆਂ ਦੌਰਾਨ ਅਵੱਲ ਆਉਣ ਵਾਲਿਆਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੱਜ ਸਨਮਾਨਤ ਕੀਤਾ। ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਚੱਲ ਰਹੇ ਸਮਾਗਮਾਂ ਦੌਰਾਨ ਜੇਤੂ ਬੱਚਿਆਂ ਨੂੰ ਸਨਮਾਨ ਚਿੰਨ੍ਹ, ਸਨਮਾਨ ਪੱਤਰ ਦੇ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਹੌਂਸਲਾ ਅਫ਼ਜਾਈ ਕੀਤੀ। ਇਸ ਮੌਕੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਕਰਵਾਏ ਗਏ ਧਾਰਮਿਕ ਮੁਕਾਬਲਿਆਂ ਸਮੇਂ ਸਕੂਲੀ ਬੱਚਿਆਂ ਨੇ ਸ਼ਮੂਲੀਅਤ ਕਰਕੇ ਗੁਰੂ ਸਾਹਿਬ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ ਹੈ। ਇਨ੍ਹਾਂ ਮੁਕਾਬਲਿਆਂ ਸਮੇਂ ਕਵੀਸ਼ਰੀ, ਕਵਿਤਾ, ਪੇਂਟਿੰਗ, ਧਾਰਮਿਕ ਲੈਕਚਰ, ਕੁਇਜ਼ ਆਦਿ ਵਿਚ ਬੱਚਿਆਂ ਨੇ ਵਧੀਆ ਕਾਰਗੁਜ਼ਾਰੀ ਦਿਖਾਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਬੱਚਿਆਂ ਅਤੇ ਨੌਜੁਆਨਾਂ ਅੰਦਰ ਗੁਰੂ ਸਾਹਿਬ ਜੀ ਦੇ ਜੀਵਨ ਫਲਸਫੇ ਪ੍ਰਤੀ ਚਾਅ ਪੈਦਾ ਕਰਦੇ ਹਨ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਗੁਰਿੰਦਰ ਸਿੰਘ ਮਥਰੇਵਾਲ, ਸ. ਬਘੇਲ ਸਿੰਘ, ਸ. ਨਰਿੰਦਰ ਸਿੰਘ, ਰਿਸਰਚ ਸਕਾਲਰ ਬੀਬੀ ਰਣਜੀਤ ਸਿੰਘ, ਬੀਬੀ ਹਰਪ੍ਰੀਤ ਕੌਰ, ਬੀਬੀ ਸਿਮਰਨਜੀਤ ਕੌਰ, ਬੀਬੀ ਕਿਰਨਦੀਪ ਕੌਰ, ਬੀਬੀ ਗੁਰਮੀਤ ਕੌਰ, ਸ. ਰਾਜਵਿੰਦਰ ਸਿੰਘ ਜੋਗਾ,  ਸ. ਅਰਮਨ ਸਿੰਘ ਆਦਿ ਮੌਜੂਦ ਸਨ।
]]>
ਮਹਾਤਮਾ ਗਾਂਧੀ ਦੀ ਪੜਪੋਤੀ ਨੇ ਕੀਤਾ ਅਜਿਹਾ ਫਰਾਡ, ਮਿਲੀ 7 ਸਾਲ ਸਜ਼ਾ https://punjabi.newsd5.in/%e0%a8%ae%e0%a8%b9%e0%a8%be%e0%a8%a4%e0%a8%ae%e0%a8%be-%e0%a8%97%e0%a8%be%e0%a8%82%e0%a8%a7%e0%a9%80-%e0%a8%a6%e0%a9%80-%e0%a8%aa%e0%a9%9c%e0%a8%aa%e0%a9%8b%e0%a8%a4%e0%a9%80-%e0%a8%a8%e0%a9%87/ Tue, 08 Jun 2021 07:20:45 +0000 https://punjabi.newsd5.in/?p=107549 ਜੋਹਾਨਸਬਰਗ : ਦੱਖਣੀ ਅਫਰੀਕਾ ਦੇ ਡਰਬਨ ਦੀ ਇੱਕ ਅਦਾਲਤ ਨੇ ਮਹਾਤਮਾ ਗਾਂਧੀ ਦੀ ਪੜਪੋਤੀ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ‘ਤੇ 60 ਲੱਖ ਰੈਂਡ ਦੀ ਧੋਖਾਧੜੀ ਅਤੇ ਜਾਲਸਾਜ਼ੀ ਕਰਨ ਦਾ ਇਲਜ਼ਾਮ ਸੀ। ਇਸ ਮਾਮਲੇ ‘ਚ ਸੋਮਵਾਰ ਨੂੰ ਅਸ਼ੀਸ਼ ਲਤਾ ਰਾਮਗੋਬਿਨ ਨੂੰ ਕੋਰਟ ਨੇ ਦੋਸ਼ੀ ਕਰਾਰ ਦਿੱਤਾ। ਅਸ਼ੀਸ਼ ਲਤਾ ਰਾਮਗੋਬਿਨ ‘ਤੇ ਇਲਜ਼ਾਮ ਸੀ ਕਿ ਉਨ੍ਹਾਂ ਨੇ ਕਾਰੋਬਾਰੀ ਐਸ ਆਰ ਮਹਾਰਾਜ ਨੂੰ ਧੋਖਾ ਦਿੱਤਾ ਸੀ। ਐਸ ਆਰ ਮਹਾਰਾਜ ਨੇ ਉਸ ਨੂੰ ਭਾਰਤ ਵਿਚ ਮੌਜੂਦ ਇਕ ਖੇਪ ਲਈ ਆਯਾਤ ਅਤੇ ਕਸਟਮ ਡਿਊਟੀ ਵਜੋਂ ਪੇਸ਼ਗੀ ਵਿਚ 6.2 ਮਿਲੀਅਨ ਰੈਂਡ (ਅਫਰੀਕੀ ਮੁਦਰਾ) ਦਿੱਤੀ। ਅਸ਼ੀਸ਼ ਲਤਾ ਰਾਮਗੋਬਿਨ ਨੇ ਉਸ ਲਾਭ ਵਿਚ ਹਿੱਸਾ ਪਾਉਣ ਦੀ ਗੱਲ ਕੀਤੀ ਸੀ।

ਪੜ੍ਹਾਈ ‘ਚ ਨਹੀਂ ਲੱਗਦਾ ਮਨ ! ਮਿਲੇਗੀ ਚੰਗੀ ਨੌਕਰੀ ! ਮਿਲੇਗੀ ਕਾਮਯਾਬੀ ! ਸਟੂਡੈਂਟ ਜਰੂਰ ਦੇਖਣ !

ਆਸ਼ੀਸ਼ ਲਾਠਾ ਰਾਮਗੋਬਿਨ ਨੂੰ ਡਰਬਨ ਸਪੈਸ਼ਲਾਈਡ ਵਪਾਰਕ ਅਪਰਾਧ ਅਦਾਲਤ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਦੋਸ਼ਾਂ ਵਿਰੁੱਧ ਅਪੀਲ ਕਰਨ ਦੀ ਆਗਿਆ ਤੋਂ ਇਨਕਾਰ ਕਰ ਦਿੱਤਾ ਸੀ। ਧਿਆਨ ਯੋਗ ਹੈ ਕਿ ਅਸ਼ੀਸ਼ ਲਤਾ ਮਸ਼ਹੂਰ ਕਾਰਕੁਨ ਇਲਾ ਗਾਂਧੀ ਅਤੇ ਮਰਹੂਮ ਮੇਵਾ ਰਾਮਗੋਵਿੰਦ ਦੀ ਧੀ ਹੈ। ਲਤਾ ਰਾਮਗੋਬਿਨ ਖਿਲਾਫ ਕੇਸ ਦੀ ਸੁਣਵਾਈ 2015 ਵਿੱਚ ਸ਼ੁਰੂ ਹੋਈ ਸੀ। ਨੈਸ਼ਨਲ ਪ੍ਰੋਸੀਕਿਊਟਿੰਗ ਅਥਾਰਟੀ (ਐਨਪੀਏ) ਬ੍ਰਿਗੇਡੀਅਰ ਹੈਂਗਵਾਨੀ ਮੌਲੌਦਜੀ ਨੇ ਕਿਹਾ ਸੀ ਕਿ ਰਾਮਗੋਬਿਨ ਨੇ ਸੰਭਾਵਤ ਨਿਵੇਸ਼ਕਾਂ ਨੂੰ ਯਕੀਨ ਦਿਵਾਉਣ ਲਈ ਜਾਅਲੀ ਚਲਾਨ ਅਤੇ ਦਸਤਾਵੇਜ਼ ਮੁਹੱਈਆ ਕਰਵਾਏ ਸਨ ਕਿ ਲਿਨਨ ਦੇ ਤਿੰਨ ਡੱਬੇ ਭਾਰਤ ਤੋਂ ਭੇਜੇ ਜਾ ਰਹੇ ਸਨ।

ਹੁਣੇ-ਹੁਣੇ CM Captain ਨੇ ਕੀਤਾ ਵੱਡਾ ਐਲਾਨ! ਖੁਸ਼ ਕਰਤੇ ਲੋਕ! ਦਿੱਤੀ ਵੱਡੀ ਰਾਹਤ ! Punjabi News

ਉਸ ਸਮੇਂ ਲਤਾ ਰਾਮਗੋਬਿਨ ਨੂੰ 50,000 ਰੈਂਡ ਦੀ ਜ਼ਮਾਨਤ ‘ਤੇ ਜ਼ਮਾਨਤ ਮਿਲ ਗਈ ਸੀ. ਹਾਲਾਂਕਿ, ਸੋਮਵਾਰ ਨੂੰ ਉਹ ਇਸ ਕੇਸ ਵਿੱਚ ਦੋਸ਼ੀ ਪਾਇਆ ਗਿਆ ਸੀ ਅਤੇ ਜੇਲ੍ਹ ਦੀ ਸਜਾ ਸੁਣਾਈ ਗਈ ਸੀ। ਐਨਪੀਏ ਦੀ ਬੁਲਾਰੀ ਨਤਾਸ਼ਾ ਕਾਰਾ ਨੇ ਸੋਮਵਾਰ ਨੂੰ ਕਿਹਾ, “ਲਤਾ ਰਾਮਗੋਬਿਨ ਨੇ ਕਿਹਾ ਸੀ ਕਿ ਉਸ ਨੂੰ ਦਰਾਮਦ ਦੀ ਲਾਗਤ ਅਤੇ ਕਸਟਮ ਡਿਊਟੀ ਅਦਾ ਕਰਨ ਲਈ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਕਿਉਂ ਫੜਿਆ Khaira ਨੇ Captain ਦਾ ਹੱਥ? ਸੁਣੋ Exclusive interview ’ਚ ਵੱਡੇ ਖੁਲਾਸੇ | Punjabi News

ਉਸ ਨੂੰ ਪੋਰਟ ਉੱਤੇ ਸਾਮਾਨ ਖਾਲੀ ਕਰਨ ਲਈ ਪੈਸੇ ਦੀ ਜ਼ਰੂਰਤ ਸੀ।” ਇਸ ਤੋਂ ਬਾਅਦ ਲਤਾ ਰਾਮਗੋਬਿਨ ਨੇ ਮਹਾਰਾਜ ਨੂੰ ਦੱਸਿਆ ਕਿ ਉਨ੍ਹਾਂ ਨੂੰ 6.2 ਮਿਲੀਅਨ ਰੈਂਡ ਦੀ ਜ਼ਰੂਰਤ ਹੈ। ਸੰਬੰਧਿਤ ਦਸਤਾਵੇਜ਼ਾਂ ਨੂੰ ਵੀ ਸਮਝਾਉਣ ਲਈ ਦਿਖਾਇਆ ਗਿਆ, ਜਿਸ ਵਿਚ ਮਾਲ ਦੀ ਖਰੀਦ ਨਾਲ ਸਬੰਧਤ ਦਸਤਾਵੇਜ਼ ਸਨ। ਇੱਕ ਮਹੀਨੇ ਬਾਅਦ, ਲਤਾ ਰਾਮਗੋਬਿਨ ਨੇ ਫਿਰ ਐਸ ਆਰ ਮਹਾਰਾਜ ਨੂੰ ਇੱਕ ਹੋਰ ਦਸਤਾਵੇਜ਼ ਭੇਜਿਆ, ਜੋ ਕਿ ਇੱਕ ਨੈਟਕੇਅਰ ਚਲਾਨ ਸੀ, ਜਿਸ ਵਿੱਚ ਦਿਖਾਇਆ ਗਿਆ ਸੀ ਕਿ ਮਾਲ ਭੇਜ ਦਿੱਤਾ ਗਿਆ ਸੀ ਅਤੇ ਪਰ ਉਸਦਾ ਭੁਗਤਾਨ ਅਦਾ ਨਹੀਂ ਕੀਤਾ ਗਿਆ ਸੀ।

]]>
ਚੋਣਾਂ ਤੋਂ ਪਹਿਲਾਂ ਟਕਸਾਲੀਆਂ ਦਾ ਵੱਡਾ ਐਲਾਨ, ਐਲਾਨ ਸੁਣ ਬਾਦਲਾਂ ਨੂੰ ਪੈ ਗਈ ਬਿਪਤਾ ! https://punjabi.newsd5.in/%e0%a8%9a%e0%a9%8b%e0%a8%a3%e0%a8%be%e0%a8%82-%e0%a8%a4%e0%a9%8b%e0%a8%82-%e0%a8%aa%e0%a8%b9%e0%a8%bf%e0%a8%b2%e0%a8%be%e0%a8%82-%e0%a8%9f%e0%a8%95%e0%a8%b8%e0%a8%be%e0%a8%b2%e0%a9%80%e0%a8%86-2/ Wed, 01 May 2019 12:44:41 +0000 https://punjabi.newsd5.in/?p=48145

]]>
ਔਰਤਾਂ ਦੇ ਸਹਾਰੇ ਵੱਡੇ ਦਿੱਗਜ ! ਸੰਗਰੂਰ ‘ਚ ਮਿਹਣੋ-ਮਿਹਣੀ ? https://punjabi.newsd5.in/%e0%a8%94%e0%a8%b0%e0%a8%a4%e0%a8%be%e0%a8%82-%e0%a8%a6%e0%a9%87-%e0%a8%b8%e0%a8%b9%e0%a8%be%e0%a8%b0%e0%a9%87-%e0%a8%b5%e0%a9%b1%e0%a8%a1%e0%a9%87-%e0%a8%a6%e0%a8%bf%e0%a9%b1%e0%a8%97%e0%a8%9c-2/ Mon, 29 Apr 2019 13:00:30 +0000 https://punjabi.newsd5.in/?p=47956

]]>
ਅਸਲਾ ਰੱਖਣ ਦੇ ਸ਼ੌਕੀਨ ਹੋਏ ਬਾਗੋ-ਬਾਗ, ਸਰਕਾਰ ਨੇ ਦਿੱਤੀ ਵੱਡੀ ਰਾਹਤ! https://punjabi.newsd5.in/%e0%a8%85%e0%a8%b8%e0%a8%b2%e0%a8%be-%e0%a8%b0%e0%a9%b1%e0%a8%96%e0%a8%a3-%e0%a8%a6%e0%a9%87-%e0%a8%b8%e0%a8%bc%e0%a9%8c%e0%a8%95%e0%a9%80%e0%a8%a8-%e0%a8%b9%e0%a9%8b%e0%a8%8f-%e0%a8%ac%e0%a8%be-2/ Sat, 26 Jan 2019 10:42:13 +0000 https://punjabi.newsd5.in/?p=42112

]]>
Big Breaking _ End of Bargari Morcha | ਬਰਗਾੜੀ ਮੋਰਚੇ ਖ਼ਤਮ ਕਰਨ ਦਾ ਐਲਾਨ https://punjabi.newsd5.in/big-breaking-_-end-of-bargari-morcha-%e0%a8%ac%e0%a8%b0%e0%a8%97%e0%a8%be%e0%a9%9c%e0%a9%80-%e0%a8%ae%e0%a9%8b%e0%a8%b0%e0%a8%9a%e0%a9%87-%e0%a8%96%e0%a8%bc%e0%a8%a4%e0%a8%ae-%e0%a8%95%e0%a8%b0/ Thu, 06 Dec 2018 14:46:40 +0000 https://punjabi.newsd5.in/?p=37451

]]>