google pixel 3 – D5 News https://punjabi.newsd5.in Truth Seeking News Network. Fri, 19 Apr 2019 09:42:35 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png google pixel 3 – D5 News https://punjabi.newsd5.in 32 32 Google Pixel 3 ਦੇ ਬਦਲੇ ਚਾਹੀਦਾ ਸੀ ਰਿਫੰਡ, ਬਦਲੇ ‘ਚ ਮਿਲੇ 6 ਲੱਖ 80 ਹਜ਼ਾਰ ਦੇ ਨਵੇਂ 10 ਫੋਨ https://punjabi.newsd5.in/google-pixel-3-%e0%a8%a6%e0%a9%87-%e0%a8%ac%e0%a8%a6%e0%a8%b2%e0%a9%87-%e0%a8%9a%e0%a8%be%e0%a8%b9%e0%a9%80%e0%a8%a6%e0%a8%be-%e0%a8%b8%e0%a9%80-%e0%a8%b0%e0%a8%bf%e0%a8%ab%e0%a9%b0%e0%a8%a1/ Fri, 19 Apr 2019 09:42:35 +0000 https://punjabi.newsd5.in/?p=47360 ਨਵੀਂ ਦਿੱਲੀ : ਆਨਲਾਇਨ ਸ਼ਾਪਿੰਗ ਦੇ ਬਾਰੇ ‘ਚ ਅਸੀਂ ਅਕਸਰ ਕਈ ਅਜਿਹੇ ਕਿੱਸੇ ਪੜ੍ਹਦੇ ਹਾਂ ਜਿਸਦੇ ਬਾਰੇ ‘ਚ ਸੁਣਕੇ ਹੈਰਾਨ ਹੋ ਜਾਂਦੇ ਹਾਂ। ਕਈ ਵਾਰ ਆਨਲਾਇਨ ਖਰੀਦਾਰੀ ਕਰਨ ਵਾਲੇ ਯੂਜ਼ਰਸ ਨੂੰ ਸਮਾਨ ਦੇ ਬਦਲੇ ਜਾਂ ਤਾਂ ਇੱਟ ਜਾਂ ਫਿਰ ਕੋਈ ਸਾਬਣ ਮਿਲੀ ਹੈ ਪਰ ਇੱਕ ਰੈਡਿਟ ਯੂਜ਼ਰ ਨੇ ਪੋਸਟ ਦੇ ਦੌਰਾਨ ਕਿਹਾ ਕਿ ਉਸਨੂੰ ਗੂਗਲ ਪਿਕਸਲ 3 ਦੇ ਬਦਲੇ ਰਿਫੰਡ ਚਾਹੀਦਾ ਸੀ ਪਰ ਉਸਦੇ ਬਦਲੇ ਉਸਨੂੰ 10 ਹੋਰ ਸਮਾਰਟਫੋਨ ਮਿਲ ਗਏ।

Read Also ਪੰਜਾਬੀਆਂ ਨੇ ਲਾਇਆ ਨਵਾਂ ਜੁਗਾੜ, ਹੁਣ ਮੋਮਬੱਤੀ ਨਾਲ ਹੋਵੇਗਾ ਫੋਨ ਚਾਰਜ

ਰੈਡਿਟ ਯੂਜ਼ਰ Cheetos ਨੇ ਦੱਸਿਆ ਕਿ ਉਸ ਨੇ ਪਿਕਸਲ 3 ਲਿਆ ਸੀ ਜਿਸ ਵਿੱਚ ਉਸ ਨੂੰ ਕੁਝ ਖਰਾਬੀ ਨਜ਼ਰ ਆਈ। ਇਸ ਪਿੱਛੋਂ ਉਸ ਨੇ ਫੋਨ ਵਾਪਸ ਕਰਕੇ ਉਸ ਦਾ ਰਿਫੰਡ ਮੰਗਿਆ ਪਰ ਉਸ ਦੇ ਬਦਲੇ ਉਸ ਨੂੰ 10 ਨਵੇਂ ਪਿਕਸਲ 3 ਸਮਾਰਟਫੋਨ ਮਿਲ ਗਏ। ਧਿਆਨ ਰਹੇ ਇਸ ਫੋਨ ਦੀ ਬੇਸਿਕ ਮਾਡਲ ਕੀਮਤ 68,000 ਰੁਪਏ ਹੈ ਪਰ ਇਸ ਦੇ ਬਦਲੇ ਉਸ ਨੂੰ 10 ਨਵੇਂ ਫੋਨ ਮਿਲੇ, ਯਾਨੀ ਕੁੱਲ 6 ਲੱਖ 80 ਰੁਪਏ ਦੇ ਨਵੇਂ ਫੋਨ ਮਿਲ ਗਏ।

ਆਪਣੀ ਪੋਸਟ ਵਿੱਚ Cheetos ਨੇ ਲਿਖਿਆ ਕਿ ਗੂਗਲ ਨੇ ਉਸ ਨੂੰ 10 ਫੋਨ ਤਾਂ ਦਿੱਤੇ ਪਰ ਰਿਫੰਡ ਵਿੱਚ ਸਿਰਫ 5500 ਰੁਪਏ ਹੀ ਦਿੱਤੇ। ਗੂਗਲ ਨੇ ਹਾਲੇ ਵੀ ਉਸ ਨੂੰ 62,000 ਰੁਪਏ ਦੇਣੇ ਹਨ। ਉਹ ਗੂਗਲ ਪਿਕਸਲ 3 ਦੇ ਬਦਲੇ ਪਿੰਕ ਮਾਡਲ ਖਰੀਦਣਾ ਚਾਹੁੰਦਾ ਸੀ। Cheetos ਮੁਤਾਬਕ ਮਾਡਲ ਸ਼ਿਪ ਤਾਂ ਕਰ ਦਿੱਤੇ ਪਰ ਉਨ੍ਹਾਂ ਵਿੱਚ ਵੀ ਪਿੰਕ ਮਾਡਲ ਨਹੀਂ।

ਉਸ ਨੇ ਕਿਹਾ ਕਿ ਇਸ ਵਿੱਚ ਸਾਰੀ ਗਲਤੀ ਗੂਗਲ ਦੀ ਹੀ ਹੈ ਜਿਸ ਨੇ ਉਸ ਨੂੰ 10 ਹੋਰ ਮਾਡਲ ਭੇਜ ਦਿੱਤੇ। ਉਸ ਨੇ ਕਿਹਾ ਕਿ ਉਸ ਕੋਲ ਗੂਗਲ 10 ਮਾਡਲ ਤਾਂ ਆ ਚੁੱਕੇ ਹਨ, ਪਰ ਉਹ ਉਦੋਂ ਤਕ ਵਾਪਸ ਨਹੀਂ ਕਰੇਗਾ ਜਦੋਂ ਤਕ ਉਸ ਨੂੰ ਸਾਰੇ ਪੈਸੇ ਵਾਪਸ ਨਹੀਂ ਮਿਲ ਜਾਂਦੇ। ਉਸ ਨੇ ਕਿਹਾ ਕਿ ਜੇ ਗੂਗਲ ਅਜਿਹਾ ਕਰੇਗਾ ਤਾਂ ਉਹ ਕੈਸ਼ ਆਨ ਡਿਲੀਵਰ ਨਾਲ ਬਾਕੀ ਦੇ 9 ਫੋਨ ਵੀ ਵਾਪਸ ਕਰ ਦਏਗਾ, ਨਹੀਂ ਤਾਂ ਸਾਰੇ ਫੋਨ ਵੇਚ ਕੇ ਉਨ੍ਹਾਂ ਤੋਂ ਪੈਸੇ ਕਮਾਏਗਾ।

]]>