General Jj Singh – D5 News https://punjabi.newsd5.in Truth Seeking News Network. Fri, 30 Jul 2021 08:45:28 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png General Jj Singh – D5 News https://punjabi.newsd5.in 32 32 ਕੈਪਟਨ ਦੇ ਬਿਆਨ ਤੋਂ ਬਾਅਦ General JJ Singh ਦਾ ਜਵਾਬ https://punjabi.newsd5.in/%e0%a8%95%e0%a9%88%e0%a8%aa%e0%a8%9f%e0%a8%a8-%e0%a8%a6%e0%a9%87-%e0%a8%ac%e0%a8%bf%e0%a8%86%e0%a8%a8-%e0%a8%a4%e0%a9%8b%e0%a8%82-%e0%a8%ac%e0%a8%be%e0%a8%85%e0%a8%a6-general-jj-singh-%e0%a8%9c/ Wed, 28 Apr 2021 08:32:54 +0000 https://punjabi.newsd5.in/?p=102296 ਪਟਿਆਲਾ :  ਦੇਸ਼ ਦੇ ਸਾਬਕਾ ਫੌਜ ਮੁਖੀ ਜਨਰਲ ਜੇ.ਜੇ. ਸਿੰਘ ਨੇ ਟਵੀਟ ਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਦਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਤਾਂ ਇਕ ਮਾਮੂਲੀ ਜਿਹੀ ਚੋਣ ਹਾਰਿਆ ਹਾਂ, ਪਰ ਤੁਸੀਂ ਤਾਂ ਜ਼ਮੀਰ ਹੀ ਹਾਰ ਚੁੱਕੇ ਹੋ। ਜਨਰਲ ਜੇ.ਜੇ. ਸਿੰਘ ਨੇ ਕਿਹਾ ਕਿ 2017 ਵਿਧਾਨ ਸਭਾ ਪਟਿਆਲਾ ਅਤੇ ਲੰਬੀ ਵਿਖੇ ਫਿਕਸ ਮੈਚ ਖੇਡਿਆ ਗਿਆ ਇਹ ਗੱਲ ਕਿਸੇ ਤੋਂ ਵੀ ਲੁਕੀ ਨਹੀਂ ਰਹੀ। ਉਨ੍ਹਾਂ ਕਿਹਾ ਕਿ ਸਮਾਂ ਬਦਲਦਾ ਰਹਿੰਦਾ ਹੈ ਭੁੱਲੇ ਨਾ ਕਦੇ ਤੁਸੀਂ ਵੀ ਪਟਿਆਲੇ ਤੋਂ ਚੋਣ ਹਾਰ ਚੁੱਕੇ ਹੋ।

ਹੁਣ ਇਹਨਾਂ ਵੱਲੋਂ ਘੇਰ ਲਿਆ ਕੈਪਟਨ !ਚੱਕਕੇ ਸਮਾਨ ਸੜਕਾਂ ‘ਤੇ ਪਹੁੰਚੇ !ਕਰਤਾ ਅਜਿਹਾ ਐਲਾਨ, ਡਰੀ ਸਰਕਾਰ !

ਜਨਰਲ ਜੇ.ਜੇ. ਸਿੰਘ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੰਬੀ ਕਿਉਂ ਗਿਆ ਸੀ, ਜਿਸ ਤੋਂ ਸਪੱਸ਼ਟ ਸੀ ਕਿ ਉਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਜਿਤਾਉਣ ਲਈ ਗਏ ਸਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲਾਂ ਵਿਚਾਲੇ ਆਪਸੀ ਫਿਕਸਿੰਗ ਦੀ ਪੋਲ ਖੁੱਲ੍ਹ ਚੁੱਕੀ ਹੈ। ਉਨ੍ਹਾਂ ਫੋਨ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਪਟਿਆਲੇ ਤੋਂ ਚੋਣ ਨਹੀਂ ਹਾਰਿਆ ਬਲਕਿ ਮੈਨੂੰ ਅਕਾਲੀਆਂ ਨੇ ਹੀ ਹਰਵਾਇਆ ਸੀ।

ਲਓ ਕੱਢ ਲਿਆ ਆਕਸੀਜਨ ਦਾ ਪੱਕਾ ਹੱਲ ਲਾਇਆ ਅਜਿਹਾ ਜਗਾੜ,ਵੱਡੇ-ਵੱਡੇ ਇੰਜੀਨੀਅਰ ਹੋਏ ਫੇਲ!ਹਸਪਤਾਲਾਂ ’ਚ ਨਹੀਂ ਆਊ ਕਮੀ!

ਜਨਰਲ ਜੇ.ਜੇ. ਸਿੰਘ ਨੇ ਕਿਹਾ ਕਿ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਪਟਿਆਲਾ ਵਿਧਾਨ ਸਭਾ ਚੋਣ ਲੜਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਲੋਂ ਦਿਮਾਗ ਵਿਚੋਂ ਮੈਂ ਨਿਕਲਿਆ ਹੀ ਨਹੀਂ ਇਸ ਕਰਕੇ ਸਮਾਂ ਆਉਣ ਤੇ ਮੈਨੂੰ ਯਾਦ ਕਰਦੇ ਰਹਿੰਦੇ ਹਨ। ਜਨਰਲ ਜੇ.ਜੇ. ਸਿੰਘ ਨੇ ਕਿਹਾ ਕਿ ਸਾਰਾ ਪੰਜਾਬ ਇਸ ਗੱਲ ਤੋਂ ਜਾਣੂੰ ਹੈ ਕਿ ਤੁਸੀਂ ਬਾਦਲਾਂ ਨਾਲ ਘਿਓ ਖਿਚੜੀ ਹੋ। 2017 ਦੀਆਂ ਚੋਣਾਂ ਵਿਚ ਬਾਦਲਾਂ ਨੇ ਸਾਜਿਸ਼ ਤਹਿਤ ਤੁਹਾਡੀ ਮਦਦ ਕੀਤੀ, ਜਿਸ ਦਾ ਕਰਜ਼ ਤੁਸੀਂ ਬਹਿਬਲ ਕਲਾਂ ਗੋਲੀ ਕਾਂਡ ਵਿਚ ਕਾਰਵਾਈ ਨਾ ਕਰਕੇ ਚੁੱਕਾ ਦਿੱਤਾ ਹੈ।

]]>