gandhi – D5 News https://punjabi.newsd5.in Truth Seeking News Network. Sun, 12 Jun 2022 14:00:06 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png gandhi – D5 News https://punjabi.newsd5.in 32 32 ਈਡੀ ਵਲੋਂ ਗਾਂਧੀ, ਰਾਹੁਲ ਨੂੰ ਸੰਮਨ ਭੇਜ ਕੇ ਵਿਰੋਧੀਆਂ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼: ਕਾਂਗਰਸ https://punjabi.newsd5.in/%e0%a8%88%e0%a8%a1%e0%a9%80-%e0%a8%b5%e0%a8%b2%e0%a9%8b%e0%a8%82-%e0%a8%97%e0%a8%be%e0%a8%82%e0%a8%a7%e0%a9%80-%e0%a8%b0%e0%a8%be%e0%a8%b9%e0%a9%81%e0%a8%b2-%e0%a8%a8%e0%a9%82%e0%a9%b0-%e0%a8%b8/ Sun, 12 Jun 2022 14:00:06 +0000 https://punjabi.newsd5.in/?p=162622 ਚੰਡੀਗੜ੍ਹ: ਕਾਂਗਰਸ ਦੀ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਰੰਜੀਤ ਰੰਜਨ ਨੇ ਦੋਸ਼ ਲਾਇਆ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਸੰਮਨ ਭੇਜਣਾ ਭਾਰਤੀ ਜਨਤਾ ਪਾਰਟੀ ਦੀ ਤਰਫੋਂ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਤੇ ਭਖਦੇ ਮਸਲਿਆਂ ਜਿਨ੍ਹਾਂ ਵਿੱਚ ਮਹਿੰਗਾਈ, ਬੇਰੁਜ਼ਗਾਰੀ, ਕਸ਼ਮੀਰ ਚ ਵਿਗੜਦੀ ਸੁਰੱਖਿਆ ਵਿਵਸਥਾ ਅਤੇ ਆਪਸੀ ਭਾਈਚਾਰਕ ਸਾਂਝ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ।

ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਰੰਜਨ ਨੇ ਕਿਹਾ ਕਿ ਈਡੀ ਵੱਲੋਂ ਸੰਮਨ ਜਾਰੀ ਕਰਨਾ ਕਾਨੂੰਨੀ ਅਤੇ ਤਕਨੀਕੀ ਤੌਰ ’ਤੇ ਨਾਜਾਇਜ਼ ਹੈ, ਕਿਉਂਕਿ ਕਿਤੇ ਵੀ ਪੈਸੇ ਦਾ ਲੈਣ-ਦੇਣ ਨਾ ਹੋਣ ਕਾਰਨ ਕੋਈ ਵੀ ਕੇਸ ਸਾਹਮਣੇ ਨਹੀਂ ਬਣ ਸਕਦਾ। ਨੈਸ਼ਨਲ ਹੈਰਾਲਡ ਮਾਮਲੇ ਦਾ ਜ਼ਿਕਰ ਕਰਦਿਆਂ, ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਭਾਰੀ ਘਾਟੇ ਕਾਰਨ ਨੈਸ਼ਨਲ ਹੈਰਾਲਡ ਅਖਬਾਰ ਨੂੰ ਵੇਚਿਆ ਸੀ। ਉਨ੍ਹਾਂ ਕਿਹਾ ਕਿ 90 ਕਰੋੜ ਰੁਪਏ ਵਿੱਚੋਂ 67 ਕਰੋੜ ਰੁਪਏ ਮੁਲਾਜ਼ਮਾਂ ਨੂੰ ਵੀਆਰਐਸ ਅਤੇ ਗਰੈਚੁਟੀ ਲਈ ਦਿੱਤੇ ਗਏ ਸਨ।

ਜਦਕਿ ਬਾਕੀ ਰਕਮ ਕਿਰਾਏ, ਬਿਜਲੀ ਦੇ ਖਰਚੇ ਅਤੇ ਕੁਝ ਬਣਦੀ ਰਕਮ ਸਰਕਾਰ ਨੂੰ ਵੀ ਦਿੱਤੀ ਗਈ ਸੀ। ਕਾਂਗਰਸ ਨੇਤਾ ਨੇ ਸਪੱਸ਼ਟ ਕੀਤਾ ਕਿ ਯੰਗ ਇੰਡੀਆ ਸਿਰਫ ਇਕ ਰਖਿਅਕ ਵਜੋਂ ਕੰਮ ਕਰ ਰਹੀ ਸੀ ਅਤੇ ਇਸਦੇ ਡਾਇਰੈਕਟਰਾਂ ਨੇ ਇਕ ਪੈਸਾ ਵੀ ਨਹੀਂ ਲਿਆ। ਜਦੋਂ ਕੋਈ ਨਕਦੀ ਦਾ ਲੈਣ-ਦੇਣ ਨਹੀਂ ਹੋਇਆ, ਤਾਂ ਮਨੀ ਲਾਂਡਰਿੰਗ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਜਿਸਨੂੰ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਰੰਜਨ ਨੇ ਕਿਹਾ ਕਿ ਇਹ ਸਪੱਸ਼ਟ ਤੌਰ ‘ਤੇ ਬਦਲਾਖੋਰੀ ਅਤੇ ਪ੍ਰੇਸ਼ਾਨ ਕਰਨ ਵਾਲੀ ਰਾਜਨੀਤੀ ਦਾ ਮਾਮਲਾ ਹੈ, ਕਿਉਂਕਿ ਭਾਜਪਾ ਦੀ ਰਣਨੀਤੀ ਜਾਂ ਤਾਂ ਲੋਕਾਂ ਨੂੰ ਸ਼ਾਮਲ ਕਰਨਾ ਹੈ ਜਾਂ ਸੀਬੀਆਈ ਅਤੇ ਈਡੀ ਵਰਗੀਆਂ ਵੱਖਰੀਆਂ ਕੇਂਦਰੀ ਏਜੰਸੀਆਂ ਨੂੰ ਆਪਣੇ ਸਿਆਸੀ ਵਿਰੋਧੀਆਂ ‘ਤੇ ਛੱਡਣਾ ਹੈ।

ਉਨ੍ਹਾਂ ਦੱਸਿਆ ਕਿ ਕਿਵੇਂ ਇੱਕ ਬੰਗਾਲੀ ਆਗੂ ਨੂੰ ਕਈ ਮਾਮਲਿਆਂ ਵਿੱਚ ਨਾਮ ਆਉਣ ਦੇ ਬਾਵਜੂਦ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਕਲੀਨ ਚਿੱਟ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਅਤੇ ਇਸਦੇ ਆਗੂਆਂ ਨੂੰ ਅਜਿਹੀਆਂ ਕਾਰਵਾਈਆਂ ਰਾਹੀਂ ਦਬਾਇਆ ਨਹੀਂ ਜਾ ਸਕਦਾ। ਅਸੀਂ ਤੁਹਾਡੇ ਖ਼ਿਲਾਫ਼ ਕਾਨੂੰਨੀ ਲੜਾਈ ਲੜਾਂਗੇ ਅਤੇ ਤੁਹਾਨੂੰ ਅਰਾਮ ਨਾਲ ਨਹੀਂ ਬੈਠਣ ਦੇਵਾਂਗੇ ਅਤੇ ਤੁਹਾਡਾ ਵਿਰੋਧ ਤੇ ਪਰਦਾਫਾਸ਼ ਕਰਦੇ ਰਹਾਂਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸਰਕਾਰ ‘ਤੇ ਆਪਣਾ ਦਬਾਅ ਬਣਾ ਕੇ ਲੋਕਾਂ ਦਾ ਧਿਆਨ ਇਸ ਦੀਆਂ ਗਲਤ ਨੀਤੀਆਂ ਵੱਲ ਖਿੱਚੇਗੀ।

ਕਾਂਗਰਸੀ ਸੰਸਦ ਮੈਂਬਰ ਨੇ ਦੱਸਿਆ ਕਿ ਕਿਸ ਤਰ੍ਹਾਂ ਸੀਬੀਆਈ ਅਤੇ ਈਡੀ ਦੀ ਦੁਰਵਰਤੋਂ ਕਰਕੇ ਕਾਂਗਰਸ, ਸ਼ਿਵ ਸੈਨਾ, ਡੀਐਮਕੇ, ਟੀਐਮਸੀ ਅਤੇ ਐਨਸੀਪੀ ਵਰਗੀਆਂ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਵਿਰੋਧੀ ਧਿਰ ਦੇ ਕਈ ਨੇਤਾਵਾਂ ਦੇ ਨਾਵਾਂ ਦਾ ਜ਼ਿਕਰ ਕੀਤਾ ਅਤੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਈਡੀ ਵੱਲੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਰੰਜਨ ਨੇ ਦੋਸ਼ ਲਾਇਆ ਕਿ ਕੇਂਦਰ ਅਤੇ ਵੱਖ-ਵੱਖ ਰਾਜਾਂ ਵਿੱਚ ਭਾਜਪਾ ਦੀਆਂ ਸਰਕਾਰਾਂ ਵੱਖ-ਵੱਖ ਘੁਟਾਲਿਆਂ ਵਿੱਚ ਸ਼ਾਮਲ ਰਹੀਆਂ ਹਨ ਅਤੇ ਉਨ੍ਹਾਂ ਘੁਟਾਲਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਫਸਾਉਂਦੀਆਂ ਹਨ, ਜਿਨ੍ਹਾਂ ਘੁਟਾਲਿਆਂ ਵਿੱਚ ਵਿਆਪਮ ਘੁਟਾਲਾ, ਇਨ੍ਹਾਂ ਦੇ ਖਾਸ ਅਡਾਨੀ ਦੇ ਪੋਰਟ ਤੋਂ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦਾ ਮਾਮਲਾ, ਪੀਪੀਈ ਕਿੱਟ ਘੁਟਾਲਾ, ਲਾਕਡਾਊਨ ਘੁਟਾਲਾ, ਗੁਜਰਾਤ ਮਾਸਕ ਘੁਟਾਲਾ, ਕਰਜ਼ਾ ਘੁਟਾਲਾ ਜਿਸ ਵਿੱਚ ਬੈਂਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰੀ ਗਈ, ਪ੍ਰਧਾਨ ਮੰਤਰੀ ਕੇਅਰਜ਼ ਫੰਡ ਘੁਟਾਲਾ ਕੁਝ ਨਾਮ ਹਨ।

]]>
ਸੋਨੀਆ ਗਾਂਧੀ ਦਾ ਸਿੱਧੂ ’ਤੇ ਐਕਸ਼ਨ! ਪਾਰਟੀ ਚੋਂ ਪੱਤਾ ਹੋਊ ਸਾਫ਼? ਪਟਿਆਲਾ ਮਾਮਲੇ ’ਤੇ ਮਾਨ ਸਖ਼ਤ | D5 Channel Punjabi https://punjabi.newsd5.in/%e0%a8%b8%e0%a9%8b%e0%a8%a8%e0%a9%80%e0%a8%86-%e0%a8%97%e0%a8%be%e0%a8%82%e0%a8%a7%e0%a9%80-%e0%a8%a6%e0%a8%be-%e0%a8%b8%e0%a8%bf%e0%a9%b1%e0%a8%a7%e0%a9%82-%e0%a8%a4%e0%a9%87-%e0%a8%90/ Tue, 03 May 2022 04:37:53 +0000 https://punjabi.newsd5.in/?p=155676

]]>
ਸੱਜਣ ਕੁਮਾਰ ਤੋਂ ਬਾਅਦ ਸੋਨੀਆ ਗਾਂਧੀ ‘ਤੇ ਕਨੂੰਨੀ ਕਾਰਵਾਈ https://punjabi.newsd5.in/%e0%a8%b8%e0%a9%b1%e0%a8%9c%e0%a8%a3-%e0%a8%95%e0%a9%81%e0%a8%ae%e0%a8%be%e0%a8%b0-%e0%a8%a4%e0%a9%8b%e0%a8%82-%e0%a8%ac%e0%a8%be%e0%a8%85%e0%a8%a6-%e0%a8%b8%e0%a9%8b%e0%a8%a8%e0%a9%80%e0%a8%86-2/ Tue, 01 Jan 2019 11:42:45 +0000 https://punjabi.newsd5.in/?p=40290

]]>
ਗਾਂਧੀ ਪਰਿਵਾਰ ਦੇ ਘਰ ਲੱਗੇ ਨਾਅਰੇ, `ਬੱਚਾ ਸਰਦਾਰ ਦਾ, ਦੇਸ਼ ਦੇ ਗ਼ੱਦਾਰ ਦਾ`| Gandhi Family | Congress https://punjabi.newsd5.in/%e0%a8%97%e0%a8%be%e0%a8%82%e0%a8%a7%e0%a9%80-%e0%a8%aa%e0%a8%b0%e0%a8%bf%e0%a8%b5%e0%a8%be%e0%a8%b0-%e0%a8%a6%e0%a9%87-%e0%a8%98%e0%a8%b0-%e0%a8%b2%e0%a9%b1%e0%a8%97%e0%a9%87-%e0%a8%a8%e0%a8%be/ Fri, 28 Dec 2018 10:00:40 +0000 https://punjabi.newsd5.in/?p=39895

]]>
ਅਕਾਲੀਆਂ ਨੂੰ ਫਸਾਉਣ ਲਈ ਤਿਆਰ ਡਾ. ਗਾਂਧੀ ! ਕੈਪਟਨ ਲਈ ਜਾਰੀ ਹੋਏ ਖਾਸ ਹੁਕਮ https://punjabi.newsd5.in/%e0%a8%85%e0%a8%95%e0%a8%be%e0%a8%b2%e0%a9%80%e0%a8%86%e0%a8%82-%e0%a8%a8%e0%a9%82%e0%a9%b0-%e0%a8%ab%e0%a8%b8%e0%a8%be%e0%a8%89%e0%a8%a3-%e0%a8%b2%e0%a8%88-%e0%a8%a4%e0%a8%bf%e0%a8%86%e0%a8%b0-2/ Sat, 22 Dec 2018 13:25:10 +0000 https://punjabi.newsd5.in/?p=39270

]]>
ਕਰਤਾਰਪੁਰ ਲਾਂਘੇ ਬਾਰੇ ਪਹਿਲੀ ਵਾਰ ਬੋਲੇ ਰਾਹੁਲ ਗਾਂਧੀ https://punjabi.newsd5.in/%e0%a8%95%e0%a8%b0%e0%a8%a4%e0%a8%be%e0%a8%b0%e0%a8%aa%e0%a9%81%e0%a8%b0-%e0%a8%b2%e0%a8%be%e0%a8%82%e0%a8%98%e0%a9%87-%e0%a8%ac%e0%a8%be%e0%a8%b0%e0%a9%87-%e0%a8%aa%e0%a8%b9%e0%a8%bf%e0%a8%b2-2/ Thu, 06 Dec 2018 11:19:13 +0000 https://punjabi.newsd5.in/?p=37402

]]>
ਲਓ ਜੀ ਬਿੱਟੂ ਨੇ ਵੀ ਸਿਰਾ ਹੀ ਲਾਤਾ, ਰਾਹੁਲ ਗਾਂਧੀ ਨੂੰ ਦੱਸਿਆ ਅਸਲੀ ਕੈਪਟਨ? https://punjabi.newsd5.in/%e0%a8%b2%e0%a8%93-%e0%a8%9c%e0%a9%80-%e0%a8%ac%e0%a8%bf%e0%a9%b1%e0%a8%9f%e0%a9%82-%e0%a8%a8%e0%a9%87-%e0%a8%b5%e0%a9%80-%e0%a8%b8%e0%a8%bf%e0%a8%b0%e0%a8%be-%e0%a8%b9%e0%a9%80-%e0%a8%b2%e0%a8%be-2/ Mon, 03 Dec 2018 14:03:06 +0000 https://punjabi.newsd5.in/?p=36982

]]>
ਮੇਰੇ ਕੈਪਟਨ ਤਾਂ ਰਾਹੁਲ ਗਾਂਧੀ ਹਨ : ਨਵਜੋਤ ਸਿੱਧੂ https://punjabi.newsd5.in/%e0%a8%ae%e0%a9%87%e0%a8%b0%e0%a9%87-%e0%a8%95%e0%a9%88%e0%a8%aa%e0%a8%9f%e0%a8%a8-%e0%a8%a4%e0%a8%be%e0%a8%82-%e0%a8%b0%e0%a8%be%e0%a8%b9%e0%a9%81%e0%a8%b2-%e0%a8%97%e0%a8%be%e0%a8%82%e0%a8%a7/ Fri, 30 Nov 2018 15:34:37 +0000 https://punjabi.newsd5.in/?p=36677 ਹੈਦਰਾਬਾਦ : ਆਪਣੀ ਬੇਬਾਕ ਬਿਆਨਬਾਜ਼ੀ ਕਰਕੇ ਅਕਸਰ ਵਿਵਾਦਾਂ ਵਿੱਚ ਘਿਰੇ ਰਹਿਣ ਵਾਲੇ ਨਵਜੋਤ ਸਿੰਘ ਸਿੱਧੂ ਨੇ ਹੁਣ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਬਿਆਨ ਦੇ ਕੇ ਨਵੀਆਂ ਸੁਰਖੀਆਂ ਬਟੋਰੀਆਂ ਹਨ। ਸਿੱਧੂ ਨੇ ਇੱਕ ਬਿਆਨ ਵਿੱਚ ਆਪਣੀ ਪਾਰਟੀ ਦੇ ਪੰਜਾਬ ਵਿੱਚ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਕੈਪਟਨ ਮੰਨਣ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਅਮਰਿੰਦਰ ਸਿੰਘ ਤਾਂ ਫੌਜ ਦੇ ਕੈਪਟਨ ਹਨ, ਮੇਰੇ ਕੈਪਟਨ ਤਾਂ ਰਾਹੁਲ ਗਾਂਧੀ ਹਨ।

Read Also ਸਰਹੱਦ ਪਾਰੋਂ ਨਵਜੋਤ ਸਿੱਧੂ ਦਾ ਤਾਬੜਤੋੜ ਭਾਸ਼ਣ (ਵੀਡੀਓ)

ਇਹ ਸਭ ਉਸ ਵੇਲੇ ਵਾਪਰਿਆ ਜਦੋਂ ਪਾਕਿਸਤਾਨ ਤੋਂ ਵਾਪਸ ਪਰਤੇ ਨਵਜੋਤ ਸਿੱਧੂ ਨੇ ਹੈਦਰਾਬਾਦ ਵਿੱਚ ਕੀਤੇ ਗਏ ਇੱਕ ਪੱਤਰਕਾਰ ਸੰਮੇਲਨ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਲਟਾ ਪੱਤਰਕਾਰਾਂ ਨੂੰ ਹੀ ਪੁੱਛ ਲਿਆ ਕਿ ਤੁਸੀਂ ਕਿਹੜੇ ਕੈਪਟਨ ਦੀ ਗੱਲ ਕਰਦੇ ਹੋ, ਤੇ ਫਿਰ ਬੜੇ ਅੰਦਾਜ਼ ਨਾਲ ਹੱਥ ਨੂੰ ਘੁਮਾ ਕੇ ਪਿੱਛੇ ਖਿੱਚਦਿਆਂ ਸਿਰ ਘੁਮਾਉਂਦੇ ਹੋਏ ਸਿੱਧੂ ਨੇ ਕਿਹਾ ਕਿ ਓ, ਤੁਸੀਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਰਹੇ ਹੋ, ਪਰ ਉਹ ਤਾਂ ਫੌਜ ਦੇ ਕੈਪਟਨ ਹਨ, ਮੇਰੇ ਕੈਪਟਨ ਤਾਂ ਰਾਹੁਲ ਗਾਂਧੀ ਹਨ ਤੇ ਇੱਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਦੇ ਕੈਪਟਨ ਵੀ ਰਾਹੁਲ ਗਾਂਧੀ ਹਨ।

ਇੱਥੇ ਦੱਸ ਦੇਈਏ ਕਿ ਨਵਜੋਤ ਸਿੱਧੂ ਪਾਕਿਸਤਾਨੋਂ ਵਾਪਸ ਪਰਤਣ ਤੋਂ ਬਾਅਦ ਕਾਂਗਰਸ ਦੇ ਸਟਾਰ ਪ੍ਰਚਾਰਕ ਵਜੋਂ ਤੇਲੰਗਾਨਾ ਵਿੱਚ ਚੋਣ ਪ੍ਰਚਾਰ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਜਦੋਂ ਉਨ੍ਹਾਂ ਨੂੰ ਪੱਤਰਕਾਰਾਂ ਨੇ ਪਾਕਿਸਤਾਨ ਜਾਣ ਮੌਕੇ ਕੈਪਟਨ ਅਮਰਿੰਦਰ ਸਿੰਘ ਵਲੋਂ ਮਨਜੂਰੀ ਨਾ ਦੇਣ ਸਬੰਧੀ ਸਵਾਲ ਕੀਤੇ ਗਏ ਤੇ ਇਨ੍ਹਾਂ ਸਵਾਲਾਂ ਦੇ ਜਵਾਬ ਹੀ ਨਵਜੋਤ ਸਿੱਧੂ ਨੇ ਇਸ ਅੰਦਾਜ ਵਿੱਚ ਦਿੱਤੇ ਹਨ। ਹੁਣ ਪੰਜਾਬ ਤੋਂ ਬਾਹਰ ਨਵਜੋਤ ਸਿੰਘ ਸਿੱਧੂ ਵਲੋਂ ਦਿੱਤੇ ਗਏ ਇਹ ਬਿਆਨ ਬਲੂ ਟੁਥ ਵਾਂਗ ਦੂਰੋਂ ਬੈਠੇ ਹੀ ਪੰਜਾਬ ਦੀ ਸਿਆਸਤ ਵਿਚ ਕਿੰਝ ਉਬਾਲ ਲਿਆਉਂਦੇ ਹਨ ਇਹ ਵੇਖਣਾ ਬੇਹੱਦ ਦਿਲਚਸਪ ਹੋਵੇਗਾ।

]]>
ਫਸ ਗਿਆ ਗਾਂਧੀ ਪਰਿਵਾਰ! ’84 ਮਾਮਲੇ ‘ਤੇ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪੈਂਤੜਾ https://punjabi.newsd5.in/%e0%a8%ab%e0%a8%b8-%e0%a8%97%e0%a8%bf%e0%a8%86-%e0%a8%97%e0%a8%be%e0%a8%82%e0%a8%a7%e0%a9%80-%e0%a8%aa%e0%a8%b0%e0%a8%bf%e0%a8%b5%e0%a8%be%e0%a8%b0-84-%e0%a8%ae%e0%a8%be%e0%a8%ae%e0%a8%b2%e0%a9%87/ Thu, 22 Nov 2018 09:09:19 +0000 https://punjabi.newsd5.in/?p=35876

]]>
‘ਕੱਠੇ ਹੋਏ ਛੋਟੇਪੁਰ, ਗਾਂਧੀ ਤੇ ਬੀਰ ਦਵਿੰਦਰ https://punjabi.newsd5.in/%e0%a8%95%e0%a9%b1%e0%a8%a0%e0%a9%87-%e0%a8%b9%e0%a9%8b%e0%a8%8f-%e0%a8%9b%e0%a9%8b%e0%a8%9f%e0%a9%87%e0%a8%aa%e0%a9%81%e0%a8%b0-%e0%a8%97%e0%a8%be%e0%a8%82%e0%a8%a7%e0%a9%80-%e0%a8%a4%e0%a9%87-2/ Thu, 25 Oct 2018 05:46:26 +0000 https://punjabi.newsd5.in/?p=32935 ‘ਕੱਠੇ ਹੋਏ ਛੋਟੇਪੁਰ, ਗਾਂਧੀ ਤੇ ਬੀਰ ਦਵਿੰਦਰ

ਅੱਜ ਕੈਪਟਨ ਤੇ ਬਾਦਲਾਂ ਦੀ ਬਣੀ ਰੇਲ!

ਆਮ ਆਦਮੀ ਪਾਰਟੀ ਵੀ ਚੱਕਰਾਂ ‘ਚ ਪਈ

]]>