galwan – D5 News https://punjabi.newsd5.in Truth Seeking News Network. Mon, 22 Jun 2020 07:27:28 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png galwan – D5 News https://punjabi.newsd5.in 32 32 LAC ‘ਤੇ ਭਾਰਤ ਦੀ ਸਖਤੀ ਨਾਲ ਭੜਕਿਆ ਚੀਨ, ਕਿਹਾ ਇਸ ਵਾਰ 1962 ਦੇ ਯੁੱਧ ਤੋਂ ਜ਼ਿਆਦਾ ਬੁਰਾ ਹੋਵੇਗਾ ਹਾਲ’ https://punjabi.newsd5.in/lac-%e0%a8%a4%e0%a9%87-%e0%a8%ad%e0%a8%be%e0%a8%b0%e0%a8%a4-%e0%a8%a6%e0%a9%80-%e0%a8%b8%e0%a8%96%e0%a8%a4%e0%a9%80-%e0%a8%a8%e0%a8%be%e0%a8%b2-%e0%a8%ad%e0%a9%9c%e0%a8%95%e0%a8%bf%e0%a8%86/ Mon, 22 Jun 2020 07:27:28 +0000 https://punjabi.newsd5.in/?p=69443 ਬੀਜਿੰਗ : ਲੱਦਾਖ ਦੀ ਗਲਵਾਨ ਘਾਟੀ ‘ਚ ਹਿੰਸਕ ਝੜਪ ਤੋਂ ਬਾਅਦ ਭਾਰਤ ਦੁਆਰਾ ਐਕਚੁਅਲ ਲਾਈਨ ਆਫ ਕੰਟਰੋਲ ‘ਤੇ ਸਖਤੀ ਵਧਾਉਣ ਤੋਂ ਬਾਅਦ ਚੀਨ ਭੜਕ ਗਿਆ ਅਤੇ ਗਿੱਦੜਭਬਕੀ ‘ਤੇ ਉੱਤਰ ਆਇਆ ਹੈ। ਭਾਰਤ ਦੇ ਖਿਲਾਫ ਜ਼ਹਿਰ ਉਗਲਦੇ ਹੋਏ ਇੱਕ ਚੀਨੀ ਅਖਬਾਰ ਨੇ ਧਮਕੀ ਦਿੰਦੇ ਹੋਏ ਲਿਖਿਆ ਹੈ ਕਿ ਭਾਰਤ ਜਾਣਦਾ ਹੈ ਕਿ ਚੀਨ ਦੇ ਨਾਲ ਜੰਗ ਨਹੀਂ ਕੀਤੀ ਜਾ ਸਕਦੀ ਹੈ, ਕਿਉਂਕਿ ਹੁਣ ਜੇਕਰ ਲੜਾਈ ਹੋਈ ਤਾਂ ਉਸਦਾ ਹਾਲ 1962 ਦੀ ਲੜਾਈ ਤੋਂ ਵੀ ਬੁਰਾ ਹਾਲ ਹੋਵੇਗਾ। ਮੀਡੀਆ ਰਿਪੋਰਟ ‘ਚ ਇੱਕ ਚੀਨੀ ਵਿਸ਼ਲੇਸ਼ਕ ਨੇ ਕਿਹਾ ਕਿ ਜੇਕਰ ਨਵੇਂ ਸਿਰੇ ਤੋਂ ਫਿਰ ਲੜਾਈ ਹੁੰਦੀ ਹੈ ਤਾਂ ਚੀਨ ਦੇ ਨਾਲ 1962 ਦੇ ਸੀਮਾ ਵਿਵਾਦ ਤੋਂ ਬਾਅਦ ਭਾਰਤ ਜਿਆਦਾ ਅਪਮਾਨਿਤ ਹੋਵੇਗਾ।

ਗਰਮੀ ਤੋਂ ਬਚਣ ਲਈ ਵਰਤੋਂ ਆਹ ਤਰੀਕੇ, Interview ਸੁਣੀ ਤਾਂ ਡਾਕਟਰ ਦੀ ਨਹੀਂ ਪਵੇਗੀ ਲੋੜ, ਘਰੇਲੂ ਨੁਸਖੇ

ਮੀਡੀਆ ਰਿਪੋਰਟ ਅਨੁਸਾਰ ਇੱਕ ਚੀਨੀ ਵਿਸ਼ਲੇਸ਼ਕ ਦੇ ਹਵਾਲੇ ਨਾਲ ਲਿਖਿਆ ਕਿ ਗਲਵਾਨ ਘਾਟੀ ‘ਚ ਸੀਮਾ ਸੰਘਰਸ਼ ਤੋਂ ਬਾਅਦ ਭਾਰਤ ਦੇ ਅੰਦਰ ਚੀਨ ਦੇ ਖਿਲਾਫ ਰਾਸ਼ਟਰਵਾਦ ਅਤੇ ਦੁਸ਼ਮਣੀ ਤੇਜ਼ੀ ਨਾਲ ਵੱਧ ਰਹੀ ਹੈ। ਜਦੋਂ ਕਿ ਚੀਨੀ ਵਿਸ਼ਲੇਸ਼ਕਾਂ ਅਤੇ ਭਾਰਤ ਦੇ ਅੰਦਰ ਵੀ ਕੁਝ ਲੋਕਾਂ ਨੇ ਚਿਤਾਵਨੀ ਦਿੱਤੀ ਸੀ ਕਿ ਨਵੀਂ ਦਿੱਲੀ ਨੂੰ ਘਰ ਵਿੱਚ ਰਾਸ਼ਟਰਵਾਦ ਨੂੰ ਸ਼ਾਂਤ ਕਰਨਾ ਚਾਹੀਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਨੇ ਸ਼ਸਤਰਬੰਦ ਬਲਾਂ ਨੂੰ ਕੋਈ ਵੀ ਜ਼ਰੂਰੀ ਐਕਸ਼ਨ ਲੈਣ ਦੀ ਪੂਰੀ ਆਜ਼ਾਦੀ ਦਿੱਤੀ ਹੈ। ਹਾਲਾਂਕਿ ਪੀਐਮ ਮੋਦੀ ਤਨਾਅ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਦੇ ਹੋਏ ਵੀ ਵਿਖਾਈ ਦਿੱਤੇ।

ਹੁਣ ਨਹੀਂ ਬਚਦੇ Diljit Dosanjh ਤੇ Jazzy B, Ravneet Bittu ਦਾ ਵੱਡਾ ਬਿਆਨ,’ਹੁਣ ਪੰਜਾਬ ਸੋਚ ਸਮਝ ਕੇ ਵੜਿਓ’

ਦੱਸ ਦਈਏ ਕਿ ਇੱਕ ਹਿੰਸਕ ਝੜਪ ਵਿੱਚ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ, ਜਦੋਂ ਕਿ ਗਲਵਾਨ ਘਾਟੀ ਵਿੱਚ ਅਸਲੀ ਸੀਮਾ ਰੇਖਾ ‘ਤੇ ਚੀਨੀ ਪੱਖ ਦੇ 70 ਤੋਂ ਜਿਆਦਾ ਫੌਜੀ ਜਖ਼ਮੀ ਹੋ ਗਏ ਸਨ। ਮੀਡੀਆ ਰਿਪੋਰਟ ਅਨੁਸਾਰ ਲੱਦਾਖ ‘ਚ ਗਲਵਾਨ ਘਾਟੀ ‘ਚ ਝੜਪ ‘ਤੇ ਪੀਐਮ ਮੋਦੀ ਨੇ ਕਿਹਾ ਹੈ, ਕਿਸੇ ਨੇ ਵੀ ਸਾਡੀ ਸੀਮਾ ‘ਚ ਘੁਸਪੈਠ ਨਹੀਂ ਕੀਤੀ ਹੈ, ਨਾ ਹੀ ਹੁਣ ਉੱਥੇ ਕੋਈ ਹੈ, ਅਤੇ ਨਾ ਹੀ ਸਾਡੇ ਪੋਸਟ ‘ਤੇ ਕਬਜਾ ਕੀਤਾ ਗਿਆ ਹੈ। ਚੀਨੀ ਸੁਪਰਵਾਈਜ਼ਰ ਨੇ ਕਿਹਾ ਕਿ ਮੋਦੀ ਰਾਸ਼ਟਰਵਾਦੀਆਂ ਅਤੇ ਕੱਟੜਪੰਥੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਹ ਸਮਝਦੇ ਹਨ ਕਿ ਉਨ੍ਹਾਂ ਦਾ ਦੇਸ਼ ਚੀਨ ਦੇ ਨਾਲ ਹੋਰ ਸੰਘਰਸ਼ ਨਹੀਂ ਕਰ ਸਕਦਾ ਹੈ।

]]>